Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਰਕਾਰੀ ਹਾਈ ਸਕੂਲ ਚੱਠੇਵਾਲਾ ਨੂੰ ਕੀਤਾ ਨਲਕਾ ਦਾਨ

Thursday, May 3, 2018

ਤਲਵੰਡੀ ਸਾਬੋ, 3 ਮਈ (ਗੁਰਜੰਟ ਸਿੰਘ ਨਥੇਹਾ)- ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਕੁੱਝ ਨਾ ਕੁੱਝ ਦਾਨ ਕਰਨ ਦੀ ਪ੍ਰਵਿਰਤੀ ਚੱਲ ਰਹੀ ਹੈ। ਪਿਛਲੇ ਦਿਨੀਂ ਵੀ ਕਈ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਕੂਲ ਨੂੰ ਦਾਨ ਕਰਨ ਦੀਆਂ ਖਬਰਾਂ ਸੁਰਖੀਆਂ ਵਿੱਚ ਆਈਆਂ ਹਨ। ਇਸ ਪ੍ਰਵਿਰਤੀ `ਤੇ ਚਲਦਿਆਂ ਨਜ਼ਦੀਕੀ ਪਿੰਡ ਚੱਠੇਵਾਲਾ ਦੇ ਸਰਕਾਰੀ ਹਾਈ ਸਕੂਲ ਦੇ ਗਣਿਤ ਅਧਿਆਪਿਕਾ ਮੈਡਮ ਕਮਲ ਲਤਾ ਨੇ ਬੱਚਿਆਂ ਦੇ ਹੱਥ ਅਤੇ ਭਾਂਡੇ ਧੋਣ ਲਈ ਇੱਕ ਨਲਕਾ ਸਕੁੂਲ ਨੂੰ ਦਾਨ ਵਜੋਂ ਦਿੱਤਾ ਗਿਆ ਹੈ। ਮੈਡਮ ਕਮਲ ਲਤਾ ਪਹਿਲਾਂ ਵੀ ਅਕਸਰ ਗਰੀਬ ਬੱਚਿਆਂ ਦੀ ਮੱਦਦ ਕਰਦੇ
Read Full Story

ਆਈ. ਟੀ ਵਿੰਗ ਦੀ ਕਨਵੈਨਸ਼ਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਤਿਆਰੀ ਮੀਟਿੰਗ

Thursday, May 3, 2018

ਤਲਵੰਡੀ ਸਾਬੋ, 3 ਮਈ (ਗੁਰਜੰਟ ਸਿੰਘ ਨਥੇਹਾ)- ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਕਮਰ ਕਸ ਲਈ ਹੈ ਇਸੇ ਲੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਈ. ਟੀ ਵਿੰਗ ਵੱਲੋਂ ਤਲਵੰਡੀ ਸਾਬੋ ਵਿਖੇ ਕਨਵੈਨਸ਼ਨ ਕਰਵਾਈ ਜਾ ਰਹੀ ਹੈ। ਉਕਤ ਕਨਵੈਨਸ਼ਨ ਦੀਆਂ ਤਿਆਰੀਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ੋਸਲ ਮੀਡੀਆ ਨਾਲ ਜੁੜੇ ਵਰਕਰਾਂ ਦੀ ਇੱਕ ਮੀਟਿੰਗ ਇੱਥੇ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੋਈ। ਮੀਟਿੰਗ ਦੀ ਅਗਵਾਈ ਸਾਬਕਾ ਵਿਧਾਇਕ ਦੇ ਸਿਆਸੀ ਸਕੱਤਰ ਗੁਰਮੀਤ ਸਿੰਘ ਬੁਰਜ
Read Full Story

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਸਾਹਿਤਕਾਰ ਡਾਕਟਰ ਗੁਰਨਾਮ ਸਿੰਘ ਖੋਖਰ ਨਾਲ ਦੁੱਖ ਦਾ ਪ੍ਰਗਟਾਵਾ

Thursday, May 3, 2018

ਤਲਵੰਡੀ ਸਾਬੋ, 3 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ ਦੇ ਵਿੱਤ ਸਕੱਤਰ ਡਾ. ਗੁਰਨਾਮ ਸਿੰਘ ਖੋਖਰ ਦੀ ਧਰਮ ਪਤਨੀ ਡਾ. ਰਣਜੀਤ ਕੌਰ ਦੀ ਬੀਤੇ ਦਿਨ ਹੋਈ ਮੌਤ ਤੋਂ ਬਾਅਦ ਬਲਾਕ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਅਤੇ ਸਾਹਿਤਕਾਰਾਂ ਵੱਲੋਂ ਡਾ. ਰਣਜੀਤ ਕੌਰ ਦਾ ਅਚਾਨਕ ਦਿਹਾਂਤ ਹੋਣ ਕਰਕੇ ਉਨ੍ਹਾਂ ਦੇ ਗ੍ਰਹਿ ਵਿੱਚ ਜਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਡਾ. ਗੁਰਮੇਲ ਸਿੰਘ ਘਈ ਦੇ ਨਾਲ ਚੇਅਰਮੈਨ ਜੋਗਿੰਦਰ ਸਿੰਘ ਜਗ੍ਹਾ, ਨਰਿੰਦਰ ਸਿੰਘ ਬਹਿਮਣ, ਸ. ਹਰਪ੍ਰੀਤ ਸਿੰਘ ਮੀਤ ਪ੍ਰਧਾਨ
Read Full Story

ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ 'ਤੇ ਜਾਂਦੀਆਂ ਆਂਗਣਵਾੜੀ ਵਰਕਰਾਂ ਨੂੰ ਪੁਲਿਸ ਨੇ ਚੁੱਕਿਆ, ਜਾਮ ਲਗਾ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਕੀਤੀ ਨਾਅਰੇਬਾਜੀ

Thursday, May 3, 2018

ਤਲਵੰਡੀ ਸਾਬੋ, 3 ਮਈ (ਗੁਰਜੰਟ ਸਿੰਘ ਨਥੇਹਾ)- ਆਪਣੀਆਂ ਹੱਕਾਂ ਮੰਗਾਂ ਨੂੰ ਲੈ ਕੇ ਬਠਿੰਡਾ ਵਿਖੇ ਧਰਨੇ ਵਿੱਚ ਸ਼ਾਮਿਲ ਹੋਣ ਜਾ ਰਹੀਆਂ ਜ਼ਿਲ੍ਹਾ ਮਾਨਸਾ ਦੀਆਂ ਆਂਗਨਵਾੜੀ ਮੁਲਾਜਮਾਂ ਨੂੰ ਤਲਵੰਡੀ ਸਾਬੋ ਵੱਲੋਂ ਰੋਕੇ ਜਾਣ `ਤੇ ਰੋਸ ਵਿੱਚ ਮੁਲਾਜਮਾਂ ਨੇ ਤਲਵੰਡੀ ਸਾਬੋ ਦੇ ਥਾਣਾ ਚੌਂਕ ਵਿੱਚ ਜਾਮ ਲਗਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਜਾਮ ਲਗਾ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਦੱਸਣਾ ਬਣਦਾ ਹੈ ਕਿ ਬੀਤੇ ਤਿੰਨ ਮਹੀਨੇ ਤੋਂ ਆਂਗਣਵਾੜੀ ਮੁਲਾਜਮਾਂ ਬਠਿੰਡਾ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ
Read Full Story

ਦੋ ਸੱਸਾਂ ਦੀ ਸਤਾਈ ਵਿਅਹੁਤਾ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖੁਦਕੁਸ਼ੀ

Thursday, May 3, 2018

ਤਲਵੰਡੀ ਸਾਬੋ, 3 ਮਈ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲਾ ਵਿਖੇ ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ `ਤੇ ਦਾਜ ਦੀ ਮੰਗ ਕਰਨ ਅਤੇ ਤੰਗ ਪ੍ਰਸ਼ਾਨ ਕਰਨ ਦੇ ਚਲਦਿਆਂ ਇੱਕ ਵਿਆਹੁਤਾ ਵੱਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਜਾਣ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਪਿੰਡ ਭੈਣੀ ਬਾਘਾ ਦੇ ਤੇਜਾ ਸਿੰਘ ਦੀ ਲੜਕੀ ਸਰਬਜੀਤ ਕੌਰ ਦਾ ਵਿਆਹ ਲਗਭਗ 8 ਸਾਲ ਪਹਿਲਾਂ ਖੇਤਰ ਦੇ ਪਿੰਡ ਚੱਠੇਵਾਲਾ ਦੇ ਜਗਦੀਪ ਸਿੰਘ ਪੁੱਤਰ ਮਹਾਂ ਸਿੰਘ ਨਾਲ ਹੋਇਆ। ਮ੍ਰਿਤਕਾ ਦੇ ਛੋਟੇ ਭਰਾ ਗੁਰਜੀਤ
Read Full Story

