Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 65ਵਾਂ ਹਫਤਾਵਾਰੀ ਸਮਾਗਮ ਕਰਵਾਇਆ ਗਿਆ।

Sunday, April 21, 2019

ਤਲਵੰਡੀ ਸਾਬੋ, 21 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਗੁਰਮਤਿ ਪ੍ਰਚਾਰ ਲਹਿਰ ਅਤੇ ਹਫ਼ਤਾਵਾਰੀ ਸਮਾਗਮਾਂ ਦੀ ਲੜੀ ਤਹਿਤ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 65ਵਾਂ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਵਹੀਰ ਵਿੱਚ ਸ਼ਾਮਲ ਰਾਗੀ ਜਥੇ, ਢਾਡੀ ਜਥੇ, ਕਵੀਸ਼ਰੀ ਜਥੇ, ਅਤੇ ਪ੍ਰਚਾਰਕ ਆਪੋ ਆਪਣੇ ਹਲਕੇ ਦੀਆਂ ਸੰਗਤਾਂ ਸਮੇਤ ਸ਼ਾਮਿਲ ਹੋਏ। ਹਫ਼ਤਾਵਾਰੀ
Read Full Story

ਪਿੰਡ ਮਿਰਜ਼ੇਆਣਾ 'ਚ ਪੰਜ ਰੋਜ਼ਾ ਦਸਤਾਰ ਸਿਖਲਾਈ ਕੈਂਪ ਹੋਇਆ ਸਮਾਪਤ

Sunday, April 7, 2019

ਤਲਵੰਡੀ ਸਾਬੋ, 7 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਖੇਤਰ ਤਲਵੰਡੀ ਸਾਬੋ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਮਿਰਜ਼ੇਆਣਾ ਵਿਖੇ ਲਗਾਏ ਗਏ ਪੰਜ ਰੋਜਾ ਦਸਤਾਰ ਸਿਖਲਾਈ ਕੈਂਪ ਦੀ ਅੱਜ ਸਮਾਪਤੀ ਕੀਤੀ ਗਈ। ਕੈਂਪ ਦੌਰਾਨ ਦਸਤਾਰ ਦੀ ਸਿਖਲਾਈ ਸਾਬੋ ਕੇ ਸਰਦਾਰੀਆਂ ਟਰੱਸਟ ਦੁਆਰਾ ਦਿੱਤੀ ਗਈ। ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਤਲਵੰਡੀ ਸਾਬੋ ਖੇਤਰ ਇੰਚਾਰਜ ਭਾਈ ਸ਼ਮਸ਼ੇਰ ਸਿੰਘ ਖਾਲਸਾ ਨੇ ਦੱਸਿਆ ਕਿ ਪਿੰਡ ਮਿਰਜ਼ੇਆਣਾ ਵਿਖੇ ਇਹ ਪਹਿਲਾ ਦਸਤਾਰ ਸਿਖਲਾਈ ਕੈਂਪ ਗੁਰੂ ਗੋਬਿੰਦ
Read Full Story

'ਸ਼ਬਦ ਗੁਰੁ ਯਾਤਰਾ' ਦੇਰ ਸ਼ਾਮ ਤਖਤ ਸ੍ਰੀ ਦਮਦਮਾ ਸਾਹਿਬ ਪੁੱਜੀ, ਸੰਗਤਾਂ ਨੇ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਕੀਤੇ ਦਰਸ਼ਨ। 12 ਨੂੰ ਅਗਲੇ ਮੁਕਾਮ ਲਈ ਰਵਾਨਾ ਹੋਵੇਗੀ ਧਾਰਮਿਕ ਯਾਤਰਾ।

Monday, February 11, 2019

ਤਲਵੰਡੀ ਸਾਬੋ, 11 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਢੀ ਜਾ ਰਹੀ `ਸ਼ਬਦ ਗੁਰੂ ਯਾਤਰਾ` ਅੱਜ ਦੇਰ ਸ਼ਾਮ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਪੁੱਜੀ ਜਿੱਥੇ ਰਾਤ ਦੇ ਪੜਾਅ ਉਪਰੰਤ 12 ਫਰਵਰੀ ਨੂੰ ਭਲਕੇ ਉਹ ਆਪਣੇ ਅਗਲੇ ਮੁਕਾਮ ਲਈ ਰਵਾਨਾ ਹੋ ਜਾਵੇਗੀ। ਅੱਜ ਸਭ ਤੋਂ ਪਹਿਲਾਂ ਹਲਕਾ ਤਲਵੰਡੀ ਸਾਬੋ ਦੀ ਹੱਦ ਵਿੱਚ ਪ੍ਰਵੇਸ਼ ਕਰਨ ਤੇ ਸ਼੍ਰੋਮਣੀ ਅਕਾਲੀ
Read Full Story

