Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰਾਹੁਲ ਗਾਂਧੀ ਕਾਂਗਰਸ ਦੇ 'ਸਚਿਨ ਤੇਂਦੁਲਕਰ' : ਖੁਰਸ਼ੀਦ

Friday, November 16, 2012

ਨਵੀਂ ਦਿੱਲੀ, ਸਾਲ 2014 ਦੀਆਂ ਲੋਕ ਸਭਾ ਚੋਣਾਂ ਲਈ ਰਾਹੁਲ ਗਾਂਧੀ ਨੂੰ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਏ ਜਾਣ `ਤੇ ਸੀਨੀਅਰ ਨੇਤਾ ਅਤੇ ਵਿਦੇਸ਼ ਮੰਤਰੀ ਦੀ ਕਮਾਨ ਸੰਭਾਲ ਰਹੇ ਸਲਮਾਨ ਖੁਰਸ਼ੀਦ ਨੇ ਖੁਸ਼ੀ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਦੇ ਸਚਿਨ ਤੇਂਦੁਲਕਰ ਹਨ ਅਤੇ ਉਨ੍ਹਾਂ ਦੀ ਚਮਕ ਫਿੱਕੀ ਨਹੀਂ ਪਈ ਹੈ। ਉਨ੍ਹਾਂ ਕਿਹਾ ਕਿ ਰਾਹੁਲ ਦਾ ਕਰਿਸ਼ਮਾ ਘੱਟ ਨਹੀਂ ਹੋਇਆ ਹੈ। ਰਾਹੁਲ ਨੂੰ ਇਹ ਜ਼ਿੰਮੇਵਾਰੀ ਸੌਂਪਣਾ ਇਕ ਵੱਡਾ ਕਦਮ ਹੈ ਅਤੇ ਉਹ ਹਮੇਸ਼ਾ ਤੋਂ ਹੀ ਕਾਂਗਰਸ ਦਾ ਚਿਹਰਾ ਰਹੇ ਹਨ। ਇਸ ਦੌਰਾਨ ਇਹ ਪੁੱਛੇ ਜਾਣ `ਤੇ ਕਿ
Read Full Story

1.93 ਲੱਖ ਕਰੋੜ ਦੇ ਬਜਟ ਅਲਾਟਮੈਂਟ ਲਈ ਜੂਝ ਰਿਹੈ ਰੱਖਿਆ ਮੰਤਰਾਲਾ : ਐਂਟੋਨੀ

Friday, November 9, 2012

ਨਵੀਂ ਦਿੱਲੀ, ਰੱਖਿਆ ਮੰਤਰਾਲਾ ਨੂੰ ਹਥਿਆਰਬੰਦ ਫੋਰਸਾਂ ਦੇ ਆਧੁਨਿਕੀਕਰਨ ਲਈ 40 ਹਜ਼ਾਰ ਕਰੋੜ ਰੁਪਏ ਦਾ ਵਾਧੂ ਬਜਟ ਮਿਲਣ ਦੀ ਕੋਈ ਖਾਸ ਉਮੀਦ ਨਹੀਂ ਹੈ ਕਿਉਂਕਿ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਵਲੋਂ ਅਲਾਟ 1.93 ਲੱਖ ਕਰੋੜ ਰੁਪਏ ਦਾ ਬਜਟ ਹਾਸਲ ਕਰਨ ਤਕ ਲਈ ਜੂਝਣਾ ਪੈ ਰਿਹਾ ਹੈ। ਐਂਟੋਨੀ ਰੱਖਿਆ ਸੰਚਾਰ ਤੰਤਰ `ਤੇ ਫੌਜ ਦੇ ਇਕ ਸੈਮੀਨਾਰ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸੇ ਦੌਰਾਨ ਰੱਖਿਆ ਮੰਤਰੀ ਐਂਟੋਨੀ ਨੇ ਅੱਜ ਸਾਫ ਕੀਤਾ ਕਿ ਜੰਮੂ-ਕਸ਼ਮੀਰ ਵਿਚ ਹਥਿਆਰਬੰਦ ਫੋਰਸ ਵਿਸ਼ੇਸ਼ ਅਧਿਕਾਰ
Read Full Story

