Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਾਂਗਰਸ ਗਰੀਬੀ ਮਿਟਾਉਣ ਦੀ ਸਿਰਫ ਗੱਲ ਕਰਦੀ ਹੈ : ਰਾਜਨਾਥ

Tuesday, April 22, 2014

ਭਾਗਲਪੁਰ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਆਜ਼ਾਦੀ ਤੋਂ ਬਾਅਦ ਤੋਂ ਹੀ ਕਾਂਗਰਸ ਭਾਰਤ ਨਿਰਮਾਣ ਅਤੇ ਗਰੀਬੀ ਦੂਰ ਕਰਨ ਦੀ ਗੱਲ ਕਰ ਰਹੀ ਹੈ, ਪਰ ਇਹ ਕਦੋਂ ਹੋਵੇਗਾ ਕੋਈ ਨਹੀਂ ਜਾਣਦਾ। ਭਾਗਲਪੁਰ ਦੇ ਕਹਿਲਗਾਂਵ ਵਿਚ ਭਾਜਪਾ ਦੇ ਉਮੀਦਵਾਰ ਸ਼ਹਿਨਵਾਜ਼ ਹੁਸੈਨ ਦੇ ਪੱਖ ਵਿਚ ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਜਦੋਂ ਵੀ ਸੱਤਾ ਚ ਆਈ ਹੈ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਲਿਆਈ ਹੈ। ਉਨ੍ਹਾਂ ਨੇ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਈ ਦੇ ਕਾਰਜਕਾਲ ਦੀ
Read Full Story

ਗੁਜਰਾਤ ਦੇ ਮੋਦੀ ਰਾਜ ਚ 7000 ਤੋਂ ਵੱਧ ਕਿਸਾਨਾਂ ਨੇ ਕੀਤੀ ਖੁਦਕੁਸ਼ੀ : ਮੁਲਾਇਮ

Tuesday, April 22, 2014

ਹਰਦੋਈ, ਉੱਤਰ ਪ੍ਰਦੇਸ਼ ਚ ਸੱਤਾਧਾਰੀ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਵਿਕਾਸ ਦੇ ਦਾਅਵੇ ਤੇ ਸਵਾਲ ਚੁੱਕਦੇ ਹੋਏ ਦੋਸ਼ ਲਗਾਇਆ ਕਿ ਮੋਦੀ ਦੇ ਸੂਬੇ ਗੁਜਰਾਤ ਵਿਚ 7 ਹਜ਼ਾਰ ਕਿਸਾਨਾਂ ਨੂੰ ਖੁਦਕੁਸ਼ੀ ਕਰਨੀ ਪਈ ਹੈ। ਸਪਾ ਮੁਖੀ ਨੇ ਸੋਮਵਾਰ ਨੂੰ ਇਥੇ ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਸਭ ਤੋਂ ਮਹਿੰਗੀ ਖਾਧ ਗੁਜਰਾਤ ਵਿਚ ਵਿਕ ਰਹੀ ਹੈ। ਮੁਲਾਇਮ ਨੇ ਮੁਸਲਿਮ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਦੇਸ਼ ਵਿਚ ਸਭ ਤੋਂ ਖਰਾਬ ਹਾਲਤ
Read Full Story

ਬਾਬਾ ਰਾਮਦੇਵ ਦਾ ਦਾਅਵਾ, ਮੋਦੀ ਨਾਲ ਲਿਖਤ ਸਮਝੌਤਾ ਹੋਇਆ

Tuesday, April 22, 2014

ਗਵਾਲੀਅਰ, ਯੋਗ ਗੁਰੂ ਬਾਬਾ ਰਾਮਦੇਵ ਨੇ ਸੋਮਵਾਰ ਨੂੰ ਦਾਅਵਾ ਕਰਦੇ ਹੋਏ ਕਿਹਾ ਕਿ ਵਿਦੇਸ਼ਾਂ ਚ ਜਮ੍ਹਾ ਕਾਲਾ ਧਨ ਵਾਪਸ ਲਿਆਉਣ ਦੇ ਸਬੰਧ ਚ ਉਨ੍ਹਾਂ ਦਾ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਨਾਲ ਲਿਖਤ ਚ ਸਮਝੌਤਾ ਹੋਇਆ ਹੈ। ਬਾਬਾ ਰਾਮਦੇਵ ਨੇ ਮੁੰਬਈ ਤੋਂ ਇੱਥੇ ਪਹੁੰਚਣ ਤੋਂ ਬਾਅਦ ਪੱਤਰਕਾਰਾਂ ਨਾਲ ਚਰਚਾ ਚ ਇਹ ਗੱਲ ਕਹੀ। ਉਹ ਇੱਥੋਂ ਟ੍ਰੇਨ ਚ ਸਵਾਰ ਹੋ ਕੇ ਉੱਤਰ ਪ੍ਰਦੇਸ਼ ਦੇ ਲਲਿਤਪੁਰ ਦੇ ਲਈ ਰਵਾਨਾ ਹੋ ਗਏ। ਰਾਮਦੇਵ ਨੇ ਕਿਹਾ ਕਿ ਵਿਦੇਸ਼ਾਂ ਚ ਜਮ੍ਹਾ ਕਾਲਾ ਧਨ ਵਾਪਸ ਲਿਆਉਣ ਤੋਂ ਇਲਾਵਾ ਮਹਿੰਗਾਈ ਅਤੇ
Read Full Story

