Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਾਘੀ 'ਤੇ ਜੁੜਨ ਵਾਲੀ ਭੀੜ ਸਰਕਾਰ ਦੀ ਨੀਂਦ ਉਡਾ ਦੇਵੇਗੀ : ਮਨਪ੍ਰੀਤ

Thursday, January 10, 2013

ਦੋਦਾ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਵੱਲੋਂ 13 ਜਨਵਰੀ ਨੂੰ ਮੇਲਾ ਮਾਘੀ `ਤੇ ਕੀਤੀ ਜਾ ਰਹੀਂ ਕਾਨਫਰੰਸ ਸਬੰਧ `ਚ ਪਿੰਡ-ਪਿੰਡ ਨੁੱਕੜ ਮੀਟਿੰਗ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਬੁੱਧਵਾਰ ਨੂੰਪਿੰਡ ਸੋਥਾ ਵਿਖੇ ਜਗਸੀਰ ਸਿੰਘ ਦੇ ਗ੍ਰਹਿ ਵਿਖੇ ਮਨਪ੍ਰੀਤ ਸਿੰਘ ਬਾਦਲ ਨੇ ਲੋਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਕਾਲੀ ਦਲ ਨੇ ਪੀਪਲਜ਼ ਪਾਰਟੀ ਨੂੰ ਦਬਾਉਣ ਲਈ ਹਰ ਹੀਲਾ ਵਰਤਿਆ ਪਰ ਪਾਰਟੀ ਇੱਕ ਸਪਰਿੰਗ ਦੀ ਤਰ੍ਹਾਂ ਹੈ ਅਤੇ ਇਸ ਨੂੰ ਜ਼ਿਆਦਾ ਦੇਰ ਤੱਕ ਦਬਾ ਕੇ ਨਹੀ ਰੱਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਮਾਘੀ
Read Full Story

ਅਮਰਿੰਦਰ ਦੇ ਬਿਆਨ ਖਿਲਾਫ ਤਿੱਖੀ ਪ੍ਰਕਿਰਿਆ

Thursday, January 10, 2013

ਚੰਡੀਗੜ੍ਹ, ਪੰਜਾਬ ਕਾਂਗਰਸ ਵਲੋਂ ਮੋਗਾ ਵਿਖੇ ਅੱਜ ਕੀਤੀ ਗਈ ਰੈਲੀ `ਤੇ ਦਿੱਤੇ ਬਿਆਨ `ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਖਿਆ ਕਿ ਕਾਂਗਰਸ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮੋਗਾ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਲਈ ਜਿੱਤ ਵਾਲੀ ਭੂਮੀ ਰਿਹਾ ਹੈ ਅਤੇ ਹਰ ਵਾਰ ਸੂਬਾ ਵਿਧਾਨ ਸਭਾ ਚੋਣਾਂ ਲਈ ਮੈਦਾਨ ਵਿਚ ਉਤਰਣ ਤੋਂ ਪਹਿਲਾਂ ਗਠਜੋੜ ਨੇ ਇਥੇ ਵੱਡੀਆਂ ਰੈਲੀਆਂ ਕਰਨ ਨੂੰ ਤਰਜੀਹ ਦਿੱਤੀ ਹੈ। ਇਸ ਲਈ ਇਸ ਵਾਰ ਵੀ ਕਾਂਗਰਸ ਪਾਰਟੀ ਨੂੰ ਮੋਗਾ ਵਿਚ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨ ਲਈ ਤਿਆਰ
Read Full Story

ਪੰਜਾਬ 'ਚ ਲੱਗਣਗੇ 708 ਕਰੋੜ ਦੇ 2 ਵੱਡੇ ਪ੍ਰਾਜੈਕਟ

Wednesday, January 9, 2013

ਚੰਡੀਗੜ੍ਹ, ਮੰਗਲਵਾਰ ਨੂੰ ਹੋਈ ਉੱਚ ਅਧਿਕਾਰ ਪ੍ਰਾਪਤ ਕਮੇਟੀ ਦੀ ਬੈਠਕ `ਚ ਪੰਜਾਬ ਸਰਕਾਰ ਨੇ ਲੁਧਿਆਣਾ ਅਤੇ ਮੁਹਾਲੀ `ਚ 2 ਵੱਡੇ ਪ੍ਰਾਜੈਕਟਾਂ ਲਈ 708.88 ਕਰੋੜ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਇਕ ਸਰਕਾਰੀ ਬੁਲਾਰੇ ਨੇ ਇਸਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਿਚ 487.38 ਕਰੋੜ ਦੀ ਰਾਸ਼ੀ `ਮਲਟੀ ਮਾਡਲ ਲਾਜੀਸਟਿਕ ਹਬ` (ਐਮ. ਐਮ. ਐਲ. ਐਚ.) `ਤੇ ਖਰਚ ਕੀਤੀ ਜਾਵੇਗੀ, ਜਿਸ ਨਾਲ ਜ਼ਿਲਾ ਲੁਧਿਆਣਾ `ਚ ਭਾਰਤ ਕੰਟੇਨਰ ਨਿਗਮ ਲਿਮਿਟਡ ਦੇ ਸਹਿਯੋਗ ਨਾਲ ਪੰਜਾਬ ਰਾਜ ਕੰਟੇਨਰ ਅਤੇ ਭੰਡਾਰਨ ਨਿਗਮ ਲਿਮਿਟਡ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ
Read Full Story

