Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਨਵ ਜਨਮੀਆਂ ਧੀਆਂ ਦੀ 5ਵੀਂ ਲੋਹੜੀ ਮਨਾਈ

Wednesday, January 10, 2018

ਧੂਰੀ,10 ਜਨਵਰੀ (ਮਹੇਸ਼ ਜਿੰਦਲ) ਮਾਤਾ ਅਜਮੇਰ ਕੌਰ ਕੰਨਿਆ ਬਚਾਓ ਸੁਸਾਇਟੀ ਬੁਗਰਾ ਵੱਲੋਂ ਭਰੂਣ ਹੱਤਿਆਂ ਰੋਕਣ ਦੇ ਉਦੇਸ਼ ਲਈ ਅਤੇ ਸਮਾਜ ਵਿੱਚ ਲੜਕੀਆਂ ਦੇ ਸਤਿਕਾਰ ਲਈ 5ਵੀਂ ਲੋਹੜੀ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਮਨਾਈ ਗਈ। ਇਸ ਮੌਕੇ ਸਮਾਜ ਸੇਵੀ ਮਹਾਸ਼ਾ ਪ੍ਰਤਿਗਿਆਪਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਐਸ.ਜੀ.ਪੀ.ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਹਾਜ਼ਰੀ ਉਹਨਾਂ ਦੇ ਸਪੁੱਤਰ ਨਵਇੰਦਰ ਪ੍ਰੀਤ ਸਿੰਘ ਲੌਂਗੋਵਾਲ ਅਤੇ ਐਸ.ਐਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਦੀ ਹਾਜ਼ਰੀ ਪਰਵਿੰਦਰ ਸਿੰਘ ਗਰੇਵਾਲ ਥਾਣਾ ਮੁਖੀ ਸਦਰ ਨੇ
Read Full Story

ਧੁੱਪ ਨਿਕਲਣ ਨਾਲ ਜ਼ਿੰਦਗੀ ਮੁੜ ਲੀਹ 'ਤੇ ਆਈ

Tuesday, January 9, 2018

ਰਾਮਾਂ ਮੰਡੀ.9 ਜਨਵਰੀ (ਤਰਸੇਮ ਸਿੰਘ ਬੁੱਟਰ) ਪਿਛਲੇ ਦਿਨੀ ਪਈ ਧੁੰਦ ਅਤੇ ਠੰਢ ਤੋਂ ਨਿੱਘੀ ਧੁੱਪ ਖਿੜਨ ਨਾਲ਼ ਰਾਹਤ ਮਿਲ਼ੀ ਹੈ।ਦਿਨ ਨਿੱਘੇ ਹੋਣ ਕਾਰਨ ਸੜਕਾਂ,ਸੱਥਾਂ,ਬਜ਼ਾਰਾਂ ਅਤੇ ਖੇਤਾਂ `ਚ ਮੁੜ ਰੌਣਕਾਂ ਪਰਤ ਆਈਆਂ ਹਨ।ਇੱਥੋਂ ਤੱਕ ਕਿ ਠੰਢ ਕਾਰਨ ਸਿਮਟ ਕੇ ਬੈਠੇ ਪੰਛੀ ਵੀ ਆਪਣੇ ਪਰ ਤੋਲ ਕੇ ਚਹਿਕਦੇ ਹੋਏ ਉਡਾਰੀਆਂ ਭਰਨ ਲੱਗੇ ਹਨ। ਧੁੱਪ ਕਾਰਨ ਕਿਸਾਨ ਕਣਕਾਂ `ਤੇ ਮੈਗਨੀਜ਼ ਦੀ ਘਾਟ ਲਈ ਛਿੜਕਾਅ ਕਰਦੇ ਨਜ਼ਰ ਆ ਰਹੇ ਹਨ।ਦਿਨ ਸਾਫ਼ ਹੋਣ ਕਾਰਨ ਪਿੰਡਾਂ ਦੀਆਂ ਸੱਥਾਂ `ਚ ਰੌਣਕਾਂ ਮੁੜ ਪਰਤ ਆਈਆਂ ਹਨ।ਥੋੜ੍ਹੇ ਦਿਨ ਪਹਿਲਾਂ ਪਈ ਧੁੰਦ ਤੇ ਠੰਢ ਭਾਵੇਂ
Read Full Story

ਤਲਵੰਡੀ ਸਾਬੋ ਨਗਰ ਪੰਚਾਇਤ ਦੀ ਪ੍ਰਧਾਨਗੀ ਦਾ ਰੇੜਕਾ ਜਾਰੀ, ਦੋ ਮਜ਼ਬੂਤ ਦਾਅਵੇਦਾਰਾਂ 'ਚੋਂ ਇੱਕ ਦਾ ਨਾਮ ਲਿਫਾਫੇ 'ਚ

