Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵਲੋਂ ਧੁੱਸੀ ਬੰਨ੍ਹ ਦਾ ਜਾਇਜ਼ਾ

Monday, September 24, 2018

ਨਵਾਂਸ਼ਹਿਰ, 24 ਸਤੰਬਰ- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜਾਬ ਭਰ `ਚ ਮੌਸਮ ਵਿਭਾਗ ਵਲੋਂ ਤੇਜ਼ ਬਾਰਿਸ਼ਾਂ ਦੀ ਚਿਤਾਵਨੀ ਦੇ ਮੱਦੇ ਨਜਰ ਕੱਲ੍ਹ ਤੋਂ ਆਰੰਭੇ ਬਚਾਅ ਪ੍ਰਬੰਧਾਂ ਦੀ ਲੜੀ `ਚ ਅੱਜ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਤੇ ਐਸ.ਐਸ.ਪੀ. ਦੀਪਕ ਹਿਲੌਰੀ ਵਲੋਂ ਧੁੱਸੀ ਬੰਨ੍ਹ ਦੇ ਨਾਜ਼ੁਕ ਥਾਵਾਂ ਦਾ ਜਾਇਜ਼ਾ ਲਿਆ ਗਿਆ ਅਤੇ ਮਾਲ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਡਰੇਨੇਜ਼ ਮਹਿਕਮੇ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਖੁ਼ਦ ਨਾਜੁਕ ਥਾਵਾਂ ਦਾ ਨਿਰੀਖਣ ਕਰਨ ਤੇ ਬਣਦੀ ਕਾਰਵਾਈ ਸ਼ੁਰੂ ਕਰਵਾਉਣ । ਡਿਪਟੀ ਕਮਿਸ਼ਨਰ ਨੇ ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਪੁਲਿਸ
Read Full Story

ਮੁੱਖ ਮੰਤਰੀ ਦੇ ਓ. ਐੱਸ. ਡੀ ਕੈਪਟਨ ਸੰਦੀਪ ਸੰਧੂ ਨੇ ਤਲਵੰਡੀ ਸਾਬੋ ਪੁੱਜ ਕਾਂਗਰਸ ਦੇ ਜੇਤੂ ਮੈਂਬਰਾਂ ਨੂੰ ਕੀਤਾ ਸਨਮਾਨਿਤ, ਤਖਤ ਸਾਹਿਬ ਹੋਏ ਨਤਮਸਤਕ।

Sunday, September 23, 2018

ਤਲਵੰਡੀ ਸਾਬੋ, 23 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਦੇ ਬੀਤੇ ਕੱਲ ਐਲਾਨੇ ਨਤੀਜਿਆਂ ਮੁਤਾਬਿਕ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀਆਂ ਤਿੰਨੇ ਜਿਲ੍ਹਾ ਪ੍ਰੀਸ਼ਦ ਸੀਟਾਂ ਅਤੇ ਬਲਾਕ ਸੰਮਤੀ ਦੀਆਂ ਕੁੱਲ 26 ਵਿੱਚੋਂ 24 ਸੀਟਾਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲੋਂ ਸ਼ਾਨਦਾਰ ਜਿੱਤ ਹਾਸਿਲ ਕਰਨ ਤੇ ਅੱਜ ਜਿੱਥੇ ਕਾਂਗਰਸ ਦੇ ਜੇਤੂ ਮੈਂਬਰ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਉੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ
Read Full Story

ਫਾਜ਼ਿਲਕਾ ’ਚ ਕਾਂਗਰਸ 13, ਭਾਜਪਾ 4 ਤੇ ਸੀ.ਪੀ.ਆਈ. 1 ਸੀਟ ’ਤੇ ਰਹੀ ਜੇਤੂ

Sunday, September 23, 2018

ਫਾਜ਼ਿਲਕਾ 23 ਸਤੰਬਰ(ਕ੍ਰਿਸ਼ਨ ਸਿੰਘ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫਸਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਦੇ ਆਦੇਸ਼ਾਂ ਅਨੁਸਾਰ 19 ਸਤੰਬਰ 2018 ਨੂੰ ਹੋਈਆਂ ਪੰਚਾਇਤ ਸਮਿਤੀ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਗਏ। ਪੰਚਾਇਤ ਸਮਿਤੀ ਫਾਜ਼ਿਲਕਾ ਦੇ 18 ਜੋਨਾਂ ਵਿੱਚੋਂ ਕਾਂਗਰਸ 13, ਭਾਜਪਾ 4 ਤੇ ਸੀ.ਪੀ.ਆਈ. 1 ਸੀਟ ਅਤੇ ਅਰਨੀਵਾਲਾ ਦੇ 15 ਜੋਨਾਂ ਵਿੱਚੋਂ ਕਾਂਗਰਸ 10 ਤੇ ਸ੍ਰੋਮਣੀ ਅਕਾਲੀ ਦਲ 5 ਸੀਟਾਂ ’ਤੇ ਜੇਤੂ ਰਹੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਚਾਇਤ ਸਮਿਤੀ ਫਾਜ਼ਿਲਕਾ ਦੇ ਜੋਨ ਸਲੇਮ ਸ਼ਾਹ ਤੋਂ ਮਮਤਾ ਰਾਣੀ(ਭਾਜਪਾ), ਬੱਖੂਸ਼ਾਹ
Read Full Story