ਵਿਸ਼ਵ ਡਾਨਸ ਦਿਵਸ ਤੇ ਬੱਚਿਆਂ ਦੇ ਕਰਵਾਏ ਮੁਕਾਬਲੇ

Wednesday, May 2, 2018

ਸੰਗਰੂਰ - 02 ਮਈ (ਸਪਨਾ ਰਾਣੀ) ਵਿਸ਼ਵ ਡਾਨਸ ਦਿਵਸ ਤੇ ਬਾਵਾ ਡਾਨਸ ਅਕੈਡਮੀ ਸੰਗਰੂਰ ਵੱਲੋਂ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਐਡੀਟੋਰੀਅਮ ਹਾਲ ਵਿਖੇ ਵਿੱਕੀ ਬਾਵਾ ਅਤੇ ਮੈਡਮ ਸੰਜਨਾ ਡਾਨਸ ਟੀਚਰ ਦੀ ਅਗਵਾਈ ਹੇਠ ਸਕੂਲੀ ਬੱਚਿਆਂ ਦੇ ਡਾਨਸ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਦਰਜਨਾਂ ਵੱਖ-ਵੱਖ ਸਕੂਲਾਂ ਦੇ ਸੈਂਕੜੇ ਬੱਚਿਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਬੀਬੀ ਪੂਨਮ ਕਾਂਗੜਾ ਮੈਂਬਰ ਪੀ.ਪੀ.ਸੀ.ਸੀ ਅਤੇ ਸ੍ਰੀ ਅੰਮ੍ਰਿਤ ਬਰਾੜ ਕਾਂਝਲਾ ਨਿੱਜੀ ਸਲਾਹਕਾਰ, ਸ੍ਰੀ ਵਿਜੈ ਇੰਦਰ ਸਿੰਗਲਾ ਕੈਬਨਿਟ ਮੰਤਰੀ ਪੰਜਾਬ
Read Full Story

ਜਬਰੀ ਗ੍ਰਿਫਤਾਰ ਕਰਨ ਨਾਲ ਸਘੰਰਸ਼ ਨੂੰ ਦਬਾਇਆ ਨਹੀਂ ਜਾ ਸਕਦਾ- ਸਤਵੰਤ ਕੌਰ

Wednesday, May 2, 2018

ਤਲਵੰਡੀ ਸਾਬੋ, 2 ਮਈ (ਗੁਰਜੰਟ ਸਿੰਘ ਨਥੇਹਾ)- ਆਲ ਪੰਜਾਬ ਆਂਗਣਵਾੜੀ ਯੂਨੀਅਨ ਦੀ ਸੂਬਾਈ ਪ੍ਰਧਾਨ ਸ੍ਰੀਮਤੀ ਹਰਗੋਬਿੰਦ ਕੌਰ ਸਮੇਤ ਵਰਕਰਾਂ-ਹੈਲਪਰਾਂ ਨੂੰ ਗ੍ਰਿਫਤਾਰ ਕਰਨ ਨੂੰ ਲੈ ਕੇ ਤਲਵੰਡੀ ਸਾਬੋ ਦੀ ਬਲਾਕ ਪ੍ਰਧਾਨ ਸਤਵੰਤ ਕੌਰ, ਜਿਲ੍ਹਾ ਆਗੂ ਬਲਵੀਰ ਕੌਰ ਲਹਿਰੀ ਸਮੇਤ ਸਮੂਹ ਮੁਲਾਜਮਾਂ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਤੇ ਗ੍ਰਿਫਤਾਰ ਕੀਤੀਆਂ ਯੂਨੀਅਨ ਆਗੂਆਂ ਨੂੰ ਤਰੁੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ ਸਤਵੰਤ ਕੌਰ ਨੇ ਕਿਹਾ ਕਿ ਲੋਕਤੰਤਰ ਵਿੱਚ ਆਪਣੀਆਂ ਹੱਕੀ ਮੰਗਾਂ ਲਈ ਹਰ ਇੱਕ ਨੂੰ
Read Full Story

ਟਰੱਕ ਵਾਲੇ ਨੇ ਮਾਰੀ ਐਕਟਿਵਾ ਚਾਲਕ ਨੂੰ ਟੱਕਰ

Wednesday, May 2, 2018

ਤਰਨ ਤਾਰਨ (ਅਕਾਸ਼ ਜੋਸ਼ੀ) ੦੩ ਮਈ :- ਤਰਨ ਤਾਰਨ ਦੇ ਜੰਡਿਆਲਾ ਰੋਡ ਤੇ ਇਕ ਤੇਜ ਰਫਤਾਰ ਟਰੱਕ ਵਾਲੇ ਨੇ ਇਕ ਇਕ ਐਕਟਿਵਾ ਵਾਲੇ ਨੂੰ ਟੱਕਰ ਮਾਰਤੀ ਜਿਸ ਨਾਲ ਐਕਟਿਵਾ ਚਾਲਕ ਜਖ੍ਹਮੀ ਹੋ ਗਿਆ ਐਕਟਿਵਾ ਬੁਰੀ ਤਰ੍ਹਾ ਟੁੱਟ ਗਈ । ਜਾਣਕਾਰੀ ਦਿੰਦਿਆ ਐਕਟਿਵਾ ਚਾਲਕ ਮਾ.ਸ਼ਕਤੀ ਸ਼ਰਮਾ (ਪ੍ਰਧਾਨ ਬ੍ਰਾਹਮਣ ਸਭਾ) ਨੇ ਦੱਸਿਆ ਕਿ ਉਹ ਐਕਟਿਵਾ ਤੇ ਜਰੂਰੀ ਕੰਮ ਲਈ ਜਾ ਰਹੇ ਸਨ ਤਾ ਤੇਜ ਰਫਤਾਰ ਟਰੱਕ ਵਾਲੇ ਨੇ ਉਹਨਾ ਨੂੰ ਟੱਕਰ ਮਾਰ ਦਿੱਤੀ , ਜਿਸ ਨਾਲ ਐਕਟਿਵਾ ਪੂਰੀ ਤਰ੍ਹਾ ਟੁੱਟ ਗਈ ਅਤੇ ਉਹਨਾ ਦੇ ਗੰਭੀਰ ਸੱਟਾ ਲੱਗੀਆ । ਫੋਟੌ : ਦੁਰਘਟਨਾ ਦੌਰਾਨ ਟੱਟੀ
Read Full Story

