Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਆਦਰਸ਼ ਸਕੂਲ ਭਾਗੂ ਬਣਿਆ ਜੋਨ ਪੱਧਰੀ ਚੈਂਪੀਅਨ

Published On: punjabinfoline.com, Date: Oct 23, 2018

ਲੰਬੀ,23 ਅਕਤੂਬਰ(ਬੁੱਟਰ)ਪਿਛਲੇ ਦਿਨੀ ਸੰਪਨ ਹੋਏ ਬਲਾਕ ਲੰਬੀ ਦੇ ਸਕੂਲੀ ਐਥਲੈਟਿਕਸ ਮੁਕਾਬਲਿਆਂ 'ਚੋਂ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਨੇ ਪ੍ਰਿੰਸੀਪਲ ਜਗਜੀਤ ਕੌਰ ਦੀ ਦਿਸ਼ਾ-ਨਿਰਦੇਸ਼ਨਾਂ,ਲੈਕਚਰਾਰ ਵਿਸ਼ਾਲ ਬੱਤਾ ਤੇ ਵਕੀਲ ਸਿੰਘ ਸਿੱਧੂ ਅਤੇ ਸਮੁੱਚੇ ਸਟਾਫ਼ ਦੀ ਯੋਗ ਅਗਾਵਈ 'ਚ ਹੋਣਹਾਰ ਅਥਲੀਟਾਂ ਨੇ 63 ਮੈਡਲ ਹਾਸਿਲ ਕਰ ਕੇ ਓਵਰਆਲ ਟਰਾਫ਼ੀ 'ਤੇ ਕਬਜ਼ਾ ਕੀਤਾ।ਜੇਤੂ ਖਿਡਾਰੀਆਂ ਦਾ ਸਕੂਲ 'ਚ ਮਾਣ-ਸਨਮਾਨ ਕੀਤਾ ਗਿਆ।ਇਸ ਮੌਕੇ ਸਕੂਲ ਦੇ ਉਪ ਪ੍ਰਿੰਸੀਪਲ ਤਰਸੇਮ ਸਿੰਘ ਬੁੱਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਕੂਲ 'ਚ ਡੀ.ਪੀ.ਈ. ਅਤੇ ਲੈਕਚਰਾਰ ਸਿਹਤ ਤੇ ਸਰੀਰਕ ਸਿੱਖਿਆ ਦੀਆਂ ਅਸਾਮੀਆਂ ਖ਼ਾਲੀ ਹੋਣ ਦੇ ਬਾਵਜੂਦ ਅਦਾਰਾ ਖੇਡਾਂ ਦੇ ਖੇਤਰ ਮੱਲਾਂ ਮਾਰਦਾ ਆ ਰਿਹਾ ਹੈ।ਲੈਕਚਰਾਰ ਵਿਸ਼ਾਲ ਬੱਤਾ ਅਤੇ ਵਕੀਲ ਸਿੰਘ ਸਿੱਧੂ ਨੇ ਸਾਂਝੇ ਤੌਰ 'ਤੇ ਕਿਹਾ ਕਿ ਭਾਗੂ ਸਕੂਲ਼ ਨੇ ਬਾਕੀ ਜਿਲ੍ਹਾ ਪੱਧਰੀ ਖੇਡਾਂ,ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੂਆਂ ਖੇਡਾਂ 'ਚੋਂ ਵੀ ਦਰਜਨਾਂ ਤਗਮੇ ਪ੍ਰਾਪਤ ਕੀਤੇ ਹਨ।ਸਕੂਲ ਦੇ ਅਨੇਕਾਂ ਖਿਡਾਰੀ ਰਾਜ ਪੱਧਰੀ ਖੇਡਾਂ 'ਚ ਭਾਗ ਲੈਣ ਜਾ ਰਹੇ ਹਨ।ਮਾਣ ਸਨਮਾਨ ਮੌਕੇ ਸੋਨੀ ਗਰਗ,ਸਨੇਹ ਲਤਾ,ਰਿੰਕੂ ਗੁਪਤਾ,ਅੰਮ੍ਰਿਤਪਾਲ ਕੌਰ ਧਾਲੀਵਾਲ਼,ਰਜੇਸ਼ ਬਾਂਸਲ.ਜਸਵਿੰਦਰ ਕੌਰ ਲੰਬੀ,ਇੰਦਰਜੀਤ ਕੌਰ ਭਗਵਾਨਗੜ੍ਹ,ਕਾਂਤਾ ਰਾਣੀ,ਅਮਰਪਾਲ ਸਿੰਘ ਲੰਬੀ,ਕੁਲਦੀਪ ਸਿੰਘ ਭਾਗੂ,ਜਸਵਿੰਦਰ ਕੌਰ,ਰਿੰਪੂ ਕੌਰ,ਕਮਲਜੀਤ ਕੌਰ,ਬੇਅੰਤ ਕੌਰ,ਜਸਮੀਨ ਕੌਰ ਆਦਿ ਹਾਜ਼ਰ ਸਨ।

Tags: tarsem singh butter
  • Facebook
  • twitter
  • linked in
  • Print It

Last 20 Stories