Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਾਰਤ, ਪਾਕਿਸਤਾਨ ਨੂੰ ਪੁਰਾਣੀ ਸੋਚ ਨੂੰ ਦੂਰ ਕਰਨਾ ਚਾਹੀਦੈ: ਖੁਰਸ਼ੀਦ

Thursday, January 30, 2014

ਇਸਲਾਮਾਬਾਦ, ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਪੁਰਾਣੀ ਸੋਚ ਨੂੰ ਦੂਰ ਕਰਦੇ ਹੋਏ ਸਮੱਸਿਆਵਾਂ ਦੇ ਹੱਲ ਅਤੇ ਖੇਤਰ ਚ ਸਥਾਈ ਸ਼ਾਂਤੀ ਲਈ ਨਵੇਂ ਕਦਮ ਚੁੱਕਣੇ ਚਾਹੀਦੇ ਹਨ। ਨਵੀਂ ਦਿੱਲੀ ਚ ਪਾਕਿਸਤਾਨੀ ਮੀਡੀਆ ਪ੍ਰਤੀਨਿਧੀਮੰਡਲ ਨਾਲ ਮੁਲਾਕਾਤ ਦੌਰਾਨ ਖੁਰਸ਼ੀਦ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਭਾਰਤ ਨਾਲ ਸੰਬੰਧਾਂ ਚ ਸੁਧਾਰ ਨੂੰ ਲੈ ਕੇ ਗੰਭੀਰ ਦਿਖਾਈ ਦਿੰਦੇ ਹਨ। ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਭਾਰਤ ਦੌਰੇ ਨਾਲ ਦੋ-ਪੱਖੀ ਸੰਬੰਧਾਂ ਚ ਨਵਾਂ ਮੋੜ ਆਇਆ
Read Full Story

ਤਾਲਿਬਾਨ ਨਾਲ ਗੱਲਬਾਤ ਲਈ ਸ਼ਰੀਫ ਦੀ ਟੀਮ ਗਠਿਤ

Thursday, January 30, 2014

ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪਾਕਿਸਤਾਨੀ ਤਾਲਿਬਾਨ ਨਾਲ ਸਮਝੌਤਾ ਗੱਲਬਾਤ ਕਰਨ ਲਈ ਬੁੱਧਵਾਰ ਨੂੰ 4 ਮੈਂਬਰੀ ਦਲ ਦੇ ਗਠਨ ਦੀ ਘੋਸ਼ਣਾ ਕੀਤੀ। ਨੈਸ਼ਨਲ ਅਸੈਂਬਲੀ ਦੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਸ਼ਰੀਫ ਨੇ ਤਾਲਿਬਾਨ ਦੀ ਗੱਲਬਾਤ ਕਰਨ ਦੀ ਪੇਸ਼ਕਸ਼ ਨੂੰ ਸਵੀਕਾਰ ਕੀਤਾ ਅਤੇ ਕਿਹਾ ਕਿ ਸਰਕਾਰ ਸ਼ਾਂਤੀ ਦਾ ਇਕ ਹੋਰ ਮੌਕਾ ਪ੍ਰਦਾਨ ਕਰਨਾ ਚਾਹੁੰਦੀ ਹੈ। ਸ਼ਰੀਫ ਨੇ ਕਿਹਾ ਕਿ ਗ੍ਰਹਿ ਮੰਤਰੀ ਚੌਧਰੀ ਨਿਸਾਰ ਅਲੀ ਖਾਨ ਕਮੇਟੀ ਦੀ ਮਦਦ ਕਰਣਗੇ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਕਮੇਟੀ ਦੇ ਕੰਮਕਾਜ ਦੀ ਉਹ ਨਿੱਜੀ ਰੂਪ ਤੋਂ
Read Full Story

ਬਿਹਤਰ ਸੁਰੱਖਿਆ ਲਈ ਅਮਰੀਕਾ ਕਰੇਗਾ ਏਸ਼ੀਆ ਪ੍ਰਸ਼ਾਂਤ ਤੇ ਧਿਆਨ ਕੇਂਦਰਤ

Wednesday, January 29, 2014

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਅਮਰੀਕਾ, ਏਸ਼ੀਆ ਪ੍ਰਸ਼ਾਂਤ ਖੇਤਰ ਤੇ ਧਿਆਨ ਰੱਖੇਗਾ ਅਤੇ ਭਵਿੱਖ ਵਿਚ ਬਿਹਤਰ ਸੁਰੱਖਿਆ ਲਈ ਲਗਾਤਾਰ ਕੰਮ ਕਰਦਾ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੂਟਨੀਤੀ ਨੂੰ ਮੌਕਾ ਦੇਣ ਲਈ ਈਰਾਨ ਤੇ ਨਵੀਂ ਪਾਬੰਦੀਆਂ ਲਗਾਏ ਜਾਣ ਦੇ ਕਾਂਗਰਸ ਦੇ ਕਿਸੀ ਵੀ ਬਿੱਲ ਨੂੰ ਵੀਟੋ ਕਰਨ ਦਾ ਸੰਕਲਪ ਲਿਆ। ਕਾਂਗਰਸ ਨੂੰ ਆਪਣੇ ਛੇਵੇਂ ਸੰਬੋਧਨ ਵਿਚ ਓਬਾਮਾ ਨੇ ਵਿਸ਼ਵ ਦੇ ਕਈ ਖੇਤਰਾਂ ਦੇ ਬਾਰੇ ਵਿਚ ਗੱਲਬਾਤ ਕੀਤੀ ਅਤੇ ਆਪਣੀ ਵਿਦੇਸ਼ ਨੀਤੀ ਦੇ ਨਵੇਂ ਪਹਿਲੂਆਂ ਤੇ ਜ਼ੋਰ ਦਿੱਤਾ। ਉਨ੍ਹਾਂ ਦੇ ਸੰਬੋਧਨ ਵਿਚ
Read Full Story

