Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਪਾ ਮਜ਼ਬੂਤ ਹੋਈ ਤਾਂ ਮੋਦੀ ਨੂੰ ਸੱਤਾ `ਚ ਆਉਣ ਤੋਂ ਕੋਈ ਨਹੀਂ ਰੋਕ ਸਕੇਗਾ: ਮੁਲਾਇਮ

Monday, April 28, 2014

ਫਤਿਹਪੁਰ— ਸਪਾ ਪ੍ਰਮੁੱਖ ਮੁਲਾਇਮ ਸਿੰਘ ਯਾਦਵ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਜਨਤਾ ਦੀ ਵੋਟ ਰਾਹੀਂ ਤਾਕਤਵਰ ਨਹੀਂ ਹੋਈ ਤਾਂ ਦੇਸ਼ `ਚ ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਸੱਤਾ `ਚ ਆਉਣ ਤੋਂ ਕੋਈ ਨਹੀਂ ਰੋਕ ਸਕੇਗਾ। ਯਾਦਵ ਨੇ ਸਪਾ ਉਮੀਦਵਾਰ ਰਾਕੇਸ਼ ਸਚਾਨ ਦੇ ਸਮਰਥਨ `ਚ ਆਯੋਜਿਤ ਚੋਣ ਜਨਸਭਾ `ਚ ਕਿਹਾ ਕਿ ਦੇਸ਼ ਨੂੰ ਜੇਕਰ ਫਿਰਕਾਪ੍ਰਸਤ ਤਾਕਤਾਂ ਤੋਂ ਬਚਾਉਣਾ ਹੈ ਤਾਂ ਉੱਤਰ ਪ੍ਰਦੇਸ਼ `ਚ ਸਪਾ ਨੂੰ ਮਜ਼ਬੂਤ ਕਰੋ, ਕਿਉਂਕਿ ਸਪਾ ਹੀ ਨਰਿੰਦਰ ਮੋਦੀ ਨੂੰ ਰੋਕ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਪਾ
Read Full Story

ਵਾਡਰਾ ਦੇ ਜ਼ਮੀਨ ਸੌਦਿਆਂ ਬਾਰੇ ਭਾਜਪਾ ਵੱਲੋਂ ਵੀਡੀਓ ਤੇ ਕਿਤਾਬਚਾ ਜਾਰੀ

Monday, April 28, 2014

ਭਾਜਪਾ ਨੇ ਅੱਜ ਪਰਤਵਾਂ ਵਾਰ ਕਰਦਿਆਂ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਾਮਾਦ ਦੇ ਜ਼ਮੀਨ ਬਾਰੇ ਕਥਿਤ ਸੌਦਿਆਂ ’ਤੇ ਇਕ ਵੀਡੀਓ ਤੇ ਕਿਤਾਬਚਾ ਜਾਰੀ ਕੀਤਾ ਹੈ ਤੇ ਇਸ ਨੂੰ ‘‘ਰਾਬਰਟ ਵਾਡਰਾ ਮਾਡਲ ਆਫ ਡਿਵੈਲਪਮੈਂਟ’ ਦਾ ਨਾਮ ਦਿੱਤਾ ਹੈ। ਇਹ ਦੋਸ਼ ਲਾਏ ਗਏ ਹਨ ਕਿ ਇਹ ਮਾਡਲ, ਗਾਂਧੀ ਪਰਿਵਾਰ ਵੱਲੋਂ ਵਾਡਰਾ ਨੂੰ ਸਰਪ੍ਰਸਤੀ ਦੇਣ ਕਾਰਨ ਸਫਲ ਹੋਇਆ ਹੈ। ਭਾਜਪਾ ਆਗੂ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਜ਼ਮੀਨ ਤੇ ਵਾਤਾਵਰਣ ਦੇ ਪੱਖੋਂ ਇਨ੍ਹਾਂ ਸੌਦਿਆਂ ਵਿੱਚ ਘੋਰ ਅਵੱਗਿਆਵਾਂ ਹੋਈਆਂ ਹਨ। ਪਰਿਵਾਰ ਦੇ ਪ੍ਰਭਾਵ ਤੇ ਅਸਰ-ਰਸੂਖ ਕਾਰਨ ਵਾਡਰਾ ਇਨ੍ਹਾਂ
Read Full Story

