Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਲੱਮ ਏਰੀਆ ਸੁੰਦਰ ਬਸਤੀ ’ਚ ਫਿਰ ਉੱਠੀ ਦਲਿਤਾਂ ਲਈ ਪਾਰਕ ਬਨਾਉਣ ਦੀ ਮੰਗ ............... ਨਗਰ ਕੌਂਸਲਰਾਂ ਦਾ ਵਫਦ ਐਸ.ਡੀ.ਐਮ. ਸੰਗਰੂਰ ਨੂੰ ਮਿਲਿਆ

Monday, August 6, 2012

ਸੰਗਰੂਰ, 6 ਅਗਸਤ (ਅਸੀਮ ਸਾਰੋਂ)- ਸਥਾਨਕ ਬਰਨਾਲਾ ਰੇਲਵੇ ਫਾਟਕ ਦੇ ਕੋਲ ਸੁੰਦਰ ਬਸਤੀ ਵਿਖੇ ਗੰਦਗੀ ਨਾਲ ਭਰੀ ਖਾਲੀ ਪਈ ਟੋਭੇ ਵਾਲੀ ਥਾਂ ’ਤੇ ਦਲਿਤ ਪਰਿਵਾਰਾਂ ਲਈ ਪਾਰਕ ਬਨਾਉਣ ਸੰਬੰਧੀ ਵੱਖ-ਵੱਖ ਵਾਰਡਾਂ ਦਾ ਵਫਦ ਡਿਪਟੀ ਕਮਿਸ਼ਨਰ ਦੇ ਜੀਏ ਕਮ ਐਸ.ਡੀ.ਐਮ. ਸੰਗਰੂਰ ਗੁਰਿੰਦਰਪਾਲ ਸਿੰਘ ਸਹੋਤਾ ਨੂੰ ਮਿਲਿਆ ਅਤੇ ਪਾਰਕ ਬਨਾਉਣ ਦੀ ਮੰਗ ਨੂੰ ਲੈ ਕੇ ਆਪਣਾ ਮੰਗ ਪੱਤਰ ਸੌਂਪਿਆ। ਵਫਦ ਵਿਚ ਵਾਰਡ ਨੰਬਰ 20 ਦੇ ਕੌਂਸਲਰ ਦਰਸ਼ਨ ਸਿੰਘ ਕਾਂਗੜਾ, ਵਾਰਡ ਨੰਬਰ 19 ਦੇ ਕੌਂਸਲਰ ਹਰਿੰਦਰ ਸਿੰਘ ਖਾਲਸਾ, ਵਾਰਡ ਨੰਬਰ 10 ਦੇ ਕੌਂਸਲਰ ਰਵਿ ਚਾਵਲਾ ਅਤੇ ਵਾਰਡ ਨੰਬਰ 2 ਦੇ
Read Full Story

ਸਰਕਾਰ ਦੇ ਵਤੀਰੇ ਤੋਂ ਤੰਗ ਆਏ ਫਰੀਡਮ ਫਾਈਟਰ ਕਰਨਗੇ 14 ਅਗਸਤ ਤੋਂ ਸੰਘਰਸ਼ ਦੀ ਸ਼ੁਰੂਆਤ

Monday, August 6, 2012

ਸੰਗਰੂਰ 6 ਅਗਸਤ (ਅਸੀਮ ਸਾਰੋਂ) ਅੱਜ ਪੰਜਾਬ ਸਟੇਟ ਫਰੀਡਮ ਫਾਈਟਰਜ਼ ਆਰਗੇਨਾਈਜੇਸ਼ਨ ਜਥੇਬੰਦੀ ਜਿਲਾ ਸੰਗਰੂਰ ਦੀ ਮਹੀਨੇਵਾਰ ਮੀਟਿੰਗ ਸਥਾਨਕ ਪ੍ਰੇਮ ਬਸਤੀ, ਸੰਗਰੂਰ ਵਿਖੇ ਜਿਲਾ ਪ੍ਰਧਾਨ ਭਗਵੰਤ ਸਿੰਘ ਜਨਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਇੱਕਤਰਤਾ ਵਿੱਚ ਜਿਲਾ ਸੰਗਰੂਰ ਦੇ ਫਰੀਡਮ ਫਾਈਟਰਾਂ ਤੋਂ ਇਲਾਵਾ ਜਿਲਾ ਬਰਨਾਲਾ ਦੇ ਫਰੀਡਮ ਫਾਈਟਰਾਂ ਨੇ ਵੀ ਹਿੱਸਾ ਲਿਆ। ਇਸ ਮੌਕੇ ਸ੍ਰ: ਜਨਾਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਦਾ ਹੀ ਫਰੀਡਮ ਫਾਈਟਰਾਂ ਨੂੰ ਅਣਗੌਲਿਆਂ ਕੀਤਾ ਹੈ। ਉਨਾਂ ਨੇ ਕਈ ਵਾਰ ਆਪਣੀ ਅਵਾਜ਼ ਨੂੰੂ ਸਰਕਾਰ ਦੇ ਕੰਨਾਂ ਤੱਕ
Read Full Story