ਮੁਨਸ਼ੀਵਾਲਾ ਚ ਹੋਈ ਕੁੱਟਮਾਰ ਦੀ ਕਾਂਗਰਸੀ ਆਗੂਆਂ ਵਲੋ ਨਿਖੇਧੀ

Friday, September 21, 2018

ਭਵਾਨੀਗੜ੍, 21 ਸਤੰਬਰ (ਗੁਰਵਿੰਦਰ ਰੋਮੀ ਭਵਾਨੀਗੜ)- ਅੱਜ ਇੱਥੇ ਇੱਕਤਰ ਹੋਏ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਅਕਾਲੀ ਦਲ ਦੇ ਵਰਕਰਾਂ ‘ਤੇ ਹੋਏ ਹਮਲਿਆਂ ਪਿੱਛੇ ਕਾਂਗਰਸੀ ਆਗੂਆਂ ਦੇ ਹੱਥ ਹੋਣ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਦਿਆਂ ਖੁੱਦ ਇਸ ਸਬੰਧੀ ਪੁਲਸ ਪ੍ਰਸ਼ਾਸਨ ਤੋਂ ਜਾਂਚ ਦੀ ਮੰਗ ਕਰ ਦਿੱਤੀ।ਕਾਂਗਰਸੀ ਆਗੂਆਂ ਨੇ ਅਕਾਲੀ ਦਲ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਅਕਾਲੀ ਦਲ ਅਜਿਹੀਆਂ ਵਾਰਦਾਤਾਂ ਖੁਦ ਆਪ ਵੀ ਕਰਵਾ ਸਕਦਾ ਹੈ ਕਿਉਂਕਿ ਪਿਛਲੇ ਦਸ ਸਾਲਾਂ ਵਿੱਚ
Read Full Story

ਅਕਾਲੀ ਭਾਜਪਾ ਵਰਕਰਾਂ ਦਾ ਸਾਬਕਾ ਵਿਧਾਇਕ ਸਿੱਧੂ ਨੇ ਕੀਤਾ ਧੰਨਵਾਦ। ਸ਼ਾਂਤੀਪੂਰਵਕ ਵੋਟਿੰਗ ਤੇ ਹਲਕੇ ਦੇ ਲੋਕਾਂ ਨੂੰ ਵੀ ਦਿੱਤੀ ਵਧਾਈ।

Wednesday, September 19, 2018

ਤਲਵੰਡੀ ਸਾਬੋ, 19 ਸਤੰਬਰ (ਗੁਰਜੰਟ ਸਿੰਘ ਨਥੇਹਾ)- ਅੱਜ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹਲਕਾ ਤਲਵੰਡੀ ਸਾਬੋ ਵਿੱਚ ਛਿਟਪੁਟ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਨੇਪਰੇ ਚੜ ਜਾਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਦਿਨ ਰਾਤ ਚੋਣ ਮੁਹਿੰਮ ਚਲਾਉਣ ਵਾਲੇ ਅਕਾਲੀ ਭਾਜਪਾ ਵਰਕਰਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਸ਼ਾਂਤੀਪੂਰਬਕ ਵੋਟਿੰਗ ਲਈ ਹਲਕੇ ਦੇ ਲੋਕਾਂ ਨੂੰ ਵਧਾਈ ਵੀ ਦਿੱਤੀ। ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ
Read Full Story

ਬਹਿਮਣ ਕੌਰ ਸਿੰਘ ਵਿਖੇ ਹੋਏ ਹਮਲੇ ਦੀ ਹਲਕਾ ਵਿਧਾਇਕਾ ਵੱਲੋਂ ਨਿਖੇਧੀ। ਜਖਮੀਆਂ ਨੇ ਕਾਂਗਰਸੀਆਂ 'ਤੇ ਕੁੱਟਮਾਰ ਕਰਨ ਦੇ ਲਗਾਏ ਦੋਸ਼। ਜਟਾਣਾ ਨੇ ਉਕਤ ਦੋਸ਼ਾਂ ਨੂੰ ਨਕਾਰਿਆ।