ਜ਼ਿਲਾ ਸੰਗਰੂਰ ’ਚ ਬਿਜਲੀ ਦੇ ਸ਼ਾਟ ਸਰਕਟ ਕਾਰਨ ਸੜੀ 309 ਏਕੜ ਕਣਕ ਦਾ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਲਈ ਭੇਜੀ ਰਿਪੋਰਟ ਪਾਵਰਕੌਮ ਨੂੰ: ਡਿਪਟੀ ਕਮਿਸ਼ਨਰ

Monday, April 30, 2018

ਸੰਗਰੂਰ, 30 ਅਪ੍ਰੈਲ(ਸਪਨਾ ਰਾਣੀ):ਪੰਜਾਬ ਸਰਕਾਰ ਵੱਲੋਂ ਮਿਲੀਆਂ ਹਦਾਇਤਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਲ ਵਿਭਾਗ ਦੇ ਅਧਿਕਾਰੀਆਂ ਦੁਆਰਾ ਜ਼ਿਲਾ ਸੰਗਰੂਰ ਦੀਆਂ ਸਮੂਹ ਸਬ-ਡਵੀਜ਼ਨਾਂ ਤੋਂ ਪ੍ਰਾਪਤ ਹੋਈ ਕਰੀਬ 309 ਏਕੜ ਫ਼ਸਲ ਦੇ ਨੁਕਸਾਨ ਦੀ ਰਿਪੋਰਟ ਪਾਵਰਕੌਮ ਨੂੰ ਭੇਜ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਦੱਸਿਆ ਕਿ ਜ਼ਿਲੇ ਦੇ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿਵਾਉਣ ਲਈ ਰਿਪੋਰਟ ਪਾਵਰਕੌਮ ਨੂੰ ਭੇਜ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਪਿਛਲੇ
Read Full Story

ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਵਿਖੇ ਪੰਜਾਬੀ ਯੂਨੀਵਰਸਿਟੀ ਟੈਕਨੋ ਸਕਿੱਲ-2018 ਪ੍ਰਤਿਯੋਗਤਾ ਕਰਵਾਈ

Saturday, April 28, 2018

ਤਲਵੰਡੀ ਸਾਬੋ, 28 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਭਾਰਤ ਦੇਸ਼ ਦੇ ਸਕਿੱਲ ਡਿਵੈਲਪਮੈਂਟ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਅੱਜ ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਵਿਖੇ ਪੰਜਾਬੀ ਯੂਨੀਵਰਸਿਟੀ ਟੈਕਨੋ ਸਕਿੱਲ-2018 ਪ੍ਰਤਿਯੋਗਤਾ ਕਰਵਾਈ ਗਈ। ਇਸ ਪ੍ਰਤੀਯੋਗਤਾ ਵਿੱਚ ਵੱਖ-ਵੱਖ ਡਿਪਲੋਮਾ ਕਾਲਜਾਂ ਦੇ ਫਾਈਨਲ ਈਅਰ ਦੇ ਬੱਚਿਆਂ ਨੇ ਭਾਗ ਲਿਆ। ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਤਕਰੀਬਨ 250 ਆਨਲਾਈਨ ਐਪਲੀਕੇਸ਼ਨਾਂ ਪ੍ਰਾਪਤ ਹੋਈਆਂ ਸਨ। ਪ੍ਰਤੀਯੋਗਤਾ ਵਿੱਚ ਮਕੈਨੀਕਲ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਅਤੇ
Read Full Story

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਰੇਸ਼ਨ ਪੰਜਾਬ ਦੀ ਜਨਰਲ ਮੀਟਿੰਗ 30 ਨੂੰ ਬਠਿੰਡਾ ਵਿਖੇ- ਡਾ. ਘਈ

