Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲਗਾਇਆ ਪਹਿਲਾ ਖੂਨਦਾਨ ਕੈਂਪ

Wednesday, January 31, 2018

ਤਲਵੰਡੀ ਸਾਬੋ, 31 ਜਨਵਰੀ (ਗੁਰਜੰਟ ਸਿੰਘ ਨਥੇਹਾ)-ਖੇਤਰ ਦੇ ਪਿੰਡ ਮਲਕਾਣਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮੂਹ ਨਗਰ ਨਿਵਾਸੀਆਂ ਵੱਲੋਂ ਪਹਿਲਾ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਸਮਾਜ ਸੇਵਾ ਨੂੰ ਸਮਰਪਿਤ ਪਿੰਡ ਦੇ ਖੂਨਦਾਨੀ ਸੱਜਣਾਂ ਵੱਲੋਂ 60 ਯੂਨਿਟ ਖੂਨ ਦਾਨ ਕੀਤਾ ਗਿਆ। ਲਗਾਏ ਗਏ ਕੈਂਪ ਦੇ ਸਬੰਧ ਵਿੱਚ ਕੈਂਪ ਦੇ ਬੁਲਾਰੇ ਨੇ ਦੱਸਿਆ ਕਿ ਭਗਤ ਰਵਿਦਾਸ ਜੀ ਨੇ ਸਮਾਜ ਦੀ ਸੇਵਾ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਸਮੁੱਚੀ ਮਾਨਵਤਾ ਨੂੰ ਵੀ ਸਮਾਜ ਦੀ ਸੇਵਾ ਕਰਨ ਦਾ ਬਹੁਤ ਵੱਡਾ ਸੰਦੇਸ਼
Read Full Story

ਪੰਜਾਬੀਆ ਨੂੰ ਅਪਣੇ ਵਿਰਸੇ ਤੋ ਜਾਗਰੂਕ ਹੋਣ ਦੀ ਲੋੜ : ਸਿੱਧੂ

Wednesday, January 31, 2018

ਧੂਰੀ,31 ਜਨਵਰੀ (ਮਹੇਸ਼ ਜਿੰਦਲ) ਪੰਜਾਬ ਦੇ ਨੌਜਵਾਨਾ ਨੂੰ ਖੇਡਾਂ ਵੱਲ ਉਤਸ਼ਾਹਤ ਕਰਨਾ ਅੱਜ ਦੇ ਸਮੇਂ ਦੀ ਸਭ ਤੋ ਵੱਡੀ ਗੱਲ ਹੈ ਕਿਉ ਕਿ ਜਿਹੜਾ ਪੰਜਾਬ ਕਿਸੇ ਵੇਲੇ ਦੁੱਧ ਘਿਉ ਅਤੇ ਮੱਖਣ ਦੀਆ ਵਗਦੀਆ ਨਦੀਆ ਦਾ ਪੰਜਾਬ ਕਹਾਉਦਾ ਸੀ ਅੱਜ ਉਹ ਨਸ਼ਿਆ ਦੇ ਗਹਿਰੇ ਸਮੁੰਦਰ ਵਿੱਚ ਡੁੱਬਦਾ ਜਾ ਰਿਹਾ ਹੈ। ਇਹ ਵਿਚਾਰ ਵਿਧਾਨ ਸਭਾ ਹਲਕਾ ਧੂਰੀ ਦੇ ਨੇੜਲੇ ਅਤੇ ਪ੍ਰਸਿੱਧ ਪਿੰਡ ਧਾਂਦਰਾ ਵਿਖੇ 45ਵੇਂ ਸਲਾਨਾ ਕਬੱਡੀ ਕੱਪ ਵਿਖੇ ਜੁੜੇ ਇਲਾਕਾ ਨਿਵਾਸੀਆ ਅਤੇ ਖੇਡ ਮੈਦਾਨ ਅੰਦਰ ਵਿਸ਼ਾਲ ਪੈਸਾਨੇ ਤੇ ਜੁੁੜੇ ਖਿਡਾਰੀਆ ਨੂੰ ਸੰਬੋਧਤ ਕਰਦਿਆ ਜਿਲ੍ਹਾ ਸੰਗਰੂਰ ਦੇ ਪੁਲਿਸ
Read Full Story