ਮੈਂ ਮੋਦੀ ਦਾ ਵਿਰੋਧ ਕਰਨਾ ਬੰਦ ਨਹੀਂ ਕਰਾਂਗਾ : ਉਮਰ

Tuesday, April 22, 2014

ਸ਼੍ਰੀਨਗਰ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੋਮਵਾਰ ਨੂੰ ਕਿਹਾ ਕਿ ਬਿਹਾਰ ਦੇ ਭਾਜਪਾ ਨੇਤਾ ਗਿਰੀਰਾਜ ਸਿੰਘ ਵੱਲੋਂ ਨਰਿੰਦਰ ਮੋਦੀ ਦੇ ਵਿਰੋਧੀਆਂ ਨੂੰ ਪਾਕਿਸਤਾਨ ਚਲੇ ਜਾਣ ਦੇ ਲਈ ਕਹਿਣ ਦੇ ਬਾਵਜੂਦ ਉਹ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਵਿਰੋਧ ਕਰਨਾ ਬੰਦ ਨਹੀਂ ਕਰਨਗੇ। ਉਮਰ ਨੇ ਅਨੰਤਨਾਗ ਲੋਕ ਸਭਾ ਖੇਤਰ ਚ ਚੁਣਾਵੀ ਜਨ ਸਭਾ ਚ ਕਿਹਾ ਕਿ ਅੱਜ ਸਾਨੂੰ ਧਮਕੀਆਂ ਤੇ ਧਮਕੀਆਂ ਮਿਲ ਰਹੀਆਂ ਹਨ। ਅੱਲ੍ਹਾ ਦਾ ਸ਼ੁਕਰ ਹੈ ਕਿ ਸਾਡੇ ਇੱਥੇ ਸ਼੍ਰੀਨਗਰ ਮੁਜ਼ੱਫਰਾਬਾਦ ਬੱਸ ਸੇਵਾ ਹੈ। ਮੈਨੂੰ ਪਾਕਿਸਤਾਨ ਜਾਣ ਦੇ ਲਈ ਵਾਘਾ
Read Full Story

ਤ੍ਰਿਣਮੂਲ ਦੇ ਨਾਲ ਚੋਣਾਂ ਤੋਂ ਬਾਅਦ ਗਠਜੋੜ ਨਹੀਂ ਹੋਵੇਗਾ : ਭਾਜਪਾ

Tuesday, April 22, 2014

ਕੋਲਕਾਤਾ, ਭਾਜਪਾ ਨੇ ਅੱਜ ਸਪੱਸ਼ਟ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੇ ਨਾਲ ਕੋਈ ਗਠਜੋੜ ਨਹੀਂ ਕੀਤਾ ਜਾਵੇਗਾ। ਪਾਰਟੀ ਦੇ ਰਾਸ਼ਟਰੀ ਬੁਲਾਰੇ ਸਿਧਾਰਥ ਨਾਥ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਚ ਕਿਹਾ ਕਿ ਪੱਛਮੀ ਬੰਗਾਲ ਚ ਕਾਂਗਰਸ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਕਿਤੇ ਵੀ ਚੋਣ ਮੁਕਾਬਲੇ ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਥੇ ਮੁਕਾਬਲਾ ਸਿਰਫ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਹੈ ਪਰ ਚੋਣਾਂ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੇ ਨਾਲ ਕੋਈ ਗਠਜੋੜ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਚ ਮੁਕਾਬਲਾ
Read Full Story

