Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਆਰ ਐਮ ਪੀ ਯੂਨੀਅਨ ਨੇ ਦਿੱਤਾ ਬਹੁਜਨ ਮੁਕਤੀ ਪਾਰਟੀ ਦੇ ਜਿਲਾ ਪ੍ਰਧਾਨ ਨੂੰ ਮੰਗ ਪੱਤਰ

Wednesday, May 9, 2018

ਤਲਵੰਡੀ ਸਾਬੋ, 9 ਮਈ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਇੱਕ ਮੰਗ ਪੱਤਰ ਬਹੁਜਨ ਮੁਕਤੀ ਪਾਰਟੀ ਦੇ ਜਿਲਾ ਪ੍ਰਧਾਨ ਡਾ ਜਗਸੀਰ ਸਿੰਘ ਫੂਸ ਮੰਡੀ ਲੋਕਸਭਾ ਉਮੀਦਵਾਰ ਜਿਲਾ ਪ੍ਰਧਾਨ ਨੂੰ ਬਲਾਕ ਪਧਾਨ ਡਾਕਟਰ ਗੁਰਮੇਲ ਸਿੰਘ ਘਈ ਨੇ ਦਿੱਤਾ। ਮੰਗ ਪੱਤਰ ਲੈਣ ਉਪਰੰਤ ਡਾ ਜਗਸੀਰ ਸਿੰਘ ਨੇ ਕਿਹਾ ਕਿ ਗਿਆਰਾਂ ਤਰੀਕ ਨੂੰ ਪਟਿਆਲੇ ਵਿਖੇ ਹੋ ਰਹੀ ਸਟੇਟ ਪੱਧਰ ਦੀ ਮੀਟਿੰਗ ਵਿਚ ਐਸੋਸੀਏਸ਼ਨ ਦੀਆਂ ਮੰਗਾਂ ਦਾ ਮੁੱਦਾ ਉਠਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੈਕਟਰੀ ਰੇਸ਼ਮ ਸਿੰਘ ਭਾਗੀਵਾਂਦਰ, ਸਹਾਇਕ ਸੈਕਟਰੀ
Read Full Story

ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦਾ ਨਤੀਜਾ ਰਿਹਾ ਸੌ ਫੀਸਦੀ

Wednesday, May 9, 2018

ਤਲਵੰਡੀ ਸਾਬੋ, 9 ਮਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ ਹੈ। ਇਸ ਸੰਬੰਧੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਕੂਲ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਕੂਲ ਵਿੱਚੋਂ 42 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ ਕ੍ਰਮਵਾਰ ਰਜਤ ਸੋਨੀ ਨੇ 650/588, ਸੁਰਿੰਦਰ ਸਿੰਘ ਨੇ 650/587 ਅਤੇ ਪ੍ਰਨੀਤ ਕੌਰ ਨੇ 650/564 ਨੰਬਰ ਪ੍ਰਾਪਤ ਕੀਤੇ। ਇਹਨਾਂ ਤੋਂ ਇਲਾਵਾ ਬਾਕੀ ਦੇ ਸਾਰੇ
Read Full Story

ਪੰਜਾਬ ਅੰਦਰ ਘੱਟ ਗਿਣਤੀਆਂ ਦੇ ਹੱਕ ਸੁਰੱਖਿਅਤ-ਰਾਜਾ

Wednesday, May 9, 2018

ਸੰਗਰੂਰ, 9 ਮਈ (ਸਪਨਾ ਰਾਣੀ)- ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਅਬਦੁਲ ਕਯੂਮ ਰਾਜਾ ਨੇ ਕਿਹਾ ਹੈ ਕਿ ਸੂਬੇ ਅੰਦਰ ਘੱਟ ਗਿਣਤੀਆਂ ਦੇ ਹੱਕ ਬਿਲਕੁਲ ਸੁਰੱਖਿਅਤ ਹਨ | ਸ੍ਰੀ ਰਾਜਾ ਅੱਜ ਇੱਥੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ੍ਰੀ ਗੁਰਬਿੰਦਰ ਸਿੰਘ ਚੀਮਾ ਐਡਵੋਕੇਟ ਦੇ ਦਫਤਰ ਵਿਖੇ ਪਹੁੰਚੇ ਹੋਏ ਸਨ | ਉਨ੍ਹਾਂ ਕਿਹਾ ਕਿ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਪਾਸ ਘੱਟ ਗਿਣਤੀਆਂ ਨਾਲ ਸਬੰਧਿਤ ਲੋਕਾਂ ਦੀਆਂ ਪਹੁੰਚਦੀਆਂ ਸ਼ਿਕਾਇਤਾਂ ਨੂੰ ਸਮੇਂ ਸਿਰ ਹੱਲ ਕਰਨ ਲਈ ਵਿਸ਼ੇਸ਼ ਯਤਨ ਆਰੰਭੇ ਜਾ ਰਹੇ ਹਨ | ਸ੍ਰੀ ਰਾਜਾ ਨੇ ਕਿਹਾ ਕਿ
Read Full Story

