Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਰਿਸ਼ਵਤ ਲੈਣ ਦੇ ਦੋਸ਼

Friday, January 17, 2014

ਇਸਲਾਮਾਬਾਦ, ਪਾਕਿਸਤਾਨ ਦੀ ਇਕ ਅਦਾਲਤ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜਾ ਪਰਵੇਜ਼ ਅਸ਼ਰਫ ਅਤੇ ਛੇ ਹੋਰ ਲੋਕਾਂ ਦੇ ਖਿਲਾਫ 22 ਅਰਬ ਦੇ ਰੈਂਟਲ ਪਾਵਰ ਘਪਲੇ ਦੇ ਦੋਸ਼ ਤੈਅ ਕੀਤੇ ਗਏ ਹਨ। ਸਾਬਕਾ ਜਲ ਅਤੇ ਬਿਜਲੀ ਦੇ ਸੰਘੀ ਮੰਤਰੀ ਸਮੇਤ ਸਾਰੇ ਦੋਸ਼ੀਆਂ ਨੇ ਜਵਾਬਦੇਹੀ ਅਦਾਲਤ ਦੇ ਸਾਹਮਣੇ ਦੋਸ਼ਾਂ ਤੋਂ ਇਨਕਾਰ ਕੀਤਾ। ਸੁਣਵਾਈ ਕਰ ਰਹੀ ਬੈਂਚ ਨੇ ਰਾਸ਼ਟਰੀ ਜਵਾਬਦੇਹੀ ਬਿਊਰੋ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਵਿਚ ਸਾਰੇ ਸਬੂਤ ਪੇਸ਼ ਕਰਨ ਨੂੰ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 4 ਫਰਵਰੀ ਨੂੰ ਹੋਵੇਗੀ। ਸੁਣਵਾਈ ਤੋਂ ਬਾਅਦ ਮੀਡੀਆ ਦੇ ਸਾਹਮਣੇ
Read Full Story

ਕੰਪਨੀਆਂ ਨੇ ਮੁਲਕ ਚ 80 ਲੱਖ ਨਵੀਂਆਂ ਨੌਕਰੀਆਂ ਕੱਢੀਆਂ: ਓਬਾਮਾ

Thursday, January 16, 2014

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਸਰਕਾਰ ਦੀਆਂ ਨਵੀਂਆਂ ਆਰਥਿਕ ਨੀਤੀਆਂ ਦੀ ਮਦਦ ਨਾਲ ਮੁਲਕ ਚ ਕੰਪਨੀਆਂ ਨੇ 80 ਲੱਖ ਤੋਂ ਵੱਧ ਨਵੀਂਆਂ ਨੌਕਰੀਆਂ ਪੈਦਾ ਕੀਤੀਆਂ ਹਨ। ਓਬਾਮਾ ਨੇ ਵਾਈਟ ਹਾਊਸ ਚ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਸਾਡੇ ਨਿਵੇਸ਼ ਨਾਲ ਨਵੀਂਆਂ ਤਕਨਾਲੋਜੀਆਂ ਨੂੰ ਲਿਆਉਣ, ਜ਼ਿਆਦਾ ਵਾਜ੍ਹਬ ਊਰਜਾ ਲਿਆਉਣ ਆਦੀ ਚ ਮਦਦ ਮਿਲੀ ਹੈ ਜਿਸ ਨਾਲ ਅਮਰੀਕਾ ਨਿਵੇਸ਼ਕਾਂ ਲਈ ਹੁਣ ਹੋਰ ਜ਼ਿਆਦਾ ਆਕਰਸ਼ਕ ਹੋ ਗਿਆ ਹੈ। ਇਸ ਤੋਂ ਇਲਾਵਾ ਨਿਰਮਾਣ ਖੇਤਰ ਚ ਤੇਜ਼ੀ ਆ ਰਹੀ ਹੈ ਜਿਸ ਚ ਮੁੱਖ ਯੋਗਦਾਨ ਵਾਹਨ ਉਦਯੋਗ ਦਾ ਹੈ। ਓਬਾਮਾ ਨੇ
Read Full Story

ਸਵਾਤ ਘਾਟੀ ਚ ਫੌਜੀ ਛਾਉਣੀ ਸਥਾਪਿਤ ਕੀਤੀ ਜਾਵੇਗੀ : ਸ਼ਰੀਫ

Thursday, January 16, 2014

ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅਸ਼ਾਂਤ ਸਵਾਤ ਘਾਟੀ ਚ ਇਕ ਸਥਾਈ ਫੌਜੀ ਕੈਂਪ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ, ਜਿਥੇ ਤਾਲਿਬਾਨੀ ਅੱਤਵਾਦੀਆਂ ਨੇ ਸਕੂਲੀ ਲੜਕੀ ਮਲਾਲਾ ਯੂਸੁਫਜ਼ਈ ਦੇ ਸਿਰ ਤੇ ਗੋਲੀ ਮਾਰ ਦਿੱਤੀ ਸੀ। ਪਾਕਿਸਤਾਨ ਦਾ ਇਹ ਖੂਬਸੂਰਤ ਉੱਤਰੀ ਪੱਛਮੀ ਜ਼ਿਲਾ ਸਰਕਾਰੀ ਕੰਟਰੋਲ ਤੋਂ ਖਿਸਕ ਜਾਣ ਤੋਂ ਬਾਅਦ ਤਾਲਿਬਾਨੀ ਅੱਤਵਾਦੀਆਂ ਦੇ ਕਬਜ਼ੇ ਚ ਚਲਾ ਗਿਆ ਸੀ। ਸਾਲ 2007 ਚ ਖੇਤਰ ਚ ਕਬਜ਼ੇ ਤੋਂ ਬਾਅਦ ਤਾਲਿਬਾਨੀ ਅੱਤਵਾਦੀਆਂ ਨੇ ਇਥੇ ਕਤਲੇਆਮ, ਹਿੰਸਾ ਅਤੇ ਸਕੂਲੀ ਵਿਦਿਆਰਥੀਆਂ ਤੇ ਹਮਲਿਆਂ ਦਾ ਸਿਲਸਿਲਾ ਸ਼ੁਰੂ ਕਰ
Read Full Story