ਲੰਗੜੀ ਲੋਕਸਭਾ ਬਣਨ ਤੇ ਕੀ ਕਰਨਗੇ ਮੁਖਰਜੀ

Tuesday, April 22, 2014

ਨਵੀਂ ਦਿੱਲੀ, ਲੋਕ ਸਭਾ ਦੀਆਂ ਚੋਣਾਂ ਪਿੱਛੋਂ ਲੰਗੜੀ ਲੋਕ ਸਭਾ ਬਣਨ ਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਕੀ ਕਾਰਵਾਈ ਕਰਨਗੇ, ਇਹ ਇਸ ਸਮੇਂ ਇਕ ਪ੍ਰਮੁੱਖ ਮੁੱਦਾ ਬਣ ਗਿਆ ਹੈ। ਮੀਡੀਆ ਦੇ ਰੌਲੇ-ਰੱਪੇ ਅਤੇ ਓਪੀਨੀਅਨ ਪੋਲ ਦੀਆਂ ਭਵਿੱਖਬਾਣੀਆਂ ਨੂੰ ਲਾਂਭੇ ਕਰਦੇ ਹੋਏ ਨਾ ਸਿਰਫ ਸਿਆਸੀ ਪਾਰਟੀਆਂ ਸਗੋਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ 16 ਮਈ ਨੂੰ ਆਉਣ ਵਾਲੇ ਨਤੀਜਿਆਂ ਪਿੱਛੋਂ ਪੈਦਾ ਹੋਣ ਵਾਲੀ ਸਥਿਤੀ ਨਾਲ ਨਜਿੱਠਣ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਹਨ। ਚੋਣਾਂ ਪਿੱਛੋਂ ਜੇ ਭਾਜਪਾ 200 ਦੇ ਲੱਗਭਗ ਸੀਟਾਂ ਜਿੱਤ ਲੈਂਦੀ ਹੈ ਅਤੇ ਰਾਜਗ ਨੂੰ ਕੁਲ ਮਿਲਾ ਕੇ 240
Read Full Story

ਸੀ. ਬੀ. ਆਈ. ਨੇ ਮੋਦੀ ਤੋਂ ਕਿਉਂ ਨਹੀਂ ਕੀਤੀ ਪੁੱਛਗਿੱਛ : ਸਿੱਬਲ

Tuesday, April 22, 2014

ਨਵੀਂ ਦਿੱਲੀ, ਕਾਂਗਰਸ ਨੇ ਗੁਜਰਾਤ ਚ ਤੁਲਸੀਰਾਮ ਪ੍ਰਜਾਪਤੀ ਝੂਠੇ ਪੁਲਸ ਮੁਕਾਬਲੇ ਮਾਮਲੇ ਚ ਮੁੱਖ ਮੰਤਰੀ ਨਰਿੰਦਰ ਮੋਦੀ ਤੇ ਸੰਭਾਵਿਤ ਮੁਲਜ਼ਮ ਹੋਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕੋਲੋਂ ਇਸ ਮਾਮਲੇ ਚ ਪੁੱਛਗਿੱਛ ਕੀਤੇ ਜਾਣ ਤੇ ਅੱਜ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਤੇ ਸਵਾਲ ਉਠਾਇਆ। ਕਾਂਗਰਸ ਦੇ ਸੀਨੀਅਰ ਆਗੂ ਅਤੇ ਕੇਂਦਰੀ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਇਥੇ ਪਾਰਟੀ ਹੈੱਡਕੁਆਰਟਰ ਚ ਪ੍ਰੈੱਸ ਕਾਨਫਰੰਸ ਚ ਕਿਹਾ ਕਿ ਉਪਰੋਕਤ ਮੁਕਾਬਲੇ ਨਾਲ ਸੰਬੰਧਤ ਸਬੂਤਾਂ ਤੋਂ ਸਪੱਸ਼ਟ ਹੈ ਕਿ ਸ਼੍ਰੀ ਮੋਦੀ ਪ੍ਰਜਾਪਤੀ ਝੂਠੇ ਪੁਲਸ ਮੁਕਾਬਲੇ
Read Full Story

ਸੰਸਦ ਨੂੰ ਅਪਰਾਧੀਆਂ ਤੋਂ ਮੁਕਤ ਕਰਾਂਗਾ : ਮੋਦੀ

Tuesday, April 22, 2014

ਹਰਦੋਈ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਜਪਾ ਦੀ ਸਰਕਾਰ ਬਣਨ ਤੇ ਸੰਸਦ ਨੂੰ ਅਪਰਾਧੀਆਂ ਤੋਂ ਮੁਕਤ ਕਰ ਦਿੱਤਾ ਜਾਵੇਗਾ। ਸੋਮਵਾਰ ਇੱਥੇ ਇਕ ਚੋਣ ਜਲਸੇ ਚ ਬੋਲਦਿਆਂ ਮੋਦੀ ਨੇ ਕਿਹਾ ਕਿ ਮੈਂ ਚੋਣ ਜਿੱਤਾਂ ਜਾਂ ਹਾਰਾਂ, ਇਸ ਦੀ ਕੋਈ ਪ੍ਰਵਾਹ ਨਹੀਂ ਪਰ ਅਸੂਲਾਂ ਤੋਂ ਪਿੱਛੇ ਨਹੀਂ ਹਟਾਂਗਾ। 16 ਮਈ ਨੂੰ ਚੋਣ ਨਤੀਜੇ ਆਉਣ ਪਿੱਛੋਂ ਅਪਰਾਧੀਆਂ ਦੀ ਖੇਡ ਨਹੀਂ ਚੱਲੇਗੀ। ਸਰਕਾਰ ਬਣਨ ਪਿੱਛੋਂ ਸਭ ਸੰਸਦ ਮੈਂਬਰਾਂ ਦੇ ਸਹੁੰ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜਿਨ੍ਹਾਂ ਵਿਰੁੱਧ
Read Full Story