ਸੰਗਰੂਰ ਵਿਚ ਰੌਸ਼ਨੀ ਸਕੀਮ ਅਤੇ ਪੰਘੂੜਾ ਸਕੀਮ ਤਹਿਤ ਪ੍ਰੋਗਰਾਮ ਹੋਵੇਗਾ

Wednesday, May 9, 2018

ਸੰਗਰੂਰ, 9 ਮਈ (ਸਪਨਾ ਰਾਣੀ)- ਸਥਾਨਕ ਨੈਸ਼ਨਲ ਨਰਸਿੰਗ ਇੰਸਟੀਚਿਊਟ ਵਿਖੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਵਿਸ਼ਵ ਰੈੱਡ ਕਰਾਸ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਡਾ. ਗਗਨ ਕੁੰਦਰਾ ਚੇਅਰਪਰਸਨ ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ ਨੇ ਸ਼ਿਰਕਤ ਕੀਤੀ | ਉਨ੍ਹਾਂ ਨਾਲ ਸ੍ਰੀਮਤੀ ਇਸਮਤ ਵਿਜੈ ਸਿੰਘ ਸਹਾਇਕ ਕਮਿਸ਼ਨਰ (ਸ਼ਿਕਾਇਤਾਂ)-ਕਮ-ਅਵੇਤਨੀ ਸਕੱਤਰ ਰੈੱਡ ਕਰਾਸ ਸੁਸਾਇਟੀ ਅਤੇ ਹੋਰ ਮੈਂਬਰ ਹਾਜ਼ਰ ਸਨ | ਸਮਾਗਮ ਦੀ ਸ਼ੁਰੂਆਤ ਸ੍ਰੀਮਤੀ ਗਗਨ ਕੁੰਦਰਾ ਨੇ ਹੈਨਰੀ ਡੋਨਾਂਟ ਦੀ ਤਸਵੀਰ `ਤੇ
Read Full Story

ਗੋਲਡਨ ਅਰਥ ਸਕੂਲ ਵਿਚ ਸ਼ਾਨਦਾਰ ਰਿਹਾ ਜ਼ਿੰਮੇਵਾਰੀ ਵੰਡ ਸਮਾਰੋਹ

Wednesday, May 9, 2018

ਸੰਗਰੂਰ, 9 ਮਈ (ਸਪਨਾ ਰਾਣੀ)- ਸਥਾਨਕ ਗੋਲਡਨ ਅਰਥ ਗਲੋਬਲ ਸਕੂਲ ਵਿਖੇ ਇਨਵੈਸਟੀਚਰ ਸੈਰੇਮਨੀ ਕਰਵਾਈ ਗਈ | ਸਮਾਰੋਹ ਵਿਚ ਸਕੂਲ ਦੇ ਚਾਰੇ ਹਾਊਸ `ਅਜੀਤ ਹਾਊਸ`, `ਅਟਾਰੀ ਹਾਊਸ`, `ਨਲਵਾ ਹਾਊਸ`, ਅਤੇ `ਰਣਜੀਤ ਹਾਊਸ` ਦੇ ਵਿਦਿਆਰਥੀਆਂ ਨੇ ਆਪਣੇ -ਆਪਣੇ ਹਾਊਸ ਮੁਤਾਬਿਕ ਭਾਗ ਲਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਨੇ ਮਾਰਚ ਪਾਸਟ ਕਰ ਕੇ ਬਹੁਤ ਹੀ ਸੁੰਦਰ ਤੇ ਸਲੀਕੇ ਅਨੁਸਾਰ ਕੀਤੀ | ਇਸ ਭਾਵੁਕ ਪ੍ਰਦਰਸ਼ਨ ਤੋਂ ਬਾਅਦ ਹੀ ਯੂਨੀਅਰ ਵਿੰਗ ਅਤੇ ਸੀਨੀਅਰ ਵਿੰਗ ਵਿਦਿਆਰਥੀਆਂ ਵਿਚੋਂ ਸਪੋਰਟਸ ਕੈਪਟਨ, ਹੈੱਡ ਬੁਆਏ, ਹੈੱਡ ਗਰਲ, ਕੈਪਟਨ, ਵਾਇਸ ਕੈਪਟਨ, ਸਕੂਲ
Read Full Story