ਭਾਰਤੀ-ਅਮਰੀਕੀ ਨੇ ਥ੍ਰੀ ਡੀ ਪ੍ਰਿੰਟ ਨਾਲ ਬਣਾਇਆ ਲਾਉਡ ਸਪੀਕਰ

Wednesday, January 29, 2014

ਹਿਊਸਟਨ, ਕਾਰਨੇਲ ਯੂਨੀਵਰਸਿਟੀ ਚ ਇਕ ਭਾਰਤੀ-ਅਮਰੀਕੀ ਨੇ ਲਾਉਡ ਸਪੀਕਰ ਲਈ ਥ੍ਰੀ ਡੀ ਪ੍ਰਿੰਟਿੰਗ ਦਾ ਇਸਤੇਮਾਲ ਕੀਤਾ ਹੈ। ਇਹ ਲਾਉਡ ਸਪੀਕਰ ਜਿਵੇਂ ਹੀ ਪ੍ਰਿੰਟਰ ਤੋਂ ਬਾਹਰ ਆਉਂਦਾ ਹੈ, ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਅਪੂਰਵ ਕਿਰਨ ਅਤੇ ਰਾਬਰਟ ਮੈਕਕਰਡੀ ਦੋਵੇਂ ਹੀ ਮਕੈਨੀਕਲ ਇੰਜੀਨਿਰਿੰਗ ਦੇ ਵਿਦਿਆਰਥੀ ਹਨ। ਇਨ੍ਹਾਂ ਦੋਹਾਂ ਨੇ ਮਕੈਨੀਕਲ ਐਂਡ ਏਅਰੋਸਪੇਸ ਇੰਜੀਨਿਰਿੰਗ ਦੇ ਅਸੋਸੀਏਟ ਪ੍ਰੋਫੈਸਰ ਹੋਡ ਲਿਪਸਨ ਨਾਲ ਮਿਲ ਕੇ ਇਕ ਅਜਿਹਾ ਉਪਕਰਨ ਬਣਾਇਆ ਹੈ, ਜੋ ਕਈ ਤਰ੍ਹਾਂ ਦੀਆਂ ਚੀਜ਼ਾਂ ਨੂੰ ਪ੍ਰਿੰਟ ਕਰ ਸਕਦਾ ਹੈ। ਇਹ ਲਾਉਡ ਸਪੀਕਰ
Read Full Story

ਬਿਲਾਵਲ ਨੇ ਤਾਲਿਬਾਨ ਖਿਲਾਫ ਕਾਰਵਾਈ ਕਰਨ ਦਾ ਸੱਦਾ ਦਿੱਤਾ

Tuesday, January 28, 2014

ਇਸਲਾਮਾਬਾਦ, ਪਾਕਿਸਤਾਨ ਪੀਪੁਲਜ਼ ਪਾਰਟੀ ਦੇ ਨੇਤਾ ਬਿਲਾਵਲ ਭੁੱਟੋ ਜ਼ਰਦਾਰੀ ਨੇ ਮੰਗਲਵਾਰ ਨੂੰ ਤਾਲਿਬਾਨ ਦੇ ਖਿਲਾਫ ਫੌਜੀ ਕਾਰਵਾਈ ਦਾ ਸੱਦਾ ਦਿੱਤਾ ਹੈ। ਦੂਜੇ ਪਾਸੇ ਸਰਕਾਰ ਅੱਤਵਾਦ ਨਾਲ ਨਜਿੱਠਣ ਦੇ ਦੂਜੇ ਬਦਲਾਂ ਤੇ ਵਿਚਾਰ ਕਰ ਰਹੀ ਹੈ। ਬਿਲਾਵਲ ਦਾ ਕਹਿਣਾ ਹੈ ਕਿ ਉਹ ਅੱਤਵਾਦ ਦੇ ਖਿਲਾਫ ਹੋਣ ਵਾਲੀ ਗੱਲਬਾਤ ਦੇ ਬਦਲ ਤੋਂ ਪਰੇਸ਼ਾਨ ਹੋ ਚੁੱਕਾ ਹੈ ਅਤੇ ਹੁਣ ਫੌਜੀ ਕਾਰਵਾਈ ਦੀ ਲੋੜ ਹੈ। ਬਿਲਾਵਲ ਨੇ ਕਿਹਾ ਕਿ ਗੱਲਬਾਤ ਦਾ ਬਦਲ ਹਮੇਸ਼ਾ ਉਪਲੱਬਧ ਰਿਹਾ ਹੈ ਪਰ ਇਸ ਤੋਂ ਪਹਿਲਾਂ ਸਾਨੂੰ ਮਜ਼ਬੂਤ ਸਥਿਤੀ ਬਣਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ
Read Full Story