ਜਦੋਂ ਕੇਜਰੀਵਾਲ ਦੇ ਮਾਈਕ ਤੋਂ ਗੂੰਜਿਆ ਅਬਕੀ ਵਾਰ ਮੋਦੀ ਸਰਕਾਰ

Tuesday, April 22, 2014

ਅਮੇਠੀ, ਆਮ ਆਦਮੀ ਪਾਰਟੀ ਦੇ ਅਮੇਠੀ ਲੋਕ ਸਭਾ ਸੀਟ ਦੇ ਉਮੀਦਵਾਰ ਕੁਮਾਰ ਵਿਸ਼ਵਾਸ ਦੇ ਸਮਰਥਨ ਵਿਚ ਪ੍ਰਚਾਰ ਕਰਨ ਪਹੁੰਚੇ ਆਪ ਪਾਰਟੀ ਦੇ ਸੰਸਥਾਪਕ ਅਰਵਿੰਦ ਕੁਮਾਰ ਕੇਜਰੀਵਾਲ ਲਈ ਉਸ ਸਮੇਂ ਅਸਮੰਜਸ ਦੀ ਸਥਿਤੀ ਪੈਦਾ ਹੋ ਗਈ ਜਦੋਂ ਉਨ੍ਹਾਂ ਦੇ ਮੰਚ ਤੋਂ ਹੀ ਦਾਅਵਾ ਕੀਤਾ ਜਾਣਾ ਲੱਗਾ ਕਿ ਇਸ ਵਾਰ ਮੋਦੀ ਦੀ ਸਰਕਾਰ ਬਣੇਗੀ। ਆਪ ਦੇ ਮੰਚ ਤੋਂ ਅਚਾਨਕ ਕੀਤੇ ਗਏ ਇਸ ਦਾਅਵੇ ਨਾਲ ਕੇਜਰੀਵਾਲ ਅਤੇ ਕੁਮਾਰ ਵਿਸ਼ਵਾਸ ਸਮੇਤ ਰੋਡ ਸ਼ੋਅ ਵਿਚ ਨਾਲ ਚੱਲ ਰਹੇ ਵਰਕਰ ਅਤੇ ਸਥਾਨਕ ਲੋਕ ਹੱਕੇ-ਬੱਕੇ ਰਹਿ ਗਏ। ਮੋਦੀ ਸਰਕਾਰ ਦਾ ਸਮਰਥਨ ਦੀ ਗੱਲ ਸੁਣਦੇ ਹੀ ਕੁਮਾਰ
Read Full Story

ਕਾਂਗਰਸ, ਭਾਜਪਾ ਨਾਲ ਹੀ ਖਤਮ ਹੋ ਜਾਵੇਗੀ ਸਪਾ ਤੇ ਬਸਪਾ : ਕੇਜਰੀਵਾਲ

Monday, April 21, 2014

ਅਮੇਠੀ, ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਪਾ-ਬਸਪਾ ਨੂੰ ਕਾਂਗਰਸ ਅਤੇ ਭਾਜਪਾ ਦੀ ਭ੍ਰਿਸ਼ਟਾਚਾਰ ਅਤੇ ਫਿਰਕਾਪ੍ਰਸਤੀ ਰਾਜਨੀਤੀ ਦੀ ਹੀ ਸ਼ਾਖਾ ਦਸਦੇ ਹੋਏ ਕਿਹਾ ਹੈ ਕਿ ਕਾਂਗਰਸ ਅਤੇ ਭਾਜਪਾ ਖਾਤਮੇ ਨਾਲ ਹੀ ਇਨ੍ਹਾਂ ਦੋਹਾਂ ਦਲਾਂ ਦਾ ਨਾਮੋਨਿਸ਼ਾਨ ਵੀ ਮਿਟ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਲੋਕ ਸਭਾ ਦੀਆਂ ਇਨ੍ਹਾਂ ਚੋਣਾਂ ਵਿਚ ਉਨ੍ਹਾਂ ਦੀ ਲੜਾਈ ਕਿਸੇ ਦਲ ਨਾਲ ਨਹੀਂ ਹੈ, ਉਨ੍ਹਾਂ ਦੀ ਲੜਾਈ ਭ੍ਰਿਸ਼ਟਾਚਾਰ ਅਤੇ ਫਿਰਕਾਪ੍ਰਸਤੀ ਨਾਲ ਹੈ, ਜਿਸ ਤੋਂ ਦੇਸ਼ ਦਾ ਆਮ ਆਦਮੀ ਪਰੇਸ਼ਾਨ ਹੈ। ਪਾਰਟੀ ਉਮੀਦਵਾਰ ਕੁਮਾਰ ਵਿਸ਼ਵਾਸ ਦੇ ਸਮਰਥਨ
Read Full Story