ਧਾਰਮਿਕ ਵਿਭਿੰਨਤਾ ਨਾਲ ਸਾਡਾ ਸੱਭਿਆਚਾਰ ਖੁਸ਼ਹਾਲ ਬਣਿਆ ਹੈ : ਓਬਾਮਾ

Thursday, January 16, 2014

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਦੀ ਧਾਰਮਿਕ ਵਿਭਿੰਨਤਾ ਨੇ ਦੇਸ਼ ਦੇ ਸੱਭਿਆਚਾਰ ਨੂੰ ਖੁਸ਼ਹਾਲ ਬਣਾਇਆ ਹੈ। ਓਬਾਮਾ ਨੇ 16 ਜਨਵਰੀ ਨੂੰ ਧਾਰਮਿਕ ਆਜ਼ਾਦੀ ਦਿਵਸ ਦੇ ਰੂਪ ਚ ਐਲਾਨ ਕਰਦੇ ਹੋਏ ਕਿਹਾ ਅਮਰੀਕਾ ਚ ਸਾਰੇ ਧਰਮਾਂ ਦੇ ਲੋਕਾਂ ਦਾ ਸੁਆਗਤ ਹੈ ਅਤੇ ਅਜਿਹੇ ਲੋਕਾਂ ਨੂੰ ਵੀ ਅਮਰੀਕਾ ਨੇ ਗਲੇ ਲਗਾਇਆ ਹੈ, ਜਿੰਨ੍ਹਾਂ ਦਾ ਕਿਸੇ ਧਰਮ ਚ ਵਿਸ਼ਵਾਸ ਨਹੀਂ ਹੈ। ਅਮਰੀਕਾ ਚ ਈਸਾਈ ਅਤੇ ਯਾਹੂਦੀ, ਮੁਸਲਿਮ ਅਤੇ ਹਿੰਦੂ, ਬੁੱਧ ਅਤੇ ਸਿੱਖ, ਨਾਸਤਕ ਅਤੇ ਆਸਤਕ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਧਾਰਮਿਕ ਵਿਭਿੰਨਤਾ ਨੇ
Read Full Story

ਰਾਸ਼ਟਰੀ ਸੁਰੱਖਿਆ ਜਾਣਕਾਰੀ ਲੀਕ ਹੋਣ ਦੇ ਮੁੱਦੇ ਤੇ ਓਬਾਮਾ ਦੇਣਗੇ ਭਾਸ਼ਣ

Wednesday, January 15, 2014

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਕੌਮੀ ਸੁਰੱਖਿਆ ਜਾਣਕਾਰੀ ਲੀਕ ਹੋਣ ਦੇ ਮਾਮਲੇ ਚ ਆਪਣੇ ਪ੍ਰਸ਼ਾਸਨ ਵੱਲੋਂ ਹਾਲ ਹੀ ਚ ਕੀਤੀ ਗਈ ਸਮੀਖਿਆ ਦੇ ਨਤੀਜਿਆਂ ਤੇ ਸ਼ੁੱਕਰਵਾਰ ਨੂੰ ਭਾਸ਼ਣ ਦੇਣਗੇ। ਇਸ ਮਾਮਲੇ ਚ ਗੁਪਤ ਟੈਲੀਫ਼ੋਨ ਅਤੇ ਇੰਟਰਨੈੱਟ ਨਿਗਰਾਨੀ ਪ੍ਰੋਗਰਾਮ ਦਾ ਖੁਲਾਸਾ ਹੋਇਆ ਸੀ। ਇਹ ਪੁੱਛੇ ਜਾਣ ਤੇ ਕਿ ਕੀ ਕੌਮੀ ਸੁਰੱਖਿਆ ਪ੍ਰਸ਼ਾਸਨ ਤੇ ਸਮੀਖਿਆ ਪੂਰੀ ਹੋ ਚੁੱਕੀ ਹੈ, ਓਬਾਮਾ ਨੇ ਕਿਹਾ ਅਸਲ ਚ ਇਹ ਪੂਰੀ ਹੋ ਰਹੀ ਹੈ। ਇਸ ਲਈ ਮੈਂ ਬਹੁਤ ਜਲਦ ਹੀ ਉਸ ਬਾਰੇ ਥੋੜ੍ਹਾ ਬਹੁਤ ਕਹਾਂਗਾ। ਮੀਡੀਆ ਦੀਆਂ ਖ਼ਬਰਾਂ ਚ ਕਿਹਾ ਗਿਆ ਹੈ ਕਿ ਓਬਾਮਾ
Read Full Story