ਕੀ ਕਾਂਗਰਸ ਪੰਜਾਬ 'ਚ ਹੋਈਆਂ ਹਾਰਾਂ ਦਾ ਗੁੱਸਾ ਹੁਣ ਕਿਸਾਨਾਂ 'ਤੇ ਕੱਢੇਗੀ : ਮਜੀਠੀਆ

Monday, August 6, 2012

ਜਲੰਧਰ, ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਰਾਜ ਦੀ ਸੋਕਾ ਪੀੜਤ ਕਿਸਾਨੀ ਲਈ ਕੇਂਦਰ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਰਾਹਤ ਫੰਡ ਨੂੰ ਕਾਂਗਰਸ ਪਾਰਟੀ ਦੁਆਰਾ ਸਿਆਸੀ ਵਿਰੋਧ ਦੀ ਸੌੜੀ ਵਲਗਣ ਦਾ ਸ਼ਿਕਾਰ ਬਣਾਏ ਜਾਣ ਦੀ ਤਿੱਖੀ ਆਲੋਚਨਾ ਕਰਦਿਆਂ ਰਾਜ ਨੂੰ ਤੁਰੰਤ 2380 ਕਰੋੜ ਰੁਪਏ ਦਾ ਰਾਹਤ ਪੈਕੇਜ ਜਾਰੀ ਕਰਨ `ਤੇ ਜ਼ੋਰ ਦਿੱਤਾ ਹੈ। ਅੱਜ ਇੱਥੇ ਇੱਕ ਬਿਆਨ ਰਾਹੀਂ ਮਜੀਠੀਆ ਨੇ ਕਿਹਾ ਕਿ ਦੇਸ਼ ਦੇ ਅਨਾਜ ਭੰਡਾਰ ਵਿਚ ਇਕੱਲਾ ਹੀ ਅੱਧੋਂ ਵੱਧ ਯੋਗਦਾਨ ਪਾਉਣ ਵਾਲੇ ਪੰਜਾਬ ਦੀ ਕਿਸਾਨੀ ਨੂੰ ਮੁਸ਼ਕਿਲ ਹਾਲਾਤ ਵੇਲੇ
Read Full Story

ਪੁਲਿਸ ਸੰਗਤ ਦਰਸ਼ਨਾਂ ਦੌਰਾਨ 390 ਮਾਮਲਿਆਂ ’ਚੋਂ 322 ਦਾ ਮੌਕੇ ’ਤੇ ਨਿਪਟਾਰਾ

Sunday, August 5, 2012

ਸੰਗਰੂਰ, 5 ਅਗਸਤ ਅਸੀਮ ਸਾਰੋ -: ਜ਼ਿਲਾ ਪੁਲਿਸ ਸੰਗਰੂਰ ਵੱਲੋਂ ਪੁਲਿਸ ਥਾਣਿਆਂ ਵਿੱਚ ਲੰਮੇ ਸਮੇਂ ਤੋਂ ਬਕਾਇਆ ਪਈਆਂ ਲੋਕਾਂ ਦੀ ਦਰਖਾਸਤਾਂ ਦਾ ਆਮ ਸਹਿਮਤੀ ਨਾਲ ਨਿਪਟਾਰਾ ਕਰਾਉਣ ਅਤੇ ਥਾਣਿਆਂ ਦਾ ਕੰਮ ਘਟਾਉਣ ਦੇ ਮਨਸ਼ੇ ਨਾਲ ਅੱਜ ਪੁਲਿਸ ਜ਼ਿਲਾ ਸੰਗਰੂਰ ਅਧੀਨ ਆਉਂਦੀਆਂ ਸਾਰੀਆਂ 8 ਸਬ-ਡਵੀਜ਼ਨਾਂ ਵਿੱਚ ਪੁਲਿਸ ਸੰਗਤ ਦਰਸ਼ਨਾਂ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਨਾਂ ਸੰਗਤ ਦਰਸ਼ਨਾਂ ਦੌਰਾਨ ਵੱਖ-ਵੱਖ ਸਬ-ਡਵੀਜ਼ਨਾਂ ਵਿੱਚ ਕੁੱਲ 488 ਦਰਖਾਸਤਾਂ ਨਾਲ ਸਬੰਧਤ ਧਿਰਾਂ ਅਤੇ
Read Full Story

