ਪੰਥਕ ਮਸਲੇ ਅਤੇ ਖ਼ਬਰਾਂ
ਸ਼ਹੀਦ ਭਾਈ ਬੇਅੰਤ ਸਿੰਘ ਦੇ ਸ਼ਹੀਦੀ ਸਮਾਗਮ ਮੌਕੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸ਼ਹੀਦ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਿਆਂ ਉੱਤੇ ਜੂਨ 1984 ਵਿੱਚ ਫੌਜੀ ਹਮਲਾ ਕਰਵਾਉਣ ਦੀ ਦੋਸ਼ੀ ਭਾਰਤ ਦੀ ਪੂਰਵ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਖਾਲਸਾਈ ਸਿਧਾਂਤਾਂ ਮੁਤਾਬਕ ਸਜ਼ਾ ਦੇਣ ਵਾਲੇ ਸਿੱਖ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਉਨ੍ਹਾਂ ਦੇ ਜੱਦੀ ਪਿੰਡ ਮਲੋਆ ਵਿਖੇ ਮਨਾਇਆ ਗਿਆ। ਜਿਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁ. ਗੁਰੂ ਨਾਨਕ ਦਰਬਾਰ, ਮਲੋਆ ਵਿਖੇ ਸ਼ਹੀਦੀ ਸਮਾਗਮ ਕੀਤਾ ਗਿਆ। ਇਸ ਮੌਕੇ ਨਗਰ ਇਲਾਕੇ ਅਤੇ ਦੇਸ-ਵਿਦੇਸ਼ ਦੀਆਂ ਸੰਗਤਾਂ ਨੇ ਬੜੀ
Read Full Story
ਸ਼੍ਰੋਮਣੀ ਅਕਾਲੀ ਦਲ ਵੱਲੋਂ ਆਯੋਜਿਤ ਅਰਦਾਸ ਦਿਵਸ ਵਿੱਚ ਹਜਾਰਾਂ ਵਰਕਰ ਤੇ ਸੰਗਤਾਂ ਕਰਨਗੀਆਂ ਸ਼ਿਰਕਤ- ਸਿੱਧੂ।

ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਨਵੰਬਰ 1984 ਵਿੱਚ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਿੱਖਾਂ ਦੇ ਕੀਤੇ ਗਏ ਕਤਲੇਆਮ ਦੇ ਪੀੜਿਤ ਸਿੱਖਾਂ, ਬੀਬੀਆਂ ਅਤੇ ਬੱਚਿਆਂ ਨਮਿਤ ਸ਼੍ਰੋਮਣੀ ਅਕਾਲੀ ਦਲ ਵੱਲੋਂ 1 ਨਵੰਬਰ ਨੂੰ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਏ ਜਾਣ ਵਾਲੇ ਅਰਦਾਸ ਦਿਵਸ ਮੌਕੇ ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਜਾਰਾਂ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਸਿੱਖ ਸੰਗਤਾਂ ਸ਼ਿਰਕਤ ਕਰਨਗੀਆਂ। ਉਕਤ ਵਿਚਾਰਾਂ ਦਾ
Read Full Story
ਮਹਾਂਦੇਵ ਰੈਡੀ ਤੋਂ ਸਿੰਘ ਸਜੇ ਅਮਨਦੀਪ ਸਿੰਘ ਖਾਲਸਾ ਦੀ ਵਿਸ਼ਵ ਸ਼ਾਂਤੀ ਸਾਈਕਲ ਯਾਤਰਾ ਤਖਤ ਸਾਹਿਬ ਤੋਂ ਆਰੰਭ। ਗੁਰਪ੍ਰੀਤ ਸਿੰਘ ਮਲੂਕਾ ਨੇ ਵੀ ਸਾਈਕਲ ਯਾਤਰਾ ਵਿੱਚ ਕੀਤੀ ਸ਼ਮੂਲੀਅਤ
