Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

2013 'ਚ ਪਾਕਿ ਨੂੰ ਵੀ ਬਿਜਲੀ ਦੇਣ ਦੇ ਸਮਰੱਥ ਹੋਵੇਗਾ ਪੰਜਾਬ : ਸੁਖਬੀਰ

Saturday, October 13, 2012

ਸੀ.ਆਈ.ਆਈ. ਕਾਨਫਰੰਸ `ਚ ਭਾਸ਼ਣ, ਝਾਰਖੰਡ `ਚ ਵੀ ਥਰਮਲ ਪ੍ਰੋਜੈਕਟ ਲਾਉਣ ਦੀ ਯੋਜਨਾ ਚੰਡੀਗੜ, ਪੰਜਾਬ ਸਾਲ 2013 ਵਿਚ ਦੇਸ਼ ਦਾ ਪਹਿਲਾ ਬਿਜਲੀ ਦੀ ਬਹੁਤਾਤ ਵਾਲਾ ਸੂਬਾ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਰਾਜ ਅੰਦਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ 2007 ਵਿਚ ਕਾਰਜਭਾਰ ਸੰਭਾਲਣ ਸਮੇਂ ਪੈਦਾ ਹੁੰਦੀ 6591 ਮੈਗਾਵਾਟ ਬਿਜਲੀ ਦੇ ਮੁਕਾਬਲੇ ਅਗਲੇ ਸਾਲ ਦੇ ਅੰਤ ਤੱਕ 14487 ਮੈਗਾਵਾਟ ਬਿਜਲੀ ਪੈਦਾ ਹੋਵੇਗੀ। ਅੱਜ ਇਥੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ ਵਲੋਂ ਉਤਰੀ ਖੇਤਰ ਵਿਚ ਬਿਜਲੀ ਸੁਧਾਰਾਂ ਦੇ ਵਿਸ਼ੇ `ਤੇ ਕਰਵਾਈ ਗਈ ਇਕ ਕਾਨਫਰੰਸ ਦਾ
Read Full Story

ਪੰਜਾਬ 'ਚ ਨਸ਼ਿਆਂ ਦੀ ਸਮੱਗਲਿੰਗ ਲਈ ਕੇਂਦਰ ਸਰਕਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ : ਬਾਦਲ

Saturday, October 13, 2012

ਟਿਆਲਾ, ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ `ਚ ਕੌਮਾਂਤਰੀ ਸਰਹੱਦਾਂ ਰਾਹੀਂ ਹੁੰਦੀ ਨਸ਼ਿਆਂ ਦੀ ਸਮੱਗਲਿੰਗ ਲਈ ਕੇਂਦਰ ਦੀ ਕਾਂਗਰਸ ਦੀ ਅਗਵਾਈ ਹੇਠਲੀ ਸਰਕਾਰ ਨੂੰ ਸਿੱਧੇ ਤੌਰ `ਤੇ ਜ਼ਿੰਮੇਵਾਰ ਠਹਿਰਾਇਆ ਹੈ। ਸ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਇਕ ਸੋਚੀ-ਸਮਝੀ ਚਾਲ ਤਹਿਤ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦੇ ਮਨਸੂਬੇ ਘੜਦੀ ਰਹਿੰਦੀ ਹੈ। ਸ. ਬਾਦਲ ਅੱਜ ਪਟਿਆਲਾ ਦੇ ਸ਼ੀਸ਼ ਮਹਿਲ ਵਿਖੇ ਲੱਗੇ ਖੇਤਰੀ ਸਰਸ ਮੇਲੇ ਦਾ ਰਸਮੀ ਉਦਘਾਟਨ ਕਰਨ ਪੁੱਜੇ ਹੋਏ ਸਨ। ਇਸ ਮੌਕੇ ਸ. ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ
Read Full Story

ਬੱਸ ਕਿਰਾਏ 'ਚ 20 ਫੀਸਦੀ ਵਾਧਾ ਅੱਜ ਤੋਂ

Saturday, October 13, 2012

ਲੁਧਿਆਣਾ, ਰਾਜ ਸਰਕਾਰ ਨੇ 13 ਅਕਤੂਬਰ 2012 ਤੋਂ ਪ੍ਰਦੇਸ਼ ਵਿਚ ਬੱਸਾਂ ਦੇ ਕਿਰਾਇਆਂ ਵਿਚ 20 ਫੀਸਦੀ ਦਾ ਵਾਧਾ ਕਰ ਦਿੱਤਾ ਹੈ, ਜਦਕਿ 15 ਸਤੰਬਰ 2010 ਦੇ ਬਾਅਦ ਸਿਰਫ 23 ਮਹੀਨਿਆਂ ਦੇ ਬਾਅਦ ਹੀ ਬੱਸ ਕਿਰਾਇਆਂ ਵਿਚ ਭਾਰੀ ਵਾਧੇ ਦੇ ਕਾਰਨ ਇਸ ਦਾ ਖਮਿਆਜ਼ਾ ਪੰਜਾਬ ਦੀ ਗਰੀਬ ਜਨਤਾ ਦੇ ਨਾਲ-ਨਾਲ ਆਮ ਵਿਅਕਤੀ ਨੂੰ ਵੀ ਭੁਗਤਣ ਦੇ ਲਈ ਮਜਬੂਰ ਹੋਣਾ ਪਵੇਗਾ। ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਟਰਾਂਸਪੋਰਟ ਮਨਦੀਪ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਬੱਸਾਂ ਦਾ ਕਿਰਾਇਆ ਵਧਾਉਣ ਲਈ ਰਾਜ ਸਰਕਾਰ ਨੂੰ ਪ੍ਰਸਤਾਵ ਭੇਜਿਆ ਸੀ ਕਿ ਡੀਜ਼ਲ ਕੀਮਤਾਂ ਦੇ ਵਾਧੇ ਨਾਲ ਬੱਸਾਂ ਦਾ
Read Full Story

