ਖੇਡ ਸੰਸਾਰ - Sports
ਸੈਂਟਰ ਸੀਂਗੋ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਹਿ-ਵਿੱਦਿਅਕ ਮੁਕਾਬਲੇ ਕਰਵਾਏ

ਤਲਵੰਡੀ ਸਾਬੋ, 9 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਦੇ ਪਿੰਡ ਸੀਂਗੋ ਵਿਖੇ ਸੈਂਟਰ ਨਾਲ ਸਬੰਧਤ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਮੁਕਾਬਲੇ ਸੈਂਟਰ ਹੈੱਡ ਟੀਚਰ ਸ. ਰਣਜੀਤ ਸਿੰਘ ਅਤੇ ਸੀ. ਐੱਮ. ਟੀ. ਪ੍ਰਦੀਪ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ।
ਪ੍ਰੈੱਸ ਨੂੰ ਜਾਣਕਾਰੀ ਦਿੰਦੇ ਅਧਿਆਪਕ ਸ਼੍ਰੀ ਭੋਲਾ ਰਾਮ ਨੇ ਦੱਸਿਆ ਕਿ ਸੁਲੇਖ ਮੁਕਾਬਲੇ ਦੇ ਪੰਜਾਬੀ ਵਿਸ਼ੇ ਵਿੱਚ ਜਸਪ੍ਰੀਤ ਕੌਰ ਤੰਗਰਾਲੀ, ਅੰਗਰੇਜ਼ੀ ਵਿਸ਼ੇ ਵਿੱਚ ਖੁਸ਼ਪ੍ਰੀਤ ਕੌਰ ਲਹਿਰੀ ਅਤੇ ਹਿੰਦੀ ਵਿਸ਼ੇ ਵਿੱਚ ਵਿੱਕੀ ਸਿੰਘ ਜਗਾ ਰਾਮ ਤੀਰਥ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ।
Read Full Story
ਆਦਰਸ਼ ਸਕੂਲ ਨੰਦਗੜ੍ਹ ਵਿਖੇ ਅੰਤਰ-ਸਦਨ ਖੇਡ ਮੁਕਾਬਲੇ ਕਰਵਾਏ

ਰਾਮਾਂ ਮੰਡੀ,4 ਫਰਵਰੀ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ ਵਿਖੇ ਪ੍ਰਿੰਸੀਪਲ ਅਮਨਦੀਪ ਕੌਰ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾਂ,ਡੀ.ਪੀ.ਈ. ਗੁਰਜੀਤ ਸਿੰਘ ਭੀਟੀਵਾਲਾ ਅਤੇ ਲੈਕਚਰਾਰ ਕੰਵਲਜੀਤ ਕੌਰ ਦੀ ਯੋਗ ਅਗਵਾਈ `ਚ ਸਕੂਲ ਦੇ ਖਿਡਾਰੀਆਂ(ਲੜਕਿਆਂ) ਦਰਮਿਆਨ ਇੱਕ ਰੋਜ਼ਾ ਅੰਤਰ ਸਦਨ ਖੇਡ ਮੁਕਾਬਲੇ ਕਰਵਾਏ ਗਏ।ਛੇਵੀਂ ਤੋਂ ਨੌਵੀਂ ਦੇ ਖਿਡਾਰੀ ਵਰਗ `ਚੋਂ ਸੌ ਮੀਟਰ ਦੌੜ ਲਾ ਕੇ ਪੀਲ਼ੇ ਸਦਨ ਦੇ ਮਨਿੰਦਰ ਸਿੰਘ ਨੇ ਪਹਿਲਾ,ਨੀਲੇ ਸਦਨ ਦੇ ਮਨਜਿੰਦਰ ਸਿੰਘ ਨੇ ਦੂਜਾ ਅਤੇ ਲਾਲ ਸਦਨ ਦੇ ਕਮਲਪ੍ਰੀਤ ਸਿੰਘ ਨੇ ਤੀਜਾ
Read Full Story
ਮਾਲਵਾ ਵੈਲਫੇਅਰ ਬੰਗੀ ਨਿਹਾਲ ਸਿੰਘ ਵੱਲੋਂ ਵਾਲੀਬਾਲ,ਰੱਸਾਕਸ਼ੀ ਅਤੇ ਕੁਸ਼ਤੀਆਂ ਦਾ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ਼ ਸਮਾਪਤ ਹੋਇਆ।