Saturday, April 28, 2018

ਤਲਵੰਡੀ ਸਾਬੋ, 28 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਤਲਵੰਡੀ ਸਾਬੋ ਪ੍ਰਧਾਨ ਡਾ. ਗੁਰਮੇਲ ਸਿੰਘ ਘਈ ਅਤੇ ਮੈਂਬਰਾਂ ਵੱਲੋਂ ਬੀਤੇ ਕਾਫੀ ਸਮੇਂ ਤੋਂ ਕਿਸੇ ਬਿਮਾਰੀ ਨਾਲ ਦੋ ਚਾਰ ਹੋ ਰਹੇ ਸਰਕਲ ਦੇ ਮੈਂਬਰ ਡਾ. ਕੌਰ ਸਿੰਘ ਦੇ ਘਰ ਪਹੁੰਚ ਕੇ ਉਸਦੀ ਮਾਲੀ ਮੱਦਦ ਕੀਤੀ ਗਈ ਅਤੇ ਡਾ. ਕੌਰ ਸਿੰਘ ਦਾ ਹਾਲ ਚਾਲ ਪੁੱਛਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਘਈ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚੋਣ ਮੈਨੀਫੇਸਟੋ ਅਨੁਸਾਰ ਮੰਨੀਆਂ ਜਾਣ ਵਾਲੀਆਂ ਮੰਗਾਂ ਨੂੰ ਅਜੇ ਤੱਕ ਪ੍ਰਵਾਨਗੀ ਨਾ
Read Full Story

ਸੀਵਰੇਜ਼ ਬੋਰਡ ਤਲਵੰਡੀ ਸਾਬੋ ਦੀ ਘਟੀਆ ਕਾਰਗੁਜ਼ਾਰੀ ਕਾਰਨ ਵਿਸਾਖੀ ਵੇਲੇ ਬਣਾਈ ਸੰਗਤ ਰੋਡ 'ਤੇ ਮਾਰਨ ਲੱਗੀ ਸੜਿਆਂਦ ਅਤੇ ਬਣੇ ਡੂੰਘੇ ਖੱਡੇ

Saturday, April 28, 2018

ਤਲਵੰਡੀ ਸਾਬੋ, 28 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪਿਛਲੇ ਲੰਬੇ ਸਮੇਂ ਤੋਂ ਵਾਰ ਵਾਰ ਸੀਵਰੇਜ਼ ਬੰਦ ਹੋਣ ਕਾਰਨ ਖੜ੍ਹੇ ਰਹਿੰਦੇ ਗੰਦੇ ਪਾਣੀ ਕਾਰਨ ਵਾਰ ਵਾਰ ਟੁੱਟਣ ਵਾਲੀ ਸੰਗਤ ਰੋਡ ਵਿਸਾਖੀ ਵੇਲੇ ਨਵੀਂ ਬਣਾਈ ਜਾਣ ਤੋਂ ਬਾਅਦ ਫਿਰ ਇੱਕ ਵਾਰੀ ਫਿਰ ਖੱਡਿਆਂ ਦਾ ਰੂਪ ਧਾਰਨ ਕਰ ਗਈ ਹੈ। ਬੂਹੇ ਬੰਨੀਂ ਜੰਝ ਤੇ ਵਿੰਨੋ ਕੁੜੀ ਦੇ ਕੰੰਨ ਵਾਲੇ ਪੰਜਾਬੀ ਅਖਾਣ ਮੁਤਾਬਿਕ ਸਥਾਨਕ ਸੰਗਤ ਰੋਡ `ਤੇ ਬਲੌਕ ਰਹਿਣ ਵਾਲੇ ਸੀਵਰੇਜ਼ ਨੂੰ ਮਹਿਕਮੇ ਵੱਲੋਂ ਵਿਸਾਖੀ ਦੇ ਮੱਦੇ ਨਜ਼ਰ ਇੱਕ ਵਾਰ ਸਫਾਈ ਕਰਕੇ ਚਾਲੂ ਕਰ ਦੇਣ ਅਤੇ ਸਥਾਨਕ ਪ੍ਰਸ਼ਾਸ਼ਨ ਵੱਲੋਂ ਉਸ ਥਾਂ ਟੁੱਟੀ ਹੋਈ
Read Full Story