ਗੁਰਪ੍ਰੀਤ ਸਿੰਘ ਥਿੰਦ ਨੇ ਐੱਸ. ਡੀ. ਐੱਮ. ਵਜੋਂ ਵਾਧੂ ਅਹੁਦਾ ਸੰਭਾਲਿਆ

Friday, October 12, 2012

ਸੰਗਰੂਰ, 12 ਅਕਤੂਬਰ (ਅਸੀਮ ਸਾਰੋਂ)-ਸ. ਗੁਰਪ੍ਰੀਤ ਸਿੰਘ ਥਿੰਦ, ਪੀ. ਸੀ. ਐੱਸ. ਨੇ ਸਥਾਨਕ ਉੱਪ ਮੰਡਲ ਮੈਜਿਸਟ੍ਰੇਟ ਕੰਪਲੈਕਸ ਵਿਖੇ ਐੱਸ. ਡੀ. ਐੱਮ. ਸੰਗਰੂਰ ਵਜੋਂ ਵਾਧੂ ਅਹੁਦਾ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਸ. ਥਿੰਦ ਮੌਜੂਦਾ ਸਮੇਂ ਜ਼ਿਲਾ ਸੰਗਰੂਰ ਅਤੇ ਬਰਨਾਲਾ ਵਿਖੇ ਬਤੌਰ ਜ਼ਿਲਾ ਟਰਾਂਸਪੋਰਟ ਅਫ਼ਸਰ ਵਜੋਂ ਸੇਵਾ ਨਿਭਾਅ ਰਹੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਸ. ਥਿੰਦ ਨੇ ਭਰੋਸਾ ਦਿੱਤਾ ਕਿ ਉਹ ਆਪਣੀਆਂ ਬਾਕੀ ਜਿੰਮੇਵਾਰੀਆਂ ਦੇ ਨਾਲ-ਨਾਲ ਬਤੌਰ ਐੱਸ. ਡੀ. ਐੱਮ. ਸੰਗਰੂਰ ਵਜੋਂ ਵੀ ਸ਼ਾਨਦਾਰ ਸੇਵਾਵਾਂ ਦੇਣ ਦਾ ਯਤਨ ਕਰਨਗੇ। ਉਨਾਂ ਦੀ ਕੋਸ਼ਿਸ਼
Read Full Story

ਡਿਪਟੀ ਕਮਿਸ਼ਨਰ ਵੱਲੋਂ ਉੱਘੀ ਸਾਹਿਤਕਾਰ ਦਲੀਪ ਕੌਰ ਟਿਵਾਣਾ ਦਾ ਸਨਮਾਨ

Friday, October 12, 2012

ਪਟਿਆਲਾ, 12 ਅਕਤੂਬਰ (ਪੀ.ਐਸ.ਗਰੇਵਾਲ) -ਲੇਖਕ ਅਤੇ ਸਾਹਿਤਕਾਰ ਸਮਾਜ ਦਾ ਦਰਪਣ ਹਨ ਜਿਨ੍ਹਾਂ ਦੀਆਂ ਲਿਖਤਾਂ ਤੋਂ ਸੇਧ ਲੈ ਕੇ ਨਵੀਂ ਪੀੜੀ ਨੂੰ ਆਪਣੇ ਵਿਰਸੇ, ਭਾਸ਼ਾ ਅਤੇ ਸਾਹਿਤ ਨਾਲ ਜੁੜਨ ਦੀ ਪ੍ਰੇਰਨਾ ਮਿਲਦੀ ਹੈੈ । ’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੇ ਮਹਿਮਾਨ ਘਰ ਵਿਖੇ ਸਰਸਵਤੀ ਪੁਰਸਕਾਰ ਨਾਲ ਸਨਮਾਨਿਤ ਅਤੇ ਸਾਹਿਤਕਾਰ ਡਾ. ਦਲੀਪ ਕੌਰ ਟਿਵਾਣਾ ਦਾ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਸਨਮਾਨ ਕਰਦਿਆਂ ਕੀਤਾ । ਸ਼੍ਰੀ ਜੀ.ਕੇ. ਸਿੰਘ ਨੇ ਡਾ. ਦਲੀਪ ਕੌਰ ਟਿਵਾਣਾ ਦੀਆਂ ਲਿਖਤਾਂ ਨੂੰ
Read Full Story

ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ੇੜੀ- ਰਾਹੁਲ

Friday, October 12, 2012

ਚੰਡੀਗੜ੍ਹ, ਵਿਕਾਸ ਦੇ ਕੰਮਾਂ `ਚ ਵਿਰੋਧੀ ਧਿਰ ਰੋੜਾ ਬਣ ਰਿਹਾ ਹੈ। ਐੱਫ. ਡੀ. ਆਈ. ਦਾ ਮਤਲਬ ਕਿਸਾਨਾਂ ਨੂੰ ਉਨ੍ਹਾਂ ਦਾ ਪੈਸਾ ਦਿਵਾਉਣਾ ਹੈ। ਕਾਂਗਰਸ ਦੇ ਸਕੱਤਰ ਜਨਰਲ ਰਾਹੁਲ ਗਾਂਧੀ ਨੇ ਪੰਜਾਬ ਯੂਨੀਵਰਸਿਟੀ `ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਵਿਰੋਧੀ ਧਿਰ `ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਬਿਨਾਂ ਕਿਸੇ ਰਾਜਨੀਤਕ ਪਾਰਟੀ ਦਾ ਨਾਂ ਲਏ ਕਿਹਾ ਕਿ ਵਿਰੋਧੀ ਐੱਫ. ਡੀ. ਆਈ. ਅਤੇ ਕਦੇ ਲੈਂਡ ਅਕਵਾਇਰਿੰਗ ਨੂੰ ਲੈ ਕੇ ਜਨਤਾ ਨੂੰ ਅਸਲੀ ਮੁੱਦਿਆਂ ਤੋਂ ਭਟਕਾ ਰਹੀ ਹੈ। ਰਾਹੁਲ ਨੇ ਕਿਹਾ ਕਿ ਅੱਜ ਪੰਜਾਬ `ਚ 10 `ਚੋਂ 7 ਨੌਜਵਾਨ ਨਸ਼ੇ ਦੇ ਆਦੀ ਹਨ। ਕੇਂਦਰ
Read Full Story

ਛੇਵੀਂ ਆਰਥਿਕ ਗਣਨਾ ਸੰਬੰਧੀ ਮੀਟਿੰਗ

Friday, October 12, 2012

ਸੰਗਰੂਰ, 12 ਅਕਤੂਬਰ (ਅਸੀਮ ਸਾਰੋਂ)-ਛੇਵੀਂ ਆਰਥਿਕ ਗਣਨਾ ਦਾ ਸਰਵੇਖਣ ਮਹੀਨਾ ਨਵੰਬਰ-2012 ਤੋਂ ਸ਼ੁੁਰੂ ਹੋ ਰਿਹਾ ਹੈ। ਇਸ ਸਬੰਧੀ ਅਗੇਤੇ ਪ੍ਰਬੰਧਾਂ ਲਈ ਅੱਜ ਜ਼ਿਲਾ ਮੋਨੀਟਰਿੰਗ ਕਮੇਟੀ ਦੀ ਬੈਠਕ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਇੰਦੂ ਮਲਹੋਤਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ: ਜਤਿੰਦਰ ਸਿੰਘ ਤੁੰਗ, ਉਪ ਅਰਥ ਤੇ ਅੰਕੜਾ ਸਲਾਹਕਾਰ ਕਮ ਨੋਡਲ ਅਫ਼ਸਰ ਸ. ਅਮਰ ਸਿੰਘ ਚਾਹਲ ਵੀ ਹਾਜ਼ਰ ਸਨ। ਬੈਠਕ ਦੀ ਪ੍ਰਧਾਨਗੀ ਕਰਦਿਆਂ ਸ੍ਰੀਮਤੀ ਇੰਦੂ ਮਲਹੋਤਰਾ ਨੇ ਕਿਹਾ ਕਿ ਇਸ ਸਰਵੇਖਣ ਦੌਰਾਨ ਸਾਰੇ ਘਰਾਂ ਵਿਚ ਗਿਣਤੀਕਾਰ
Read Full Story

ਡੇਅਰੀ ਫਾਰਮ ਵਾਲੇ ਵੀਰ ਮੱਝਾਂ, ਗਾਵਾਂ ਨੂੰ ਲੈਕੇ ਸੜਕਾਂ ‘ਤੇ ਧਰਨੇ ਦੇਣ ਲਈ ਮਜਬੂਰ

Friday, October 12, 2012

ਸੰਗਰੂਰ 12 ਅਕਤੂਬਰ ( ਅਸੀਮ ਸਾਰੋਂ ) ਦੁੱਧ ਅਤੇ ਪਾਊਡਰ ਜੋ ਬਾਹਰਲੇ ਸੂਬਿਆਂ ਵਿੱਚ ਜਾਂਦਾ ਸੀ, ਉਸ ‘ਤੇ ਰੋਕ ਲੱਗਣ ਕਾਰਨ ਵਪਾਰ ਘਾਟੇ ਵਿੱਚ ਜਾਣ ਕਾਰਨ ਡੇਅਰੀ ਫਾਰਮ ਵਿਕਣ ਕਿਨਾਰੇ ਪਹੁੰਚ ਗਏ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਮੁਸਲਿਮ ਵਿੰਗ ਦੇ ਜਿਲਾ ਪ੍ਰਧਾਨ ਵਜ਼ੀਰ ਖਾਨ ਨੇ ਕੀਤਾ। ਉਨਾਂ ਕਿਹਾ ਕਿ ਡੇਅਰੀ ਵਾਲੇ ਵੱਡੇ ਵਪਾਰੀ ਦੁੱਧ 14, 15 ਰੁ: ਖਰੀਦਦੇ ਹਨ ਜਿਸ ਨਾਲ ਖਰਚੇ ਪੂਰੇ ਨਹੀਂ ਹੁੰਦੇ । ਖਲ ਅਤੇ ਦਾਣੇ ਦੇ ਰੇਟ ਅਸਮਾਨ ਨੂੰ ਛੂਹ ਰਹੇ ਹਨ। ਛੋਟੇ ਪੱਧਰ ਦੇ ਵਪਾਰੀ ਘਾਟਾ ਪੈਣ ਕਾਰਨ ਡੇਅਰੀਆਂ ਬੰਦ ਕਰਨ
Read Full Story