ਜ਼ਿਲ੍ਹਾ ਸੰਗਰੂਰ ਵਿਚ ਨਕਲੀ ਖਾਦਾਂ ਅਤੇ ਕੀਟਨਾਸ਼ਕਾਂ ਤੋਂ ਕਿਸਾਨ ਦੁਖੀ

Wednesday, May 9, 2018

ਸੰਗਰੂਰ,9 ਮਈ (ਸਪਨਾ ਰਾਣੀ)- ਜ਼ਿਲ੍ਹਾ ਸੰਗਰੂਰ ਵਿਚ ਨਕਲੀ ਖ਼ਾਦਾਂ ਅਤੇ ਨਕਲੀ ਕੀੜੇਮਾਰ ਦਵਾਈਆਂ ਤੋਂ ਪੀੜਤ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਨੰ ਹਰਕਤ ਵਿਚ ਆਉਣ ਦੀ ਅਪੀਲ ਕੀਤੀ ਹੈ | ਬਲਦੇਵ ਸਿੰਘ ਗਿੱਲ, ਰਣਜੀਤ ਸਿੰਘ ਸੰਧੂ ਅਤੇ ਗੁਰਮੇਲ ਸਿੰਘ ਭਵਾਨੀਗੜ੍ਹ ਨੇ ਕਿਹਾ ਹੈ ਕਿ ਮਾਰਕਿਟ ਵਿਚ ਨਕਲੀ ਕੀੜੇਮਾਰ ਦਵਾਈਆਂ, ਬੀਜਾਂ ਅਤੇ ਖਾਦਾਂ ਦੀ ਭਰਮਾਰ ਹੈ ਪਰ ਖੇਤੀਬਾੜੀ ਵਿਭਾਗ ਰਸਮੀ ਕਾਰਵਾਈਆਂ ਤੋਂ ਵਧ ਕੁਝ ਨਹੀਂ ਕਰ ਰਿਹਾ ਜਿਸ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ | ਇਸ ਸਬੰਧੀ ਸੰਗਰੂਰ ਦੇ ਕਾਰਜਕਾਰੀ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ
Read Full Story

ਦਸਵੀਂ ਦੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੀਆਂ ਲੜਕੀਆਂ ਦੀ ਝੰਡੀ

Wednesday, May 9, 2018

ਸੰਗਰੂਰ, 9 ਮਈ (ਸਪਨਾ ਰਾਣੀ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਾਰਚ 2018 ਵਿਚ ਲਈ ਦਸਵੀਂ ਦੀ ਪ੍ਰੀਖਿਆ ਦੇ ਅੱਜ ਐਲਾਨੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੇ 19741 ਵਿਦਿਆਰਥੀਆਂ ਵਿਚੋਂ 12869 ਨੇ ਪਾਸ ਹੋਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਜ਼ਿਲ੍ਹੇ ਨੇ 65.19 ਪਾਸ ਪ੍ਰਤੀਸ਼ਤਤਾ ਨਾਲ ਸੂਬੇ ਵਿਚ ਨੌਵਾਂ ਸਥਾਨ ਪ੍ਰਾਪਤ ਕੀਤਾ ਹੈ | ਜ਼ਿਲ੍ਹੇ ਦੇ 31 ਵਿਦਿਆਰਥੀ ਮੈਰਿਟ ਸੂਚੀ ਵਿਚ ਆਏ ਹਨ ਜਿਨ੍ਹਾਂ ਵਿਚੋਂ 24 ਲੜਕੀਆਂ ਹਨ | ਇੱਥੋਂ ਦੇ ਇਕ ਨਿੱਜੀ ਸਕੂਲ ਦੀਆਂ 11 ਵਿਦਿਆਰਥਣਾਂ ਨੇ ਮੈਰਿਟ ਸੂਚੀ ਵਿਚ ਸਥਾਨ ਪ੍ਰਾਪਤ ਕਰ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ | ਮੈਰਿਟ ਸੂਚੀ
Read Full Story