ਦੁਖ ਹੈ ਕਿ ਭਾਰਤ ਨੇ ਸਾਡੇ ਅਮਰੀਕੀ ਡਿਪਲੋਮੈਟ ਨੂੰ ਕੱਢਿਆ : ਅਮਰੀਕਾ

Saturday, January 11, 2014

ਵਾਸ਼ਿੰਗਟਨ, ਅਮਰੀਕਾ ਨੇ ਭਾਰਤੀ ਡਿਪਲੋਮੈਟ ਦੇਵਯਾਨੀ ਖੋਬਰਾਗੜੇ ਖਿਲਾਫ ਦੋਸ਼ ਲਾਏ ਜਾਣ ਅਤੇ ਉਨ੍ਹਾਂ ਨੂੰ ਅਮਰੀਕਾ ਛੱਡਣ ਲਈ ਕਹੇ ਜਾਣ ਤੋਂ ਬਾਅਦ ਭਾਰਤ ਵਲੋਂ ਜਵਾਬੀ ਕਾਰਵਾਈ ਕਰਦੇ ਹੋਏ ਅਮਰੀਕੀ ਡਿਪਲੋਮੈਟ ਨੂੰ ਭਾਰਤ ਤੋਂ ਕੱਢੇ ਜਾਣ ਦੀ ਘਟਨਾ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੀ ਮਹਿਲਾ ਬੁਲਾਰਣ ਜੇਨ ਪਸਾਕੀ ਨੇ ਕਿਹਾ, ਸਾਨੂੰ ਇਸ ਗੱਲ ਦਾ ਬਹੁਤ ਦੁਖ ਹੈ ਕਿ ਭਾਰਤ ਸਰਕਾਰ ਨੇ ਸਾਡੇ ਇਕ ਡਿਪਲੋਮੈਟ ਨੂੰ ਭਾਰਤ ਤੋਂ ਕੱਢਣਾ ਜ਼ਰੂਰੀ ਸਮਝਿਆ। ਸਾਕੀ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਦੇ ਕਹਿਣ ਤੇ
Read Full Story

ਦੇਵਯਾਨੀ ਨੂੰ ਨਹੀਂ ਹੈ ਹੁਣ ਕੋਈ ਡਿਪਲੋਮੈਟ ਛੂਟ, ਹੋ ਸਕਦੀ ਹੈ ਗ੍ਰਿਫਤਾਰੀ

Saturday, January 11, 2014

ਵਾਸ਼ਿੰਗਟਨ, ਅਮਰੀਕਾ ਨੇ ਕਿਹਾ ਕਿ ਨਵੇਂ ਦਿੱਲੀ ਪਰਤ ਗਈ ਸੀਨੀਅਰ ਭਾਰਤੀ ਡਿਪਲੋਮੈਟ ਦੇਵਯਾਨੀ ਖੋਬਰਾਗੜੇ ਨੂੰ ਹੁਣ ਕੋਈ ਡਿਪਲੋਮੈਟ ਛੂਟ ਨਹੀਂ ਹੈ ਅਤੇ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਜਾ ਸਕਦਾ ਹੈ। ਵਿਦੇਸ਼ ਵਿਭਾਗ ਦੀ ਬੁਲਾਰਨ ਜੇਨ ਪਸਾਕੀ ਨੇ ਕਿਹਾ ਕਿ ਵਿਦਾ ਹੋਣ ਤੋਂ ਪਹਿਲਾਂ ਉਸ ਨੇ ਅਤੇ ਭਾਰਤ ਸਰਕਾਰ ਨੂੰ ਦੱਸ ਦਿੱਤਾ ਗਿਆ ਸੀ ਕਿ ਉਸ ਨੂੰ ਅਮਰੀਕਾ ਮੁੜਨ ਦੀ ਇਜਾਜ਼ਤ ਨਹੀਂ ਹੈ। ਭਵਿੱਖ ਚ ਉਸ ਨੂੰ ਨਿਯਮਿਤ ਵੀਜ਼ਾ ਜਾਰੀ ਕਰਨ ਤੋਂ ਰੋਕਣ ਲਈ ਉਸ ਦਾ ਨਾਂ ਵੀਜ਼ਾ ਅਤੇ ਇਮੀਗ੍ਰੇਸ਼ਨ ਲੂਕ ਆਊਟ ਸਿਸਟਮ ਚ ਪਾ ਦਿੱਤਾ ਜਾਵੇਗਾ ਅਤੇ ਉਸ ਦੀ
Read Full Story

ਭਾਰਤ ਅਤੇ ਅਮਰੀਕਾ ਦੇ ਮਜ਼ਬੂਤ ਰਿਸ਼ਤਿਆਂ ਦੇ ਹਮਾਇਤੀ ਹਨ ਓਬਾਮਾ

Friday, January 10, 2014

ਵਾਸ਼ਿੰਗਟਨ, ਭਾਰਤੀ ਡਿਪਲੋਮੈਟ ਦੀ ਗ੍ਰਿਫਤਾਰੀ ਨਾਲ ਦੋਹਾਂ ਦੇਸ਼ਾਂ ਦਰਮਿਆਨ ਆਏ ਤਣਾਅ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੋਹਾਂ ਦੇਸ਼ਾਂ ਦੇ ਮਜ਼ਬੂਤ ਰਿਸ਼ਤਿਆਂ ਦੇ ਹਮਾਇਤੀ ਹਨ। ਓਬਾਮਾ ਦਾ ਮੰਨਣਾ ਹੈ ਕਿ ਅਮਰੀਕਾ ਦੇ ਭਾਰਤ ਨਾਲ ਰਿਸ਼ਤੇ ਮਹੱਤਵਪੂਰਨ ਹਨ ਅਤੇ ਇਨ੍ਹਾਂ ਨੂੰ ਅੱਗੇ ਹੋਰ ਮਜ਼ਬੂਤ ਬਣਾਇਆ ਜਾਣਾ ਚਾਹੀਦਾ ਹੈ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇ. ਕਾਰਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ ਭਾਰਤ ਨਾਲ ਸੱਭਿਆਚਾਰ, ਸਿਆਸੀ ਅਤੇ ਆਰਥਿਕ ਤੌਰ ਤੇ ਜੁੜਿਆ ਹੈ ਅਤੇ ਅਮਰੀਕੀ ਰਾਸ਼ਟਰਪਤੀ ਦਾ ਮੰਨਣਾ ਹੈ ਕਿ ਇਨ੍ਹਾਂ
Read Full Story

