Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਡਬਲ ਫਾਟਕਾਂ ਤੋਂ ਸ਼ੇਰਪੁਰ ਚੌਕ ਨੂੰ ਜਾਂਦੀ ਸੜਕ ਦੀ ਹਾਲਤ ਖਸਤਾ, ਮੁਰੰਮਤ ਦੀ ਮੰਗ

Sunday, August 13, 2017

ਧੂਰੀ,13 ਅਗਸਤ (ਮਹੇਸ਼ ਜਿੰਦਲ) ਸਥਾਨਕ ਸ਼ਹਿਰ ਦੀਆਂ ਖਸਤਾ ਹਾਸਤ ਸੜਕਾਂ ਵਿੱਚ ਡਬਲ ਫਾਟਕਾਂ ਤੋਂ ਸ਼ੇਰਪੁਰ ਚੌਂਕ ਨੂੰ ਜਾਂਦੀ ਸੜਕ ਥਾਂ-ਥਾਂ ਤੋਂ ਟੁੱਟੀ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨ ’ਤੇ ਮਜ਼ਬੂਰ ਹੋਣਾ ਪੈ ਰਿਹਾ ਹੈ। ਵਰਨਣਯੋਗ ਹੈ ਕਿ ਸ਼ਹਿਰ ਦੇ ਡਬਲ ਫਾਟਕਾਂ ਤੋਂ ਸ਼ੇਰਪੁਰ ਚੌਂਕ ਨੂੰ ਜਾਂਦੀ ਸੜਕ ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲਤ ਅਤੇ ਥਾਂ-ਥਾਂ ਤੋਂ ਡੂੰਘੇ ਟੋਇਆਂ ਦਾ ਸ਼ਿਕਾਰ ਚਲੀ ਆਉਣ ਕਾਰਨ ਸਕੂਟਰ, ਮੋਟਰਸਾਈਕਲ ਅਤੇ ਕਾਰ ਸਵਾਰਾਂ ਨੂੰ ਲੰਘਣ ਵਿੱਚ ਭਾਰੀ ਔਕੜਾਂ ਦਾ ਸਾਹਮਣਾ ਕਰਨ ’ਤੇ ਮਜ਼ਬੂਰ ਹੋਣਾ ਪੈ ਰਿਹਾ ਹੈ।
Read Full Story

ਪਿੰਡ ਵਾਸੀਆ ਅਤੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਪਲਾਸਟਿਕ ਪੇਂਟ ਕਰਵਾਇਆ

Sunday, August 13, 2017

ਧੂਰੀ,13 ਅਗਸਤ (ਮਹੇਸ਼ ਜਿੰਦਲ) ਸਰਕਾਰੀ ਸੀਨੀਅਰ ਸਕੈਡਰੀ ਸਕੂਲ ਭੁੱਲਰਹੇੜੀ ਵਿਖੇ ਸਕੂਲ ਦੀ ਇਮਾਰਤ ਨੂੰ ਨਵੀ ਬਣਾਉਣ ਲਈ ਪਿੰਡ ਵਾਸੀਆ ਅਤੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਸਾਰੀ ਬਿਲਡਿੰਗ ਨੂੰ ਪਲਾਸਟਿਕ ਪੇਂਟ ਕਰਵਾਇਆ ਗਿਆ| ਇਸ ਮੌਕੇ ਤੇ ਸੀਨੀਅਰ ਅਧਿਆਪਕ ਸ੍ਰੀ ਜਰਨੈਲ ਸਿੰਘ (ਸ.ਸ ਮਾਸਟਰ) ਵੱਲੋ ਵਿਸ਼ੇਸ ਭੂਮਿਕਾ ਨਿਭਾਈ| ਇਸ ਮੌਕੇ ਤੇ ਐਸ.ਐਮ.ਸੀ ਕਮੇਟੀ ਦੇ ਸਹਿਯੋਗ ਨਾਲ ਸਾਰੀਆ ਕਲਾਸਾਂ ਵਿੱਚ ਗਰੀਨ ਬੋਰਡ ਲਗਾਏ ਗਏ ਅਤੇ ਪ੍ਰਿੰਸੀਪਲ ਸੁਰਿੰਦਰ ਕੌਰ ਜੀ ਵੱਲੋ ਸਾਰੇ ਸਟਾਫ ਦਾ ਧੰਨਵਾਦ ਕੀਤਾ ਗਿਆ| ਇਸ ਮੌਕੇ ਤੇ ਹਰਦੇਵ ਸਿੰਘ,ਅਮਨਦੀਪ
Read Full Story