ਰਾਮਾਂ ਮੰਡੀ,15 ਜਨਵਰੀ ( ਤਰਸੇਮ ਸਿੰਘ ਬੁੱਟਰ) ਇੱਥੋਂ ਥੋੜ੍ਹੀ ਦੂਰ ਪਿੰਡ ਬੰਗੀ ਨਿਹਾਲ ਸਿੰਘ ਦੇ ਸਮਾਜ ਸੇਵਾ ਨੂੰ ਸਮਪਰਪਿਤ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਜਗਜੀਤ ਸਿੰਘ ਮਾਨ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਬਠਿੰਡਾ ਦੀ ਦਿਸ਼ਾ ਨਿਰਦੇਸ਼ਨਾ `ਚ ਦੋ ਰੋਜ਼ਾ ਬਲਾਕ ਪੱਧਰੀ ਤੀਜਾ ਵਾਲੀਬਾਲ ਖੇਡ ਆਦਿ ਦਾ ਟੂਰਨਾਮੈਂਟ ਕਰਵਾਇਆ ਗਿਆ।ਇਹਨਾਂ ਖੇਡਾਂ ਦਾ ਉਦਘਾਟਨ ਸਮਾਜ ਸੇਵੀ ਤੇਜਿੰਦਰ ਪਾਲ ਸਿੰਗਲਾ ਨੇ ਆਪਣੇ ਕਰ ਕਮਲਾਂ ਨਾਲ਼ ਕੀਤਾ।36 ਟੀਮਾਂ `ਚੋਂ ਪਹਿਲਾ ਸਥਾਨ ਭੁੱਚੋ ਦੀ ਟੀਮ ਨੇ ਅਤੇ ਤਲਵੰਡੀ ਸਾਬੋ ਦੇ ਖਿਡਾਰੀਆਂ ਨੇ ਦੂਜਾ
Read Full Story
ਮਾਲਵਾ ਵੈੱਲਫੇਅਰ ਕਲੱਬ ਵੱਲੋਂ ਖੇਡ ਮੁਕਾਬਲੇ 12 ਤੇ 13 ਜਨਵਰੀ ਨੂੰ
ਰਾਮਾਂ ਮੰਡੀ,10 ਜਨਵਰੀ(ਤਰਸੇਮ ਸਿੰਘ ਬੁੱਟਰ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ(ਬਠਿੰਡਾ) ਵੱਲੋਂ ਸ: ਜਗਜੀਤ ਸਿੰਘ ਮਾਨ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਬਠਿੰਡਾ ਦੀ ਦਿਸ਼ਾ-ਨਿਰਦੇਸ਼ਨਾਂ `ਚ ਮਾਲਵਾ ਵੈੱਲਫੇਅਰ ਕਲੱਬ ਵੱਲੋੰ ਦੋ ਰੋਜ਼ਾ ਖੇਡ ਟੂਰਨਾਮੈਂਟ 12 ਤੇ 13 ਜਨਵਰੀ ਨੂੰ ਪਿੰਡ `ਚ ਕਰਵਾਇਆ ਜਾ ਰਿਹਾ ਹੈ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹਨਾਂ ਖੇਡ ਮੁਕਾਬਿਲਆਂ ਦੌਰਾਨ ਵਾਲੀਬਾਲ ,ਕੁਸ਼ਤੀ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ।ਜੇਤੂ
Read Full Story
ਬਲਾਕ ਪੱਧਰੀ ਖੇਡਾਂ ਦੌਰਾਨ ਸੀਂਗੋ ਸੈਂਟਰ ਨੇ ਬਾਲੀਵਾਲ ਅਤੇ ਲੰਬੀ ਛਾਲ 'ਚ ਮਾਰੀ ਬਾਜੀ

ਤਲਵੰਡੀ ਸਾਬੋ, 14 ਸਤੰਬਰ (ਗੁਰਜੰਟ ਸਿੰਘ ਨਥੇਹਾ)- ਖੇਡ ਵਿਭਾਗ ਵਲੋਂ ਕਰਵਾਈਆਂ ਗਈਆਂ ਬਲਾਕ ਪੱਧਰੀ ਸਕੂਲੀ ਖੇਡਾਂ ਵਿੱਚ ਸੀਂਗੋ ਸੈਂਟਰ ਦੀਆਂ ਟੀਮਾਂ `ਚ ਸਰਕਾਰੀ ਪ੍ਰਾਇਮਰੀ ਸਕੂਲ ਭਗਵਾਨਪੁਰਾ ਦੀ ਟੀਮ ਨੇ ਬਾਲੀਵਾਲ `ਚ ਬਾਜੀ ਮਾਰ ਕੇ ਬਲਾਕ `ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
ਉਕਤ ਖੇਡਾਂ ਦੌਰਾਨ ਹੋਈਆਂ ਪ੍ਰਾਪਤੀਆਂ ਬਾਰੇ ਜਣਕਾਰੀ ਸਾਂਝੀ ਕਰਦਿਆਂ ਉਕਤ ਸਕੂਲ ਦੇ ਸੈਂਟਰ ਖੇਡਾਂ ਦੇ ਇੰਚਾਰਜ ਮਾ. ਜਗਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਬਾਲੀਵਾਲ ਦੀ ਟੀਮ ਨੇ ਸੈਂਟਰ ਖੇਡਾਂ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਅੱਜ ਪਿੰਡ ਜੋਧਪੁਰ
Read Full Story
ਦੂਜੇ ਦਿਨ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਲਾਲੇਆਣਾ ਵਿਖੇ ਹੋਈਆਂ ਸਮਾਪਤ, ਬੀਪੀਈਓ ਤਲਵੰਡੀ ਸਾਬੋ ਨੇ ਵੰਡੇ ਇਨਾਮ