ਸਥਿਤੀ ਨਾਲ ਨਜਿੱਠਣ ਲਈ ਸਹੀ ਫੈਸਲੇ ਦੀ ਲੋੜ : ਸ਼ਰੀਫ

Tuesday, January 28, 2014

ਇਸਲਾਮਾਬਾਦ, ਤਾਲਿਬਾਨ ਖਿਲਾਫ ਫੌਜੀ ਕਾਰਵਾਈ ਸ਼ੁਰੂ ਕਰਨ ਦੀਆਂ ਮੁਸ਼ਕਲਾਂ ਦਰਮਿਆਨ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸੋਮਵਾਰ ਨੂੰ ਕਿਹਾ ਕਿ ਮੌਜੂਦਾ ਹਾਲਾਤ ਨਾਲ ਨਜਿੱਠਣ ਲਈ ਸਖ਼ਤ ਫੈਸਲਿਆਂ ਦੀ ਲੋੜ ਹੈ। ਸ਼ਰੀਫ ਨੇ ਆਪਣੀ ਪਾਰਟੀ ਪੀ. ਐਮ. ਐਲ. ਐਨ. ਦੇ ਸੰਸਦੀ ਦਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਟਿੱਪਣੀ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਅਸੀਂ ਇਕ ਅਸਾਧਾਰਨ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ ਅਤੇ ਹਾਲਾਤ ਦੀ ਇਹ ਮੰਗ ਹੈ ਕਿ ਸਖ਼ਤ ਫੈਸਲੇ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਨੂੰ ਖਤਮ ਕੀਤੇ ਬਿਨਾਂ ਅਸੀਂ
Read Full Story

ਲੰਬੇ ਸਮੇਂ ਤੋਂ ਈਰਾਨ ਪ੍ਰਮਾਣੂ ਸਮਝੌਤੇ ਤੇ ਗੱਲਬਾਤ ਫਰਵਰੀ ਦੇ ਮੱਧ ਤੋਂ

Tuesday, January 28, 2014

ਸੰਯੁਕਤ ਰਾਸ਼ਟਰ, ਈਰਾਨ ਪ੍ਰਮਾਣੂ ਮੁੱਦੇ ਤੇ 6 ਮਹੀਨੇ ਦਾ ਅੰਤਰਿਮ ਸਮਝੌਤਾ ਹੋਣ ਤੋਂ ਬਾਅਦ ਹੁਣ ਲੰਬੇ ਸਮੇਂ ਤੱਕ ਸਮਝੌਤੇ ਲਈ ਗੱਲਬਾਤ ਦਾ ਪਹਿਲਾ ਦੌਰ ਅਗਲੇ ਮਹੀਨੇ ਦੇ ਮੱਧ ਤੋਂ ਸ਼ੁਰੂ ਹੋਵੇਗਾ। ਅਮਰੀਕੀ ਵਿਦੇਸ਼ ਮੰਤਰਾਲੇ ਦੀ ਬੁਲਾਰਣ ਮੈਰੀ ਹਰਫ ਨੇ ਇਕ ਈ-ਮੇਲ ਚ ਦੱਸਿਆ ਕਿ ਅਸੀਂ ਸਮਝਦੇ ਹਾਂ ਕਿ ਲੰਬੇ ਸਮੇਂ ਤੋਂ ਸਮਝੌਤੇ ਲਈ ਪਹਿਲੇ ਦੌਰ ਦੀ ਵਾਰਤਾ ਫਰਵਰੀ ਦੇ ਮੱਧ ਚ ਨਿਊਯਾਰਕ ਚ ਸ਼ੁਰੂ ਹੋਵੇਗੀ। ਹਾਲਾਂਕਿ ਇਸ ਦੇ ਲਈ ਤਰੀਕ ਅਜੇ ਤੱਕ ਤੈਅ ਕੀਤੀ ਜਾਣੀ ਹੈ। ਇਕ ਪੱਛਮੀ ਰਾਜਨੀਤਕ ਨੇ ਦੱਸਿਆ ਕਿ ਈਰਾਨ ਨਾਲ ਪ੍ਰਮਾਣੂ ਵਾਰਤਾ ਚ ਸ਼ਾਮਲ 6
Read Full Story

ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਲੰਡਨ ਚ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ

Monday, January 27, 2014

ਲੰਡਨ, ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਸੁਰਿੰਦਰ ਸ਼ਿੰਦਾ ਨੇ ਲੰਡਨ ਚ ਇਕ ਸੱਭਿਆਚਾਰਕ ਸਮਾਰੋਹ ਦੌਰਾਨ ਐਤਵਾਰ ਨੂੰ ਪੰਜਾਬੀ ਸਰਕਲ ਇੰਟਰਨੈਸ਼ਨਲ ਵਲੋਂ ਲਾਈਫਟਾਈਮ ਅਚੀਵਮੈਂਟ ਐਵਾਰਡ ਪ੍ਰਾਪਤ ਕਰ ਕੇ ਸਾਰੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਲੰਡਨ ਦੇ ਅਟਾਰਨੀ ਜਨਰਲ ਡੋਮਿਨਿਕ ਗਰੀਵ ਅਤੇ ਮਹਿਲਾ ਅਤੇ ਸਮਾਨਤਾ ਲਈ ਸ਼ੈਡੋ ਮੰਤਰੀ ਸੀਮਾ ਮਲਹੋਤਰਾ ਨੇ ਐਤਵਾਰ ਦੀ ਰਾਤ ਨੂੰ ਰਿਵਰਸਾਈਡ ਵੈਨਿਊ ਚ ਆਯੋਜਿਤ ਪੰਜਾਬੀ ਕਲਚਰ ਐਵਾਰਡਜ਼, 2014 ਚ ਸਾਂਝੇ ਰੂਪ ਚ ਇਹ ਪੁਰਸਕਾਰ ਸ਼ਿੰਦੇ ਨੂੰ ਦਿੱਤਾ। ਜ਼ਿਕਰਯੋਗ ਹੈ ਕਿ ਸ਼ਿੰਦੇ ਪੁੱਤ ਜੱਟਾਂ ਦੇ ਅਤੇ ਉੱਚਾ ਦਰ
Read Full Story