ਤਹਿਸੀਲ ਪੱਧਰੀ ਦੋ ਦਿਨਾਂ ਵਿਗਿਆਨ ਪ੍ਰਦਰਸ਼ਨੀ ‘ਚ ਗਣਿਤ ਅਧਿਆਪਕ ਅਤੇ ਉਡਾਣ ਪੋ੍ਰਜੈਕਟ ਦੇ ਸੰਚਾਲਕ ਦੇਵੀ ਦਿਆਲ ਦਾ ਮਾਡਲ ਅਵੱਲ ਰਿਹਾ

Friday, October 12, 2012

ਸੰਗਰੂਰ 12 ਅਕਤੂਬਰ ( ਅਸੀਮ ਸਾਰੋਂ ) ਸ. ਸ.ਸ. ਸਕੂਲ ਜਹਾਂਗੀਰ ਕਹੇਰੂ ਵਿਖੇ ਆਯੋਜਿਤ ਤਹਿਸੀਲ ਪੱਧਰੀ ਦੋ ਦਿਨਾਂ ਵਿਗਿਆਨ ਪ੍ਰਦਰਸ਼ਨੀ ‘ਚ ਸਰਕਾਰੀ ਹਾਈ ਸਕੂਲ ਬੇਨੜਾ ਦੇ ਗਣਿਤ ਅਧਿਆਪਕ ਅਤੇ ਉਡਾਣ ਪੋ੍ਰਜੈਕਟ ਦੇ ਸੰਚਾਲਕ ਦੇਵੀ ਦਿਆਲ ਦਾ ਮਾਡਲ ਅਵੱਲ ਰਿਹਾ। ਜਦਕਿ ਇਸੇ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਗੁਰਧਿਆਨ ਸਿੰਘ ਅਤੇ ਮਲਕੀਤ ਸਿੰਘ ਦਾ ਮਾਡਲ ਤਹਿਸੀਲ ਵਿੱਚੋਂ ਦੂਜੇ ਸਥਾਨ ‘ਤੇ ਰਿਹਾ। ਅੱਜ ਸਕੂਲ ਪੁੱਜਣ ‘ਤੇ ਇਸ ਤਿੰਨ ਮੈਂਬਰੀ ਟੀਮ ਦਾ ਮੁੱਖ ਅਧਿਆਪਕ ਸ੍ਰੀ ਬੁੱਧ ਰਾਮ ਸਟੇਟ ਐਵਾਰਡੀ ਦੀ ਅਗਵਾਈ ਵਿੱਚ ਸਮੂਹ ਸਟਾਫ ਨੇ ਸਵਾਗਤ ਕੀਤਾ ਅਤੇ
Read Full Story

ਦਲਿਤ ਸਮਾਜ ਅਤੇ ਨੌਜਵਾਨ ਵਰਗ ਕਾਂਗਰਸ ਪਾਰਟੀ ਦੇ ਅਟੁੱਟ ਅੰਗ: ਰਾਹੁਲ ਗਾਂਧੀ

Friday, October 12, 2012

ਸੰਗਰੂਰ 12 ਅਕਤੂਬਰ (ਅਸੀਮ ਸਾਰੋਂ ) ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਸ੍ਰੀ ਰਾਹੁਲ ਗਾਂਧੀ ਜੋ ਪਾਰਟੀ ਵਰਕਰਾਂ ਦੀਆਂ ਦੁੱਖ ਤਕਲੀਫਾਂ ਸੁਣਨ ਲਈ ਦੋ ਦਿਨਾਂ ਦੇ ਪੰਜਾਬ ਦੌਰੇ ‘ਤੇ ਆਏ ਹੋਏ ਸਨ, ਉਨਾਂ ਦਲਿਤ ਸਮਾਜ ਨਾਲ ਸਬੰਧਤ ਪੰਜਾਬ ਯੂਥ ਕਾਂਗਰਸ ਦੀ ਸੂਬਾ ਜਨਰਲ ਸਕੱਤਰ ਅਤੇ ਲੋਕ ਸਭਾ ਪਟਿਆਲਾ ਦੇ ਇੰਚਾਰਜ ਬੀਬੀ ਪੂਨਮ ਕਾਂਗੜਾ ਵੱਲੋਂ ਕੀਤੇ ਜਾ ਰਹੇ ਦਲਿਤ ਸਮਾਜ ਅਤੇ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਕੰਮਾਂ ਤੋਂ ਖੁਸ਼ ਹੋਕੇ ਉਨਾਂ ਨੂੰ ਵਿਸ਼ੇਸ ਤੌਰ ‘ਤੇ ਯੂ.ਟੀ ਗੈਸਟ ਹਾਊਸ ਚੰਡੀਗੜ ਵਿੱਖੇ ਬੁਲਾ ਕੇ ਇਨਾਂ ਕੰਮਾਂ ਲਈ ਸ਼ਾਬਾਸੀ ਦਿੱਤੀ । ਉਥੇ ਹੀ
Read Full Story

ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਜਿਲਾ ਸੰਗਰੂਰ ਦੇ 24 ਅਹੁਦੇਦਾਰਾਂ ਦੀ ਕੀਤੀ ਚੋਣ

