Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਿਰੰਕਾਰ ਦਾ ਅਹਿਸਾਸ ਹੀ ਪਰਮ ਆਨੰਦ ਹੈ : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਨਿਰੰਕਾਰੀ ਸੰਤ ਸਮਾਗਮ ਸਫਲਤਾ ਪੂਰਵਕ ਸੰਪੰਨ
Published On: punjabinfoline.com, Date: Oct 22, 2018

ਮੋਹਾਲੀ, 21 ਅਕਤੂਬਰ,(ਸੰਦੀਪ ਰਾਣਾ ਬੁਢਲਾਡਾ) ਪਿਆਰ ਸਜਾਉਂਦਾ ਹੈ ਗੁਲਸ਼ਨ ਨੂੰ ਅਤੇ ਨਫਰਤ ਵੀਰਾਨ ਕਰੇ। ਇਸ ਪਿਆਰ ਦੇ ਭਾਵ ਨੂੰ ਲੈ ਕੇ ਅੱਜ ਨਿਰੰਕਾਰੀ ਅੱਜ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਸਰਪ੍ਰਰਸਤੀ ਵਿਚ ਹੋਈ ਵਿਸ਼ਾਲ ਮੋਹਾਲੀ ਦੇ ਵਾਈ.ਪੀ.ਐਸ. ਚੌਂਕ ਵਿਚ ਆਯੋਜਿਤ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੋਂ ਆਏ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਕਹੇ।
ਸਤਿਗੁਰੂ ਮਾਤਾ ਜੀ ਨੇ ਫਰਮਾਇਆ ਕਿ ਅੱਜ ਇਥੇ ਜੋ ਵਿਸ਼ਾਲ ਰੂਪ ਨਜ਼ਰ ਆ ਰਿਹਾ ਹੈ, ਜਿਥੇ ਸਾਰਿਆਂ ਇਕ ਸਾਹ ਵਿਚ ਪਾ ਕੇ ਇਸ ਨਿਰੰਕਾਰ ਦਾ ਅਹਿਸਾਸ ਕਰਕੇ ਇਸ ਪਰਮ ਆਨੰਦ ਨੂੰ ਪ੍ਰਾਪਤ ਕਰ ਰਹੇ ਹਨ ਅਤੇ ਇਸ ਪ੍ਰਕਾਰ ਦਾ ਪਰਮ ਆਨੰਦ ਲੰਮੇ ਸਮੇਂ ਤੱਕ ਕਾਇਮ ਰਹਿੰਦਾ ਹੈ।
ਉਨ•ਾਂ ਕਿਹਾ ਕਿ ਹਾਲ ਹੀ ਵਿਚ ਦੁਸ਼ਿਹਰੇ ਦਾ ਤਿਉਹਾਰ ਸਾਰਿਆਂ ਨੇ ਮਨਾਇਆ ਹੈ। ਉਨ•ਾਂ ਕਿਹਾ ਕਿ ਸਾਰਿਆਂ ਨੇ ਰਾਵਣ ਦੇ ਕਿਰਦਾਰ ਦੀ ਗੱਲ ਕੀਤੀ। ਰਾਵਣ ਦੀ ਜਦੋਂ ਗੱਲ ਆਉਂਦੀ ਹੈ ਤਾਂ ਹੰਕਾਰ ਦੀ ਗੱਲ ਆਉਂਦੀ ਹੈ। ਦੂਸਰੇ ਪਾਸੇ ਨਿਮਰਤਾ ਦੀ ਗੱਲ ਆਉਂਦੀ ਹੈ। ਇਹ ਸਾਡੇ'ਤੇ ਹੈ ਕਿ ਅਸੀਂ ਕਿਸ ਦਾ ਚੋਣ ਕਰਦੇ ਹਾਂ ਕਿਉਂਕਿ ਇਕ ਮਿਆਨ ਵਿਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ। ਜਰੂਰਤ ਹੈ ਮੰਨ ਨੂੰ ਸੁੰਦਰ ਰੱਖਣ ਦੀ। ਚੰਗੇ ਗੁਣਾਂ ਨੂੰ ਧਾਰਨ ਕਰੀਏ ਤਾਂਕਿ ਬੁਰਾਈਆਂ ਨੂੰ ਬਚੇ ਰਹੀਏ।