ਪੰਜਾਬ ਦੇ ਸ਼ਹਿਰਾਂ 'ਚ ਪ੍ਰਾਪਰਟੀ ਟੈਕਸ ਲਾਗੂ

Wednesday, November 7, 2012

ਚੰਡੀਗੜ੍ਹ, ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਆਖਰ ਮੰਗਲਵਾਰ ਤੋਂ ਸ਼ਹਿਰਾਂ `ਚ ਪ੍ਰਾਪਰਟੀ ਟੈਕਸ ਲਾਗੂ ਕਰ ਦਿੱਤਾ ਹੈ। ਇਸ ਸੰਬੰਧੀ ਰਾਜਪਾਲ ਤੋਂ ਫਾਈਲ ਵਾਪਸ ਆਉਣ ਮਗਰੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਭੇਜੀ ਗਈ ਸੀ ਉਨ੍ਹਾਂ ਨੇ ਵੀ ਇਸ ਫਾਈਲ ਨੂੰ ਕਲੀਅਰ ਕਰ ਦਿੱਤਾ ਹੈ ਜਿਸਦੇ ਬਾਅਦ ਮੰਗਲਵਾਰ ਇਸ ਸੰਬੰਧੀ ਆਰਡੀਨੈਂਸ ਜਾਰੀ ਕਰ ਦਿੱਤਾ ਗਿਆ ਹੈ। ਇਹ ਮਾਮਲਾ ਕਾਫੀ ਦਿਨਾਂ ਤੋਂ ਲਟਕਿਆ ਹੋਇਆ ਸੀ। ਪ੍ਰਾਪਰਟੀ ਟੈਕਸ ਲਾਗੂ ਹੋਣ ਨਾਲ ਰਾਜ ਸਰਕਾਰ ਕੇਂਦਰ ਸਰਕਾਰ ਤੋਂ ਜਵਾਹਰ ਲਾਲ ਨਹਿਰੂ ਸ਼ਹਿਰੀ ਨਵੀਨੀਕਰਨ ਮਿਸ਼ਨ-2 ਦੇ ਤਹਿਤ 3200
Read Full Story

ਅੰਨਾ ਹਜ਼ਾਰੇ 10 ਨਵੰਬਰ ਤੱਕ ਕਰਨਗੇ ਕਮੇਟੀ ਦਾ ਐਲਾਨ

Tuesday, November 6, 2012

ਨਵੀਂ ਦਿੱਲੀ, ਅੰਨਾ ਹਜ਼ਾਰੇ ਆਪਣੀ ਗੈਰ-ਰਾਜਨੀਤਿਕ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਅੱਗੇ ਵਧਾਉਣ ਲਈ ਸ਼ਨੀਵਾਰ ਤੱਕ ਸੰਯੋਗ ਕਮੇਟੀ ਦਾ ਐਲਾਨ ਕਰ ਸਕਦੇ ਹਨ। ਅੰਨਾ ਹਜ਼ਾਰੇ ਨੇ ਕਿਹਾ ਕਿ ਅਗਲੇ 2 ਦਿਨਾਂ `ਚ ਉਹ ਆਪਣੇ ਸਾਥੀਆਂ ਦੇ ਨਾਲ ਵਿਚਾਰ-ਵਟਾਂਦਰਾ ਕਰਨਗੇ ਅਤੇ ਅੰਦੋਲਨ ਦੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਜਿਨ੍ਹਾਂ ਸਥਾਨਾਂ ਨੂੰ ਚੁਣਿਆ ਗਿਆ ਹੈ, ਉਥੋਂ ਦਾ ਮੁਆਇਨਾ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਕ ਸੰਯੋਗ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ, ਜਿਸ `ਚ ਕਰੀਬ 1 ਦਰਜਨ ਮੈਂਬਰ ਹੋਣਗੇ। ਉਨ੍ਹਾਂ ਕਿਹਾ ਕਿ ਜਾਂਚ ਦੇ ਬਾਅਦ
Read Full Story

ਪੂਰਬੀ ਯੂਰਪ 'ਚ ਮਿਲਿਆ ਸਭ ਤੋਂ ਵੱਡਾ 300 ਕਿਲੋ ਭਾਰ ਦਾ ਉਲਕਾਪਿੰਡ

Friday, November 2, 2012

ਵਾਰਸਾ, ਪੋਲੈਂਡ ਦੇ ਭੂ-ਵਿਗਿਆਨੀਆਂ ਨੇ ਪੂਰਬੀ ਯੂਰਪ `ਚ ਹੁਣ ਤਕ ਦਾ ਸਭ ਤੋਂ ਵੱਡਾ ਉਲਕਾਪਿੰਡ ਲੱਭਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਉਲਕਾਪਿੰਡ ਨਾਲ ਧਰਤੀ ਦੀ ਅੰਦਰੂਨੀ ਸਤਹਿ ਬਾਰੇ ਜਾਣਕਾਰੀ ਮਿਲ ਸਕੇਗੀ। ਪ੍ਰੋਫੈਸਰ ਏਂਦਰੇਜ ਮਸਜਿਨਸਕੀ ਨੇ ਪੱਛਮੀ ਪੋਲੈਂਡ ਸਥਿਤ ਪੋਜਨੈਨ `ਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਧਰਤੀ ਦੀ ਅੰਦਰੂਨੀ ਸਤਹਿ `ਚ ਲੋਹ ਅਯਸਕ ਹੈ ਪਰ ਅਸੀਂ ਇਸਦਾ ਅਧਿਐਨ ਨਹੀਂ ਕਰ ਸਕਦੇ। ਸਾਡੇ ਕੋਲ ਬਾਹਰੀ ਪੁਲਾੜ ਦਾ ਇਹ ਉਲਕਾਪਿੰਡ ਹੈ ਜੋ ਬਣਤਰ ਵਿਚ ਬਿਲਕੁਲ ਉਂਝ ਹੀ ਹੈ ਅਤੇ ਇਸਦਾ ਅਸੀਂ ਸੌਖਿਆਂ
Read Full Story

