Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਜਹਾਂਗੀਰ ਪੁਲ ਦਾ ਦੇ ਮਾਮਲੇ ਨੂੰ ਲੈ ਕੇ ਐਕਸ਼ਨ ਕਮੇਟੀ ਵੱਲੋਂ ਐਸ.ਡੀ.ਐਮ ਦਫ਼ਤਰ ’ਚ ਧਰਨਾ ਅੱਜ ਤੋਂ ਸੁਰੂ

Sunday, July 16, 2017

ਧੂਰੀ,16 ਜੁਲਾਈ (ਮਹੇਸ਼ ਜਿੰਦਲ) ਜਹਾਂਗੀਰ ਪੁਲ ਦਾ ਰੁਕਿਆ ਹੋਇਆ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਅਤੇ ਪੁਲ ਬਣਾਏ ਜਾਣ ਤੱਕ ਆਰਜ਼ੀ ਪੁਲ ਦਾ ਪ੍ਰਬੰਧ ਕਰਨ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਨੇ 20 ਜੁਲਾਈ ਨੂੰ ਐਸ.ਡੀ.ਐਮ ਧੂਰੀ ਦੇ ਦਫ਼ਤਰ ਦਾ ਜਬਰਦਸਤ ਘਿਰਾਓ ਕਰਨ ਦਾ ਐਲਾਨ ਕੀਤਾ ਹੈ । ਉੱਧਰ ਵੱਖ-ਵੱਖ ਧਿਰਾਂ ’ਤੇ ਆਧਾਰਤ ਪੁਲ ਬਣਾਓ ਇਲਾਕਾ ਪੱਧਰੀ ਐਕਸ਼ਨ ਕਮੇਟੀ ਵੱਲੋਂ ਭਲਕੇ 17 ਜੁਲਾਈ ਤੋਂ ਐਸ.ਡੀ.ਐਮ ਧੂਰੀ ਦੇ ਦਫ਼ਤਰ ਅੰਦਰ ਪੱਕਾ ਧਰਨਾ ਲਾ ਕੇ ਭੁੱਖ ਹੜਤਾਲ ਸ਼ੁਰੂ ਕਰਨ ਦੀਆਂ ਤਿਆਰੀਆਂ ਨੂੰ ਅੰਤਿਕ ਛੋਹਾਂ ਦਿੱਤੀਆਂ ਜਾ ਰਹੀਆਂ ਹਨ । ਜ਼ਿਕਰਯੋਗ
Read Full Story

ਮੈਡੀਕਲ ਟੈਕਨਾਲੋਜਿਸਟ ਐਸੋਸੀਏਸ਼ਨ ਨੇ ਵਿਧਾਇਕ ਨੂੰ ਸੌਂਪਿਆ ਮੰਗ ਪੱਤਰ

Sunday, July 16, 2017

ਧੂਰੀ,16 ਜੁਲਾਈ (ਮਹੇਸ਼ ਜਿੰਦਲ) ਧੂਰੀ ਮੈਡੀਕਲ ਟੈਕਨਾਲੋਜਿਸਟ ਐਸੋਸੀਏਸ਼ਨ ਧੂਰੀ ਦਾ ਇੱਕ ਵਫਦ ਪ੍ਰਧਾਨ ਰਾਜ ਕੁਮਾਰ ਜਸੋਰੀਆ ਦੀ ਅਗਵਾਈ ਹੇਠ ਹਲਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੂੰ ਮਿਲਿਆ। ਮੁਲਾਕਾਤ ਦੌਰਾਨ ਵਫਦ ਵੱਲੋਂ ਵਿਧਾਇਕ ਨੂੰ ਸੌਂਪੇ ਗਏ ਮੰਗ ਪੱਤਰ ਰਾਹੀਂ ਰਾਜ ਅੰਦਰ ਪੰਜਾਬ ਰਾਜ ਲੈਬੋਰੇਟਰੀ ਕੌਂਸਲ ਦੇ ਗਠਨ ਅਤੇ ਰਜਿਸਟ੍ਰੇਸ਼ਨ ਕਰਵਾਉਣ ਦੀ ਮੰਗ ਕੀਤੀ ਗਈ। ਮੰਗ ਪੱਤਰ ਸੌਂਪਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਜਿਵੇਂ ਦੇਸ਼ ਅੰਦਰ ਸਿਹਤ ਸਹੂਲਤਾਂ ਨਾਲ ਸਬੰਧਤ ਮੈਡੀਕਲ ਕੌਂਸਲ ਆਫ ਇੰਡੀਆ,
Read Full Story

