Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰਸਾਇਣਿਕ ਹਥਿਆਰਾਂ ਦੀ ਧਮਕੀ ਤੋਂ ਬਾਅਦ ਰੂਸ ਦੀ ਸੀਰੀਆ ਨੂੰ ਚਿਤਾਵਨੀ

Wednesday, July 25, 2012

ਮਾਸਕੋ, ਰੂਸ ਨੇ ਬਾਹਰੀ ਦਖਲਅੰਦਾਜ਼ੀ ਖਿਲਾਫ ਰਸਾਇਣਿਕ ਹਥਿਆਰਾਂ ਦੀ ਵਰਤੋਂ ਕਰਨ ਦੀ ਸੀਰੀਆ ਦੀ ਧਮਕੀ ਤੋਂ ਬਾਅਦ ਉਸ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਵਿਨਾਸ਼ਕਾਰੀ ਕਾਰਵਾਈ ਤੋਂ ਦੂਰ ਰਹੇ। ਵਿਦੇਸ਼ ਵਿਭਾਗ ਵੱਲੋਂ ਜਾਰੀ ਇਕ ਬਿਆਨ `ਚ ਕਿਹਾ ਗਿਆ ਹੈ ਕਿ ਸੀਰੀਆ ਸਰਕਾਰ ਅੰਤਰ ਰਾਸ਼ਟਰੀ ਜ਼ਿੰਮੇਵਾਰੀਆਂ ਨੂੰ ਸਮਝਦੀ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਕਿਸੇ ਦੇ ਖਿਲਾਫ ਰਸਾਇਣਿਕ ਹਥਿਆਰਾਂ ਦੀ ਵਰਤੋਂ ਨਹੀਂ ਕਰੇਗਾ। ਗੌਰਤਲਬ ਹੈ ਕਿ ਸੀਰੀਆਈ ਵਿਦੇਸ਼ ਵਿਭਾਗ ਦੇ ਬੁਲਾਰੇ ਜ਼ਿਹਾਦ ਮਕਦਿਸੀ ਨੇ ਸੋਮਵਾਰ ਨੂੰ ਇਹ ਪੁਸ਼ਟੀ ਕੀਤੀ ਸੀ ਕਿ
Read Full Story

ਹਾਰ ਰਿਹਾ ਹੈ ਅਲ-ਕਾਇਦਾ- ਓਬਾਮਾ

Tuesday, July 24, 2012

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਲ-ਕਾਇਦਾ ਦੀ ਹਾਰ ਹੋਣ ਦਾ ਦਾਅਵਾ ਕਰਦੇ ਹੋਏ ਅਮਰੀਕਾ ਜਨਤਾ ਨੂੰ ਯਾਦ ਦਿਵਾਇਆ ਕਿ ਉਹ 2008 ਚੋਣਾਂ `ਚ ਕੀਤੇ ਆਪਣੇ ਵਾਅਦੇ ਨੂੰ ਨਿਭਾਉਣ `ਚ ਸਫਲ ਰਹੇ ਹਨ। ਇਸ ਚੋਣਾਂ `ਚ ਓਬਾਮਾ ਨੇ ਓਾਸਾਮਾ ਬਿਨ ਲਾਦੇਨ ਨੂੰ ਮਾਰਨ ਦਾ ਵਾਅਦਾ ਅਮਰੀਕਾ ਜਨਤਾ ਨਾਲ ਕੀਤਾ ਸੀ। ਓਬਾਮਾ ਨੇ ਕਿਹਾ ਕਿ ਮੈਂ ਸਹੁੰ ਖਾਧੀ ਸੀ ਕਿ ਅਮਰੀਕਾ `ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਲੱਭ ਕੱਢਣਾ ਮੇਰੀ ਪਹਿਲ ਹੋਵੇਗੀ। ਇਕ ਉਮੀਦਵਾਰ ਹੋਣ ਨਾਤੇ ਮੈਂ ਕਿਹਾ ਸੀ ਕਿ ਓਸਾਮਾ ਬਿਨ ਲਾਦੇਨ `ਤੇ ਨਜ਼ਰ ਰਖਦੇ ਹੋਏ, ਅਸੀਂ ਅਮਰੀਕਾ ਨੂੰ
Read Full Story