ਤਲਵੰਡੀ ਸਾਬੋ, 11 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਕਰਨਾਟਕ ਸੂਬੇ ਦਾ ਵਾਸੀ ਮਹਾਂਦੇਵ ਰੈਡੀ ਜੋ ਪਿਛਲੇ ਸਮੇਂ ਵਿੱਚ ਸਮੁੱਚੇ ਪਰਿਵਾਰ ਸਮੇਤ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰਸਿੱਖ ਬਣ ਕੇ ਭਾਈ ਅਮਨਦੀਪ ਸਿੰਘ ਖਾਲਸਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਵੱਲੋਂ ਬੀਤੇ ਕਾਫੀ ਸਮੇਂ ਤੋਂ ਵਿਸ਼ਵ ਸ਼ਾਂਤੀ ਅਤੇ ਸਿੱਖ ਧਰਮ ਦੇ ਪ੍ਰਚਾਰ ਲਈ ਆਰੰਭੀ ਗਈ ਸਾਈਕਲ ਯਾਤਰਾ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਹੁੰਦੀ ਹੋਈ ਬੀਤੀ ਰਾਤ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਪੁੱਜਣ ਉਪਰੰਤ ਅੱਜ ਅਗਲੇ ਪੜਾਅ ਲਈ ਰਵਾਨਾ ਹੋ ਗਈ। ਭਾਈ ਅਮਨਦੀਪ ਸਿੰਘ
Read Full Story
ਵਿੱਦਿਅਕ ਅਦਾਰਿਆਂ ਦਾ ਮਾਹੌਲ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ– ਡੀਐੱਸਪੀ

ਤਲਵੰਡੀ ਸਾਬੋ, 26 ਸਤੰਬਰ (ਗੁਰਜੰਟ ਸਿੰਘ ਨਥੇਹਾ)- ਕੁੱਝ ਦਿਨ ਪਹਿਲਾਂ ਇੱਕ ਸਥਾਨਕ ਕਾਲਜ ਵਿਖੇ ਪ੍ਰਧਾਨਗੀ ਨੂੰ ਲੈ ਕੇ ਹੋਈ ਲੜਾਈ ਜਿਸ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਕਾਲਜ ਦੀ ਭੰਨਤੋੜ ਕੀਤੀ ਗਈ ਸੀ ਦੀ ਘਟਨਾ ਤੋਂ ਬਾਅਦ ਤਲਵੰਡੀ ਸਾਬੋ ਪੁਲਿਸ ਨੇ ਸਖਤੀ ਕਰਦਿਆਂ ਇਲਾਕੇ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ `ਚ ਆਪਣੀ ਪੈਟਰੋਲਿੰਗ ਨੂੰ ਤੇਜ਼ ਕਰਦਿਆਂ ਸ਼ਰਾਰਤੀ ਅਤੇ ਗੁੰਡਾ ਅਨਸਰਾਂ ਖਿਲਾਫ ਕਰਵਾਈ ਸ਼ੁਰੂ ਕਰ ਦਿੱਤੀ ਤੇ ਇਸਦੇ ਨਾਲ ਹੀ ਉਨ੍ਹਾਂ ਕਾਲਜਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। ਡੀਐੱਸਪੀ ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ
Read Full Story
ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਵੋਟਾਂ ਪਾਉਣ ਵਾਲੇ ਵੋਟਰਾਂ ਅਤੇ ਅਕਾਲੀ ਵਰਕਰਾਂ ਦਾ ਸਿੱਧੂ ਨੇ ਕੀਤਾ ਧੰਨਵਾਦ।