ਮਾਤਾ ਗੁਜ਼ਰ ਕੌਰ, ਛੋਟੇ ਸਾਹਿਜ਼ਾਦਿਆਂ, ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਦੀ ਸ਼ਹੀਦੀ ਨੂੰ ਸਪਰਪਿਤ ਮੰਡੀ ਡੱਬਵਾਲੀ ਤੋਂ ਕੱਢਿਆ ਵਿਸਾਲ ਨਗਰ ਕੀਰਤਨ

Thursday, December 27, 2018

ਡੱਬਵਾਲੀ, 27 ਦਸੰਬਰ (ਗੁਰਜੰਟ ਸਿੰਘ ਨਥੇਹਾ)- ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜ਼ਰ ਕੌਰ ਜੀ, ਦੋਨੇਂ ਛੋਟੇ ਸਾਹਿਬਜ਼ਾਦਿਆਂ ਤੋਂ ਇਲਾਵਾ ਠੰਢੇ ਬੁਰਜ `ਤੇ ਮਾਤਾ ਅਤੇ ਸਾਹਿਬਜਾਦਿਆਂ ਨੂੰ ਦੁੱਧ ਪਿਲਾਉਣ ਵਾਲੇ ਭਾਈ ਮੋਤੀ ਰਾਮ ਮਹਿਰਾ ਅਤੇ ਛੋਟੇ ਸਾਹਿਬਜਾਦਿਆਂ ਦੇ ਸਰੀਰਾਂ ਦਾ ਸੰਸਕਾਰ ਕਰਨ ਲਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਮੀਨ ਖਰੀਦਣ ਵਾਲੇ ਦੀਵਾਨ ਟੋਡਰ ਮੱਲ ਦੀ ਮਿੱਠੀ ਯਾਦ ਨੂੰ ਸਮਰਪਿਤ ਮੰਡੀ ਡੱਬਵਾਲੀ ਦੇ ਵਾਰਡ ਨੰ: ੪ ਦੇ ਗੁਰਦੁਆਰਾ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਵੱਖ-ਵੱਖ ਪਿੰਡਾਂ ਵਿੱਚੋਂ ਦੀ ਗੁਜ਼ਰਦਾ
Read Full Story

ਗੁਰਦੁਆਰਾ ਸੰਤ ਖ਼ਾਲਸਾ ਸਾਹਿਬ ਰੋਡੇ ਵਿਖੇ ਇੰਟਰਨੈਸ਼ਨਲ ਪੰਥਕ ਦਲ ਦੀ ਅਹਿਮ ਮੀਟਿੰਗ ਭਲਕੇ

Tuesday, November 6, 2018

ਜਲੰਧਰ/ ਬਠਿੰਡਾ, 6 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦੀ ਸਰਪ੍ਰਸਤੀ ਅਧੀਨ ਪੰਥਕ ਕਾਰਜਾਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾ ਰਹੀ ਜਥੇਬੰਦੀ ਇੰਟਰਨੈਸ਼ਨਲ ਪੰਥਕ ਦਲ ਦੀ ਅਹਿਮ ਮੀਟਿੰਗ ਵੀਹਵੀਂ ਸਦੀ ਦੇ ਮਹਾਨ ਸਿੱਖ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਗੁਰਦੁਆਰਾ ਸੰਤ ਖ਼ਾਲਸਾ ਸਾਹਿਬ, ਪਿੰਡ ਰੋਡੇ ਵਿਖੇ 9 ਨਵੰਬਰ 2018 ਨੂੰ ਸਵੇਰੇ 10 ਵਜੇ ਹੋ ਰਹੀ ਹੈ। ਇਸ ਬਾਰੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਇੰਟਰਨੈਸ਼ਨਲ ਪੰਥਕ
Read Full Story

