Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਪਿੰਡ ਦਾਦੂ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ 12 ਤੋਂ 19 ਅਗਸਤ ਤੱਕ

Friday, August 11, 2017

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਪੰਜਾਬ ਤੇ ਹਰਿਆਣਾ ਦੀ ਹੱਦ `ਤੇ ਲੱਗਦੇ ਪਿੰਡ ਦਾਦੂ ਸਾਹਿਬ ਦੇ ਗੁਰਦੁਆਰਾ ਦਸਮੇਸ਼ਸਰ ਸਾਹਿਬ ਦੇ ਨਵੇਂ ਦਰਬਾਰ ਸਾਹਿਬ ਵਿਖੇ ਸੱਚਖੰਡ ਵਾਸੀ ਸ੍ਰੀਮਾਨ ਮਹੰਤ ਬਾਬਾ ਗੁਰਦੇਵ ਸਿੰਘ ਦੀ 20ਵੀਂ ਬਰਸੀ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ ਜਿਸ ਨੂੰ ਮੁੱਖ ਰੱਖਦਿਆਂ ਮਹਾਨ ਸੱਤ ਰੋਜਾ ਗੁਰਮਤਿ ਸਮਾਗਮ 12 ਅਗਸਤ ਤੋਂ ਬਾਬਾ ਦਰਸ਼ਨ ਸਿੰਘ ਦੀ ਅਗਵਾਈ ਹੇਠ ਸੁਰੂ ਕੀਤੇ ਜਾ ਰਹੇ ਹਨ। ਇਸ ਸਬੰਧੀ ਬਾਬਾ ਦਰਸ਼ਨ ਸਿੰਘ ਖਾਲਸਾ ਨੇ ਦੱਸਿਆ ਕਿ 12 ਅਗਸਤ ਨੂੰ ਸ਼੍ਰੀ ਸਹਿਜ ਪਾਠ ਅਤੇ ਆਖੰਡ ਪਾਠਾਂ ਦੀ ਆਰੰਭਤਾ ਕੀਤੀ ਜਾਵੇਗੀ
Read Full Story

ਮੋਟਰ ਸਾਈਕਲ ਸਵਾਰ ਤਿੰਨ ਸ਼ਰਾਬੀ ਪਾਣੀ ਵਾਲੀ ਗੱਡੀ ਨਾਲ ਟਕਰਾਏ, ਤਿੰਨੇ ਜਖਮੀ

Friday, August 11, 2017

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਟ੍ਰੈਫਿਕ ਨਿਯਮਾਂ ਨੂੰ ਛਿੱਕੇ `ਤੇ ਟੰਗ ਕੇ ਅਤੇ ਸ਼ਰਾਬੀ ਹਾਲਤ ਵਿੱਚ ਮੋਟਰ ਸਾਈਕਲ `ਤੇ ਸਵਾਰ ਤਿੰਨ ਅੱਧੀ ਉਮਰ ਵਿਹਾ ਚੁੱਕੇ ਵਿਅਕਤੀ ਉਸ ਵੇਲੇ ਪਾਣੀ ਵਾਲੀ ਗੱਡੀ ਨਾਲ ਟਕਰਾ ਗਏ ਜਦੋਂ ਉਹ ਕਿਸੇ ਵਿਆਹ ਸਮਾਗਮ ਵਿੱਚੋਂ ਸ਼ਰਾਬੀ ਹਾਲਤ ਵਿੱਚ ਵਾਪਿਸ ਆ ਰਹੇ ਸਨ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਸ਼ੇਖਪੁਰਾ ਢਾਣੀ ਵਾਲੇ ਪਾਸਿਓਂ ਤਿੰਨ ਮੋਟਰ ਸਾਈਕਲ ਸਵਾਰ ਜੀਵਨ ਸਿੰਘ ਉਰਫ ਟੀ ਟੀ (50), ਹਾਕਮ ਸਿੰਘ (50) ਅਤੇ ਗੋਗੀ ਸਿੰਘ (50) ਕਿਸੇ ਵਿਆਹ ਸਮਾਗਮਾਂ ਵਿੱਚੋਂ ਵਾਪਿਸ ਆ ਰਹੇ ਸਨ ਕਿ ਸਾਹਮਣੇ ਤੋਂ ਆ
Read Full Story