*ਮਲੇਰਕੋਟਲਾ 'ਚ ਛੋਟੀਆਂ ਸਨਅਤੀ ਇਕਾਈਆਂ ਸਥਾਪਤ ਕਰਨ ਲਈ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ

Saturday, October 27, 2012

-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਹਰ ਧਰਮ ਦੇ ਲੋਕਾਂ ਨੂੰ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਅਤੇ ਗੁਰੂਆਂ ਵੱਲੋਂ ਦਰਸਾਏ ਮਾਰਗ `ਤੇ ਚੱਲਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਹੈ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਹਮੇਸ਼ਾਂ ਦੀ ਤਰ•ਾਂ ਹਰ ਧਰਮ ਅਤੇ ਮਜ਼ਹਬ ਦਾ ਸਤਿਕਾਰ ਕਰਦੀ ਰਹੇਗੀ ਅਤੇ ਸੂਬਾ ਧਾਰਮਿਕ ਤਨਾਉ ਮੁਕਤ ਵਾਲੀ ਆਪਣੀ ਪਹਿਚਾਣ ਸਿਰ ਸਦੀਵੀ ਕਾਇਮ ਰੱਖੇਗਾ। ਮਲੇਰਕੋਟਲਾ ਨੂੰ ਧਾਰਮਿਕ ਪੱਖ ਤੋਂ ਪਵਿੱਤਰ ਸ਼ਹਿਰ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ ਅਤੇ ਇਥੇ ਛੋਟੀਆਂ ਸਨਅਤੀ
Read Full Story

ਸਿਵ ਸੈਨਾ ਹਿੰਦੋਸਤਾਨ ਦੇ ਦਿੜਬਾ ਬਲਾਕ ਪ੍ਰਧਾਨ ਕਾਂਗਰਸ ਵਿੱਚ ਸ਼ਾਮਿਲ

Monday, October 15, 2012

ਸੰਗਰੂਰ 15 ਅਕਤੂਬਰ (ਅਸੀਮ ਸਾਰੋਂ) ਕਾਂਗਰਸ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਸਿਵ ਸੈਨਾ ਹਿੰਦੋਸਤਾਨ ਦੇ ਦਿੜਬਾ ਬਲਾਕ ਪ੍ਰਧਾਨ , ਦਲਿਤ ਆਗੂ ਵਿਨੋਦ ਕੁਮਾਰ ਨੇ ਆਪਣੇ ਸੈਂਕੜੇ ਸਮੇਤ ਯੂਥ ਕਾਂਗਰਸ ਦੀ ਸੂਬਾ ਜਨਰਲ ਸਕੱਤਰ ਅਤੇ ਲੋਕ ਸਭਾ ਪÎਟਿਆਲਾ ਦੇ ਇੰਚਾਰਜ ਬੀਬੀ ਪੂਨਮ ਕਾਂਗੜਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਨੇ ਕੀਤਾ। ਜਿਸ ਨੂੰ ਹਾਜਰ ਭਾਰਤੀ ਦਲਿਤ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਸ਼ਕਤੀਜੀਤ ਸਿੰਘ ਨੇ ਮੌਕੇ `ਤੇ ਹੀ ਵਿਨੋਦ ਕੁਮਾਰ ਨੂੰ ਜਿਲ੍ਹਾ ਮੀਤ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਬੀਬੀ
Read Full Story

ਮੋਦੀ ਨੂੰ ਲੈ ਕੇ ਬਿਹਾਰ 'ਚ ਭਾਜਪਾ ਤੇ ਜਦ (ਯੂ) 'ਚ ਤਣਾਅ

Tuesday, October 9, 2012

ਪਟਨਾ, ਬਿਹਾਰ ਵਿਚ ਲਗਭਗ 7 ਸਾਲਾਂ ਤੋਂ ਸੱਤਾ ਵਿਚ ਭਾਈਵਾਲ ਭਾਜਪਾ ਅਤੇ ਜਦ (ਯੂ) ਵਿਚ ਇਨ੍ਹੀਂ ਦਿਨੀਂ ਬਿਆਨਾਂ ਦੀ ਤਲਵਾਰਬਾਜ਼ੀ ਚੱਲ ਰਹੀ ਹੈ, ਜਿਸ ਨਾਲ ਸੱਤਾਧਾਰੀ ਗਠਜੋੜ ਖੁਦ ਹੀ ਸਵਾਲਾਂ ਨਾਲ ਘਿਰਨ ਲੱਗਾ ਹੈ। ਸਿਆਸਤ ਦੇ ਜਾਣਕਾਰ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਇੱਥੇ ਬੁਲਾਉਣ ਦੇ ਮੁੱਦੇ ਨੂੰ ਤਕਰਾਰ ਦਾ ਮੁੱਖ ਕਾਰਨ ਮੰਨਦੇ ਹਨ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਭਾਜਪਾ ਨੇਤਾਵਾਂ ਨੂੰ ਵੀ ਇਹ ਸਵਾਲ ਘੇਰਨ ਲੱਗਾ ਹੈ ਕਿ ਬਿਹਾਰ ਵਿਚ ਛੋਟੇ ਭਰਾ ਦੀ ਭੂਮਿਕਾ ਵਿਚ ਹੁਣ ਤਕ ਰਹੀ ਭਾਜਪਾ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ
Read Full Story