ਸੰਗਰੂਰ ਪੁਲਿਸ ਦੀ ਮੁਸ਼ਤੈਦੀ ਨਾਲ ਕੁਝ ਘੰਟਿਆਂ ਵਿੱਚ ਹੀ ਬੱਚੀ ਅਗਵਾਕਾਰਾਂ ਤੋਂ ਛੁਡਾਈ

Saturday, August 4, 2012

ਸੰਗਰੂਰ, 4 ਅਗਸਤ (ਅਸੀਮ ਸਾਰੋਂ)-ਜ਼ਿਲਾ ਪੁਲਿਸ ਸੰਗਰੂਰ ਨੇ ਇੱਕ ਸਾਢੇ ਤਿੰਨ ਸਾਲਾ ਬੱਚੀ ਨੂੰ ਕੁਝ ਘੰਟਿਆਂ ਬਾਅਦ ਹੀ ਅਗਵਾਕਾਰਾਂ ਦੇ ਚੁੰਗਲ ਵਿੱਚੋਂ ਛੁਡਾ ਕੇ ਮਾਪਿਆਂ ਦੇ ਸਪੁਰਦ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਜਦਕਿ ਅਗਵਾਕਾਰ ਹਾਲੇ ਪੁਲਿਸ ਦੀ ਗਿ੍ਰਫ਼ਤ ਵਿੱਚੋਂ ਬਾਹਰ ਹਨ। ਇਸ ਪੂਰੇ ਮਾਮਲੇ ਸੰਬੰਧੀ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੇ ਦਿਨੀਂ ਬਾਅਦ ਦੁਪਹਿਰ 1.45 ਵਜੇ ਲੌਂਗੋਵਾਲ ਵਾਸੀ ਸਾਢੇ ਤਿੰਨ ਸਾਲਾ ਬੱਚੀ ਨਵਨੀਤ ਕੌਰ ਨਵੀ ਆਪਣੀ ਭੂਆ ਸੰਦੀਪ ਕੌਰ ਨਾਲ
Read Full Story

ਬਾਦਲ ਨੇ ਪੰਜਾਬ ਲਈ ਕੇਂਦਰ ਤੋਂ 2380 ਕਰੋੜ ਰੁਪਏ ਦਾ ਮੰਗਿਆ ਪੈਕਜ

Friday, August 3, 2012

ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਫੌਰੀ ਤੇ ਅਸਰਦਾਇਕ ਦਖ਼ਲ ਦੀ ਮੰਗ ਕਰਦਿਆਂ ਆਖਿਆ ਕਿ ਹੁਣ ਤੱਕ ਦੇ ਸਭ ਤੋਂ ਮਾੜੇ ਮਾਨਸੂਨ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਪੰਜਾਬ ਦੇ ਕਿਸਾਨਾਂ ਨੂੰ ਤੁਰੰਤ 2380 ਕਰੋੜ ਰੁਪਏ ਦਾ ਕੇਂਦਰੀ ਪੈਕੇਜ ਦਿੱਤਾ ਜਾਵੇ। ਮੁੱਖ ਮੰਤਰੀ ਨੇ ਪੰਜਾਬ ਦੀ ਕਿਰਸਾਣੀ ਨੂੰ ਬਚਾਉਣ ਵਜੋਂ ਪ੍ਰਧਾਨ ਮੰਤਰੀ ਨੂੰ ਦਿੱਤੇ ਗਏ ਇਕ ਮੈਮੋਰੰਡਮ ਰਾਹੀਂ ਉਕਤ ਅਪੀਲ ਕੀਤੀ ਹੈ। ਬਾਦਲ ਨੇ ਦੱਸਿਆ ਕਿ 65 ਫੀਸਦੀ ਘੱਟ ਬਾਰਸ਼ ਹੋਣ ਕਾਰਨ ਕਿਸਾਨਾਂ ਵਲੋਂ 27.80 ਲੱਖ ਹੈਕਟੇਅਰ
Read Full Story

ਜ਼ਿਲਾ ਪ੍ਰਸਾਸ਼ਨ ਸੰਗਰੂਰ ਵੱਲੋਂ ਨਵੀਂ ਉਸਾਰੂ ਪਹਿਲਕਦਮੀ..................... ਸੋਕੇ ਦੀ ਸਥਿਤੀ ਤੋਂ ਬਚਾਅ ਲਈ ਲਿਆ ਪ੍ਰਮਾਤਮਾ ਦਾ ਓਟ ਆਸਰਾ

Thursday, August 2, 2012

ਸੰਗਰੂਰ 2 ਅਗਸਤ (ਅਸੀਮ ਸਾਰੋਂ) ਪੰਜਾਬ ਅਤੇ ਇਸਦੇ ਨਿਵਾਸੀਆਂ ਨੂੰ ਸੋਕੇ ਵਰਗੀ ਸਥਿਤੀ ਤੋਂ ਬਚਾਉਣ ਅਤੇ ਮੀਂਹ ਦੀ ਅਣਹੋਂਦ ਕਾਰਨ ਆਏ ਦਿਨ ਕਿਸਾਨਾਂ ਦੀਆਂ ਫਸਲਾਂ ਦੇ ਹੋ ਰਹੇ ਖ਼ਰਾਬੇ ਤੋਂ ਨਿਜ਼ਾਤ ਦੀ ਮਨੋ-ਕਾਮਨਾ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਅਤੇ ਉਨਾਂ ਦੇ ਪਰਿਵਾਰ ਵੱਲੋਂ ਨਵੀਂ ਪਹਿਲਕਦਮੀ ਕਰਦਿਆਂ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ ਹੈ ਕਿ ਮੀਂਹ ਦੀ ਅਣਹੋਂਦ ਕਾਰਨ ਪੈਦਾ ਹੋਈ ਸਥਿਤੀ ਨੂੰ ਠੀਕ ਕੀਤਾ ਜਾਵੇ। ਭੋਗ ਸਮਾਗਮ ਤੋਂ ਬਾਅਦ
Read Full Story

