Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ

Tuesday, November 14, 2017

ਧੂਰੀ,14 ਨਵੰਬਰ, (ਮਹੇਸ਼ ਜਿੰਦਲ) ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਸ਼੍ਰੀ ਮੂਲ ਚੰਦ ਸ਼ਰਮਾਂ ਅਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਦਸ਼ਮੇਸ਼ ਨਗਰ ਧੂਰੀ ਵਿਖੇ ਹੋਈ। ਜਿਸ ਵਿੱਚ ਸਭ ਤੋਂ ਪਹਿਲਾਂ ਸ਼ੋਕ ਮਤੇ ਪ੍ਰੋ. ਤਰਸੇਮ ਰਾਣਾ, ਸਾਵੀ ਤੂਰ, ਗਿੱਲ ਮੋਰਾਂਵਾਲੀ ਅਤੇ ਜੋਗਾ ਸਿੰਘ ਜੋਗੀ ਕਵੀਸ਼ਰ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿੱਚ ਚਰਨਜੀਤ ਸਿੰਘ ਕਾਲਾਬੂਲਾ ਅਤੇ ਮੀਤ ਸਕਰੌਦੀ ਨੇ ਕਵਿਤਾ, ਡਾ. ਪਰਮਜੀਤ ਦਰਦੀ ਨੇ ਕਵਿਤਾ `ਪੀਰ ਪੈਗੰਬਰ ਔਲੀਏ
Read Full Story

ਜ਼ਿਲ੍ਹੇ ਦੇ ਸਾਰੇ ਸਕੂਲ ਤੇ ਆਂਗਣਵਾੜੀ ਸੈਂਟਰ 18 ਤੱਕ ਸਵੇਰੇ 10 ਵਜੇ ਖੁੱਲ੍ਹਣਗੇ

Tuesday, November 14, 2017

ਸੰਗਰੂਰ, 14 ਨਵੰਬਰ (ਸਪਨਾ ਰਾਣੀ) ਜ਼ਿਲ੍ਹਾ ਮੈਜਿਸਟਰੇਟ ਸ੍ਰੀ ਅਮਰਪ੍ਰਤਾਪ ਸਿੰਘ ਵਿਰਕ ਨੇ ਧਾਰਾ 144 ਅਧੀਨ ਛੋਟੇ ਬੱਚਿਆਂ ਤੇ ਅਧਿਆਪਕਾਂ ਦੀ ਸਿਹਤ ਅਤੇ ਜਾਨ ਮਾਲ ਦੀ ਸੁਰੱਖਿਆ ਨੂੰ ਧਿਆਨ `ਚ ਰੱਖਦਿਆਂ 14 ਤੋਂ 18 ਨਵੰਬਰ ਤੱਕ ਜ਼ਿਲ੍ਹਾ ਸੰਗਰੂਰ ਅਧੀਨ ਆਉਂਦੇ ਸਾਰੇ ਸਰਕਾਰੀ, ਅਰਧ ਸਰਕਾਰੀ, ਪ੍ਰਾਈਵੇਟ ਸਕੂਲ ਅਤੇ ਆਂਗਣਵਾੜੀ ਸੈਂਟਰਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਤੱਕ ਕਰਨ ਦੇ ਆਦੇਸ਼ ਦਿੱਤੇ ਹਨ | ਸਕੂਲ/ ਆਂਗਣਵਾੜੀ ਸੈਂਟਰ ਬੰਦ ਹੋਣ ਦਾ ਸਮਾਂ ਸਬੰਧਿਤ ਸਕੂਲ ਦੇ ਪਹਿਲਾ ਲਾਗੂ ਸ਼ਡਿਊਲ ਅਨੁਸਾਰ ਹੀ ਰਹੇਗਾ | ਹੁਕਮ `ਚ ਕਿਹਾ ਕਿ ਜ਼ਿਲ੍ਹਾ
Read Full Story

