Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਤਲਵੰਡੀ ਸਾਬੋ 'ਚ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ ਸਥਾਪਤ। ਹੁਣ ਲੋਕਾਂ ਨੂੰ ਮਿਲਣਗੀਆਂ ਘੱਟ ਕੀਮਤ 'ਤੇ ਦਵਾਈਆਂ।

Friday, August 10, 2018

ਤਲਵੰਡੀ ਸਾਬੋ, 10 ਅਗਸਤ (ਗੁਰਜੰਟ ਸਿੰਘ ਨਥੇਹਾ)- ਦਵਾਈਆਂ ਦੀਆਂ ਨਿੱਜੀ ਕੰਪਨੀਆਂ ਅਤੇ ਦਵਾਈ ਵਿਕ੍ਰੇਤਾਵਾਂ ਵੱਲੋਂ ਮਰੀਜ਼ਾਂ ਦੀ ਹੋ ਰਹੀ ਲੁੱਟ ਨੂੰ ਖਤਮ ਕਰਨ ਦੇ ਮਕਸਦ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ ਨਾਮੀ ਦਵਾਈਆਂ ਦੀ ਦੁਕਾਨ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਦੇ ਸਾਹਮਣੇ ਖੁੱਲ ਜਾਣ ਨਾਲ ਹੁਣ ਇਲਾਕੇ ਦੇ ਮਰੀਜ਼ਾਂ ਦੀ ਹੋ ਰਹੀ ਲੁੱਟ ਖਤਮ ਹੋ ਜਾਵੇਗੀ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਉਕਤ ਦੁਕਾਨ ਦੀ ਸ਼ੁਰੂਆਤ ਸਮੇਂ ਸ੍ਰੀ ਅਸ਼ਵਨੀ ਕੁਮਾਰ ਐੱਸਐੱਮਓ ਬਾਬਾ ਦੀਪ
Read Full Story

ਡਾ. ਕਵਲਜੀਤ ਕੌਰ ਨੇ ਗੁਰੂ ਕਾਸ਼ੀ ਕਾਲਜ ਆਫ ਸਿੱਖ ਸਟੱਡੀਜ਼ ਦਾ ਚਾਰਜ ਸੰਭਾਲਿਆ।

Friday, August 10, 2018

ਤਲਵੰਡੀ ਸਾਬੋ, 10 ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਲਰਜ਼ ਕਾਲਜ਼ ਦੇ ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਚਲਾਏ ਜਾ ਰਹੇ ਗੁਰੂ ਕਾਸ਼ੀ ਕਾਲਜ ਆਫ ਸਿੱਖ ਸਟੱਡੀਜ਼ ਦਾ ਬਤੌਰ ਪ੍ਰਿੰਸੀਪਲ ਐਡੀਸ਼ਨਲ ਚਾਰਜ ਸੰਭਾਲ ਲਿਆ। ਜ਼ਿਕਰਯੋਗ ਹੈ ਕਿ ਡਾ. ਕਵਲਜੀਤ ਕੌਰ ਹਿਊਮਨ ਜੈਨਿਟਿਕਸ ਵਿਸ਼ੇ ਵਿੱਚ ਪੀ. ਐਚ. ਡੀ ਦੀ ਡਿਗਰੀ ਪ੍ਰਾਪਤ ਹਨ। ਉਹਨਾਂ ਨੂੰ ਵੱਖ-ਵੱਖ ਕਾਲਜਾਂ ਵਿੱਚ ਲਗਭਗ 24 ਸਾਲ ਬਤੌਰ ਅਧਿਆਪਕ ਅਤੇ ਪ੍ਰਿੰਸੀਪਲ ਦਾ ਤਜ਼ਰਬਾ ਹਾਸਲ ਹੈ ਅਤੇ ਉਹ ਲੰਬੇ ਅਰਸੇ ਤੋਂ ਵਿਦਿਅਕ
Read Full Story