Friday, October 12, 2012

ਸੰਗਰੂਰ 12 ਅਕਤੂਬਰ (ਅਸੀਮ ਸਾਰੋਂ) ਅੱਜ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਜਿਲਾ ਸੰਗਰੂਰ ਦੇ 24 ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਕਰਯੋਗ ਹੈ ਕਿ ਕੁਲਵੰਤ ਸਿੰਘ ਜਲਾਨ ਦੇ ਨਵੇਂ ਬਣ ਰਹੇ ਆਲੀਸ਼ਾਨ ਹੋਟਲ ਕੇ.ਟੀ ਰਾਇਲ ਨਜਦੀਕ ਨਾਨਕਿਆਣਾ ਚੌਂਕ , ਸੰਗਰੂਰ ਦੇ ਅਲੀਸ਼ਾਨ ਹਾਲ ਵਿੱਚ ਹੋਏ ਭਰਵੇਂ ਇੱਕਠ ਵਿੱਚ ਨਵੇਂ ਬਣਾਏ ਗਏ 24 ਅਹੁਦੇਦਾਰਾਂ ਨੂੰ ਅਹੁਦੇਦਾਰੀਆਂ ਦੇ ਪ੍ਰਮਾਣ ਪੱਤਰ ਸੌਂਪੇ ਗਏ। ਇਸ ਨਿਯੁਕਤੀਆਂ ਤਹਿਤ ਵਿਜੈ ਕੁਮਾਰ ਸਾਹਨੀ, ਕੁਲਵਿੰਦਰ ਸਿੰਘ ਲਾਲੀ ਨੂੰ ਸੀਨੀਅਰ ਮੀਤ ਪ੍ਰਧਾਨ, ਇਕਬਾਲਜੀਤ ਸਿੰਘ ਪੂਨੀਆ , ਕੁਲਵੰਤ ਸਿੰਘ, ਸੌਦਾਗਰ ਸਿੰਘ,
Read Full Story

ਵਧਦੀ ਮਹਿੰਗਾਈ ਕਾਰਨ ਬਾਜ਼ਾਰ 'ਚ ਮੰਦੀ ਦੀ ਲਹਿਰ

Friday, October 12, 2012

ਜਲੰਧਰ, ਇਕ ਆਦਮੀ ਦੀ ਜ਼ਰੂਰਤ `ਰੋਟੀ, ਕੱਪੜਾ ਅਤੇ ਮਕਾਨ` `ਤੇ ਨਿਰਭਰ ਕਰਦੀ ਹੈ ਅਤੇ ਦੇਸ਼ ਦਾ ਮੱਧ ਅਤੇ ਹੇਠਲਾਂ ਵਰਗ ਆਪਣੇ ਆਪ ਉਸ ਸਮੇਂ ਲਾਚਾਰ ਮਹਿਸੂਸ ਕਰਦਾ ਹੈ, ਜਦੋਂ ਲਗਾਤਾਰ ਵਧਦੀ ਮਹਿੰਗਾਈ ਉਸ ਦਾ ਲੱਕ ਤੋੜ ਦਿੰਦੀ ਹੈ। ਖਾਦ ਵਸਤੂਆਂ ਦੀ ਮਹਿੰਗਾਈ ਦਰ ਵੱਡੇ ਪੱਧਰ `ਤੇ ਪਹੁੰਚਣ ਨਾਲ ਇਸ ਦੇਸ਼ ਦੀ 40 ਫੀਸਦੀ ਆਬਾਦੀ ਨੂੰ 2 ਵਕਤ ਦੀ ਰੋਟੀ ਦੇ ਲਾਲੇ ਪਏ ਹੋਏ ਹਨ। ਇਹੀ ਕਾਰਨ ਹੈ ਕਿ ਅੱਜ ਇਕ ਆਮ ਵਿਅਕਤੀ ਦੀ ਖਰੀਦ ਸਮਰੱਥਾ ਕਮਜ਼ੋਰ ਹੋ ਕੇ ਰਹਿ ਗਈ ਹੈ, ਜਿਸ ਦੇ ਨਤੀਜੇ ਵਜੋਂ ਬਾਜ਼ਾਰ ਵਿਚ ਖਾਦ ਵਸਤਾਂ ਤੇ ਅਤਿਰਿਕਤ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ
Read Full Story

ਪ੍ਰੈਸ ਕਲੱਬ ਪਟਿਆਲਾ ਵਿਚ ਪਿ੍ਰਟਰਜ਼ ਐਸ਼ੋਸੀਏਸ਼ਨ ਪਟਿਆਲਾ ‘ਮਰਜ’

Friday, October 12, 2012

ਪਟਿਆਲਾ 11 ਅਕਤੂਬਰ (ਪੀ.ਐਸ.ਗਰੇਵਾਲ)- ਪ੍ਰੈਸ ਕਲੱਬ ਪਟਿਆਲਾ ਨੂੰ ਅੱਜ ਉਸ ਵੇਲੇ ਭਾਰੀ ਤਾਕਤ ਮਿਲੀ ਜਦੋਂ ਪਟਿਆਲਾ ਦੀ ਸਮੁੱਚੇ ਪਿ੍ਰਟਿਰਜ ਨੇ ਕਲੱਬ ਵਿਚ ਆਸਥਾ ਪ੍ਰਗਟਾ ਦਿਤੀ। ਅੱਜ ਪ੍ਰੈਸ ਕਲੱਬ ਪਟਿਆਲਾ ਦੇ ਹੈਡ ਕੁਆਟਰ ਬਾਰਾਂਦਰੀ ਪਟਿਆਲਾ ਵਿਚ ਵਿਸ਼ੇਸ ਇਕਤਰਤਾ ਦੌਰਾਨ ਪਟਿਆਲਾ ਪਿ੍ਰਟਰਜ ਐਸ਼ੋਸੀਏਸ਼ਨ ਦੇ ਚੇਅਰਮੈਨ ਚੌਧਰੀ ਪ੍ਰਭਜੀਤ ਸਿੰਘ ਅਤੇ ਪ੍ਰਧਾਨ ਸ੍ਰੀ ਪ੍ਰਵੇਸ ਮੰਗਲਾ ਨੇ ਆਪਣੀ ਸਮੂੰਹ ਟੀਮ ਸਮੇਤ ਪ੍ਰੈਸ ਕਲੱਬ ਪਟਿਆਲਾ ਦੇ ਪ੍ਰਧਾਨ ਸ੍ਰੀ ਪ੍ਰਵੀਨ ਕੋਮਲ ਦੀ ਪ੍ਰਧਾਨਗੀ ਵਿਚ ਹੋਈ ਮੀÎਟਿੰਗ ਵਿਚ ਪੀ ਸੀ ਪੀ ਵਿਚ ਰਲੇਵੇਂ ਦਾ ਐਲਾਨ
Read Full Story