ਸ੍ਰੀ ਗੁਰੁ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

Wednesday, January 31, 2018

ਧੂਰੀ,31 ਜਨਵਰੀ (ਮਹੇਸ਼ ਜਿੰਦਲ) ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਕਮੇਟੀ ਧੂਰੀ ਵੱਲੋ ਡਾ. ਬੀ.ਆਰ ਅੰਬੇਦਕਰ ਕੰਮਿਨਿਊਟੀ ਹਾਲ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੇ ਧੁਮ-ਧਾਮ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਸੇਵਾ ਸਿੰਘ ਸ਼ਾਨ ਨੇ ਕੀਰਤਨ ਕੀਤਾ ਅਤੇ ਗੁਰਤੇਜ ਸਿੰਘ ਢੀਂਡਸਾ ਨੇ ਕਥਾ ਕਰਕੇ ਗੁਰੂ ਨਾਲ ਜੋੜਿਆ। ਗਿਆਨੀ ਗਿਆਨ ਸਿੰਘ ਨੇ ਰਵਿਦਾਸ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ। ਮਨਜੀਤ ਸਿੰਘ ਬਖਸ਼ੀ ਸੇਵਾ ਮੁਕਤ ਡੀ.ਪੀ.ਆਰ.ੳ ਨੇ ਆਈਆ ਸੰਗਤਾ ਦਾ ਧੰਨਵਾਦ ਕੀਤਾ। ਗੁਰੁ ਦਾ ਲੰਗਰ ਅਤੁੱਟ ਵਰਤਿਆ। ਇਸ
Read Full Story

ਸਰਕਾਰ ਦੀ ਪੰਜਾਬੀ ਭਾਸ਼ਾ ਵਿਰੋਧੀ ਨੀਤੀ ਖਿਲਾਫ਼ ਭਾਸ਼ਾ ਭਵਨ ਪਟਿਆਲ਼ਾ ਵਿਖੇ ਧਰਨਾ ਦੇਣ ਦਾ ਐਲਾਨ

Wednesday, January 31, 2018

ਧੂਰੀ,31 ਜਨਵਰੀ (ਮਹੇਸ਼ ਜਿੰਦਲ) ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੀ ਚੁਣੀ ਹੋਈ ਕਮੇਟੀ, ਰਾਜ ਮੁਖੀਆਂ ਅਤੇ ਜ਼ਿਲਾ ਮੁਖੀਆਂ ਦੀ ਮੀਟਿੰਗ ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਨੁਮਾਇੰਦਿਆਂ ਨੇ ਭਾਗ ਲਿਆ। ਸਭਾ ਦੀ ਭਰਵੀਂ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲੈਂਦਿਆਂ ਸਰਕਾਰ ਦੀਆਂ ਪੰਜਾਬੀ ਭਾਸ਼ਾ ਮਾਰੂ ਨੀਤੀਆਂ ਖਿਲਾਫ਼, ਭਾਸ਼ਾ ਵਿਭਾਗ ਪੰਜਾਬ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਖਿਲਾਫ਼, ਭਾਸ਼ਾ ਵਿਭਾਗ
Read Full Story

ਗੁਰੂ ਰਾਮਦਾਸ ਗਰੁੱਪ ਆੱਫ ਇੰਸਟੀਚਿਊਟ ਵਿਖੇ ਲਗਾਈ ਬਿਊਟੀ ਵਰਕਸ਼ਾਪ

Tuesday, January 30, 2018

ਤਲਵੰਡੀ ਸਾਬੋ, 30 ਜਨਵਰੀ (ਗੁਰਜੰਟ ਸਿੰਘ ਨਥੇਹਾ)- ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਧੀਨ ਚਲਾਈ ਜਾ ਰਹੀ ਸੰਸਥਾ ਗੁਰੂ ਰਾਮਦਾਸ ਗਰੁੱਪ ਆੱਫ ਇੰਸਟੀਚਿਊਟ ਰਾਮਾਂ ਵਿਖੇ ਵਿਦਿਆਰਥਣਾਂ ਨੂੰ ਬਿਊਟੀ ਟਿਪਸ ਦੇਣ ਲਈ ਲੈਕਮੇ ਅਕੈਡਮੀ ਬਠਿੰਡਾ ਵੱਲੋਂ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲਗਭਗ 60 ਵਿਦਿਆਰਥਣਾਂ ਨੇ ਸ਼ਮੂਲੀਅਤ ਕੀਤੀ। ਵਿਦਿਆਰਥਣਾਂ ਨੂੰ ਬਿਊਟੀ ਟਿਪਸ, ਸਖਸ਼ੀਅਤ ਨੂੰ ਨਿਖਾਰਨ ਤੋਂ ਇਲਾਵਾ ਡ੍ਰੈੱਸ-ਅੱਪ ਰਹਿਣ ਬਾਰੇ ਜਾਣਕਾਰੀ ਦਿੰਦਿਆਂ ਅਕੈਡਮੀ ਦੇ ਬੁਲਾਰਿਆਂ ਨੇ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਟਿਪਸ ਦਿੱਤੇ ਜਿਸ ਨਾਲ
Read Full Story

ਬੇਘਰ ਗਰੀਬ ਵਿਅਕਤੀ ਨੂੰ ਸਮਾਜ ਸੇਵੀ ਹਰਜਿੰਦਰ ਬਿੱਟੂ ਨੇ ਨੌਜਵਾਨਾਂ ਦੀ ਸਹਾਇਤਾ ਨਾਲ ਘਰ ਬਣਾ ਕੇ ਦਿੱਤਾ