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਦੋ ਦਿਨਾਂ ਰਾਸ਼ਟਰੀ ਕਾਨਫਰੰਸ ਮੌਕੇ 250 ਖੋਜਾਰਥੀਆਂ ਨੇ ਖੋਜ ਪੱਤਰ ਪੜੇ।

Friday, August 10, 2018

ਤਲਵੰਡੀ ਸਾਬੋ, 10 ਅਗਸਤ (ਗੁਰਜੰਟ ਸਿੰਘ ਨਥੇਹਾ)- ਪ੍ਰਾਪਤ ਗਿਆਨ ਦਾ ਵਿਸ਼ਲੇਸ਼ਣ ਅਤੇ ਨਵਾਂ ਗਿਆਨ ਪੈਦਾ ਕਰਨ ਲਈ ਯੂਨੀਵਰਸਿਟੀ ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼ ਵੱਲੋਂ `ਭਾਸ਼ਾਵਾਂ, ਸਾਹਿਤ ਅਤੇ ਸਮਾਜਿਕ ਵਿਗਿਆਨ ਦੀ ਖੋਜ ਆਧੁਨਿਕ ਪਰਿਪੇਖ ਅਤੇ ਸੰਭਾਵਨਾਵਾਂ` ਵਿਸ਼ੇ ਇੱਕ ਰਾਸ਼ਟਰੀ ਪੱਧਰ ਦੀ ਦੋ ਦਿਨਾਂ ਕਾਨਫਰੰਸ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਕਰਵਾਈ ਗਈ। ਕਾਨਫਰੰਸ ਦੇ ਚੀਫ ਪੈਟਰਨ ਯੂਨੀਵਰਸਿਟੀ ਚਾਂਸਲਰ ਜੇ. ਐਸ. ਧਾਲੀਵਾਲ ਪੈਟਰਨ ਗੁਰਲਾਭ ਸਿੰਘ ਸਿੱਧੂ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ
Read Full Story

ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸਸਸ ਸਕੂਲ ਤਲਵੰਡੀ ਸਾਬੋ ਵਿਖੇ ਲਗਾਏ ਪੌਦੇ।

Friday, August 10, 2018

ਤਲਵੰਡੀ ਸਾਬੋ, 10 ਅਗਸਤ (ਗੁਰਜੰਟ ਸਿੰਘ ਨਥੇਹਾ)- ਤੰਦਰੁਸਤ ਪੰਜਾਬ ਮੁਹਿੰਮ ਅਧੀਨ ਪ੍ਰਿੰਸੀਪਲ ਕੁਲਵਿੰਦਰਜੀਤ ਕੌਰ ਦੀ ਦੇਖ-ਰੇਖ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਵੱਖ-ਵੱਖ ਪ੍ਰਕਾਰ ਦੇ ਛਾਂਦਾਰ ਅਤੇ ਦਵਾਈਆਂ ਵਾਲੇ ਪੌਦੇ ਲਗਾਏ ਗਏ। ਮਨਦੀਪ ਸਿੰਘ ਕੰਪਿਊਟਰ ਅਧਿਆਪਕ ਨੇ ਦੱਸਿਆ ਕਿ ਗਲੋਬਲ ਵਾਰਮਿੰਗ ਕਾਰਨ ਲਗਾਤਾਰ ਗਰਮੀ ਵਧ ਰਹੀ ਹੈ। ਰੁੱਖ ਗਲੋਬਲ ਵਾਰਮਿੰਗ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹਨ ਅਤੇ ਸਾਨੂੰ ਸ਼ੁੱਧ ਹਵਾ ਦੇ ਕੇ ਤੰਦਰੁਸਤ ਰੱਖਦੇ ਹਨ। ਇਸ ਲਈ `ਹਰ ਮਨੁੱਖ ਲਾਵੇ
Read Full Story