ਭਗਵਾਨ ਦੀ ਲਹਿਰ ਕਾਂਗਰਸ ਨੂੰ ਜਿੱਤ ਤੋਂ ਨਹੀਂ ਰੋਕ ਸਕੀ ਤਾਂ ਮੋਦੀ ਲਹਿਰ ਕਿਵੇਂ ਰੋਕੇਗੀ

Saturday, April 26, 2014

ਫਰੂਖਾਬਾਦ, ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਦੇ ਗਠਨ ਲਈ ਕਾਂਗਰਸ ਤੀਜੇ ਮੋਰਚੇ ਦਾ ਸਮਰਥਨ ਕਰਨ ਜਾਂ ਉਸ ਤੋਂ ਆਪਣੇ ਲਈ ਮਦਦ ਲੈਣ ਤੇ ਵੀ ਵਿਚਾਰ ਕਰ ਸਕਦੀ ਹੈ। ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਨੇ ਇਹ ਗੱਲ ਕਹੀ। ਖੁਰਸ਼ੀਦ ਨੇ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਭਾਜਪਾ ਲਈ ਵੱਡੀ ਸਮੱਸਿਆ ਬਣ ਕੇ ਉਭਰਨ ਵਾਲੇ ਹਨ। ਰਾਮ ਮੰਦਰ ਅੰਦੋਲਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦੋਂ ਭਗਵਾਨ ਦੀ ਲਹਿਰ ਕਾਂਗਰਸ ਨੂੰ ਜਿੱਤ ਤੋਂ ਨਹੀਂ ਰੋਕ ਸਕੀ ਤਾਂ ਮੋਦੀ ਲਹਿਰ ਕਿਵੇਂ ਰੋਕ ਸਕੇਗੀ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਵਾਰਾਨਸੀ ਚ ਮੋਦੀ ਨੇ ਕਿਹਾ ਸੀ
Read Full Story

ਗੁਰਦਾਸਪੁਰ ਨੂੰ ਵਿਸ਼ੇਸ਼ ਪੈਕੇਜ ਦਿਵਾਉਣਾ ਵਿਨੋਦ ਖੰਨਾ ਦੀ ਪਹਿਲ

Saturday, April 26, 2014

ਗੁਰਦਾਸਪੁਰ, ਮੌਜੂਦਾ ਸੰਸਦ ਅਤੇ ਰਾਜ ਕਾਂਗਰਸ ਦੇ ਪ੍ਰਮੁੱਖ ਪ੍ਰਤਾਪ ਸਿੰਘ ਬਾਜਵਾ ਨੂੰ ਹਰਾਉਣ ਲਈ ਅਭਿਨੇਤਾ ਤੋਂ ਨੇਤਾ ਬਣੇ ਵਿਨੋਦ ਖੰਨਾ ਹਰ ਦਾਅ ਅਜਮਾ ਰਹੇ ਹਨ। ਇਸ ਚੋਣ ਚ ਜਿੱਥੇ ਉਨ੍ਹਾਂ ਨੂੰ ਨਰਿੰਦਰ ਮੋਦੀ ਦਾ ਸਹਾਰਾ ਹੈ ਉੱਥੇ ਹੀ ਇਸ ਸਰਹੱਦੀ ਇਲਾਕੇ ਜ਼ਿਲੇ ਨੂੰ ਉਹ ਇਕ ਵਿਸ਼ੇਸ਼ ਪੈਕੇਜ ਦਿਵਾਉਣ ਦੀ ਗੱਲ ਕਰ ਰਹੇ ਹਨ। ਹੱਥ ਦੀ ਸਫਾਈ, ਹੇਰਾ ਫੇਰੀ ਅਤੇ ਮੁਕੱਦਰ ਦਾ ਸਿਕੰਦਰ ਸਮੇਤ 140 ਤੋਂ ਜ਼ਿਆਦਾ ਫਿਲਮਾਂ ਚ ਕੰਮ ਕਰ ਚੁੱਕੇ 68 ਸਾਲਾ ਖੰਨਾ ਸੱਤਾਧਾਰੀ ਸ਼ਿਅਦ-ਭਾਜਪਾ ਖਿਲਾਫ ਸੱਤਾ ਵਿਰੋਧੀ ਲਹਿਰ ਨੂੰ ਰੱਦ ਕਰਦੇ ਹਨ ਅਤੇ ਕਾਂਗਰਸ ਦੇ ਬਾਜਵਾ ਤੇ
Read Full Story