ਰਹਿਮਾਨ ਮਲਿਕ ਮੁੜ ਤੋਂ ਸੈਨੇਟਰ ਚੁਣੇ ਗਏ

Tuesday, July 24, 2012

ਇਸਲਾਮਾਬਾਦ, ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਗ੍ਰਹਿ ਮਾਮਲਿਆਂ ਦੀ ਸਲਾਹਕਾਰ ਰਹਿਮਾਨ ਮਲਿਕ ਨੂੰ ਸੋਮਵਾਰ ਮੁੜ ਤੋਂ ਸਿੰਧ ਸੂਬੇ ਤੋਂ ਪਾਕਿਸਤਾਨੀ ਸੈਨੇਟ ਦਾ ਮੈਂਬਰ ਚੁਣ ਲਿਆ ਗਿਆ। ਦੋਹਰੀ ਨਾਗਰਿਕਤਾ ਦੇ ਮਾਮਲੇ `ਚ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸੰਸਦ `ਚ ਉਨ੍ਹਾਂ ਦੀ ਮੈਂਬਰੀ ਮੁਅੱਤਲ ਕਰ ਦਿੱਤੀ ਸੀ ਅਤੇ ਸੈਨੇਟ ਦੀ ਚੋਣ ਲੜਨ ਲਈ ਨਾਮਜ਼ਦਗੀ ਕਾਗਜ਼ ਦਾਖਲ ਕੀਤਾ
Read Full Story

ਸੂਖਮ ਜੀਵ ਦੇ ਕੰਪਿਊਟਰ ਮਾਡਲ ਰਾਹੀਂ ਹੋ ਸਕੇਗਾ ਇਲਾਜ

Monday, July 23, 2012

ਵਾਸ਼ਿੰਗਟਨ, ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਕ ਸੂਖਮ ਜੀਵ ਦਾ ਕੰਪਿਊਟਰ ਆਧਾਰਿਤ ਮਾਡਲ ਬਣਾ ਲਿਆ ਹੈ, ਜਿਸਦੀ ਮਦਦ ਨਾਲ ਬੀਮਾਰੀ ਦੀ ਬੇਹਤਰ ਪਛਾਣ ਅਤੇ ਇਲਾਜ ਕੀਤਾ ਜਾ ਸਕੇਗਾ। ਸਟੇਨਫੋਰਡ ਦੇ ਖੋਜਕਾਰਾਂ ਨੇ ਭਾਰਤੀ ਪੱਤਰਾਂ ਸਮੇਤ 900 ਤੋਂ ਵੀ ਜ਼ਿਆਦਾ ਵਿਗਿਆਨੀ ਪੱਤਰਾਂ ਦੇ ਅੰਕੜਿਆਂ ਦਾ ਇਸਤੇਮਾਲ ਕਰਕੇ ਦੁਨੀਆ ਦੇ ਸਭ ਤੋਂ ਛੋਟੇ ਬੈਕਟੀਰੀਅਮ ਮਾਈਕੋਪਲਾਜਮਾ ਜੇਨੀਟੇਲੀਅਮ ਦੇ ਜੀਵਨ ਕਾਲ ਵਿਚ ਹੋਣ ਵਾਲੀ ਆਣਵਿਕ ਪ੍ਰਕਿਰਿਆਵਾਂ ਨੂੰ ਸਮਝਿਆ। ਰਸਾਲੇ `ਸੇਲ` ਵਿਚ ਛਪੀ ਖਬਰ ਮੁਤਾਬਕ ਇਹ ਮਾਡਲ ਜੈਵ-ਇੰਜੀਨੀਅਰਿੰਗ ਅਤੇ ਮੈਡੀਕਲ
Read Full Story