ਮਨੁੱਖੀ ਜੀਵਨ ਖਾਤਰ ਜੰਗਲਾਂ ਨੂੰ ਬਚਾਉਣ ਦਾ ਹੋਕਾ

Sunday, July 16, 2017

ਸੰਗਰੂਰ,16 ਜੁਲਾਈ (ਸਪਨਾ ਰਾਣੀ) ਇੱਥੋਂ ਨੇੜਲੇ ਪਿੰਡ ਬਡਰੁੱਖਾਂ ਵਿਚ ਮਾਤਾ ਰਾਜ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਵਣ ਮਹਾਂਉਤਸਵ ਮਨਾਇਆ ਗਿਆ। ਵਾਤਾਵਰਨ ਸਬੰਧੀ ਸਮਾਗਮ ਤੋਂ ਇਲਾਵਾ ਸਕੂਲ ਕੰਪਲੈਕਸ ਵਿਚ ਪੌਦੇ ਵੀ ਲਗਾਏ ਗਏ। ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਪ੍ਰਿੰਸੀਪਲ ਡਾ. ਇਕਬਾਲ ਸਿੰਘ ਨੇ ਕਿਹਾ ਕਿ ਭਾਵੇਂ ਅੱਜ ਦੇ ਮਨੁੱਖ ਨੇ ਵਿਗਿਆਨ ਤੇ ਟੈਕਨਾਲੋਜੀ ਦੀ ਮਦਦ ਨਾਲ ਬਹੁਤ ਸਾਰੀਆਂ ਸੁੱਖ ਸਹੂਲਤਾਂ ਪ੍ਰਾਪਤ ਕਰ ਲਈਆਂ ਹਨ ਪਰੰਤੂ ਜਿਉਂ ਜਿਉਂ ਮਨੁੱਖ ਕੁਦਰਤ ਤੋਂ ਦੂਰ ਹੁੰਦਾ ਗਿਆ ਤਿਉਂ ਤਿਉਂ ਉਸ ਦੀਆਂ ਮੁਸ਼ਕਲਾਂ ਵਿਚ ਵੀ ਵਾਧਾ
Read Full Story

ਮੈਡੀਕਲ ਲੈਬ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਚੁਣੀ

Sunday, July 16, 2017

ਸੰਗਰੂਰ,16 ਜੁਲਾਈ (ਸਪਨਾ ਰਾਣੀ)ਜ਼ਿਲ੍ਹਾ ਮੈਡੀਕਲ ਲੈਬੋਰੇਟਰੀ ਐਸੋਸੀਏਸ਼ਨ ਦੀ ਮੀਟਿੰਗ ਸੂਬਾ ਉਪ ਪ੍ਰਧਾਨ ਮੁਕੇਸ਼ ਸ਼ਰਮਾ ਅਤੇ ਸੂਬਾਈ ਕਾਰਜਕਾਰੀ ਮੈਂਬਰ ਬਲਵਿੰਦਰ ਬਾਂਸਲ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਜ਼ਿਲ੍ਹਾ ਪੱਧਰੀ ਇਕਾਈ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿਚ ਅਸ਼ੋਕ ਕੁਮਾਰ ਗੋਇਲ ਸੰਗਰੂਰ ਨੂੰ ਚੇਅਰਮੈਨ, ਮਨਜੇਸ਼ ਗੋਇਲ ਮਲੇਰਕੋਟਲਾ ਨੂੰ ਉਪ ਚੇਅਰਮੈਨ, ਜਗਦੀਸ਼ ਭਾਰਦਵਾਜ ਸੁਨਾਮ ਨੂੰ ਪ੍ਰਧਾਨ, ਰਾਜ ਕੁਮਾਰ ਜਸੌਰੀਆ ਧੂਰੀ ਨੂੰ ਮੀਤ ਪ੍ਰਧਾਨ, ਕਮਲ ਦੇਵ ਸ਼ਰਮਾ ਮੂਨਕ ਨੂੰ ਮੀਤ ਪ੍ਰਧਾਨ, ਦੀਪਕ ਜਿੰਦਲ ਸੁਨਾਮ ਨੂੰ ਜਨਰਲ ਸਕੱਤਰ,
Read Full Story

