Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਸ਼ਿਆਂ ਦੇ ਰਾਵਣ ਫੂਕਣਾ ਬਣ ਚੁੱਕਿਆ ਸਮੇਂ ਦੀ ਮੁੱਖ ਲੋੜ

Wednesday, October 17, 2012

ਸੰਗਰੂਰ 17 ਅਕਤੂਬਰ (ਅਸੀਮ ਸਾਰੋਂ) ਗੁਣੀ ਗਿਆਨ, ਵਿਦਵਾਨ ਰਾਵਣ ਇੱਕ ਗਲਤੀ ਕਾਰਨ ਹਰ ਸਾਲ ਫੂਕਿਆ ਜਾਂਦਾ ਹੈ, ਪ੍ਰੰਤੂ ਉਹੋ ਗਲਤੀ ਸਮਾਜ ਵਿੱਚ ਹਰ ਦਿਨ ਵੱਧਦੀ ਜਾ ਰਹੀ ਹੈ। ਨਸ਼ੇ ਕਰਨ ਵਾਲੇ ਮਨੁੱਖਾ ਅੰਦਰ ਕਈ ਤਰ੍ਹਾਂ ਦੀ ਰਾਵਣ ਪ੍ਰਵਿਰਤੀ ਜਨਮ ਲੈ ਚੁੱਕੀ ਹੈ। ਅੱਜ ਪੰਜਾਬ ਵਿੱਚ ਵੱਗਦੇ ਨਸ਼ਿਆਂ ਦੇ ਦਰਿਆ ਨੂੰ ਠੱਲਣ ਲਈ ਨੰਨੇ ਮੁੰਨੇ ਬੱਚਿਆਂ ਵੱਲੋਂ ਸ਼ਲਾਘਾਯੋਗ ਕਦਮ ਪੁੱਟਿਆ ਗਿਆ। ਜਿਕਰਯੋਗ ਹੈ ਕਿ ਅੱਜ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ, ਸੁੰਦਰ ਬਸਤੀ ਵਿੱਖੇ ਛੋਟੇ ਛੋਟੇ ਬੱਚਿਆਂ ਨੇ ਨਸ਼ਿਆਂ ਖਿਲਾਫ਼ ਨਵੀਂ ਮੁਹਿੰਮ ਛੇੜਦੇ ਹੋਏ ਨਸ਼ਿਆਂ ਦਾ ਰਾਵਣ
Read Full Story

ਦੇਸ ਭਗਤ ਕਾਲਜ ਬਰੜਵਾਲ, ਦਾ ਕਲਰਕ ਰਿਸ਼ਵਤ ਲੈਂਦਾ ਰੰਗੇ ਹੱਥੀ ਗ੍ਰਿਫਤਾਰ

Wednesday, October 17, 2012

ਸੰਗਰੂਰ17 ਅਕਤੂਬਰ (ਅਸੀਮ ਸਾਰੋਂ)-ਅੱਜ ਦੇਸ ਭਗਤ ਕਾਲਜ ਬਰੜਵਾਲ, ਦੇ ਕਲਰਕ ਮੋਹਨ ਲਾਲ ਨੂੰ 2000 ਰੁ: ਰਿਸ਼ਵਤ ਲੈਂਦਿਆਂ ਡੀ.ਐਸ.ਪੀ ਬਲਵਿੰਦਰ ਸਿੰਘ ਸਿੱਧੂ ਵਿਜੀਲੈਂਸ ਸੰਗਰੂਰ ਨੇ ਦਫਾ 7/13/ 288 ਤਹਿਤ ਰੰਗੇ ਹੱਥੀ ਗ੍ਰਿਫਤਾਰ ਕੀਤਾ। ਇਸ ਸਬੰਧੀਂ ਜਾਣਕਾਰੀ ਦਿੰਦਿਆਂ ਕਾਲਜ ਦੇ ਹੀ ਪ੍ਰਕਾਸ਼ ਚੰਦ ਕਲਰਕ ਨੇ ਦੱਸਿਆ ਕਿ ਕਲਰਕ ਮੋਹਨ ਲਾਲ 1/1/2006 ਸਲੈਕਸ਼ਨ ਪੇ ਫਿਕਸ਼ੇਸ਼ਨ ਰਿਪੋਰਟ ਕਰਵਾਉਣ ਲਈ ਲੰਮੇ ਸਮੇਂ ਤੋਂ ਹਰਾਸ਼ਮੈਂਟ ਕਰ ਰਿਹਾ ਸੀ। ਜਿਸ ਕਾਰਨ ਮੋਹਨ ਲਾਲ ਨੇ ਚੰਡੀਗੜ• ਤੋਂ ਰਿਪੋਰਟ ਜਲਦੀ ਕਰਵਾਉਣ ਲਈ 2 ਹਜਾਰ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਜਿਸ ਸਬੰਧੀਂ
Read Full Story