ਨੌਜਵਾਨ ਦੀ ਚਿੱਟੇ ਨਾਲ ਮੌਤ ਹੋਣ ਤੋਂ ਬਾਅਦ ਸਾਬਕਾ ਡੀਆਈਜੀ ਨੇ ਪਰਿਵਾਰ ਨੂੰ ਦਿੱਤੀ ਦਸ ਹਜ਼ਾਰ ਦੀ ਵਿੱਤੀ ਮੱਦਦ।

Friday, August 10, 2018

ਤਲਵੰਡੀ ਸਾਬੋ, 10 ਅਗਸਤ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਲਹਿਰੀ `ਚ ਚਿੱਟੇ ਨਾਲ ਹੋਈ ਗਰੀਬ ਪਰਿਵਾਰ ਦੇ ਨੌਜਵਾਨ ਹਰਗੋਬਿੰਦ ਸਿੰਘ ਗੋਬਿੰਦੀ ਦੀ ਮੌਤ ਤੋਂ ਬਾਅਦ ਉਸਦੇ ਵਾਰਸਾਂ ਨੂੰ ਜਾਗੋ ਨਸ਼ੇ ਤਿਆਗੋ ਦੇ ਮੋਢੀ ਸਾਬਕਾ ਡੀਆਈਜੀ ਹਰਿੰਦਰ ਸਿੰਘ ਚਾਹਲ ਅਤੇ ਉਹਨਾਂ ਦੇ ਬੇਟੇ ਫਿਲਮੀ ਅਦਾਕਾਰ ਤੇ ਨਿਰਮਾਤਾ ਗੁਲਜਾਰਇੰਦਰ ਸਿੰਘ ਚਾਹਲ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨੂੰ ਦਸ ਹਾਜਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਕੇ ਸਰਕਾਰ ਤੋਂ ਪੈਨਸ਼ਨ ਅਤੇ ਵਾਰਸਾਂ ਲਈ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਇਸ ਮੌਕੇ ਉਹਨਾਂ ਪੁਲਿਸ ਅਤੇ ਸਰਕਾਰ
Read Full Story

ਪਿੰਗਲਵਾੜਾ ਬ੍ਰਾਂਚ ਸੰਗਰੂਰ ਵਿਖੇ ਸਕੂਲ ਦੇ ਬੱਚਿਆਂ ਨੇ ਸੀਨੀਅਰ ਸੀਟੀਜਨ ਡੇ ਮਨਾਇਆ

Friday, August 10, 2018

ਧੂਰੀ,10 ਅਗਸਤ (ਮਹੇਸ਼)- ਪਿੰਗਲਵਾੜਾ ਬ੍ਰਾਂਚ ਸੰਗਰੂਰ ਵਿੱਚ ਖਾਲਸਾ ਏਡ ਦਸ਼ਮੇਸ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਸੀਨੀਅਰ ਸੀਟੀਜਨ ਡੇ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਪ੍ਰਬੰਧਕ ਸ: ਤਰਲੋਚਨ ਸਿੰਘ ਚੀਮਾ ਜੀ ਨੇ ਦੱਸਿਆ ਕਿ ਅੱਜ ਸੀਨੀਅਰ ਸੀਟੀਜਨ ਡੇ ਦੇ ਮੌਕੇ ਤੇ ਖਾਲਸਾ ਏਡ ਦਸ਼ਮੇਸ ਪਬਲਿਕ ਸਕੂਲ ਕਾਕੜਾ ਦੇ ਬੱਚੇ ਪਿੰਗਲਵਾੜਾ ਸੰਸਥਾ ਵਿੱਚ ਇੱਥੋਂ ਦੇ ਬਿਰਧਾਂ ਅਤੇ ਮਰੀਜ਼ਾ ਨਾਲ ਸੀਨੀਅਰ ਸੀਟੀਜਨ ਡੇ ਮਨਾਉਣ ਲਈ ਆਏ, ਤੇ ਇਸ ਮੌਕੇ ਉੱਤੇ ਬੱਚਿਆਂ ਨੇ ਵੱਖ­ਵੱਖ ਤਰ੍ਹਾਂ ਦੀਆਂ ਐਟਮਾਂ ਪੇਸ਼ ਕੀਤੀਆਂ, ਜਿਸ ਵਿੱਚ ਭੰਗੜਾ
Read Full Story

ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ – ਡਾ ਅਨਵਰ ਭਸੌੜ

Friday, August 10, 2018

ਧੂਰੀ,10 ਅਗਸਤ (ਮਹੇਸ਼)- ਆਮ ਆਦਮੀ ਪਾਰਟੀ ਦੇ ਧੂਰੀ ਹਲਕੇ ਦੇ ਆਗੂ ਸਮਾਜ ਸੇਵੀ ਨੌਜਵਾਨ ਡਾ: ਅਨਵਰ ਭਸੌੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੰਨ੍ਹੇ ਵੀ ਸੜਕੀ ਹਾਦਸੇ ਹੋ ਰਹੇ ਹਨ, ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਕਾਰਨ ਅਵਾਰਾ ਪਸ਼ੂ ਹਨ। ਜਗ੍ਹਾ­ਜਗ੍ਹਾ ਤੇ ਅਵਾਰਾ ਪਸ਼ੂਆਂ ਦਾ ਰੋੜ ਤੇ ਖੜ੍ਹਨਾ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਜਦ ਕਿ ਸਰਕਾਰ ਲੰਮੇ ਸਮੇਂ ਤੋਂ ਲੈ ਕੇ ਸਾਡੇ ਕੋਲੋਂ ਗਊ ਸੈਸ ਦੇ ਨਾਂ ਤੇ ਟੈਕਸ ਵਸੂਲ ਕਰ ਰਹੀ ਹੈ, ਪਰ ਉਸ ਟੈਕਸ ਦੇ ਨਾਲ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਤੇ ਵੀ ਕੀ ਗਊਸਾਲਾ ਖੁੱਲੀ ਹੋਵੇ ਜਾ
Read Full Story

ਸਿਹਤ ਵਿਭਾਗ ਦੀ ਟੀਮ ਨੇ ਭਰੇ ਸੈਂਪਲ

Friday, August 10, 2018

ਧੂਰੀ,10 ਅਗਸਤ (ਮਹੇਸ਼) ਸਿਹਤ ਵਿਭਾਗ ਜ਼ਿਲਾ ਸੰਗਰੂਰ ਦੀ ਟੀਮ ਵੱਲੋਂ ਸਹਾਇਕ ਕਮਿਸ਼ਨਰ ਫੂਡ ਰਵਿੰਦਰ ਗਰਗ ਦੀ ਅਗਵਾਈ ਵਿਚ ਧੂਰੀ ਵਿਖੇ ਛਾਪੇਮਾਰੀ ਕਰਦਿਆਂ ਅੱਜ ਮਹੇਸ਼ ਨਗਰ ਵਿਖੇ ਸੰਦੀਪ ਡੇਅਰੀ ਤੋਂ ਦੁੱਧ ਅਤੇ ਪਨੀਰ ਦੇ ਸੈਂਪਲ ਭਰੇ। ਇਸ ਮੌਕੇ ਰਵਿੰਦਰ ਗਰਗ ਨੇ ਦੱਸਿਆ ਕਿ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਖਾਦ ਪਦਾਰਥਾਂ ਦੇ ਸੈਂਪਲ ਭਰਨ ਲਈ ਇੱਕ ਮੁਹਿੰਮ ਚਲਾਈ ਗਈ ਹੈ। ਜਿਸ ਦੇ ਤਹਿਤ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਦੀ ਵਿਸ਼ੇਸ਼ ਤੌਰ ’ਤੇ ਚੈਕਿੰਗ ਕਰਦਿਆਂ ਸੈਂਪਲ ਭਰੇ ਜਾ ਰਹੇ ਹਨ। ਉਨਾਂ ਕਿਹਾ ਕਿ ਉਨਾਂ ਦੀ ਟੀਮ ਵੱਲੋਂ ਅੱਜ ਧੂਰੀ
Read Full Story