ਅਮਰੀਕਾ ਦੇ ਨਾਲ ਅਫਗਾਨਿਸਤਾਨ ਦਾ ਰੱਖਿਆ ਸਮਝੌਤਾ ਅਸਫਲ ਹੋਣ ਕੰਢੇ

Monday, January 27, 2014

ਕਾਬੁਲ, ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕਿਹਾ ਹੈ ਕਿ ਅਮਰੀਕਾ ਦੇ ਨਾਲ ਉਨ੍ਹਾਂ ਦੇ ਦੇਸ਼ ਦਾ ਪ੍ਰਸਤਾਵਤ ਦੋ-ਪੱਖੀ ਸੁਰੱਖਿਆ ਸਮਝੌਤਾ ਅਸਫਲ ਹੋਣ ਕੰਢੇ ਹੈ। ਇਸ ਦੇ ਅਧੀਨ ਨਾਟੋ ਫੌਜੀਆਂ ਦੀ ਵਾਪਸੀ ਤੋਂ ਬਾਅਦ ਵੀ ਕੁਝ ਅਮਰੀਕੀ ਫੌਜੀਆਂ ਦੇ ਉੱਥੇ ਰੁਕਣ ਦੀ ਵਿਵਸਥਾ ਹੈ। ਕਰਜ਼ਈ ਨੇ ਕਾਬੁਲ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਉਹ ਕਿਸੇ ਦਬਾਅ ਵਿਚ ਆ ਕੇ ਨਾ ਕੋਈ ਗੱਲ ਸਵੀਕਾਰ ਕਰਨਗੇ ਅਤੇ ਨਾ ਤਾਂ ਕਿਸੇ ਸਮਝੌਤੇ ਤੇ ਹਸਤਾਖਤਰ ਕਰਨਗੇ। ਉਨ੍ਹਾਂ ਨੇ ਕਿਹਾ ਕਿ ਦੋ-ਪੱਖੀ ਸੁਰੱਖਿਆ ਸਮਝੌਤੇ ਤੋਂ ਪਹਿਲਾਂ ਅਮਰੀਕਾ ਨੂੰ ਤਾਲਿਬਾਨੀ ਅੱਤਵਾਦੀਆਂ
Read Full Story

ਮਹਾਤਮਾ ਗਾਂਧੀ ਦੀ ਪੋਤੀ ਈਲਾ ਦੱਖਣੀ ਅਫਰੀਕਾ ਚ ਹੋਈ ਸਨਮਾਨਿਤ

Monday, January 27, 2014

ਜੋਹਾਨਸਬਰਗ, ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਪੋਤੀ ਈਲਾ ਗਾਂਧੀ ਨੂੰ ਦੱਖਣੀ ਅਫਰੀਕਾ ਦੀ ਆਜ਼ਾਦੀ ਦੀ ਲੜਾਈ ਲਈ ਯੋਗਦਾਨ ਦੇਣ ਲਈ ਸਨਮਾਨਿਤ ਕੀਤਾ ਗਿਆ ਹੈ। ਗਾਂਧੀ ਅਤੇ ਅਫਰੀਕਨ ਨੈਸ਼ਨਲ ਕਾਂਗਰਸ ਦੀ ਸ਼ਸਤਰ ਲੜਾਈ ਸ਼ਾਖਾ ਓਖੇਨਤੋ ਵੇ ਸਿਜਵੇ ਦੇ ਕਈ ਮੈਂਬਰਾਂ ਦੇ ਕੰਮਾਂ ਲਈ ਸ਼ਲਾਘਾ ਕੀਤੀ ਗਈ ਹੈ। ਈਲਾ ਗਾਂਧੀ ਤੋਂ ਇਲਾਵਾ 2 ਹੋਰ ਭਾਰਤੀ ਮੂਲ ਦੇ ਦੱਖਣੀ ਅਫਰੀਕੀਆਂ ਸਨੀ ਸਿੰਘ ਅਤੇ ਮੈਕ ਮਹਾਰਾਜ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ। ਗਾਂਧੀ ਨੇ ਇਹ ਸਪੱਸ਼ਟ ਕੀਤਾ ਕਿ ਉਹ ਕਦੀ ਵੀ ਸ਼ਸਤਰ ਸ਼ਾਖਾ ਦੀ ਮੈਂਬਰ ਨਹੀਂ ਰਹੀ ਪਰ ਫਿਰ ਵੀ ਉਨ੍ਹਾਂ ਨੂੰ
Read Full Story