ਤਲਵੰਡੀ ਸਾਬੋ, 13 ਸਤੰਬਰ (ਗੁਰਜੰਟ ਸਿੰਘ ਨਥੇਹਾ)- ਬਲਾਕ ਪੱਧਰੀ ਸਕੂਲੀ ਖੇਡਾਂ ਦੀ ਦੂਜੇ ਦਿਨ ਦੀ ਸ਼ੁਰੂਆਤ ਅੱਜ ਬਲਾਕ ਦੇ ਪਿੰਡ ਲਾਲੇਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਖੇਡ ਗਰਾਊਂਡ ਵਿਖੇ ਹੋਈ ਜਿਸ ਦਾ ਰਸਮੀ ਉਦਘਾਟਨ ਉੱਘੇ ਗਜ਼ਲਗੋ ਅਤੇ ਸਾਰਿਆਂ ਦੇ ਸਤਿਕਾਰਯੋਗ ਸੀਨੀਅਰ ਅਧਿਆਪਕ ਸ੍ਰੀ ਗੋਬਿੰਦ ਰਾਮ ਲਹਿਰੀ ਨੇ ਆਪਣੇ ਕਰ-ਕਮਲਾਂ ਨਾਲ ਕੀਤਾ।
ਇਸ ਮੌਕੇ ਕਰਵਾਏ ਗਏ ਅਥਲੈਟਿਕਸ ਮੁਕਾਬਲਿਆਂ ਦੌਰਾਨ 100 ਮੌ: ਦੌੜ (ਲੜਕੇ/ਲੜਕੀਆਂ) `ਚੋਂ ਪਰਮਦੀਪ ਸਿੰਘ ਅਤੇ ਜਸ਼ਨਦੀਪ ਕੌਰ ਰਾਮਾਂ ਮੰਡੀ ਨੇ ਪਹਿਲਾ ਸਥਾਨ ਜਦੋਂ ਕਿ ਦੂਜਾ ਸਥਾਨ ਗੁਰਪ੍ਰੀਤ ਸਿੰਘ
Read Full Story
ਤਲਵੰਡੀ ਸਾਬੋ ਵਿਖੇ ਹੋਈ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦੀ ਸ਼ੁਰੂਆਤ, ਜੇਤੂ ਖਿਡਾਰੀਆਂ ਨੂੰ ਮੈਡਲਾਂ ਨਾਲ ਕੀਤਾ ਸਨਮਾਨਿਤ

ਤਲਵੰਡੀ ਸਾਬੋ, 11 ਸਤੰਬਰ (ਗੁਰਜੰਟ ਸਿੰਘ ਨਥੇਹਾ)- ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਗਰਮ ਰੁੱਤ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦੀ ਪਹਿਲੇ ਦਿਨ ਦੀ ਸ਼ੁਰੂਆਤ ਅੱਜ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਹੋਈ ਜਿੰਨ੍ਹਾਂ ਦੀ ਰਸਮੀ ਤੌਰ ਸ਼ੁਰੂਆਤ ਸ੍ਰੀ ਅਜੈ ਕੁਮਾਰ ਅਕਾਊਂਟੈਂਟ ਬੀ ਪੀ ਈ ਓ ਦਫਤਰ ਤਲਵੰਡੀ ਸਾਬੋ ਦੁਆਰਾ ਰੀਬਨ ਕੱਟ ਕੇ ਕੀਤੀ ਗਈ।
ਬਲਾਕ ਤਲਵੰਡੀ ਸਾਬੋ ਦੇ ਵੱਖ-ਵੱਖ ਸੈਂਟਰਾਂ ਤੋਂ ਪਹੁੰਚੀਆਂ ਟੀਮਾਂ ਨੂੰ ਅਸ਼ੀਰਵਾਦ ਦਿੰਦਿਆਂ ਸ੍ਰੀ ਕੁਮਾਰ ਨੇ ਖਿਡਾਰੀਆਂ ਨੂੰ ਸੱਚੀ ਤੇ ਸੁੱਚੀ ਭਾਵਨਾ ਨਾਲ ਖੇਡਣ ਦੇ ਨਾਲ ਨਾਲ
Read Full Story
ਪ੍ਰਾਇਮਰੀ ਸੈਂਟਰ ਖੇਡਾਂ 'ਚ ਗੁਰੂ ਹਰਗੋਬਿੰਦ ਸਕੂਲ ਲਹਿਰੀ ਨੇ ਕੀਤਾ ਓਵਰ ਆਲ ਟਰਾਫੀ 'ਤੇ ਕਬਜ਼ਾ