ਜ਼ਮੀਨੀ ਝਗੜੇ ਨੂੰ ਲੈ ਕੇ ਕੁੱਟਮਾਰ ਕਰਨ ਵਾਲਿਆਂ 'ਤੇ ਕੇਸ ਦਰਜ

Sunday, August 13, 2017

ਸੰਗਰੂਰ,13 ਅਗਸਤ (ਸਪਨਾ ਰਾਣੀ) ਆਪਸੀ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਨਾਮਜ਼ਦ ਅਤੇ ਪੰਜ-ਸੱਤ ਅਣਪਛਾਤੇ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਅਤੇ ਹੋਰ ਕਈ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮੂਣਕ ਦੇ ਸਹਾਇਕ ਥਾਣੇਦਾਰ ਸਤਗੁਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਲਵੀਰ ਸਿੰਘ ਪੁੱਤਰ ਹਰਕੇਸ਼ ਸਿੰਘ ਵਾਸੀ ਬਖੋਰਾ ਖੁਰਦ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਦਾ ਹਰਗੋਪਾਲ ਸਿੰਘ ਪੁੱਤਰ ਸਵ. ਹਰਕੇਸ਼ ਸਿੰਘ ਅਤੇ ਜਗਦੀਸ਼ ਸਿੰਘ ਉਰਫ ਜੌਲੀ ਪੁੱਤਰ ਹਰਗੋਪਾਲ ਸਿੰਘ ਵਾਸੀ ਬਖੋਰਾ ਖੁਰਦ ਨਾਲ ਆਪਸੀ ਜ਼ਮੀਨੀ ਝਗੜਾ
Read Full Story

ਸੰਗਰੂਰ ਵਿੱਚ ਸਿਖਿਆ ਮੰਤਰੀ ਅਰੁਣਾ ਚੌਧਰੀ ਲਹਿਰਾਉਣਗੇ ਕੌਮੀ ਝੰਡਾ

Sunday, August 13, 2017

ਸੰਗਰੂਰ,13 ਅਗਸਤ (ਸਪਨਾ ਰਾਣੀ) ਦੇਸ਼ ਦੀ ਆਜ਼ਾਦੀ ਦੇ 71ਵੇਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਇਥੇ ਪੁਲੀਸ ਲਾਈਨ ਸਟੇਡੀਅਮ ਵਿਖੇ ਹੋਵੇਗਾ। ਪੰਜਾਬ ਦੇ ਸਿੱਖਿਆ ਰਾਜ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਮੁੱਖ ਮਹਿਮਾਨ ਵਜੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਪੁਲੀਸ ਲਾਈਨ ਵਿਚ ਹੀ ਸ਼ਹੀਦੀ ਸਮਾਰਕ ’ਤੇ ਹੀ ਰੀਥ ਚੜਾਉਣ ਦੀ ਰਸਮ ਅਦਾ ਕਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ। ਆਜ਼ਾਦੀ ਦਿਵਸ ਸਮਾਗਮ ਦੌਰਾਨ ਸਕੂਲੀ ਬੱਚਿਆਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਸਭਿਆਚਾਰਕ ਅਤੇ ਦੇਸ਼ ਭਗਤੀ ਦੇ ਪ੍ਰੋਗਰਾਮ ’ਤੇ ਆਧਾਰਿਤ ਫਾਈਨਲ
Read Full Story

ਖੇਤ 'ਚ ਡਿੱਗੀ ਸ਼ੈਲਰ ਦੀ ਤਾਰ ਤੋਂ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