ਡਿੱਪੂ ਯੂਨੀਅਨ ਦੇ ਆਗੂ ਆਪਣੀਆ ਮੰਗਾ ਸਬੰਧੀ ਮੰਤਰੀ ਨੂੰ ਮਿਲੇ

Wednesday, May 9, 2018

ਧੂਰੀ,8 ਮਈ (ਮਹੇਸ਼) ਡਿੱਪੂ ਯੂਨੀਅਨ ਦਾ ਇੱਕ ਵਫਦ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਅਗਵਾਈ ਹੇਠ ਆਪਣੀਆ ਮੰਗਾ ਨੂੰ ਲੈ ਕੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸਨ ਆਸੂ ਨੂੰ ਮਿਲਿਆ ਅਤੇ ਆਪਣੀਆ ਮੰਗਾ ਬਾਰੇ ਮੰਤਰੀ ਸਾਹਿਬ ਨੂੰ ਜਾਣੂ ਕਰਵਾਇਆ ਅਤੇ ਮੰਤਰੀ ਸਾਹਿਬ ਨੂੰ ਗੁਰਦਸਤਾ ਭੇਟ ਕੀਤਾ। ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਦੱਸਿਆ ਕਿ ਸਾਡੀਆਂ ਮੰਗਾ ਵਿੱਚ ਮੁੱਖ ਮੰਗ ਹਰ ਮਹੀਨੇ ਡਿਪੂਆ ਤੇ ਰਾਸ਼ਨ ਆਉਣਾ,ਡਿਪੂ ਹੋਲਡਰਾਂ ਨੂੰ ਤਨਖਾਹ ਦੀ ਮੰਗ ਅਤੇ ਬਾਹਰਲੇ ਸੂਬਿਆ ਦੀ ਤਰ੍ਹਾ ਡਿਪੂਆ ਵਿੱਚ ਹੋਰ ਸਮਾਨ ਭੇਜਨਾ ਆਦਿ ਮੰਗਾ ਸਾਮਿਲ ਹਨ।
Read Full Story

ਪਿੰਡ ਧਾਂਦਰਾ ਦੇ ਨੌਜਵਾਨ ਅ੍ਰੰਮਿਤ ਛਕ ਕੇ ਗੁਰੂ ਲੜ ਲੱਗੇ

Wednesday, May 9, 2018

ਧੂਰੀ,8 ਮਈ (ਮਹੇਸ਼) ਧੂਰੀ ਨੇੜਲੇ ਪਿੰਡ ਧਾਂਦਰਾ ਦੇ ਨੌਜਵਾਨਾ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੀਆ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਤੋ ਪ੍ਰਭਾਵਿਤ ਹੋ ਕੇ 10 ਨੌਜਵਾਨਾ ਨੇ ਅੰਮਿ੍ਰਤ ਛਕ ਕੇ ਗੁਰੂ ਨਾਲ ਜੁੜੇ ਹਨ। ਅੰਮਿ੍ਰਤ ਛਕਣ ਵਾਲੇ ਨੌਜਵਾਨ ਜਗਰੂਪ ਸਿੰਘ ਸਾਬਕਾ ਮੈਂਬਰ,ਸੋਨੀ ਸਿੰਘ,ਸੇਰਾਂ ਸਿੰਘ,ਸਿਮਰਜੀਤ ਸਿੰਘ,ਕਾਲਾ ਸਿੰਘ,ਗੁਰੀ ਸਿੰਘ,ਸੁਖਦੇਵ ਸਿੰਘ,ਸੋਮਾ ਸਿੰਘ,ਕਿ੍ਰਸ਼ਨ ਸਿੰਘ,ਸਵਰਨ ਸਿੰਘ,ਗੁਰਤੇਜ ਸਿੰਘ ਆਦਿ ਨੇ ਕਿਹਾ ਕਿ ਅਸੀਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ
Read Full Story