ਕੇਂਦਰ ਸਰਕਾਰ ਦਾ ਫਰਜ਼ ਹੈ ਕਿ ਉਹ ਨਸ਼ਿਆਂ ਦੀ ਤਸਕਰੀ ਨੂੰ ਰੋਕੇ : ਬਾਦਲ

Wednesday, October 17, 2012

ਸ੍ਰੀ ਕੀਰਤਪੁਰ ਸਾਹਿਬ, ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਦਾ ਕੋਈ ਨਾ ਕੋਈ ਵੱਡਾ ਘਪਲਾ ਨਿੱਤ ਨਵੇਂ ਦਿਨ ਸਾਹਮਣੇ ਆ ਰਿਹਾ ਹੈ, ਇਸ ਸਰਕਾਰ ਦੇ ਮੰਤਰੀ ਅਤੇ ਵੱਡੇ ਲੀਡਰ ਘਪਲਿਆਂ ਵਿਚ ਫਸਦੇ ਜਾ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੀਰਤਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਦੇ ਟਰੱਸਟ `ਤੇ ਲੱਗੇ ਘਪਲਿਆਂ ਦੇ ਦੋਸ਼ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਨੁਕਸਾਨ ਖੇਤ ਦਾ ਹੀ
Read Full Story

ਨਸ਼ਾਖੋਰੀ ਦੇ ਮਾਮਲੇ 'ਚ ਬਾਦਲ ਤੇ ਸੁਖਬੀਰ ਗੰਭੀਰਤਾ ਦਿਖਾਉਣ : ਅਮਰਿੰਦਰ

Wednesday, October 17, 2012

ਚੰਡੀਗੜ੍ਹ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਪੰਜਾਬ `ਚ ਨਸ਼ਾਖੋਰੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਇਨ੍ਹਾਂ ਨੂੰ ਇਸ ਗੰਭੀਰ ਮੁੱਦੇ `ਤੇ ਵਧੀਆ ਢੰਗ ਨਾਲ ਪੇਸ਼ ਆਉਣਾ ਚਾਹੀਦਾ ਹੈ ਨਾ ਕਿ ਇਕ ਮਾਖੌਲ ਵਾਂਗ ਲੈਣਾ ਚਾਹੀਦਾ ਹੈ। ਸਮੱਸਿਆ ਤੋਂ ਭੱਜਣ ਅਤੇ ਜ਼ੋਰਦਾਰ ਖੰਡਨ ਕਰਨ ਨਾਲ ਸਮੱਸਿਆ ਦਾ ਹੱਲ ਨਹੀਂ ਨਿਕਲਦਾ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ
Read Full Story

ਸਨਾਵਰ ਸਕੂਲ ਤੋਂ ਇਕ ਕਰੋੜ ਦੀ ਰਾਸ਼ੀ ਵਾਪਸ ਲਵੇਗੀ ਪੰਜਾਬ ਸਰਕਾਰ!

Tuesday, October 16, 2012

ਚੰਡੀਗੜ, ਹਿਮਾਚਲ ਪ੍ਰਦੇਸ਼ ਦੇ ਸਨਾਵਰ ਲਾਰੈਂਸ ਪਬਲਿਕ ਸਕੂਲ ਨੂੰ 1 ਕਰੋੜ ਰੁਪਏ ਦੀ ਰਾਸ਼ੀ ਦੇ ਕੇ ਪੰਜਾਬ ਸਰਕਾਰ ਮੁਸ਼ਕਿਲ `ਚ ਫਸ ਗਈ ਹੈ। ਸਾਬਕਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਇਸ ਮਾਮਲੇ ਦਾ ਖੁਲਾਸਾ ਕੀਤੇ ਜਾਣ ਦੇ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ `ਚ ਹੋਈ ਪਟੀਸ਼ਨ ਨਾਲ ਸਰਕਾਰ ਦੀਆਂ ਮੁਸ਼ਕਿਲਾਂ ਹੋਰ ਜ਼ਿਆਦਾ ਵਧ ਗਈਆਂ ਹਨ। ਭਰੋਸੇਯੋਗ ਸੂਤਰਾਂ ਦੀ ਗੱਲ `ਤੇ ਯਕੀਨ ਕੀਤਾ ਜਾਵੇ ਤਾਂ ਰਾਜ ਸਰਕਾਰ ਇਸ ਰਾਸ਼ੀ ਨੂੰ ਸਕੂਲ ਤੋਂ ਵਾਪਸ ਲੈਣ ਦਾ ਰਸਤਾ ਲੱਭ ਰਹੀ ਹੈ ਕਿਉਂਕਿ ਹਾਈਕੋਰਟ `ਚ ਇਸ ਮਾਮਲੇ ਦੀ ਅਗਲੀ ਸੁਣਵਾਈ 1 ਨਵੰਬਰ
Read Full Story