ਪਾਕ 'ਚ ਫੌਜ ਦੇ ਹਮਲੇ 'ਚ 15 ਅੱਤਵਾਦੀ ਮਾਰੇ ਗਏ

Sunday, July 22, 2012

ਪਾਕਿਸਤਾਨ `ਚ ਕਬਾਇਲੀ ਗਤ ਓਰਕਜਈ ਦੇ ਖਾਲਜੋ ਅਤੇ ਡਾਬੋਰੀ ਇਲਾਕਿਆਂ `ਚ ਫੌਜ ਨੇ ਅੱਜ ਅੱਤਵਾਦੀਆਂ ਦੇ 2 ਠਿਕਾਣਿਆਂ `ਤੇ ਹਵਾਈ ਹਮਲਾ ਕੀਤਾ ਜਿਸ `ਚ 15 ਅੱਤਵਾਦੀ ਮਾਰੇ ਗਏ। ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਵਾਇਲੀ ਇਲਾਕੇ `ਚ ਅੱਤਵਾਦੀਆਂ ਖਿਲਾਫ ਕਈ ਮਹੀਨੇ ਤੋਂ ਜਾਰੀ ਮਹਿੰਮ ਦੇ ਤਹਿਤ ਇਹ ਹਮਲੇ ਕੀਤੇ ਗਏ। ਅਫਗਾਨਿਸਤਾਨ ਦੀ ਸੀਮਾ ਨਾਲ ਲੱਗਦੇ ਇਸ ਕਬਾਇਲੀ ਇਲਾਕੇ `ਚ ਕਈ ਅੱਤਵਾਦੀ ਸਮੂਹ ਸਰਗਰਮ ਹੈ। ਇਸ ਇਲਾਕੇ ਨਾਲ ਤਾਲਿਬਾਨੀ ਬਾਗ਼ੀ ਵੀ ਕਾਫ਼ੀ ਸਰਗਰਮ ਹਨ ਅਤੇ ਉਨ੍ਹਾਂ ਨੇ ਹਾਲ `ਚ ਬੰਬ ਵਿਸਫੋਟ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ
Read Full Story

ਜਪਾਨ ਨੇ ਇਕ ਹੋਰ ਪਰਮਾਣੂ ਰਿਐਕਟਰ 'ਚ ਉਤਪਾਦਨ ਸ਼ੁਰੂ ਕੀਤਾ

Saturday, July 21, 2012

ਟੋਕੀਓ, ਜਪਾਨ ਨੇ ਪਿਛਲੇ ਸਾਲ ਫੂਕੂਸ਼ੀਮਾ ਹਾਦਸੇ ਤੋਂ ਬਾਅਦ ਸੁਰੱਖਿਆ ਦੇ ਲਿਹਾਜ਼ ਨਾਲ ਬੰਦ ਕੀਤੇ ਪਰਮਾਣੂ ਪਲਾਂਟਾਂ `ਚੋਂ ਅੱਜ ਇਕ ਹੋਰ ਪਰਮਾਣੂ ਰਿਐਕਟਰ `ਚੋਂ ਫਿਰ ਤੋਂ ਬਿਜਲੀ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਪਰਮਾਣੂ ਪਲਾਂਟਾਂ ਨੂੰ ਚਲਾਉਣ ਵਾਲੀ ਕੇਨਸਾਈ ਇਲੈਕਟ੍ਰਿਕ ਪਾਵਰ ਕੰਪਨੀ ਨੇ ਦੱਸਿਆ ਕਿ ਰਿਐਕਟਰ ਨੰਬਰ 4 `ਚ ਉਤਪਾਦਨ ਪ੍ਰਿਕਰਿਆ ਸ਼ੁਰੂ ਹੋ ਗਈ। ਇਹ ਰਿਐਕਟਰ 3 ਦਿਨ ਪਹਿਲਾਂ ਹੀ ਦੋਬਾਰਾ ਖੋਲ ਦਿੱਤਾ ਗਿਆ ਸੀ ਪਰ ਉਤਪਾਦਨ ਕਾਰਜ ਅੱਜ ਤੋਂ ਸ਼ੁਰੂ ਹੋਇਆ। ਅਗਲੇ 4-5 ਦਿਨਾਂ `ਚ ਉਤਪਾਦਨ 1180 ਮੈਗਾਵਾਟ ਦੇ ਉੱਚ ਪੱਧਰ ਤੱਕ ਪਹੁੰਚ ਜਾਣ ਦੀ
Read Full Story

ਓਬਾਮਾ ਆਪਣੇ ਸੁਰੱਖਿਆ ਸਲਾਹਕਾਰ ਨੂੰ ਚੀਨ ਅਤੇ ਜਪਾਨ ਦੀ ਯਾਤਰਾ 'ਤੇ ਭੇਜਣਗੇ

Saturday, July 21, 2012

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਆਪਣੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਟਾਮ ਡਾਨਿਲਾਨ ਨੂੰ ਖੇਤਰੀ ਅਤੇ ਸੰਸਾਰਿਕ ਮੁੱਦਿਆਂ `ਤੇ ਚਰਚਾ ਕਰਨ ਲਈ ਚੀਨ ਅਤੇ ਜਪਾਨ ਦੀ ਯਾਤਰਾ `ਤੇ ਭੇਜ ਰਹੇ ਹਨ। ਰਾਸ਼ਟਰੀ ਸੁਰੱਖਿਆ ਪਰੀਸ਼ਦ ਦੇ ਬੁਲਾਰੇ ਟਾਮੀ ਵਿਏਟਰ ਨੇ ਇਕ ਬਿਆਨ `ਚ ਕਿਹਾ ਕਿ 22 ਜੁਲਾਈ, 2012 ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਥਾਮਸ ਈ ਡਾਨਿਲਾਨ ਬੀਜ਼ਿੰਗ ਦੀ ਯਾਤਰਾ ਕਰਨਗੇ, ਜਿੱਥੇ ਉਹ ਸਟੇਟ ਕਾਊਂਸਰ ਦਾਈ ਬਿੰਗੂਆ ਸਮੇਤ ਚੀਨ ਦੇ ਪ੍ਰਮੁੱਖ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਡਾਨਿਲਾਨ ਉੱਥੇ ਅਮਰੀਕਾ ਅਤੇ ਚੀਨ
Read Full Story