ਤਲਵੰਡੀ ਸਾਬੋ, 9 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀਆਂ ਨਜ਼ਦੀਕੀ ਪਿੰਡ ਸੀਂਗੋ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਕਰਵਾਈਆਂ ਗਈਆਂ ਸੈਂਟਰ ਖੇਡਾਂ ਦੌਰਾਨ ਖੇਤਰ ਦੇ ਗੁਰੂ ਹਰਗੋਬਿੰਦ ਸਕੂਲ ਲਹਿਰੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈ ਕੇ ਜਿੱਤ ਦੇ ਝੰਡੇ ਗੱਡ ਦਿੱਤੇ ਅਤੇ ਟੂਰਨਾਮੈਂਟ ਪ੍ਰਬੰਧਕਾਂ ਵੱਲੋਂ ਸਾਰੇ ਬੱਚਿਆਂ ਨੂੰ ਵਿਸ਼ੇਸ਼ ਤੌਰ `ਤੇ ਮੈਡਲ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ।
ਉਕਤ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਸ. ਲਖਵਿੰਦਰ ਸਿੰਘ ਸਿੱਧੂ ਨੇ
Read Full Story
ਕਬੱਡੀ ਓਪਨ ਮੁਕਾਬਲਿਆਂ ਵਿੱਚ ਬੰਗੀ ਕਲਾਂ ਫਸਟ

ਤਲਵੰਡੀ ਸਾਬੋ, 6 ਸਤੰਬਰ (ਦਵਿੰਦਰ ਸਿੰਘ ਡੀ ਸੀ)- ਨੇੜਲੇ ਪਿੰਡ ਮਲਕਾਣਾ ਵਿਖੇ ਪਿੰਡ ਦੇ ਡੇਰੇ ਵਿਖੇ ਮੁਕੰਮਲ ਹੋਏ ਧਾਰਮਿਕ ਸਮਾਗਮਾਂ ਉਪਰੰਤ ਪਿੰਡ ਵਾਸੀਆਂ ਵੱਲੋਂ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਗਏ।aੇਕਤ ਖੇਡ ਆਯੋਜਨ ਦੌਰਾਨ ਪਿੰਡ ਦੇ ਮੋਹਤਬਰ ਆਗੂ ਰਾਮਪਾਲ ਸਿੰਘ ਮਲਕਾਣਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ ਮੁੱਖ ਮਹਿਮਾਨ ਵਜੋਂ ਪੁੱਜੇ। ਕਰਵਾਏ ਖੇਡ ਮੁਕਾਬਲਿਆਂ ਦੇ ਐਲਾਨੇ ਨਤੀਜਿਆਂ ਅਨੁਸਾਰ ਕਬੱਡੀ ਓਪਨ ਵਿੱਚ ਬੰਗੀ ਕਲਾਂ ਫਸਟ ਜਦੋਂਕਿ ਭਾਈ ਬਖਤੌਰ ਦੀ ਟੀਮ ਸੈਕਿੰਡ ਰਹੀ।
ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਨ ਉਪਰੰਤ ਆਪਣੇ
Read Full Story
ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ 'ਚ ਸਰਕਾਰੀ ਸਕੂਲ ਗੋਲੇਵਾਲਾ ਦੇ ਬੱਚੇ ਮੋਹਰੀ

ਤਲਵੰਡੀ ਸਾਬੋ, 6 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜ਼ਿਲ੍ਹਾ ਪੱਧਰੀ ਗਰਮ ਰੁੱਤ ਦੀਆਂ ਖੇਡਾਂ ਦੌਰਾਨ ਸਪੋਰਟਸ ਸਕੂਲ ਘੁੱਦਾ ਵਿਖੇ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ਵਿੱਚ ਬਲਾਕ ਤਲਵੰਡੀ ਸਾਬੋ ਦੇ ਸਰਕਾਰੀ ਮਿਡਲ ਸਕੂਲ ਗੋਲੇਵਾਲਾ ਦੇ ਬੱਚਿਆਂ ਨੇ ਕੁਸ਼ਤੀ ਮੁਕਾਬਲਿਆਂ ਦੌਰਾਨ ਚੰਗੀਆਂ ਪ੍ਰਾਪਤੀਆਂ ਕਰਕੇ ਜਿੱਤ ਦੇ ਝੰਡੇ ਗੱਡ ਦਿੱਤੇ।
ਸਕੂਲ ਇੰਚਾਰਜ ਮੈਡਮ ਸਵਰਨਜੀਤ ਕੌਰ ਨੇ ਦੱਸਿਆ ਕਿ ਕੁਸ਼ਤੀ ਮੁਕਾਬਲੇ ਵਿੱਚ 32 ਕਿਲੋ ਭਾਰ ਵਰਗ ਵਿੱਚ ਰਮਨਦੀਪ ਕੌਰ, 38 ਕਿਲੋ ਭਾਰ ਵਰਗ ਵਿੱਚ ਭਵਿੱਖਦੀਪ ਕੌਰ ਅਤੇ 42 ਕਿਲੋ ਵਰਗ ਵਿੱਚ ਅਰਸ਼ਦੀਪ ਕੌਰ ਨੇ ਪਹਿਲੇ ਸਥਾਨ
Read Full Story
ਤਲਵੰਡੀ ਸਾਬੋ ਦੀ ਹਰਨਵਦੀਪ ਕੌਰ ਨੇ ਸ਼ੂਟਿੰਗ ਮੁਕਾਬਲੇ 'ਚ ਜਿੱਤੇ ਦੋ ਸੋਨ ਤਮਗੇ ਅਤੇ ਇੱਕ ਚਾਂਦੀ ਦਾ ਤਮਗਾ