ਪ੍ਰਮਾਣੂੰ ਸਮੱਗਰੀ ਸੁਰੱਖਿਆ ਮਾਮਲੇ ਚ ਭਾਰਤ ਦਾ ਸਥਾਨ ਪਾਕਿਸਤਾਨ ਅਤੇ ਚੀਨ ਤੋਂ ਹੇਠਾਂ

Thursday, January 9, 2014

ਵਾਸ਼ਿੰਗਟਨ, ਵਿਸ਼ਵ ਚ ਪ੍ਰਮਾਣੂੰ ਸਮੱਗਰੀ ਦੀ ਕਮਜ਼ੋਰ ਸੁਰੱਖਿਆ ਵਾਲੇ ਦੇਸ਼ਾਂ ਦੀ ਇਕ ਸੂਚੀ ਚ ਭਾਰਤ ਨੂੰ ਉਸਦੇ ਪ੍ਰਮਾਣੂੰ ਸੰਪੰਨ ਗੁਆਂਢੀ ਦੇਸ਼ ਪਾਕਿਸਤਾਨ ਅਤੇ ਚੀਨ ਤੋਂ ਵੀ ਹੇਠਾਂ ਰੱਖਿਆ ਗਿਆ ਹੈ। ਖਬਰਾਂ ਅਨੁਸਾਰ ਭਾਰਤ ਨੂੰ ਹਥਿਆਰਾਂ ਚ ਇਸਤੇਮਾਲ ਕੀਤੀ ਜਾਣ ਵਾਲੀ ਪ੍ਰਮਾਣੂੰ ਸਮੱਗਰੀ ਵਾਲੇ 25 ਦੇਸ਼ਾਂ ਚ 23ਵੇਂ ਸਥਾਨ ਤੇ ਰੱਖਿਆ ਗਿਆ ਹੈ। ਭਾਰਤ ਨੂੰ 100 ਅੰਕਾਂ ਚੋਂ 41 ਅੰਕ ਮਿਲੇ। 2012 ਚ ਮਿਲੇ ਅੰਕਾਂ ਦੇ ਹਿਸਾਬ ਨਾਲ ਇਸ ਚ ਇਕ ਅੰਕ ਦਾ ਸੁਧਾਰ ਹੋਇਆ ਹੈ। ਚੀਨ ਨੂੰ 64 ਅੰਕ ਮਿਲੇ ਅਤੇ ਉਹ 20ਵੇਂ ਸਥਾਨ ਤੇ ਹੈ ਜਦੋਂਕਿ ਪਾਕਿਸਤਾਨ 46 ਅੰਕਾਂ ਦੇ ਨਾਲ 22ਵੇਂ
Read Full Story

ਦੇਵਯਾਨੀ ਮਾਮਲੇ ਦੀ ਸ਼ੁਰੂਆਤੀ ਸੁਣਵਾਈ ਅੱਗੇ ਨਹੀਂ ਵਧਾਈ ਜਾਵੇਗੀ: ਜੱਜ

Thursday, January 9, 2014

ਨਿਊਯਾਰਕ, ਅਮਰੀਕਾ ਦੀ ਇਕ ਸੰਘੀ ਅਦਾਲਤ ਦੀ ਜੱਜ ਨੇ ਦੇਵਯਾਨੀ ਮਾਮਲੇ ਦੀ ਸੁਣਵਾਈ ਦੀ ਤਰੀਕ 13 ਜਨਵਰੀ ਤੋਂ ਵਧਾਏ ਜਾਣ ਦੀ ਦੇਵਯਾਨੀ ਦੀ ਅਪੀਲ ਨੂੰ ਨਾਮਨਜ਼ੂਰ ਕਰ ਦਿੱਤਾ ਹੈ। ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੀ ਮੈਜਿਸਟ੍ਰੇਟ ਦੀ ਜੱਜ ਸਾਰਾਹ ਨੈਟਬਰਨ ਨੇ ਕਿਹਾ ਕਿ ਤਰੀਕ ਅੱਗੇ ਵਧਾਏ ਜਾਣ ਨਾਲ ਦੇਵਯਾਨੀ ਨੂੰ ਇਸ ਮਾਮਲੇ ਦੇ ਹੱਲ ਲਈ ਆਪਣੇ ਅਤੇ ਸਰਕਾਰ ਦਰਮਿਆਨ ਵਾਰਤਾ ਨੂੰ ਲੈ ਕੇ ਜੋ ਰਾਹਤ ਚਾਹੀਦੀ ਹੈ ਉਹ ਨਹੀਂ ਮਿਲੇਗੀ। ਜਸਟਿਸ ਨੇ ਹੁਕਮ ਦਿੰਦੇ ਹੋਏ ਕਿਹਾ ਕਿ ਮੁਲਜ਼ਮ ਦੀ ਗ੍ਰਿਫਤਾਰੀ ਜਾਂ ਇਸ ਤਰ੍ਹਾਂ ਦੇ ਦੋਸ਼ਾਂ ਦੇ ਸਿਲਸਿਲੇ ਵਿਚ ਸੰਮਨ
Read Full Story