ਇੱਕ ਤਾਂ ਵਧੇ ਕਿਰਾਏ ਦੂਜਾ ਮਿੰਨੀ ਬੱਸਾਂ ਵਾਲਿਆਂ ਦੀ ਆਪ ਹੁਦਰੀ ਨੇ ਕੀਤਾ ਵਿਦਿਆਰਥੀਆਂ ਨੂੰ ਪ੍ਰੇਸ਼ਾਨ

Monday, October 15, 2012

ਸੰਗਰੂਰ 15 ਅਕਤੂਬਰ (ਅਸੀਮ ਸਾਰੋਂ) ਵਿਦਿਆਰਥੀਆਂ ਅਤੇ ਮਿੰਨੀ ਬੱਸ ਆਪ੍ਰੇਟਰਾਂ ਦੀ ਰੋਜ ਦੀ ਤੂੰ ਤੂੰ- ਮੈਂ ਮੈਂ ਤੋਂ ਤੰਗ ਆਏ 40-50 ਦੇ ਕਰੀਬ ਵਿਦਿਆਰਥੀਆਂ ਅਤੇ ਰੋਜਾਨਾ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਕਰਮਚਾਰੀ ਵਰਗ ਨੇ ਅੱਜ ਪੀ.ਆਰ.ਟੀ.ਸੀ ਦੇ ਜਰਨਲ ਮੈਨੇਜਰ. ਸੰਗਰੂਰ ਨੂੰ ਇੱਕ ਮੰਗ ਪੱਤਰ ਸੌਂਪਿਆ। ਦੁਖੀ ਹੋਏ ਵਿਦਿਆਰਥੀਆਂ ਨੇ ਕਿਹਾ ਕਿ ਅਸੀਂ 40- 50 ਦੇ ਕਰੀਬ ਵਿਦਿਆਰਥੀ ਅਤੇ ਰੋਜਾਨਾ ਆਉਣ ਜਾਣ ਵਾਲੇ ਕਰਮਚਾਰੀ ਜੋ ਸਵੇਰੇ ਮੀਮਸਾਂ ਤੋਂ ਸੰਗਰੂਰ ਵਾਇਆ ਸਾਰੋਂ ਨੂੰ ਆਉਣ ਵਾਲੀ ਮਿੰਨੀ ਬੱਸ `ਤੇ ਆਉਂਦੇ ਹਾਂ। ਸਾਡੇ ਪਿੰਡਾਂ ਨੂੰ ਉਕਤ ਦੋ ਮਿੰਨੀ ਬੱਸਾਂ
Read Full Story

ਰਾਹੁਲ ਗਾਂਧੀ ਕਦੇ ਵੀ ਲੋਕ ਨੇਤਾ ਨਹੀਂ ਬਣ ਸਕਦਾ-ਮਜੀਠੀਆ

Monday, October 15, 2012

ਸੰਗਰੂਰ,15 ਅਕਤੂਬਰ (ਅਸੀਮ ਸਾਰੋਂ)-ਪੰਜਾਬ ਸਰਕਾਰ ਦੇ ਮਾਲ, ਮੁੜ ਵਸੇਬਾ ਅਤੇ ਲੋਕ ਸੰਪਰਕ ਵਿਭਾਗ ਦੇ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਅਣਜਾਣ ਰਾਜਨੀਤੀਵਾਨ ਦਾ ਦਰਜਾ ਦਿੰਦਿਆਂ ਕਿਹਾ ਹੈ ਕਿ ਉਹ ਕਦੇ ਵੀ ਨੇਤਾ ਜਾਂ ਲੋਕ ਨੇਤਾ ਨਹੀਂ ਬਣ ਸਕਦਾ ਹੈ। ਅੱਜ ਸਥਾਨਕ ਪਿੰਡ ਘੁਮੰਡ ਸਿੰਘ ਵਾਲਾ ਦੇ ਯੂਥ ਅਕਾਲੀ ਆਗੂ ਰਵੀਪ੍ਰੀਤ ਸਿੰਘ ਸਿੱਧੂ ਦੇ ਦਾਦਾ ਸ. ਰੋਮੀ ਸਿੰਘ ਸਿੱਧੂ ਦੇ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ
Read Full Story

ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਮਾਗਮ ਕਰਵਾਇਆ

Monday, October 15, 2012

ਸੰਗਰੂਰ 15 ਅਕਤੂਬਰ (ਅਸੀਮ ਸਾਰੋਂ) ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸੰਗਰੂਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਹਿਬ ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਗੁਰਦੁਆਰਾ ਨਾਨਕ ਪੁਰਾ, ਸੁਨਾਮੀ ਗੇਟ ਵਿੱਖੇ ਮਨਾਇਆ ਗਿਆ। ਸ੍ਰੀ ਗੁਰੂ ਰਾਮ ਦਾਸ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਮਿਤੀ 9 ਅਕਤੂਬਰ ਤੋਂ ਪ੍ਰਭਾਤ ਫੇਰੀਆਂ ਨਾਲ ਆਰੰਭ ਹੋਏ, 13 ਤਾਰੀਖ ਨੂੰ ਅੰਮ੍ਰਿਤ ਵੇਲੇ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਦੀ ਖਾਸੀਅਤ ਇਹ ਹੈ ਕਿ ਸ਼ਹਿਰ ਸੰਗਰੂਰ ਵਿੱਚ ਕੇਵਲ ਚੌਥੇ ਸਤਿਗੁਰੂ ਜੀ
Read Full Story

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਸਫਾਇਆ ਹੋਵੇਗਾ : ਮਜੀਠੀਆ

Monday, October 15, 2012

* ਰਾਹੁਲ ਗਾਂਧੀ ਮੇਰੇ ਸਵਾਲਾਂ ਦਾ ਜਵਾਬ ਦੇਣ * ਰਾਹੁਲ ਦੀ ਫੇਰੀ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਠੁਮਣਾ ਦੇਣ ਲਈ ਜਲੰਧਰ, ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਤੇ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਪੰਜਾਬ ਨਾਲ ਧ੍ਰੋਹ ਕਮਾਇਆ ਹੈ ਤੇ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਪੰਜਾਬ ਦੀ ਨੌਜਵਾਨੀ ਨੂੰ ਨਸ਼ੇੜੀ ਦੱਸਣ ਤੋਂ ਪਹਿਲਾਂ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਕਿ 50 ਵਰ੍ਹਿਆਂ ਤੋਂ ਵੱਧ ਰਾਜ ਕਰਨ ਵਾਲੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਨੌਜਵਾਨੀ ਨੂੰ ਕਿੱਥੇ ਲੈ ਗਈਆਂ?
Read Full Story

ਪੰਜਾਬ ਵਿੱਚ ਅੱਤਵਾਦ ਦਾ ਕੋਈ ਖ਼ਤਰਾ ਨਹੀਂ-ਸੁਖਦੇਵ ਸਿੰਘ ਢੀਂਡਸਾ......... *ਕਾਂਗਰਸ ’ਤੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਅਤੇ ਮਾਹੌਲ ਖ਼ਰਾਬ ਕਰਨ ਦਾ ਦੋਸ਼

Saturday, October 13, 2012

ਸੰਗਰੂਰ 13 ਅਕਤੂਬਰ ( ਅਸੀਮ ਸਾਰੋਂ) ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ’ਤੇ ਅੱਤਵਾਦ ਦੇ ਨਾਮ ’ਤੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਦਾ ਦੋਸ਼ ਲਗਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਅੱਤਵਾਦ ਦੇ ਮੁੜ ਸਿਰ ਚੁੱਕਣ ਦਾ ਕੋਈ ਖ਼ਤਰਾ ਨਹੀਂ ਨਜ਼ਰ ਆਉਂਦਾ ਹੈ। ਅੱਜ ਆਪਣੀ ਰਿਹਾਇਸ਼ ਵਿਖੇ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਵਿੱੱਚ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਅਤੇ ਹੋਰ ਜਥੇਬੰਦੀਆਂ ਦੇ ਸੈਂਕੜੇ ਆਗੂਆਂ ਅਤੇ ਵਰਕਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ
Read Full Story

ਸੰਗਤ ਦੇ ਪਿਆਰ ਦਾ ਮੁੱਲ ਕਦੇ ਵੀ ਮੋੜ ਨਹੀਂ ਸਕਦਾ-ਸੁਖਦੇਵ ਸਿੰਘ ਢੀਂਡਸਾ .......ਸਿਹਤਯਾਬੀ ਸੰਬੰਧੀ ਕਰਾਏ ਸ਼ੁਕਰਾਨਾ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰਾਂ ਵੱਲੋਂ ਸ਼ਮੂਲੀਅਤ

Saturday, October 13, 2012

ਸੰਗਰੂਰ 13 ਅਕਤੂਬਰ ( ਅਸੀਮ ਸਾਰੋਂ) ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦੇ ਸਿਹਤਯਾਬ ਹੋ ਕੇ ਦੇਸ਼ ਪਰਤਣ ਦੀ ਖੁਸ਼ੀ ਵਿੱਚ ਜ਼ਿਲਾ ਸੰਗਰੂਰ ਅਤੇ ਬਰਨਾਲਾ ਦੀਆਂ ਪਾਰਟੀ ਇਕਾਈਆਂ ਵੱਲੋਂ ਸਾਂਝੇ ਰੂਪ ਵਿੱਚ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਕਰਵਾਏ ਗਏ ਸ਼ੁਕਰਾਨਾ ਸਮਾਗਮ ਤਹਿਤ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਅੱਜ ਸਥਾਨਕ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਪਾਏ ਗਏ। ਇਸ ਸਮਾਗਮ ਵਿੱਚ ਦੋਵਾਂ ਜ਼ਿਲਿਆਂ ਸਮੇਤ ਵੱਖ-ਵੱਖ ਇਲਾਕਿਆਂ ਵਿਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ ਅਤੇ ਅਕਾਲੀ
Read Full Story