ਤਲਵੰਡੀ ਸਾਬੋ, 1 ਅਗਸਤ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਪੰਜਾਬ ਰਾਇਫਲ ਐਸੋਸੀਏਸ਼ਨ ਵੱਲੋਂ ਪੀ ਏ ਪੀ ਜਲੰਧਰ ਵਿਖੇ ਕਰਵਾਈ ਗਈ 52ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਇਸ ਇਤਿਹਾਸਿਕ ਨਗਰ ਦੀ ਜੰਮਪਲ ਲੜਕੀ ਹਰਨਵਦੀਪ ਕੌਰ ਨੇ ਦੋ ਸੋਨੇ ਅਤੇ ਇੱਕ ਚਾਂਦੀ ਦਾ ਤਮਗਾ ਜਿੱਤ ਕੇ ਇਸ ਨਗਰ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਸ਼ਹਿਰ ਦੀ ਨਾਮਵਰ ਸਖਸ਼ੀਅਤ ਤੇ ਸਾਹਿਤਕਾਰ ਡਾ. ਗੁਰਨਾਮ ਸਿੰਘ ਖੋਖਰ ਦੀ ਪੋਤਰੀ ਹਰਨਵਦੀਪ ਕੌਰ ਜੋ ਕਿ ਮਿਲੇਨੀਅਮ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਹੈ, ਨੇ ਆਂਪਣੀ ਕੋਚ ਮੈਡਮ ਵੀਰਪਾਲ ਕੌਰ ਦੀ ਯੋਗ ਅਗਵਾਈ
Read Full Story
ਤਲਵੰਡੀ ਸਾਬੋ ਜੋਨ ਦੀਆਂ ਸਕੂਲੀ ਖੇਡਾਂ ਮੌਕੇ ਹੋਏ ਸ਼ਾਨਦਾਰ ਮੁਕਾਬਲੇ

ਤਲਵੰਡੀ ਸਾਬੋ, 26 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਿੱਖਿਆ ਵਿਭਾਗ ਦੇ ਖੇਡ ਕੈਲੰਡਰ ਅਨੁਸਾਰ ਜੋਨ ਤਲਵੰਡੀ ਸਾਬੋ ਦੀਆਂ ਗਰਮ ਰੁੱਤ ਦੀਆਂ ਖੇਡਾਂ ਖੇਤਰ ਦੇ ਪਿੰਡ ਤਿਉਣਾ ਪੁਜਾਰੀਆਂ ਦੇ ਸਰਕਾਰੀ ਸਕੂਲ ਵਿਖੇ ਤਲਵੰਡੀ ਸਾਬੋ ਜੋਨ ਦੇ ਜੋਨਲ ਸਕੱਤਰ ਸ. ਸੁਰਿੰਦਰ ਸਿੰਘ ਦੀ ਅਗਵਾਈ ਹੇਠ ਤੀਜੇ ਦਿਨ ਦੀ ਸ਼ੁਰੂਆਤ ਹੋਈ ਜਿਸ ਵਿੱਚ ਅੰਡਰ-14 ਭਾਰ ਵਰਗ ਦੇ ਲੜਕਿਆਂ ਦੀਆਂ ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ।
ਇਸ ਮੌਕੇ ਕਬੱਡੀ ਦਾ ਉਦਘਾਟਨ ਕਬੱਡੀ ਦੇ ਕਨਵੀਨਰ ਅਤੇ ਸਟੇਟ ਐਵਾਰਡੀ ਸ. ਹਰਮੰਦਰ ਸਿੰਘ ਲਾਲੇਆਣਾ ਵੱਲੋਂ ਕੀਤਾ ਗਿਆ ਜਦੋਂ ਕਿ ਖੋ-ਖੋ ਦੇ ਮੈਚ
Read Full Story
ਤਲਵੰਡੀ ਸਾਬੋ ਜੋਨ ਦੀਆਂ ਗਰਮ ਰੁੱਤ ਖੇਡਾਂ ਦੀ ਹੋਈ ਸ਼ੁਰੂਆਤ