ਸੋਨੀਆ ਗਾਂਧੀ ਅਮਰੀਕੀ ਅਦਾਲਤ ਚ ਪੇਸ਼ ਹੋਵੇ: ਸਿੱਖ ਸੰਸਥਾ

Saturday, January 25, 2014

ਨਿਊਯਾਰਕ, ਸੋਨੀਆ ਗਾਂਧੀ ਕਥਿਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ਵਿਚ ਅਦਾਲਤ ਵਿਚ ਪੇਸ਼ ਹੋਵੇ, ਇਹ ਕਹਿਣਾ ਹੈ ਅਮਰੀਕਾ ਦੀ ਇਕ ਸਿੱਖ ਸੰਸਥਾ ਸਿੱਖ ਫਾਰ ਜਸਟਿਸ (ਐੱਸ. ਐੱਫ. ਜੇ.) ਦਾ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਖਿਲਾਫ ਅਮਰੀਕਾ ਦੀ ਸੰਘੀ ਅਦਾਲਤ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮੁਕੱਦਮਾ ਚਲਾਇਆ ਜਾ ਰਿਹਾ ਹੈ, ਜਿਸ ਲਈ ਉਨ੍ਹਾਂ ਨੂੰ ਸਿੱਖ ਸੰਸਥਾ ਵੱਲੋਂ ਸੰਮਨ ਵੀ ਭੇਜੇ ਗਏ ਸਨ। ਸੋਨੀਆ ਨੇ ਇਸ ਮਾਮਲੇ ਨੂੰ ਰੱਦ ਕਰਨ ਲਈ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਦਲੀਲ ਦਿੱਤੀ ਸੀ ਕਿ ਪਿਛਲੇ ਸਾਲ 3 ਤੋਂ 9
Read Full Story

ਭਾਰਤ ਨਾਲ ਸੰਬੰਧਾਂ ਦੇ ਵਿਕਾਸ ਤੇ ਪਾਕਿ ਦੀ ਸਲਾਹ ਜਾਣਨਾ ਚਾਹੁੰਦਾ ਹੈ ਅਮਰੀਕਾ

Saturday, January 25, 2014

ਵਾਸ਼ਿੰਗਟਨ, ਅਮਰੀਕਾ ਭਾਰਤ ਨਾਲ ਸੰਬੰਧਾਂ ਦੇ ਵਿਕਾਸ ਦੇ ਮੁੱਦੇ ਤੇ ਪਾਕਿਸਤਾਨ ਦੀ ਸਲਾਹ ਜਾਣਨਾ ਚਾਹੁੰਦਾ ਹੈ। ਪਾਕਿਸਤਾਨ ਦੀ ਸਰਕਾਰ ਨੇ ਇਕ ਸੀਨੀਅਰ ਨੇਤਾ ਦੇ ਨਾਲ ਅਗਲੇ ਹਫਤੇ ਹੋਣ ਵਾਲੀ ਅਮਰੀਕੀ ਵਿਦੇਸ਼ ਮੰਤਰੀ ਜੌਨ ਕੈਰੀ ਦੀ ਬੈਠਕ ਦੌਰਾਨ ਅਮਰੀਕਾ ਪਾਕਿਸਤਾਨ ਤੋਂ ਪੁੱਛੇਗਾ ਕਿ ਭਾਰਤ ਨਾਲ ਆਪਣੇ ਸੰਬੰਧਾਂ ਨੂੰ ਉਹ ਕਿਵੇਂ ਅੱਗੇ ਲਿਜਾਣਾ ਚਾਹੁੰਦਾ ਹੈ। ਅਮਰੀਕਾ ਅਤੇ ਪਾਕਿਸਤਾਨ ਦਰਮਿਆਨ ਰਣਨੀਤਿਕ ਵਾਰਤਾ ਨੂੰ ਨਵੇਂ ਸਿਰੇ ਨਾਲ ਸ਼ੁਰੂ ਕਰਨ ਦੀ ਪ੍ਰਕਿਰਿਆ ਅਧੀਨ ਕੈਰੀ ਸੋਮਵਾਰ ਨੂੰ ਵਾਸ਼ਿੰਗਟਨ ਵਿਚ ਵਿਦੇਸ਼ ਮੰਤਰਾਲੇ ਦੇ ਮੁੱਖ ਦਫਤਰ ਵਿਚ
Read Full Story