ਅਮਰੀਕਾ ਨੂੰ ਦੇਵਯਾਨੀ ਮੁੱਦੇ ਦਾ ਹੱਲ ਨਿਕਲਣ ਦੀ ਉਮੀਦ

Tuesday, January 7, 2014

ਵਾਸ਼ਿੰਗਟਨ, ਅਮਰੀਕਾ ਨੇ ਭਾਰਤੀ ਡਿਪਲੋਮੈਟ ਦੇਵਯਾਨੀ ਦੀ ਗ੍ਰਿਫਤਾਰੀ ਨਾਲ ਸੰਬੰਧਤ ਮੁੱਦੇ ਦੇ ਹੱਲ ਦੀ ਉਮੀਦ ਪ੍ਰਗਟਾਈ ਹੈ। ਅਮਰੀਕੀ ਵਿਦੇਸ਼ ਵਿਭਾਗ ਦੀ ਉਪ ਬੁਲਾਰਣ ਮੈਰੀ ਹਰਫ ਨੇ ਕਿਹਾ ਕਿ ਆਪਣੇ ਅਮਰੀਕਾ ਨੂੰ ਇਸ ਮੁੱਦੇ ਦੇ ਸੁਲਝਣ ਦੀ ਉਮੀਦ ਹੈ। ਭਾਰਤ ਵੱਲੋਂ ਇਸ ਮਾਮਲੇ ਤੇ ਸਖਤ ਰੁਖ ਅਪਣਾਏ ਜਾਣ ਤੋਂ ਬਾਅਦ ਅਮਰੀਕਾ ਦੀ ਇਹ ਪ੍ਰਤੀਕਿਰਿਆ ਸਾਹਮਣੇ ਆਈ ਹੈ। ਭਾਰਤ ਚ ਅਮਰੀਕੀ ਮਾਮਲਿਆਂ ਦੇ ਸੰਯੁਕਤ ਸਕੱਤਰ ਵਿਕਰਮ ਦੁਰਈਸਵਾਮੀ ਨੇ ਅਮਰੀਕੀ ਰਾਜਦੂਤ ਨੈਨਸੀ ਪਾਵੇਲ ਨੂੰ ਸੋਮਵਾਰ ਨੂੰ ਨਵੀਂ ਦਿੱਲੀ ਵਿਚ ਇਸ ਮਾਮਲੇ ਤੇ ਭਾਰਤ ਦੇ ਸਖਤ ਰੁਖ ਤੋਂ
Read Full Story

ਦੇਵਯਾਨੀ ਮਾਮਲਾ : ਭਾਰਤ ਅਤੇ ਅਮਰੀਕਾ ਦੋਵਾਂ ਕੋਲੋਂ ਹੋਈ ਫੈਸਲਾ ਲੈਣ ਚ ਗਲਤੀ

Friday, January 3, 2014

ਵਾਸ਼ਿੰਗਟਨ, ਓਬਾਮਾ ਪ੍ਰਸ਼ਾਸਨ ਦੇ ਇਕ ਸਾਬਕਾ ਉੱਚ ਅਧਿਕਾਰੀ ਨੇ ਕਿਹਾ ਹੈ ਕਿ ਵੀਜ਼ਾ ਧੋਖਾਬਾਜ਼ੀ ਦੇ ਦੋਸ਼ਾਂ ਵਿਚ ਭਾਰਤੀ ਡਿਪਲੋਮੈਟ ਦੇਵਯਾਨੀ ਖੋਬਰਾਗੜੇ ਦੀ ਗ੍ਰਿਫਤਾਰੀ ਨੂੰ ਅਮਰੀਕਾ ਵਲੋਂ ਵਾਰ-ਵਾਰ ਇਕਲੌਤੀ ਘਟਨਾ ਦੱਸਣਾ ਅਤੇ ਭਾਰਤ ਨਾਲ ਦੋਪੱਖੀ ਸੰਬੰਧਾਂ ਤੇ ਇਸਦਾ ਅਸਰ ਨਾ ਪੈਣ ਦੀ ਗੱਲ ਕਹਿਣਾ, ਸੋਚ ਸਮਝ ਕੇ ਦਿੱਤਾ ਗਿਆ ਬਿਆਨ ਹੈ। ਵਿਦੇਸ਼ ਵਿਭਾਗ ਦੇ ਸਾਬਕਾ ਬੁਲਾਰੇ ਪੀ. ਜੇ. ਕਰਾਉਲੇ ਨੇ ਕਿਹਾ, ਇਸ ਮਾਮਲੇ ਵਿਚ ਭਾਰਤ ਅਤੇ ਅਮਰੀਕਾ ਦੋਵਾਂ ਧਿਰਾਂ ਵਲੋਂ ਗਲਤ ਫੈਸਲੇ ਲਏ
Read Full Story