ਤਹਿਸੀਲ ਕੰਪਲੈਕਸ ਤਲਵੰਡੀ ਸਾਬੋ ਅੰਦਰ ਰਜਿਸਟਰੀਆਂ ਕਰਾਵਉਣ ਆਏ ਲੋਕ ਹੋ ਰਹੇ ਹਨ ਖੱਜਲ-ਖੁਆਰ

Friday, April 27, 2018

ਤਲਵੰਡੀ ਸਾਬੋ, 27 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿਣ ਵਾਲੀ ਤਲਵੰਡੀ ਸਾਬੋ ਦੀ ਤਹਿਸੀਲ ਵਿਖੇ ਲੋਕਾਂ ਦੀਆਂ ਰਜਿਸਟਰੀਆਂ ਨਾ ਹੋਣ ਕਰਕੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਜਿਸਟਰੀਆਂ ਕਰਵਾਉਣ ਲਈ ਲੋਕ ਕਈ ਦਿਨਾਂ ਤੋ ਤਹਿਸੀਲ ਕੰਪਲੈਕਸ ਵਿੱਚ ਗੇੜੇ ਲਗਾ ਰਹੇ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਰਜਿਸਟਰੀਆਂ ਨੂੰ ਆਨ ਲਾਈਨ ਕਰ ਦਿੱਤਾ ਹੈ ਜਿਸ ਨੂੰ ਕਰਵਾਉਣ ਲਈ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਲਵੰਡੀ ਸਾਬੋ ਵਿਖੇ ਪਿਛਲੇ ਕਈ ਦਿਨਾਂ ਤੋ ਲੋਕਾਂ ਆਪਣੀਆਂ
Read Full Story

ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨੇ ਪ੍ਰੀ ਪ੍ਰਾਇਮਰੀ ਕਲਾਸਾਂ ਲਈ ਸਮੱਗਰੀ ਕੀਤੀ ਜਾਰੀ

Friday, April 27, 2018

ਤਲਵੰਡੀ ਸਾਬੋ, 27 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਬਲਾਕ ਰਿਸੋਰਸ ਸੈਂਟਰ ਤਲਵੰਡੀ ਸਾਬੋ ਵਿਖੇ ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ. ਜਗਜੀਤ ਸਿੰਘ ਚੀਮਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਦੀ ਪ੍ਰਿੰਸੀਪਲ ਕੁਲਵਿੰਦਰਜੀਤ ਕੌਰ ਅਤੇ `ਪੜ੍ਹੋ ਪੰਜਾਬ, ਪੜਾਓ ਪੰਜਾਬ` ਟੀਮ ਵੱਲੋਂ ਪ੍ਰੀ ਪ੍ਰਾਇਮਰੀ ਜਮਾਤਾਂ ਲਈ ਸਮੱਗਰੀ ਜਾਰੀ ਕੀਤੀ ਗਈ। ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਗਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਿੱਖਿਆ ਸੁਧਾਰਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪ੍ਰੀ
Read Full Story

ਗੁਰੂ ਕਾਸ਼ੀ ਸਕੂਲ ਮਲਕਾਣਾ ਦੇ ਬੱਚਿਆਂ ਨੇ ਮਾਣਿਆ ਜਾਦੂਗਰ ਗੌਰਵ ਸਮਰਾਟ ਦੇ ਸ਼ੋਅ ਆਨੰਦ

Friday, April 27, 2018

ਤਲਵੰਡੀ ਸਾਬੋ, 27 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਜਾਦੂਗਰ ਗੌਰਵ ਸਮਰਾਟ ਦੇ ਜਾਦੂ ਸ਼ੋਅ ਨੂੰ ਜਿੱਥੇ ਇਲਾਕੇ ਭਰ ਦੇ ਦਰਸ਼ਕਾਂ ਵੱਲੋਂ ਵੱਡੀ ਗਿਣਤੀ `ਚ ਪਹੁੰਚ ਕੇ ਦੇਖਿਆ ਜਾ ਰਿਹਾ ਹੈ ਉਥੇ ਗੁਰੂ ਕਸ਼ੀ ਪਬਲਿਕ ਸਕੂਲ ਮਲਕਾਣਾ ਦੇ ਬੱਚਿਆਂ ਅਤੇ ਸਟਾਫ ਨੇ ਜਾਦੂ ਦੇ ਸ਼ੋਅ ਦਾ ਖੂਬ ਆਨੰਦ ਮਾਣਿਆ। ਰਾਮਾਂ ਸ਼ਹਿਰ ਵਿੱਚ ਬੀਤੇ ਦਿਨਾਂ ਤੋਂ ਜਾਦੂ ਦੇ ਚੱਲ ਰਹੇ ਸ਼ੋਅ ਦੇਖਣ ਗਏ ਮਲਕਾਣਾ ਸਕੂਲ ਦੇ ਬੱਚਿਆਂ ਨੇ ਸ਼ੋਅ ਦੇਖਣ ਤੋਂ ਬਾਅਦ ਦੱਸਿਆ ਕਿ ਉਹਨਾਂ ਨੇ ਸ਼ੋਅ ਦੌਰਾਨ ਮਨੋਰੰਜਨ ਕਰਨ ਦੇ ਨਾਲ ਨਾਲ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ,
Read Full Story

ਆਂਗਣਵਾੜੀ ਮੁਲਾਜ਼ਮਾਂ ਵੱਲੋਂ ਹੱਕੀ ਮੰਗਾਂ ਨੂੰ ਲੈ ਕੇ ਮਜ਼ਦੂਰ ਦਿਵਸ ਮੌਕੇ ਕਾਲ਼ੀਆਂ ਝੰਡੀਆਂ ਲੈ ਕੇ ਕੀਤਾ ਜਾਵੇਗਾ ਰੋਸ ਮਾਰਚ