ਕੇਜਰੀਵਾਲ 26 ਨਵੰਬਰ ਨੂੰ ਕਰਨਗੇ ਪਾਰਟੀ ਦਾ ਐਲਾਨ

Wednesday, October 3, 2012

ਨਵੀਂ ਦਿੱਲੀ, ਅੰਨਾ ਹਜ਼ਾਰੇ ਦੇ ਕਰੀਬੀ ਸਹਿਯੋਗੀ ਰਹਿ ਚੁੱਕੇ ਅਰਵਿੰਦ ਕੇਜਰੀਵਾਲ ਨੇ ਆਪਣੀ ਰਾਜਨੀਤਕ ਪਾਰਟੀ ਦੀ ਸਿਆਸੀ ਰੂਪ-ਰੇਖਾ ਤਿਆਰ ਕਰ ਲਈ ਹੈ ਅਤੇ ਏਜੰਡੇ ਦਾ ਐਲਾਨ ਕੀਤਾ। ਕੇਜਰੀਵਾਲ ਨੇ ਹਮਲਾਵਰ ਰੁਖ ਅਪਨਾਉਂਦੇ ਹੋਏ ਕਿਹਾ ਕਿ ਉਹ 6 ਅਕਤੂਬਰ ਨੂੰ ਵੱਡਾ ਖੁਲਾਸਾ ਕਰਨਗੇ ਅਤੇ ਇਸ ਦਿਨ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਘਿਰਾਓ ਕਰਨਗੇ। ਉਨ੍ਹਾਂ ਨੇ ਇਹੀ ਵੀ ਕਿਹਾ ਕਿ ਦੀਕਸ਼ਿਤ ਦੇ ਘਰ ਦੀ ਬਿਜਲੀ ਦੇ ਕੁਨੈਕਸ਼ਨ ਕੱਟ ਦੇਣਗੇ। `ਇੰਡੀਆ ਅਗੇਂਸਟ ਭ੍ਰਿਸ਼ਟਾਚਾਰ` ਦੇ ਮੈਂਬਰ ਅਰਵਿੰਦ ਕੇਜਰੀਵਾਲ ਨੇ ਆਪਣੀ ਪਾਰਟੀ ਦਾ ਵਿਜ਼ਨ
Read Full Story

ਨਰਕ ਜਾਪਦਾ ਹੈ ਫੋਕਲ ਪੋਆਇਂਟ ਲੁਧਿਆਣਾ ਦਾ ਬਿਜਲੀ ਘਰ!

Thursday, August 30, 2012

ਲੁਧਿਆਣਾ (ਗੁਰਜੀਤ ਸਿੰਘ ਅਜ਼ਾਦ), “ਰਾਜ ਨਹੀ ਸੇਵਾ” ਦੇ ਸਰਕਾਰੀ ਦਾਵੇਆ ਦੀ ਸਚਾਈ ਨੂੰ ਫੋਕਲ ਪੋਆਇਂਟ ਲੁਧਿਆਣਾ ਦਾ ਬਿਜਲੀ ਘਰ ਸਿਰਿਓਂ ਜੀ ਖਾਰਜ਼ ਕਰਦਾ ਜਾਪਦਾ ਹੈ। ਚਾਰੇ ਪਾਸੇ ਗੰਦਗੀ ਦੇ ਅੰਬਾਰ ਨਜ਼ਰ ਆਓਦੇ ਹਨ। ਜਿਸ ਹਾਲ ਵਿਚ ਲੋਕ ਬਿਲ ਜਮ੍ਹਾਂ ਕਰਾਓਂਦੇ ਹਨ ਉੱਥੇ ਕੁੱਤਿਆ ਦਾ ਵਾਸਾ ਹੈ। ਚਾਰੇ ਪਾਸੇ ਗਲ਼ੀਆਂ - ਸੜੀਆ ਸਰਕਾਰੀ ਫਾਇਲਾਂ ਦੀ ਬਦਬੂ ਦੇ ਨਾਲ ਕੁਤੇਆਂ ਦੇ ਮੱਲ-ਮੂਤਰ ਦੀ ਬਦਬੂ ਕਾਰਣ ਉਥੇ ਸਾਹ ਲੈਣਾ ਵੀ ਔਖਾ ਹੈ। ਛੱਤ ਅਤੇ ਫਰਸ਼ ਤਾਂ ਲਗਦਾ ਹੈ ਕਿ ਕਈ ਮਹੀਨਿਆਂ ਤੋਂ ਸਾਫ ਹੀ ਨਹੀਂ ਕਿਤੇ ਛੱਤ ਤੇ ਵੱਡੇ-ਵੱਡੇ ਮੱਕੜੀ ਦੇ ਜਾਲ਼ੇ
Read Full Story