ਤਲਵੰਡੀ ਸਾਬੋ, 24 ਜੁਲਾਈ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਜੋਨ ਦੀਆਂ ਗਰਮ ਰੁੱਤ ਦੀਆਂ ਸਕੂਲੀ ਖੇਡਾਂ ਅੱਜ ਰਸਮੀ ਤੌਰ `ਤੇ ਸ਼ੁਰੂ ਹੋ ਗਈਆਂ ਹਨ। ਪਿੰਡ ਤਿਉਣਾ ਪੁਜਾਰੀਆਂ ਦੇ ਸਰਕਾਰੀ ਸਕੂਲ ਦੇ ਖੇਡ ਗਰਾਊਂਡ ਵਿਖੇ ਜੋਨਲ ਸਕੱਤਰ ਪ੍ਰਿੰ. ਸਰਿੰਦਰ ਸਿੰਘ ਦੀ ਅਗਵਾਈ ਅਤੇ ਲੈਕਚਰਾਰ ਪਰਮਜੀਤ ਸਿੰਘ ਦੇ ਪ੍ਰਬੰਧਾਂ ਹੇਠ ਸ਼ੁਰੂ ਹੋਈਆਂ ਕਬੱਡੀ, ਖੋ-ਖੋ ਅਤੇ ਰੱਸਾ-ਕੱਸੀ ਦੀਆਂ ਖੇਡਾਂ ਦਾ ਰਸਮੀ ਉਦਘਾਟਨ ਸਰਕਾਰੀ ਸਕੂਲ ਮਲਕਾਣਾ ਦੇ ਪ੍ਰਿੰਸੀਪਲ ਸ. ਲਾਭ ਸਿੰਘ ਨੇ ਕੀਤਾ।
ਟੂਰਨਾਮੈਂਟ ਦੇ ਪਹਿਲੇ ਦਿਨ ਦੀਆਂ ਖੇਡਾਂ ਸੰਬੰਧੀ ਜਾਣਕਾਰੀ ਦਿੰਦਿਆਂ
Read Full Story
ਸਰੀਰਕ ਤੰਦਰੁਸਤੀ ਲਈ ਖੇਡਾਂ ਬਹੁਤ ਜ਼ਰੂਰੀ- ਦਲਵੀਰ ਸਿੰਘ ਗੋਲਡੀ
ਧੂਰੀ, 13 ਜੂਨ (ਮਹੇਸ਼ ਜਿੰਦਲ) - ਸਰੀਰਕ ਤੰਦਰੁਸਤੀ ਲਈ ਖੇਡਾਂ ਜਿੱਥੇ ਬਹੁਤ ਜ਼ਰੂਰੀ ਹਨ ਉੱਥੇ ਖੇਡਾਂ ਨਾਲ ਭਾਈਚਾਰਕ ਸਾਂਝ ਵੀ ਮਜ਼ਬੂਤ ਹੁੰਦੀ ਹੈ | ਪਿੰਡ ਕਲੇਰਾਂ ਵਿਖੇ ਨੌਜਵਾਨਾਂ ਵੱਲੋਂ ਕਰਵਾਏ ਤਿੰਨ ਦਿਨਾ ਕ੍ਰਿਕਟ ਟੂਰਨਾਮੈਂਟ ਵਿਚ ਵਿਸ਼ੇਸ਼ ਤੌਰ ਉੱਤੇ ਪਹੁੰਚੇ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਇਹ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਨਿਰੋਏ ਸਮਾਜ ਦੀ ਸਿਰਜਣ ਲਈ ਨੌਜਵਾਨਾਂ ਨੂੰ ਆਪਣੀ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ | ਇਸ ਟੂਰਨਾਮੈਂਟ ਵਿਚ ਈਨਾਬਾਜਾ ਦੀ ਟੀਮ ਜੇਤੂ ਰਹੀ ਜਦੋਂਕਿ ਧੌਲਾ ਦੂਸਰੇ, ਪੁੰਨਾਵਾਲ ਤੀਸਰੇ
Read Full Story
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਆਲ ਇੰਡੀਆ ਇੰਟਰਵਰਸਿਟੀ ਗੱਤਕਾ ਚੈਂਪੀਅਨਸ਼ਿਪ 12 ਫਰਵਰੀ ਤੋਂ