ਗਿਲਾਨੀ ਦੇ ਬੇਟੇ ਨੇ ਜਿੱਤੀ ਉਪ ਚੋਣ

Saturday, July 21, 2012

ਲਾਹੌਰ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਯੂਸਫ ਰਜ਼ਾ ਗਿਲਾਨੀ ਦੇ ਪੁੱਤਰ ਅਬਦੁਲ ਕਾਦਿਰ ਨੇ ਪੰਜਾਬ `ਚ ਉਸ ਸੰਸਦੀ ਸੀਟ ਤੋਂ ਚੋਣ ਜਿੱਤ ਲਈ ਹੈ ਜੋ ਬੀਤੇ ਮਹੀਨੇ ਗਿਲਾਨੀ ਨੂੰ ਸੁਪਰੀਮ ਕੋਰਟ ਵਲੋਂ ਅਯੋਗ ਕਰਾਰ ਦਿੱਤੇ ਜਾਣ ਪਿੱਛੋਂ ਉਨ੍ਹਾਂ ਦੇ ਅਸਤੀਫੇ ਕਾਰਨ ਖਾਲੀ ਹੋਈ ਸੀ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਅਬਦੁਲ ਕਾਦਿਰ ਨੇ ਪਰਿਵਾਰ ਦੇ ਰਵਾਇਤੀ ਗੜ੍ਹ ਮੁਲਤਾਨ ਵਿਖੇ ਹੋਈ ਉਪ ਚੋਣ 64628 ਵੋਟਾਂ ਹਾਸਿਲ ਕਰਕੇ ਜਿੱਤੀ। ਉਨ੍ਹਾਂ ਦੇ ਨੇੜਲੇ ਵਿਰੋਧੀ ਨੂੰ 60532 ਵੋਟਾਂ ਮਿਲੀਆਂ। ਦਰਸ਼ਕਾਂ ਮੁਤਾਬਕ ਅਬਦੁਲ ਕਾਦਿਰ ਦੀ ਜਿੱਤ ਨੂੰ ਸਿਆਸੀ ਹਲਕਿਆਂ
Read Full Story

ਓਸਾਮਾ ਦੀ ਪਨਾਹਗਾਹ ਨੂੰ ਸਰਕਾਰੀ ਜਾਇਦਾਦ ਐਲਾਨਣ ਦੀ ਕਵਾਇਦ ਸ਼ੁਰੂ

Saturday, July 21, 2012

ਇਸਲਾਮਾਬਾਦ, ਪਾਕਿਸਤਾਨ ਨੇ ਓਸਾਮਾ ਬਿਨ ਲਾਦੇਨ ਦੀ ਪਨਾਹਗਾਹ ਨੂੰ ਸਰਕਾਰੀ ਜਾਇਦਾਦ ਐਲਾਨਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਕਮਾਂਡੋਜ਼ ਵਲੋਂ ਮਾਰੇ ਜਾਣ ਤੋਂ ਪਹਿਲਾਂ ਲਾਦੇਨ ਕੁਝ ਸਾਲਾਂ ਤੋਂ ਐਬਟਾਬਾਦ ਜ਼ਿਲੇ ਦੀ ਮੀਰਾਨ ਸ਼ਾਹ ਛਾਉਣੀ ਨਾਲ ਲੱਗਦੇ ਇਸ ਬੰਗਲੇ `ਚ ਗੁਪਤ ਤੌਰ `ਤੇ ਰਹਿ ਰਿਹਾ ਸੀ। ਇਹ ਬੰਗਲਾ ਪੱਛਮੀ ਪੰਜਾਬ ਦੇ ਬਾਰਡਰ ਨਾਲ ਲੱਗਦੇ ਉੱਤਰ ਪੱਛਮ `ਚ ਸਥਿਤ
Read Full Story