5549 ਕਰੋੜ ਰੁਪਏ ਦਾ ਸੋਕਾ ਰਾਹਤ ਪੈਕੇਜ਼ ਸਿੱਧਾ ਕਿਸਾਨਾਂ ਨੂੰ ਹੀ ਦਿੱਤਾ ਜਾਵੇ: ਮੰਗਵਾਲ

Saturday, August 25, 2012

ਸੰਗਰੂਰ 25 ਅਗਸਤ (ਅਸੀਮ ਸਾਰੋਂ ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲਾ ਸੰਗਰੂਰ ਅਤੇ ਬਰਨਾਲਾ ਦੇ ਕਿਸਾਨਾਂ ਨੇ ਧਰਨੇ ਤੋਂ ਬਆਦ ਸ੍ਰੀ ਵਿਜੈਇੰਦਰ ਸਿੰਗਲਾ ਰਾਹੀਂ ਸੋਕਾ ਰਾਹਤ ਦਾ ਪੈਕੇਜ ਲੈਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਸ੍ਰ: ਮਨਮੋਹਨ ਸਿੰਘ ਨੂੰ ਇੱਕ ਮੈਮੋਰੰਡਮ ਭੇਜਿਆ। ਗੁਰਜੰਟ ਸਿੰਘ ਮੰਗਵਾਲ ਅਤੇ ਅਮਰ ਸਿੰਘ ਛੀਨੀਵਾਲ ਨੇ ਕਿਹਾ ਕਿ ਪੰਜਾਬ ਦੇ ਸੋਕਾ ਪੀੜਿਤ ਕਿਸਾਨਾਂ ਨੂੰ ਕੇਂਦਰ ਸਰਕਾਰ 5549 ਕਰੋੜ ਰੁਪੈ ਦਾ ਸੋਕਾ ਰਾਹਤ ਫੰਡ ਫਾਰਮਾਂ ਰਾਹੀਂ ਸਿੱਧੇ ਕਿਸਾਨਾਂ ਨੂੰ ਦੇਵੇ ਨਾ ਕਿ ਸੂਬਾ ਸਰਕਾਰ ਨੂੰ । ਸੂਬਾ ਮੀਤ ਪ੍ਰਧਾਨ ਗੁਰਮੀਤ
Read Full Story

ਪਿੰਡ ਅਕਬਰਪੁਰ ਵਿਖੇ ਖੂਨਦਾਨ ਕੈਂਪ 13 ਨੂੰ

Saturday, August 11, 2012

ਸੰਗਰੂਰ, 11 ਅਗਸਤ (ਅਸੀਮ ਸਾਰੋਂ ) ਪਿੰਡ ਅਕਬਰਪੁਰ ਵਿਖੇ 13 ਅਗਸਤ ਨੂੰ ‘ਖੂਨ ਦਾਨ ਕੈਂਪ’ ਆਯੋਜਿਤ ਕੀਤਾ ਜਾ ਰਿਹਾ ਹੈ। ਕੈਂਪ ਸਬੰਧੀਂ ਜਾਣਕਾਰੀ ਦਿੰਦਿਆਂ ਪਿੰਡ ਦੇ ਨੌਜਵਾਨ ਆਗੂ ਬਲਜੀਤ ਸਿੰਘ ਬੱਲਾ ਅਕਬਰਪੁਰ ਨੇ ਦੱਸਿਆ ਕਿ ਇਹ ਕੈਂਪ ਪਿੰਡ ਵਾਸੀਆਂ ਅਤੇ ਰੋਟਰੀ ਕਲੱਬ ਭਵਾਨੀਗੜ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਕੈਂਪ ਦਾ ਉਦਘਾਟਨ ਜ਼ਿਲਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਤਿੰਦਰ ਸਿੰਘ ਤੁੰਗ ਅਤੇ ਕੋਆਪਰੇਟਿਵ ਬੈਂਕ ਦੇ ਜ਼ਿਲਾ ਮੈਨੇਜਰ ਸ਼੍ਰੀ ਵਿਸ਼ਾਲ ਗਰਗ ਵੱਲੋਂ ਸਾਂਝੇ ਤੋਰ ’ਤੇ ਕੀਤਾ ਜਾਵੇਗਾ। ਸ਼੍ਰੀ
Read Full Story

ਸਰਕਾਰ ਕੋਲ ਦੇਸ਼ ਭਗਤਾਂ ਲਈ ਲਾਰਿਆਂ ਦੀ ਲੰਬੀ ਲੜੀ ਤੋਂ ਬਿਨਾਂ ਕੁੱਝ ਵੀ ਨਹੀਂ : ਭਗਵੰਤ ਸਿੰਘ ਜਨਾਲ