ਨਿਹੰਗ ਜਥੇਬੰਦੀ ਦੇ ਆਗੂ ਬਾਬਾ ਜੋਗਿੰਦਰ ਸਿੰਘ ਰਕਬਾ ਨੇ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨਾਲ ਕੀਤੀ ਮੁਲਾਕਾਤ, ਪੰਥਕ ਮੁੱਦਿਆਂ ਤੇ ਹੋਈਆਂ ਵੀਚਾਰਾਂ, ਬੁੱਢਾ ਦਲ ਦੀ ਚੜ੍ਹਦੀਕਲਾ ਲਈ ਕੀਤੀ ਅਰਦਾਸ

Friday, August 11, 2017

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦੀ ਜਥੇਬੰਦੀ ਦੇ ਪ੍ਰਮੁੱਖ ਆਗੂ ਬਾਬਾ ਜੋਗਿੰਦਰ ਸਿੰਘ ਰਕਬਾ ਨੇ ਅੱਜ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96ਵੇਂ ਕ੍ਰੋੜੀ) ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨਾਲ ਬੁੱਢਾ ਦਲ ਦੇ ਮੁੱਖ ਅਸਥਾਨ ਗੁ: ਬੇਰ ਸਾਹਿਬ ਦੇਗਸਰ (ਪਾ: 10ਵੀਂ) ਛਾਉਣੀ ਨਿਹੰਗ ਸਿੰਘਾਂ ਦਮਦਮਾ ਸਾਹਿਬ ਵਿਖੇ ਪੁੱਜ ਕੇ ਮੁਲਾਕਾਤ ਕੀਤੀ। ਬਾਬਾ ਜੋਗਿੰਦਰ ਸਿੰਘ ਰਕਬਾ ਦਾ ਬੁੱਢਾ ਦਲ ਮੁੱਖ ਅਸਥਾਨ ਤੇ ਪੁੱਜਣ ਮੌਕੇ ਗੁ:ਬੇਰ ਸਾਹਿਬ ਦੇਗਸਰ
Read Full Story

ਪਾਵਨ ਗੁਰੂਸਰ ਸਰੋਵਰ ਦੀ ਮੁਰੰਮਤ ਦੀ ਕਾਰ ਸੇਵਾ ਜਾਰੀ, ਸਾਬਕਾ ਵਿਧਾਇਕ ਸਿੱਧੂ ਨੇ ਵੀ ਪਾਇਆ ਸੇਵਾ ਚ ਹਿੱਸਾ

Friday, August 11, 2017

ਤਲਵੰਡੀ ਸਾਬੋ,11 ਅਗਸਤ (ਗੁਰਜੰਟ ਸਿੰਘ ਨਥੇਹਾ)- ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਗੁ: ਬੁੰਗਾ ਮਸਤੂਆਣਾ ਸਾਹਿਬ ਦੇ ਪ੍ਰਬੰਧ ਹੇਠਲੇ ਗੁ: ਮੰਜੀ ਸਾਹਿਬ (ਪਾ: 9ਵੀਂ ਅਤੇ 10ਵੀਂ) ਵਿੱਚ ਸਥਿੱਤ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੁ ਤੇਗ ਬਹਾਦੁਰ ਸਾਹਿਬ ਜੀ ਦੇ ਪਾਵਨ ਗੁਰੂਸਰ ਸਰੋਵਰ ਵਿੱਚੋਂ ਬੀਤੇ ਦਿਨੀ ਗਾਰ ਕੱਢਣ ਦੀ ਕਾਰ ਸੇਵਾ ਸੰਪੂਰਨ ਹੋਣ ਉਪਰੰਤ ਹੁਣ ਸਰੋਵਰ ਦੀ ਮੁਰੰਮਤ ਤੇ ਨਵ ਨਿਰਮਾਣ ਦੀ ਕਾਰ ਸੇਵਾ ਸ਼ੁਰੂ ਹੋ ਗਈ ਹੈ। ਉਕਤ ਸੇਵਾ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨ: ਆਗੂ ਤੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਵੀ ਹਿੱਸਾ
Read Full Story