Tuesday, January 30, 2018

ਤਲਵੰਡੀ ਸਾਬੋ, 30 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਮਾਜ ਸੇਵੀ ਕਾਰਜਾਂ ਵਿਚਲੀਆਂ ਗਤੀਵਿਧੀਆਂ ਨੂੰ ਤੇਜ ਕਰਦਿਆਂ ਨੇੜਲੇ ਪਿੰਡ ਜਗਾ ਰਾਮ ਤੀਰਥ ਦੇ ਨੌਜਵਾਨ ਸਮਾਜ ਸੇਵੀ ਹਰਜਿੰਦਰ ਸਿੰਘ ਬਿੱਟੂ ਨੇ ਆਪਣੇ ਹੀ ਪਿੰਡ ਦੇ ਇੱਕ ਬੇਘਰ ਦਲਿਤ ਵਿਅਕਤੀ ਨੂੰ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਰਹਿਣ ਲਈ ਘਰ ਬਣਾ ਕੇ ਦਿੱਤਾ ਹੈ।ਉਕਤ ਕਾਰਜ ਦੀ ਚੁਫੇਰਿਉਂ ਸ਼ਲਾਘਾ ਹੋ ਰਹੀ ਹੈ। ਇਕੱਤਰ ਜਾਣਕਾਰੀ ਅਨੁਸਾਰ ਪਿੰਡ ਜਗਾ ਰਾਮ ਤੀਰਥ ਦੇ ਦਲਿਤ ਵਿਅਕਤੀ ਗੁਰਲਾਲ ਸਿੰਘ ਦੇ ਕੋਲ ਰਹਿਣ ਲਈ ਕੋਈ ਘਰ ਨਹੀ ਸੀ ਤੇ ਉਹ ਭਾਰੀ ਠੰਢ ਵਿੱਚ ਵੀ ਘੋਰ ਗਰੀਬੀ ਕਾਰਨ ਇੱਕ
Read Full Story

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਅਤੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਸਾਂਝੇ ਤੌਰ 'ਤੇ ਲਾਇਆ ਤਿੰਨ ਰੋਜ਼ਾ ਐਨ. ਐਸ. ਐਸ ਕੈਂਪ

Tuesday, January 30, 2018

ਤਲਵੰਡੀ ਸਾਬੋ, 30 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵੱਲੋਂ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਐਨ.ਐਸ.ਐਸ ਕੈਂਪ ਦਾ ਪਿੰਡ ਮਲਕਾਣਾ ਵਿਖੇ ਆਯੋਜਨ ਕੀਤਾ ਗਿਆ ਜਿਸ ਲਈ ਕਾਲਜ ਪ੍ਰਿੰਸੀਪਲ ਡਾ. ਕੰਵਲਜੀਤ ਕੌਰ ਦੇ ਸਹਿਯੋਗ ਸਦਕਾ ਕਾਲਜ ਦੇ ਐਨ.ਐਸ.ਐਸ ਵਿਭਾਗ ਵੱਲੋਂ ਮਲਕਾਣਾ ਪਿੰਡ ਨੂੰ ਗੋਦ ਗਿਆ। ਮਾਤਾ ਸਾਹਿਬ ਕੌਰ ਗਰਲਜ ਕਾਲਜ ਦੇ ਐਨ.ਐਸ.ਐਸ ਇੰਚਾਰਜ ਪ੍ਰੋ. ਹਰਜੀਤ ਕੌਰ ਅਤੇ ਪ੍ਰੋ. ਸਪਨਜੀਤ ਕੌਰ ਨੇ ਕੈਂਪ ਲਈ ਪਿੰਡ ਮਲਕਾਣਾ ਨੂੰ ਗੋਦ ਲਿਆ ਜਿਸ ਦੌਰਾਨ ਤਿੰਨ ਰੋਜ਼ਾ ਕੈਂਪ
Read Full Story

ਨਾਇਬ ਤਹਿਸੀਲਦਾਰ ਦਾ ਰੀਡਰ ਚਾਰ ਹਜਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਅੜਿੱਕੇ, ਪਟਵਾਰੀ ਦੇ ਸਹਾਇਕ ਖਿਲਾਫ ਵੀ ਕੀਤਾ ਮਾਮਲਾ ਦਰਜ