Sunday, August 13, 2017

ਸੰਗਰੂਰ,13 ਅਗਸਤ (ਸਪਨਾ ਰਾਣੀ) ਇਕ ਖੇਤ `ਚ ਨਾਲ ਲੱਗਦੇ ਸ਼ੈਲਰ ਦੀ ਬਿਜਲੀ ਦੀ ਤਾਰ ਡਿੱਗਣ ਕਾਰਨ ਕਰੰਟ ਲੱਗਣ ਕਰ ਕੇ ਇਕ ਨੌਜਵਾਨ ਦੀ ਮੌਤ ਹੋ ਗਈ । ਥਾਣਾ ਦਿੜ੍ਹਬਾ ਦੇ ਹੌਲਦਾਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਗੁੱਜਰਾਂ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਉਸਦੀ ਮਾਸੀ ਦੇ ਲੜਕੇ ਗੁਰਮੇਲ ਸਿੰਘ ਦਾ ਲੜਕਾ ਮਨਦੀਪ ਸਿੰਘ ਵਾਸੀ ਗੁੱਜਰਾਂ ਆਪਣੀ ਜੀਰੀ ਵਿਚੋਂ ਕੱਖ ਕੱਢ ਰਿਹਾ ਸੀ। ਨਾਲ ਲੱਗਦੇ ਸ਼ੈਲਰ ਦੀ ਕੰਡਿਆਲੀ ਤਾਰ, ਜਿਸ `ਤੇ ਰੌਸ਼ਨੀ ਲਈ ਬਿਜਲੀ ਦੀਆਂ ਤਾਰਾਂ ਲਾਈਆਂ ਹੋਈਆਂ ਸਨ, ਤੋਂ ਬਿਜਲੀ ਦੀ ਤਾਰ ਟੁੱਟ ਕੇ
Read Full Story

ਆਜ਼ਾਦੀ ਦਿਹਾੜੇ ਅਤੇ ਜਨਮ-ਅਸ਼ਟਮੀ ਨੂੰ ਸਮਰਪਿਤ ਸਮਾਗਮ ਕੀਤਾ

Sunday, August 13, 2017

ਧੂਰੀ,13 ਅਗਸਤ (ਮਹੇਸ਼ ਜਿੰਦਲ) ਕੈਂਬਰਿਜ ਸਕੂਲ ਧੂਰੀ ਵਿਖੇ ਪ੍ਰਿੰਸੀਪਲ ਬ੍ਰਿਜੇਸ਼ ਸਕਸੈਨਾ ਦੀ ਅਗਵਾਈ ਹੇਠ ਆਜ਼ਾਦੀ ਦਿਹਾੜੇ ਅਤੇ ਜਨਮ-ਅਸ਼ਟਮੀ ਨੂੰ ਸਮਰਪਿਤ ਸਮਾਗਮ ਕੀਤਾ ਗਿਆ। ਇਸ ਮੌਕੇ ਡੀ.ਐੱਸ.ਪੀ. ਧੂਰੀ ਆਕਾਸ਼ਦੀਪ ਸਿੰਘ ਔਲਖ, ਸਕੂਲ ਦੇ ਚੇਅਰਮੈਨ ਮੱਖਣ ਲਾਲ ਗਰਗ ਅਤੇ ਆਸ਼ਾ ਗਰਗ ਵੀ ਹਾਜ਼ਰ ਰਹੇ। ਇਸ ਮੌਕੇ ਬੱਚਿਆਂ ਵੱਲੋਂ ਦੇਸ਼-ਭਗਤੀ ‘ਤੇ ਆਧਾਰਤ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਅਤੇ ਨਾਟਕ ਪੇਸ਼ ਕੀਤੇ ਗਏ। ਸ੍ਰੀ ਔਲਖ ਨੇ ਬੱਚਿਆਂ ਨੂੰ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕਰਦਿਆਂ ਆਪਣੇ ਅੰਦਰ ਦੇਸ਼ ਦੇ ਲਈ ਕੁੱਝ ਕਰ ਗੁਜ਼ਰਨ ਦਾ
Read Full Story