Thursday, August 2, 2012

ਸੰਗਰੂਰ 2 ਅਗਸਤ (ਅਸੀਮ ਸਾਰੋਂ) ਸਟੇਟ ਪੱਧਰ ‘ਤੇ ਮਨਾਏ ਸ੍ਰ: ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਫਰੀਡਮ ਫਾਈਟਰਾਂ ਨੂੰ ਬੁਲਾਕੇ ਉਨਾਂ ਦੀ ਪੁੱਛ ਪ੍ਰਤੀਤ ਨਾ ਕਰਨ ‘ਤੇ ਖਫਾ ਹੋਏ ਫਰੀਡਮ ਫਾਈਟਰ ਦੇ ਜਿਲਾ ਪ੍ਰਧਾਨ ਭਗਵੰਤ ਸਿੰਘ ਜਨਾਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਂਝ ਤਾਂ ਮੁੱਖ ਮੰਤਰੀ ਬਾਦਲ ਸਿੱਖਾਂ ਦੀਆਂ ਕੀਤੀਆਂ ਕੁਰਬਾਨੀਆਂ ਦੇ ਸ਼ੋਲੇ ਗਾਉਂਦੇ ਨਹੀਂ ਥੱਕਦੇ ਪਰ ਸ਼ਹੀਦੀ ਦਿਹਾੜੇ ‘ਤੇ ਬੁਲਾ ਕੇ ਉਨਾਂ ਦੀ ਕੋਈ ਸਾਰ ਤੱਕ ਨਹੀਂ ਲੈਂਦਾ। ਸ੍ਰ: ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਦੇਸ਼ ਭਗਤ ਪਾਣੀ ਲਈ ਵੀ ਤਰਸਦੇ ਰਹੇ, ਪਰ ਦੇਸ਼ ਨੂੰ
Read Full Story

ਦੇਸ਼ ਨੂੰ ਅਜਾਦ ਕਰਵਾਉਣ ਲਈ ਸ਼ਹੀਦ ਹੋਏ ਸਹੀਦ ਦੇ ਸ਼ਹੀਦੀ ਸਮਾਗਮ ਵਿੱਚ ਪਾਣੀ ਨੂੰ ਵੀ ਤਰਸ ਗਏ ਮੌਜੂਦਾ ਫਰੀਡਮ ਫਾਈਟਰ

Tuesday, July 31, 2012

ਸੰਗਰੂਰ 31 ਜੁਲਾਈ (ਅਸੀਮ ਸਾਰੋਂ) ਸ਼ਹੀਦ ਊਧਮ ਸਿੰਘ ਦੇ ਜਨਮ ਸਥਾਨ ਸ਼ਹਿਰ ਸੁਨਾਮ (ਊਧਮ ਸਿੰਘ ਵਾਲਾ) ਵਿੱਖੇ ਉਨਾਂ ਦੀ 73ਵੀਂ ਬਰਸੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਪੰਜਾਬ ਦੀ ਅਕਾਲੀ ਲੀਡਰਸ਼ਿਪ ਨੇ ਸ਼ਹੀਦ ਊਧਮ ਸਿੰਘ ਸ਼ਰਧਾ ਦੇ ਫੁੱਲ ਭੇਟ ਕੀਤੇ। ਸੁਨਾਮ ਦੀ ਦਾਣਾ ਮੰਡੀ ਵਿੱਖੇ ਹੋਏ ਇਸ ਭਰਵੇਂ ਸਮਾਗਮ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸ੍ਰ: ਬਾਦਲ ਅਤੇ ਹੋਰਨਾਂ ਨੇ ਸ਼ਹੀਦ ਊਧਮ ਸਿੰਘ ਦੇ ਬੁੱਤ ਅਤੇ ਫੋਟੋ ਦੇ ਫੁੱਲਾਂ ਦੀਆਂ ਮਾਲਾਵਾਂ ਚੜਾਈਆਂ। ਇਸ ਮੌਕੇ ਸ੍ਰ: ਬਾਦਲ ਨੇ ਕਿਹਾ ਕਿ ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਹਨ। ਜਿੰਨਾਂ
Read Full Story

ਅੱਗ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਤੇ ਕਾਬੂ ਪਾਉਣ ਲਈ ਦੋ ਮੋਟਰਸਾਇਕਲ ਅਤੇ ਹੋਰ ਸਮੱਗਰੀ ਮੁਹੱਈਆ ਕਰਵਾਈ