ਉਨ•ਾਂ ਅੱਗੇ ਫਰਮਾਇਆ ਕਿ ਅਸੀਂ ਅਜਿਹਾ ਜੀਵਨ ਜਿਉਂਣਾ ਹੈ, ਜਿਸ ਨਾਲ ਨਿਰੰਕਾਰੀ ਮਿਸ਼ਨ ਨਾਲ ਜੁੜਨ ਦਾ ਸਬੂਤ ਨਾ ਦੇਣਾ ਪਵੇ ਬਲਕਿ ਅਜਿਹਾ ਜੀਵਨ ਜੀਏ ਕਿ ਜੀਵਨ ਹੀ ਸਬੂਤ ਬਣ ਪਾਏ।
ਉਨ•ਾਂ ਸਮਾਲਖਾ ਦੀ ਧਰਤੀ'ਤੇ ਨਵੰਬਰ ਵਿਚ ਹੋਣ ਵਾਲੇ 71ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦਾ ਜਿਕਰ ਕਰਦੇ ਹੋਏ ਕਿਹਾ ਕਿ ਅਸੀਂ ਸਾਰੇ ਸਿਹਤਮੰਦ ਰਹੀਏ, ਜਿਸ ਨਾਲ ਸਾਰੇ ਸੰਤ ਸਮਾਗਮ ਵਿਚ ਪਹੁੰਚ ਕੇ ਸਮਾਗਮ ਦੀ ਸ਼ੋਭਾ ਵਧਾਈਏੇ।
ਇਸ ਮੌਕੇ'ਤੇ ਭਾਈ ਸਾਹਿਬ ਗੋਬਿੰਦ ਸਿੰਘ ਜੀ, ਪ੍ਰਧਾਨ ਸੰਤ ਨਿਰੰਕਾਰੀ ਮੰਡਲ ਨੇ ਕਿਹਾ ਕਿ ਸਤਿਗੁਰੂ ਸੰਸਾਰ ਵਿਚ ਮਾਨਵਤਾ ਦੇ ਕਲਿਆਣ ਲਈ ਆਉਂਦਾ ਹੈ।
ਇਸ ਮੌਕੇ'ਤੇ ਚੰਡੀਗੜ• ਦੇ ਜੋਨਲ ਇੰਚਾਰਜ ਸ਼੍ਰੀ ਕੇ.ਕੇ. ਕਸ਼ਅਪ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦਾ ਮੋਹਾਲੀ ਪਹੁੰਚਣ'ਤੇ ਸਵਾਗਤ ਅਤੇ ਧੰਨਵਾਦ ਕੀਤਾ। ਉਨ•ਾਂ ਮੋਹਾਲੀ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਗਮਾਡਾ, ਜਨ ਸਿਹਤ ਵਿਭਾਗ ਅਤੇ ਹੋਰ ਸਾਰੇ ਵਿਭਾਗਾ ਦਾ ਸਮਾਗਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਉਨ•ਾਂ ਕਿਹਾ ਕਿ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਸ਼ਰਧਾਲੂਆਂ ਲਈ ਬਹੁਤ ਹੀ ਭਾਗਾਂ ਵਾਲਾ ਮੌਕਾ ਹੈ ਕਿ ਸਾਰਿਆਂ ਨੂੰ ਦਰਸ਼ਨ ਦੇਣ ਲਈ ਸਤਿਗੁਰੂ ਦਾ ਮੋਹਾਲੀ ਦੀ ਧਰਤੀ'ਤੇ ਆਗਮਨ ਹੋਇਆ ਹੈ। ਸ਼੍ਰੀ ਜੋਗਿੰਦਰ ਜੋਗੀ, ਮੈਂਬਰ ਇੰਚਾਰਜ਼, ਬ੍ਰਾਂਚ ਪ੍ਰਸ਼ਾਸਨ ਵਿਭਾਗ, ਸੰਤ ਨਿਰੰਕਾਰੀ ਮੰਡਲ ਦਿੱਲੀ ਇਥੇ ਦੇ ਸੰਯੋਜਕ ਡਾ. ਸ਼੍ਰੀਮਤੀ ਜੇ.ਕੇ. ਚੀਮਾ ਨੇ ਸਤਿਗੁਰੂ ਦਾ ਇਥੇ ਪਧਾਰਨ'ਤੇ ਸਵਾਗਤ ਕੀਤਾ।
ਇਸ ਮੌਕੇ'ਤੇ ਪੰਜਾਬ ਦੇ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਸਮੇਤ ਸ਼ਹਿਰ ਦੇ ਕਈ ਮੋਹਤਵਾਰ ਵੀ ਹਾਜ਼ਰ ਸਨ।

Tags: ਨਿੰਰਕਾਰੀ
  • Facebook
  • twitter
  • linked in
  • Print It

Last 20 Stories