ਮੰਤਰੀ ਮੰਡਲ ਦਾ ਵਿਸਥਾਰ ਹਾਲੇ ਨਹੀਂ: ਬਾਦਲ

Wednesday, January 9, 2013

ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਪੱਸ਼ਟ ਕੀਤਾ ਹੈ ਕਿ ਮੰਤਰੀ ਮੰਡਲ ਵਿਚ ਫਿਲਹਾਲ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਦੋ ਮੰਤਰੀਆਂ ਖਿਲਾਫ਼ ਕੇਸ ਚੱਲ ਰਹੇ ਹਨ, ਜਦ ਤੱਕ ਉਨ੍ਹਾਂ ਦਾ ਨਿਪਟਾਰਾ ਨਹੀਂ ਹੁੰਦਾ ਤਦ ਤੱਕ ਕੋਈ ਨਵਾਂ ਮੰਤਰੀ ਨਹੀਂ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਹਾਲੇ ਦੇਖ ਰਹੇ ਹਨ ਕਿ ਇਨ੍ਹਾਂ ਕੇਸਾਂ ਦਾ ਕੀ ਹੁੰਦਾ ਹੈ। ਮੁੱਖ ਮੰਤਰੀ ਦੇ ਇਸ ਬਿਆਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਫਿਲਹਾਲ ਕਿਸੇ ਨਵੇਂ ਚਿਹਰੇ ਨੂੰ ਮੰਤਰੀ ਬਣਾਉਣ ਦੇ ਇੱਛੁਕ ਨਹੀਂ, ਬਲਕਿ ਟਕਸਾਲੀ
Read Full Story

ਅੰਮ੍ਰਿਤਸਰ ਵਿਖੇ ਵੀਜ਼ਾ ਕੇਂਦਰ ਦੀ ਸਥਾਪਨਾ ਲਈ ਲੋੜੀਂਦੇ ਕਦਮ ਛੇਤੀ ਚੁੱਕੇ ਜਾਣ : ਸੁਖਬੀਰ ਬਾਦਲ

Wednesday, January 9, 2013

ਚੰਡੀਗੜ੍ਹ, ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕੇਂਦਰੀ ਵਿਦੇਸ਼ ਮੰਤਰੀ ਸ਼੍ਰੀ ਸਲਮਾਨ ਖੁਰਸ਼ੀਦ ਨੂੰ ਬੇਨਤੀ ਕੀਤੀ ਕਿ ਉਹ ਅਟਾਰੀ ਸਰਹੱਦ ਸਥਿਤ ਇੰਟੈਗ੍ਰਟਿਡ ਚੈਕ ਪੋਸਟ ਜ਼ਰੀਏ ਵਪਾਰਕ ਸਰਗਰਮੀਆਂ ਦੀ ਵਧੀ ਹੋਈ ਮੰਗ ਦੀ ਪੂਰਤੀ ਲਈ ਅੰਮ੍ਰਿਤਸਰ ਵਿਖੇ ਵੀਜ਼ਾ ਕੇਂਦਰ ਦੀ ਸਥਾਪਨਾ ਲਈ ਲੋੜੀਂਦੇ ਕਦਮ ਛੇਤੀ ਚੁੱਕਣ। ਅੱਜ ਇਥੇ ਪ੍ਰਧਾਨ ਮੰਤਰੀ ਵਲੋਂ 11ਵੇਂ ਪ੍ਰਵਾਸੀ ਭਾਰਤੀ ਦਿਵਸ ਦੇ ਉਦਘਾਟਨ ਮੌਕੇ ਸਮਾਗਮ ਵਾਲੀ ਥਾਂ ਦੇ ਨੇੜੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਵਿਦੇਸ਼ ਮੰਤਰੀ
Read Full Story