Monday, January 29, 2018

ਤਲਵੰਡੀ ਸਾਬੋ, 29 ਜਨਵਰੀ (ਗੁਰਜੰਟ ਸਿੰਘ ਨਥੇਹਾ)- ਭ੍ਰਿਸ਼ਟਾਚਾਰ ਦੇ ਵਾਰ ਵਾਰ ਸਾਹਮਣੇ ਆ ਰਹੇ ਮਾਮਲਿਆਂ ਕਰਕੇ ਅਕਸਰ ਹੀ ਸੁਰਖੀਆਂ ਵਿੱਚ ਰਹਿਣ ਵਾਲੇ ਸਥਾਨਕ ਕਚਿਹਰੀ ਕੰਪਲੈਕਸ ਵਿੱਚ ਅੱਜ ਉਸ ਸਮੇਂ ਫਿਰ ਸੰਨਾਟਾ ਛਾ ਗਿਆ ਜਦੋਂ ਵਿਜੀਲੈਂਸ ਬਿਊਰੋ ਮਾਨਸਾ ਦੀ ਟੀਮ ਨੇ ਨਾਇਬ ਤਹਿਸੀਲਦਾਰ ਤਲਵੰਡੀ ਸਾਬੋ ਦੇ ਰੀਡਰ ਨੂੰ ਇੱਕ ਕਿਸਾਨ ਤੋਂ ਜਮੀਨ ਦੀ ਗਿਰਦਾਵਰੀ ਦੀ ਦਰੁਸਤੀ ਲਈ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਜਦੋਂਕਿ ਇਸੇ ਮਾਮਲੇ ਵਿੱਚ ਇੱਕ ਪਟਵਾਰੀ ਦੇ ਪ੍ਰਾਈਵੇਟ ਸਹਾਇਕ ਖਿਲਾਫ ਵੀ ਮਾਮਲਾ ਦਰਜ ਕੀਤੇ ਜਾਣ ਦੀ ਵਿਜੀਲੈਂਸ
Read Full Story

9 ਗ੍ਰਾਮ ਹੀਰੋਇੰਨ ਸਮੇਤ ਇੱਕ ਵਿਆਕਤੀ ਕਾਬੂੂ

Monday, January 29, 2018

ਧੂਰੀ,29 ਜਨਵਰੀ (ਮਹੇਸ਼ ਜਿੰਦਲ) ਜ੍ਹਿਲਾ ਪੁਲਿਸ ਮੁਖੀ ਸ੍ਰੀ ਮਨਦੀਪ ਸਿੰਘ ਸਿੱਧੂ ਅਤੇ ਸੀ੍ਰ ਮਨਜੀਤ ਸਿੰਘ ਬਰਾੜ ਕਪਤਾਨ ਪੁਲਿਸ ਐਸ.ਟੀ.ਐਫ (ਸਪੈਸਲ ਟਾਸਕ ਫੋਰਸ) ਸੰਗਰੂਰ ਅਤੇ ਸ੍ਰੀ ਸੰਦੀਪ ਵਡੇਰਾ ਡੀ.ਐਸ.ਪੀ.ਸਬ ਡਵੀਜਨ ਸੰਗਰੂਰ ਵੱਲੋ ਨਸਿਆ ਦਾ ਧੰਦਾ ਕਰਨ ਵਾਲਿਆ ਦੇ ਖਿਲਾਫ ਵਿੱਡੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਸੰਗਰੂਰ ਵੱਲੋ ਇੱਕ ਵਿਆਕਤੀ ਨੂੰ 9 ਗ੍ਰਾਮ ਹੀਰੋਇੰਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਸੀ ਮਨਜੀਤ ਸਿੰਘ ਬਰਾੜ ਐਸ.ਪੀ, ਸਪੈਸਲ ਟਾਸਕ ਫੋਰਸ ਸੰਗਰੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 28.01.2018 ਨੂੰ
Read Full Story

ਸੇਤੀਆ ਸਕੂਲ ਵਲੋਂ 69 ਵਾਂ ਗਣਤੰਤਰ ਦਿਵਸ ਮਨਾਇਆ

Monday, January 29, 2018

ਧੂਰੀ,28 ਜਨਵਰੀ (ਮਹੇਸ਼ ਜਿੰਦਲ) ਧੂਰੀ ਦੇ ਨਜ਼ਦੀਕ ਪਿੰਡ ਕਹੇਰੁ ਵਿਖੇ 69ਵਾਂ ਗਣਤੰਤਰ ਦਿਵਸ ਮਨਾਇਆ ਗਇਆ ਸਕੂਲ ਵਿੱਚ ਝੰਡੇ ਦੀ ਰਸਮ ਸਰਦਾਰ ਜੋਗਿੰਦਰ ਸਿੰਘ ਖਾਲਸਾ (ਰਿਟਾਇਰਡ) ਜੇ.ਇ.ਬਿਜਲੀ ਵਿਭਾਗ ਨੇ ਅਦਾ ਕੀਤੀ| ਉਨ੍ਹਾਂ ਨਾਂਲ ਪੰਜ ਮੇਂਬਰ ਸਿੰਘ ਸਾਹਿਬਾਨ ਅਤੇ ਕਮਿਨਿਊਟੀ ਦੇ ਹੋਰ ਸੱਜਣ ਵੀ ਹਾਜਰ ਸਨ ਇਸ ਮੌਕੇ ਬੱਚਿਆਂ ਨੇ ਰੰਗਾਰੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ| ਜਿਸ ਦੀ ਪਿੰਡ ਦੇ ਪਤਵੰਤੇ ਸੱਜਣਾਂ, ਏਅਰਟੈਲ ਟਿਮ, ਮੁਖ ਅਧਿਆਪਕਾਂ ਸ਼ਵੇਤਾ, ਸਮੂਹ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੇ ਬੱਚਿਆਂ ਵਲੋਂ ਕੀਤੇ ਸੱਭਿਆਚਾਰਕ ਅਤੇ
Read Full Story