ਸਕਾਲਰ ਪਬਲਿਕ ਸਕੂਲ ਰਾਜਪੁਰਾ ਨੇ ਜਿਤੇ ਤਾਈਕਵਾਂਡੋ ਵਿਚ 12 ਮੈਡਲ

Monday, November 13, 2017

ਰਾਜਪੁਰਾ (ਰਾਜੇਸ਼ ਡਾਹਰਾ )ਲੁਧਿਆਣਾ ਦੇ ਗੁਰੂਨਾਨਕ ਸਟੇਡੀਅਮ ਵਿਚ 18ਵੇਂ ਸੀਨੀਅਰ ਅਤੇ 17ਵੇਂ ਜੂਨੀਅਰ ਤੇ ਸਬ ਜੂਨੀਅਰ ਰਾਜ ਸਤਰ ਦੇ ਤਾਈਕਵਾਂਡੋ ਖੇਡ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਤਾਈਕਵਾਂਡੋ ਮੈਚ ਦੇ ਜ਼ਿਲਾ ਸਤਰ ਦੀਆਂ ਕਈ ਟੀਮਾਂ ਨੇ ਹਿੱਸਾ ਲਿਆ ।ਇਸ ਖੇਡ ਪ੍ਰਤੀਯੋਗਿਤਾ ਵਿਚ ਵੱਖ ਵੱਖ ਸਕੂਲਾਂ ਦੇ 200 ਵਿਦਿਆਰਥੀਆਂ ਨੇ ਹਿਸਾ ਲਿਆ । ਜਿਸ ਵਿਚ ਰਾਜਪੁਰਾ ਦੇ ਸਕਾਲਰ ਪਬਲਿਕ ਸਕੂਲ ਦੇ 12 ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਅਤੇ ਇਹਨਾਂ ਵਿਦਿਆਰਥੀਆਂ ਵਲੋਂ 12 ਮੈਡਲ ਜਿਤੇ ਗਏ।ਜਿਹਨਾਂ ਵਿਚੋਂ 8 ਵਿਦਿਆਰਥੀਆਂ ਵਲੋਂ ਸਵਰਨ ਪਦਕ ,3
Read Full Story

ਭਾਕਿਯੂ ਵੱਲੋਂ ਤਹਿਸੀਲਦਾਰ ਦਫਤਰ ਅੱਗੇ ਧਰਨਾ ਲਾਉਣ ਤੇ ਨਾਇਬ ਤਹਿਸੀਲਦਾਰ ਦੇ ਘਿਰਾਉ ਉਪਰੰਤ ਕੁਰਕੀ ਰੁਕੀ

Monday, November 13, 2017

ਤਲਵੰਡੀ ਸਾਬੋ, 13 ਨਵੰਬਰ (ਗੁਰਜੰਟ ਸਿੰਘ ਨਥੇਹਾ)- ਬੀਤੇ ਸਮੇਂ ਵਿੱਚ ਭਾਵੇਂ ਪੰਜਾਬ ਦੀ ਨਵੀਂ ਬਣੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦੀ ਕੁਰਕੀ ਨਾ ਕੀਤੇ ਜਾਣ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ ਪ੍ਰੰਤੂ ਉਕਤ ਹੁਕਮ ਅੱਜ ਵੀ ਸਿਰਫ ਕਾਗਜਾਂ ਤੱਕ ਸੀਮਿਤ ਨਜਰ ਆ ਰਹੇ ਹਨ ਤੇ ਕਿਸਾਨਾਂ ਦੀਆਂ ਜਮੀਨਾਂ ਦੀਆਂ ਕੁਰਕੀਆਂ ਕੀਤੇ ਜਾਣ ਦੇ ਮਾਮਲੇ ਅਜੇ ਵੀ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਲਹਿਰੀ ਦਾ ਸਾਹਮਣੇ ਆਇਆ ਜਿੱਥੇ ਇੱਕ ਕਿਸਾਨ ਦੀ ਜਮੀਨ ਦੀ ਕੁਰਕੀ
Read Full Story

ਬੁੱਢਾ ਦਲ ਵੱਲੋਂ ਤਖਤ ਸਾਹਿਬ ਦੇ ਆਲੇ ਦੁਆਲੇ ਯਾਦਗਾਰੀ ਗੇਟਾਂ ਦਾ ਕਰਵਾਇਆ ਜਾ ਰਿਹਾ ਨਿਰਮਾਣ ਲਗਭਗ ਮੁਕੰਮਲ