Tuesday, January 9, 2018

ਤਲਵੰਡੀ ਸਾਬੋ, 9 ਜਨਵਰੀ (ਗੁਰਜੰਟ ਸਿੰਘ ਨਥੇਹਾ)- ਬੀਤੇ ਮਹੀਨੇ ਮੁਕੰਮਲ ਹੋਈ ਸਥਾਨਕ ਨਗਰ ਪੰਚਾਇਤ ਦੀ ਚੋਣ ਤੋਂ ਬਾਅਦ ਭਾਵੇਂ 3 ਜਨਵਰੀ ਨੂੰ ਨਗਰ ਪੰਚਾਇਤ ਦੇ ਚੁਣੇ ਹੋਏ ਕੌਂਸਲਰਾਂ ਨੂੰ ਸੁਹੰ ਚੁਕਾਉਣ ਦਾ ਕੰਮ ਤਾਂ ਮੁਕੰਮਲ ਹੋ ਚੁੱਕਿਆ ਹੈ ਪ੍ਰੰਤੂ ਜੇਤੂ ਰਹੀ ਪਾਰਟੀ ਦੀ ਹਾਈ ਕਮਾਂਡ ਦੇ ਲਿਫਾਫੇ ਵਿੱਚੋਂ ਨਿਕਲਣ ਵਾਲਾ ਪ੍ਰਧਾਨਗੀ ਪਦ ਵਾਲਾ ਨਾਮ ਪ੍ਰਧਾਨਗੀ ਦੇ ਤਿੰਨ ਦਾਅਵੇਦਾਰਾਂ ਦੇ ਚਲਦੇ ਅਜੇ ਤੱਕ ਐਲਾਨਿਆ ਨਹੀਂ ਜਾ ਸਕਿਆ। ਸੰਵਿਧਾਨਿਕ ਤੌਰ `ਤੇ ਭਾਵੇਂ ਪ੍ਰਧਾਨ ਦੀ ਚੋਣ ਦਾ ਫੈਸਲਾ ਲੋਕਾਂ ਵੱਲੋਂ ਵੋਟਾਂ ਪਾ ਕੇ ਚੁਣੇ ਕੌਂਸਲਰਾਂ ਨੇ ਕਰਨਾ
Read Full Story

ਪੱਤਰਕਾਰ ਰਚਨਾ ਖਹਿਰਾ 'ਤੇ ਦਰਜ ਮਾਮਲੇ ਦੀ ਦਮਦਮਾ ਸਾਹਿਬ ਪ੍ਰੈੱਸ ਕਲੱਬ ਨੇ ਵੀ ਕੀਤੀ ਨਿਖੇਧੀ

Tuesday, January 9, 2018

ਤਲਵੰਡੀ ਸਾਬੋ, 9 ਜਨਵਰੀ (ਗੁਰਜੰਟ ਸਿੰਘ ਨਥੇਹਾ)- ਟ੍ਰਿਬਿਊਨ ਸਮੂਹ ਦੀ ਪੱਤਰਕਾਰ ਰਚਨਾ ਖਹਿਰਾ ਵੱਲੋਂ ਆਧਾਰ ਡੇਟਾ ਵਿੱਚ ਖਾਮੀਆਂ ਸਬੰਧੀ ਰਿਪੋਰਟ ਪ੍ਰਕਾਸ਼ਿਤ ਕਰਨ ਤੋਂ ਬਾਅਦ ਯੂਨਿਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਵੱਲੋਂ ਉਸ ਖਿਲਾਫ ਨਵੀਂ ਦਿੱਲੀ ਵਿੱਚ ਐੱਫ. ਆਈ. ਆਰ ਦਰਜ ਕਰਵਾਉਣ ਨਾਲ ਜਿੱਥੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਤਲਵੰਡੀ ਸਾਬੋ ਦੇ ਪੱਤਰਕਾਰਾਂ ਨੇ ਵੀ ਇਸ ਦੀ ਕਰੜੀ ਨਿਖੇਧੀ ਕੀਤੀ ਹੈ। ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਦਮਦਮਾ ਸਾਹਿਬ ਪ੍ਰੈੱਸ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ
Read Full Story

ਸ਼ਹੀਦ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਤਲਵੰਡੀ ਸਾਬੋ ਵੱਲੋਂ ਲੋੜਵੰਦ ਬੱਚਿਆਂ ਨੂੰ ਵੰਡੀਆਂ ਜੁਰਾਬਾਂ

