Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

7 ਅਕਤੂਬਰ ਨੂੰ ਲੈ ਕੇ ਬਾਜਵਾ ਵਲੋ ਵੱਖ ਵੱਖ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਸ਼ੁਰੂ

ਹਲਕਾ ਸੰਗਰੂਰ ਤੋ ਵੱਡੀ ਗਿਣਤੀ ਵਿੱਚ ਕਾਫਲਿਆਂ ਦੇ ਰੂਪ ਵਿੱਚ ਜਾਣਗੇ ਲੋਕ:-ਹਰਪ੍ਰੀਤ ਬਾਜਵਾ
Published On: punjabinfoline.com, Date: Oct 03, 2018

ਭਵਾਨੀਗੜ 3 ਅਕਤੂਬਰ { ਗੁਰਵਿੰਦਰ ਰੋਮੀ ਭਵਾਨੀਗੜ } ਗੁਰੁ ਗਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਦੋ ਸਿੱਖ ਨੋਜਵਾਨਾ ਨੂੰ ਸ਼ਹੀਦ ਕੀਤੇ ਜਾਣ ਦੇ ਇਨਸਾਫ ਲੈਣ ਲਈ ਸੱਤ ਅਕਤੂਬਰ ਨੂੰ ਕਾਲੇ ਝੰਡੇ ਲੈ ਕੇ ਕਾਫਲਿਆਂ ਦੇ ਰੂਪ ਵਿੱਚ ਬੱਤੀਆਂ ਵਾਲੇ ਚੋਕ ਕੋਟਕਪੂਰਾ ਪਹੰੁਚਣ ਦਾ ਵੱਖ ਵੱਖ ਪਿੰਡਾਂ ਵਿੱਚ ਸੱਦਾ ਦਿੰਦਿਆਂ ਹਲਕਾ ਸੰਗਰੂਰ ਤੋ ਹਰਪ੍ਰੀਤ ਸਿੰਘ ਬਾਜਵਾ ਤੇ ਸਾਥੀਆਂ ਵਲੋ ਪਿੰਡਾਂ ਚ ਮੀਟਿੰਗਾਂ ਦਾ ਸਿਲਸਲਾ ਜਾਰੀ ਹੈ ਅੱਜ ਹਰਪ੍ਰੀਤ ਸਿੰਘ ਬਾਜਵਾ ਵਲੋ ਮੱਟਰਾਂ,ਨਦਾਮਪੁਰ,ਤੁਰੀ,ਕਲੋਦੀ,ਮਾਝੀ,ਬਾਲਦ ਕਲਾਂ ਵਿਖੇ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਬਾਜਵਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿੱਚ ਕੀਤਾ ਜਾ ਰਿਹਾ ਰੋਸ ਮਾਰਚ ਨਾਲ ਜਿੱਥੇ ਸੱੁਤੀ ਸਰਕਾਰ ਨੂੰ ਹਲੂਣਾ ਦੇਵੇਗਾ ਉਥੇ ਹੀ ਕੋਮ ਨੂੰ ਇਨਸਾਫ ਮਿਲਣ ਅਤੇ ਆਮ ਜਨਤਾ ਜਾਗਰੂਕ ਜਰੂਰ ਹੋਵੇਗੀ।ਇਸ ਮੋਕੇ ਉਹਨਾਂ ਕਿਹਾ ਕਿ ਇਨਸਾਫ ਪਸੰਦ ਲੋਕ ਇਸ ਰੋਸ ਮਾਰਚ ਵਿੱਚ ਵੱਡੇ ਕਾਫਲਿਆਂ ਦੇ ਰੂਪ ਵਿੱਚ ਸ਼ਾਮਲ ਹੋਣਗੇ।ਜਿਲਾ ਸੰਗਰੂਰ ਦੇ ਵੱਖ ਵੱਖ ਪਿੰਡਾਂ ਵਿੱਚ ਨੁਕੜ ਮੀਟਿੰਗਾ ਕਰਕੇ ਬਾਜਵਾ ਵਲੋ ਇਸ ਇਨਸਾਫ ਰੈਲੀ ਨੂੰ ਸਫਲ ਬਣਾਉਣ ਲਈ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ।ਇਸ ਮੋਕੇ ਅਵਤਾਰ ਸਿੰਘ ਲਾਲੀ,ਗੁਰਪ੍ਰੀਤ ਸਿੰਘ,ਜਗਦੇਵ ਸਿੰਘ,ਹਰਦਮ ਸਿੰਘ,ਗੁਰਦਿੱਤ ਸਿੰਘ ਪ੍ਰਧਾਨ, ਅਵਤਾਰ ਸਿੰਘ ਤਾਰੀ,ਕੁਲਜੀਤ ਸਿੰਘ ਦੋਧੀ,ਗੁਰਮੱੁਖ ਸਿੰਘ,ਮੋਹਣ ਸਿੰਘ,ਅਵਤਾਰ ਸਿੰਘ ਫੋਜੀ,ਵਿੱਕੀ ਜਗਦਿਉ,ਸੰਜੀਵ ਸਿੰਘ,ਤੇਜਾ ਸਿੰਘ,ਦਰਸ਼ਨ ਸਿੰਘ,ਜਸਪਾਲ ਸਿੰਘ,ਡਿੰਪਲ,ਬਿੱਕਰ ਸਿੰਘ,ਗੁਰਸੰਗਤ ਸਿੰਘ,ਕੁਲਦੀਪ ਸਿੰਘ,ਬਲਵਿੰਦਰ ਸਿੰਘ,ਸੁਖਚੈਨ ਸਿੰਘ,ਜਰਨੈਲ ਸਿੰਘ ਫੋਜੀ, ਦਰਸ਼ਨ ਸਿੰਘ ਪ੍ਰਧਾਨ ਹਾਜਰ ਸਨ।
7 ਅਕਤੂਬਰ ਨੂੰ ਕੋਟਕਪੂਰਾ ਵਿਖੇ ਪੱੁਜਣ ਦੀ ਅਪੀਲ ਮੋਕੇ ਬਾਜਵਾ ਤੇ ਸਮਰਥਕ

Tags: vikas kumar mandeep
  • Facebook
  • twitter
  • linked in
  • Print It

Last 20 Stories