ਥੋੜੇ ਜਿਹੇ ਯਤਨਾਂ ਸਦਕਾ ਅੰਨੇਪਣ ਨੂੰ ਵੱਡੇ ਪੱਧਰ ’ਤੇ ਰੋਕਿਆ ਜਾ ਸਕਦਾ ਹੈ : ਆਰੀਆ

Thursday, October 11, 2012

11 ਅਕਤੂਬਰ (ਅਸੀਮ ਸਾਰੋਂ ) ਅੱਜ 11 ਅਕਤੂਬਰ ‘ਵਿਸ਼ਵ ਨਿਗਾ ਦਿਵਸ’ ਮੌਕੇ ਨੈਸ਼ਨਲ ਨਰਸਿੰਗ ਇੰਸਟੀਚਿਊਟ ਸੰਗਰੂਰ ’ਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਸ਼ਿਵ ਆਰੀਆ ਡਾਇਰੈਕਟਰ ਨੈਸ਼ਨਲ ਨਰਸਿੰਗ ਇੰਸਟੀਚਿਊਟ ਨੇ ਕੀਤਾ। ਇਸ ਮੌਕੇ ਨਰਸਿੰਗ ਵਿਦਿਆਰਥਣਾਂ ਵਿਚਾਲੇ ਉਕਤ ਵਿਸ਼ੇ ਸਬੰਧੀ ਮੁਕਾਬਲੇ ਵੀ ਕਰਵਾਏ ਗਏ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ਼ਿਵ ਆਰੀਆ ਨੇ ਕਿਹਾ ਕਿ ਅੱਜ ਸਮੁੱਚੇ ਵਿਸ਼ਵ ’ਚ ‘ਵਰਲਡ ਸਾਈਟ ਡੇਅ’ ਇਸ ਮਨੋਰਥ ਨਾਲ ਮਨਾਇਆ ਜਾ ਰਿਹਾ ਹੈ ਕਿ ਮਨੁੱਖੀ ਸਰੀਰ ਦੀ ਸਭ ਤੋਂ ਅਨਮੋਲ ਚੀਜ਼ ਅੱਖਾਂ ਦੀ ਸੰਭਾਲ ਕੀਤੀ ਜਾ ਸਕੇ। ਆਰੀਆ
Read Full Story

ਲੋਕ ਸਭਾ ਚੋਣਾਂ ਜਿੱਤਣ ਲਈ ਤਿਆਰ ਰਹਿਣ ਯੂਥ ਕਾਂਗਰਸੀ : ਰਾਹੁਲ

Thursday, October 11, 2012

ਅੰਮ੍ਰਿਤਸਰ, ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਕਿਹਾ ਕਿ ਸੀਨੀਅਰ ਕਾਂਗਰਸ ਲੀਡਰਸ਼ਿਪ ਯੂਥ ਕਾਂਗਰਸ ਦੀ ਅਣਦੇਖੀ ਨਹੀਂ ਕਰੇਗੀ ਤੇ ਉਨ੍ਹਾਂ ਨੂੰ ਵੀ ਪੂਰਾ ਵਧਣ ਫੁੱਲਣ ਦਾ ਮੌਕਾ ਦੇਵੇਗੀ। ਉਹ ਅੱਜ ਪੰਜਾਬ ਭਰ ਤੋਂ ਪਹੁੰਚੇ ਯੂਥ ਕਾਂਗਰਸੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸੀਨੀਅਰ ਕਾਂਗਰਸੀ ਲੀਡਰਸ਼ਿਪ ਵੀ ਹਾਜ਼ਰ ਸੀ। ਉਨ੍ਹਾਂ ਸਪੱਸ਼ਟ ਹਦਾਇਤ ਕੀਤੀ ਕਿ ਯੂਥ ਕਾਂਗਰਸ ਨੂੰ ਸੀਨੀਅਰ ਕਾਂਗਰਸੀ ਪੂਰਾ ਸਹਿਯੋਗ ਦੇਣ ਤੇ ਇਸ ਸਬੰਧੀ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਪਹੁੰਚਣੀ ਚਾਹੀਦੀ। ਉਨ੍ਹਾਂ
Read Full Story

ਸੁਖਬੀਰ ਬਾਦਲ ਵਲੋਂ ਹਿਮਾਚਲ ਦੇ ਸਕੂਲ ਨੂੰ ਗ੍ਰਾਂਟ ਦੇਣਾ ਇਖਲਾਕੀ ਤੇ ਕਾਨੂੰਨੀ ਅਪਰਾਧ : ਮਨਪ੍ਰ੍ਰੀਤ ਬਾਦਲ