Friday, April 27, 2018

ਤਲਵੰਡੀ ਸਾਬੋ, 27 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਆਂਗਣਵਾੜੀ ਮੁਲਾਜਮਾਂ ਦੀਆਂ ਆਪਣੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਬਲਾਕ ਪ੍ਰਧਾਨ ਸਤਵੰਤ ਕੌਰ ਵੱਲੋਂ ਖੇਤਰ ਦੀਆਂ ਆਂਗਣਵਾੜੀ ਮੁਲਾਜਮਾਂ ਨੂੰ ਆਪਣੇ ਸਘੰਰਸ਼ ਨੂੰ ਹੋਰ ਤੇਜ਼ ਕਰਨ ਲਈ ਲਾਮਬੰਦ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਸਤਵੰਤ ਕੌਰ ਨੇ ਵਰਕਰਾਂ ਤੇ ਹੈਲਪਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 1 ਮਈ ਨੂੰ ਮਜਦੂਰ ਦਿਵਸ `ਤੇ ਹੱਥਾਂ ਵਿੱਚ ਕਾਲੇ ਝੰਡੇ ਤੇ ਕਾਲੀਆਂ ਚੁੰਨੀਆਂ ਲੈ ਕੇ ਬਲਾਕ ਪੱਧਰ `ਤੇ ਰੋਸ ਮਾਰਚ ਕੱਢ ਕੇ ਭੁੱਖ ਹੜਤਾਲ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ 6 ਮਈ ਨੂੰ
Read Full Story

ਟੋਲ ਪ੍ਬੰਧਕ ਰਾਹਗੀਰਾਂ ਨੂੰ ਸਹੂਲਤਾਂ ਦੇਣ ਲਈ ਰਹਿਣ ਸੁਚੇਤ-ਲੋਕ ਨਿਰਮਾਣ ਮੰਤਰੀ ਸਿੰਗਲਾ

Thursday, April 26, 2018

ਭਵਾਨੀਗੜ{ਗੁਰਵਿੰਦਰ ਰੋਮੀ ਭਵਾਨੀਗੜ} ਸੂਬੇ ਦੇ ਨਵੇਂ ਲੋਕ ਨਿਰਮਾਣ ਤੇ ਤਕਨੀਕੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸੂਬੇ ਦੀਆਂ ਸੜਕਾਂ ਤੇ ਲੱਗੇ ਟੋਲ ਬੈਰੀਅਰਾਂ ਨੂੰ ਲੈ ਕੇ ਤਿੱਖੇ ਤੇਵਰ ਦਿਖਾਉਂਦਿਆਂ ਟੋਲ ਪ੍ਰਬੰਧਕਾਂ ਨੂੰ ਰਾਹਗੀਰਾਂ ਲਈ ਟੋਲ ਸੜਕਾਂ ਤੇ ਬਣਦੀਆਂ ਸਾਰੀਆਂ ਸਹੂਲਤਾਂ ਦੇਣ ਦੇ ਸਖਤ ਨਿਰਦੇਸ ਦਿੱਤੇ ਹਨ।ਭਵਾਨੀਗੜ ਤੋ ਪਹਿਲਾਂ ਕਾਲਾਝਾੜ ਟੋਲ ਬੈਰੀਅਰ ਤੇ ਮੰਤਰੀ ਸਾਹਬ ਨੇ ਟੋਲ ਪ੍ਰਬੰਧਕਾਂ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜਾ ਵੀ ਲਿਆ। ਮੰਤਰੀ ਪਦ ਸੰਭਾਲਣ ਤੋਂ ਬਾਅਦ ਸਿੰਗਲਾ ਅੱਜ ਪਹਿਲੀ ਵਾਰ ਮਾਰਕਿਟ
Read Full Story