Tuesday, January 9, 2018

ਤਲਵੰਡੀ ਸਾਬੋ, 9 ਜਨਵਰੀ (ਗੁਰਜੰਟ ਸਿੰਘ ਨਥੇਹਾ)- ਗਰੀਬ ਅਤੇ ਲੋੜਵੰਦ ਲੋਕਾਂ ਦਾ ਮਸੀਹਾ ਬਣੇ ਸ਼ਹੀਦ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਤਲਵੰਡੀ ਸਾਬੋ ਵੱਲੋਂ ਅੱਜ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਸਰਦੀ ਤੋਂ ਬਚਣ ਲਈ ਗਰਮ ਜੁਰਾਬਾਂ ਦੀ ਵੰਡ ਕੀਤੀ ਗਈ। ਟਰੱਸਟ ਦੇ ਸੇਵਾਦਾਰ ਭਾਈ ਦਵਿੰਦਰ ਸਿੰਘ ਡੀ ਸੀ ਨੇ ਦੱਸਿਆ ਕਿ ਉਹਨਾਂ ਦੇ ਉਕਤ ਟਰੱਸਟ ਵੱਲੋਂ ਜਿੱਥੇ ਖੇਤਰ ਦੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਲੋੜਵੰਦ ਪਰਿਵਾਰਾਂ ਦੇ ਨਾਲ-ਨਾਲ ਰੋਗੀ ਵਿਅਕਤੀਆਂ ਦੀ ਮੱਦਦ ਕਰਨ ਦਾ ਸਮੁੱਚੀਆਂ
Read Full Story

ਖੰਡ ਮਿੱਲ ‘ਚ ਘੱਟ ਤੋਲ ਦਾ ਮਾਮਲਾ ਮੁੜ ਗਰਮਾਇਆ

Tuesday, January 9, 2018

ਧੂਰੀ 09 ਜਨਵਰੀ (ਮਹੇਸ ਜਿੰਦਲ) ਬਿਤੇ ਦਿਨੀ ਸਥਾਨਕ ਸ਼ੁਗਰ ਮਿੱਲ ਵਿਖੇ ਕੁਝ ਕਿਸਾਨਾਂ ਨੇ ਮਿੱਲ ਅੰਦਰ ਚੱਲ ਰਹੇ ਕੰਡੇ ਤੇ ਉਨ੍ਹਾਂ ਦਾ ਗੰਨਾ ਘੱਟ ਤੋਲਣ ਦਾ ਦੋਸ ਲਾਉਂਦੇ ਹਏ, ਸਾਰਾ ਕੰਮ ਠੱਪ ਕਰਕੇ ਕੇ ਪ੍ਰਬੰਧਕਾਂ ਖਿਲਾਫ ਰੋਸ ਜ਼ਾਹਿਰ ਕੀਤਾ ਸੀ, ਤੇ ਇਸ ਮਾਮਲੇ ਨੂੰ ਪ੍ਰਸਾਸ਼ਨ ਨੇ ਮਿਲ ਬੈਠ ਕੇ ਨਿਪਟਾ ਦਿੱਤਾ ਸੀ। ਪਰ ਉਣ ਪੀੜਤ ਕਿਸਾਨਾਂ ਨੇ ਉਕਤ ਸਮਝੌਤੇ ‘ਤੇ ਅਸਹਿਮਤੀ ਪ੍ਰਗਟਾਉਂਦੇ ਹੋਏ ਮਿੱਲ ਦੇ ਪ੍ਰਬੰਧਕਾਂ ਤੇ ਉਨ੍ਹਾਂ ਨੂੰ ਤੰਗ ਪ੍ਰੇਸਾਨ ਕਰਨ ਦਾ ਦੋਸ ਲਗਾਇਆ ਹੇ। ਇਸ ਸਬੰਧੀ ਪੀੜਤ ਕਿਸਾਨ ਮਨਜੀਤ ਸਿੰਘ ਬੁੱਗਰਾ, ਨਿਰਮਲ ਸਿੰਘ, ਗੁਰਦੀਪ ਸਿੰਘ
Read Full Story