ਤਲਵੰਡੀ ਸਾਬੋ, 23 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਅਕਾਲੀ ਭਾਜਪਾ ਗਠਜੋੜ ਨੂੰ ਵੋਟਾਂ ਪਾਉਣ ਵਾਲੇ ਲੋਕਾਂ ਅਤੇ ਉਮੀਦਵਾਰਾਂ ਦੇ ਹੱਕ ਵਿੱਚ ਦਿਨ ਰਾਤ ਧੂੰਆਂਧਾਰ ਪ੍ਰਚਾਰ ਕਰਨ ਵਾਲੇ ਅਕਾਲੀ ਭਾਜਪਾ ਵਰਕਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਧੰਨਵਾਦ ਕੀਤਾ ਹੈ। ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸਾਬਕਾ ਵਿਧਾਇਕ ਨੇ ਕਿਹਾ ਕਿ ਭਾਂਵੇ ਚੋਣ ਨਤੀਜਿਆਂ ਵਿੱਚ ਪ੍ਰਸ਼ਾਸਨਿਕ
Read Full Story
ਫਤਿਹਗੜ ਨੌ ਅਬਾਦ ਲਾਗੇ ਸੰਦੋਹਾ ਬਰਾਂਚ 'ਚ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ
ਤਲਵੰਡੀ ਸਾਬੋ, 23 ਸਤੰਬਰ (ਗੁਰਜੰਟ ਸਿੰਘ ਨਥੇਹਾ)- ਰਾਤ ਸਮੇਂ ਰੁਕ-ਰੁਕ ਕੇ ਪੈ ਰਹੀ ਵਾਰਿਸ਼ ਅਤੇ ਰਜਵਾਹੇ ਦੀ ਸਫਾਈ ਨਾ ਹੋਣ ਕਾਰਨ ਤਲਵੰਡੀ ਸਾਬੋ ਦੇ ਪਿੰਡ ਫਤਹਿਗੜ੍ ਨੌ-ਅਬਾਦ ਕੋਲੋਂ ਲੰਘਦੇ ਸੰਦੋਹਾ ਬਰਾਂਚ `ਚ ਵਿਭਾਗ ਦੀ ਕਥਿਤ ਲਾਪਰਵਾਹੀ `ਤੇ ਚਲਦਿਆਂ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ ਜਦੋਂ ਕਿ ਰਜਵਾਹੇ ਨੂੰ ਬੰਦ ਕਰਵਾਉਣ ਅਤੇ ਖਰਾਬ ਫਸਲਾਂ ਦਾ ਮੁਆਵਜਾ ਲੈਣ ਲਈ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੀ ਅਗਵਾਈ `ਚ ਕਿਸਾਨਾਂ ਨੇ ਬਠਿੰਡਾ-ਸਿਰਸਾ ਮੁੱਖ ਮਾਰਗ `ਤੇ ਧਰਨਾ ਲਾ ਕੇ ਮੰਗਾਂ ਪੂਰੀਆਂ ਕਰਨ ਦੀ ਮੰਗ
Read Full Story
ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਸਹਿਯੋਗ ਨਾਲ ਖੂਨਦਾਨ ਮਹਾਂ-ਸੰਮੇਲਨ।
ਤਲਵੰਡੀ ਸਾਬੋ, 21 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਦੇ ਸਹਿਯੋਗ ਨਾਲ ਭਾਈ ਘਨਈਆ ਜੀ ਦੇ 300 ਸਾਲਾ ਜੋਤੀ ਜੋਤਿ ਸਮਾਉਣ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਕਾਲਜ ਦੀ ਸਟੂਡੈਂਟ ਵੈਲਫੇਅਰ ਕਮੇਟੀ ਦੇ ਅਧੀਨ ਲਗਾਇਆ ਗਿਆ। ਬੜੇ ਹੀ ਸੁਚੱਜੇ ਅਤੇ ਸੁਚਾਰੂ ਰੂਪ ਵਿੱਚ ਚੱਲੇ ਇਸ ਕੈਂਪ ਵਿੱਚ ਜਿੱਥੇ 90 ਵਲੰਟੀਅਰਜ਼ ਨੇ ਖੂਨ ਦਾਨ ਕੀਤਾ, ਉੱਥੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਵੀ 15 ਵਲੰਟੀਅਰਜ਼ ਨੇ ਆਪਣਾ ਖੂਨ ਦਾਨ ਕੀਤਾ।
Read Full Story
ਕਾਲਜ ਮੈਨੇਜਮੈਂਟ ਤੇ ਵਿਦਿਆਰਥੀਆਂ ਨੇ ਸੜਕ ਦੇ ਡੀਵਾਈਡਰ ਵਿੱਚ ਕੱਟ ਪਾ ਕੇ ਕਾਲਜ ਨੂੰ ਲਾਂਘਾ ਦੇਣ ਦੀ ਕੀਤੀ ਮੰਗ।