ਸਾਈਕਲ ਪੋਲੋ ਚੈਂਪੀਅਨਸ਼ਿਪ ਦੇ ਦੂਜੇ ਦਿਨ ਹੋਏ ਦਿਲਚਸਪ ਮੁਕਾਬਲੇ

Tuesday, January 8, 2013

ਪਟਿਆਲਾ, 8 ਜਨਵਰੀ (ਪੀ.ਐੱਸ.ਗਰੇਵਾਲ) -ਸਥਾਨਕ ਰਾਜਾ ਭਲਿੰਦਰਾ ਸਿੰਘ ਖੇਡ ਕੰਪਲੈਕਸ ਪੋਲੋ ਗਰਾਂਊਂਡ ਵਿਖੇ ਸਾਈਕਲ ਪੋਲੋ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਪੰਜਾਬ ਸਾਈਕਲ ਪੋਲੋ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਕੌਮੀ ਸਾਈਕਲ ਪੋਲੋ ਚੈਂਪੀਅਨਸ਼ਿਪ ਦੇ ਦੂਜੇ ਦਿਨ ਅੱਜ ਦਿਲਚਸਪ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਕੌਮੀ ਸਾਈਕਲ ਪੋਲੋ ਫੈਡਰੇਸ਼ਨ ਦੇ ਸਕੱਤਰ ਸ਼੍ਰੀ ਗਜਾ ਨੰਦ ਬਰੜੇ ਨੇ ਦੱਸਿਆ ਕਿ 14ਵੀਂ ਮਹਿਲਾ ਸਾਈਕਲ ਪੋਲੋ ਦੇ ਸੀਨੀਅਰ ਵਰਗ ਦੇ ਕੌਮੀ ਮੁਕਾਬਲਿਆਂ ’ਚ ਪੰਜਾਬ ਤੇ ਰਾਜਸਥਾਨ ਦਾ ਮੁਕਾਬਲਾ 5-5 ਗੋਲਾਂ
Read Full Story

ਜ਼ਿਲਾ ਮੈਜਿਸਟਰੇਟ ਪਟਿਆਲਾ ਵੱਲੋਂ ਠੀਕਰੀ ਪਹਿਰੇ ਲਗਾਉਣ ਦੇ ਹੁਕਮ ਜਾਰੀ

Tuesday, January 8, 2013

ਪਟਿਆਲਾ, 8 ਜਨਵਰੀ (ਪੀ.ਐੱਸ.ਗਰੇਵਾਲ) -ਜ਼ਿਲਾ ਮੈਜਿਸਟਰੇਟ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਪੰਜਾਬ ਵਿਲੇਜ ਤੇ ਸਮਾਲ ਟਾਊਨ ਪੈਟਰੋਲ ਐਕਟ, 1918 ਦੀ ਧਾਰਾ 3 ਦੇ ਸਬ ਸੈਕਸ਼ਨ 1 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਟਿਆਲਾ ਜ਼ਿਲੇ ਅੰਦਰ ਪੈਂਦੇ ਪਿੰਡਾਂ, ਰੇਲਵੇ ਟਰੈਕ, ਨਹਿਰਾਂ ਦੇ ਪੁਲ, ਨਹਿਰਾਂ, ਜਲ ਨਿਕਾਸ ਦੇ ਨਾਲਿਆਂ, ਰਜਵਾਹੇ, ਇੰਡੀਅਨ ਆਇਲ ਪਾਈਪ ਲਾਈਨ, ਅਹਿਮ ਪਲਾਂਟ, ਗੈਸ ਪਾਈਪ ਲਾਈਨ ਦੀ ਪ੍ਰਾਪਰਟੀ ਅਤੇ ਬਿਜਲੀ ਦੀਆਂ ਟਰਾਂਸਮਿਸ਼ਨ ਲਾਈਨਾਂ, ਅਨਾਜ ਦੇ ਭੰਡਾਰ, ਪੈਟਰੋਲ ਪੰਪ, ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਪੈਂਦੇ ਬੈਂਕ, ਡਾਕਖਾਨਿਆਂ,
Read Full Story

ਪੰਜਾਬ, ਹਰਿਆਣਾ ਨੇ ਦਿੱਲੀ ਨੂੰ ਪਛਾੜਿਆ

Tuesday, January 8, 2013

ਪੰਜਾਬ, ਹਰਿਆਣਾ `ਚ ਬਲਾਤਕਾਰ ਦੇ ਬੀਤੇ ਸਾਲ ਦੇ ਅੰਕੜੇ ਹੋਸ਼ ਉਡਾ ਦੇਣ ਵਾਲੇ ਹਨ। 2012 `ਚ ਪੰਜਾਬ `ਚ ਬਲਾਤਕਾਰ ਦੇ 665 ਮਾਮਲੇ ਦਰਜ ਹੋਏ। ਇਸ ਲਿਹਾਜ਼ ਨਾਲ ਪੰਜਾਬ `ਰੇਪ ਕੈਪੀਟਲ` ਕਹੀ ਜਾਣ ਵਾਲੀ ਦਿੱਲੀ ਤੋਂ ਅੱਗੇ ਨਿਕਲ ਗਿਆ ਹੈ। ਦਿੱਲੀ `ਚ ਪਿਛਲੇ ਸਾਲ ਬਲਾਤਕਾਰ ਦੇ 635 ਮਾਮਲੇ ਦਰਜ ਹੋਏ ਹਨ। ਪੰਜਾਬ ਅਤੇ ਹਰਿਆਣਾ `ਚ ਲਗਾਤਾਰ ਦੂਸਰੀ ਵਾਰ ਸੱਤਾ `ਚ ਆ ਕੇ ਇਤਿਹਾਸ ਬਣਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਅਤੇ ਹੁੱਡਾ ਦੀਆਂ ਸਰਕਾਰਾਂ ਲਈ ਇਹ ਬਹੁਤ ਚਿੰਤਾ ਦਾ ਮਾਮਲਾ ਹੈ। 2011 `ਚ ਪੰਜਾਬ `ਚ ਕੁਲ 479 ਮਾਮਲੇ ਦਰਜ ਹੋਏ ਸਨ ਪਰ ਅਗਲੇ ਸਾਲ ਮਤਲਬ 2012 `ਚ ਇਸ `ਚ ਲਗਭਗ 49
Read Full Story