ਐੱਫ. ਐੱਸ. ਡੀ. ਸੀਨੀ. ਸੈਕੰ. ਸਕੂਲ ਜੋਧਪੁਰ ਪਾਖਰ ਦਾ ਨਤੀਜ਼ਾ ਰਿਹਾ ਸੌ ਫੀਸਦੀ

Thursday, April 26, 2018

ਤਲਵੰਡੀ ਸਾਬੋ, 26 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਕੂ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਐੱਫ. ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ ਜੋਧਪੁਰ ਪਾਖਰ ਦਾ ਨਤੀਜ਼ਾ ਸੌ ਫੀਸਦੀ ਰਿਹਾ ਹੈ। ਬਾਰਵੀਂ ਜਮਾਤ ਦੇ ਕੁੱਲ 17 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਸ ਵਿੱਚ ਸਾਰੇ ਹੀ ਵਿਦਿਆਰਥੀ ਪਹਿਲੇ ਦਰਜ਼ੇ ਨਾਲ ਪਾਸ ਹੋਏ ਹਨ ਜਦੋਂ ਕਿ ਹਰਮਨਦੀਪ ਸਿੰਘ ਨੇ 83.5% ਅੰਕਾਂ ਨਾਲ ਪਹਿਲੀ ਪੁਜ਼ੀਸ਼ਨ, ਮਮਤਾ ਰਾਣੀ ਨੇ 83.1% ਅੰਕ ਪ੍ਰਾਪਤ ਕਰਕੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ ਜਦੋਂ ਕਿ ਰਮਨਦੀਪ ਕੌਰ ਨੇ 81.1% ਨੰਬਰ ਲੈ ਕੇ ਤੀਜੀ ਪੁਜ਼ੀਸ਼ਨ ਲਈ ਹੈ। ਸਕੂਲ
Read Full Story

ਪਿੰਡ ਨੰਗਲਾ ਦੀ ਅਨਾਜ ਮੰਡੀ ਵਿੱਚ ਕਿਸਾਨ, ਮਜ਼ਦੂਰ ਪੀ ਰਹੇ ਹਨ ਦੂਸ਼ਿਤ ਪਾਣੀ, ਪਾਣੀ ਵਿੱਚੋਂ ਨਿੱਕਲ ਰਹੇ ਹਨ ਮਰੇ ਹੋਏ ਡੱਡੂ ਅਤੇ ਮਾਰ ਰਹੀ ਹੈ ਬੁਦਬੂ

Thursday, April 26, 2018

ਤਲਵੰਡੀ ਸਾਬੋ, 26 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਦੀ ਅਨਾਜ ਮੰਡੀ ਵਿੱਚ ਜਿੱਥੇ ਸਫਾਈ ਦਾ ਬੁਰਾ ਹਾਲ ਅਤੇ ਛਾਂ ਦਾ ਕੋਈ ਪ੍ਰਬੰਧ ਨਹੀਂ ਹੈ ਉੱਥੇ ਮੰਡੀ ਅੰਦਰ ਕਿਸਾਨ ਅਤੇ ਮਜ਼ਦੂਰ ਦੂਸਿਤ ਪਾਣੀ ਪੀ ਕੇ ਪੀਣ ਯੋਗ ਪਾਣੀ ਦੀ ਵੱਡੀ ਸਮੱਸਿਆ ਨਾਲ ਦੋ ਚਾਰ ਹੋ ਰਹੇ ਹਨ, ਜਿਸ ਨੂੰ ਲੈ ਅੱਜ ਦੇਰ ਸ਼ਾਮ ਕਿਸਾਨ ਯੂਨੀਅਨ ਆਗੂਆਂ ਦੀ ਅਗਵਾਈ `ਚ ਕਿਸਾਨਾਂ, ਮਜ਼ਦੂਰਾਂ ਨੇ ਪੰਜਾਬ ਸਰਕਾਰ ਅਤੇ ਮੰਡੀ ਪ੍ਰਬੰਧਕਾਂ ਖਿਲਾਫ ਰੋਸ ਪ੍ਰਗਟ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ
Read Full Story

ਸੰਤ ਭਿੰਡਰਾਂਵਾਲਿਆਂ ਬਾਰੇ ਗਲਤ ਸ਼ਬਦਾਵਲੀ ਵਰਤਣ ਵਾਲਿਆਂ ਤੇ ਕਾਰਵਾਈ ਕਰੇ ਸਰਕਾਰ-ਜਥੇਦਾਰ ਹਰਪ੍ਰੀਤ ਸਿੰਘ

Thursday, April 26, 2018

ਤਲਵੰਡੀ ਸਾਬੋ, 26 ਅਪ੍ਰੈਲ਼ (ਗੁਰਜੰਟ ਸਿੰਘ ਨਥੇਹਾ)- ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੀ ਮਹਾਨ ਧਾਰਮਿਕ ਸਖਸ਼ੀਅਤ ਹਨ ਜਿਨਾਂ ਨੇ ਕੌਮ ਦੀ ਅਣਖ ਇੱਜਤ ਲਈ ਸ਼ਹਾਦਤ ਦਿੱਤੀ ਤੇ ਉਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਹਾਨ ਸ਼ਹੀਦ ਕਰਾਰ ਦਿੱਤਾ ਹੋਇਆ ਹੈ। ਇਹਨਾਂ ਵਿਚਾਰਾਂ `ਤੇ ਸਾਂਝ ਪਾਉਂਦਿਆਂ ਬੀਤੇ ਦਿਨੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਖਿਲਾਫ ਸ਼ੋਸਲ ਮੀਡੀਆ `ਤੇ ਗਲਤ ਸ਼ਬਾਦਵਲੀ ਦਾ ਪ੍ਰਯੋਗ ਕਰਨ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ
Read Full Story

Powered by Arash Info Corpopration