ਬਿਜਲੀ ਉਤਪਾਦਨ ਲਈ 3 ਪ੍ਰਮਾਣੂ ਰਿਐਕਟਰ ਨੂੰ ਚਾਲੂ ਕਰੇਗਾ: ਦੱ. ਕੋਰੀਆ

Friday, January 3, 2014

ਸੋਲ, ਦੱਖਣੀ ਕੋਰੀਆ ਨੇ ਸਰਦੀਆਂ ਦੌਰਾਨ ਵੱਧਦੀ ਬਿਜਲੀ ਦੀ ਖਪਤ ਨੂੰ ਪੂਰਾ ਕਰਨ ਲਈ ਆਪਣੇ ਬੰਦ ਪਏ ਤਿੰਨ ਪ੍ਰਮਾਣੂ ਰਿਐਕਟਰ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਰਿਐਕਟਰਾਂ ਚ ਉਪਯੋਗ ਹੋਣ ਵਾਲੇ ਖਾਸ ਪ੍ਰਕਾਰ ਦੇ ਕੇਬਲ ਤਾਰ ਨੂੰ ਲਾਉਣ ਸਬੰਧੀ ਬੇਨਿਯਮੀਆਂ ਦੀਆਂ ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ ਨਾਭਕੀ ਸੁਰੱਖਿਆ ਅਤੇ ਸੁਰੱਖਿਆ ਕਮੇਟੀ ਨੇ ਇਨ੍ਹਾਂ ਰਿਐਕਟਰਾਂ ਨੂੰ ਅਗਲੇ ਹੁਕਮ ਤੱਕ ਰੋਕ ਦਿੱਤਾ ਸੀ। ਦੱਖਣੀ ਕੋਰੀਆ ਚ ਸਰਦੀਆਂ ਦੌਰਾਨ ਬਿਜਲੀ ਦੀ ਵਿਆਪਕ ਖਪਤ ਹੁੰਦੀ ਹੈ। ਦੇਸ਼ ਚ ਬਿਜਲੀ ਉਤਪਾਦਨ ਕਰਨ ਲਈ 23 ਰਿਐਕਟਰ ਦਾ
Read Full Story

ਈਰਾਨ ਦੇ ਪ੍ਰਮਾਣੂੰ ਸਮਝੌਤੇ ਨੂੰ ਲਾਗੂ ਕਰਨ ਦੀ ਤਰੀਕ ਤੈਅ

Thursday, January 2, 2014

ਤਹਿਰਾਨ, ਈਰਾਨ ਅਤੇ ਛੇ ਵਿਸ਼ਵ ਸ਼ਕਤੀਆਂ ਦੇ ਮਾਹਿਰਾਂ ਨੇ ਈਰਾਨ ਦੇ ਪ੍ਰਮਾਣੂੰ ਪ੍ਰੋਗਰਾਮ ਨਾਲ ਜੁੜੇ ਜੇਨੇਵਾ ਦੇ ਸਮਝੌਤੇ ਨੂੰ ਲਾਗੂ ਕਰਨ ਲਈ 20 ਜਨਵਰੀ ਦੀ ਤਰੀਕ ਮਿੱਥੀ ਹੈ। ਈਰਾਨੀ ਮਾਹਿਰ ਦਲ ਦੇ ਮੁਖੀ ਹਾਮਿਦ ਬਾਈਦੀਨੇਜਾਦ ਨੇ ਬੁੱਧਵਾਰ ਨੂੰ ਕਿਹਾ ਕਿ ਮੁੱਖ ਪ੍ਰਸਤਾਵਾਂ ਚੋਂ ਇਕ 20 ਜਨਵਰੀ ਨੂੰ ਲਾਗੂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤਰੀਕ ਨੂੰ ਲੈ ਕੇ ਸਿਧਾਂਤਕ ਰੂਪ ਨਾਲ ਸਹਿਮਤੀ ਬਣ ਗਈ ਹੈ, ਜਿਸ ਨਾਲ ਰਾਜਨੇਤਾਵਾਂ ਨੂੰ ਮਨਜ਼ੂਰੀ ਮਿਲਣੀ ਅਜੇ ਬਾਕੀ ਹੈ। ਇਸ ਤੋਂ ਪਹਿਲਾਂ ਬਾਈਦੀਨੇਜਾਦ ਨੇ ਕਿਹਾ ਸੀ ਕਿ ਸਮਝੌਤਾ ਜਨਵਰੀ ਦੇ ਆਖੀਰ ਚ ਲਾਗੂ
Read Full Story

ਮੁਸ਼ੱਰਫ ਨੇ ਆਪਣਾ ਕਾਰਜਕਾਲ ਵਧੀਆ ਹੋਣ ਦਾ ਦਾਅਵਾ ਕੀਤਾ

Wednesday, January 1, 2014

ਇਸਲਾਮਾਬਾਦ, ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ੱਰਫ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਸ਼ਾਸਨਕਾਲ ਚ ਦੇਸ਼ ਦੀ ਹਾਲਤ ਵਧੀਆ ਸੀ ਅਤੇ ਉਨ੍ਹਾਂ ਨੇ ਜਦੋਂ ਆਪਣਾ ਕਾਰਜਕਾਲ ਛੱਡਿਆ ਸੀ ਉਦੋਂ 1 ਡਾਲਰ 61 ਰੁਪਏ ਦਾ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਸਥਿਤੀ ਵਿਗੜ ਗਈ ਹੈ ਅਤੇ ਹਰ ਰੋਜ਼ ਇਸ ਚ ਗਿਰਾਵਟ ਆ ਰਹੀ ਹੈ। ਸਾਬਕਾ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਸ਼ਾਸਨਕਾਲ ਚ ਦੇਸ਼ਹਿੱਤ ਨੂੰ ਸਭ ਤੋਂ ਉਪਰ ਰੱਖਿਆ ਅਤੇ ਉਹ ਸਮਾਂ ਇਸ ਦੇਸ਼ ਦਾ ਸੁਨਹਿਰਾ ਯੁੱਗ ਸੀ। ਉਨ੍ਹਾਂ ਨੇ ਅਪਰਾਧਕ ਮਾਮਲਿਆਂ ਚ ਜ਼ਮਾਨਤ ਮਿਲਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੇ
Read Full Story