ਤਲਵੰਡੀ ਸਾਬੋ, 21 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਦੇ ਮੰਜੂਰ ਨੇੜਲੇ ਪਿੰਡ ਜੱਜਲ ਤੋਂ ਮੁੱਦਕੀ ਤੱਕ ਬਨਣ ਵਾਲੇ ਸਟੇਟ ਹਾਈਵੇ ਦੇ ਨਿਰਮਾਣ ਦੇ ਅਖੀਰਲੇ ਪਲਾਂ ਦੇ ਚੱਲ ਰਹੇ ਕੰਮ ਦੌਰਾਨ ਸਥਾਨਕ ਰਾਮਾਂ ਰੋਡ ਤੇ ਸੜਕ ਦੇ ਚੱਲ ਰਹੇ ਕੰਮ ਦੇ ਚਲਦਿਆਂ ਸੜਕ ਤੇ ਡੀਵਾਈਡਰ ਦਾ ਨਿਰਮਾਣ ਕਰ ਦਿੱਤੇ ਜਾਣ ਅਤੇ ਡੀਵਾਈਡਰ ਵਿੱਚੋਂ ਕਾਲਜ ਨੂੰ ਕੋਈ ਲਾਂਘਾ ਨਾ ਦਿੱਤੇ ਜਾਣ ਕਾਰਣ ਆਉਣ ਵਾਲੇ ਸਮੇਂ ਵਿੱਚ ਕਾਲਜ ਦੇ ਵਿਦਿਆਰਥੀਆਂ ਤੇ ਖਾਸ ਕਰਕੇ ਲੜਕੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੱਥੇ ਦੱਸਣਾ ਬਣਦਾ
Read Full Story
ਅੱਜ ਖੁੱਲਣਗੇ ਉਮੀਦਵਾਰਾਂ ਦੀ ਕਿਸਮਤ ਦੇ ਦਰਵਾਜੇ, ਪ੍ਰਸ਼ਾਸਨ ਵੱਲੋਂ ਗਿਣਤੀ ਲਈ ਸਮੁੱਚੇ ਪ੍ਰਬੰਧ ਮੁਕੰਮਲ ਕਰ ਲੈਣ ਦਾ ਦਾਅਵਾ।

ਤਲਵੰਡੀ ਸਾਬੋ, 21 ਸਤੰਬਰ (ਗੁਰਜੰਟ ਸਿੰਘ ਨਥੇਹਾ)- ਬੀਤੀ 19 ਸਤੰਬਰ ਨੂੰ ਪਈਆਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵੋਟਾਂ ਦੀ ਗਿਣਤੀ ਸਮੁੱਚੇ ਸੂਬੇ ਵਿੱਚ ਅੱਜ 22 ਸਤੰਬਰ ਨੂੰ ਹੋ ਰਹੀ ਹੈ। ਹੋਰਨਾਂ ਖਿੱਤਿਆਂ ਵਾਂਗ ਹਲਕਾ ਤਲਵੰਡੀ ਸਾਬੋ ਦੇ ਤਿੰਨ ਜਿਲ੍ਹਾ ਪ੍ਰੀਸ਼ਦ ਜੋਨਾਂ ਅਤੇ 20 ਬਲਾਕ ਸੰਮਤੀ ਜੋਨਾਂ ਦੀਆਂ ਵੋਟਾਂ ਦੀ ਗਿਣਤੀ ਤਲਵੰਡੀ ਸਾਬੋ ਦੇ ਦਸ਼ਮੇਸ ਪਬਲਿਕ ਸਕੂਲ ਵਿਖੇ ਹੋਵੇਗੀ ਤੇ ਪ੍ਰਸ਼ਾਸਨ ਨੇ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਹੈ। ਹਲਕਾ ਤਲਵੰਡੀ ਸਾਬੋ ਅੰਦਰ ਤਿੰਨ ਜਿਲ੍ਹਾ ਪ੍ਰੀਸ਼ਦ ਜੋਨ ਅਤੇ 26 ਬਲਾਕ ਸੰਮਤੀ
Read Full Story
ਭੂੰਦੜ ਨੇ ਤਿੰਨ ਰੋਜਾ ਧਾਰਮਿਕ ਸੇਵਾ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਆਰੰਭ।

ਤਲਵੰਡੀ ਸਾਬੋ, 20 ਸਤੰਬਰ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਬੋਹਰ ਵਿਖੇ ਕੀਤੀ ਪੋਲ ਖੋਲ ਰੈਲੀ ਦੌਰਾਨ ਆਪਣੇ ਸੰਬੋਧਨ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ `ਬਾਦਸ਼ਾਹ ਦਰਵੇਸ਼` ਕਹਿ ਦੇਣ ਨਾਲ ਵਿਵਾਦਾਂ ਵਿੱਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਨੂੰ ਬੀਤੇ ਦਿਨ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਵੱਲੋਂ ਲਾਈ ਧਾਰਮਿਕ ਸੇਵਾ ਦੀ ਲੜੀ ਵਿੱਚ ਭੂੰਦੜ ਨੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ
Read Full Story
5178 ਅਧਿਆਪਕਾਂ ਦੀ ਇੱਕ ਰੋਜਾ ਭੁੱਖ ਹੜਤਾਲ ਦੀ ਡੀਟੀਐੱਫ ਲੰਬੀ ਗਰੁੱਪ ਵੱਲੋਂ ਪੂਰਨ ਹਮਾਇਤ- ਭੋਲਾ ਤਲਵੰਡੀ

ਤਲਵੰਡੀ ਸਾਬੋ, 20 ਸਤੰਬਰ (ਗੁਰਜੰਟ ਸਿੰਘ ਨਥੇਹਾ)- 5178 ਮਾਸਟਰ ਕਾਡਰ ਯੂਨੀਅਨ ਵੱਲੋਂ ਪੱਕੇ ਹੋਣ ਲਈ ਚਲਾਏ ਜਾ ਰਹੇ ਸੰਘਰਸ਼ ਦੀ ਬਲਾਕ ਤਲਵੰਡੀ ਸਾਬੋ ਤੋਂ ਡੀਟੀਐੱਫ (ਲੰਬੀ ਗਰੁੱਪ) ਪੂਰਨ ਹਮਾਇਤ ਕਰਦਾ ਹੈ ਜਿਸਦੇ ਤਹਿਤ 5178 ਯੂਨੀਅਨ ਦੀ 23 ਸਤੰਬਰ ਦੀ ਇੱਕ ਰੋਜਾ ਭੁੱਖ ਹੜਤਾਲ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਪਹੁੰਚਣਗੇ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਭੋਲਾ ਰਾਮ ਤਲਵੰਡੀ ਅਤੇ ਬਲਜਿੰਦਰ ਕੌਰ ਗਿਆਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 2014 ਵਿੱਚ ਉੱਕਾ-ਪੁੱਕਾ 6000 ਰੁਪਏ ਤੇ ਅਧਿਆਪਕ ਭਰਤੀ ਕੀਤੇ ਸਨ ਤੇ ਉਸ ਸਮੇਂ ਨੋਟੀਫਿਕੇਸ਼ਨ ਵੀ ਹੋਇਆ ਸੀ ਕਿ ਤਿੰਨ
Read Full Story
ਇੱਕਾ ਦੁੱਕਾ ਘਟਨਾਵਾਂ ਦੇ ਚਲਦਿਆਂ ਅਮਨ ਅਮਾਨ ਨਾਲ ਨੇਪਰੇ ਚੜਿਆਂ ਵੋਟਾਂ ਪਾਉਣ ਦਾ ਕੰਮ। ਪਿੰਡ ਬਹਿਮਣ ਕੌਰ ਸਿੰਘ ਵਿਖੇ ਹੋਈ ਝੜਪ 'ਚ ਅਕਾਲੀ ਅਤੇ ਆਪ ਵਰਕਰ ਜ਼ਖਮੀ।

ਤਲਵੰਡੀ ਸਾਬੋ, 19 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਭਾਵੇਂ ਇੱਕ ਦੁੱਕਾ ਹਿੰਸਕ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਨੇਪਰੇ ਚੜ ਗਈਆਂ ਪਰ ਉਕਤ ਚੋਣਾਂ ਵਿੱਚ ਸੱਤਾਧਿਰ ਨੇ ਆਪਣੀ ਪਾਵਰ ਦੀ ਰੱਜ ਕੇ ਦੁਰਵਰਤੋਂ ਕਰਦਿਆਂ ਜਿੱਥੇ ਪਿੰਡ ਬਹਿਮਣ ਕੌਰ ਸਿੰਘ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਹਮਲਾ ਕਰਕੇ ਜਖਮੀ ਕਰ ਦਿੱਤਾ ਉੱਥੇ ਕੁਝ ਪਿੰਡਾਂ ਦੇ ਬੁਥਾਂ ਤੇ ਕਬਜੇ ਕਰਕੇ ਜਾਅਲੀ ਵੋਟਾਂ ਪਾਈਆਂ ਤੇ ਕੁਝ ਬੂਥਾਂ ਤੇ ਕਬਜੇ ਦੀਆਂ ਕੋਸ਼ਿਸਾਂ ਵਿਰੋਧੀਆਂ ਨੇ ਤਕੜੇ ਹੋ ਕੇ ਅਸਫਲ