ਮਾਸਟਰ ਮੋਤੀ ਰਾਮ ਕੋਟ ਬਖਤੂ ਦਾ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਨਮਾਨ

Sunday, January 28, 2018

ਰਾਮਾਂ ਮੰਡੀ,28 ਜਨਵਰੀ(ਤਰਸੇਮ ਸਿੰਘ ਬੁੱਟਰ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀਵਾਂਦਰ ਵਿਖੇ ਸਮਾਜਿਕ ਸਿੱਖਿਆ ਮਾਸਟਰ ਵਜੋਂ ਤਾਇਨਾਤ ਮੋਤੀ ਰਾਮ ਕੋਟ ਬਖਤੂ ਦਾ ਬੂਥ ਲੈਵਲ ਅਫ਼ਸਰ ਦੀ ਡਿਊਟੀ ਬਾਖ਼ੂਬੀ ਨਿਭਾਉਣ ਅਤੇ ਮਤਦਾਤਾ ਜਾਗਰੂਕਤਾ `ਚ ਸਲਾਹੁਣਯੋਗ ਯੋਗਦਾਨ ਪਾਉਣ ਬਦਲੇ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਵੱਲੋਂ ਰਾਸ਼ਟਰੀ ਮਤਦਾਤਾ ਦਿਵਸ ਮੌਕੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨ ਕੀਤਾ ਗਿਆ।ਇਸ ਸਮੇਂ ਮੋਤੀ ਰਾਮ ਕੋਟ ਬਖਤੂ ਦੇ ਹੋਣਹਾਰ ਵਿਦਿਆਰਥੀਆਂ ਨੇ ਵੀ ਸਨਮਾਨ ਹਾਸਿਲ ਕੀਤਾ ।ਇਸ ਸਨਮਾਨ ਸਮਾਰੋਹ ਮੌਕੇ ਡਿਪਟੀ ਕਮਿਸ਼ਨਰ
Read Full Story

ਜਥੇਦਾਰ ਗੁਰਤੇਜ ਸਿੰਘ ਢੱਡੇ ਦੁਆਰਾ ਪੈਰਾਡਾਈਸ ਪਬਲਿਕ ਸਕੂਲ ਸੀਂਗੋ ਨੂੰ ਗੱਤਕਾ ਸ਼ਾਸਤਰ ਕੀਤੇ ਭੇਂਟ

Sunday, January 28, 2018

ਤਲਵੰਡੀ ਸਾਬੋ, 28 ਜਨਵਰੀ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਸੀਂਗੋ ਮੰਡੀ ਵਿਖੇ ਸਥਿਤ ਪੈਰਾਡਾਈਸ ਪਬਲਿਕ ਸਕੂਲ ਨੂੰ ਜਥੇਦਾਰ ਗੁਰਤੇਜ ਸਿੰਘ ਢੱਡੇ ਦੁਆਰਾ ਪਿਛਲੇ ਦਿਨੀਂ ਗੱਤਕਾ ਸ਼ਾਸਤਰ ਕੀਤੇ ਭੇਂਟ ਕੀਤੇ ਗਏ ਜਿਸ ਦੀ ਜਾਣਕਾਰੀ ਸਕੂਲ ਪ੍ਰਬੰਧਕਾਂ ਦੁਆਰਾ ਖੁਸ਼ੀ ਭਰੇ ਲਹਿਜੇ ਵਿੱਚ ਦਿੱਤੀ ਗਈ। ਸਕੂਲ ਮੁਖੀ ਸ. ਗੁਰਪ੍ਰੀਤ ਸਿੰਘ ਸੀਂਗੋ ਨੇ ਦੱਸਿਆ ਗਿਆ ਕਿ ਸਕੂਲ ਵਿੱਚ ਧਾਰਮਿਕ ਸਿੱਖਿਆ ਨੂੰ ਪ੍ਰਫੁਲਤ ਕਰਨ ਅਤੇ ਬੱਚਿਆਂ ਦੀ ਸਿਹਤ ਸੰਭਾਲ ਦੇ ਮੱਦੇਨਜਰ ਸਕੂਲ ਵਿੱਚ ਚਾਹਵਾਨ ਵਿਦਿਆਰਥੀਆਂ ਨੂੰ ਗੱਤਕੇ ਦੀ ਸਿੱਖਿਆ ਦਿੱਤੀ ਜਾਵੇਗੀ। ਜਿਸ ਦੇ ਤਹਿਤ
Read Full Story

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਦੂਜਾ ਡਿਗਰੀ ਵੰਡ ਸਮਾਰੋਹ ਆਯੋਜਿਤ, ਕਨੇਡਾ ਦੀ ਉੱਘੀ ਮੈਕਗਿਲ ਯੂਨੀਵਰਸਿਟੀ ਦੇ ਪ੍ਰੋ. ਸ਼ਿਵ. ਓ. ਪ੍ਰਾਸ਼ਰ ਨੂੰ ਡੀ ਐਸ ਸੀ ਡਿਗਰੀ ਦੇ ਕੇ ਸਨਮਾਨਤ ਕੀਤਾ ਗਿਆ