ਤਲਵੰਡੀ ਸਾਬੋ, 06 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪਹਿਲੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ 12 ਫਰਵਰੀ ਤੋਂ ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿੱਚ ਸਮੁੱਚੇ ਭਾਰਤ ਵਿੱਚੋਂ ਵੱਖ-ਵੱਖ ਯੂਨੀਵਰਸਿਟੀਆਂ ਦੇ ਲਗਭਗ 300 ਤੋਂ ਵੱਧ ਲੜਕੇ ਅਤੇ ਲੜਕੀਆਂ ਬਾਗ ਲੈ ਰਹੀਆਂ ਹਨ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ ਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਆਪ ਇੰਡੀਆਂ ਗੱਤਕਾ ਚੈਂਪੀਅਨਸ਼ਿਪ ਨਾਲ ਸੰਬੰਧਿਤ ਸਾਰੇ ਅਫਸਰਾ, ਆਯੋਜਿਕ ਅਤੇ ਕਮੇਟੀਆਂ ਨਾਲ ਮੰਟਿੰਗ ਕਰਨ ਮੌਕੇ ਖੁਲਾਸਾ
Read Full Story
ਚਵਿੰਡਾ ਦੇਵੀ ਵਿਖੇ ਬਾਬਾ ਲੱਖ ਦੇ ਦਰਬਾਰ ਤੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਛਿੰਜ ਮੇਲਾ
ਚਵਿੰਡਾ ਦੇਵੀ ਵਿਖੇ ਬਾਬਾ ਲੱਖ ਦੇ ਦਰਬਾਰ ਤੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਛਿੰਜ ਮੇਲਾ
ਚਵਿੰਡਾ ਦੇਵੀ 17-10-2016 ( ਵਿਨੋਦ ਕੁਮਾਰ ) ਅੰਮ੍ਰਿਤਸਰ ਦੇ ਨਜਦੀਕ ਲੱਗਦੇ ਇਤਿਹਾਸਕ ਕਸਬੇ ਪਿੰਡ ਚਾਵਿੰਡਾ ਦੇਵੀ ਵਿਖੇ ਕੁਸ਼ਤੀਆਂ ਦਾ ਮੁਕਾਬਲਾ ਕਰਵਾਇਆ ਗਯਾ ਜਿਸ ਵਿਚ ਪੰਜਾਬ ਭਰ ਤੋਂ ਬਹੁਤ ਹੀ ਨਾਮਵਰ ਪਹਿਲਵਾਨਾਂ ਨੀ ਸ਼ਕਿਰਤ ਕੀਤੀ ਇੱਸ ਮੌਕੇ ਚਵਿੰਡਾ ਦੇਵੀ ਪੰਚਾਇਤ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਗਏ [ ਇੱਸ ਮੌਕੇ
ਪਹਿਲਵਾਨ ਸਰਦਾਰਾ ਸਿੰਘ ਚੋਗਾਵਾਂ ਕੁਲਦੀਪ ਪਹਿਲਵਾਨ ਚੋਗਾਵਾਂ ਰਿੰਕੂ ਚਵਿੰਡਾ
Read Full Story
ਅੱਜ ਤੋਂ ਸ਼ੁਰੂ ਕਿਲਾ ਰਾਏਪੁਰ ਦੀਆਂ ਪੇਂਡੂ ਓਲੰਪਿਕ ਖੇਡਾਂ

ਲੁਧਿਆਣਾ(ਗੁਰਬਿੰਦਰ ਸਿੰਘ) : ਪੇਂਡੂ ਓਲੰਪਿਕਸ ਦੇ ਨਾਂ ਨਾਲ ਦੁਨੀਆ ਭਰ `ਚ ਮਸ਼ਹੂਰ ਕਿਲਾ ਰਾਏਪੁਰ ਦੀਆਂ ਖੇਡਾਂ 4 ਫਰਵਰੀ ਤੋਂ ਗਰੇਵਾਲ ਖੇਡ ਸਟੇਡੀਅਮ ਕਿਲਾ ਰਾਏਪੁਰ ਵਿਖੇ ਸ਼ੁਰੂ ਹੋ ਰਹੀਆਂ ਹਨ। ਗਰੇਵਾਲ ਸਪੋਰਟਸ ਐਸੋਸੀਏਸ਼ਨ ਵੱਲੋਂ ਬੁੱਧਵਾਰ ਨੂੰ ਗੁਰੂ ਨਾਨਕ ਸਟੇਡੀਅਮ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ।
ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਭਗਵੰਤ ਮੈਮੋਰੀਅਲ ਹਾਕੀ ਗੋਲਡ ਕੱਪ ਤੋਂ ਇਲਾਵਾ ਘੋੜਿਆਂ ਦੀ ਦੌੜ, ਐਥਲੈਟਿਕਸ, ਲੜਕੀਆਂ ਦੀ ਕਬੱਡੀ, ਕੁੱਤਿਆਂ ਦੀਆਂ ਟਰੈਕ ਦੌੜਾਂ, ਰੱਸਾਕਸ਼ੀ, ਜਿਮਨਾਸਟਿਕ, ਬਾਜ਼ੀਗਰਾਂ ਦੇ ਸ਼ੋਅ, ਨਿਹੰਗ ਸਿੰਘਾਂ
Read Full Story
ਸ.ਸ.ਸਕੂਲ ਅੱਕਾਵਾਲੀ ਨੇ ਖੋ-ਖੋ ਵਿੱਚ ਮਾਰੀਆ ਮੱਲ੍ਹਾਂ