ਬਿਜਲੀ ਬੰਦ ਰਹੇਗੀ 11 ਅਗਸਤ ਨੂੰ

Friday, August 10, 2018

ਧੂਰੀ,10 ਅਗਸਤ (ਮਹੇਸ਼) ਪਾਵਰਕਾਮ ਦੇ ਐੱਸ.ਡੀ.ਓ. ਸ਼ਹਿਰੀ ਪੰਕਜ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੂਰੀ ਸ਼ਹਿਰ ਵਿਚ ਚੱਲ ਰਹੇ ਬਿਜਲੀ ਸਿਸਟਮ ਦੇ ਸੁਧਾਰ ਦੇ ਕੰਮਾਂ ਲਈ ਬਾਲੀਆਂ ਹਸਪਤਾਲ ਰੋਡ, ਐਮ.ਜੀ.ਐਮ.ਸਿਨੇਮਾ ਏਰੀਆ, ਏ.ਪੀ.ਇਨਕਲੇਵ, ਲੰਕਾ ਬਸਤੀ, ਸਰਲਾ ਫਾਊਂਡਰੀ, ਸਿਵਲ ਹਸਪਤਾਲ ਏਰੀਆ, ਬੈਂਕ ਰੋਡ, ਸਨਾਤਨ ਧਰਮ ਆਸ਼ਰਮ ਚੈਰੀਟੇਬਲ ਏਰੀਆ, ਅੰਬੇਦਕਰ ਚੌਕ, ਧੂਰੀ ਪਿੰਡ ਸਟੇਡੀਅਮ ਏਰੀਆ ਦੀ ਬਿਜਲੀ ਸਪਲਾਈ 11 ਅਗਸਤ ਨੂੰ ਸਵੇਰੇ 7 ਵਜੇ ਤੋਂ 12 ਵਜੇ ਤੱਕ ਬੰਦ ਰਹੇਗੀ
Read Full Story

ਸੁਰਿੰਦਰ ਪਾਲ ਸਿੰਘ ਨੇ ਬਨੂੜ ਥਾਣਾ ਮੁਖੀ ਵੱਜੋ ਚਾਰਜ ਸੰਭਾਲਿਆ

Friday, August 10, 2018

ਰਾਜਪੁਰਾ : (ਰਾਜੇਸ਼ ਡਾਹਰਾ) ਬਨੂੜ ਥਾਣੇ ਵਿੱਚ ਥਾਣਾ ਮੁਖੀ ਵੱਜੋ ਸੁਰਿੰਦਰ ਪਾਲ ਸਿੰਘ ਨੇ ਚਾਰਜ ਸੰਭਾਲ ਲਿਆ ਹੈ।ਇਸ ਤੋ ਪਹਿਲਾ ਇੰਨਾ ਦੀ ਡਿਊਟੀ ਰਾਜਪੁਰਾ ਥਾਣਾ ਸਦਰ ਵਿੱਚ ਸੀ ਤੇ ਇਸ ਤੋ ਪਹਿਲਾਂ ਥਾਣਾ ਮੁਖੀ ਸੁਖਦੀਪ ਸਿੰਘ ਦੀ ਬਦਲੀ ਰਾਜਪੁਰਾ ਥਾਣਾ ਸਦਰ ਵਿਖੇ ਹੋ ਗਈ ਹੈ।ਥਾਣਾ ਮੁਖੀ ਸੁਰਿੰਦਰ ਪਾਲ ਸਿੰਘ ਨੇ ਗੱਲਬਾਤ ਦੌਰਾਨ ਆਖੀਆਂ ਕਿ ਇਲਾਕੇ ਵਿੱਚ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।ਪਬਲਿਕ ਨੂੰ ਪੁਲੀਸ ਦਾ ਸਾਥ ਦੇਣਾ ਚਾਹੀਦਾ
Read Full Story