Sunday, January 28, 2018

ਤਲਵੰਡੀ ਸਾਬੋ, 28 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਅੱਜ ਦੂਜਾ ਡਿਗਰੀ ਵੰਡ ਸਮਾਰੋਹ ਆਯੋਜਤ ਕੀਤਾ ਗਿਆ। ਜਿਸ ਵਿੱਚ ਆਪਣੀ ਸਿੱਖਿਆ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਵੱਖ-ਵੱਖ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਕੁਲਪਤੀ ਅਤੇ ਉਘੇ ਖੇਤੀ ਅਰਥ ਸ਼ਾਸ਼ਤਰੀ ਡਾ. ਸਰਦਾਰਾ ਸਿੰਘ ਜੌਹਲ ਕਨਵੋਕੇਸ਼ਨ ਦੇ ਮੁੱਖ ਮਹਿਮਾਨ ਸਨ। ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਚਾਂਸਲਰ ਡਾ. ਜਸਮੇਲ ਸਿੰਘ ਧਾਲੀਵਾਲ ਨੇ ਕੀਤੀ। ਮੁੱਖ ਮਹਿਮਾਨ ਡਾ. ਸਰਦਾਰਾ ਸਿੰਘ ਜੌਹਲ ਨੇ ਸਿੱਖ
Read Full Story

ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰ ਦੇਣ ਨਾਲ ਦੋ ਨੌਜਵਾਨਾਂ ਦੀ ਮੌਤ, ਨਗਰ ਅੰਦਰ ਸੋਗ ਦੀ ਲਹਿਰ

Sunday, January 28, 2018

ਤਲਵੰਡੀ ਸਾਬੋ, 28 ਜਨਵਰੀ (ਗੁਰਜੰਟ ਸਿੰਘ ਨਥੇਹਾ)- ਬੀਤੀ ਦੇਰ ਰਾਤ ਤਲਵੰਡੀ ਸਾਬੋ ਬਠਿੰਡਾ ਰੋੜ ਤੇ ਵਾਪਰੇ ਸੜਕੀ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ,ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਨਾਨਕ ਸਿੰਘ (22) ਅਤੇ ਗਗਨਦੀਪ ਸਿੰਘ (21) ਕਿਸੇ ਕੰਮ ਤੋਂ ਬਠਿੰਡਾ ਵੱਲੋਂ ਆਪਣੇ ਮੋਟਰ ਸਾਈਕਲ ਤੇ ਤਲਵੰਡੀ ਸਾਬੋ ਵੱਲ ਆ ਰਹੇ ਸਨ ਤਾਂ ਇੱਕ ਅਣਪਛਾਤੇ ਵਾਹਣ ਨੇ ਰਿਲਾਇੰਸ ਪੰਪ ਨੇੜੇ ਉਹਨਾਂ ਦੇ ਮੋਟਰਸਾਈਕਲ ਅੱਗੇ ਜਾ ਰਹੇ
Read Full Story

ਐਸ.ਟੀ.ਐਫ ਸੰਗਰੂਰ ਵੱਲੋਂ ਨਸ਼ੀਲੀਆ ਗੋਲੀਆਂ ਅਤੇ ਕੈਪਸੂਲ ਸਮੇਤ 1 ਵਿਅਕਤੀ ਕਾਬੂ

Sunday, January 28, 2018

ਧੂਰੀ 27 ਜਨਵਰੀ (ਮਹੇਸ਼ ਜਿੰਦਲ) ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਮਨਜੀਤ ਸਿੰਘ ਬਰਾੜ ਕਪਤਾਨ ਪੁਲਿਸ, ਸਪੈਸ਼ਲ ਟਾਸਕ ਫੋਰਸ ਸੰਗਰੂਰ ਅਤੇ ਸੰਦੀਪ ਵਡੇਰਾ ਡੀ.ਐਸ.ਪੀ ਸਬ ਡਵੀਜਨ ਸੰਗਰੂਰ ਵੱਲੋਂ ਨਸ਼ੀਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਸੰਗਰੂਰ ਵੱਲੋਂ 1 ਵਿਅਕਤੀ ਨੂੰ 10240 ਨਸ਼ੀਲੀਆਂ ਗੋਲੀਆਂ ਅਤੇ 190 ਨਸ਼ੀਲੇ ਕੈਪਸੂਲ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਸ੍ਰੀ ਮਨਜੀਤ ਸਿੰਘ ਬਰਾੜ ਐੱਸ.ਪੀ ਸਪੈਸਲ ਟਾਸਕ ਫੋਰਸ ਸੰਗਰੂਰ ਨੇ ਪੱਤਰਕਾਰਾਂ ਨੂੰ
Read Full Story