ਨੈਸ਼ਨਲ ਖੇਡਾ ਲਈ ਚੁੱਣੇ ਗਏ ਕੁੱਝ ਬੱਚੇ
ਬੁਢਲਾਡਾ,19 ਨੰਵਬਰ (ਸੰਦੀਪ ਰਾਣਾ) ਪਿਛਲੇ ਦਿਨੀ ਜਿਲ੍ਹਾ ਮਾਨਸਾ ਦੇ ਪਿੰਡ ਉਭਾ ਵਿੱਚ ਗੁਰੂਕੁਲ ਅਕੈਡਮੀ ਵਿਖੇ ਹੋਈਆਂ ਪੰਜਾਬ ਸਕੂਲ ਦੀਆ ਖੇਡਾ ਵਿੱਚੋਂ ਸ.ਸ.ਸਕੂਲ ਅੱਕਾਂਵਾਲੀ ਨੇ ਖੋ-ਖੋ ਦੀ ਖੇਡ ਵਿੱਚੋਂ ਪੂਰੇ ਪੰਜਾਬ ਵਿਚੋਂ ਦੁਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਨਾਮ ਉੱਚਾ ਕੀਤਾ ਹੈ।ਇਨ੍ਹਾ ਹੋਣ ਵਾਲੀਆ ਪੰਜਾਬ ਸਕੂਲ ਦੀਆ ਖੇਡਾ ਵਿਚੋਂ ਖੋ-ਖੋ ਅੰਡਰ 17 ਲੜਕਿਆਂ ਨੇ ਦੁਸਰਾ ਸਥਾਨ ਪ੍ਰਾਪਤ ਕੀਤਾ।ਇਨ੍ਹਾ ਵਿੱਚ ਪ੍ਰਿੰਸੀਪਲ ਸ੍ਰੀ ਨਿਖਿਲ ਰੰਜਨ ਮੌਂਡਲ ਜੀ ਯੋਗ ਅਗਵਾਈ ਅਧੀਨ ਸ੍ਰੀ ਜਗਦੇਵ ਸਿੰਘ
Read Full Story
ਏਸ਼ੀਅਨ ਖੇਡਾਂ ਵਿੱਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ
ਏਸ਼ੀਅਨ ਖੇਡਾਂ ਵਿੱਚ ਵੀਰਵਾਰ ਨੂੰ ਪੁਰਸ਼ ਹਾਕੀ ਦੇ ਫਾਈਨਲ ਵਿੱਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਮੈਚ ‘ਚ ਦੋਵੇਂ ਟੀਮਾਂ ਸੋਨੇ ਦਾ ਤਗਮਾ ਜਿੱਤ ਕੇ 2016 ਰੀਓ ਓਲੰਪਿਕਸ ਦੀ ਸਿੱਧੀ ਟਿਕਟ ਹਾਸਲ ਕਰਨ ਲਈ ਵਾਹ ਲਗਾਉਣਗੀਆਂ। ਭਾਰਤ ਮੇਜ਼ਬਾਨ ਕੋਰੀਆ ਨੂੰ ਕੱਲ੍ਹ 1-0 ਨਾਲ ਹਰਾ ਕੇ ਫਾਈਨਲ ‘ਚ ਪਹੁੰਚਿਆ ਹੈ, ਜਦੋਂਕਿ ਸਾਬਕਾ ਚੈਂਪੀਅਨ ਪਾਕਿਸਤਾਨੀ ਟੀਮ ਮਲੇਸ਼ੀਆ ਨੂੰ ਪੈਨਲਟੀ ਸ਼ੂਟਆਊਟ ਵਿੱਚ ਹਰਾ ਕੇ ਫਾਈਨਲ ‘ਚ ਪਹੁੰਚੀ ਹੈ। ਇਹ ਦੋਵੇਂ ਟੀਮਾਂ ਏਸ਼ੀਅਨ ਖੇਡਾਂ ਵਿੱਚ 24 ਸਾਲਾਂ ਬਾਅਦ ਫਾਈਨਲ ‘ਚ ਆਹਮੋ-ਸਾਹਮਣੇ ਹੋਣਗੀਆਂ।
Read Full Story
ਰਾਮਪੁਰਾ ਵਿਖੇ ਗੁੱਗਾ ਪੀਰ ਜੀ ਦੀ ਯਾਦ ’ਚ ਕਬੱਡੀ ਕੱਪ ਕਰਵਾਇਆ

ਪਿੰਡ ਰਾਮਪੁਰਾ ਵਿਖੇ ਹਰ ਸਾਲ ਪੀਰ ਬਾਬਾ ਗੁੱਗਾ ਜੀ ਦਾ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਜਗਤਾਰ ਸਿੰਘ, ਨਵਦੀਪ ਸਿੰਘ ਅਤੇ ਪਿੰਡ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਜੋੜ ਮੇਲੇ ਵਿਚ ਕਬੱਡੀ ਕੱਪ ਤੇ ਕੁਸ਼ਤੀਆਂ ਵੀ ਕਰਵਾਈਆਂ ਗਈਆਂ, ਜਿਸ ਵਿੱਚ ਜੇਤੂ ਟੀਮ ਲਈ ਪਿੰਡ ਦੀ ਪੰਚਾਇਤ ਤੇ ਪ੍ਰਬੰਧਕ ਕਮੇਟੀ ਵੱਲੋਂ 11 ਹਜ਼ਾਰ ਦਾ ਨਕਦ ਇਨਾਮ ਰੱਖਿਆ ਗਿਆ। ਇਸ ਸਲਾਨਾ ਜੋੜ ਮੇਲੇ ’ਚ ਜ਼ਿਲ੍ਹੇ ਦੀਆਂ 2 ਟੀਮਾਂ ਨੇ ਭਾਗ ਲਿਆ ਜਿਸ ’ਚ ਬਾਬਾ ਨਾਗਾ ਸਪੋਰਟਸ ਕਲੱਬ ਬਾਸਰਕੇ ਭੈਣੀ ਅਤੇ ਬਾਬਾ ਮੰਗਲ ਸਿੰਘ ਸਪੋਰਟਸ ਕਲੱਬ
Read Full Story