Wednesday, September 19, 2018

ਤਲਵੰਡੀ ਸਾਬੋ, 19 ਸਤੰਬਰ (ਗੁਰਜੰਟ ਸਿੰਘ ਨਥੇਹਾ)- ਅੱਜ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਪੈਣ ਸਮੇਂ ਪਿੰਡ ਬਹਿਮਣ ਕੌਰ ਸਿੰਘ ਵਿਖੇ ਉਸ ਸਮੇਂ ਭਾਰੀ ਹੰਗਾਮਾ ਖੜਾ ਹੋ ਗਿਆ ਜਦ ਬਾਅਦ ਦੁਪਹਿਰ ਪੋਲਿੰਗ ਬੂਥ ਤੇ ਕੁੱਝ ਅਣਪਛਾਤੇ ਵਿਅਕਤੀਆਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ `ਚ ਝੜਪ ਹੋ ਗਈ ਜਿਸ ਦੌਰਾਨ ਆਮ ਆਦਮੀ ਪਾਰਟੀ ਦੇ ਦੋ ਵਰਕਰ ਜਗਸੀਰ ਸਿੰਘ ਅਤੇ ਕੁਲਵੰਤ ਸਿੰਘ ਜਖਮੀ ਹੋ ਗਏ ਜਿੰਨਾਂ ਨੂੰ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਵੱਲੋਂ ਸਥਾਨਕ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਇਲਾਜ ਲਈ ਲਿਆਦਾਂ ਗਿਆ। ਹਸਪਤਾਲ `ਚ ਜੇਰੇ
Read Full Story

ਖਸਖਸ ਦੀ ਖੇਤੀ ਨਾਲ ਹੀ ਘਟ ਸਕਦੀ ਐ ਕਿਸਾਨ ਆਤਮ ਹੱਤਿਆ ਦੀ ਦਰ - ਕੁਲਵਿੰਦਰ ਢਿੱਲੋਂ

Wednesday, September 19, 2018

ਤਲਵੰਡੀ ਸਾਬੋ 19 (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੇ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਖਤਮ ਕਰਨ ਅਤੇ ਕਿਸਾਨਾਂ ਦੀਆਂ ਆਤਮਹੱਤਿਆਵਾਂ ਰੋਕਣ ਲਈ ਖਸਖਸ ਦੀ ਖੇਤੀ ਤੋਂ ਇਲਾਵਾ ਕੋਈ ਹੱਲ ਨਹੀਂ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ. ਕੁਲਵਿੰਦਰ ਸਿੰਘ ਢਿੱਲੋਂ ਨੇ ਰਾਮਾਂ ਮੰਡੀ ਵਿਖੇ ਪੰਜਾਬ ਨੌਜਵਾਨ ਟੀਮ ਵੱਲੋਂ ਖਸਖਸ ਦੀ ਖੇਤੀ ਸਬੰਧੀ ਕਰਵਾਈ ਇੱਕ ਮੀਟਿੰਗ ਦੌਰਾਨ ਕੀਤਾ। ਜਿਸ ਵਿਚ ਬੁਲਾਰਿਆਂ ਨੇ ਕਿਸਾਨਾਂ ਨੂੰ ਖਸਖਸ ਦੀ ਖੇਤੀ ਨਾਲ ਪੰਜਾਬ ਨੂੰ ਹੋਣ ਵਾਲੇ ਆਰਥਿਕ ਫਾਇਦਿਆਂ ਅਤੇ ਮਾਰੂ ਨਸ਼ਿਆਂ ਤੋਂ ਹੋਣ ਵਾਲੇ ਛੁਟਕਾਰੇ ਸਬੰਧੀ ਜਾਣਕਾਰੀ ਦਿੰਦਿਆਂ
Read Full Story