Tuesday, July 31, 2012

ਸੰਗਰੂਰ, 31 ਜੁਲਾਈ (ਅਸੀਮ ਸਾਰੋਂ) ਫਾਇਰ ਸਰਵਿਸ ਨੰੂ ਵਧੀਆਂ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਅਤੇ ਸ਼ਹਿਰ ਦੀਆਂ ਤੰਗ ਗਲੀਆਂ ਅੰਦਰ ਅੱਗ ਲੱਗਣ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਤੇ ਕਾਬੂ ਪਾਉਣ ਲਈ ਜ਼ਿਲਾ ਡਿਜਾਸ਼ਟਰ ਮਨੈਜਮੈਂਟ ਅਥਾਰਟੀ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਸਥਾਨਕ ਪ੍ਰਬੰਧਕੀ ਕੰਪਲੈਕਸ਼ ਵਿਖੇ ਸ੍ਰੀ ਕਰਮ ਸਿੰਘ ਫਾਇਰ ਸਟੇਸ਼ਨ ਅਫ਼ਸਰ ਸੰਗਰੂਰ ਨੰੂ ਦੋ ਬੁਲਟ ਮੋਟਰਸਾਇਕਲ ਸਮੇਤ ਮਾਊਟਿੰਗ ਕਿੱਟ, ਵਾਟਰ ਮਿਸਟ ਅਤੇ ਇੱਕ ਪੋਰਟੇਬਲ ਇਨਫਲੇਟਏਬਲ ਲਾਈਟਿੰਗ ਸਿਸਟਮ ਅਤੇ ਜਰਨੇਟਰ ਮੁਹੱਈਆਂ ਕਰਵਾਇਆ ਸ੍ਰੀ ਰਾਹੁਲ ਨੇ ਕਾਰਜ
Read Full Story

ਸੰਗਰੂਰ ਨੂੰ ਸ਼ੁੱਧ ਵਾਤਾਵਰਨ ਵਾਲਾ ਹਰਾ ਭਰਾ ਜ਼ਿਲਾ ਬਣਾਇਆ ਜਾਵੇਗਾ-ਡਿਪਟੀ ਕਮਿਸ਼ਨਰ

Monday, July 30, 2012

ਸੰਗਰੂਰ, 30 ਜੁਲਾਈ (ਅਸੀਮ ਸਾਰੋਂ)-ਵਾਤਾਵਰਣ ਦੀ ਸਾਂਭ ਸੰਭਾਲ ਅਤੇ ਲੋਕਾਂ ਨੂੰ ਪੌਦੇ ਲਗਾਉਣ ਲਈ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਅੱਜ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਵਣ ਦਫਤਰ ਵੱਲੋਂ ‘ਵਣ ਮਹਾਂਉਤਸਵ’ ਮਨਾਇਆ ਗਿਆ। ਵਣ ਮੰਡਲ ਅਫਸਰ ਸ਼੍ਰੀਮਤੀ ਸ਼ੈਲਿੰਦਰ ਕੌਰ ਦੀ ਅਗਵਾਈ ’ਚ ਮਨਾਏ ਗਏ ਇਸ ਉਤਸਵ ’ਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਕੁਮਾਰ ਰਾਹੁਲ ਨੇ ਹਰ ਉਮਰ ਵਰਗ ਦੇ ਲੋਕਾਂ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਨੂੰ ਬਚਾਉਣ ਲਈ ਅੱਗੇ
Read Full Story

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੀ ਤਿਆਰੀਆਂ ਸਬੰਧੀ ਮੀਟਿੰਗ

Saturday, July 28, 2012

ਸੰਗਰੂਰ 28 ਜੁਲਾਈ (ਅਸੀਮ ਸਾਰੋਂ)-ਭਾਰਤ ਦੀ ਅਜ਼ਾਦੀ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨਾਲ ਸੰਬੰਧਤ ਮਨਾਏ ਜਾ ਰਹੇ ਸੂਬੀ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਇੰਦੂ ਮਲਹੋਤਰਾ ਦੀ ਪ੍ਰਧਾਨਗੀ ਸਥਾਨਕ ਦਾਣਾ ਮੰਡੀ ਵਿਖੇ ਮੀਟਿੰਗ ਕੀਤੀ ਗਈ। ਜਿਸ ’ਚ ਦੱਸਿਆ ਗਿਆ ਕਿ ਹਰ ਸਾਲ ਵਾਂਗ ਇਸ ਵਾਰ ਵੀ ਸੁਨਾਮ ਦੀ ਨਵੀਂ ਅਨਾਜ ਮੰਡੀ ਵਿਖੇ 31 ਜੁਲਾਈ ਰਾਜ ਪੱਧਰ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ’ਚ ਭਾਰਤ ਦੇ ਇਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਮੁੱਖ ਮੰਤਰੀ ਪੰਜਾਬ ਸ. ਪਰਕਾਸ਼
Read Full Story