ਰਾਵਤ ਦੇ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ

Saturday, April 26, 2014

ਹਰੀਦੁਆਰ, ਭਾਜਪਾ ਉਮੀਦਵਾਰ ਸਾਬਕਾ ਮੁੱਖ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਉਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਦੇ ਵਿਰੁੱਧ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਭਾਜਪਾ ਉਮੀਦਵਾਰ ਰਮੇਸ਼ ਪੋਖਰਿਆਲ ਨਿਸ਼ੰਕ ਦੇ ਚੋਣ ਇੰਚਾਰਜ਼ ਵਿਮਲ ਕੁਮਾਰ ਅਨੁਸਾਰ, ਅਸੀਂ ਹਰੀਦੁਆਰ ਜ਼ਿਲਾ ਚੋਣ ਅਧਿਕਾਰੀ ਨੂੰ ਬਿੰਦੂਵਾਰ 8 ਸ਼ਿਕਾਇਤਾਂ ਭੇਜੀਆਂ ਹਨ। ਨਿਸ਼ੰਕ ਨੇ ਆਪਣੇ ਅਹੁਦੇ ਅਤੇ ਪ੍ਰਭਾਵ ਦੀ ਪਤਨੀ ਦੇ ਚੋਣ ਪ੍ਰਚਾਰ ਚ ਵਰਤੋਂ ਕੀਤੀ ਹੈ। ਕੁਮਾਰ ਦਾ ਦੋਸ਼ ਹੈ, ਹਰੀਸ਼ ਰਾਵਤ ਹਰੀਦੁਆਰ ਦੇ ਉਦਯੋਗਿਕ ਖੇਤਰ ਸਿਡਕੁਲ ਦੇ ਇਕ ਹੋਟਲ ਚ
Read Full Story

ਆਪ ਨੇਤਾ ਸੋਮਨਾਥ ਭਾਰਤੀ ਦੀ ਸ਼ਿਕਾਇਤ ਤੇ ਐਫ. ਆਈ. ਆਰ. ਦਰਜ

Saturday, April 26, 2014

ਵਾਰਾਨਸੀ, ਆਮ ਆਮਦੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਨੇ ਵੀਰਵਾਰ ਦੀ ਰਾਤ ਨੂੰ ਨਿਊਜ਼ ਚੈਨਲ ਦੇ ਪ੍ਰੋਗਰਾਮ ਚ ਉਨਾਂ ਤੇ ਹਮਲਾ ਕਰਨ ਦੇ ਦੋਸ਼ ਵਿਚ ਵੀਰਵਾਰ ਨੂੰ ਬਨਾਰਸ ਹਿੰਦੂ ਯੁਨੀਵਰਸਿਟੀ ਦੇ ਪ੍ਰੋਫੈਸਰ ਕੌਸ਼ਲ ਕਿਸ਼ੋਰ ਅਤੇ ਉਨ੍ਹਾਂ ਦੇ ਸਮਰਥਕਾਂ ਵਿਰੁੱਧ ਐਫ. ਆਈ. ਆਰ. ਦਰਜ ਕਰਵਾਈ ਹੈ। ਭੇਲਪੁਰ ਪੁਲਸ ਦੇ ਥਾਣਾ ਮੁਖੀ ਵੀ. ਕੇ. ਸਿੰਘ ਨੇ ਦੱਸਿਆ ਕਿ ਭਾਰਤੀ ਨੇ ਸ਼ੁੱਕਰਵਾਰ ਨੂੰ ਇਕ ਸ਼ਿਕਾਇਤ ਦਿੱਤੀ ਸੀ ਕਿ ਵੀਰਵਾਰ ਦੀ ਰਾਤ ਨੂੰ ਇਕ ਨਿਊਜ਼ ਚੈਨਲ ਦੇ ਪ੍ਰੋਗਰਾਮ ਚ ਨਰਿੰਦਰ ਮੋਦੀ ਦਾ ਵਿਰੋਧ ਅਤੇ ਅਰਵਿੰਦ
Read Full Story

ਗੁਜਰਾਤ ਮਾਡਲ ਦੀ ਬਿਹਾਰ ਚ ਹਵਾ ਨਿਕਲ ਗਈ: ਲਾਲੂ

Saturday, April 26, 2014

ਸਮਸਤੀਪੁਰ, ਰਾਜਦ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਗੁਜਰਾਤ ਮਾਡਲ ਦੀ ਬਿਹਾਰ ਚ ਹਵਾ ਨਿਕਲ ਗਈ ਹੈ। ਯਾਦਵ ਨੇ ਰੋਸੜਾ ਤੋਂ ਆਪਣੇ ਗਠਬੰਧਨ ਦੇ ਸਾਥੀ ਕਾਂਗਰਸ ਉਮੀਦਵਾਰ ਡਾ. ਅਸ਼ੋਕ ਕੁਮਾਰ ਦੇ ਪੱਖ ਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਨੇਤਾ ਨਰਿੰਦਰ ਮੋਦੀ ਦਾ ਗੁਜਰਾਤ ਮਾਡਲ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ਚ ਗੁਜਰਾਤ ਮਾਡਲ ਦੀ ਹਵਾ ਨਿਕਲ ਗਈ ਹੈ। ਰਾਜਦ ਪ੍ਰਧਾਨ ਨੇ
Read Full Story