ਭਾਰਤ ਨੂੰ ਅਜਿਹੀ ਸਰਕਾਰ ਨਹੀਂ ਚਾਹੀਦੀ ਜੋ ਹਿੰਦੁਆਂ, ਮੁਸਲਮਾਨਾਂ ਨੂੰ ਲੜਾਏ: ਰਾਹੁਲ

Monday, April 21, 2014

ਰਾਮਨਾਥਪੁਰਮ, ਕੇਂਦਰ ਚ ਗਰੀਬ ਹਿਮਾਇਤੀ, ਧਰਮ ਨਿਰਪੱਖਤਾ ਸਰਕਾਰ ਬਣਾਉਣ ਦਾ ਸੱਦਾ ਦਿੰਦੇ ਹੋਏ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਭਾਜਪਾ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਅਜਿਹੀ ਸਰਕਾਰ ਨਹੀਂ ਚਾਹੀਦੀ ਜੋ ਹਿੰਦੁਆਂ, ਮੁਸਲਮਾਨਾਂ ਨੂੰ ਲੜਾਏ। ਰਾਹੁਲ ਨੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਉਂਕਿ ਇਹ ਲੋਕਸਭਾ ਚੋਣ ਹੈ, ਸਥਾਨਕ ਤਮਿਲ ਦਲ, ਜਿਨ੍ਹਾਂ ਨਾਲ ਕਾਂਗਰਸ ਗਠਬੰਧਨ ਨਹੀਂ ਕਰ ਸਕੀ, ਦਿੱਲੀ ਚ ਸਰਕਾਰ ਨਹੀਂ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਤੁਸੀਂ ਪੱਕਾ ਕਰੋ ਕਿ ਦਿੱਲੀ ਚ ਗਰੀਬ ਹਿਮਾਇਤੀ, ਧਰਮ
Read Full Story

2 ਜੀ ਮਾਮਲਾ : ਅਦਾਲਤ 5 ਮਈ ਨੂੰ ਰਾਜਾ ਅਤੇ ਹੋਰਨਾਂ ਦੇ ਬਿਆਨ ਕਰੇਗੀ ਦਰਜ

Monday, April 21, 2014

ਨਵੀਂ ਦਿੱਲੀ, ਦਿੱਲੀ ਦੀ ਇਕ ਅਦਾਲਤ ਨੇ 2-ਜੀ ਸਪੈਕਟਰਮ ਵੰਡ ਮਾਮਲੇ ਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ, ਦਰਮੁਕ ਸੰਸਦ ਕਨੀਮੋਈ ਅਤੇ 15 ਹੋਰਨਾਂ ਦੇ ਬਿਆਨ ਦਰਜ ਕਰਨ ਲਈ 5 ਮਈ ਦੀ ਤਾਰੀਖ ਤੈਅ ਕੀਤੀ ਹੈ। ਵਿਸ਼ੇਸ਼ ਸੀ. ਬੀ. ਆਈ. ਜਸਟਿਸ ਓਪੀ ਸੈਨੀ ਨੇ ਅਦਾਲਤ ਵਲੋਂ 824 ਪੇਜਾਂ ਚ ਪੁੱਛੇ ਗਏ, 1,718 ਸਵਾਲਾਂ ਦਾ ਜਵਾਬ ਦੇਣ ਲਈ ਦੋਸ਼ੀਆਂ ਵਲੋਂ ਕੁਝ ਹੋਰ ਸਮਾਂ ਮੰਗੇ ਜਾਣ ਤੇ ਮਾਮਲੇ ਨੂੰ 5 ਮਈ ਤੱਕ ਮੁਲਤਵੀ ਕਰ ਦਿੱਤਾ। ਉਨ੍ਹਾਂ ਨੇ ਕਿਹਾ, ਸਮਾਂ ਆ ਗਿਆ ਹੈ, ਜਦੋਂ ਦੋਸ਼ੀ ਮੇਰੇ ਨਾਲ ਸਿੱਧੀ ਗੱਲ ਕਰਨਗੇ। ਜੱਜ ਨੇ ਕਿਹਾ, ਸਮਾਂ ਦੇਣ ਚ
Read Full Story

ਇਹ ਕੀ ਕਹਿ ਦਿੱਤਾ ਮੁਲਾਇਮ ਦੀ ਨੂੰਹ ਡਿੰਪਲ ਨੇ!