ਯੁਕ੍ਰੇਨ ਚ ਸਰਕਾਰ ਵਿਰੋਧੀ ਪ੍ਰਦਰਸ਼ਨ ਛੇਤੀ ਖਤਮ ਹੋਵੇ : ਅਮਰੀਕਾ

Friday, January 24, 2014

ਵਾਸ਼ਿੰਗਟਨ, ਅਮਰੀਕਾ ਨੇ ਯੁਕ੍ਰੇਨ ਦੀ ਰਾਜਧਾਨੀ ਕੀਵ ਚ ਚਲ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਛੇਤੀ ਹੀ ਖਤਮ ਕਰਨ ਦੀ ਮੰਗ ਕੀਤੀ ਹੈ। ਅਮਰੀਕਾ ਦੇ ਉਪ ਰਾਸ਼ਟਰਪਤੀ ਜੋ ਬਿਡੇਨ ਨੇ ਇਸ ਮਸਲੇ ਤੇ ਯੁਕ੍ਰੇਨ ਦੇ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਨਾਲ ਗੱਲਬਾਤ ਕੀਤੀ। ਬਿਡੇਨ ਨੇ ਚੇਤਾਵਨੀ ਭਰੇ ਲਹਿਜ਼ੇ ਚ ਕਿਹਾ ਕਿ ਇਸ ਹਿੰਸਕ ਪ੍ਰਦਰਸ਼ਨਾਂ ਨੂੰ ਛੇਤੀ ਨਹੀਂ ਰੋਕਿਆ ਗਿਆ ਤਾਂ ਖੇਤਰ ਚ ਗੰਭੀਰ ਨਤੀਜੇ ਨਿਕਲਣਗੇ। ਉਥੇ ਵ੍ਹਾਈਟ ਹਾਊਸ ਦੇ ਬੁਲਾਰੇ ਨੇ ਇਕ ਬਿਆਨ ਚ ਕਿਹਾ ਕਿ ਯੁਕ੍ਰੇਨ ਦੀ ਸਰਕਾਰ ਹੀ ਇਸ ਹਿੰਸਾ ਨਾਲ ਆਪਣੇ ਨਾਗਰਿਕਾਂ ਨੂੰ ਬਚਾ ਸਕਦੀ ਹੈ
Read Full Story

ਭਾਰਤ ਨਾਲ ਬਿਜਲੀ ਵਪਾਰ ਸੌਦੇ ਨੂੰ ਪਾਕਿ ਵਲੋਂ ਮਨਜ਼ੂਰੀ

Thursday, January 23, 2014

ਇਸਲਾਮਾਬਾਦ, ਬਿਜਲੀ ਦੀ ਕਮੀ ਨਾਲ ਜੂਝ ਰਹੇ ਪਾਕਿਸਤਾਨ ਨੂੰ ਭਾਰਤ ਤੋਂ ਬਿਜਲੀ ਖਰੀਦਣ ਦੇ ਸੌਦੇ ਨੂੰ ਮਨਜ਼ੂਰੀ ਦਿੱਤੀ ਹੈ। ਪਾਕਿਸਤਾਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੋਮਵਾਰ ਨੂੰ ਮੰਤਰੀ ਮੰਡਲ ਨੇ ਆਪਣੀ ਬੈਠਕ ਵਿਚ ਸਹਿਮਤੀ ਪੱਤਰ ਤੇ ਹਸਤਾਖਰ ਨੂੰ ਮਨਜ਼ੂਰੀ ਪ੍ਰਦਾਨ ਕੀਤੀ। ਬੀਤੇ ਮਹੀਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁਖ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਭਾਰਤ ਯਾਤਰਾ ਦੌਰਾਨ ਵਣਜ ਤੇ ਉਦਯੋਗ ਮੰਤਰੀ ਆਨੰਦ ਸ਼ਰਮਾ ਨਾਲ ਬੈਠਕ ਵਿਚ ਬਿਜਲੀ ਵਪਾਰ ਦੇ ਮੁੱਦੇ ਤੇ ਚਰਚਾ ਕੀਤੀ ਗਈ ਸੀ। ਸ਼ਰੀਫ ਨੇ ਹਰਿਆਣਾ ਵਿਚ ਮਹਾਤਮਾ ਗਾਂਧੀ ਬਿਜਲੀ
Read Full Story

ਮਾਰਕ ਜੁਕਰਬਰਗ ਨੇ ਸਿਹਤ ਕੇਂਦਰ ਨੂੰ 50 ਲੱਖ ਡਾਲਰ ਦਾਨ ਚ ਦਿੱਤੇ

Thursday, January 23, 2014

ਈਸਟ ਪਾਲੋ ਅਲਟੋ, ਫੇਸਬੁੱਕ ਦੇ ਸੀ. ਈ. ਓ. ਮਾਰਕ ਜੁਕਰਬਰਗ ਅਤੇ ਉਨ੍ਹਾਂ ਦੀ ਪਤਨੀ ਨੇ ਸਿਲੀਕਾਨ ਵੈਲੀ ਸਥਿਤ ਇਕ ਭਾਈਚਾਰਕ ਸਿਹਤ ਕੇਂਦਰ ਦੇ ਵਿਸਥਾਰ ਚ ਸਹਾਇਤਾ ਲਈ 50 ਲੱਖ ਡਾਲਰ ਦੀ ਰਕਮ ਦਾਨ ਚ ਦਿੱਤੀ। ਖਬਰਾਂ ਅਨੁਸਾਰ ਵੀਰਵਾਰ ਨੂੰ ਇਸ ਗੱਲ ਦਾ ਐਲਾਨ ਕੀਤਾ ਗਿਆ ਸੀ ਕਿ ਈਸਟ ਪਾਲੋ ਅਲਟੋ ਕੈਲੀਫ ਚ ਸਥਿਤ ਰੇਵੇਂਸਵੁੱਡ ਫੈਮਿਲੀ ਹੈਲਥ ਸੈਂਟਰ ਚ ਹੋਰ ਜ਼ਿਆਦਾ ਸਹੂਲਤਾਂ ਲਈ 2.9 ਕਰੋੜ ਅਮਰੀਕੀ ਡਾਲਰ ਦਾ ਖਰਚ ਆਵੇਗਾ। ਨਵੀਂ ਇਮਾਰਤ ਦੇ ਅਗਲੇ ਸਾਲ ਤੱਕ ਪੂਰਾ ਹੋਣ ਦੀ ਉਮੀਦ ਹੈ। 29 ਸਾਲਾ ਜੁਕਰਬਰਗ ਫੇਸਬੁੱਕ ਸ਼ੁਰੂ ਕਰਨ ਤੋਂ ਬਾਅਦ ਵਿਸ਼ਵ ਦੇ ਸਭ ਤੋਂ ਧਨਾਢ
Read Full Story