ਸੀਰੀਆ ਫੌਜ ਨੇ ਮਸਜਿਦ 'ਚ ਗੋਲਾਬਾਰੀ ਕੀਤੀ, 7 ਮਰੇ

Friday, July 20, 2012

ਅੱਮਾਨ, ਸੀਰੀਆ ਦੇ ਦੇਈਅਰ ਅਲ-ਜੋਰ ਸ਼ਹਿਰ `ਚ ਫੌਜ ਨੇ ਕੱਲ ਇਕ ਮਸਜਿਦ `ਚ ਗੋਲਾਬਾਰੀ ਕੀਤੀ, ਜਿਸ `ਚ ਘਟ ਤੋਂ ਘਟ 7 ਨਾਗਰਿਕਾਂ ਦੀ ਮੌਤ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਫੌਜ ਨੇ ਇਕ ਮਸਜਿਦ `ਚ ਗੋਲਾਬਾਰੀ ਕੀਤੀ, ਜਿਸ `ਚ 7 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਇਸ ਘਟਨਾ `ਚ ਮਰਨ ਵਾਲਿਆਂ ਦੀ ਗਿਣਤੀ ਵਧ ਵੀ ਸਕਦੀ ਹੈ। ਇਸ ਦੌਰਾਨ ਸੀਰੀਆ ਦੀ ਰਾਜਧਾਨੀ ਦਮਿਸ਼ਕ `ਚ ਵਿਦਰੋਹੀਆਂ ਨੇ ਇਕ ਪ੍ਰਮੁੱਖ ਪੁਲਸ ਦਫ਼ਤਰ `ਤੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਪੁਲਸ ਨੇ ਦਫ਼ਤਰ ਨੂੰ ਘੇਰ ਲਿਆ ਅਤੇ ਵਿਦਰੋਹੀਆਂ ਅਤੇ ਪੁਲਸ ਵਿਚਕਾਰ ਗੋਲਾਬਾਰੀ
Read Full Story

ਸੂਰਜੀ ਮੰਡਲ ਤੋਂ ਬਾਹਰ ਮਿਲਿਆ ਧਰਤੀ ਤੋਂ ਛੋਟਾ ਗ੍ਰਹਿ

Friday, July 20, 2012

ਵਾਸ਼ਿੰਗਟਨ, ਪੁਲਾੜ ਵਿਗਿਆਨੀਆਂ ਨੇ `ਨਾਸਾ` ਦੀ ਇਕ ਦੂਰਬੀਨ ਦੀ ਵਰਤੋਂ ਕਰਕੇ ਇਕ ਅਜਿਹੇ ਗ੍ਰਹਿ ਦੀ ਭਾਲ ਕੀਤੀ ਹੈ ਜੋ ਸਾਡੇ ਸੂਰਜੀ ਮੰਡਲ ਦਾ ਸ਼ਾਇਦ ਸਭ ਤੋਂ ਨੇੜਲਾ ਅਤੇ ਆਕਾਰ ਵਿਚ ਧਰਤੀ ਦਾ ਦੋ-ਤਿਹਾਈ ਹੈ। `ਨਾਸਾ` ਨੇ ਵੀਰਵਾਰ ਦੱਸਿਆ ਕਿ 33 ਪ੍ਰਕਾਸ਼ ਸਾਲ ਦੂਰ ਇਸ ਸੰਭਾਵਿਤ ਗ੍ਰਹਿ ਦਾ ਨਾਂ ਯੂ. ਸੀ. ਐੱਫ. 1.01 ਹੈ। ਇਸ ਦਾ ਘੇਰਾ 8400 ਕਿਲੋਮੀਟਰ ਹੈ ਅਤੇ ਇਹ ਆਪਣੇ ਸੂਰਜੀ ਮੰਡਲ ਦਾ ਬਾਹਰਲਾ ਸਭ ਤੋਂ ਨੇੜੇ ਦਾ ਗ੍ਰਹਿ ਹੈ। ਇਸ ਨਵੇਂ ਗਰਮ ਗ੍ਰਹਿ ਦੀ ਪਛਾਣ ਅਚਾਨਕ ਹੀ
Read Full Story