ਰਿੱਕੀ ਦੁੱਲਟ ਦੀ ਪਹਿਲੀ ਬਰਸੀ ‘ਤੇ ਪਰਿਵਾਰ ਮੰਗ ਰਿਹੈ ਇਨਸਾਫ਼

Saturday, October 13, 2012

ਸੰਗਰੂਰ 13 ਅਕਤੂਬਰ ( ਅਸੀਮ ਸਾਰੋਂ) ਪਿਛਲੇ ਸਾਲ ਕਾਂਗਰਸੀ ਆਗੂ ਰਿੱਕੀ ਦੁੱਲਟ ਦੇ ਹੋਏ ਕਤਲ ਦੀ ਪਹਿਲੀ ਬਰਸੀ ‘ਤੇ ਅੱਜ ਸਥਾਨਕ ਗੁ: ਮਹਿਲ ਮੁਬਾਰਕ ਵਿਖੇ ਰਿੱਕੀ ਦੁੱਲਟ ਦੇ ਪਰਿਵਾਰ ਅਤੇ ਸੁਭ ਚਿੰਤਕਾਂ ਨੇ ਵੱਡੀ ਗਿਣਤੀ ਵਿੱਚ ਰਿੱਕੀ ਦੁੱਲਟ ਦੀ ਫੋਟੋ ਅੱਗੇ ਮੋਮਬੱਤੀਆਂ ਜਲਾਕੇ ਸ਼ਰਧਾਂ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨਾਂ ਨੇ ਸਾਂਝੀ ਦਰਖਾਸਤ ‘ਤੇ ਦਸਤਖਤ ਕਰਕੇ ਰਿੱਕੀ ਦੁੱਲਟ ਲਈ ਮੁਕੰਮਲ ਅਤੇ ਜਲਦ ਇਨਸਾਫ਼ ਦੀ ਮੰਗ ਕੀਤੀ। ਜਿਕਰਯੋਗ ਹੈ ਕਿ ਕਾਂਗਰਸੀ ਆਗੂ ਰਿੱਕੀ ਦੁੱਲਟ ‘ਤੇ ਪਿਛਲੇ ਸਾਲ 13 ਨਵੰਬਰ 2011 ਨੂੰ ਕਾਤਲਾਨਾ ਹਮਲਾ ਹੋਇਆ ਸੀ ਪਰ ਪੁਲਿਸ
Read Full Story

2013 'ਚ ਪਾਕਿ ਨੂੰ ਵੀ ਬਿਜਲੀ ਦੇਣ ਦੇ ਸਮਰੱਥ ਹੋਵੇਗਾ ਪੰਜਾਬ : ਸੁਖਬੀਰ

Saturday, October 13, 2012

ਸੀ.ਆਈ.ਆਈ. ਕਾਨਫਰੰਸ `ਚ ਭਾਸ਼ਣ, ਝਾਰਖੰਡ `ਚ ਵੀ ਥਰਮਲ ਪ੍ਰੋਜੈਕਟ ਲਾਉਣ ਦੀ ਯੋਜਨਾ ਚੰਡੀਗੜ, ਪੰਜਾਬ ਸਾਲ 2013 ਵਿਚ ਦੇਸ਼ ਦਾ ਪਹਿਲਾ ਬਿਜਲੀ ਦੀ ਬਹੁਤਾਤ ਵਾਲਾ ਸੂਬਾ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਰਾਜ ਅੰਦਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ 2007 ਵਿਚ ਕਾਰਜਭਾਰ ਸੰਭਾਲਣ ਸਮੇਂ ਪੈਦਾ ਹੁੰਦੀ 6591 ਮੈਗਾਵਾਟ ਬਿਜਲੀ ਦੇ ਮੁਕਾਬਲੇ ਅਗਲੇ ਸਾਲ ਦੇ ਅੰਤ ਤੱਕ 14487 ਮੈਗਾਵਾਟ ਬਿਜਲੀ ਪੈਦਾ ਹੋਵੇਗੀ। ਅੱਜ ਇਥੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ ਵਲੋਂ ਉਤਰੀ ਖੇਤਰ ਵਿਚ ਬਿਜਲੀ ਸੁਧਾਰਾਂ ਦੇ ਵਿਸ਼ੇ `ਤੇ ਕਰਵਾਈ ਗਈ ਇਕ ਕਾਨਫਰੰਸ ਦਾ
Read Full Story