ਵਾਰਾਨਸੀ ਚ ਪ੍ਰਚਾਰ ਨਹੀਂ ਕਰਾਂਗੀ- ਪ੍ਰਿਯੰਕਾ

Saturday, April 26, 2014

ਅਮੇਠੀ, ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਯੰਕਾ ਗਾਂਧੀ ਵਡੇਰਾ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਦੀ ਉਮੀਦਵਾਰੀ ਵਾਲੇ ਵਾਰਾਨਸੀ ਲੋਕ ਸਭਾ ਖੇਤਰ ਚ ਪਾਰਟੀ ਉਮੀਦਵਾਰ ਦੇ ਪੱਖ ਚ ਪ੍ਰਚਾਰ ਨਹੀਂ ਕਰੇਗੀ। ਪ੍ਰਿਯੰਕਾ ਨੇ ਇਸ ਸਵਾਲ ਤੇ ਕਿ ਕੀ ਉਹ ਵਾਰਾਨਸੀ ਪ੍ਰਚਾਰ ਕਰਨ ਜਾ ਰਹੀ ਹੈ, ਉਨ੍ਹਾਂ ਨੇ ਕਿਹਾ, ਮੈਂ ਵਾਰਾਨਸੀ ਨਹੀਂ ਜਾਵਾਂਗੀ। ਮੈਂ ਸਿਰਫ ਅਮੇਠੀ ਅਤੇ ਰਾਏਬਰੇਲੀ ਚ ਹੀ ਪ੍ਰਚਾਰ ਕਰਾਂਗੀ। ਜ਼ਿਕਰਯੋਗ ਹੈ ਕਿ ਕੁਝ ਸਮਾਚਾਰ ਪੱਤਰਾਂ ਚ ਸ਼ਨੀਵਾਰ ਨੂੰ ਛਪੀਆਂ ਖਬਰਾਂ ਚ ਕਿਹਾ ਗਿਆ
Read Full Story

ਦਲਿਤਾਂ ਦੇ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ ਤੇ ਰਾਮਦੇਵ ਦੇ ਖਿਲਾਫ ਮੁਕੱਦਮਾ ਦਰਜ

Saturday, April 26, 2014

ਲਖਨਊ, ਯੋਗ ਗੁਰੂ ਬਾਬਾ ਰਾਮਦੇਵ ਦੇ ਖਿਲਾਫ ਦਲਿਤਾਂ ਦੇ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਚ ਸ਼ਨੀਵਾਰ ਨੂੰ ਲਖਨਊ ਚ ਮੁਕੱਦਮਾ ਦਰਜ ਕਰਵਾਇਆ ਗਿਆ। ਪੁਲਸ ਡਿਪਟੀ ਸੁਪਰੀਡੈਂਟ ਹਬੀਬੁਲ ਹਸਨ ਨੇ ਦੱਸਿਆ ਕਿ ਰਾਮਦੇਵ ਦੇ ਖਿਲਾਫ ਨੋਟਿਸ ਲੈਂਦੇ ਹੋਏ (ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਇਰਾਦੇ ਨਾਲ ਬਿਆਨ ਦੇਣ) ਦੇ ਅਧੀਨ ਮਹਾਨਗਰ ਥਾਣੇ ਚ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਰਾਮਦੇਵ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਬਾਰੇ ਦਲਿਤਾਂ ਨੂੰ ਲੈ ਕੇ ਕਥਿਤ ਤੌਰ ਤੇ ਬੇਹੱਦ ਇਤਰਾਜ਼ਯੋਗ
Read Full Story

ਸੋਨੀਆ ਦਾ ਮੋਦੀ ਤੇ ਵਾਰ, ਕਿਹਾ ਭਗਵਾਨ ਗੁਜਰਾਤ ਮਾਡਲ ਤੋਂ ਦੇਸ਼ ਨੂੰ ਬਚਾਏ

Saturday, April 26, 2014

ਬਰਨਾਲਾ, ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਸ਼ੁੱਕਰਵਾਰ ਨੂੰ ਪੰਜਾਬ ਦੇ ਬਰਨਾਲਾ ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਹਾ ਇਹ ਪੰਜਾਬ ਦੇ ਬਾਦਲ ਸਿਰਫ ਗਰਜਦੇ ਹਨ, ਵਰਦੇ ਨਹੀਂ। ਉਨ੍ਹਾਂ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਭਗਵਾਨ ਗੁਜਰਾਤ ਮਾਡਲ ਤੋਂ ਦੇਸ਼ ਨੂੰ ਬਚਾਏ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਚ ਕੌਡੀਆਂ ਦੇ ਭਾਅ ਜ਼ਮੀਨਾਂ ਦੇ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਦੇ ਸ਼ਾਸਨ ਬਾਰੇ ਜਨਤਾ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ
Read Full Story