ਅਮਨ-ਅਮਾਨ ਨਾਲ ਸੱਤਾ ਪਰਿਵਰਤਨ ਕਰਕੇ ਪਾਕਿਸਤਾਨ ਨੇ ਰਚਿਆ ਇਤਿਹਾਸ

Wednesday, January 1, 2014

ਨਵੀਂ ਦਿੱਲੀਜਲੰਧਰ, ਪਾਕਿਸਤਾਨ ਨੇ ਬੀਤੇ ਸਾਲ ਵਿਚ ਲੋਕਤੰਤਰਕ ਢੰਗ ਨਾਲ ਸੱਤਾ ਪਰਿਵਰਤਨ ਅਤੇ ਭਾਰਤ ਦੇ ਨਾਲ ਸ਼ਾਂਤੀਵਾਰਤਾ ਸ਼ੁਰੂ ਕਰਕੇ ਨਵੇਂ ਯੁੱਗ ਵੱਲ ਕਦਮ ਵਧਾਇਆ। ਅਕਸਰ ਜਾਤੀਗਤ ਹਿੰਸਾ ਅਤੇ ਤਖਤਾਪਲਟ ਦਾ ਸਾਹਮਣਾ ਕਰਨ ਵਾਲੇ ਪਾਕਿਸਤਾਨ ਨੇ ਬੀਤੇ ਸਾਲ ਵਿਚ ਚੁਣੀ ਹੋਈ ਸਰਕਾਰ ਦੇ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਕੇ ਲੋਕਤੰਤਰਕ ਅਤੇ ਸ਼ਾਂਤੀਪੂਰਵਕ ਢੰਗ ਨਾਲ ਸੱਤਾ ਪਰਿਵਰਤਨ ਕਰ ਕੇ ਇਤਿਹਾਸ ਰਚ ਦਿੱਤਾ। ਸਾਲ 2013 ਪਾਕਿਸਤਾਨ ਦੇ ਇਤਿਹਾਸ਼ ਵਿਚ ਕਾਫੀ ਮਾਇਨੇ ਰੱਖਦਾ ਹੈ ਜਦੋਂ ਇਕ ਚੁਣੀ ਹੋਈ ਸਰਕਾਰ ਨੇ ਪੰਜ ਸਾਲ ਪੂਰੇ ਕੀਤੇ ਅਤੇ ਲੋਕਤੰਤਰਕ
Read Full Story

ਦੇਵਿਆਨੀ ਮਾਮਲਾ : ਭਾਰਤ ਤੋਂ ਮੁਆਫੀ ਨਹੀਂ ਮੰਗੇਗਾ ਅਮਰੀਕਾ, ਮੁਕਦੱਮੇ ਨੂੰ ਅੱਗੇ ਵਧਾਇਆ ਜਾਵੇਗਾ

Tuesday, December 31, 2013

ਨਿਊਯਾਰਕ, ਅਮਰੀਕਾ ਵੀਜ਼ਾ ਸੰਬੰਧੀ ਧੋਖਾਧੜੀ ਦੇ ਮਾਮਲੇ ਚ ਮੁਲਜ਼ਮ ਭਾਰਤੀ ਡਿਪਲੋਮੈਟ ਦੇਵਿਆਨੀ ਖੋਬਰਾਗਡੇ ਖਿਲਾਫ ਮੁਕੱਦਮੇ ਦੀ ਪ੍ਰਕਿਰਿਆ ਨੂੰ ਅੱਗੇ ਵਧਾ ਰਿਹਾ ਹੈ ਅਤੇ ਉਸਦਾ ਮਾਮਲੇ ਨੂੰ ਵਾਪਸ ਲੈਣ ਦਾ ਕੋਈ ਇਰਾਦਾ ਨਹੀਂ ਹੈ। ਅਮਰੀਕੀ ਸੂਤਰਾਂ ਨੇ ਦੱਸਿਆ ਕਿ ਦੇਵਿਆਨੀ ਖਿਲਾਫ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਸੂਤਰਾਂ ਅਨੁਸਾਰ ਦੇਵਿਆਨੀ ਮਾਮਲੇ ਤੇ ਭਾਰਤ ਤੋਂ ਮੁਆਫੀ ਮੰਗਣ ਦਾ ਕੋਈ ਸਵਾਲ ਹੀ ਨਹੀਂ ਹੈ। ਪਿਛਲੀ 12 ਦਸੰਬਰ ਨੂੰ ਦੇਵਿਆਨੀ ਦੀ ਗ੍ਰਿਫਤਾਰੀ ਨੂੰ ਲੈ ਕੇ ਭਾਰਤ ਸਰਕਾਰ ਨੇ ਸਖ਼ਤ ਪ੍ਰਕਿਰਿਆ ਪ੍ਰਗਟਾਈ ਸੀ। ਭਾਰਤ ਸਰਕਾਰ ਨੇ
Read Full Story