Read Full Story
ਪਿੰਡ ਜੋਗੇਵਾਲਾ ਦੇ ਅੱਧੀ ਦਰਜਨ ਅਕਾਲੀ ਆਗੂ ਕਾਂਗਰਸ ਵਿੱਚ ਸ਼ਾਮਿਲ।

ਤਲਵੰਡੀ ਸਾਬੋ 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਹਲਕੇ ਅੰਦਰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਚੱਲ ਰਹੀ ਚੋਣ ਮੁਹਿੰਮ ਨੂੰ ਉਦੋਂ ਵੱਡਾ ਹੁੰਗਾਰਾ ਮਿਲਿਆ ਜਦੋਂ ਪਿੰਡ ਜੋਗੇਵਾਲਾ ਵਿੱਚ ਅਕਾਲੀ ਦਲ ਨਾਲ ਸਬੰਧਿਤ ਅੱਧੀ ਦਰਜਨ ਪਰਿਵਾਰਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਪਿੰਡ ਜੋਗੇਵਾਲਾ ਵਿੱਚ ਰਖਵਾਏ ਇੱਕ ਸਮਾਗਮ ਦੌਰਾਨ ਉਕਤ ਪਰਿਵਾਰਾਂ ਨੇ ਕਾਂਗਰਸ ਦੇ ਹਲਕਾ ਸੇਵਾਦਾਰ ਸ. ਖੁਸ਼ਬਾਜ ਸਿੰਘ ਜਟਾਣਾ ਦੀ
Read Full Story
ਪ੍ਰਾਇਵੇਟ ਅਤੇ ਸਰਕਾਰੀ ਬੈੰਕਾਂ ਚ ਚੋਣਾਂ ਦੀ ਕਿਓਂ ਨਹੀਂ- ਨੀਲ ਗਰਗ

ਬਠਿੰਡਾ/ ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਆਮ ਆਦਮੀ ਪਾਰਟੀ ਪੰਜਾਬ ਦੇ ਸਪੋਕਸਮੇਨ ਨੀਲ ਗਰਗ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੱਲ ਨੂੰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਪੈਣ ਜਾ ਰਹੀਆਂ ਹਨ ਤੇ ਸੂਬੇ ਦੇ ਸਾਰੇ ਸਰਕਾਰੀ ਅਦਾਰਿਆਂ ਵਿੱਚ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪਰ ਕਿਸੇ ਵੀ ਪ੍ਰਾਈਵੇਟ ਤੇ ਸਰਕਾਰੀ ਬੈਂਕਾਂ ਅੰਦਰ ਛੁੱਟੀ ਦਾ ਅੈਲਾਨ ਨਹੀਂ ਕੀਤਾ ਗਿਆ ਹੈ।ਕੀ ਬੈਂਕਾਂ ਦੇ ਅਧਿਕਾਰੀਆਂ ਨੂੰ ਇਹਨਾਂ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਜਦੋਂ ਕਿ ਇਲੈਕਸ਼ਨ ਕਮਿਸ਼ਨ
Read Full Story
ਪੰਜਾਬ ਵਿਧਾਨ ਪਰਿਸ਼ਦ ਮੈਂਬਰ ਰਹੇ ਅੰਮ੍ਰਿਤਪਾਲ ਚੌਧਰੀ ਦੀ ਪਤਨੀ ਲਾਜਵੰਤੀ ਦੇਵੀ ਦਾ ਦੇਹਾਂਤ, ਮੋਹਤਬਰਾਂ ਸਖਸ਼ੀਅਤਾਂ ਵੱਲੋਂ ਦੁੱਖ ਪ੍ਰਗਟ।
ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸੰਨ 1961-62 ਵਿੱਚ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਪੰਜਾਬ ਵਿਧਾਨ ਪਰਿਸ਼ਦ ਦੇ ਮੈਂਬਰ (ਐੱਮ. ਐੱਲ. ਸੀ) ਚੁਣੇ ਗਏ ਤਲਵੰਡੀ ਸਾਬੋ ਦੇ ਪਹਿਲੇ ਵਸਨੀਕ ਸਵ: ਚੌਧਰੀ ਅੰਮ੍ਰਿਤਪਾਲ ਜੀ ਦੀ ਧਰਮਪਤਨੀ ਬੀਬੀ ਲਾਜਵੰਤੀ ਦੇਵੀ ਦੇ ਬੀਤੇ ਦਿਨ ਅਕਾਲ ਚਲਾਣਾ ਕਰ ਜਾਣ ਤੇ ਇਲਾਕੇ ਦੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਸਖਸ਼ੀਅਤਾਂ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ ਹੈ। ਇੱਥੇ ਜਿਕਰਯੋਗ ਹੈ ਕਿ ਚੌਧਰੀ ਅੰਮ੍ਰਿਤਪਾਲ ਤਲਵੰਡੀ ਸਾਬੋ ਦੇ ਪਹਿਲੇ ਵਸਨੀਕ ਸਨ ਜੋ ਪੰਜਾਬ ਵਿਧਾਨ ਪਰਿਸ਼ਦ (ਹੁਣ ਪੰਜਾਬ ਵਿਧਾਨ ਸਭਾ) ਦੇ
Read Full Story
'ਮਨਮਰਜੀਆਂ' ਫਿਲਮ ਵਿੱਚ ਸਿੱਖ ਕਿਰਦਾਰ ਨੂੰ ਬੇਹੂਦਾ ਤਰੀਕੇ ਨਾਲ ਪੇਸ਼ ਕਰਨ ਦੀ ਸਿੰਘ ਸਾਹਿਬ ਵੱਲੋਂ ਨਿੰਦਾ।

ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ) ਰਿਲੀਜ ਹੋਣ ਜਾ ਰਹੀ ਹਿੰਦੀ ਫਿਲਮ `ਮਨਮਰਜੀਆਂ` ਵਿੱਚ ਇੱਕ ਸਿੱਖ ਕਿਰਦਾਰ ਨੂੰ ਬੇਹੂਦਾ ਤਰੀਕੇ ਨਾਲ ਪੇਸ਼ ਕਰਕੇ ਸਿੱਖੀ ਦਾ ਮਜਾਕ ਉਡਾਉਣ ਦੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਵਾਰ ਵਾਰ ਇਹ ਮੰਗ ਉਠਾਂਉਦੇ ਰਹੇ ਹਨ ਕਿ ਭਾਰਤੀ ਫਿਲਮ ਸੈਂਸਰ ਬੋਰਡ ਵਿੱਚ ਸਿੱਖਾਂ ਦਾ ਇੱਕ ਨੁਮਾਇੰਦਾ ਹੋਣਾ ਚਾਹੀਦਾ ਹੈ ਪਰ
Read Full Story
ਪੋਲਿੰਗ ਪਾਰਟੀਆਂ ਚੋਣਾਂ ਕਰਵਾਉਣ ਲਈ ਪਿੰਡਾਂ ਵੱਲ ਕੀਤੀਆਂ ਰਵਾਨਾ। ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਇੰਤਜਾਮ ਕਰਨ ਦਾ ਦਾਅਵਾ, ਹਰਿਆਣਾ ਨਾਲ ਲੱਗਦੀ ਹੱਦ ਸੀਲ।

ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ 19 ਸਤੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅੰਦਰ ਪੈਂਦੇ ਜੋਨਾਂ ਲਈ ਚੋਣ ਅਧਿਕਾਰੀਆਂ ਨੇ ਪੂਰੀ ਤਿਆਰੀ ਕਰ ਲਈ ਹੈ। ਸਖਤ ਸੁਰੱਖਿਆ ਪ੍ਰਬੰਧਾਂ ਅਤੇ ਅਮਨ ਅਮਾਨ ਨਾਲ ਚੋਣ ਕਰਵਾਉਣ ਲਈ ਭਾਰੀ ਪੁਲਸ ਫੋਰਸ ਵੀ ਲਗਾਈ ਜਾ ਰਹੀ ਹੈ। ਮੰਗਲਵਾਰ ਨੂੰ ਹੋਣ ਵਾਲੀ ਚੋਣ ਲਈ ਸਮੁੱਚੇ ਹਲਕੇ ਦੇ 128 ਪੋਲਿੰਗ ਬੂਥਾਂ ਲਈ 128 ਪੋਲਿੰਗ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਜਿਥੇ ਪੁਲਸ ਨੇ ਵੀ ਸੁਰੱਖਿਆਂ ਦੇ ਸਖਤ ਪ੍ਰਬੰਧ ਕੀਤੇ ਹੋਏ ਹਨ ਉਥੇ
Read Full Story