ਸੀਰੀਆ ਤੇ 11000 ਕੈਦੀਆਂ ਦੀ ਹੱਤਿਆ ਕਰਨ ਦਾ ਦੋਸ਼

Wednesday, January 22, 2014

ਲੰਡਨ, ਸੀਰੀਆ ਦੀ ਸਰਕਾਰ ਤੇ ਦੇਸ਼ ਚ ਚੱਲ ਰਹੀ ਗ੍ਰਹਿ ਜੰਗ ਦੇ ਦੌਰਾਨ ਲਗਭਗ 11000 ਕੈਦੀਆਂ ਨੂੰ ਗੈਰ-ਮਨੁੱਖੀ ਦੁਖ ਦੇ ਕੇ ਮਾਰਨ ਦਾ ਗੰਭੀਰ ਦੌਸ਼ ਲਗਾਇਆ ਹੈ। ਸੀਰੀਆ ਚ ਜੰਗ ਅਪਰਾਧਾਂ ਦੀ ਜਾਂਚ ਕਰ ਰਹੇ ਤਿੰਨ ਅਭਿਯੋਜਕਾਂ ਦੀ ਰਿਪੋਰਟ ਨਾਲ ਇਸ ਗੱਲ ਦਾ ਖੁਲਾਸਾ ਹੋਇਆ ਹੈ। ਜਾਂਚਕਰਤਾ ਮ੍ਰਿਤਕਾਂ ਦੀਆਂ ਤਸਵੀਰਾਂ ਦਾ ਅਧਿਐਨ ਕਰਕੇ ਇਸ ਨਤੀਜੇ ਤੇ ਹਨ। ਜਾਂਚਕਰਤਾਵਾਂ ਨੇ ਇਸ ਹੱਤਿਆਕਾਂਡ ਦੀ ਤੁਲਨਾ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਜਰਮਨੀ ਦੇ ਨਾਜਿਆ ਵਲੋਂ ਕੀਤੀਆਂ ਗਈਆਂ ਹੱਤਿਆਵਾਂ ਨਾਲ ਕੀਤੀ ਹੈ। ਅਭਿਯੋਜਕਾਂ ਨੂੰ ਮਾਰੇ ਗਏ ਕੈਦੀਆਂ ਤੀਆਂ ਇਹ
Read Full Story

ਅਣਸੁਖਾਵੀਆਂ ਹਾਲਤਾਂ ਚ ਚੁੱਕਣੇ ਪੈਂਦੇ ਹਨ ਅਣਸੁਖਾਵੇਂ ਕਦਮ : ਨਵਾਜ਼

Tuesday, January 21, 2014

ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕੱਟੜ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਨਾਲ ਸ਼ਾਂਤੀ ਗੱਲਬਾਤ ਸਬੰਧੀ ਕਿਹਾ ਹੈ ਕਿ ਅਣਸੁਖਾਵੀਆਂ ਹਾਲਤਾਂ ਚ ਅਣਸੁਖਾਵੇਂ ਕਦਮ ਚੁੱਕਣੇ ਪੈਂਦੇ ਹਨ। ਪਾਕਿਸਤਾਨੀ ਮੀਡੀਆ ਅਨੁਸਾਰ ਸ਼੍ਰੀ ਸ਼ਰੀਫ ਨੇ ਸੋਮਵਾਰ ਕੈਬਨਿਟ ਦੀ ਵਿਸ਼ੇਸ਼ ਬੈਠਕ ਮਗਰੋਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਚੋਂ ਅੱਤਵਾਦ ਦੇ ਖਾਤਮੇ ਲਈ ਹਰ ਜ਼ਰੂਰੀ ਕਦਮ ਚੁੱਕੇਗੀ। ਕੈਬਨਿਟ ਦੀ ਵਿਸ਼ੇਸ਼ ਬੈਠਕ ਚ ਗ੍ਰਹਿ ਮੰਤਰੀ ਨਿਸਾਰ ਅਲੀ ਖਾਨ ਨੇ ਪਾਕਿਸਤਾਨ ਦੀ ਸੁਰੱਖਿਆ ਨੀਤੀ ਤੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਅੱਤਵਾਦ
Read Full Story