ਭਾਰਤ ਯਾਤਰਾ ਨੂੰ ਲੈ ਕੇ ਅਮਰੀਕਾ ਨੇ ਜਾਰੀ ਕੀਤਾ ਅਲਰਟ

Friday, July 20, 2012

ਵਾਸ਼ਿੰਗਟਨ, ਅਮਰੀਕਾ ਨੇ ਅੱਤਵਾਦ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਲਈ ਅਲਰਟ ਜਾਰੀ ਕੀਤਾ ਹੈ ਕਿ ਉਹ ਭਾਰਤ ਸਮੇਤ ਕਈ ਦੇਸ਼ਾਂ ਦਾ ਦੌਰਾ ਕਰਨ ਨੂੰ ਲੈ ਕੇ ਚੌਕਸ ਰਹਿਣ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਭਾਰਤ ਅੱਤਵਾਦ ਦਾ ਸਾਹਮਣਾ ਕਰ ਰਿਹਾ ਹੈ। ਇਸ ਨਾਲ ਅਮਰੀਕੀ ਨਾਗਰਿਕ ਵੀ ਪ੍ਰਭਾਵਿਤ ਹੋ ਸਕਦੇ ਹਨ। ਸਲਾਹ ਵਿਚ ਕਿਹਾ ਗਿਆ ਹੈ ਕਿ ਪੱਛਮੀ ਜਗਤ ਦੇ ਵਿਰੋਧੀ ਅੱਤਵਾਦੀ ਸੰਗਠਨ ਭਾਰਤ ਵਿਚ ਸਰਗਰਮ ਹਨ ਜਿਨ੍ਹਾਂ ਦਾ ਨਾਂ ਵਿਦੇਸ਼ੀ ਅੱਤਵਾਦੀ ਸੰਗਠਨਾਂ ਵਾਲੀ ਸੂਚੀ ਵਿਚ
Read Full Story

ਗਿਲਾਨੀ ਦੀ ਖਾਲੀ ਹੋਈ ਸੀਟ ਲਈ ਉਪ ਚੋਣ ਸੰਪੰਨ

Friday, July 20, 2012

ਲਾਹੌਰ, ਪਾਕਿਸਤਾਨ ਦੀ ਸੁਪਰੀਮ ਕੋਰਟ ਵਲੋਂ ਪਿਛਲੇ ਮਹੀਨੇ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ ਅਯੋਗ ਕਰਾਰ ਦਿਤੇ ਜਾਣ ਪਿੱਛੋਂ ਪੰਜਾਬ ਸੂਬੇ ਵਿਚ ਖਾਲੀ ਹੋਈ ਉਨ੍ਹਾਂ ਦੀ ਸੀਟ `ਤੇ ਵੀਰਵਾਰ ਉਪ ਚੋਣ ਹੋਈ। ਤਿੱਖੀ ਧੁੱਪ ਤੇ ਭਿਆਨਕ ਗਰਮੀ ਦੇ ਬਾਵਜੂਦ ਲੋਕ ਵੋਟ ਪਾਉਣ ਪੁੱਜੇ। ਵੋਟਾਂ ਦੀ ਫੀਸਦੀ ਘਟ ਹੋਣ ਦੀ ਗੱਲ ਕਹੀ ਗਈ ਹੈ। ਪੀ. ਪੀ. ਨੇ ਇਥੋਂ ਗਿਲਾਨੀ ਦੇ ਬੇਟੇ ਕਾਦਿਰ ਨੂੰ ਖੜ੍ਹਾ ਕੀਤਾ ਹੈ। ਕਿਸੇ ਹੋਰ ਵੱਡੀ ਪਾਰਟੀ ਨੇ ਚੋਣਾਂ ਵਿਚ ਹਿੱਸਾ ਨਹੀਂ
Read Full Story

ਅਮਰੀਕਾ 2016 ਤੱਕ ਬਣਾ ਸਕਦਾ ਹੈ ਹਾਈਪਰਸੋਨਿਕ ਜਹਾਜ਼

Thursday, July 19, 2012

ਇਕ ਘੰਟੇ ਵਿੱਚ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕਰ ਸਕੇਗਾ ਹਮਲਾ ਵਾਸ਼ਿੰਗਟਨ, ਅਮਰੀਕਾ ਹਾਈਪਰਸੋਨਿਕ ਹਮਲਾਵਰ ਜਹਾਜ਼ ਬਣਾਉਣ ਦੇ ਨੇੜੇ ਪਹੁੰਚ ਗਿਆ ਹੈ। ਇਸ ਜਹਾਜ਼ ਦੀ ਰਫਤਾਰ ਇੰਨੀ ਜ਼ਿਆਦਾ ਹੋਵੇਗੀ ਕਿ ਅਮਰੀਕਾ ਇਕ ਘੰਟੇ ਦੇ ਅੰਦਰ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਹਮਲਾ ਕਰਨ ਵਿੱਚ ਸਮਰੱਥ ਹੋ ਜਾਵੇਗਾ। ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਐਨ ਬੀ ਸੀ ਨਿਊਜ਼ ਨੇ ਕਿਹਾ ਹੈ ਕਿ ਇਸ ਜਹਾਜ਼ ਦੀ ਰਫਤਾਰ ਆਵਾਜ਼ ਤੋਂ 20 ਗੁਣਾ ਜ਼ਿਆਦਾ ਹੋਵੇਗੀ, ਇਹ ਸਾਲ 2016 ਤੱਕ ਤਿਆਰ ਹੋ ਜਾਵੇਗਾ। ਇਸ ਹਾਈਪਰਸੋਨਿਕ ਜਹਾਜ਼ ਨੂੰ
Read Full Story