ਚਾਰ ਮਹੀਨਿਆਂ 'ਚ 'ਕਿਸਾਨ ਖੁਦਕੁਸ਼ੀਆਂ' ਦੇ ਹੈਰਾਨ ਕਰਨ ਵਾਲੇ ਅੰਕੜੇ, ਜਾਣੋ ਕਿੰਨੇਂ ਕਿਸਾਨਾਂ ਨੇ ਗਲ ਲਾਈ ਮੌਤ

Friday, August 11, 2017

ਸੰਗਰੂਰ,11 ਅਗਸਤ (ਸਪਨਾ ਰਾਣੀ) ਕੈਪਟਨ ਸਰਕਾਰ ਨੂੰ ਆਇਆ ਅਜੇ ਪੰਜ ਮਹੀਨੇ ਹੋਏ ਹਨ ਪਰ ਇਸ ਦੌਰਾਨ ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ਦੇ ਇਹ ਅੰਕੜੇ ਬੇਹੱਦ ਹੈਰਾਨ ਕਰ ਦੇਣ ਵਾਲੇ ਹਨ। ਇਹਨਾਂ ਅੰਕੜਿਆਂ `ਤੇ ਨਜ਼ਰ ਮਾਰੀਏ ਤਾਂ ਇਹ ਸਾਹਮਣੇ ਆਉਂਦਾ ਹੈ ਕਿ ਪੰਜਾਬ ਅਤੇ ਕੇਂਦਰ ਦੀ ਸਿਆਸਤ ਵਿਚ ਦਮਖਮ ਦਿਖਾਉਣ ਵਾਲੇ ਸਿਆਸੀ ਆਗੂਆਂ ਦੇ ਹਲਕਿਆਂ ਦੇ ਕਿਸਾਨ ਕਰਜ਼ੇ ਤੋਂ ਜਿਆਦਾ ਪਰੇਸ਼ਾਨ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ
Read Full Story

ਮਿੰਨੀ ਟੈਂਪੂ ਚਾਲਕਾਂ ਵੱਲੋਂ ਪ੍ਰਬੰਧਕੀ ਕੰਪਲੈਕਸ ਅੱਗੇ ਮੁਜ਼ਾਹਰਾ

Friday, August 11, 2017

ਸੰਗਰੂਰ,11 ਅਗਸਤ (ਸਪਨਾ ਰਾਣੀ) ਮਿੰਨੀ ਟੈਂਪੂ ਟਰਾਂਸਪੋਰਟ ਯੂਨੀਅਨ ਦੀ ਅਗਵਾਈ ਹੇਠ ਜ਼ਿਲ੍ਹਾ ਭਰ ਦੇ ਮਿੰਨੀ ਟੈਂਪੂ ਚਾਲਕਾਂ-ਮਾਲਕਾਂ ਵੱਲੋਂ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ ਦਿੱਤਾ ਗਿਆ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਪੰਜਾਬ ਦੇ ਸ਼ਹਿਰਾਂ ਤੇ ਪੇਂਡੂ ਖੇਤਰਾਂ ਵਿਚ ਚੱਲ ਰਹੇ ਨਾਜਾਇਜ਼ ਪੀਟਰ ਰੇਹੜਿਆਂ, ਮੋਟਰਸਾਈਕਲ ਰੇਹੜੀਆਂ ਤੇ ਜੁਗਾੜੂ ਵਾਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਕਿਉਂਕਿ ਇਨ੍ਹਾਂ ਜੁਗਾੜੂ ਵਾਹਨਾਂ ਕਾਰਨ ਉਨ੍ਹਾਂ ਦਾ ਰੁਜ਼ਗਾਰ ਠੱਪ ਹੋ ਰਿਹਾ ਹੈ। ਧਰਨੇ ਨੂੰ ਯੂਨੀਅਨ ਦੇ ਪ੍ਰਧਾਨ ਕਾਮਰੇਡ ਰੰਗੀ ਖਾਂ,
Read Full Story