Monday, April 21, 2014

ਕੰਨੌਜ, ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਕਾਫੀ ਸਰਗਰਮ ਹੁੰਦਾ ਜਾ ਰਿਹਾ ਹੈ। ਜਿੱਥੇ ਇਕ ਪਾਸੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਲਈ ਕਈ ਰੈਲੀ ਰਾਹੀਂ ਜਨਤਾ ਨੂੰ ਆਪਣੇ ਵੱਲ ਕਰ ਰਹੇ ਹਨ, ਉੱਥੇ ਹੀ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਦੀ ਨੂੰਹ ਉਨ੍ਹਾਂ ਨੂੰ ਮੁੱਖ ਮੰਤਰੀ ਬਣਦਾ ਦੇਖਣਾ ਚਾਹੁੰਦੀ ਹੈ। ਦਰਅਸਲ ਇਹ ਵਾਕੀਆ ਉੱਤਰ ਪ੍ਰਦੇਸ਼ ਦੇ ਕੰਨੌਜ ਦਾ ਹੈ, ਜਿੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮੁਲਾਇਮ ਸਿੰਘ ਯਾਦਵ ਨੂੰ ਸੰਬੋਧਨ ਕਰਦੇ ਹੋਏ ਮੁਲਾਇਮ ਸਿੰਘ
Read Full Story

ਵਿਰੋਧੀ ਧਿਰ ਉਮੀਦਵਾਰ ਲਈ ਇਕ ਇੰਚ ਨਹੀਂ ਛੱਡੇਗੀ ਤ੍ਰਿਣਮੂਲ: ਮਮਤਾ

Monday, April 21, 2014

ਜੰਗੀਪੁਰ, ਤ੍ਰਿਣਮੂਲ ਕਾਂਗਰਸ ਪ੍ਰਮੁੱਖ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੰਗੀਪੁਰ ਲੋਕਸਭਾ ਖੇਤਰ ਸਮੇਤ ਕਿਸੇ ਵੀ ਸੀਟ ਤੇ ਕਿਸੇ ਵਿਰੋਧੀ ਧਿਰ ਉਮੀਦਵਾਰ ਲਈ ਇਕ ਇੰਚ ਨਹੀਂ ਛੱਡੇਗੀ। ਜੰਗੀਪੁਰ ਤੋਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਪੁੱਤਰ ਅਭਿਜੀਤ ਮੁਖਰਜੀ ਕਾਂਗਰਸ ਦੇ ਉਮੀਦਵਾਰ ਹਨ। ਮਮਤਾ ਨੇ ਤ੍ਰਿਣਮੂਲ ਉਮੀਦਵਾਰ ਹਾਜੀ ਨੁਰੂਲ ਇਸਲਾਮ ਦੇ ਸਮਰਥਨ ਚ ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਭਾਜਪਾ, ਕਾਂਗਰਸ ਅਤੇ ਮਾਕਪਾ ਮਿਲ ਜੁਲ ਕੇ ਖੇਡ ਰਹੇ ਹਨ, ਪਰ ਅਸੀਂ ਇਸ
Read Full Story

ਧੋਖਾ ਹੈ ਮੋਦੀ ਦਾ ਗੁਜਰਾਤ ਵਿਕਾਸ ਮਾਡਲ: ਅਖਿਲੇਸ਼

Monday, April 21, 2014

ਕੰਨੌਜ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਦਾ ਗੁਜਰਾਤ ਵਿਕਾਸ ਮਾਡਲ ਦਰਅਸਲ ਕੁਝ ਵੀ ਨਹੀਂ ਹੈ। ਜੇਕਰ ਅਜਿਹੀ ਕੋਈ ਚੀਜ਼ ਹੁੰਦੀ ਤਾਂ ਉਹ ਫਿਰਕਾਪ੍ਰਸਤ ਦਾ ਸਹਾਰਾ ਲੈ ਕੇ ਵੋਟ ਨਾ ਮੰਗਦੇ। ਅਖਿਲੇਸ਼ ਨੇ ਕੰਨੌਜ, ਮੈਨਪੁਰੀ, ਫਰਰੁਖਾਬਾਦ ਅਤੇ ਫਤਿਹਪੁਰ ਸੀਕਰੀ ਚ ਸਪਾ ਉਮੀਦਵਾਰਾਂ ਦੇ ਪੱਖ ਚ ਆਯੋਜਿਤ ਚੋਣ ਸਭਾਵਾਂ ਚ ਕਿਹਾ ਕਿ ਭਾਜਪਾ ਦੇ ਲੋਕ ਬਹੁਤ ਚਾਲਾਕ ਹਨ। ਕਦੋਂ ਕੀ ਪ੍ਰਚਾਰ ਸ਼ੁਰੂ ਕਰ ਦੇਣ, ਪਤਾ ਨਹੀਂ। ਇਸ ਲਈ ਉਨ੍ਹਾਂ ਤੋਂ ਹਮੇਸ਼ਾ ਹੁਸ਼ਿਆਰ
Read Full Story