ਸਾਲ 2013 ਮਹਿਲਾ ਸਾਲ ਦੇ ਰੂਪ 'ਚ ਮਨਾਇਆ ਜਾਵੇ- ਅਡਵਾਨੀ

Tuesday, January 8, 2013

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਰਾਜਧਾਨੀ `ਚ ਪਿਛਲੇ ਮਹੀਨੇ ਇਕ ਵਿਦਿਆਰਥਣ ਨਾਲ ਹੋਈ ਦਰਿੰਦਗੀ ਦੇ ਮੱਦੇਨਜ਼ਰ ਸਰਕਾਰ ਤੋਂ ਮੰਗ ਕੀਤੀ ਕਿ ਸਾਲ 2013 ਨੂੰ ਮਹਿਲਾ ਸਾਲ ਐਲਾਨ ਕੀਤਾ ਜਾਵੇ ਅਤੇ ਔਰਤਾਂ ਦੀ ਸੁਰੱਖਿਆ ਸਿਹਤ ਅਤੇ ਸਨਮਾਨ ਦੇ ਮੁੱਦਿਆਂ `ਤੇ ਤਰਜੀਹ ਦੇ ਆਧਾਰ `ਤੇ ਕੰਮ ਕੀਤਾ ਜਾਵੇ। ਸ਼੍ਰੀ ਅਡਵਾਨੀ ਨੇ ਕਿਹਾ ਕਿ 16 ਦਸੰਬਰ ਨੂੰ ਜੋ ਕੁਝ ਵੀ ਹੋਇਆ ਉਹ ਬਹੁਤ ਹੀ ਨਫਰਤ ਭਰਿਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਮੰਗ ਕੀਤੀ ਹੈ ਕਿ ਸਾਲ 2013 ਨੂੰ ਮਹਿਲਾ ਸਾਲ ਐਲਾਨ ਕੀਤਾ
Read Full Story

ਯੂਥ ਪੀ.ਪੀ.ਪੀ. ਲੁਧਿਆਣਾ ਨੇ ਦੀਪੂ ਕੁਮਾਰ ਨੂੰ 14 ਨੰਬਰ ਵਾਰਡ ਦੀ ਪ੍ਰਧਾਨਗੀ ਸੋਂਪੀ

Monday, January 7, 2013

ਯੂਥ ਪੀਪਲਜ਼ ਪਾਰਟੀ ਆਫ਼ ਪੰਜਾਬ ਲੁਧਿਆਣਾ ਇਕਾਈ ਦੇ ਸ਼ਹਿਰੀ ਪ੍ਰਧਾਨ ਜਸਕੀਰਤ ਸਿੰਘ ਸਰਗੋਧਾ ਵੱਲੋਂ ਅੱਜ 14 ਨੰਬਰ ਵਾਰਡ ਦੀ ਪ੍ਰਧਾਨਗੀ ਦੀਪੂ ਕੁਮਾਰ ਨੂੰ ਦਿੱਤੀ ਗਈ। ਇਸ ਮੌਕੇ ਸਰਗੋਧਾ ਜੀ ਨੇ ਕਿਹਾ ਕਿ ਨੋਜਵਾਨ ਦੇਸ਼ ਦੀ ਅਤੇ ਸਿਆਸੀ ਪਾਰਟੀ ਦੀ ਰੀੜ ਦੀ ਹੱਡੀ ਹੰਦੇ ਹਨ। ਇਸ ਲਈ ਪਾਰਟੀ ਨੂੰ ਮਜਬੂਤ ਕਰਨ ਲਈ ਹਰ ਵਾਰਡ ਵਿੱਚ ਪ੍ਰਧਾਨ ਥਾਪੇ ਜਾਣਗੇ ਤਾਂ ਜੋ ਪਾਰਟੀ ਦੀਆ ਨੀਤੀਆ ਨੂੰ ਹਰ ਇੱਕ ਤੱਕ ਪੰਹੁਚਾਇਆ ਜਾ ਸਕੇ। ਉਹਨਾ ਅੱਗੇ ਕਿਹਾ ਕਿ ਪੀ.ਪੀ.ਪੀ ਇੱਕ ਅਜਿਹੀ ਪਾਰਟੀ ਹੈ ਜਿਸ ਦਾ ਮੁੱਖ ਏਜੰਡਾ ਹੀ ਸ਼ਹੀਦਾ ਦੇ ਸੁਪਨਿਆ ਨੂੰ ਸਕਾਰ ਕਰਦੇ ਹੋਏ
Read Full Story