ਬਠਿੰਡਾ ਦੇ ਦੋਵੇਂ ਥਰਮਲ ਪਲਾਂਟ ਬੰਦ

Wednesday, August 1, 2012

ਬਠਿੰਡਾ/ਲਹਿਰਾ ਮੁਹੱਬਤ, ਉੱਤਰੀ ਗਰਿੱਡ ਦੇ ਮੁੜ ਫੇਲ ਹੋਣ ਨਾਲ ਜਿਥੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਚੱਲ ਰਹੇ ਦੋਵੇਂ ਯੂਨਿਟ ਵੀ ਬੰਦ ਹੋ ਗਏ ਹਨ, ਉਥੇ ਸ੍ਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਚਾਰੇ ਯੂਨਿਟ ਵੀ ਬੰਦ ਹੋ ਚੁੱਕੇ ਹਨ। ਦੇਰ ਰਾਤ ਦੋਵੇਂ ਥਰਮਲ ਪਲਾਂਟਾਂ `ਚ ਬਿਜਲੀ ਉਤਪਾਦਨ ਠੱਪ ਸੀ। ਦੋਵੇਂ ਥਰਮਲ ਪਲਾਂਟਾਂ `ਚ ਬਿਜਲੀ ਸਪਲਾਈ ਠੱਪ ਹੋਣ ਨਾਲ ਉੱਤਰ ਭਾਰਤ ਦੇ ਵੱਡੇ ਖੇਤਰ `ਚ ਬਿਜਲੀ ਸੰਕਟ ਪੈਦਾ ਹੋ ਗਿਆ। ਅੰਤਾਂ ਦੀ ਗਰਮੀ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਜਦਕਿ ਖੇਤੀ ਖੇਤਰ ਨੂੰ
Read Full Story

ਪੰਜਾਬ 'ਚ ਬਿਜਲੀ, ਪਾਣੀ ਦੀ 'ਐਮਰਜੈਂਸੀ' ਦਾ ਐਲਾਨ

Tuesday, July 31, 2012

ਚੰਡੀਗੜ੍ਹ, ਪੰਜਾਬ ਅੰਦਰ ਮੌਨਸੂਨ ਦੌਰਾਨ ਮੀਂਹ ਘੱਟ ਪੈਣ ਕਰਕੇ ਬਿਜਲੀ ਦੀ ਘਾਟ ਕਾਰਨ ਪੰਜਾਬ ਸਰਕਾਰ ਨੇ ਰਾਜ `ਚ ਬਿਜਲੀ ਐਮਰਜੰਸੀ ਦਾ ਐਲਾਨ ਕਰ ਦਿੱਤਾ ਹੈ। ਜਿਸਦੇ ਚਲਦੇ ਪੰਜਾਬ ਸਰਕਾਰ ਨੇ ਅੱਜ ਰਾਜ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਦਾ ਦਫ਼ਤਰੀ ਸਮਾਂ ਬਦਲ ਕੇ ਬਿਨਾਂ ਲੰਚ ਬਰੇਕ ਤੋਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰ ਦਿੱਤਾ ਹੈ। ਇਹ ਹੁਕਮ ਇਕ ਅਗਸਤ, 2012 ਤੋਂ ਅਮਲ ਵਿੱਚ ਆਉਣਗੇ, ਜੋ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਕ ਹੋਰ
Read Full Story

ਪੰਜਾਬ ਨੂੰ 1000 ਮੈਗਾਵਾਟ ਬਿਜਲੀ ਤੁਰੰਤ ਜਾਰੀ ਕੀਤੀ ਜਾਵੇ- ਬਾਦਲ

Tuesday, July 31, 2012

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਦੇਸ਼ `ਚ ਅੰਨ ਸੁਰੱਖਿਆ ਨੂੰ ਧਿਆਨ `ਚ ਰੱਖਦੇ ਹੋਏ ਕੇਂਦਰ ਸਰਕਾਰ ਪੰਜਾਬ ਨੂੰ ਤੁਰੰਤ 1000 ਮੈਗਾਵਾਟ ਬਿਜਲੀ ਜਾਰੀ ਕਰੇ। ਦਸੂਹਾ `ਚ ਸੰਗਤ ਦਰਸ਼ਨ ਦੇ ਆਪਣੇ ਚੌਥੇ ਦਿਨ ਆਪਣੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੀ ਕੇਂਦਰੀ ਪੂਲ `ਚ ਵੱਡੀ ਹਿੱਸੇਦਾਰੀ ਹੈ, ਲਿਹਾਜਾ ਪੰਜਾਬ ਦੀ ਖੇਤਾਬਾੜੀ ਨੂੰ ਬਚਾਉਣ ਲਈ ਬਿਜਲੀ ਦੀ ਸਖਤ ਜ਼ਰੂਰਤ ਹੈ। ਇਸ ਲਈ ਕੇਂਦਰ ਸਰਕਾਰ ਨੂੰ ਪੰਜਾਬ ਦੇ ਕਿਸਾਨ ਦੀ ਬਾਂਹ ਫੜਣੀ ਚਾਹੀਦੀ ਹੈ। ਬਾਦਲ ਨੇ ਕਿਹਾ ਹੈ ਕਿ ਸੋਕੇ ਜਿਹੀ ਕੁਦਰਤੀ ਆਪਦਾ
Read Full Story