ਸੁਰੱਖਿਆ ਫੋਰਸਾਂ ਤੇ ਹਮਲੇ ਲਈ ਨਵਾਜ਼ ਸ਼ਰੀਫ ਜ਼ਿੰਮੇਵਾਰ : ਇਮਰਾਨ

Monday, January 20, 2014

ਇਸਲਾਮਾਬਾਦ, ਕ੍ਰਿਕਟਰ ਤੋਂ ਰਾਜਨੇਤਾ ਬਣੇ ਇਮਰਾਨ ਖਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਦੇਸ਼ ਦੀਆਂ ਸੁਰੱਖਿਆ ਫੋਰਸਾਂ ਤੇ ਹੋਏ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਖੈਬਰ ਪਖਤੂਨਖਵਾ ਸੂਬੇ ਦੇ ਬਨੂੰ ਜ਼ਿਲੇ ਚ ਐਤਵਾਰ ਨੂੰ ਫੌਜ ਦੇ ਕਾਫਿਲੇ ਤੇ ਪਾਕਿਸਤਾਨੀ ਤਾਲਿਬਾਨ ਦੇ ਮੈਂਬਰਾਂ ਨੇ ਹਮਲਾ ਕੀਤਾ, ਜਿਸ ਚ 24 ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ 40 ਜ਼ਖਮੀ ਹੋ ਗਏ। ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਪ੍ਰਧਾਨ ਇਮਰਾਨ ਨੇ ਐਤਵਾਰ ਨੂੰ ਬਨੂੰ ਚ ਹੋਏ ਹਮਲੇ ਦੀ ਸਖਤ ਨਿੰਦਿਆ ਕਰਦੇ ਹੋਏ ਕਿਹਾ ਕਿ ਮੌਲਾਨਾ
Read Full Story

ਅਮਰੀਕਨ ਵਿਗਿਆਨੀਆਂ ਵਲੋਂ ਕੀਤੀ ਜਾ ਰਹੀ ਹੈ ਤੁਲਸੀ ਤੇ ਨਵੀਂ ਖੋਜ

Saturday, January 18, 2014

ਵਾਸ਼ਿੰਗਟਨ, ਅਮਰੀਕੀ ਯੂਨੀਵਰਸਿਟੀ ਦੇ ਭਾਰਤੀ-ਅਮਰੀਕਾ ਦੇ ਵਿਗਿਆਨੀਆਂ ਦੀ ਇਕ ਟੀਮ ਦੀ ਜੈਨੇਟਿਕ ਤਕਨੋਲੋਜੀ ਦੀ ਵਰਤੋਂ ਨਾਲ ਤੁਲਸੀ ਨਾਲ ਬਣਨ ਵਾਲੀਆਂ ਦਵਾਈਆਂ ਦੇ ਗੁਣਾਂ ਨੂੰ ਵਧਾਉਣ ਦੇ ਢੰਗ ਤੇ ਖੋਜ ਕਰ ਰਹੀ ਹੈ। ਯੂਨੀਵਰਸਿਟੀ ਦੇ ਇਕ ਬੁਲਾਰੇ ਅਨੁਸਾਰ ਵੈਸਟਰਨ ਕੇਨਟਕੀ ਯੂਨੀਵਰਸਿਟੀ ਦੇ ਪਲਾਂਟ ਮੋਲਉਕਰ ਬਾਓਲਾਜੀ ਦੇ ਸਹਾਇਕ ਪ੍ਰੋਫੈਸਰ ਚੰਦਰਕਾਂਤ ਇਮਾਨੀ ਅਤੇ ਉਨ੍ਹਾਂ ਦੇ ਵਿਦਿਆਰਥੀ ਜੈਨੇਟਿਕ ਤਕਨੋਲੋਜੀ ਨਾਲ ਤੁਲਸੀ ਨਾਲ ਇਕ ਛਾਤੀ ਦੇ ਕੈਂਸਰ ਦੀ ਦਵਾਈ ਤੇ ਖੋਜ ਕਰ ਰਹੇ ਹਨ। ਇਮਾਨੀ ਨੇ ਕਿਹਾ ਕਿ ਤੁਲਸੀ ਦੇ ਪੱਤਿਆਂ ਨੂੰ ਪੀਸਣ ਤੇ ਜੋ
Read Full Story

ਜਾਸੂਸੀ ਤੇ ਰੋਕ ਲਗਾਉਣ ਦੇ ਓਬਾਮਾ ਦੇ ਵਾਅਦੇ ਦਾ ਜਰਮਨੀ ਨੇ ਕੀਤਾ ਸੁਆਗਤ

Saturday, January 18, 2014

ਬਰਲੀਨ, ਜਰਮਨੀ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਅਮਰੀਕੀ ਖੁਫੀਆ ਏਜੰਸੀ ਵਲੋਂ ਕੀਤੀ ਜਾਣ ਵਾਲੀ ਜਾਸੂਸੀ ਤੇ ਰੋਕ ਲਗਾਉਣ ਦੇ ਵਾਅਦੇ ਦਾ ਸੁਆਗਤ ਕਰਦੇ ਹੋਏ ਕਿ ਜਰਮਨੀ ਦੀ ਧਰਤੀ ਤੇ ਦੇਸ਼ ਦੇ ਕਾਨੂੰਨ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਜਰਮਨ ਸਰਕਾਰ ਦੇ ਬੁਲਾਰੇ ਸਟੀਫੇਨ ਸਈਬਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਰਮਨੀ ਚ ਬਹੁਤ ਸਾਰੇ ਲੋਕ ਆਪਣੀ ਨਿੱਜੀ ਸੂਚਨਾਵਾਂ ਦੀ ਸੁਰੱਖਿਆ ਦੇ ਬਾਰੇ ਚ ਐੱਨ. ਐੱਸ. ਏ. (ਰਾਸ਼ਟਰੀ ਸੁਰੱਖਿਆ ਏਜੰਸੀ) ਦੀਆਂ ਗਤੀਵਿਧੀਆਂ ਨਾਲ ਜੁੜੀਆਂ ਜਾਣਕਾਰੀਆਂ ਨੂੰ ਲੈ ਕੇ ਪਰੇਸ਼ਾਨ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸੰਦਰਭ
Read Full Story

Powered by Arash Info Corpopration