ਸਿਰ ਤੇ ਛਾਤੀ ਵਿੱਚ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ ਕੀਤਾ, ਪੁਰਾਣੀ ਰੰਜਿਸ਼ ਦੇ ਚਲਦਿਆਂ ਹੋਇਆ ਕਤਲ

Friday, August 11, 2017

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)– ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡਾਂ ਦੀ ਸਰਹੱਦ ਨਾਲ ਲੱਗਦੇ ਪੰਜਾਬ-ਹਰਿਆਣਾ ਦੀ ਹੱਦ `ਤੇ ਪੈਂਦੇ ਹਰਿਆਣਾ ਦੇ ਕਸਬਾ ਰੋੜੀ ਵਿੱਚ ਚੜਦ੍ਹੀ ਸਵੇਰ ਹੀ ਪੁਰਾਣੀ ਰੰਜਿਸ਼ ਦੇ ਚਲਦਿਆਂ ਇੱਕ ਨੌਜਵਾਨ ਦੇ ਸਿਰ ਤੇ ਛਾਤੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦੇਣ ਵਾਲਾ ਸਮਾਚਾਰ ਮਿਲਿਆ ਹੈ ਜਿਸ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਰੋੜੀ ਥਾਣੇ ਵਿੱਚ ਮ੍ਰਿਤਕ ਨੌਜਵਾਨ ਦੇ ਪਿਤਾ ਵੱਲੋਂ ਦਰਜ ਕਰਵਾਈ ਮੁੱਢਲੀ ਸੂਚਨਾ ਵਿੱਚ ਦੱਸਿਆ ਕਿ ਉਸਦਾ ਪੁੱਤਰ ਗੁਰਲਾਲ ਸਿੰਘ ਉਰਫ ਸੋਨਾ (27) ਘਰ ਦੇ ਪਿਛਲੇ
Read Full Story

ਸਾਬਕਾ ਸਰਪੰਚ ਬਲਦੇਵ ਸਿੰਘ ਜੌੜਕੀਆਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

Friday, August 11, 2017

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਉੱਘੇ ਕਾਂਗਰਸੀ ਵਰਕਰ, ਨੰਬਰਦਾਰ ਅਤੇ ਪਿੰਡ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਜੌੜਕੀਆਂ (78) ਦੀ ਬੀਤੇ ਦਿਨੀਂ ਅਚਾਨਕ ਮੌਤ `ਤੇ ਹੋ ਗਈ। ਜਿੰਨ੍ਹਾਂ ਦੀ ਮੌਤ `ਤੇ ਪਰਿਵਾਰ ਨਾਲ ਦੁੱਖਸਾਂਝਾ ਕਰਦਿਆਂ ਕਾਂਗਰਸ ਦੇ ਸਰਦੂਲਗ੍ਹੜ ਤੋਂ ਸਾਬਕਾ ਹਲਕਾ ਵਿਧਾਇਕ ਸ. ਅਜੀਤਇੰਦਰ ਸਿੰਘ ਮੋਫਰ, ਜ਼ਿਲ੍ਹਾ ਪ੍ਰਧਾਨ ਬਿਕਰਮ ਮੋਫਰ, ਪੋਹਲੋਜੀਤ ਬਾਜੇਵਾਲਾ, ਅਮਰੀਕ ਸਿੰਘ ਢਿੱਲੋਂ, ਲਛਮਣ ਸਿੰਘ, ਐਡਵੋਕੇਟ ਗੁਰਸੇਵਕ ਸਿੰਘ, ਰਾਜਵੰਤ ਸਿੰਘ ਝੇਰਿਆਂਵਾਲੀ, ਪਰਮਜੀਤ ਸਿੰਘ ਰਾਏਪੁਰ, ਮੇਜਰ ਸਿੰਘ ਟਾਂਡੀਆਂ, ਮਥਰਾ
Read Full Story