ਪੂਰੀ-ਛੋਲਿਆਂ ਦਾ ਲੰਗਰ ਲਗਾਇਆ

Sunday, January 28, 2018

ਧੂਰੀ, 27 ਜਨਵਰੀ (ਮਹੇਸ਼ ਜਿੰਦਲ) ਸੱਟੇ ਵਾਲਾ ਪੁਲ ਮਾਰਕਿਟ ਵੱਲੋਂ ਨਵੇਂ ਸਾਲ ਅਤੇ ਵੱਧਦੀ ਸਰਦੀ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਰੀ-ਛੋਲਿਆਂ ਦਾ ਲੰਗਰ ਲਗਾਇਆ ਗਿਆ। ਮਾਰਕਿਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਲੰਗਰ ਪਿਛਲ਼ੇ 25 ਸਾਲ ਤੋਂ ਲਗਾਤਾਰ ਲਗਾਇਆ ਜਾ ਰਿਹਾ ਹੈ ਜਿਸ ਨਾਲ ਮਾਨਵਤਾ ਦਾ ਭਲਾ ਅਤੇ ਅਸੀਂ ਆਪਣੇ ਦਸਵੇਂ ਦਸਾਉਂਤ ਨੂੰ ਇੱਕ ਮਾਨਵਸੇਵਾ ਵਿੱਚ ਲਗਾ ਕੇ ਬਹੁਤ ਚੰਗਾ ਮਹਿਸੂਸ ਕਰਦੇ ਹਾਂ ਅਤੇ ਇਸ ਤਰਾਂ੍ਹ ਇੱਕਠੇ ਹੋਣ ਨਾਲ ਆਪਸੀ ਭਾਈਚਾਰਕ ਸਾਂਝ ਵੀ ਵੱਧਦੀ ਹੈ। ਇਸ ਮੌਕੇ ਗੁਲਸ਼ਨ ਕੁਮਾਰ, ਸੰਜੇ ਸਿੰਗਲਾ, ਕਮਲ ਢੰਡ, ਹੈਪੀ ਕੁਮਾਰ, ਰੋਮੀ ਢੰਡ,
Read Full Story

ਆਪਣੀ ਜਨਮਭੂਮੀ ਕੱਕੜਵਾਲ ਪਹੁੰਚ ਕੇ ਸਿੱਧੂ ਨੇ ਕੀਤੀਆਂ ਬਚਪਨ ਦੀਆਂ ਯਾਦਾਂ ਤਾਜ਼ੀਆਂ

Sunday, January 28, 2018

ਧੂਰੀ, 27 ਜਨਵਰੀ (ਮਹੇਸ਼ ਜਿੰਦਲ) ਸਥਾਨਕ ਡੀ.ਏ.ਵੀ. ਪਬਲਿਕ ਸਕੂਲ ਵੱਲੋਂ ਗਰਾਮ ਪੰਚਾਇਤ ਕੱਕੜਵਾਲ ਦੇ ਸਹਿਯੋਗ ਨਾਲ ਗਣਤੰਤਰਤਾ ਦਿਵਸ ਮੌਕੇ ਕਰਵਾਏ ਇੱਕ ਸੱਭਿਆਚਾਰਕ ਪ੍ਰੋਗਰਾਮ ਵਿੱਚ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ਼੍ਰੀ ਨਵਜੋਤ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੈਬਨਿਟ ਮੰਤਰੀ ਬਨਣ ਤੋਂ ਬਾਅਦ ਆਪਣੀ ਜਨਮਭੂਮੀ `ਤੇ ਪਹਿਲੀ ਵਾਰ ਪਹੁੰਚੇ ਸ਼੍ਰੀ ਸਿੱਧੂ ਨੇ ਹਾਜ਼ਰ ਭਾਰੀ ਇੱਕਠ ਨੂੰ ਆਪਣੇ ਹੀ ਲਹਿਜ਼ੇ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਆਪਣੀ ਜਨਮਭੂਮੀ ਕੱਕੜਵਾਲ ਵਿਖੇ ਪਹੁੰਚ ਕੇ ਮੈਂਨੂੰ ਬੇਹਦ ਖੁਸ਼ੀ ਹੋਈ ਹੈ। ਇਸ
Read Full Story