ਮੱਧ ਪ੍ਰਦੇਸ਼ 'ਚ ਔਰਤਾਂ ਦੇ ਪ੍ਰਤੀ ਗਲਤ ਵਿਵਹਾਰ ਬਰਦਾਸ਼ਤ ਨਹੀਂ- ਚੌਹਾਨ

Monday, January 7, 2013

ਭੋਪਾਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਪ੍ਰਦੇਸ਼ `ਚ ਔਰਤਾਂ ਦੇ ਪ੍ਰਤੀ ਗਲਤ ਵਿਵਹਾਰ ਅਤੇ ਬਲਾਤਕਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼੍ਰੀ ਚੌਹਾਨ ਨੇ ਕਿਹਾ ਕਿ ਜਲਦੀ ਸਜ਼ਾ ਦੇਣ ਦੀ ਵਿਵਸਥਾ ਕੀਤੇ ਜਾ ਰਹੀ ਹੈ। ਘਟਨਾ ਦੀ 15 ਦਿਨਾਂ `ਚ ਜਾਂਚ ਅਤੇ 45 ਤੋਂ 60 ਦਿਨਾਂ `ਚ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਅਜਿਹਾ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਹੈ, ਜਿਸ `ਚ ਦੂਰਾਚਾਰੀਆਂ ਦੇ ਸੰਬੰਧ `ਚ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਦੋਸ਼ੀਆਂ ਨੂੰ ਡਰਾਈਵਿੰਗ ਲਾਈਸੈਂਸ ਅਤੇ
Read Full Story

ਪੰਜਾਬ ਸਰਕਾਰ 'ਤੇ ਮਨੀਸ਼ ਤਿਵਾਰੀ ਨੇ ਸਾਧਿਆ ਨਿਸ਼ਾਨਾ

Monday, January 7, 2013

ਲੁਧਿਆਣਾ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਮਨੀਸ਼ ਤਿਵਾਰੀ ਨੇ ਪੰਜਾਬ `ਚ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗਠਬੰਧਨ `ਤੇ ਹਮਲਾ ਬੋਲਦੇ ਹੋਏ ਕਿਹਾ ਕਿ ਮੌਜੂਦਾ ਸ਼ਾਸਨ ਕਾਲ `ਚ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਕਾਫੀ ਬਦਤਰ ਹੋਈ ਹੈ। ਅੰਮ੍ਰਿਤਸਰ `ਚ ਏ. ਐਸ. ਆਈ. ਦੀ ਹੱਤਿਆ ਅਤੇ ਲੁਧਿਆਣਾ ਦੇ ਇਕ ਹੋਟਲ `ਚ ਹੋਈ ਹਿੰਸਕ ਝੜੱਪ ਦੀ ਘਟਨਾ ਦਾ ਹਵਾਲਾ ਦਿੰਦੇ ਹੋਏ ਤਿਵਾਰੀ ਨੇ ਅਕਾਲੀ ਦਲ `ਤੇ ਅਪਰਾਧਕ ਤੱਤਾਂ ਨੂੰ ਸ਼ਹਿ ਦੇਣ ਦਾ ਦੋਸ਼ ਲਗਾਇਆ। ਲੁਧਿਆਣਾ ਦੀ ਘਟਨਾ `ਚ ਇਕ ਸੀਨੀਅਰ ਪੁਲਸ ਅਧਿਕਾਰੀ ਜ਼ਖਮੀ ਹੋਇਆ
Read Full Story