ਚੋਣਾਂ ਤੋਂ ਬਾਅਦ ਤੀਜੇ ਮੋਰਚੇ ਨੂੰ ਸਮਰਥਨ ਦੇ ਸਕਦੀ ਹੈ ਕਾਂਗਰਸ- ਖੁਰਸ਼ੀਦ

Saturday, April 26, 2014

ਫਰੂਖਾਬਾਦ, ਕੇਂਦਰੀ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਸ਼ਨੀਵਾਰ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਲੋੜ ਪੈਣ ਤੇ ਕਾਂਗਰਸ ਤੀਜੇ ਮੋਰਚੇ ਨੂੰ ਵੀ ਸਰਕਾਰ ਬਣਾਉਣ ਲਈ ਸਮਰਥਨ ਦੇਣ ਜਾਂ ਲੈਣ ਤੇ ਵਿਚਾਰ ਕਰ ਸਕਦੀ ਹੈ। ਖੁਰਸ਼ੀਦ ਨੇ ਆਪਣੇ ਪੁਸ਼ਤੈਨੀ ਪਿੰਡ ਪਿਤੌਰਾ ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਜੇਕਰ ਜ਼ਰੂਰੀ ਹੋਇਆ ਤਾਂ ਕਾਂਗਰਸ ਤੀਜੇ ਮੋਰਚੇ ਨੂੰ ਵੀ ਸਰਕਾਰ ਬਣਾਉਣ ਲਈ ਸਮਰਥਨ ਦੇਣ ਤੇ ਵਿਚਾਰ ਕਰ ਸਕਦੀ ਹੈ। ਇੰਨਾ ਹੀ ਨਹੀਂ ਮੋਰਚੇ ਦਾ ਸਮਰਥਨ ਲੈਣ ਤੇ ਵਿਚਾਰ ਕੀਤਾ ਜਾ
Read Full Story

ਦਲਿਤ ਇਕਜੁਟ ਹੋ ਕੇ ਮੈਨੂੰ ਬਣਾਉਣ ਪ੍ਰਧਾਨ ਮੰਤਰੀ- ਮਾਇਆਵਤੀ

Saturday, April 26, 2014

ਫੈਜ਼ਾਬਾਦ, ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਹੈ ਕਿ ਜਨਤਾ ਭਾਜਪਾ ਵੱਲੋਂ ਨਰਿੰਦਰ ਮੋਦੀ ਲਈ ਕੀਤੇ ਜਾ ਰਹੇ ਪ੍ਰਚਾਰ ਦੇ ਧੋਖੇ ਚ ਨਾ ਆਉਣ। ਮਾਇਆਵਤੀ ਨੇ ਖੁਦ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਲਈ ਬਸਪਾ ਦੇ ਪੱਖ ਚ ਇਕਜੁਟ ਹੋ ਕੇ ਵੋਟਿੰਗ ਕਰਨ ਦੀ ਅਪੀਲ ਕੀਤੀ। ਫੈਜ਼ਾਬਾਦ ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਾਇਆਵਤੀ ਨੇ ਦਲਿਤਾਂ ਨੂੰ ਇਹ ਯਕੀਨੀ ਕਰਨ ਨੂੰ ਕਿਹਾ ਕਿ ਉਨ੍ਹਾਂ ਦੇ ਵੋਟ ਵੰਡੇ ਨਾ ਜਾਣ। ਮਾਇਆਵਤੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਉੁਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਉਣ ਅਤੇ ਵੋਟਿੰਗ ਦੇ ਦਿਨ ਬਸਪਾ ਦੇ ਪੱਖ ਚ ਇਕਜੁਟ ਹੋ ਕੇ ਵੋਟ
Read Full Story