ਰਾਜ ਪੱਧਰੀ ਸ਼ਹੀਦੀ ਦਿਹਾੜੇ ’ਤੇ ਰੋਕੋ ਕੈਂਸਰ ਟਰੱਸਟ ਵੱਲੋਂ ਲਗਾਇਆ ਜਾਵੇਗਾ ਵਿਸ਼ੇਸ਼ ਜਾਂਚ ਕੈਂਪ

Monday, July 30, 2012

ਸੰਗਰੂਰ, 30 ਜੁਲਾਈ (ਅਸੀਮ ਸਾਰੋਂ)-ਭਾਰਤ ਦੀ ਅਜ਼ਾਦੀ ਦੇ ਮਹਾਨ ਸਪੂਤ ਸ਼ਹੀਦ ੳੂਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨਾਲ ਸੰਬੰਧਤ ਸੂਬਾ ਪੱਧਰੀ ਸਮਾਗਮ ਮਿਤੀ 31 ਜੁਲਾਈ ਦਿਨ ਮੰਗਲਵਾਰ ਨੂੰ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਜਿੱਥੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਸਮੇਤ ਪੰਜਾਬ ਸਰਕਾਰ ਦੇ ਕਈ ਮੰਤਰੀ ਅਤੇ ਉੱਚ ਆਗੂ ਸਾਹਿਬਾਨ ਸ਼ਿਰਕਤ ਕਰਕੇ ਸ਼ਹੀਦ ੳੂਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ, ਉਥੇ ਕੈਂਸਰ ਦੀ ਜਾਂਚ ਅਤੇ ਇਸ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਵਿਸ਼ੇਸ਼ ਜਾਂਚ ਕੈਂਪ ਵੀ ਲਗਾਇਆ ਜਾ ਰਿਹਾ
Read Full Story

ਪਿੰਡ ਸੇਖੂਵਾਸ ਵਿਖੇ 66 ਕੇ.ਵੀ. ਗਰਿੱਡ ਸਬ ਸਟੇਸ਼ਨ ਦਾ ਉਦਘਾਟਨ

Monday, July 30, 2012

ਸੰਗਰੂਰ 30 ਜੁਲਾਈ (ਅਸੀਮ ਸਾਰੋਂ)-ਪੰਜਾਬ ਬਿਜਲੀ ਖੇਤਰ ਵਿੱਚ ਅਗਲੇ ਦੋ ਸਾਲਾਂ ਦੌਰਾਨ ਬਿਹਤਰ ਸੂਬਾ ਬਣੇਗਾ ਅਤੇ ਲੋਕਾਂ ਨੰੂ 24 ਘੰਟੇ ਬਿਜਲੀ ਮੁੱਹਈਆ ਕਰਵਾਈ ਜਾਵੇਗੀ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਅੱਜ ਪਿੰਡ ਸੇਖੂਵਾਸ ਵਿਖੇ ਨਵੇਂ ਬਣੇ 66 ਕੇ.ਵੀ. ਗਰਿੱਡ ਸਬ ਸਟੇਸ਼ਨ ਦੇ ਉਦਘਾਟਨੀ ਸਮਾਰੋਹ ਦੌਰਾਨ ਕੀਤਾ। ਸ੍ਰੀ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਦੌਰਾਨ ਤੇਜ਼ੀ ਨਾਲ ਬਣ ਰਹੇ ਥਰਮਲ ਪਲਾਟਾਂ ਨੰੂ ਚਲਾਉਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਕਰੀਬ 3920 ਮੈਗਾਵਾਟ ਦੀ ਸਮਰੱਥਾ ਵਾਲੇ
Read Full Story

31 ਜੁਲਾਈ ਨੂੰ ਨਿੱਜੀ ਵਿਦਿਅਕ ਅਦਾਰੇ ਵੀ ਬੰਦ ਰਹਿਣਗੇ

Saturday, July 28, 2012

ਸੰਗਰੂਰ, 28 ਜੁਲਾਈ (ਅਸੀਮ ਸਾਰੋਂ)-ਭਾਰਤ ਦੀ ਅਜ਼ਾਦੀ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨਾਲ ਸੰਬੰਧਤ ਊਧਮ ਸਿੰਘ ਵਾਲਾ (ਸੁਨਾਮ) ਵਿਖੇ ਮਨਾਏ ਜਾ ਰਹੇ ਸੂਬਾ ਪੱਧਰੀ ਸਮਾਗਮ ’ਚ ਹਰ ਵਰਗ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਵਿੱਚ ਜਿੱਥੇ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਉਥੇ ਇਸ ਦਿਨ ਜ਼ਿਲਾ ਸੰਗਰੂਰ ਦੀਆਂ ਨਿੱਜੀ ਵਿਦਿਅਕ ਸੰਸਥਾਵਾਂ ਵਿੱਚ ਵੀ ਛੁੱਟੀ ਰਹੇਗੀ। ਇਸ ਸੰਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਕੁਮਾਰ ਰਾਹੁਲ ਵੱਲੋਂ ਜਾਰੀ ਹੁਕਮ ਅਨੁਸਾਰ 31 ਜੁਲਾਈ ਦਿਨ ਮੰਗਲਵਾਰ ਨੂੰ ਜ਼ਿਲਾ
Read Full Story