ਨੈਸ਼ਨਲ ਡੀ ਵਾਰਮਿੰਗ ਡੇਅ ਮਨਾਇਆ

Friday, August 11, 2017

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਬੱਚਿਆਂ ਵਿੱਚ ਪੇਟ ਦੇ ਕੀੜਿਆਂ ਨੂੰ ਦੂਰ ਕਰਨ ਲਈ ਡਾ. ਅਸ਼ਵਨੀ ਕੁਮਾਰ ਸੀਨੀਅਰ ਮੈਡੀਕਲ ਅਫਸਰ ਤਲਵੰਡੀ ਸਾਬੋ ਵੱਲੋਂ ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਦੇ ਕੇ ਨੈਸ਼ਨਲ ਡੀ ਵਾਰਮਿੰਗ ਡੇਅ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਇੱਕ ਸਾਲ ਤੋਂ ਲੈ ਕੇ 19 ਸਾਲ ਤੱਕ ਦੇ ਬੱਚਿਆਂ ਨੂੰ ਸਾਰੇ ਹੀ ਆਂਗਣਵਾੜੀ ਸੈਂਟਰਾਂ, ਸਰਕਾਰੀ ਸਕੂਲਾਂ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਇਹ ਦਵਾਈ ਖੂਆਈ ਜਾਵੇਗੀ ਤਾਂ ਜੋ ਬੱਚਿਆਂ ਵਿੱਚ ਪੇਟ ਦੇ
Read Full Story

ਟਰੱਕ ਯੂਨੀਅਨਾਂ ਵੱਲੋਂ ਸਰਕਾਰੀ ਕੰਮਾਂ ਦਾ ਬਾਈਕਾਟ

Friday, August 11, 2017

ਸੰਗਰੂਰ,11 ਅਗਸਤ (ਸਪਨਾ ਰਾਣੀ) ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਭੰਗ ਕਰਨ ਦੇ ਲਏ ਫੈਸਲੇ ਖ਼ਿਲਾਫ਼ ਵੱਡੀ ਗਿਣਤੀ ਟਰੱਕ ਅਪਰੇਟਰਾਂ ਵੱਲੋਂ ਸੰਘਰਸ਼ ਨੂੰ ਤੇਜ਼ ਕਰਦਿਆਂ ਅੱਜ ਸਰਕਾਰੀ ਕੰਮਾਂ ਦਾ ਅਣਮਿੱਥੇ ਸਮੇਂ ਲਈ ਮੁਕੰਮਲ ਤੌਰ ’ਤੇ ਬਾਈਕਾਟ ਕਰ ਦਿੱਤਾ ਗਿਆ ਹੈ। ਯੂਨੀਅਨ ਅਨੁਸਾਰ ਅੱਜ ਤੋਂ ਪੰਜਾਬ ਦੀ ਕਿਸੇ ਵੀ ਟਰੱਕ ਯੂਨੀਅਨ ਵਿੱਚੋਂ ਕੋਈ ਟਰੱਕ ਸਰਕਾਰੀ ਕੰਮਕਾਜ ਲਈ ਨਹੀਂ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਟਰੱਕ ਯੂਨੀਅਨਾਂ ਨੂੰ ਬਚਾਉਣ ਲਈ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਦਸਮੇਸ਼ ਟਰੱਕ ਅਪਰੇਟਰਜ਼ ਯੂਨੀਅਨ
Read Full Story