ਭਾਜਪਾ ਦੇ ਸੱਤਾ ਚ ਆਉਣ ਨਾਲ ਦੇਸ਼ ਖਾਮਿਆਜ਼ਾ ਭੁਗਤੇਗਾ: ਤਿਵਾੜੀ

Saturday, April 26, 2014

ਵਾਰਾਣਸੀ, ਕੇਂਦਰੀ ਸੂਚਨਾ ਮੰਤਰੀ ਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਭਾਜਪਾ ਦੀ ਸੋਚ ਸੌੜੀ ਤੇ ਨਾਪੱਖੀ ਹੈ ਅਤੇ ਉਸ ਦੇ ਸੱਤਾ ਚ ਆਉਣ ਤੇ ਇਸ ਦਾ ਖਾਮਿਆਜ਼ਾ ਦੇਸ਼ ਨੂੰ ਭੁਗਤਣਾ ਪਵੇਗਾ। ਵਾਰਾਣਸੀ ਸੰਸਦ ਖੇਤਰ ਤੋਂ ਕਾਂਗਰਸ ਉਮੀਦਵਾਰ ਅਜੇ ਰਾਏ ਦੇ ਸਮਰਥਨ ਚ ਪਚਾਰ ਕਰਨ ਆਏ ਤਿਵਾੜੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਵਾਰ ਚੋਣ ਲੜਾਈ ਧਰਮ ਨਿਰਪੱਖਤਾ ਤੇ ਫਿਰਕਾਪ੍ਰਸਤ ਦੇ ਵਿੱਚ ਹੈ ਅਤੇ ਦੇਸ਼ ਦੇ ਧਰਮ ਨਿਰਪੱਖ ਸਵਰੂਪ ਨੂੰ ਬਣਾਏ ਰੱਖਣ ਲਈ ਹਰ ਵਰਗ ਨੂੰ ਜੁੜਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਹਿੰਗਾਈ ਪ੍ਰਤੀ
Read Full Story

ਮਨਮੋਹਨ ਜਾਣਬੁਝ ਕੇ ਨਜ਼ਰਅੰਦਾਜ਼ ਕਰ ਰਹੇ ਹਨ ਮੋਦੀ ਲਹਿਰ : ਜੇਤਲੀ

Saturday, April 26, 2014

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਦੇਸ਼ ਭਰ ਚ ਜ਼ਬਰਦਸਤ ਲਹਿਰ ਹੈ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਸ ਨੂੰ ਜਾਣਬੁਝ ਕੇ ਨਜ਼ਰਅੰਦਾਜ਼ ਕਰ ਰਹੇ ਹਨ। ਡਾ. ਸਿੰਘ ਨੇ ਵੀਰਵਾਰ ਨੂੰ ਕਿਹਾ ਸੀ ਕਿ ਦੇਸ਼ ਚ ਮੋਦੀ ਦੀ ਕੋਈ ਲਹਿਰ ਨਹੀਂ ਹੈ ਅਤੇ ਇਹ ਸਿਰਫ ਮੀਡੀਆ ਦੀ ਉਪਜ ਹੈ। ਜੇਤਲੀ ਨੇ ਆਪਣੇ ਲੇਖ ਚ ਲਿਖਿਆ ਹੈ ਕਿ ਮੋਦੀ ਨੇ ਦੇਸ਼ ਭਰ ਚ 400 ਤੋਂ ਜ਼ਿਆਦਾ ਰੈਲੀਆਂ ਨੂੰ ਸੰਬੋਧਨ ਕੀਤਾ ਹੈ ਅਤੇ ਇਨ੍ਹਾਂ ਚ ਲੋਕਾਂ ਦੀ ਭੀੜ
Read Full Story

ਆਮ ਚੋਣਾਂ ਤੋਂ ਬਾਅਦ ਆਏਗਾ ਬਦਲਾਅ : ਰਾਮਦੇਵ

Saturday, April 26, 2014

ਲਖਨਊ, ਯੋਗ ਗੁਰੂ ਬਾਬਾ ਰਾਮਦੇਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਮ ਚੋਣਾਂ ਚ ਕਾਂਗਰਸ ਦੀ ਹਾਰ ਤੈਅ ਹੈ ਅਤੇ ਹੁਣ ਇਹ ਯਕੀਨੀ ਹੋ ਚੁੱਕਾ ਹੈ ਕਿ ਹਿੰਦੁਸਤਾਨ ਚ ਬਦਲਾਅ ਆਵੇਗਾ। ਪੱਤਰਕਾਰਾਂ ਨਾਲ ਗੱਲਬਾਤ ਚ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਕਾਂਗਰਸ ਦੇਖਣ ਲਾਇਕ ਨਹੀਂ ਬਚੇਗੀ। ਜਨਤਾ ਤਬਦੀਲੀ ਦਾ ਮੰਨ ਬਣਾ ਚੁੱਕੀ ਹੈ ਅਤੇ ਦੇਸ਼ ਦੀ ਲੜਾਈ ਖੁਦ ਲੜ ਰਹੀ ਹੈ। ਰਾਮਦੇਵ ਨੇ ਕਿਹਾ ਕਿ ਹਿੰਦੁਸਤਾਨ ਬਦਲੇਗਾ ਇਹ ਤਾਂ ਤੈਅ ਹੋ ਚੁੱਕਾ ਹੈ। ਇਸ ਚ ਆਮ ਜਨਤਾ ਦੀ ਮਹੱਤਵਪੂਰਣ ਭੂਮਿਕਾ ਹੈ। ਹਿੰਦੁਸਤਾਨ ਚ 14 ਸਾਲਾਂ ਤੱਕ ਖੜਾਂਊ ਨੇ ਰਾਜ ਕੀਤਾ ਹੈ। ਇਹ ਰਾਮ,
Read Full Story