ਕਈ ਪ੍ਰਤਿਭਾਵਾਂ ਦਾ ਮਾਲਕ ਹੈ ਰਾਜਵਿੰਦਰ ਸਿੰਘ ‘ਲੱਕੀ’

Saturday, July 28, 2012

ਕਹਿੰਦੇ ਨੇ ਪ੍ਰਮਾਤਮਾ ਨੇ ਹਰੇਕ ਬੰਦੇ ਨੂੰ ਕੋਈ ਨਾ ਕੋਈ ਕਲਾ ਦੇਕੇ ਇਸ ਧਰਤੀ ‘ਤੇ ਭੇਜਿਆ ਹੈ। ਹਰੇਕ ਬੰਦੇ ਅੰਦਰ ਕਲਾ ਮੌਜੂਦ ਹੈ, ਜਿਸ ਤਰਾਂ ਧਰਤੀ ਅੰਦਰ ਪਾਣੀ ਮੌਜੂਦ ਹੈ, ਕਲਾ ਦਾ ਚਸ਼ਮਾ ਕਹਿੜੀ ਉਮਰੇ ਵਹਿ ਤੁਰੇ ਇਹ ਕੁੱਝ ਪਤਾ ਨਹੀਂ ਹੁੰਦਾ, ਸੰਗਰੂਰ ਸ਼ਹਿਰ ਦੇ ਰਾਜਵਿੰਦਰ ਸਿੰਘ ‘ਲੱਕੀ’ ਨਾਲ ਵੀ ਕੁੱੱਝ ਅਜਿਹਾ ਹੀ ਹੋਇਆ ਹੈ। ਉਮਰ ਦੇ ਲੱਗਭਗ 17ਵੇਂ ਵਰੇ ਤੱਕ ਇਹ ਪ੍ਰਤਿਭਾਵਾਂ ਉਸਦੇ ਅੰਦਰ ਹੀ ਪਲਟੀਆਂ ਰਹੀਆਂ, ਸਤਾਰਵੇ ਵਰੇ ਵਿੱਚ ਜਦੋਂ ਉਸਨੂੰ ਮੁੱਛਾਂ ਫੁੱਟਣ ਲੱਗੀਆਂ ਤਾਂ ਉਸਦੇ ਅੰਦਰ ਖੌਲ ਰਹੀਆਂ ਕਲਾਵਾਂ ਵੀ ਨਾਲ ਹੀ ਫੁੱਟ ਪਈਆਂ । 21
Read Full Story

ਸਿੱਖਿਆ ਲਈ ਕਿਸੇ ਲੋੜਵੰਦ ਵਿਦਿਆਰਥੀ ਦੀ ਮਦਦ ਕਰਨੀ ਸਭ ਤੋਂ ਵੱਡਾ ਦਾਨ - ਡੀ.ਆਈ.ਜੀ. ਯਾਦਵ

Friday, July 27, 2012

ਪਟਿਆਲਾ, 27 ਜੁਲਾਈ (ਪੀ.ਐਸ.ਗਰੇਵਾਲ) - ਪਟਿਆਲਾ ਰੇਂਜ ਦੇ ਡੀ.ਆਈ.ਜੀ. ਸ੍ਰੀ ਐਲ.ਕੇ. ਯਾਦਵ ਨੇ ਕਿਹਾ ਹੈ ਕਿ ਸਿੱਖਿਆ ਲਈ ਕਿਸੇ ਲੋੜਵੰਦ ਵਿਦਿਆਰਥੀ ਦੀ ਮਦਦ ਕਰਨੀ ਦੁਨੀਆਂ ਦਾ ਸਭ ਤੋਂ ਵੱਡਾ ਦਾਨ ਹੈ। ਇਸ ਲਈ ਸਾਡਾ ਸਭ ਦਾ ਸਾਂਝਾ ਫਰਜ਼ ਬਣਦਾ ਹੈ ਕਿ ਕੋਈ ਬੱਚਾ ਇਸ ਕਾਰਨ ਪੜਾਈ ਤੋਂ ਵਾਂਝਾ ਨਾ ਰਹੇ ਕਿ ਉਸ ਦੇ ਮਾਤਾ ਪਿਤਾ ਕੋਲ ਉਸਦੀ ਫੀਸ ਦੇਣ ਦੇ ਪੈਸੇ ਨਹੀਂ ਸਨ। ਉਨਾਂ ਕਿਹਾ ਕਿ ਸਮਾਜ ਦੇ ਜ਼ਿਨ੍ਹਾਂ ਲੋਕਾਂ ’ਤੇ ਪਰਮਾਤਮਾ ਦਾ ਆਸ਼ੀਰਵਾਦ ਹੈ ਕਿ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਨੇਕ ਕਮਾਈ ਵਿਚੋਂ ਕੁਝ ਹਿੱਸਾ ਜਿਹੇ ਲੋੜਵੰਦ ਵਿਦਿਆਰਥੀਆਂ ਦੀ ਪੜਾਈ
Read Full Story