Thursday, October 11, 2012

ਪਾਤੜਾਂ, ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਤੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਹਿਮਾਚਲ ਦੇ ਇਕ ਨਿੱਜੀ ਸਕੂਲ ਨੂੰ ਗ੍ਰਾਂਟ ਦੇਣਾ ਇਖਲਾਕੀ ਤੇ ਕਾਨੂੰਨੀ ਦੋਹਾਂ ਦੇ ਤੌਰ `ਤੇ ਅਪਰਾਧ ਹੈ ਕਿਉਂਕਿ ਜਦੋਂ ਅੱਜ ਪੰਜਾਬ ਖੁਦ ਹੀ ਆਰਥਿਕ ਤੌਰ `ਤੇ ਪੱਛੜ ਰਿਹਾ ਹੈ ਤਾਂ ਕਿਸੇ ਬਾਹਰਲੇ ਸੂਬੇ ਨੂੰ ਮਦਦ ਦੇਣੀ ਫੋਕੀ ਸ਼ੋਹਰਤ ਹਾਸਲ ਕਰਨ ਤੋਂ ਵੱਧ ਕੁਝ ਨਹੀਂ। ਉਹ ਇੱਥੋਂ ਨੇੜਲੇ ਪਿੰਡ ਦੁਤਾਲ ਵਿਖੇ ਯੂਥ ਆਗੂ ਸਿਕੰਦਰ ਸਿੰਘ ਦੇ ਗ੍ਰਹਿ ਵਿਖੇ ਪਾਰਟੀ
Read Full Story

ਸ੍ਰੀ ਅਕਾਲ ਤਖਤ ਸਾਹਿਬ ਸੇਵਕ ਜਥਾ ਵੱਲੋਂ ਕੀਤੀ ਗਈ ਸੰਗਰੂਰ ਜੋਨ ਦੀ ਮੀਟਿੰਗ

Wednesday, October 10, 2012

ਸੰਗਰੂਰ 10 ਅਕਤੂਬਰ (ਅਸੀਮ ਸਾਰੋਂ ) ਸ੍ਰੀ ਅਕਾਲ ਤਖਤ ਸਾਹਿਬ ਸੇਵਕ ਜਥਾ ਵੱਲੋਂ ਪਿੰਡ ਵੜੈਚ ਬਿਆਸ ਅੰਮਿ੍ਰਤਸਰ ਵਿੱਖੇ ਢਹਿ ਢੇਰੀ ਕੀਤੇ ਗਏ ਗੁਰਦੁਆਰਾ ਸਾਹਿਬ ਦੇ ਸਬੰਧ ਵਿੱਚ ਸਮੂਹ ਸੰਗਤ ਨੂੰ ਜਾਗਰੂਕ ਕਰਨ ਲਈ ਰੱਖੀਆਂ ਗਈਆਂ ਮੀਟਿੰਗਾਂ ਤਹਿਤ ਅੱਜ ਸੰਗਰੂਰ ਜੋਨ ਦੀ ਮੀਟਿੰਗ ਗੁ: ਮਸਤੂਆਣਾ ਸਾਹਿਬ ਵਿੱਖੇ ਕੀਤੀ ਗਈ। ਇਸ ਮੀਟਿੰਗਾਂ ਵਿੱਚ ਪਟਿਆਲਾ, ਸੰਗਰੂਰ ਅਤੇ ਬਰਨਾਲਾ ਜਿਲੇ ਦੀ ਸੰਗਤ ਨੇ ਹਿੱਸਾ ਲਿਆ। ਇਸ ਇੱਕਤਰਤਾ ਨੂੰ 18 ਮੈਂਬਰੀ ਕਮੇਟੀ ਦੇ ਮੈਂਬਰ ਧਿਆਨ ਸਿੰਘ ਮੰਡ ਸਾਬਕਾ ਮੈਂਬਰ ਪਾਰਲੀਮੈਂਟ (ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ
Read Full Story

ਵਾਰ ਵਾਰ ਹੋ ਰਹੀਆਂ ਚੋਰੀਆਂ ਤੋਂ ਤੰਗ ਆਏ ਦੁਕਾਨਦਾਰਾਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ

Wednesday, October 10, 2012

ਸੰਗਰੂਰ 10 ਅਕਤੂਬਰ ( ਅਸੀਮ ਸਾਰੋਂ ) ਬੀਤੀ ਰਾਤ ਸਥਾਨਕ ਪੰਜਾਬ ਇਲੈਕਟੀਕਲ ਸਟੋਰ ਅਤੇ ਗੁਰ ਤੇਗ ਬਹਾਦਰ ਇਲੈਕਟ੍ਰੇਸ਼ਨ ਦੀ ਦੁਕਾਨ ਤੋਂ ਸ਼ਟਰ ਤੋੜ ਕੇ ਤਕੀਰਬਨ 4 ਲੱਖ ਰੁਪਏ ਦੇ ਸਮਾਨ ਦੀ ਚੋਰੀ ਕੀਤੀ ਗਈ। ਜਿਕਰਯੋਗ ਹੈ ਕਿ ਪਹਿਲਾਂ ਵੀ ਪੰਜਾਬ ਇਲੈਕਟੀਕਲ ਸਟੋਰ ਤੋਂ 18-09-12 ਨੂੰ ਦੋ ਲੱਖ ਦੇ ਕਰੀਬ ਅਤੇ ਐਮ.ਐਲ ਟਰੇਡਿੰਗ ਕੰਪਨੀ ਤੋਂ 2 ਲੱਖ 50,000 ਦਾ ਤਾਂਬਾ ਚੋਰੀ ਹੋਇਆ ਸੀ, ਜਿਸਦਾ ਅੱਜ ਤੱਕ ਕੋਈ ਥਹੁ ਪਤਾ ਨਹੀ ਲੱਗਾ । ਪੁਲਿਸ ਪ੍ਰਸ਼ਾਸਨ ਵੀ ਚੋਰਾਂ ਨੂੰ ਲੱਭਣ ਤੋਂ ਨਾਕਾਮ ਰਿਹਾ ਹੈ, ਜਿਸਦੇ ਸਿੱਟੇ ਵਜੋਂ ਬੀਤੀ ਰਾਤ ਫੇਰ ਤੋਂ ਚੋਰਾਂ ਨੇ ਨਿਡਰ ਹੋਕੇ ਦੋ
Read Full Story