ਦੇਵਯਾਨੀ ਮਾਮਲਾ : ਭਾਰਤ ਦੀ ਤਿੱਖੀ ਪ੍ਰਤੀਕਿਰਿਆ ਤੋਂ ਹੈਰਾਨ ਹੋਏ ਅਮਰੀਕੀ ਅਧਿਕਾਰੀ

Monday, December 30, 2013

ਵਾਸ਼ਿੰਗਟਨ, ਡਿਪਲੋਮੈਟ ਦੇਵਯਾਨੀ ਦੀ ਗ੍ਰਿਫਤਾਰੀ ਨੂੰ ਲੈ ਕੇ ਭਾਰਤ ਵਲੋਂ ਤਿੱਖਾ ਰੁਖ਼ ਅਪਣਾਏ ਜਾਣ ਕਾਰਨ ਅਮਰੀਕਾ ਨੂੰ ਉਨ੍ਹਾਂ ਖਾਮੀਆਂ ਤੇ ਵਿਚਾਰ ਕਰਨ ਲਈ ਮਜਬੂਰ ਹੋਣਾ ਪਿਆ ਹੈ ਜਿਨ੍ਹਾਂ ਕਾਰਨ ਭਾਰਤ ਨਾਲ ਵਿਵਾਦ ਖੜ੍ਹਾ ਹੋਇਆ ਅਤੇ ਦੋ-ਪਾਸੜ ਸੰਬੰਧਾਂ ਵਿਚ ਖਿਚਾਅ ਪੈਦਾ ਹੋਇਆ। ਵ੍ਹਾਈਟ ਹਾਊਸ ਦੀ ਕੌਮੀ ਸੁਰੱਖਿਆ ਕੌਂਸਲ, ਵਿਦੇਸ਼ ਵਿਭਾਗ, ਨਿਆਂ ਵਿਭਾਗ ਸਮੇਤ ਅਮਰੀਕਾ ਦੇ ਕਈ ਵਿਭਾਗ ਇਸ ਸਮੀਖਿਆ ਵਿਚ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਅੰਤਰ ਏਜੰਸੀ ਸਮੀਖਿਆ ਚੱਲ ਰਹੀ ਹੈ ਤਾਂ ਜੋ ਉਨ੍ਹਾਂ ਖਾਮਿਆਂ ਤੇ ਵਿਚਾਰ ਕੀਤਾ ਜਾ ਸਕੇ, ਜਿਨ੍ਹਾਂ ਕਾਰਨ
Read Full Story

ਪਾਕਿਸਤਾਨ ਗੁਆਂਢੀ ਦੇਸ਼ਾਂ ਨਾਲ ਚੰਗੇ ਸੰਬੰਧਾਂ ਦਾ ਚਾਹਵਾਨ: ਸ਼ਰੀਫ

Saturday, December 28, 2013

ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸ਼ੁੱਕਰਵਾਰ ਕਿਹਾ ਕਿ ਉਨ੍ਹਾਂ ਦਾ ਦੇਸ਼ ਸਾਰੇ ਗੁਆਂਢੀ ਦੇਸ਼ਾਂ ਨਾਲ ਚੰਗੇ ਸੰਬੰਧਾਂ ਦਾ ਚਾਹਵਾਨ ਹੈ। ਉਨ੍ਹਾਂ ਨੇ ਵਿਦੇਸ਼ ਮੰਤਰਾਲਾ ਦੇ ਨਵੇਂ ਬਲਾਕ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਕਿਸੇ ਵੀ ਦੇਸ਼ ਲਈ ਕੂਟਨੀਤੀ ਪਹਿਲਾਂ ਸੁਰੱਖਿਆ ਕਵਚ ਹੁੰਦੀ ਹੈ ਅਤੇ ਇਸ ਦੀ ਵਰਤੋਂ ਵਪਾਰ, ਵਿਧਾਨ ਅਤੇ ਆਪਸੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ। ਹੁਣ ਕੂਟਨੀਤੀ ਦਾ ਨਵਾਂ ਅਰਥ ਹੈ, ਜਿਸ ਦੇ ਅਨੁਸਾਰ ਡਿਪਲੋਮੈਟਾਂ ਨੂੰ ਸ਼ਾਂਤੀ ਲਈ ਉਤਸ਼ਾਹ ਦੇਣ ਚ ਆਪਣੀ ਮਹੱਤਵਪੂਰਨ ਭੂਮਿਕਾ
Read Full Story

ਨਰਿੰਦਰ ਮੋਦੀ ਦੀ ਵੀਜ਼ਾ ਤੇ ਅਮਰੀਕੀ ਨੀਤੀ ਚ ਕੋਈ ਤਬਦੀਲੀ ਨਹੀਂ: ਅਮਰੀਕਾ

Friday, December 27, 2013

ਵਾਸ਼ਿੰਗਟਨ, ਨਰਿੰਦਰ ਮੋਦੀ ਤੇ ਆਪਣੀ ਵੀਜ਼ਾ ਨੀਤੀ ਚ ਕਿਸੇ ਤਰ੍ਹਾਂ ਦੀ ਤਬਦੀਲੀ ਨਾ ਹੋਣ ਦੀ ਗੱਲ ਤੇ ਜ਼ੋਰ ਦਿੰਦੇ ਹੋਏ ਅਮਰੀਕਾ ਨੇ ਵੀਰਵਾਰ ਨੂੰ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵੀਜ਼ਾ ਲਈ ਅਰਜ਼ੀ ਕਰਨ ਦੇ ਲਈ ਆਜ਼ਾਦ ਹਨ ਅਤੇ ਉਨ੍ਹਾਂ ਵੱਲੋਂ ਅਰਜ਼ੀ ਕਰਨ ਤੋਂ ਬਾਅਦ ਅਮਰੀਕੀ ਕਾਨੂੰਨ ਮੁਤਾਬਕ ਉਸ ਦੀ ਸਮੀਖਿਆ ਕੀਤੀ ਜਾਵੇਗੀ। ਵਿਦੇਸ਼ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਸਮੀਖਿਆ ਅਮਰੀਕੀ ਕਾਨੂੰਨ ਮੁਤਾਬਕ ਕੀਤੀ ਜਾਵੇਗੀ। ਇਸ ਦਾ ਨਤੀਜਾ ਕੀ ਹੋਵੇਗਾ, ਇਸ ਦੇ ਬਾਰੇ ਉਹ ਅਟਕਲਾਂ ਨਹੀਂ ਲਗਾ ਸਕਦਾ। ਮੋਦੀ ਨੂੰ 2005 ਤੋਂ
Read Full Story

Powered by Arash Info Corpopration