ਵਿਜੈਇੰਦਰ ਸਿੰਗਲਾ ਦੇ ਮੰਤਰੀ ਬਣਨ ਤੇ ਦਿੱਤੀ ਮੁਬਾਰਕਬਾਦ

Wednesday, May 9, 2018

ਧੂਰੀ,8 ਮਈ (ਮਹੇਸ਼) ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕੈਬਨਿਟ ਵਿਚ ਕੀਤੇ ਗਏ ਵਿਸਥਾਰ ਵਿਚ ਹਲਕਾ ਸੰਗਰੂਰ ਤੋ ਐਮ.ਐਲ.ਏ ਵਿਜੈਇੰਦਰ ਸਿੰਗਲਾ ਨੂੰ ਮੰਤਰੀ ਮੰਡਲ ਵਿਚ ਸ਼ਾਮਿਲ ਕਰਨ ਤੇ ਜਿੱਥੇ ਸੰਗਰੂਰ ਹਲਕੇ ਦੇ ਲੋਕਾਂ ਵਿਚ ਭਾਰੀ ਖੱੁਸੀ ਦੀ ਲਹਿਰ ਪਾਈ ਜਾ ਰਹੀ ਜਾ ਰਹੀ ਹੈ। ਉੱਥੇ ਹੀ ਹਲਕਾ ਧੂਰੀ ਦੇ ਲੋਕਾਂ ਵਿਚ ਵੀ ਖੱੁਸੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਇਸ ਖੱੁਸੀ ਦੀ ਲਹਿਰ ਤੇ ਗੁਰਚਰਨ ਸਿੰਘ ਸਾਬਕਾ ਐਮ.ਸੀ ਧੂਰੀ,ਜਿੱਲਾ ਸਵਰਨਕਾਰ ਸੰਗ ਦੇ ਪ੍ਰਧਾਨ ਮਲਕੀਤ ਚਾਂਗਲੀ ਅਤੇ ਮਨਜੀਤ ਸਿੰਘ ਬਖ਼ਸ਼ੀ ਨੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੂੰ
Read Full Story

ਕਾਂਗਰਸ ਸਰਕਾਰ ਹਰ ਪਾਸੀਓ ਫੈਲ ਸਾਬਤ ਹੋਈ - ਬੀਬੀ ਹਰਪ੍ਰੀਤ ਬਰਨਾਲਾ

Wednesday, May 9, 2018

ਧੂਰੀ,8 ਮਈ (ਮਹੇਸ਼) ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪਣੇ ਵੱਲੋਂ ਚੌਣਾ ਦੌਰਾਨ ਕੀਤੇ ਵਾਅਦਿਆਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਸਗੋਂ ਅਕਾਲੀ ਦਲ ਦੀ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਵੀ ਠੱਪ ਕਰ ਕੇ ਰੱਖ ਦਿੱਤਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਕੋਰ ਕਮੇਟੀ ਮੈਂਬਰ ਬੀਬੀ ਹਰਪ੍ਰੀਤ ਕੌਰ ਬਰਨਾਲਾ ਨੇ ਪਿੰਡ ਕੱਕੜਵਾਲ ਆਪਣੇ ਗ੍ਰਹਿ ਵਿਖੇ ਅਕਾਲੀ-ਆਗੂਆ ਅਤੇ ਵਰਕਰਾਂ ਨਾਲ ਮੀਟਿੰਗ ਦੌਰਾਨ ਕੀਤਾ। ਬੀਬੀ ਬਰਨਾਲਾ ਨੇ ਕਿਹਾ ਪੰਜਾਬ ਦੀ ਕਾਂਗਰਸ ਸਰਕਾਰ ਅੱਜ ਹਰ ਪੱਖੋਂ ਫੈਲ ਸਾਬਤ ਹੋ
Read Full Story

ਸ਼ਹਿਰ ਅਤੇ ਪਿੰਡਾ ਦੇ ਵਿਕਾਸ ਕਾਰਜਾਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ - ਖੰਗੂੜਾ

Wednesday, May 9, 2018

ਧੂਰੀ,8 ਮਈ (ਮਹੇਸ਼) ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਹਰ ਇੱਕ ਪਿੰਡ ਦਾ ਸਰਵ ਪੱਖੀ ਵਿਕਾਸ ਕਰਵਾਇਆ ਜਾਵੇਗਾ। ਇਨਾਂ ਵਿਚਾਰਾ ਦਾ ਪ੍ਰਗਟਾਵਾ ਧੂਰੀ ਤੋ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਧਰਮ-ਪਤਨੀ ਸਿਮਰਤ ਖੰਗੂੜਾ ਨੇ ਧੂਰੀ ਦੇ ਨੇੜਲੇ ਪਿੰਡ ਘਨੌਰੀ ਕਲਾਂ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਕਾਂਗਰਸੀ ਆਗੂ ਕਾਕਾ ਤੂਰ ਨੇ ਦੱਸਿਆ ਕਿ ਪਿੰਡ ਵਿਚ ਵਿਧਾਇਕ ਗੋਲਡੀ ਖੰਗੂੜਾ ਦੇ ਯਤਨਾਂ
Read Full Story