ਮਨਰੇਗਾ ਸਕੀਮ ਤਹਿਤ ਟੋਬੇ ਦੀ ਸਾਫ ਸਫਾਈ ਦਾ ਕੰਮ ਸ਼ੁਰੂ ਕਰਵਾਇਆ

Sunday, July 16, 2017

ਸੰਗਰੂਰ,16 ਜੁਲਾਈ (ਸਪਨਾ ਰਾਣੀ) ਵਿਜੈਇੰਦਰ ਸਿੰਗਲਾ ਐਮ.ਐਲ.ਏ. ਦੀ ਰਹਿਨੁਮਾਈ ਹੇਠ ਸਿੰਗਲਾ ਸਾਹਿਬ ਦੀ ਟੀਮ ਵੱਲੋਂ ਮਨਰੇਗਾ ਸਕੀਮ ਅਧੀਨ ਪਿੰਡ ਦੇਹਕਲਾ ਦੇ ਟੋਬੇ ਦੀ ਸਾਫ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ। ਸ੍ਰੀ ਵਿਕੀ ਗਰਚਾ ਕਾਂਗਰਸੀ ਆਗੂ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਇਸ ਸਕੀਮ ਅਧੀਨ ਪਿਛਲੀ ਸਰਕਾਰ ਦੇ ਕਾਟੀ ਸਮੇਂ ਤੋਂ ਬੰਦ ਪਏ ਕੰਮਾਂ ਨੂੰ ਸ਼ੁਰੂ ਕਰਵਾਇਆ ਗਿਆ ਹੈ। ਇਸ ਸਕੀਮ ਅਧੀਨ ਜਿਥੇ ਗਰੀਬ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਉਥੇ ਨਗਰ ਦੀ ਵੀ ਸਾਫ ਸਫਾਈ ਹੋਵੇਗੀ। ਇਸ ਮੌਕੇ ਹੋਰਨਾ ਤੋਂ ਇਲਾਵਾ ਨੱਥੂ ਲਾਲ ਢੀਂਗਰਾ ਸੂਬਾ
Read Full Story

ਸੰਜੇ ਗਾਬਾ ਦੇ ਜਨਮ ਦਿਵਸ ਮੌਕੇ ਬੂਟੇ ਲਗਾਏ

Sunday, July 16, 2017

ਸੰਗਰੂਰ,16 ਜੁਲਾਈ (ਸਪਨਾ ਰਾਣੀ) ਸਥਾਨਕ ਕਲੱਬ ਰੋਡ ਸੰਗਰੂਰ ਵਿਖੇ ਸੰਜੇ ਗਾਬਾ ਮੈਮੋਰੀਅਲ ਟਰੱਸਟ ਵੱਲੋਂ ਸਵ. ਸੰਜੇ ਗਾਬਾ ਦੀ ਯਾਦ ਵਿੱਚ ਉਨ੍ਹਾਂ ਦੇ ਜਨਮ ਦਿਵਸ ਦੇ ਮੌਕੇ ’ਤੇ ਰੁੱਖ ਲਗਾਓ ਜੀਵਨ ਬਚਾਉ ਮਹਾਉਤਸਵ ਪਿੱਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਗਿਆ। ਇਸ ਮੌਕੇ ਪਹੁੰਚੇ ਮੁੱਖ ਮਹਿਮਾਨ ਵਿਜੈਇੰਦਰ ਸਿੰਗਲਾ ਐਮ. ਐਲ. ਏ. ਸੰਗਰੂਰ ਅਤੇ ਅਵੀਕੇਸ਼ ਗੁਪਤਾ ਐਸ.ਡੀ.ਐਮ. ਸੰਗਰੂਰ ਨੇ ਬੂਟੇ ਲਗਾ ਕੇ ਮਹਾਉਤਸਵ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਿੰਗਲਾ ਨੇ ਜਿੱਥੇ ਰੁੱਖਾਂ ਦੀ ਮਹੱਤਤਾ ਦੱਸੀ ਉਥੇ ਉਨ੍ਹਾਂ ਨੇ ਸੰਜੇ ਗਾਬਾ ਮੈਮੋਰੀਅਲ ਟਰੱਸਟ ਵੱਲੋਂ
Read Full Story

ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ

Sunday, July 16, 2017

ਧੂਰੀ,16 ਜੁਲਾਈ (ਮਹੇਸ਼ ਜਿੰਦਲ) ਸਰਕਾਰੀ ਪ੍ਰਾਇਮਰੀ ਸਕੂਲ ਬਰੜਵਾਲ ਵੱਲੋਂ ਸਮੂਹ ਪਸਵਕ ਕਮੇਟੀ, ਸਾਬਕਾ ਸੈਨਿਕ ਵੈੱਲਫੇਅਰ ਸੁਸਾਇਟੀ ਅਤੇ ਸਮੂਹ ਸਕੂਲ ਸਟਾਫ਼ ਦੇ ਸਹਿਯੋਗ ਨਾਲ ਵਧ ਰਹੇ ਪ੍ਰਦੂਸ਼ਣ ਦੀ ਰੋਕਥਾਮ ਲਈ 200 ਦੇ ਕਰੀਬ ਬੂਟੇ ਲਗਾਏ ਗਏ | ਸਾਬਕਾ ਸੈਨਿਕ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਕੈਪਟਨ ਸ: ਜਸਵੰਤ ਸਿੰਘ, ਰਾਮ ਸਿੰਘ, ਗੁਰਮੁੱਖ ਸਿੰਘ ਸਮੇਤ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ: ਜਸਵੀਰ ਸਿੰਘ, ਸ: ਗੁਰਮੀਤ ਸਿੰਘ ਮੈਂਬਰ ਬਲਾਕ ਸੰਮਤੀ, ਸੈਂਟਰ ਹੈੱਡ ਟੀਚਰ ਸ: ਲਾਭ ਸਿੰਘ, ਨਾਇਬ ਸਿੰਘ, ਕਰਮ ਸਿੰਘ, ਨਾਜ਼ਰ ਸਿੰਘ, ਰਮੇਸ਼ ਗਰਗ,
Read Full Story

ਹੋਣਹਾਰ ਵਿਦਿਆਰਥੀਆਂ ਦਾ ਕੀਤਾ ਸਨਮਾਨ

Sunday, July 16, 2017

ਧੂਰੀ, 16 ਜੁਲਾਈ (ਮਹੇਸ਼ ਜਿੰਦਲ) ਯੂਥ ਸਪੋਰਟਸ ਕਲੱਬ ਪਿੰਡ ਕਹੇਰੂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜਹਾਂਗੀਰ ਕਹੇਰੂ ਵਿਖੇ ਸ: ਇੰਦਰਪਾਲ ਸਿੰਘ ਗੋਲਡੀ ਮੈਂਬਰ ਬਲਾਕ ਸੰਮਤੀ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਸ: ਦਲਵੀਰ ਸਿੰਘ ਗੋਲਡੀ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਅਤੇ ਵੱਧ ਤੋਂ ਵੱਧ ਖੇਡਾਂ ਖੇਡਣ ਵੱਲ ਪ੍ਰੇਰਿਤ ਕਰਦਿਆਂ ਕਲੱਬ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਕਲੱਬ ਦੇ ਪ੍ਰਮੁੱਖ ਆਗੂ ਸ: ਇੰਦਰਪਾਲ ਸਿੰਘ ਗੋਲਡੀ ਨੇ
Read Full Story