ਨਸ਼ਾ ਰਹਿਤ ਨਰੋਆ ਸਮਾਜ ਸਿਰਜਣ ਲਈ ਕੁਦਰਤ ਦੇ ਨੇੜੇ ਆਉਣ ਦਾ ਸੱਦਾ

Saturday, July 28, 2012

ਸੰਗਰੂਰ, 28 ਜੁਲਾਈ (ਅਸੀਮ ਸਾਰੋਂ)-ਪੰਜਾਬ ਵਿੱਚ ਵੱਗਦੇ ਨਸ਼ਿਆਂ ਦੇ ਛੇਵੇਂ ਦਰਿਆ ਨੇ ਪੰਜਾਬੀ ਨੌਜਵਾਨ ਪੀੜੀ ਨੂੰ ਆਪਣੇ ਨਿਸ਼ਾਨੇ ਮਿੱਥਣ ਅਤੇ ਨਿਸ਼ਾਨਿਆਂ ਨੂੰ ਸਰ ਕਰਨ ਦੀ ਹਿੰਮਤ ਤੋਂ ਨਕਾਰਾ ਕਰ ਦਿੱਤਾ ਹੈ। ਇਸ ਨਸ਼ਿਆਂ ਦੇ ਪ੍ਰਕੋਪ ਤੋਂ ਬਚਣ ਅਤੇ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਅੱਜ ਲੋੜ ਹੈ ਕਿ ਵੱਧ ਤੋਂ ਵੱਧ ਕੁਦਰਤ ਦੇ ਨੇੜੇ ਆਇਆ ਜਾਵੇ। ਇਹ ਵਿਚਾਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਨਸ਼ਿਆਂ ਦਾ ਪ੍ਰਕੋਪ ਅਤੇ ਜਾਗਰੂਕਤਾ ਵਿਸ਼ੇ ’ਤੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਗਟ
Read Full Story

ਸਬ ਜੇਲ ਮਲੇਰਕੋਟਲਾ ਵਿਖੇ ਕੈਦੀਆਂ ਨੂੰ ਕਾਨੂੰਨੀ ਸੇਵਾਵਾਂ ਤੋਂ ਜਾਣੂ ਕਰਵਾਇਆ

Tuesday, July 24, 2012

ਸੰਗਰੂਰ 24 ਜੁਲਾਈ (ਅਸੀਮ ਸਾਰੋਂ)-ਜ਼ਿਲਾ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ੍ਰੀ ਅਰਵਿੰਦ ਮੜਕਣ ਸਹਾਇਕ ਜ਼ਿਲਾ ਅਟਾਰਨੀ ਕਾਨੂੰਨੀ ਸੇਵਾਵਾਂ ਦੀ ਪ੍ਰਧਾਨਗੀ ਹੇਠ ਗਠਿਤ ਟੀਮ ਵੱਲੋਂ ਅੱਜ ਸਬ ਡਵੀਜ਼ਨ ਮਲੇਰਕੋਟਲਾ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ’ਚ ਕਾਨੂੰਨੀ ਜਾਗਰੂਕਤਾ ਅਤੇ ਕਾਨੰੂਨੀ ਸੇਵਾਵਾਂ ਸਕੀਮਾਂ ਦਾ ਪ੍ਰਚਾਰ ਮੋਬਾਇਲ ਵੈਨ ਰਾਹੀਂ ਕੀਤਾ ਗਿਆ। ਇਸ ਪ੍ਰਚਾਰ ਮੁਹਿੰਮ ਦੌਰਾਨ ਟੀਮ ਵੱਲੋਂ ਪਹਿਲਾਂ ਸਬ ਜੇਲ ਮਲੇਰਕੋਟਲਾ ਵਿਖੇ ਕੈਂਪ ਲਗਾਇਆ ਗਿਆ। ਇਸ ਦੌਰਾਨ ਕੈਦੀਆਂ ਨੂੰੂ ਕਾਨੂੰਨ
Read Full Story

ਮਾਰੂਤੀ ਦੇ ਗੁੜਗਾਓਂ ਕਾਰਖਾਨੇ 'ਚ ਹਿੰਸਾ ਨੂੰ ਲੈ ਕੇ 88 ਮੁਲਾਜ਼ਮ ਗ੍ਰਿਫਤਾਰ

Friday, July 20, 2012

ਮਾਨੇਸਰ, ਹਰਿਆਣਾ ਪੁਲਸ ਨੇ ਵੀਰਵਾਰ ਕਿਹਾ ਕਿ ਮਾਰੂਤੀ ਦੇ ਮਾਨੇਸਰ ਕਾਰਖਾਨੇ ਵਿਚ ਹਿੰਸਾ ਦੀ ਘਟਨਾ ਸਬੰਧੀ 88 ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੁੱਧਵਾਰ ਉਥੇ ਵਾਪਰੀ ਹਿੰਸਾ ਅਤੇ ਅਗਜ਼ਨੀ ਦੀ ਘਟਨਾ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਗੁੜਗਾਓਂ ਜ਼ਿਲੇ ਦੇ ਪੁਲਸ ਡਿਪਟੀ ਕਮਿਸ਼ਨਰ ਮਹੇਸ਼ਵਰ ਦਿਆਲ ਨੇ ਕਾਰਖਾਨੇ ਦੇ ਬਾਹਰ ਵੀਰਵਾਰ ਪੱਤਰਕਾਰਾਂ ਨੂੰ ਦੱਸਿਆ ਕਿ ਅਮਨ-ਕਾਨੂੰਨ ਬਣਾਈ ਰੱਖਣ ਲਈ 1200 ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਬੁੱਧਵਾਰ ਵਾਪਰੀ ਘਟਨਾ ਦੌਰਾਨ ਜ਼ਖਮੀਆਂ ਦੀ ਗਿਣਤੀ ਬਾਰੇ ਟਿੱਪਣੀ ਕਰਦਿਆਂ
Read Full Story

Powered by Arash Info Corpopration