ਐਸ.ਟੀ.ਐਫ ਸੰਗਰੂਰ ਵੱਲੋ 10 ਗ੍ਰਾਮ ਹੀਰੋਇੰਨ ਸਮੇਤ ਇੱਕ ਵਿਆਕਤੀ ਕਾਬੂੂ

Sunday, January 28, 2018

ਧੂਰੀ,27 ਜਨਵਰੀ (ਮਹੇਸ਼ ਜਿੰਦਲ) ਜ੍ਹਿਲਾ ਪੁਲਿਸ ਮੁਖੀ ਸ੍ਰੀ ਮਨਦੀਪ ਸਿੰਘ ਸਿੱਧੂ ਅਤੇ ਸੀ੍ਰ ਮਨਜੀਤ ਸਿੰਘ ਬਰਾੜ ਕਪਤਾਨ ਪੁਲਿਸ ਐਸ.ਟੀ.ਐਫ(ਸਪੈਸਲ ਟਾਸਕ ਫੋਰਸ) ਸੰਗਰੂਰ ਅਤੇ ਸ੍ਰੀ ਸੰਦੀਪ ਵਡੇਰਾ ਡੀ.ਐਸ.ਪੀ. ਸਬ ਡਵੀਜਨ ਸੰਗਰੂਰ ਵੱਲੋ ਨਸਿਆ ਦਾ ਧੰਦਾ ਕਰਨ ਵਾਲਿਆ ਦੇ ਖਿਲਾਫ ਵਿੱਡੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਸੰਗਰੂਰ ਵੱਲੋ ਇੱਕ ਵਿਆਕਤੀ ਨੂੰ 10 ਗ੍ਰਾਮ ਹੀਰੋਇੰਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਸੀ ਮਨਜੀਤ ਸਿੰਘ ਬਰਾੜ ਐਸ.ਪੀ, ਸਪੈਸਲ ਟਾਸਕ ਫੋਰਸ ਸੰਗਰੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 25.01.18 ਨੂੰ
Read Full Story

69ਵਾਂ ਗਣਤੰਤਰ ਦਿਵਸ ਨਵੀਂ ਅਨਾਜ ਮੰਡੀ ਧੂਰੀ ਵਿਖੇ ਮਨਾਇਆ

Saturday, January 27, 2018

ਧੂਰੀ, 26 ਜਨਵਰੀ (ਮਹੇਸ਼ ਜਿੰਦਲ) ਨਵੀਂ ਅਨਾਜ ਮੰਡੀ ਧੂਰੀ ਵਿਖੇ ਐਸ.ਡੀ.ਐਮ. ਧੂਰੀ ਸ਼੍ਰੀ ਅਮਰੇਸ਼ਵਰ ਸਿੰਘ ਨੇ 69ਵੇਂ ਗਣਤੰਤਰ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਦੇਸ਼ ਭਗਤ ਪਰਿਵਾਰਾਂ ਅਤੇ ਝੋਨੇ ਦੀ ਨਾੜ ਨਾ ਫੂਕਨ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ ਅਤੇ ਸਕੂਲੀ ਬੱਚਿਆਂ ਵੱਲੋਂ ਦੇਸ਼ ਭਗਤੀ ਨਾਲ ਸੰਬੰਧਤ ਰੰਗਾਰੰਗ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ। ਵਿਸ਼ੇਸ਼ ਤੌਰ `ਤੇ ਪਹੁੰਚੇ ਸ਼੍ਰੀ ਦਲਵੀਰ ਸਿੰਘ ਗੋਲਡੀ ਹਲਕਾ ਵਿਧਾਇਕ, ਸ਼੍ਰੀ ਰਾਹੁਲ ਗਰਗ ਐਡੀਸ਼ਨਲ ਸਿਵਲ ਜੱਜ
Read Full Story

ਸ੍ਰੀ ਚੇਤਨ ਮੁਨੀ ਬਾਬਾ ਜੀ ਦੀ 40ਵੀਂ ਬਰਸੀ ਧੂਰੀ ਪਿੰਡ ਵਿਖੇ ਮਨਾਈ

Saturday, January 27, 2018

ਧੂਰੀ,26 ਜਨਵਰੀ (ਮਹੇਸ ਜਿੰਦਲ) ਅੱਜ ਡੇਰਾ ਬਾਬਾ ਚੇਤਨ ਮੂਨੀ ਜੀ ਪੀਰ ਬਾਬਾ ਲਾਲਾਂ ਵਾਲਾ ਬੇਨੜਾ ਗੇਟ ਧੂਰੀ ਪਿੰਡ ਵਿਖੇ ਸ੍ਰੀ ਸ੍ਰੀ 108 ਸ੍ਰੀ ਬਾਬਾ ਚੇਤਨ ਮੂਨੀ ਜੀ ਦੀ 40ਵੀਂ ਬਰਸੀ ਮਨਾਈ। ਜਿਸ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ, ਇਸ ਮੌਕੇ ਸਮੂਹ ਡੇਰਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਲਾਲਾਂ ਵਾਲੇ ਪੀਰਾਂ ਦਾ ਇਹ ਡੇਰਾ 50 ਸਾਲ ਪੁਰਾਣਾ ਹੈ। ਇਥੇ ਜਿਹੜੇ ਵੀ ਲੋਕ ਆਪਣੀ ਸੱਚੀ ਸਰਧਾ ਨਾਲ ਆ ਕੇ ਪੀਰਾਂ ਤੋਂ ਜੋ ਵੀ ਮੰਗਦੇ ਹਨ। ਉਹਨਾਂ ਦੀ ਹਰ ਇੱਛਾ ਪੂਰੀ ਹੁੰਦੀ ਹੈ, ਉਹਨਾਂ ਇਹ ਵੀ ਕਿਹਾ ਕਿ ਬਾਬਾ ਚੇਤਨ ਮੁਨੀ ਜੀ ਦੀ ਬਰਸੀ ਹਰ ਸਾਲ ਬੜੀ
Read Full Story

Powered by Arash Info Corpopration