ਪੰਜਾਬ ਸਰਕਾਰ ਜਲ੍ਹਿਆਂ ਵਾਲਾ ਕਾਂਡ ਦੇ ਸ਼ਹੀਦਾਂ ਦੀ ਸੂਚੀ ਤਿਆਰ ਕਰਨ ਲੱਗੀ

Monday, January 7, 2013

ਅੰਮ੍ਰਿਤਸਰ, ਪੰਜਾਬ ਸਰਕਾਰ ਵੱਲੋਂ ਜਲ੍ਹਿਆਂਵਾਲਾ ਬਾਗ ਕਾਂਡ ਦੇ ਸ਼ਹੀਦਾਂ ਦੀ ਸੂਚੀ ਤਿਆਰ ਕਰਨ ਦੇ ਕੀਤੇ ਗਏ ਫੈਸਲੇ ਨਾਲ ਮੁੜ ਆਸ ਬੱਝੀ ਹੈ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਅਹਿਮ ਸਥਾਨ ਰੱਖਦੇ ਜਲ੍ਹਿਆਂਵਾਲਾ ਬਾਗ ਕਾਂਡ ਦੇ ਸਮੂਹ ਸ਼ਹੀਦਾਂ ਦੀ ਅੰਤਿਮ ਅਤੇ ਪੱਕੀ ਸੂਚੀ ਤਿਆਰ ਹੋ ਜਾਵੇਗੀ। ਇਸ ਨਾਲ ਨਵੀਂ ਪੀੜ੍ਹੀ ਨੂੰ 13 ਅਪਰੈਲ 1919 ਨੂੰ ਸ਼ਹੀਦ ਹੋਏ ਲੋਕਾਂ ਬਾਰੇ ਸਹੀ ਜਾਣਕਾਰੀ ਮਿਲ ਸਕੇਗੀ। ਇਸ ਘਟਨਾ ਨੂੰ ਵਾਪਰਿਆਂ ਲਗਭਗ 100 ਸਾਲ ਹੋਣ ਵਾਲੇ ਹਨ, ਪਰ ਹੁਣ ਤੱਕ ਇਸ ਕਾਂਡ ਦੇ ਸ਼ਹੀਦਾਂ ਦੀ ਪੱਕੀ ਸੂਚੀ ਤਿਆਰ ਨਹੀਂ ਹੋ ਸਕੀ। ਇਸ ਵੇਲੇ
Read Full Story

ਅਕਾਲੀ-ਭਾਜਪਾ ਕਾਨਫਰੰਸ ਪਿਛਲੇ ਸਾਰੇ ਰਿਕਾਰਡ ਤੋੜੇਗੀ : ਸੁਖਬੀਰ ਬਾਦਲ

Monday, January 7, 2013

ਸ੍ਰੀ ਮੁਕਤਸਰ ਸਾਹਿਬ, ਮਾਘੀ ਮੇਲੇ ਦੇ ਪਵਿੱਤਰ ਦਿਹਾੜੇ `ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਲੋਂ ਕੀਤੀ ਜਾ ਰਹੀ ਰਾਜਸੀ ਕਾਨਫਰੰਸ ਵਾਲੀ ਥਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ `ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹੁੰਚੇ। ਇਸ ਮੌਕੇ ਅਕਾਲੀ-ਭਾਜਪਾ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਆਖਿਆ ਕਿ ਪਾਰਟੀ ਦੀ ਇਸ ਵਾਰ ਜਿੱਤ ਤੋਂ ਬਾਅਦ ਮੁਕਤਸਰ ਵਿਖੇ ਪਹਿਲੀ ਕਾਨਫਰੰਸ ਹੋਵੇਗੀ, ਜੋ ਕਿ ਆਪਣੇ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ। ਇਸ ਮੌਕੇ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ
Read Full Story

ਸੁਖਬੀਰ ਦੀਆਂ ਮਿੱਠੀਆਂ ਗੱਲਾਂ ‘ਤੇ ਧਿਆਨ ਨਾ ਦੇਣ ਐਨ.ਆਰ.ਆਈਜ਼ : ਅਮਰਿੰਦਰ

Monday, January 7, 2013

ਚੰਡੀਗੜ੍ਹ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨਾਲ ਸਬੰਧਿਤ ਐਨ.ਆਰ.ਆਈਜ਼ ਨੂੰ ਡਿਪੁਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਮਿੱਠੀਆਂ ਗੱਲਾਂ ਖਿਲਾਫ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਦੇ ਝੂਠ ‘ਤੇ ਧਿਆਨ ਨਾ ਦੇਣ ਲਈ ਕਿਹਾ ਹੈ ਅਤੇ ਉਹ ਇਸ ਦੀ ਸੱਚਾਈ ਨੂੰ ਖੁਦ ਹੀ ਜਾਂਚ ਲੈਣ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਐਨ.ਆਰ.ਆਈਜ਼ ਨੂੰ ਯਾਦ ਦਿਲਾਇਆ ਕਿ ਸੁਖਬੀਰ ਤੇ ਉਸ ਦੇ ਪਿਤਾ ਨੇ ਇਹੋ ਵਾਅਦੇ ਪੰਜ ਸਾਲ ਪਹਿਲਾਂ ਵੀ ਕੀਤੇ ਸਨ, ਪਰ ਜ਼ਮੀਨੀ ਪੱਧਰ ‘ਤੇ ਕੁਝ ਵੀ ਨਹੀਂ ਕੀਤਾ ਗਿਆ, ਇਹੋ ਕਾਰਨ ਹੈ ਕਿ ਇਨ੍ਹਾਂ
Read Full Story