ਪੰਜਾਬ 'ਚ ਨਸ਼ਿਆਂ ਦੀ ਸਮੱਗਲਿੰਗ ਲਈ ਕੇਂਦਰ ਸਰਕਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ : ਬਾਦਲ

Saturday, October 13, 2012

ਟਿਆਲਾ, ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ `ਚ ਕੌਮਾਂਤਰੀ ਸਰਹੱਦਾਂ ਰਾਹੀਂ ਹੁੰਦੀ ਨਸ਼ਿਆਂ ਦੀ ਸਮੱਗਲਿੰਗ ਲਈ ਕੇਂਦਰ ਦੀ ਕਾਂਗਰਸ ਦੀ ਅਗਵਾਈ ਹੇਠਲੀ ਸਰਕਾਰ ਨੂੰ ਸਿੱਧੇ ਤੌਰ `ਤੇ ਜ਼ਿੰਮੇਵਾਰ ਠਹਿਰਾਇਆ ਹੈ। ਸ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਇਕ ਸੋਚੀ-ਸਮਝੀ ਚਾਲ ਤਹਿਤ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦੇ ਮਨਸੂਬੇ ਘੜਦੀ ਰਹਿੰਦੀ ਹੈ। ਸ. ਬਾਦਲ ਅੱਜ ਪਟਿਆਲਾ ਦੇ ਸ਼ੀਸ਼ ਮਹਿਲ ਵਿਖੇ ਲੱਗੇ ਖੇਤਰੀ ਸਰਸ ਮੇਲੇ ਦਾ ਰਸਮੀ ਉਦਘਾਟਨ ਕਰਨ ਪੁੱਜੇ ਹੋਏ ਸਨ। ਇਸ ਮੌਕੇ ਸ. ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ
Read Full Story

ਬੱਸ ਕਿਰਾਏ 'ਚ 20 ਫੀਸਦੀ ਵਾਧਾ ਅੱਜ ਤੋਂ

Saturday, October 13, 2012

ਲੁਧਿਆਣਾ, ਰਾਜ ਸਰਕਾਰ ਨੇ 13 ਅਕਤੂਬਰ 2012 ਤੋਂ ਪ੍ਰਦੇਸ਼ ਵਿਚ ਬੱਸਾਂ ਦੇ ਕਿਰਾਇਆਂ ਵਿਚ 20 ਫੀਸਦੀ ਦਾ ਵਾਧਾ ਕਰ ਦਿੱਤਾ ਹੈ, ਜਦਕਿ 15 ਸਤੰਬਰ 2010 ਦੇ ਬਾਅਦ ਸਿਰਫ 23 ਮਹੀਨਿਆਂ ਦੇ ਬਾਅਦ ਹੀ ਬੱਸ ਕਿਰਾਇਆਂ ਵਿਚ ਭਾਰੀ ਵਾਧੇ ਦੇ ਕਾਰਨ ਇਸ ਦਾ ਖਮਿਆਜ਼ਾ ਪੰਜਾਬ ਦੀ ਗਰੀਬ ਜਨਤਾ ਦੇ ਨਾਲ-ਨਾਲ ਆਮ ਵਿਅਕਤੀ ਨੂੰ ਵੀ ਭੁਗਤਣ ਦੇ ਲਈ ਮਜਬੂਰ ਹੋਣਾ ਪਵੇਗਾ। ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਟਰਾਂਸਪੋਰਟ ਮਨਦੀਪ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਬੱਸਾਂ ਦਾ ਕਿਰਾਇਆ ਵਧਾਉਣ ਲਈ ਰਾਜ ਸਰਕਾਰ ਨੂੰ ਪ੍ਰਸਤਾਵ ਭੇਜਿਆ ਸੀ ਕਿ ਡੀਜ਼ਲ ਕੀਮਤਾਂ ਦੇ ਵਾਧੇ ਨਾਲ ਬੱਸਾਂ ਦਾ
Read Full Story