ਮੋਦੀ ਦੀ ਸਰਕਾਰ ਹੀ ਖਤਮ ਕਰੇਗੀ ਭ੍ਰਿਸ਼ਟਾਚਾਰ : ਸ਼ਾਹ

Saturday, April 26, 2014

ਕੌਸ਼ਾਂਬੀ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਕਰੀਬੀ ਸਾਥੀ ਅਤੇ ਪਾਰਟੀ ਦੇ ਉੱਤਰ ਪ੍ਰਦੇਸ਼ ਇੰਚਾਰਜ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਚੋਂ ਭ੍ਰਿਸ਼ਟਾਚਾਰ ਦਾ ਖਾਤਮਾ ਮੋਦੀ ਦੀ ਸਰਕਾਰ ਚ ਹੀ ਹੋ ਸਕੇਗਾ। ਸ਼ਾਹ ਨੇ ਸਰਾਏ ਅਕਿਲ ਚ ਇਕ ਚੋਣ ਸਭਾ ਚ ਕਿਹਾ ਕਿ ਦੇਸ਼ ਦੀਆਂ ਸੀਮਾਵਾਂ ਦੀ ਸੁਰੱਖਿਆ ਅਤੇ ਭ੍ਰਿਸ਼ਟਾਚਾਰ ਦਾ ਖਾਤਮਾ ਮੋਦੀ ਦੀ ਨਿਗਰਾਨੀ ਚ ਬਣਨ ਵਾਲੀ ਸਰਕਾਰ ਚ ਹੀ ਸੰਭਵ ਹੋਵੇਗਾ। ਇਸ ਦੇ ਲਈ ਭਾਜਪਾ ਨੂੰ ਘੱਟੋ-ਘੱਟ 272 ਸੀਟਾਂ ਜਿੱਤਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਚ
Read Full Story

ਕਾਂਗਰਸ ਸ਼ਾਸਿਤ ਸੂਬਿਆਂ ਨੇ ਵਢੇਰਾ ਦੀ ਕਮਾਈ ਚ ਪਹੁੰਚਾਈ ਮਦਦ : ਭਾਜਪਾ

Saturday, April 26, 2014

ਲਖਨਊ, ਭਾਰਤੀ ਜਨਤਾ ਪਾਰਟੀ ਨੇ ਪ੍ਰਿਯੰਕਾ ਗਾਂਧੀ ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਹੈ ਕਿ ਕਾਂਗਰਸ ਸ਼ਾਸਿਤ ਸੂਬਿਆਂ ਨੇ ਉਨ੍ਹਾਂ ਦੇ ਪਤੀ ਰਾਬਰਟ ਵਢੇਰਾ ਨੂੰ ਕਰੋੜਾਂ ਦੀ ਕਮਾਈ ਚ ਮਦਦ ਕੀਤੀ। ਭਾਜਪਾ ਦੇ ਮੁੱਖ ਮੀਡੀਆ ਕੋਆਰਡੀਨੇਟਰ ਰਵੀਸ਼ੰਕਰ ਪ੍ਰਸਾਦ ਨੇ ਸ਼ੁੱਕਰਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜਕਲ ਪ੍ਰਿਯੰਕਾ ਅਚਾਨਕ ਸਰਗਰਮ ਹੋ ਗਈ ਹੈ। ਉਨ੍ਹਾਂ ਦੀ ਸਰਗਰਮੀ ਪਿੱਛੇ ਮਜਬੂਰੀ ਇਹ ਹੈ ਕਿ ਉਨ੍ਹਾਂ ਦਾ ਭਰਾ ਰਾਹੁਲ ਫੇਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਆਪਣੇ ਪਤੀ ਨੂੰ ਬਚਾਉਣ ਲਈ ਅੱਗੇ ਆਈ ਹੈ। ਬਚਾਅ
Read Full Story

ਮੋਦੀ ਨੇ ਕਰੋੜਾਂ ਦੀ ਜ਼ਮੀਨ ਵੇਚ ਦਿੱਤੀ ਕੌਡੀਆਂ ਦੇ ਭਾਅ : ਰਾਹੁਲ

Saturday, April 26, 2014

ਲਲਿਤਪੁਰ, ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਉੱਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਇਕ ਦੋਸਤ ਨੂੰ ਕਰੋੜਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਵੇਚ ਦਿੱਤੀ। ਗਾਂਧੀ ਵਲੋਂ ਅੱਜ ਇਥੇ ਝਾਂਸੀ-ਲਲਿਤਪੁਰ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਪ੍ਰਦੀਪ ਜੈਨ ਅਦਿਤਿਆ ਦੀ ਹਮਾਇਤ ਵਿਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਨੇ ਆਪਣੇ ਉਦਯੋਗਪਤੀ ਦੋਸਤ ਨੂੰ 45 ਹਜ਼ਾਰ ਏਕੜ ਜ਼ਮੀਨ 1 ਰੁਪਏ ਮੀਟਰ ਦੇ ਭਾਅ ਨਾਲ ਵੇਚ ਦਿੱਤੀ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਗਰੀਬ
Read Full Story