460 ਬੋਤਲਾਂ ਸ਼ਰਾਬ ਸਣੇ 3 ਕਾਬੂ

Sunday, August 13, 2017

ਧੂਰੀ,13 ਅਗਸਤ (ਮਹੇਸ਼ ਜਿੰਦਲ) ਸਥਾਨਕ ਧੂਰੀ ਪੁਲਸ ਨੇ ਇਕ ਔਰਤ ਸਣੇ 3 ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਸੀ.ਆਈ.ਏ. ਦੀ ਬਹਾਦਰ ਸਿੰਘ ਵਾਲਾ ਸ਼ਾਖਾ ਵਿਖੇ ਤਾਇਨਾਤ ਹੌਲਦਾਰ ਭੋਲਾ ਸਿੰਘ ਨੇ ਪੁਲਸ ਪਾਰਟੀ ਸਣੇ ਪਿੰਡ ਕਾਂਝਲਾ ਤੋਂ ਮਿੰਟੂ ਸਿੰਘ ਉਰਫ ਬੱਬੂ ਪੁੱਤਰ ਪਾਲਾ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਸ਼ੇਰਪੁਰ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਕਾਰ `ਚੋਂ 420 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ। ਇਸੇ ਤਰ੍ਹਾਂ ਥਾਣਾ ਸਦਰ ਧੂਰੀ ਅਧੀਨ ਪੈਂਦੀ ਪੁਲਸ ਚੌਕੀ ਭਲਵਾਨ ਵਿਖੇ ਤਾਇਨਾਤ
Read Full Story

ਜਹਾਂਗੀਰ ਦਾ ਰਸਤਾ ਪੱਕਾ ਕਰਨ ਦਾ ਕੰਮ ਅੰਤਿਮ ਪੜਾਅ ’ਚ

Sunday, August 13, 2017

ਧੂਰੀ,13 ਅਗਸਤ (ਮਹੇਸ਼ ਜਿੰਦਲ) ਜਹਾਂਗੀਰ ਪੁਲ ਬਣਾਓ ਐਕਸ਼ਨ ਕਮੇਟੀ ਵੱਲੋਂ ਟੁੱਟੇ ਪੁਲ ਦੇ ਨਿਰਮਾਣ ਲਈ ਅਰੰਭੇ ਸੰਘਰਸ਼ ਦੌਰਾਨ ਭਾਵੇਂ ਨਹਿਰੀ ਬੰਦੀ ਨਾ ਮਿਲਣ ਕਾਰਨ ਪੁਲ ਕੰਮ ਲਟਕਣ ਕਾਰਨ ਪ੍ਰਸ਼ਾਸਨ ਨੇ ਪੁਲ ਨਿਰਮਾਣ ਲਈ ਅਕਤੂਬਰ ਮਹੀਨੇ ਦਾ ਸਮਾਂ ਦਿੱਤਾ ਸੀ ਪਰ ਐਕਸ਼ਨ ਕਮੇਟੀ ਵੱਲੋਂ ਲੋਕਾਂ ਨੂੰ ਬਦਲਵੇਂ ਰਸਤੇ ਵਜੋਂ ਪੌਣੇ ਦੋ ਕਿਲੋਮੀਟਰ ਕੱਚੇ ਪਹੇ ਨੂੰ ‘ਬਰਿੱਕ ਵਰਕ’ ਤਹਿਤ ਪੱਕਾ ਕਰਨ ਲਈ 25 ਲੱਖ ਰੁਪਏ ਮਨਜ਼ੂਰ ਕੀਤੇ ਸਨ ਅਤੇ ਹੁਣ ਇਸ ਰਸਤੇ ਨੂੰ ਪੱਕਾ ਕਰਨ ਦਾ ਕੰਮ ਕੁੱਝ ਘੰਟਿਆਂ ਦਾ ਹੀ ਰਹਿ ਗਿਆ ਹੈ। ਪੁਲ ਬਣਾਓ ਐਕਸ਼ਨ ਕਮੇਟੀ ਦੇ ਚੋਣਵੇਂ ਮੈਂਬਰਾਂ
Read Full Story