Monday, November 13, 2017

ਤਲਵੰਡੀ ਸਾਬੋ, 13 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96ਵੇਂ ਕ੍ਰੋੜੀ) ਜੋ ਕਿ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਹੈ, ਵੱਲੋਂ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਤਖਤ ਸਾਹਿਬ ਦੇ ਬਿਲਕੁਲ ਨਾਲ ਸਥਿਤ ਬੁੱਢਾ ਦਲ ਦੇ ਮੁੱਖ ਅਸਥਾਨ ਗੁਰਦੁਆਰਾ ਦੇਗਸਰ ਬੇਰ ਸਾਹਿਬ ਨੂੰ ਆਉਂਦੇ ਰਸਤਿਆਂ `ਤੇ ਬੀਤੇ ਸਮੇਂ ਤੋਂ ਯਾਦਗਾਰੀ ਗੇਟਾਂ ਦੇ ਨਿਰਮਾਣ ਦਾ ਕਾਰਜ ਮੁਕੰਮਲ ਹੋਣ ਵੱਲ ਵਧ ਰਿਹਾ ਹੈ ਅਤੇ ਹੁਣ ਵੱਡੀ ਗਿਣਤੀ ਸੰਗਤਾਂ ਇਨਾਂ ਗੇਟਾਂ ਦੀ ਚੱਲ ਰਹੀ ਕਾਰ ਸੇਵਾ ਨੂੰ ਦੇਖਣ ਲਈ ਪੁੱਜ ਰਹੀਆਂ ਹਨ। ਗੁਰਦੁਆਰਾ
Read Full Story

ਤਲਵੰਡੀ ਸਾਬੋ ਚੋਣਾਂ ਦਾ ਵਿਗਲ ਵਜਦਿਆਂ ਹੀ ਸਿਆਸੀ ਪਾਰਟੀਆਂ 'ਚ ਰੱਸਾ-ਕੱਸ਼ੀ ਸ਼ੁਰੂ

Monday, November 13, 2017

ਤਲਵੰਡੀ ਸਾਬੋ, 13 ਨਵੰਬਰ (ਗੁਰਜੰਟ ਸਿੰਘ ਨਥੇਹਾ)- ਮੁੱਖ ਚੋਣ ਕਮਿਸ਼ਨਰ ਭਾਰਤ ਵਲੋਂ ਤਲਵੰਡੀ ਸਾਬੋ ਦੀਆਂ ਨਗਰ ਪੰਚਾਇਤ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਲਈ ਸ਼ਡਿਊਲ ਜਾਰੀ ਹੋਣ ਨਾਲ ਤਲਵੰਡੀ ਸਾਬੋ ਦੀ ਫਿਜ਼ਾ ਇੱਕ ਵਾਰੀ ਫਿਰ ਸਿਆਸੀ ਰੰਗ ਵਿੱਚ ਰੰਗਦੀ ਨਜ਼ਰ ਆ ਰਹੀ ਹੈ ਕਿਉਂਕਿ ਤਲਵੰਡੀ ਸਾਬੋ ਨਗਰ ਪੰਚਾਇਤ ਚੋਣਾਂ ਲਈ ਭਾਰਤੀ ਚੋਣ ਕਮਿਸ਼ਨਰ ਦੁਆਰਾ ਜਾਰੀ ਸ਼ਲਿਊਡ ਅਨੁਸਾਰ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 14 ਨਵੰਬਰ ਨੂੰ ਕਰ ਦਿੱਤੀ ਜਾਵੇਗੀ। ਇਸ ਉਪਰੰਤ ਦਾਅਵੇ ਤੇ ਇਤਰਾਜ਼ ਲੈਣ ਦੀ ਆਖ਼ਰੀ ਮਿਤੀ 20 ਨਵੰਬਰ ਤੱਕ ਹੈ। ਦਾਅਵੇ ਤੇ ਇਤਰਾਜ਼ਾਂ ਦਾ
Read Full Story