ਮਾਈਕ੍ਰੋਸਾਫਟ 26 ਅਕਤੂਬਰ ਨੂੰ ਪੇਸ਼ ਕਰੇਗੀ ਵਿੰਡੋਜ਼-8

Thursday, July 19, 2012

ਸਾਨ ਫਰਾਂਸਿਸਕੋ, ਮਾਈਕ੍ਰੋਸਾਫਟ ਨੇ ਅਗਲੀ ਪੀੜੀ ਦੀ ਕੰਪਿਊਟਰ ਪ੍ਰਚਾਲਨ ਪ੍ਰਣਾਲੀ ਵਿੰਡੋਜ਼-8 ਨੂੰ 26 ਅਕਤੂਬਰ ਨੂੰ ਬਾਜ਼ਾਰ `ਚ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਦੁਨੀਆ ਹੁਣ ਪਰਸਨਲ ਕੰਪਿਊਟਰਾਂ ਤੋਂ ਸਮਾਰਟਫੋਨ ਅਤੇ ਟੈਬਲੇਟ ਵਲ ਜਾ ਰਹੀ ਹੈ, ਇਸ ਆਪਰੇਟਿੰਗ ਸਿਸਟਮ ਨੂੰ ਇਸ ਗੱਲ ਨੂੰ ਧਿਆਨ `ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਮਾਈਕ੍ਰੋਸਾਫਟ ਦੇ ਪ੍ਰਬੰਧਕ ਬ੍ਰਾਨਡੋਨ ਲੀ ਬਲਾਕ ਨੇ ਇੱਕ ਬਲਾਗ `ਤੇ ਕਿਹਾ ਕਿ ਮਾਈਕ੍ਰੋਸਾਫਟ ਦੇ ਵਿੰਡੋਜ਼ ਵਿਭਾਗ ਦੇ ਪ੍ਰਮੁੱਖ ਸਟੀਵਨ ਸਿਨੋਫਸਕਾਈ ਨੇ ਵਿੰਡੋਜ਼-8 ਪੇਸ਼ ਕੀਤੇ ਜਾਣ ਦੀ ਤਾਰੀਖ ਦਾ ਐਲਾਨ ਇੱਕ ਬੈਠਕ `ਚ
Read Full Story

ਆਰਥਿਕ ਕਾਰਣਾਂ ਨਾਲ ਭਾਰਤ, ਚੀਨ, ਬ੍ਰਾਜ਼ੀਲ ਦਾ ਪ੍ਰਭਾਵ ਵੱਧ ਰਿਹਾ ਹੈ, ਨਾ ਕਿ ਫੌਜੀ ਤਾਕਤ ਨਾਲ

Thursday, July 19, 2012

ਵਾਸ਼ਿੰਗਟਨ, ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਮੰਨਣਾ ਹੈ ਕਿ ਭਾਰਤ, ਚੀਨ, ਬ੍ਰਾਜ਼ੀਲ ਵਰਗੇ ਦੇਸ਼ਾਂ ਦਾ ਵਿਸ਼ਵ ਪੱਧਰ `ਤੇ ਪ੍ਰਭਾਵ ਉਨ੍ਹਾਂ ਦੀ ਆਰਥਿਕ ਤਰੱਕੀ ਦੀ ਵਜਾ ਨਾਲ ਵੱਧ ਰਿਹਾ ਹੈ ਨਾ ਕਿ ਫੌਜੀ ਤਾਕਤ ਨਾਲ। ਹਿਲੇਰੀ ਨੇ ਕਿਹਾ ਅਸੀਂ ਲੋਕਾਂ ਨੇ ਸਿੱਖਿਆ ਹੈ ਕਿ ਸਾਡੀ ਰਾਸ਼ਟਰੀ ਸੁਰੱਖਿਆ ਅੱਜ ਕੇਵਲ ਰਾਜਨੀਤਿਕ ਸਮਝੌਤਿਆਂ ਅਤੇ ਜੰਗ ਖੇਤਰਾਂ ਦੇ ਸੰਬੰਧ `ਚ ਕੀਤੇ ਗਏ ਫੈਸਲਿਆਂ `ਤੇ ਨਹੀਂ ਟਿਕੀ ਬਲ ਕਿ ਇਸ `ਤੇ ਵਿੱਤੀ ਬਜ਼ਾਰਾਂ ਦਾ ਵੀ ਪ੍ਰਭਾਵ ਹੈ। ਇਸ ਲਈ ਅਮਰੀਕਾ ਵਿਦੇਸ਼ਾਂ `ਚ ਆਪਣੀ ਰਣਨੀਤਕ ਸਥਿਤੀ ਮਜਬੂਤ ਕਰਨ ਲਈ
Read Full Story

