Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਪੰਜਾਬ ਵਿਚ ਵੱਖ ਵੱਕ ਥਾਈਂ ਤੇਜ਼ ਹਨੇਰੀ ਕਾਰਨ ਕੰਮ ਕਾਜ ਹੋਇਆ ਪ੍ਰਭਾਵਿਤ

Wednesday, June 6, 2018

ਮੰਗਲਵਾਰ ਦੇਰ ਸ਼ਾਮ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਤੇਜ਼ ਹਨੇਰੀ ਚੱਲਣ ਅਤੇ ਮੀਂਹ ਪੈਣ ਨਾਲ ਆਮ ਕੰਮ ਕਾਜ ਪ੍ਰਭਾਵਿਤ ਹੋਇਆ l ਇਸ ਦੇ ਨਾਲ ਹੀ ਕਈ ਥਾਵਾਂ ਤੇ ਤੇਜ਼ ਮੀਂਹ ਵੀ ਪਿਆ ਜਿਸ ਨਾਲ ਸੜਕਾਂ ਤੇ ਕਾਫੀ ਪਾਣੀ ਖੜਾ ਹੋ ਗਿਆ l ਤੇਜ਼ ਹਨੇਰੀ ਕਾਰਨ ਕਈ ਥਾਵਾਂ ਤੇ ਪੇੜ ਵੀ ਟੁਟ ਕੇ ਡਿਗੇ ਹਨ ਜਿਸ ਨਾਲ ਕਈ ਬਿਜਲੀ ਦੀਆਂ ਤਾਰਾਂ ਵੀ ਟੁਟ ਗਈਆਂ ਹਨ ਅਤੇ ਇਹਨਾਂ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਬੰਦ ਹੈ ਅਤੇ ਵਿਭਾਗ ਵੱਲੋਂ ਜਲਦ ਤੋ ਜਲਦ ਮੁਰੰਮਤ ਕਰਕੇ ਬਿਜਲੀ ਸਪਲਾਈ ਸ਼ੁਰੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ l ਮੀਂਹ ਪੈਣ ਨਾਲ ਤਾਪਮਾਨ ਵਿਚ ਵੀ ਗਿਰਾਵਟ ਆਈ ਹੈ
Read Full Story

ਐੱਫ. ਐੱਸ. ਡੀ. ਸਕੂਲ 'ਚ ਇੰਗਲਿਸ਼ ਐਂਡ ਇਨਹੈਂਸਮੈਂਟ ਵਰਕਸ਼ਾਪ ਦਾ ਕੀਤਾ ਆਯੋਜਨ

Tuesday, June 5, 2018

ਤਲਵੰਡੀ ਸਾਬੋ, 5 ਜੂਨ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਐੱਫ. ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ ਜੋਧਪੁਰ ਪਾਖਰ ਵਿਖੇ ਵਿਦਿਆਰਥੀਆਂ ਲਈ ਇੰਗਲਿਸ਼ ਐਂਡ ਇਨਹੈਂਸਮੈਂਟ ਪ੍ਰੋਗਰਾਮ ਤਹਿਤ ਦਸ ਦਿਨਾਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ ਕੇ ਸ਼ਮੂਲੀਅਤ ਕੀਤੀ।ਇਹਨਾਂ ਜਮਾਤਾਂ ਲਈ ਮੈਨੇਜਿੰਗ ਕਮੇਟੀ ਵੱਲੋਂ ਵਿਦਿਆਰਥੀਆਂ ਦੀ ਇੰਗਲਿਸ਼ ਇਨਮੈਂਸਮੈਂਟ ਲਈ ਸਪੈਸ਼ਲ ਟੀਚਰਜ਼ (ਕਨੈਕਟ ਐਂਡ ਡੂ ਕਨਸਲਟੈਂਸੀ ਸਰਵਿਸ, ਬੰਗਲੌਰ) ਦਾ ਪ੍ਰਬੰਧ ਕੀਤਾ ਗਿਆ ਸੀ। ਵਰਕਸ਼ਾਪ ਦੇ ਅਖੀਰਲੇ ਦਿਨ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਪਰਖਣ ਲਈ
Read Full Story

ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਗਏ ਵਫਦ ਨੇ ਸੂਬੇ ਦੇ ਗ੍ਰਹਿ ਮੰਤਰੀ ਨਾਲ ਕੀਤੀ ਮੁਲਾਕਾਤ