ਦਲਿਤਾਂ ਕੋਲ ਹਨੀਮੂਨ ਮਨਾਉਣ ਜਾਂਦੇ ਹਨ ਰਾਹੁਲ : ਰਾਮਦੇਵ

Saturday, April 26, 2014

ਲਖਨਊ, ਬਾਬਾ ਰਾਮਦੇਵ ਨੇ ਰਾਹੁਲ ਗਾਂਧੀ ਬਾਰੇ ਵੀ ਇਕ ਵਿਵਾਦਪੂਰਨ ਬਿਆਨ ਦੇ ਦਿੱਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਲਿਤਾਂ ਦੀ ਬਸਤੀ ਵਿਚ ਹਨੀਮੂਨ ਅਤੇ ਪਿਕਨਿਕ ਮਨਾਉਣ ਜਾਂਦੇ ਹਨ। ਕਾਂਗਰਸ ਨੇ ਇਸ ਬਿਆਨ ਨੂੰ ਲੈ ਕੇ ਬਾਬਾ ਰਾਮਦੇਵ ਦੀ ਸ਼ਿਕਾਇਤ ਕਰਨ ਦਾ ਫੈਸਲਾ ਕੀਤਾ ਹੈ। ਬਾਬਾ ਰਾਮਦੇਵ ਪਹਿਲਾਂ ਵੀ ਰਾਹੁਲ ਗਾਂਧੀ ਬਾਰੇ ਇਸ ਤਰ੍ਹਾਂ ਦੇ ਬਿਆਨ ਦਿੰਦੇ ਰਹੇ ਹਨ। ਹਾਲ ਹੀ ਵਿਚ ਉਨ੍ਹ੍ਹਾਂ ਕਿਹਾ ਸੀ ਕਿ ਰਾਹੁਲ ਗਾਂਧੀ ਕੋਲ ਦਿਮਾਗ ਤਾਂ ਹੈ ਨਹੀਂ, ਕੋਈ ਵੀ ਉਸ ਨੂੰ ਬਹਿਕਾ ਦਿੰਦਾ ਹੈ ਤਾਂ ਉਹ ਉਸੇ ਤਰ੍ਹਾਂ ਹੀ ਬੋਲ ਦਿੰਦੇ ਹਨ। ਇਕ ਹੋਰ ਬਿਆਨ
Read Full Story

ਰਾਮਦੇਵ ਦੇ ਯੋਗ ਕੈਂਪਾਂ ਨੂੰ ਲੈ ਕੇ ਸ਼ਿਕਾਇਤ

Friday, April 25, 2014

ਲਖਨਊ, ਲੋਕਸਭਾ ਚੋਣ ਦੌਰਾਨ ਯੋਗਗੁਰੂ ਬਾਬਾ ਰਾਮਦੇਵ ਦੇ ਮੁਫਤ ਯੋਗ ਕੈਂਪਾ ਨੂੰ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਕੇਂਦਰੀ ਘੱਟ ਗਿਣਤੀ ਦੇ ਕਲਿਆਣ ਮੰਤਰੀ ਕੇ. ਰਹਿਮਾਨ ਤੇ ਪਾਰਟੀ ਨੇਤਾਵਾਂ ਨੇ ਇਨਾਂ ਕੈਂਪਾਂ ਨੂੰ ਲੈ ਕੇ ਬਾਬਾ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਮਾਮਲੇ ਨੂੰ ਧਿਆਨ ਚ ਲੈ ਕੇ ਅਜਿਹੇ ਕੈਂਪਾਂ ਤੇ ਰੋਕ ਲਗਾਉਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਕਾਡ ਆਫ ਕੰਡਕਟ ਦੀ ਉਲੰਘਣਾ ਹੋ ਰਹੀ ਹੈ। ਪ੍ਰਦੇਸ਼ ਕਾਂਗਰਸ ਦੇ ਨੇਤਾ ਇਸ ਮਾਮਲੇ ਚ ਮੁੱਖ ਚੋਣ ਅਧਿਕਾਰੀ ਉਮੇਸ਼ ਸਿਨਹਾ ਨਾਲ ਮਿਲ
Read Full Story

Powered by Arash Info Corpopration