ਈ.ਵੇ ਬਿਲ ਸਬੰਧੀ ਵਪਾਰੀਆਂ ਨੂੰ ਦਿਤੀ ਜਾਣਕਾਰੀ

Tuesday, January 9, 2018

ਧੂਰੀ 09 ਜਨਵਰੀ (ਮਹੇਸ ਜਿੰਦਲ) 1 ਫਰਵਰੀ 2018 ਤੋਂ ਲਾਗੂ ਹੋਣ ਜਾ ਰਹੇ ਈ.ਵੇ ਬਿੱਲ ਸਿਸਟਮ ਸਬੰਧੀ ਜਾਣਕਾਰੀ ਦੇਣ ਦੇ ਮਕਸਦ ਨਾਲ ਸੇਲ ਟੈਕਸ ਵਿਭਾਗ ਵੱਲੋਂ ਈ.ਟੀ.ਓ ਧੂਰੀ ਜਸਵੀਤ ਕੌਰ ਦੀ ਅਗਵਾਈ ਹੇਠ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ‘ਚ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪ੍ਰਮੋਦ ਗੁਪਤਾ ਤੇ ਹੋਰ ਆਗੂਆਂ ਸਮੇਤ ਰੀਟੇਲ ਕਰਿਆਣਾ ਮਰਚੈਂਟ ਐਸੋਸੀਏਸ਼ਨ ਦੇ ਆਗੂ ਤੇ ਵੱਡੀ ਗਿਣਤੀ ‘ਚ ਵਪਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ੰੌਕੇ ਈ.ਟੀ.ਓ ਧੂਰੀ ਨੇ ਵਪਾਰੀਆਂ ਨੂੰ ਈ.ਵੇ ਬਿੱਲ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ
Read Full Story

ਵਾਲਮੀਕਿ ਸਮਾਜ ਵੱਲੋਂ ਸੰਘਰਸ਼ ਵਿੱਢਣ ਦੀ ਚਿਤਾਵਨੀ

Tuesday, January 9, 2018

ਧੂਰੀ 09 ਜਨਵਰੀ (ਮਹੇਸ ਜਿੰਦਲ) ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਨੇ ਮਹਾਰਾਸ਼ਟਰ ਦੇ ਭੀਮਾ-ਕੋਰੇਗਾਓਂ ਵਿਖੇ ਸ਼ਰਧਾਂਜਲੀ ਭੇਟ ਕਰਨ ਪੁੱਜੇ ਦਲਿਤਾਂ ‘ਤੇ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਉਨ੍ਹਾਂ ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਕਿਹਾ ਕਿ ਇਤਿਹਾਸ ‘ਚ ਦਰਜ 200 ਸਾਲ ਪੁਰਾਣੀ ਘਟਨਾ ਸੰਬੰਧੀ ਭੀਮ-ਕੋਰੇਗਾਓਂ ਜੰਗੀ ਯਾਦਗਾਰ ‘ਤੇ ਸ਼ਰਧਾਂਜਲੀ ਭੇਟ ਕਰਨ ਪੁੱਜੇ ਦਲਿਤ ਸਮਾਜ ਦੇ ਲੋਕਾਂ ਤੇ ਹਮਲਾ ਕਰਨਾ ਇਕ ਸਰਮਨਾਕ ਘਟਨਾ ਹੈ। ਇਸ ਘਟਨਾ ਦੌਰਾਨ ਜਿਥੇ ਾਿਕ ਵਿਅਕਤੀ ਦੀ ਮੌਤ ਹੋ ਗਈ,
Read Full Story

ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੀ ਐੱਸ ਐੱਮ ਓ ਤਲਵੰਡੀ ਸਾਬੋ ਨਾਲ ਹੋਈ ਅਹਿਮ ਮੀਟਿੰਗ

Tuesday, January 9, 2018

ਤਲਵੰਡੀ ਸਾਬੋ, 8 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਸਥਾਨਕ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਅਸ਼ਵਨੀ ਕੁਮਾਰ ਤਲਵੰਡੀ ਸਾਬੋ ਨਾਲ ਹੋਈ ਜਿਸ ਵਿੱਚ ਮੁਲਾਜਮਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਯੂਨੀਅਨ ਵੱਲੋਂ ਡਾ. ਅਸ਼ਵਨੀ ਕੁਮਾਰ ਨੂੰ ਆਪਣੀਆਂ ਜਿਵੇਂ ਕਿ ਐੱਨ. ਐੱਚ. ਐੱਮ ਮੁਲਾਜਮਾਂ ਨੂੰ ਸਮੇਂ ਸਿਰ ਤਨਖਾਹ ਨਾ ਮਿਲਣ ਵਰਗੀਆਂ ਜਾਇਜ ਮੰਗਾਂ ਅਤੇ ਕਈ ਹੋਰ ਮੁੱਦਿਆਂ `ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਡਾ. ਅਸ਼ਵਨੀ ਕੁਮਾਰ ਵੱਲੋਂ ਇਹਨਾਂ ਵਿੱਚੋਂ ਕਈ
Read Full Story