ਰਾਜ ਦੇ ਸਾਰੇ ਸਹਿਕਾਰੀ ਬੈਂਕਾਂ ਦਾ 31 ਦਸੰਬਰ 2012 ਤੱਕ ਕੰਪਿਊਟਰੀਕਰਨ ਕੀਤਾ ਜਾਵੇਗਾ-ਵਿਸ਼ਵਜੀਤ ਖੰਨਾ

Friday, July 27, 2012

ਪਟਿਆਲਾ, 27 ਜੁਲਾਈ (ਪੀ.ਐਸ.ਗਰੇਵਾਲ) - ਪੰਜਾਬ ਸਰਕਾਰ ਵੱਲੋਂ ਰਾਜ ਦੇ ਕਿਸਾਨਾਂ ਨੂੰ ਬਿਹਤਰ ਬੈਂਕਿੰਗ ਸੇਵਾਵਾਂ ਮੁਹੱਈਆ ਕਰਵਾਉਣ ਲਈ ਰਾਜ ਦੇ ਸਾਰੇ ਸਹਿਕਾਰੀ ਬੈਂਕਾਂ ਦਾ 31 ਦਸੰਬਰ 2012 ਤੱਕ ਕੰਪਿਊਟਰੀਕਰਨ ਕੀਤਾ ਜਾਵੇਗਾ ਅਤੇ ਹੋਰ ਕੌਮੀ ਬੈਂਕਾਂ ਦੀ ਤਰਜ਼ ’ਤੇ ਸਹਿਕਾਰੀ ਬੈਂਕਾਂ ਨਾਲ ਜੁੜੇ ਲੋਕਾਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ’’ ਇਹ ਜਾਣਕਾਰੀ ਪੰਜਾਬ ਦੇ ਵਿੱਤ ਕਮਿਸ਼ਨਰ ਸਹਿਕਾਰਤਾ ਸ਼੍ਰੀ ਵਿਸ਼ਵਜੀਤ ਖੰਨਾ ਨੇ ‘ਪੰਜਾਬ ਹਰਿਆਲੀ ਮੁਹਿੰਮ’ ਤਹਿਤ ਪਟਿਆਲਾ ਦੇ ਮਾਲ ਰੋਡ ’ਤੇ ਸਥਿਤ ਕੇਂਦਰੀ ਸਹਿਕਾਰੀ ਬੈਂਕ ਵਿਖੇ
Read Full Story

ਪਾਣੀ ਦੀ ਸੰਭਾਲ ਲਈ ਵਿਸ਼ੇਸ਼ ਕਾਰਜ ਕਰਨ ਵਾਲਿਆਂ ਨੂੰ ‘ਕੌਮੀ ਜਲ ਐਵਾਰਡ’ ਨਾਲ ਸਨਮਾਨਤ ਕਰਨ ਲਈ ਅਰਜੀਆਂ ਦੀ ਮੰਗ

Friday, July 27, 2012

ਪਟਿਆਲਾ, 27 ਜੁਲਾਈ (ਪੀ.ਐਸ.ਗਰੇਵਾਲ) - ਸਵੱਛ ਜਲ-ਸੁੰਦਰ ਖੁਸ਼ਹਾਲ ਕੱਲ’ ਦੇ ਉਦੇਸ਼ ਤਹਿਤ ਭੂਮੀ ਹੇਠਲੇ ਅਤੇ ਭੂਮੀ ਦੇ ਉਪਰਲੇ ਪਾਣੀ ਨੂੰ ਸੰਭਾਲਣ ਤੇ ਪਾਣੀ ਦੀ ਸਦਵਰਤੋਂ ਨੂੰ ਉਤਸ਼ਾਹਤ ਕਰਨ ਹਿੱਤ ਭਾਰਤ ਸਰਕਾਰ ਦੇ ਜਲ ਸ੍ਰੋਤ ਮੰਤਰਾਲੇ ਵੱਲੋਂ ਜਲ ਸੰਭਾਲਣ ਲਈ ਸ਼ਲਾਘਾਯੋਗ ਕਾਰਜ ਕਰਨ ਵਾਲਿਆਂ ਨੂੰ ਕੌਮੀ ਪੱਧਰ ’ਤੇ ‘ਕੌਮੀ ਜਲ ਐਵਾਰਡ’ ਨਾਲ ਸਨਮਾਨਤ ਕਰਨ ਲਈ ਇਸ ਖੇਤਰ ’ਚ ਕੰਮ ਕਰਨ ਵਾਲਿਆਂ ਤੋਂ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ. ਜੀ.ਕੇ. ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਜਲ ਸ੍ਰੋਤ
Read Full Story