ਮੋਦੀ ਤਿੰਨ ਸੌ ਤਰ੍ਹਾਂ ਦੇ ਝੂਠ ਬੋਲਦੇ ਹਨ : ਦਿਗਵਿਜੇ

Monday, April 21, 2014

ਝਾਬੁਆ, ਕਾਂਗਰਸ ਜਨਰਲ ਸਕੱਤਰ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਦਿਗਵਿਜੇ ਸਿੰਘ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਤੇ ਹਮਲਾ ਬੋਲਦੇ ਹੋਏ ਉਨ੍ਹਾਂ ਤੇ ਦੋਸ਼ ਲਗਾਇਆ ਕਿ ਉਹ ਤਿੰਨ ਸੌ ਤਰ੍ਹਾਂ ਦੇ ਝੂਠ ਬੋਲਦੇ ਹਨ ਜਿਨ੍ਹਾਂ ਚੋਂ ਹਾਲ ਹੀ ਚ ਇਕ ਝੂਠ ਵਿਆਹ ਦਾ ਫੜਿਆ ਗਿਆ ਹੈ। ਸ਼੍ਰੀ ਸਿੰਘ ਨੇ ਝਾਬੁਆ ਸੰਸਦੀ ਖੇਤਰ ਦੇ ਕਾਕਨਵਾਨੀ ਅਤੇ ਰਾਇਪੁਰੀਆ ਚ ਕਾਂਗਰਸ ਉਮੀਦਵਾਰ ਕਾਂਤੀਲਾਲ ਭੂਰੀਆ ਦੇ ਸਮਰਥਨ ਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼੍ਰੀ ਮੋਦੀ ਪਹਿਲੇ ਕੁਆਰੇ ਹੋਣ ਦੀ
Read Full Story

ਕੀ ਮੋਦੀ ਨੇ ਹੀ ਗੁਜਰਾਤ ਦਾ ਵਿਕਾਸ ਕੀਤਾ ਹੈ? : ਰਾਹੁਲ ਗਾਂਧੀ

Monday, April 21, 2014

ਧਾਰ, ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਇਸ ਦਾਅਵੇ ਦੇ ਲਈ ਲੰਮੇ ਹੱਥੀ ਲਿਆ, ਜਿਸ ਦੇ ਤਹਿਤ ਉਹ ਹਮੇਸ਼ਾ ਕਿਹਾ ਕਰਦੇ ਹਨ ਕਿ ਸਿਰਫ ਉਨ੍ਹਾਂ ਨੇ (ਮੋਦੀ) ਹੀ ਜਾਦੂ ਰਾਹੀਂ ਗੁਜਰਾਤ ਦਾ ਵਿਕਾਸ ਕੀਤਾ ਹੈ। ਧਾਰ ਜ਼ਿਲੇ ਦੇ ਮਨਾਵਰ ਦੇ ਮੇਲਾ ਮੈਦਾਨ ਚ ਐਤਵਾਰ ਨੂੰ ਪਾਰਟੀ ਦੇ ਧਾਰ ਸੰਸਦੀ ਖੇਤਰ ਦੇ ਉਮੀਦਵਾਰ ਉਮੰਗ ਸਿੰਘਾਰ ਦੇ ਲਈ ਇਕ ਚੋਣ ਸਬਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਮੋਦੀ ਦਾ ਨਾਂ ਲਏ ਬਿਨਾ ਕਿਹਾ ਕਿ ਉਹ (ਮੋਦੀ) ਹਮੇਸ਼ਾ ਕਿਹਾ ਕਰਦੇ ਹਨ ਕਿ
Read Full Story