Tuesday, June 5, 2018

ਤਲਵੰਡੀ ਸਾਬੋ, 5 ਜੂਨ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀ ਸ਼ਿਲਾਂਗ ਵਿੱਚ ਸਿੱਖ ਭਾਈਚਾਰੇ ਨਾਲ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਲਾਏ ਗਏ ਕਰਫਿਊ ਵਿੱਚ ਬੀਤੇ ਦਿਨ ਢਿੱਲ ਮਿਲਦਿਆਂ ਹੀ ਸਿੱਖਾਂ `ਤੇ ਦੁਬਾਰਾ ਹਮਲੇ ਦੀ ਕੋਸ਼ਿਸ਼ ਦੇ ਚਲਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਸ਼ਿਲਾਂਗ ਗਏ ਸ਼੍ਰੋਮਣੀ ਕਮੇਟੀ ਦੇ ਚਾਰ ਮੈਂਬਰੀ ਵਫਦ ਨੇ ਅੱਜ ਸੂਬੇ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਉੱਥੇ ਹੀ ਸਿੰਘ ਸਾਹਿਬ ਨੇ ਸੂਬੇ ਦੇ ਮੁੱਖ ਮੰਤਰੀ ਨਾਲ ਫੋਨ `ਤੇ ਗੱਲਬਾਤ ਕਰਦਿਆਂ ਸਿੱਖਾਂ `ਤੇ
Read Full Story

ਮੈਨੂਆਣਾ ਜਲ ਘਰ ਦੀ ਪਾਈਪ 'ਚੋਂ ਪਾਣੀ ਚੋਰੀ ਲਈ ਲਗਾਈ ਪਾਈਪ ਫੜੀ, ਪੁਲਿਸ ਕਾਰਵਾਈ ਢਿੱਲੀ

Tuesday, June 5, 2018

ਤਲਵੰਡੀ ਸਾਬੋ, 5 ਜੂਨ (ਗੁਰਜੰਟ ਸਿੰਘ ਨਥੇਹਾ)- ਪਿੰਡ ਮੈਨੂੰਆਣਾ ਨੂੰ ਪੀਣ ਯੋਗ ਪਾਣੀ ਦੀ ਸਪਲਾਈ ਲਈ ਪਿੰਡ ਕੌਰੇਆਣਾ ਦੇ ਰਜਵਾਹੇ ਤੋਂ ਪਾਈ ਗਈ ਪਾਈਪ `ਚੋਂ ਪਾਣੀ ਚੋਰੀ ਕਰਨ ਦੇ ਮਕਸਦ ਨਾਲ ਲਾਈ ਗਈ ਪਾਈਪ ਕਿਸਾਨਾਂ ਦੁਆਰਾ ਚਲਦੀ ਫੜ ਲਈ ਅਤੇ ਪਿੰਡ ਵਾਸੀਆਂ ਵੱਲੋਂ ਪਾਣੀ ਚੋਰ ਕਿਸਾਨ ਖਿਲਾਫ ਲਾਇਆ ਗਿਆ ਧਰਨਾ ਪੁਲਿਸ ਦੁਆਰਾ ਕਾਰਵਾਈ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਚੁੱਕਿਆ ਗਿਆ। ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮੈਨੂਆਣਾ ਦੇ ਪੰਚ ਆਗੂ ਜਗਤਾਰ ਸਿੰਘ ਮੈਨੂਆਣਾ, ਸੁਖਪਾਲ ਸਿੰਘ ਗੁਰੂ ਘਰ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਗੁਆਂਢੀ
Read Full Story