ਇੰਟਰਨੈਸ਼ਨਲ ਪੰਥਕ ਦਲ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਪ੍ਚਾਰ ਲਹਿਰ ਨਿਰੰਤਰ ਸਰਗਰਮ।

Saturday, September 29, 2018

ਤਲਵੰਡੀ ਸਾਬੋ, 29 ਸਤੰਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਦਰ ਉੱਤੇ ਚਤੁਰਾਈਆਂ ਨਹੀਂ ਬਲਕਿ ਸ਼ਰਧਾ ਅਤੇ ਭੋਲਾਪਨ ਪ੍ਰਵਾਨ ਹੁੰਦਾ ਹੈ। ਸਿਰਫ ਬਾਹਰੀ ਕਿਤਾਬੀ ਜਾਣਕਾਰੀ ਮਨੁੱਖ ਨੂੰ ਨਿਰਾ ਤਰਕਵਾਦੀ ਅਤੇ ਸ਼ਰਧਾਹੀਣ ਬਣਾ ਦਿੰਦੀ ਹੈ, ਕਿਤਾਬੀ ਜਾਣਕਾਰੀ ਨੂੰ ਗੁਰਮਤਿ ਗਿਆਨ ਸਮਝ ਕੇ ਪ੍ਚਾਰਨ ਵਾਲੇ ਲੋਕ ਹੀ ਗੁਰਮਤਿ ਪ੍ਰੰਪਰਾਵਾਂ, ਪੁਰਾਤਨ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੇ ਤਪ ਅਸਥਾਨਾਂ ਅਤੇ ਪਵਿੱਤਰ ਸਰੋਵਰਾਂ ਸਮੇਤ ਗੁਰਬਾਣੀ ਉੱਪਰ ਸ਼ੰਕੇ ਖੜ੍ਹੇ ਕਰਕੇ ਹੌਲੀ-ਹੌਲੀ ਪੰਥ ਵਿਰੋਧੀਆਂ ਦੇ ਪਾਲ਼ੇ ਵਿੱਚ ਜਾ ਖੜ੍ਹਦੇ ਹਨ। ਸਾਨੂੰ ਗੁਰਬਾਣੀ ਉੱਪਰ
Read Full Story

ਇੰਟਰਨੈਸ਼ਨਲ ਪੰਥਕ ਦਲ ਦੀ ਸਲਾਨਾ ਪੰਥਕ ਕਨਵੈਨਸ਼ਨ ਸਮੈਦਿਕ, ਬ੍ਰਮਿੰਘਮ (ਇੰਗਲੈਂਡ) ਵਿਖੇ ਹੋਈ ਚੜਦੀਕਲਾ ਨਾਲ ਸਮਾਪਤ। ਦੇਸ਼ ਭਰ ਦੀਆਂ ਸਿੱਖ ਸੰਗਤਾਂ ਨੇ ਭਰੀ ਹਾਜ਼ਰੀ।

Tuesday, September 25, 2018

ਤਲਵੰਡੀ ਸਾਬੋ/ਬਠਿੰਡਾ, 25 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦੀ ਸਰਪ੍ਰਸਤੀ ਅਧੀਨ ਪੰਥਕ ਕਾਰਜਾਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾ ਰਹੀ ਜਥੇਬੰਦੀ ਇੰਟਰਨੈਸ਼ਨਲ ਪੰਥਕ ਦਲ ਦੀ ਸਲਾਨਾ ਪੰਥਕ ਕਨਵੈਨਸ਼ਨ ਚ੍ਹੜਦੀਕਲਾ ਸਹਿਤ ਸੰਪੰਨ ਹੋਈ। ਇਸ ਸਬੰਧੀ ਜਥੇਬੰਦੀ ਦੇ ਜਲੰਧਰ ਸਥਿਤ ਮੁੱਖ ਦਫਤਰ ਤੋਂ ਪ੍ਰੈੱਸ ਨੋਟ ਜਾਰੀ ਕਰਕੇ ਜਥੇਬੰਦੀ ਦੇ ਧਾਰਮਿਕ ਵਿੰਗ ਦੇ ਆਗੂ ਗਿਆਨੀ ਰਾਜਪਾਲ ਸਿੰਘ ਖ਼ਾਲਸਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇੰਟਰਨੈਸ਼ਨਲ ਪੰਥਕ ਦਲ ਯੂ.ਕੇ.
Read Full Story