ਟਾਰਨੇਟ ਗੁਰੁਘਰ ਵਲੋ ਦਿਤਾ ਗਿਆ ਸਿਖ ਊਮਦਵਾਰਾਂ ਦੀ ਮਦਦ ਦਾ ਭਰੋਸਾ

Wednesday, October 10, 2012

ਸੰਗਰੂਰ,10 ਅਕਤੂਬਰ (ਅਸੀਮ ਸਾਰੋਂ):ਵਿਕਟੋਰੀਆ ਦੀਆਂ ਹੋ ਰਹੀਆਂ ਕੌਸਿਲ ਚੋਣਾਂ ਲੜ ਰਹੇ ਸਿੱਖ ਉਮੀਦਵਾਰਾਂ ਦੀ ਚੋਣ ਮੁਹਿਮ ਨੂੰ ਕਾਮਯਾਬ ਕਰਨ ਲਈ ਬੀਤੇ ਐਤਵਾਰ ਵੈਰਿਬੀ ਵਿਖੇ ਰਾਤ ਦਾ ਖਾਣਾ ਕੀਤਾ ਗਿਆ , ਜਿਸ ਵਿਚ ਸਿੱਖ ਭਾਈਚਾਰੇ ਦੀਆਂ ਪ੍ਰਮੁਖ ਸ਼ਖਸ਼ੀਅਤਾਂ ਤੋ ਇਲਾਵਾ ਸਥਾਨਕ ਲੇਬਰ ਪਾਰਟੀ ਦੇ ਐਮ ਪੀ ਅਤੇ ਸਾਬਕਾ ਟ੍ਰਰਾਂਸਪੋਰਟ ਮੰਤਰੀ ਟਿਮ ਪੈਲਿਸ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ, ਉਹਨਾਂ ਸਿੱਖ ਭਾਈਚਾਰੇ ਅਤੇ ਲੇਬਰ ਪਾਰਟੀ ਵਿਚ ਵਧ ਰਹੇ ਸਹਿਯੋਗ ਤੇ ਖੁਸ਼ੀ ਪ੍ਰਗਟਾਈ ਅਤੇ ਵੋਣ ਲੜ ਰਹੇ ਨੌਜਵਾਨਾ ਨੂਂ ਅਪਣੀਆਂ ਸ਼ੁਬਕਾਵਨਾਵਾਂ ਵੀ ਦਿੱਤੀਆਂ ,ਹਊਮ
Read Full Story

ਗ੍ਰਹਿ ਮੰਤਰੀ ਸ਼ਿੰਦੇ ਦਾ ਪਹਿਲਾਂ ਵਿਰੋਧ, ਹੁਣ ਸਮਰਥਨ

Wednesday, October 10, 2012

ਜਲੰਧਰ, ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦਾ ਪਹਿਲਾਂ ਵਿਰੋਧ ਕਰਨ ਵਾਲੇ ਕਾਂਗਰਸੀ ਹੁਣ ਉਨ੍ਹਾਂ ਦਾ ਹੀ ਸਮਰਥਨ ਕਰਨ ਲੱਗੇ ਹਨ। ਇਹ ਸਥਿਤੀ ਪੰਜਾਬ ਦੇ ਮੰਤਰੀ ਬਿਕਰਮਜੀਤ ਮਜੀਠੀਆ ਦੇ ਬਿਆਨ ਤੋਂ ਪੈਦਾ ਹੋਈ ਹੈ। ਮਾਝੇ ਦੇ ਕਾਂਗਰਸੀ ਨੇਤਾਵਾਂ ਸੁਖਜਿੰਦਰ ਸਿੰਘ ਰੰਧਾਵਾ, ਲਾਲੀ ਮਜੀਠੀਆ, ਜਸਬੀਰ ਸਿੰਘ ਡਿੰਪਾ, ਹਰਪ੍ਰਤਾਪ ਅਜਨਾਲਾ ਅਤੇ ਸੁਖ ਸਰਕਾਰੀਆ ਨੇ ਗ੍ਰਹਿ ਮੰਤਰੀ ਸ਼ਿੰਦੇ ਵਲੋਂ ਅੰਮ੍ਰਿਤਸਰ ਦੌਰੇ ਦੌਰਾਨ ਉਨ੍ਹਾਂ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਉਨ੍ਹਾਂ ਨੇ ਕਾਂਗਰਸੀਆਂ ਦੀ ਉਲੰਘਣਾ ਕੀਤੀ ਹੈ। ਪਰ ਮਜੀਠੀਆ ਵਲੋਂ
Read Full Story

Powered by Arash Info Corpopration