ਗੁਰਪ੍ਰੀਤ ਸਿੰਘ ਥਿੰਦ ਨੇ ਐੱਸ. ਡੀ. ਐੱਮ. ਵਜੋਂ ਵਾਧੂ ਅਹੁਦਾ ਸੰਭਾਲਿਆ

Friday, October 12, 2012

ਸੰਗਰੂਰ, 12 ਅਕਤੂਬਰ (ਅਸੀਮ ਸਾਰੋਂ)-ਸ. ਗੁਰਪ੍ਰੀਤ ਸਿੰਘ ਥਿੰਦ, ਪੀ. ਸੀ. ਐੱਸ. ਨੇ ਸਥਾਨਕ ਉੱਪ ਮੰਡਲ ਮੈਜਿਸਟ੍ਰੇਟ ਕੰਪਲੈਕਸ ਵਿਖੇ ਐੱਸ. ਡੀ. ਐੱਮ. ਸੰਗਰੂਰ ਵਜੋਂ ਵਾਧੂ ਅਹੁਦਾ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਸ. ਥਿੰਦ ਮੌਜੂਦਾ ਸਮੇਂ ਜ਼ਿਲਾ ਸੰਗਰੂਰ ਅਤੇ ਬਰਨਾਲਾ ਵਿਖੇ ਬਤੌਰ ਜ਼ਿਲਾ ਟਰਾਂਸਪੋਰਟ ਅਫ਼ਸਰ ਵਜੋਂ ਸੇਵਾ ਨਿਭਾਅ ਰਹੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਸ. ਥਿੰਦ ਨੇ ਭਰੋਸਾ ਦਿੱਤਾ ਕਿ ਉਹ ਆਪਣੀਆਂ ਬਾਕੀ ਜਿੰਮੇਵਾਰੀਆਂ ਦੇ ਨਾਲ-ਨਾਲ ਬਤੌਰ ਐੱਸ. ਡੀ. ਐੱਮ. ਸੰਗਰੂਰ ਵਜੋਂ ਵੀ ਸ਼ਾਨਦਾਰ ਸੇਵਾਵਾਂ ਦੇਣ ਦਾ ਯਤਨ ਕਰਨਗੇ। ਉਨਾਂ ਦੀ ਕੋਸ਼ਿਸ਼
Read Full Story

ਡਿਪਟੀ ਕਮਿਸ਼ਨਰ ਵੱਲੋਂ ਉੱਘੀ ਸਾਹਿਤਕਾਰ ਦਲੀਪ ਕੌਰ ਟਿਵਾਣਾ ਦਾ ਸਨਮਾਨ

Friday, October 12, 2012

ਪਟਿਆਲਾ, 12 ਅਕਤੂਬਰ (ਪੀ.ਐਸ.ਗਰੇਵਾਲ) -ਲੇਖਕ ਅਤੇ ਸਾਹਿਤਕਾਰ ਸਮਾਜ ਦਾ ਦਰਪਣ ਹਨ ਜਿਨ੍ਹਾਂ ਦੀਆਂ ਲਿਖਤਾਂ ਤੋਂ ਸੇਧ ਲੈ ਕੇ ਨਵੀਂ ਪੀੜੀ ਨੂੰ ਆਪਣੇ ਵਿਰਸੇ, ਭਾਸ਼ਾ ਅਤੇ ਸਾਹਿਤ ਨਾਲ ਜੁੜਨ ਦੀ ਪ੍ਰੇਰਨਾ ਮਿਲਦੀ ਹੈੈ । ’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੇ ਮਹਿਮਾਨ ਘਰ ਵਿਖੇ ਸਰਸਵਤੀ ਪੁਰਸਕਾਰ ਨਾਲ ਸਨਮਾਨਿਤ ਅਤੇ ਸਾਹਿਤਕਾਰ ਡਾ. ਦਲੀਪ ਕੌਰ ਟਿਵਾਣਾ ਦਾ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਸਨਮਾਨ ਕਰਦਿਆਂ ਕੀਤਾ । ਸ਼੍ਰੀ ਜੀ.ਕੇ. ਸਿੰਘ ਨੇ ਡਾ. ਦਲੀਪ ਕੌਰ ਟਿਵਾਣਾ ਦੀਆਂ ਲਿਖਤਾਂ ਨੂੰ
Read Full Story

ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ੇੜੀ- ਰਾਹੁਲ

Friday, October 12, 2012

ਚੰਡੀਗੜ੍ਹ, ਵਿਕਾਸ ਦੇ ਕੰਮਾਂ `ਚ ਵਿਰੋਧੀ ਧਿਰ ਰੋੜਾ ਬਣ ਰਿਹਾ ਹੈ। ਐੱਫ. ਡੀ. ਆਈ. ਦਾ ਮਤਲਬ ਕਿਸਾਨਾਂ ਨੂੰ ਉਨ੍ਹਾਂ ਦਾ ਪੈਸਾ ਦਿਵਾਉਣਾ ਹੈ। ਕਾਂਗਰਸ ਦੇ ਸਕੱਤਰ ਜਨਰਲ ਰਾਹੁਲ ਗਾਂਧੀ ਨੇ ਪੰਜਾਬ ਯੂਨੀਵਰਸਿਟੀ `ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਵਿਰੋਧੀ ਧਿਰ `ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਬਿਨਾਂ ਕਿਸੇ ਰਾਜਨੀਤਕ ਪਾਰਟੀ ਦਾ ਨਾਂ ਲਏ ਕਿਹਾ ਕਿ ਵਿਰੋਧੀ ਐੱਫ. ਡੀ. ਆਈ. ਅਤੇ ਕਦੇ ਲੈਂਡ ਅਕਵਾਇਰਿੰਗ ਨੂੰ ਲੈ ਕੇ ਜਨਤਾ ਨੂੰ ਅਸਲੀ ਮੁੱਦਿਆਂ ਤੋਂ ਭਟਕਾ ਰਹੀ ਹੈ। ਰਾਹੁਲ ਨੇ ਕਿਹਾ ਕਿ ਅੱਜ ਪੰਜਾਬ `ਚ 10 `ਚੋਂ 7 ਨੌਜਵਾਨ ਨਸ਼ੇ ਦੇ ਆਦੀ ਹਨ। ਕੇਂਦਰ
Read Full Story