ਲਾਈਨਮੈਨ/ਐਸਐਸਏ 281/13 ਨੂੰ ਪੂਰੇ ਸਕੇਲ 'ਤੇ ਰੈਗੂਲਰ ਕਰਨ ਲਈ ਮੰਗ ਪੱਤਰ ਦਿੱਤਾ

Monday, September 17, 2018

ਤਲਵੰਡੀ ਸਾਬੋ, 17 ਸਤੰਬਰ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਲਾਈਨਮੈਨ/ ਐਸਐਸਏ. 281/13 ਨੂੰ ਪੂਰੇ ਸਕੇਲ `ਤੇ ਰੈਗੂਲਰ ਕਰਨ ਲਈ ਹਲਕਾ ਸੇਵਾਦਾਰ ਤੇ ਕਾਗਰਸ ਦੇ ਰਾਸਟਰੀ ਮੈਂਬਰ ਖੁਸ਼ਬਾਜ ਸਿੰਘ ਜਟਾਣਾ ਨੂੰ ਸੁਬਾਈ ਆਗੂ ਕੁਲਵਿੰਦਰ ਨਥੇਹਾ ਦੀ ਅਗਵਾਈ `ਚ ਉਕਤ ਯੂਨੀਅਨ ਆਗੂਆਂ ਨੇ ਪਾਵਰਕਮ ਦੇ ਸੀਐਮਡੀ ਤੇ ਬਿਜਲੀ ਮੰਤਰੀ ਦੇ ਨਾਮ ਤੇ ਇੱਥੇ ਮੰਗ ਪੱਤਰ ਦਿੱਤਾ ਜਿਸਤੇ ਹਲਕਾ ਸੇਵਾਦਾਰ ਨੇ ਉਨ੍ਹਾਂ ਦਾ ਮੰਗ ਪੱਤਰ ਸਬੰਧਿਤ ਅਧਿਕਾਰੀਆਂ ਨੂੰ ਪਹੁੰਚਦਾ ਕਰਕੇ ਮੰਗਾਂ ਨੂੰ ਲਾਗੂ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਸੁਬਾਈ ਆਗੂ ਨੇ ਦੱਸਿਆ ਕਿ 281/13
Read Full Story

ਵਿਕਾਸ ਅਤੇ ਵਿਨਾਸ਼ ਵਿੱਚ ਫਰਕ ਸਮਝ ਕੇ ਵੋਟਾਂ ਪਾਉਣ ਲੋਕ- ਸ. ਜੀਤਮਹਿੰਦਰ ਸਿੱਧੂ

Monday, September 17, 2018

ਤਲਵੰਡੀ ਸਾਬੋ, 17 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਚੋਣ ਪ੍ਰਚਾਰ ਦੇ ਖਤਮ ਹੋਣ ਦਾ ਸਮਾਂ ਨਜਦੀਕ ਆਉਂਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਚੋਣ ਮੁਹਿੰਮ ਸਿਖਰਾਂ ਤੇ ਲੈਆਂਦੀ ਹੈ। ਇਸੇ ਲੜੀ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ ਵਿੱਚ ਪਿੰਡ ਜੱਜਲ, ਲਾਲੇਆਣਾ, ਮਾਹੀਨੰਗਲ ਅਤੇ ਗਿਆਨਾ ਵਿੱਚ ਵੱਡੇ ਇਕੱਠਾਂ ਨੂੰ ਸੰਬੋਧਨ ਦੌਰਾਨ ਆਪਣੇ ਕੀਤੇ ਕੰਮ ਕਾਜ ਗਿਣਾ ਕੇ
Read Full Story

ਪਿੰਡ ਚੱਠੇਵਾਲਾ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਦਰਜਨ ਆਗੂ ਕਾਂਗਰਸ ਵਿੱਚ ਸ਼ਾਮਿਲ।

Monday, September 17, 2018

ਤਲਵੰਡੀ ਸਾਬੋ, 17 ਸਤੰਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਹਲਕੇ ਅੰਦਰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਚੱਲ ਰਹੀ ਚੋਣ ਮੁਹਿੰਮ ਨੂੰ ਉਦੋਂ ਵੱਡਾ ਹੁੰਗਾਰਾ ਮਿਲਿਆ ਜਦੋਂ ਪਿੰਡ ਚੱਠੇਵਾਲਾ ਵਿੱਚ ਆਮ ਆਦਮੀ ਪਾਰਟੀ ਨਾਲ ਸਬੰਧਿਤ ਇੱਕ ਦਰਜਨ ਦੇ ਕਰੀਬ ਪਰਿਵਾਰਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਪਿੰਡ ਚੱਠੇਵਾਲਾ ਵਿੱਚ ਰਖਵਾਏ ਇੱਕ ਪ੍ਰੋਗਰਾਮ ਦੌਰਾਨ ਉਕਤ ਪਰਿਵਾਰਾਂ ਨੇ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ
Read Full Story

भाजपा सरकार का पुतला जलाया गया

Monday, September 17, 2018

धूरी,16 सितबर (महेश) शिवसेना हिंदुस्तान के राष्ट्रीय प्रमुख पवन कुमार गुप्ता के दिशा निर्देश अनुसार धूरी शहर में राजवीर कौर वर्मा पंजाब प्रदेश महासचिव हिंदुस्तान महिला और प्रदीप वर्मा जिला इंचार्ज पटियाला हिंदुस्तान विद्यार्थी सेना की अगुवाई में भाजपा सरकार का पुतला जलाया गया। जिसमे जम्मू कश्मीर में 370 की धारा को खत्म करना,पूरे देश में गौ हत्या पर प्रतिबंध लगाना, समान नागरिकता के लिए सिविल कोड लागू करना,पेट्रोल और डीजल की
Read Full Story

Powered by Arash Info Corpopration