ਕਿੰਗ ਆਫ ਚਿਕਨ ਗ੍ਰੈਂਡ ਮੁਗ਼ਲ ਦਰਬਾਰ ਨੇ ਖੋਲਿਆ ਰਾਜਪੁਰਾ ਵਿਚ ਰੈਸਟੋਰੈਂਟ

Tuesday, June 5, 2018

ਰਾਜਪੁਰਾ (ਰਾਜੇਸ਼ ਰਾਜਪੁਰਾ) ਕਿੰਗ ਆਫ ਚਿਕਨ ਤੋਂ ਮਸ਼ਹੂਰ ਹੋਏ ਮੁਗ਼ਲ ਚਿਕਨ ਦੇ ਲਜ਼ੀਜ਼ ਅਤੇ ਸਵਾਦਿਸ਼ਟ ਖਾਣੇ ਨਾਲ ਮੁਗ਼ਲ ਦਰਬਾਰ ਰੈਸਟੋਰੈਂਟ ਨੇ ਆਪਣੀ ਦੂਜੀ ਬਰਾਂਚ ਦਾ ਉਦਘਾਟਨ ਰਾਜਪੁਰਾ ਵਿਚ ਰਾਜਪੁਰਾ ਅੰਬਾਲਾ ਰੋਡ ਤੇ ਕੀਤਾ ।ਮੁੱਖ ਮਹਿਮਾਨ ਐਸ ਆਰ ਐਮ ਗਲੋਬਲ ਗਰੁੱਪ ਆਫ ਕਲੇਜਜ ਪੰਚਕੂਲਾ ਦੇ ਚੇਅਰਮੈਨ ਸ਼੍ਰੀ ਰੋਸ਼ਨ ਲਾਲ ਜਿੰਦਲ ਨੇ ਰਿਬਨ ਕਟ ਕੇ ਰੈਸਟੋਰੈਂਟ ਦਾ ਉਦਘਾਟਨ ਕੀਤਾ । ਗ੍ਰੈਂਡ ਮੁਗ਼ਲ ਦਰਬਾਰ ਦੇ ਮਾਲਿਕ ਤੌਸੀਫ਼ ਅਹਿਮਦ ਮੀਰ ਨੇ ਗੱਲ ਬਾਤ ਦੌਰਾਨ ਦੱਸਿਆ ਕਿ ਸਾਡੇ ਕੋਲ ਕਸ਼ਮੀਰੀ ਬੇਸ ਦੀਆਂ ਆਈਟਮਾਂ ਵਿਚ ਵਜਾ ਚਿਕਨ, ਤਬਾਕ ਮਾਜ,
Read Full Story

ਘਰ-ਘਰ ਰੋਜ਼ਗਾਰ ਪੋਰਟਲ 'ਤੇ ਵੀ ਵਿਦੇਸ਼ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨ ਹੋ ਸਕਦੇ ਹਨ ਰਜਿਸਟਡ

Tuesday, June 5, 2018

ਰਾਜਪੁਰਾ (ਰਾਜੇਸ਼ ਡਾਹਰਾ) ਪੰਜਾਬ ਵਾਸੀਆਂ ਨੂੰ ਵਿਦੇਸ਼ ਭੇਜਣ ਵਾਲੇ ਜਾਅਲੀ ਰਿਕਰੂਟਿੰਗ ਏਜੰਟਾਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਤਹਿਤ ਸਰਕਾਰ ਦੇ ਰੋਜ਼ਗਾਰ ਉਤਪਤੀ ਅਤੇ ਟਰੇਨਿੰਗ ਵਿਭਾਗ ਨੇ ਘਰ-ਘਰ ਰੋਜ਼ਗਾਰ ਪੋਰਟਲ ਉਪਰ ਵੀ ਵਿਦੇਸ਼ ਵਿੱਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਰਜਿਸਟਰ ਹੋਣ ਦੀ ਸੁਵਿਧਾ ਉਪਲਬਧ ਕਰਵਾਈ ਹੈ ਜੋ ਕਿ ਬਿਲਕੁਲ ਮੁਫ਼ਤ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆਂ ਕਿ ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਕੰਮ
Read Full Story

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਭਰਤੀ ਕੀਤੇ 1800 ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ

Tuesday, June 5, 2018

ਰਾਜਪੁਰਾ (ਰਾਜੇਸ਼ ਡਾਹਰਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ `ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ` ਦੀ ਸੋਚ ਨੂੰ ਹੋਰ ਅੱਗੇ ਵਧਾਉਂਦਿਆਂ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਭਰਤੀ ਕੀਤੇ ਵੱਖ-ਵੱਖ ਸ਼੍ਰੇਣੀਆਂ ਦੇ 3683 ਯੋਗ ਕਰਮਚਾਰੀਆਂ ਵਿੱਚੋਂ 35 ਜਣਿਆਂ ਨੂੰ ਨਿਯੁਕਤੀ ਪੱਤਰ ਸੌਂਪੇ। ਜਦੋਂਕਿ ਅੱਜ ਇਥੇ ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਤੇਗ ਬਹਾਦਰ ਹਾਲ ਵਿਖੇ ਕਰਵਾਏ ਗਏ ਇੱਕ ਵਿਸ਼ਾਲ ਨਿਯੁਕਤੀ ਪੱਤਰ ਵੰਡ ਸਮਾਰੋਹ ਮੌਕੇ ਹੋਰ 1800 ਜਣਿਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਅਤੇ ਬਾਕੀਆਂ ਵੀ ਨੂੰ ਇਸੇ
Read Full Story