ਬਿਹਾਰੀਆਂ ਦਾ ਅਪਮਾਨ ਠਾਕਰੇ ਪਰਿਵਾਰ ਦੀ ਆਦਤ, ਅਜਿਹੀਆਂ ਹਰਕਤਾਂ ਤੋਂ ਉਹ ਬਾਜ਼ ਆਉਣ : ਲਾਲੂ

Monday, January 7, 2013

ਪਟਨਾ, ਰਾਸ਼ਟਰੀ ਜਨਤਾ ਦਲ (ਰਾਜਦ) ਦੇ ਰਾਸ਼ਟਰੀ ਪ੍ਰਧਾਨ ਲਾਲੂ ਪ੍ਰਸਾਦ ਨੇ ਅੱਜ ਕਿਹਾ ਕਿ ਬਿਹਾਰੀਆਂ ਦਾ ਅਪਮਾਨ ਕਰਨਾ ਠਾਕਰੇ ਪਰਿਵਾਰ ਦੀ ਆਦਤ ਬਣ ਗਈ ਹੈ ਅਤੇ ਉਨ੍ਹਾਂ ਲੋਕਾਂ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਰਾਜਦ ਨੇਤਾ ਰਾਮਚੰਦਰ ਪੂਰਵੇ ਦੇ ਦੁਬਾਰਾ ਰਾਜਦ ਦਾ ਸੂਬਾ ਪ੍ਰਧਾਨ ਚੁਣੇ ਜਾਣ ਦੇ ਮੌਕੇ `ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਠਾਕਰੇ ਪਰਿਵਾਰ, ਭਾਵੇਂ ਰਾਜ ਠਾਕਰੇ ਜਾਂ ਊਧਵ ਠਾਕਰੇ ਹੋਣ, ਨੂੰ ਦੇਸ਼ ਨੂੰ ਖੰਡਤ ਕਰਨ ਵਾਲੇ ਲੋਕ ਦੱਸਦੇ ਹੋਏ ਕਿਹਾ ਕਿ ਉਹ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ
Read Full Story

ਦਿੱਲੀ ਗੈਂਗ ਰੇਪ ਮਾਮਲੇ ਲਈ ਬਿਹਾਰੀ ਜ਼ਿੰਮੇਵਾਰ : ਰਾਜ ਠਾਕਰੇ

Sunday, January 6, 2013

ਮੁੰਬਈ, ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਮਨਸੇ) ਮੁਖੀ ਰਾਜ ਠਾਕਰੇ ਨੇ ਦਿੱਲੀ `ਚ 16 ਦਸੰਬਰ ਦੀ ਰਾਤ ਲੜਕੀ ਨਾਲ ਹੋਏ ਗੈਂਗ ਰੇਪ ਦੀ ਘਿਨੋਣੀ ਵਾਰਦਾਤ ਲਈ ਬਿਹਾਰੀ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਠਾਕਰੇ ਨੇ ਬੀਤੀ ਰਾਤ ਮੁੰਬਈ ਦੇ ਉਪ ਨਗਰ ਇਲਾਕੇ ਗੋਰੇਗਾਂਵ `ਚ ਇਕ ਸਭਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਦਿੱਲੀ `ਚ ਹੋਏ ਸਮੂਹਿਕ ਬਲਾਤਕਾਰ ਮਾਮਲੇ ਬਾਰੇ ਸਾਰੇ ਗੱਲ ਕਰ ਰਹੇ ਹਨ, ਪਰ ਇਸ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਕਿ ਇਹ ਲੋਕ (ਵਾਰਦਾਤ ਨੂੰ ਅੰਜਾਮ ਦੇਣ ਵਾਲੇ) ਕਿੱਥੋਂ ਆਏ ਸਨ। ਕੋਈ ਨਹੀਂ ਪੁੱਛ ਰਿਹਾ ਕਿ ਇਹ ਕਿਸ ਨੇ ਕੀਤਾ ਹੈ। ਉਨ੍ਹਾਂ
Read Full Story

ਮਾਰੂਤੀ ਦਾ ਗੁਜਰਾਤ ਕਾਰਖਾਨਾ 2015 'ਚ ਹੋਵੇਗਾ ਚਾਲੂ

Saturday, January 5, 2013

ਵਢੋਦਰਾ, ਮਾਰੂਤੀ ਸੁਜ਼ੂਕੀ ਦਾ ਉੱਤਰੀ ਗੁਜਰਾਤ ਦੇ ਮਹਿਸਾਣਾ ਜ਼ਿਲੇ ਦਾ ਬੇਛਰਾਜੀ ਕਾਰਖਾਨਾ 2015 ਦੇ ਮੱਧ ਤੱਕ ਚਾਲੂ ਹੋਵੇਗਾ। ਕੰਪਨੀ ਦੇ ਮੁੱਖ ਅਧਿਕਾਰੀ ਐੱਸ. ਵਾਈ. ਸਿੱਦੀਕੀ ਨੇ ਇਹ ਜਾਣਕਾਰੀ ਦਿੱਤੀ। ਸਿੱਦਕੀ ਨੇ ਕਿਹਾ ਕਿ ਇਸ ਇਕਾਈ `ਚ ਸਲਾਨਾ ਢਾਈ ਲੱਖ ਕਾਰਾਂ ਦਾ ਵਿਨਿਰਮਾਣ ਹੋਵੇਗਾ। ਕੰਪਨੀ ਦੇ ਗੁੜਗਾਓਂ ਅਤੇ ਮਾਨੇਸਰ ਹਰਿਆਣਾ ਦੇ ਕਾਰਖਾਨਿਆਂ `ਚ ਸਲਾਨਾ 17.5 ਲੱਖ ਕਾਰਾਂ ਦਾ ਵਿਨਿਰਮਾਣ ਹੋ ਰਿਹਾ ਹੈ। ਇਸ ਕਾਰਖਾਨੇ ਦੇ ਸ਼ੁਰੂ ਹੋਣ ਨਾਲ ਕੰਪਨੀ ਦੀ ਸਲਾਨਾ ਉਤਪਾਦਨ ਸਮਰੱਥਾ 20 ਲੱਖ ਕਾਰਾਂ ਦੀ ਹੋ
Read Full Story