ਸਮਰਪਣ ਵੈਲਫੇਅਰ ਸੋਸਾਇਟੀ ਵੱਲੋ ਲੋੜਵੰਦਾ ਨੂੰ ਰਾਸ਼ਨ ਵੰਡੀਆ

Sunday, July 16, 2017

ਧੂਰੀ,16 ਜੁਲਾਈ (ਮਹੇਸ਼ ਜਿੰਦਲ ) ਧੂਰੀ ਦੀ ਸਮਰਪਣ ਵੈਲਫੇਅਰ ਸੋਸਾਇਟੀ ਵੱਲੋ ਲੋੜਵੰਦਾ ਨੂੰ ਹਰ ਮਹੀਨੇ ਰਾਸ਼ਨ ਵੰਡੇ ਜਾਣ ਦੀ ਲੜੀ ਨੂੰ ਜਾਰੀ ਰੱਖਦੇ ਹੋਏ । ਇਸ ਮਹੀਨੇ ਵੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡੀਆ ਗਈਆ । ਸੋਸਾਇਟੀ ਵੱਲੋ ਲੋੜਵੰਦਾ ਨੂੰ ਰਾਸ਼ਨ ਦੇਣ ਤੋ ਇਲਾਵਾ ਗਰੀਬ ਬੱਚਿਆ ਨੂੰ ਪੜਨ ਲਈ ਕਾਪੀਆ ਅਤੇ ਕਿਤਾਬਾਂ ਵੀ ਦਿਤੀਆ ਜਾਂਦੀਆ ਹਨ । ਇਸ ਮੌਕੇ ਸਿਵ ਕੁਮਾਰ,ਬਿੱਟੂ,ਵਿਕਾਸ਼,ਵਰੁਣ,ਦੀਪਕ,ਸੁਸ਼ੀਲ,ਮਨੋਜ,ਰਾਕੇਸ਼,ਹੇਮ ਰਾਜ,ਸੰਜੀਵ ਅਤੇ ਦੀਪੂ ਆਦਿ ਨੇ ਰਾਸ਼ਨ ਸਮੱਗਰੀ ਵੰਡੀ
Read Full Story

ਪਿੰਡ ਸੁਖਚੈਨ ਵਿਖੇ ਦਸਤਾਰ ਸਿਖਲਾਈ ਕੈਂਪ ਸ਼ੁਰੂ, ਨੌਜਵਾਨਾਂ ਦਾ ਦਸਤਾਰ ਪ੍ਰਤੀ ਪ੍ਰੇਮ ਪੈਦਾ ਹੋਣਾ ਸੁਨਹਿਰੇ ਭਵਿੱਖ ਦੀ ਨਿਸ਼ਾਨੀ: ਭਾਈ ਗੁਰਮੀਤ ਸਿੰਘ/ਭਾਈ ਬਿੰਦਰ ਸਿੰਘ

Saturday, July 15, 2017

ਤਲਵੰਡੀ ਸਾਬੋ, 15 ਜੁਲਾਈ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਪਿੰਡ ਸੁਖਚੈਨ ਦੇ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਦਸਤਾਰ ਸਿਖਲਾਈ ਕੈਂਪ ਦੀ ਅਰੰਭਤਾ ਹੋ ਚੁੱਕੀ ਹੈ। ਇਹ ਕੈਂਪ ਦਸਤਾਰ ਕੋਚ ਭਾਈ ਗੁਰਮੀਤ ਸਿੰਘ ਖਾਲਸਾ ਅਤੇ ਭਾਈ ਬਿੰਦਰ ਸਿੰਘ ਖਾਲਸਾ ਵੱਲੋਂ ਸਿੱਖੀ ਪ੍ਰਚਾਰ ਦੇ ਉਪਰਾਲੇ ਤਹਿਤ ਲਾਇਆ ਗਿਆ ਹੈ। ਇਸ ਕੈਂਪ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜਗਰੂਪ ਸਿੰਘ ਖਾਲਸਾ ਨੇ ਕਿਹਾ ਕਿ ਨਗਰ ਦੇ ਨੌਜਵਾਨਾਂ ਵੱਲੋਂ ਦਸਤਾਰਾਂ ਸਜਾਉਣੀਆਂ, ਸਿੱਖਣ ਦੀ ਇੱਛਾ ਜ਼ਾਹਰ ਕਰਦਿਆਂ ਦਸਤਾਰ ਸਿਖਲਾਈ ਕੈਂਪ
Read Full Story