ਛੇਵੀਂ ਆਰਥਿਕ ਗਣਨਾ ਸੰਬੰਧੀ ਮੀਟਿੰਗ

Friday, October 12, 2012

ਸੰਗਰੂਰ, 12 ਅਕਤੂਬਰ (ਅਸੀਮ ਸਾਰੋਂ)-ਛੇਵੀਂ ਆਰਥਿਕ ਗਣਨਾ ਦਾ ਸਰਵੇਖਣ ਮਹੀਨਾ ਨਵੰਬਰ-2012 ਤੋਂ ਸ਼ੁੁਰੂ ਹੋ ਰਿਹਾ ਹੈ। ਇਸ ਸਬੰਧੀ ਅਗੇਤੇ ਪ੍ਰਬੰਧਾਂ ਲਈ ਅੱਜ ਜ਼ਿਲਾ ਮੋਨੀਟਰਿੰਗ ਕਮੇਟੀ ਦੀ ਬੈਠਕ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਇੰਦੂ ਮਲਹੋਤਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ: ਜਤਿੰਦਰ ਸਿੰਘ ਤੁੰਗ, ਉਪ ਅਰਥ ਤੇ ਅੰਕੜਾ ਸਲਾਹਕਾਰ ਕਮ ਨੋਡਲ ਅਫ਼ਸਰ ਸ. ਅਮਰ ਸਿੰਘ ਚਾਹਲ ਵੀ ਹਾਜ਼ਰ ਸਨ। ਬੈਠਕ ਦੀ ਪ੍ਰਧਾਨਗੀ ਕਰਦਿਆਂ ਸ੍ਰੀਮਤੀ ਇੰਦੂ ਮਲਹੋਤਰਾ ਨੇ ਕਿਹਾ ਕਿ ਇਸ ਸਰਵੇਖਣ ਦੌਰਾਨ ਸਾਰੇ ਘਰਾਂ ਵਿਚ ਗਿਣਤੀਕਾਰ
Read Full Story

ਡੇਅਰੀ ਫਾਰਮ ਵਾਲੇ ਵੀਰ ਮੱਝਾਂ, ਗਾਵਾਂ ਨੂੰ ਲੈਕੇ ਸੜਕਾਂ ‘ਤੇ ਧਰਨੇ ਦੇਣ ਲਈ ਮਜਬੂਰ

Friday, October 12, 2012

ਸੰਗਰੂਰ 12 ਅਕਤੂਬਰ ( ਅਸੀਮ ਸਾਰੋਂ ) ਦੁੱਧ ਅਤੇ ਪਾਊਡਰ ਜੋ ਬਾਹਰਲੇ ਸੂਬਿਆਂ ਵਿੱਚ ਜਾਂਦਾ ਸੀ, ਉਸ ‘ਤੇ ਰੋਕ ਲੱਗਣ ਕਾਰਨ ਵਪਾਰ ਘਾਟੇ ਵਿੱਚ ਜਾਣ ਕਾਰਨ ਡੇਅਰੀ ਫਾਰਮ ਵਿਕਣ ਕਿਨਾਰੇ ਪਹੁੰਚ ਗਏ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਮੁਸਲਿਮ ਵਿੰਗ ਦੇ ਜਿਲਾ ਪ੍ਰਧਾਨ ਵਜ਼ੀਰ ਖਾਨ ਨੇ ਕੀਤਾ। ਉਨਾਂ ਕਿਹਾ ਕਿ ਡੇਅਰੀ ਵਾਲੇ ਵੱਡੇ ਵਪਾਰੀ ਦੁੱਧ 14, 15 ਰੁ: ਖਰੀਦਦੇ ਹਨ ਜਿਸ ਨਾਲ ਖਰਚੇ ਪੂਰੇ ਨਹੀਂ ਹੁੰਦੇ । ਖਲ ਅਤੇ ਦਾਣੇ ਦੇ ਰੇਟ ਅਸਮਾਨ ਨੂੰ ਛੂਹ ਰਹੇ ਹਨ। ਛੋਟੇ ਪੱਧਰ ਦੇ ਵਪਾਰੀ ਘਾਟਾ ਪੈਣ ਕਾਰਨ ਡੇਅਰੀਆਂ ਬੰਦ ਕਰਨ
Read Full Story

Powered by Arash Info Corpopration