ਅਫਗਾਨਿਸਤਾਨ 'ਚ ਨਾਟੋ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 2 ਜ਼ਖਮੀ

Thursday, July 19, 2012

ਕਾਬੁਲ, ਨਾਟੋ ਦਾ ਇਕ ਹੈਲੀਕਾਪਟਰ ਅੱਜ ਪੱਛਮੀ ਅਫਗਾਨਿਸਤਾਨ `ਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ `ਚ ਅਮਰੀਕੀ ਗਠਬੰਧਨ ਫੌਜੀ ਦਸਤੇ ਦੇ 2 ਫੋਜੀ ਜ਼ਖਮੀ ਹੋ ਗਏ। ਨਾਟੋ ਨੇ ਇਸ ਬਾਰੇ `ਚ ਸਿਰਫ ਐਨੀ ਹੀ ਜਾਣਕਾਰੀ ਦਿੱਤੀ ਹੈ। ਇਹ ਹੈਲੀਕਾਪਟਰ ਹੋਰ ਇਲਾਕਿਆਂ ਦੇ ਮੁਕਾਬਲੇ ਇਕ ਸ਼ਾਂਤ ਇਲਾਕੇ `ਚ ਹਾਦਸੇ ਦਾ ਸ਼ਿਕਾਰ ਹੋਇਆ। ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਹੋਰ ਘਟਨਾ `ਚ ਦੱਖਣ `ਚ ਇਕ ਅੱਤਵਾਦੀ ਹਮਲੇ `ਚ ਇਕ ਫੌਜੀ ਮਾਰਿਆ ਗਿਆ ਹੈ। ਫੌਜੀ ਦੀ ਪਛਾਣ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ
Read Full Story

ਪਾਕਿ 'ਚ ਅਧਿਕਾਰਿਕ ਬੈਠਕਾਂ ਦੌਰਾਨ ਮੋਬਾਈਲਾਂ 'ਤੇ ਪਾਬੰਦੀ

Thursday, July 19, 2012

ਇਸਲਾਮਾਬਾਦ, ਪਾਕਿਸਤਾਨ ਸਰਕਾਰ ਨੇ ਜਾਣਕਾਰੀ ਲੀਕ ਹੋਣ ਦੇ ਡਰ ਨਾਲ ਅਧਿਕਾਰਿਕ ਬੈਠਕਾਂ ਦੌਰਾਨ ਮੋਬਾਈਲ ਫੋਨ ਦੇ ਇਸਤੇਮਾਲ `ਤੇ ਪਾਬੰਦੀ ਲਗਾ ਦਿੱਤੀ ਹੈ। ਅਖਬਾਰ `ਡਾਨ` ਮੁਤਾਬਿਕ ਰਾਸ਼ਟਰੀ ਦੂਰਸੰਚਾਰ ਅਤੇ ਸੂਚਨਾ ਟੈਕਨਾਲੋਜੀ ਸੁਰੱਖਿਆ ਬੋਰਡ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੀਨੀਅਰ ਅਧਿਕਾਰੀਆਂ ਵਲੋਂ ਮੋਬਾਈਲ ਫੋਨ ਨੂੰ ਧਿਆਨਪੂਰਵਕ ਸੰਭਾਲ ਕੇ ਨਹੀਂ ਰੱਖਿਆ ਜਾਂਦਾ ਤਾਂ ਇਨ੍ਹਾਂ ਦੀ ਵਰਤੋਂ ਸ਼ੱਕੀ ਉਦੇਸ਼ਾਂ ਲਈ ਹੋ ਸਕਦੀ
Read Full Story

Powered by Arash Info Corpopration