ਇੰਟਰਨੈੱਟ ਬੈਂਕਿੰਗ ਰਾਹੀਂ ਫਰਜ਼ੀ ਪਤੇ 'ਤੇ ਦੋ ਖਾਤਿਆਂ 'ਚੋਂ 14 ਲੱਖ ਰੁਪਏ ਉਡਾਏ

Saturday, January 5, 2013

ਫ਼ਰੀਦਕੋਟ, ਇੰਟਰਨੈੱਟ ਬੈਕਿੰਗ ਰਾਹੀਂ ਆਈ. ਸੀ. ਆਈ. ਸੀ. ਆਈ. ਬੈਂਕ ਦੇ ਦੋ ਖਾਤਾਧਾਰਕਾਂ ਦੇ ਖਾਤੇ ਵਿਚੋਂ ਇਕ ਵਿਅਕਤੀ ਨੇ ਗਲਤ ਨਾਮ ਅਤੇ ਗਲਤ ਪਤੇ ਦੇ ਆਧਾਰ `ਤੇ ਬੈਂਕ ਮੁਲਾਜ਼ਮਾਂ ਦੀ ਕਥਿਤ ਮਿਲੀਭੁਗਤ ਨਾਲ 14 ਲੱਖ 60 ਹਜ਼ਾਰ ਰੁਪਏ ਕਢਵਾ ਲਏ। ਪੁਲਸ ਨੇ ਇਸ ਮਾਮਲੇ ਵਿਚ ਜਾਂਚ ਉਪਰੰਤ ਕੇਸ ਦਰਜ ਕਰ ਲਿਆ ਹੈ, ਪਰ ਅਜੇ ਤਕ ਕੋਈ ਗ੍ਰਿਫਤਾਰੀ ਨਹੀਂ ਹੋਈ। ਜਿਸ ਕਾਰਨ ਪੀੜਤ ਖਾਤਾਧਾਰਕ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟੀਚਰ ਕਾਲੋਨੀ ਫਰੀਦਕੋਟ ਨਿਵਾਸੀ ਗੁਰਬੀਰ ਸਿੰਘ ਅਤੇ ਹਰੀ ਨੌ ਪਿੰਡ ਨਿਵਾਸੀ ਮਨਦੀਪ
Read Full Story

ਬਲਾਤਕਾਰੀਆਂ ਦੀ ਸਜ਼ਾ ਫਾਂਸੀ ਤੋਂ ਘੱਟ ਨਹੀਂ ਹੋਣੀ ਚਾਹੀਦੀ

Saturday, January 5, 2013

ਜਲੰਧਰ,ਦਿੱਲੀ ਵਿਚ ਗੈਂਗਰੇਪ ਦਾ ਸ਼ਿਕਾਰ ਹੋਣ ਵਾਲੀ ਵਿਦਿਆਰਥਣ ਲੜਕੀ ਦੀ ਸਿੰਗਾਪੁਰ ਦੇ ਹਸਪਤਾਲ ਵਿਚ ਹੋਈ ਮੌਤ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਗੱਲ ਭਾਜਪਾ ਨੇਤਾ ਅਤੇ ਜਲੰਧਰ ਨਗਰ ਨਿਗਮ ਦੇ ਤੀਜੀ ਵਾਰ ਕੌਂਸਲਰ ਚਲੇ ਆ ਰਹੇ ਮਨਜਿੰਦਰ ਸਿੰਘ ਚੱਠਾ ਨੇ ਅੱਜ ਇਥੇ ਆਖੀ। ਉਨ੍ਹਾਂ ਕਿਹਾ ਕਿ ਦਰਿੰਦਿਆਂ ਵਲੋਂ ਕੀਤੀ ਗਈ ਘਿਨੌਣੀ ਹਰਕਤ ਵਾਸਤੇ ਉਨ੍ਹਾਂ ਨੂੰ ਜੇਕਰ ਫਾਂਸੀ ਦੀ ਸਜ਼ਾ ਵੀ ਦਿੱਤੀ ਜਾਂਦੀ ਹੈ ਤਾਂ ਉਹ ਵੀ ਘੱਟ ਹੋਵੇਗੀ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਅਜਿਹੇ ਮਾਮਲਿਆਂ ਦੇ ਦੋਸ਼ੀਆਂ ਵਾਸਤੇ ਪੱਕੇ ਤੌਰ `ਤੇ ਹੀ
Read Full Story

Powered by Arash Info Corpopration