ਭਾਸ਼ਾ ਵਿਭਾਗ ਨੇ ਸਕੂਲੀ ਵਿਦਿਆਰਥੀਆਂ ਦੇ ਹਿੰਦੀ ਤੇ ਪੰਜਾਬੀ ’ਚ ਸਾਹਿਤ ਸਿਰਜਣ ਮੁਕਾਬਲੇ ਕਰਵਾਏ

Friday, July 27, 2012

ਪਟਿਆਲਾ, 27 ਜੁਲਾਈ (ਪੀ.ਐਸ.ਗਰੇਵਾਲ) - ਭਾਸ਼ਾ ਵਿਭਾਗ ਪੰਜਾਬ ਵੱਲੋਂ ਸਕੂਲ ਪੱਧਰ ’ਤੇ ਹੀ ਵਿਦਿਆਰਥੀਆਂ ਨੂੰ ਸਾਹਿਤ ਦੀ ਚੇਟਕ ਲਗਾਉਣ ਲਈ ਹਿੰਦੀ ਅਤੇ ਪੰਜਾਬੀ ਕਵਿਤਾ ਗਾਇਨ ਅਤੇ ਸਾਹਿਤ ਸਿਰਜਣ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਪਟਿਆਲਾ ਦੇ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਸਾਹਿਤ ਸਿਰਜਣ ਵੱਲ ਆਪਣੀ ਰੁਚੀ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਭਾਸ਼ਾ ਅਫ਼ਸਰ ਸ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਭਾਗ ਲੈਣ ਵਾਲੇ 135 ਸਕੂਲੀ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਣ ਲਈ ਪ੍ਰੇਰਿਆ ਗਿਆ ਤੇ
Read Full Story

ਧਰਨਾ ਚੁੱਕਵਾਉਣ ਆਏ ਡਿਪਟੀ ਡੀ.ਓ ਨੂੰ ਬਣਾਇਆ ਬੰਦੀ

Thursday, July 26, 2012

ਸੰਗਰੂਰ 26 ਜੁਲਾਈ (ਅਸੀਮ ਸਾਰੋਂ) ਪਿਛਲੇ ਕਰੀਬ ਤਿੰਨ ਦਿਨਾਂ ਤੋਂ ਦਿੜਬੇ ਹਲਕੇ ਦੇ ਪਿੰਡ ਗੋਬਿੰਦਗੜ ਖੋਖਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਧਿਆਪਕਾਂ ਦੀ ਕਮੀ ਨੂੰ ਲੈਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਸਕੂਲ ਵਿੱਚ ਪੜ ਰਹੇ ਗੋਬਿੰਦਗੜ ਜੇਜੀਆ, ਖੋਖਰ ਕਲਾਂ ਅਤੇ ਖੋਖਰ ਖੁਰਦ ਦੀਆਂ ਪੰਚਾਇਤਾਂ , ਸਕੂਲੀ ਬੱਚਿਆਂ ਅਤੇ ਮਾਤਾ ਪਿਤਾ ਵੱਲੋਂ ਸਕੂਲ ਨੂੰ ਜਿੰਦਾ ਲਗਾ ਕੇ ਸੁਨਾਮ ਤੋਂ ਜਾਖਲ ਰੋਡ ਪਿੰਡ ਖੋਖਰ ਵਿਖੇ ਰੋਡ ਜਾਮ ਕਰਕੇ ਵਿਸ਼ਾਲ ਧਰਨਾ ਦਿੱਤਾ ਗਿਆ। ਜਿਸ ਵਿੱਚ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ। ਧਰਨੇ ਦੌਰਾਨ
Read Full Story

ਵਾਤਾਵਰਣ ਨੂੰ ਸਾਫ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਾਏ ਜਾਣ-ਆਈ.ਜੀ. ਪਰਮਜੀਤ ਸਿੰਘ ਗਰੇਵਾਲ

Thursday, July 26, 2012

ਸੰਗਰੂਰ 26 ਜੁਲਾਈ (ਅਸੀਮ ਸਾਰੋਂ)-ਪ੍ਰਦੂਸ਼ਣ ਨੂੰ ਰੋਕਣ ਅਤੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਅੱਜ ਸਥਾਨਕ ਦੂਜੀ ਆਈ.ਆਰ.ਬੀ ਬਟਾਲੀਅਨ ਲੱਡਾ ਕੋਠੀ ਵਿਖੇ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਉਚੇਚੇ ਤੌਰ ਦੇ ਮੁੱਖ ਮਹਿਮਾਨ ਵਜੋਂ ਸ. ਪਰਮਜੀਤ ਸਿੰਘ ਗਰੇਵਾਲ ਆਈ.ਜੀ. ਆਈ.ਆਰ.ਬੀ ਪਟਿਆਲਾ ਨੇ ਸਿਰਕਤ ਕੀਤੀ। ਸ. ਗੁਰਦੀਪ ਸਿੰਘ ਕਮਾਡੈਂਟ ਦੂਜੀ ਆਈ.ਆਰ.ਬੀ (ਸੰਗਰੂਰ) ਵੱਲੋਂ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਗਿਆ ਅਤੇ ਪੁਲਿਸ ਜਵਾਨਾਂ ਵੱਲੋਂ ਸਲਾਮੀ ਦਿੱਤੀ ਗਈ । ਸ. ਪਰਮਜੀਤ ਸਿੰਘ ਗਰੇਵਾਲ ਨੇ ਲੱਡਾ ਕੋਠੀ ਵਿਖੇ ਬੂਟੇ ਲਗਾਉਣ ਦਾ
Read Full Story

Powered by Arash Info Corpopration