ਜਸਵੰਤ,ਅਡਵਾਨੀ ਵਾਂਗ ਵਾਜਪਾਈ ਨੂੰ ਵੀ ਨੁੱਕਰੇ ਲਾ ਦਿੰਦੇ ਮੋਦੀ : ਰਾਹੁਲ

Monday, April 21, 2014

ਕਰੋਲੀ, ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਚੋਣਵੇਂ ਉਦਯੋਗਪਤੀਆਂ ਦਾ ਚੌਕੀਦਾਰ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ (ਮੋਦੀ) ਆਪਣੀ ਹੀ ਪਾਰਟੀ ਦੇ ਇਕ ਸੀਨੀਅਰ ਨੇਤਾ (ਅਡਵਾਨੀ) ਨੂੰ ਬਾਹਰ ਕਰ ਕੇ ਇਕ ਵੱਡੇ ਉਦਯੋਗਪਤੀ ਅਡਾਨੀ ਨੂੰ ਆਪਣੇ ਨਾਲ ਲੈ ਲਿਆ ਹੈ। ਗਾਂਧੀ ਨੇ ਕਿਹਾ ਕਿ ਜਿਸ ਤਰ੍ਹਾਂ ਮੋਦੀ ਨੇ ਸੀਨੀਅਰ ਨੇਤਾਵਾਂ ਨੂੰ ਨੁੱਕਰੇ ਲਾਇਆ ਹੈ, ਉਸ ਤੋਂ ਲੱਗਦਾ ਹੈ ਕਿ ਜੇਕਰ ਅੱਜ ਭਾਜਪਾ ਦੇ ਪ੍ਰਮੁਖ ਨੇਤਾ ਅਟਲ ਬਿਹਾਰੀ ਵਾਜਪਾਈ ਵੀ ਸਿਆਸਤ ਵਿਚ ਸਰਗਰਮ ਹੁੰਦੇ
Read Full Story

ਭਾਜਪਾ ਦੇ ਪਿੱਛੇ ਆਰ. ਐੱਸ. ਐੱਸ. ਤੇ ਕੌਮਾਂਤਰੀ ਤਾਕਤਾਂ : ਲਾਲੂ

Monday, April 21, 2014

ਭਾਗਲਪੁਰ, ਬਿਹਾਰ ਦੇ ਸਾਬਕਾ ਮੁਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਲੋਕਸਭਾ ਦੀਆਂ ਚੋਣਾਂ ਚ ਭਾਰਤੀ ਜਨਤਾ ਪਾਰਟੀ ਦੇ ਹੱਕ ਚ ਲਹਿਰ ਹੋਣ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਭਾਜਪਾ ਦੇ ਪਿੱਛੇ ਆਰ. ਐੱਸ. ਐੱਸ. ਅਤੇ ਕੌਮਾਂਤਰੀ ਤਾਕਤਾਂ ਕੰਮ ਕਰ ਰਹੀਆਂ ਹਨ। ਇੱਥੇ ਐਤਵਾਰ ਇਕ ਚੋਣ ਜਲਸੇ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਬਿਹਾਰ ਵਿਚ ਫਿਰਕੂ ਸਦਭਾਵਨਾ ਨੂੰ ਖਰਾਬ ਕਰਨ ਲਈ ਦੋ ਦਹਾਕੇ ਪਹਿਲਾਂ ਰੱਥ ਯਾਤਰਾ ਤੇ ਨਿਕਲੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਉਨ੍ਹਾਂ ਰੋਕਣ ਦਾ ਕੰਮ ਕੀਤਾ ਸੀ, ਹੁਣ ਮੁੜ ਅਜਿਹੇ ਹਾਲਾਤ ਪੈਦਾ ਕਰਨ
Read Full Story

ਭਾਜਪਾ ਦੀ ਹਨੇਰੀ ਆਸਮਾਨ ਚ ਤੇ ਸਪਾ ਦੀ ਜ਼ਮੀਨ ਤੇ : ਮੁਲਾਇਮ

Monday, April 21, 2014

ਹਾਥਰਸ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਭਾਜਪਾ ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਭਾਜਪਾ ਦੀ ਹਨੇਰੀ ਸਿਰਫ ਆਸਮਾਨ ਵਿਚ ਚੱਲ ਰਹੀ ਹੈ ਜਦੋਂਕਿ ਸਮਾਜਵਾਦੀ ਪਾਰਟੀ ਦੀ ਹਨੇਰੀ ਜ਼ਮੀਨ ਤੇ ਚੱਲ ਰਹੀ ਹੈ।ਇੱਥੇ ਇਕ ਚੋਣ ਜਲਸੇ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਸਿਰਫ ਟੀ. ਵੀ. ਚੈਨਲਾਂ ਰਾਹੀਂ ਆਪਣੇ ਹੱਕ ਵਿਚ ਹਵਾ ਬਣਾ ਰਹੀ ਹੈ। ਜਦੋਂਕਿ ਸਪਾ ਦੀ ਹਨੇਰੀ ਉਸ ਦੇ ਵਿਕਾਸ ਕਾਰਜਾਂ ਦੀ ਬਦੌਲਤ ਜ਼ਮੀਨ ਤੇ ਚੱਲ ਰਹੀ ਹੈ। ਉਨ੍ਹਾਂ ਮੀਡੀਆ ਤੇ ਦੋਸ਼ ਲਗਾਇਆ ਕਿ ਉਹ ਮੇਰੀਆਂ ਗੱਲਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦਾ
Read Full Story

Powered by Arash Info Corpopration