Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਦਸਮੇਸ਼ ਪਬਲਿਕ ਸਕੂਲ ਤਲਵੰਡੀ ਸਾਬੋ ਨੇ ਕੱਢੀ ਨਸ਼ਿਆਂ ਖਿਲਾਫ਼ ਜਾਗਰੂਕਤਾ ਰੈਲੀ।

Wednesday, August 8, 2018

ਤਲਵੰਡੀ ਸਾਬੋ, 8 ਅਗਸਤ (ਗੁਰਜੰਟ ਸਿੰਘ ਨਥੇਹਾ)- ਵਿੱਦਿਅਕ ਖੇਤਰ ਵਿੱਚ ਇਲਾਕੇ ਦੀ ਮੰਨੀ ਪ੍ਰਮੰਨੀ ਸੰਸਥਾ ਸ੍ਰੀ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਸਕੂਲ ਵਿੱਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ ਅਤੇ ਵਿਸ਼ਾਲ ਰੈਲੀ ਕੱਢ ਕੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ ਗਿਆ। ਸੂਬੇ ਵਿੱਚ ਨਸ਼ਿਆਂ ਦੇ ਵਧ ਰਹੇ ਪ੍ਰਕੋਪ ਤੋਂ ਵਿਦਿਆਰਥੀਆਂ ਅਤੇ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਦੇ ਮਕਸਦ ਨਾਲ ਸਥਾਨਕ ਸ੍ਰੀ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਸਕੂਲ
Read Full Story

ਸਾਬਕਾ ਡੀ ਆਈ ਜੀ ਵੱਲੋਂ ਸਹਿਯੋਗ ਗਰੁੱਪ ਨਥੇਹਾ ਨੂੰ ਦਿੱਤੀ ਵਿੱਤੀ ਸਹਾਇਤਾ, ਦਫਤਰ ਦੇ ਉਦਘਾਟਨ ਮੌਕੇ ਨੌਜਵਾਨਾਂ ਦੇ ਉਪਰਾਲੇ ਦੀ ਕੀਤੀ ਸ਼ਲਾਘਾ

Tuesday, August 7, 2018

ਤਲਵੰਡੀ ਸਾਬੋ, 7 ਅਗਸਤ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਨਥੇਹਾ ਵਿਖੇ ਪਿੰਡ ਨੂੰ ਹਰਿਆ-ਭਰਿਆ ਰੱਖਣ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ, ਸਰੀਰਕ ਤੌਰ `ਤੇ ਤੰਦਰੁਸਤ ਅਤੇ ਨੌਜਵਾਨਾਂ ਨੂੰ ਫੌਜ ਦੀ ਭਰਤੀ ਲਈ ਤਿਆਰ ਕਰਨ ਵਾਸਤੇ ਵੱਖ-ਵੱਖ ਕਲੱਬਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਬਣਾਏ ਗਏ ਸਹਿਯੋਗ ਗਰੁੱਪ ਨਥੇਹਾ ਦੇ ਦਫਤਰ ਦਾ ਉਦਘਾਟਨ ਪਿੰਡ ਦੇ ਜੰਮਪਲ ਸਾਬਕਾ ਡੀਆਈਜੀ ਸ. ਹਰਿੰਦਰ ਸਿੰਘ ਚਾਹਲ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਖੇਤਰ ਦੇ ਵੱਖ-ਵੱਖ ਪਿੰਡਾਂ ਤੋਂ ਆ ਕੇ ਭਰਤੀ ਸਿਖਲਾਈ ਲੈ ਰਹੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਦੇ
Read Full Story

ਸਿੰਚਾਈ ਖਾਤਿਰ ਟਿਊਬਵੈੱਲਾਂ ਨੂੰ ਬਿਜਲੀ ਨਾਂ ਦੇਣ ਦੇ ਦੋਸ਼ਾਂ ਤਹਿਤ ਕਿਸਾਨਾਂ ਕੀਤੀ ਸਰਕਾਰ ਤੇ ਪਾਵਰਕਾਮ ਖਿਲਾਫ ਨਾਅਰੇਬਾਜੀ।

Tuesday, August 7, 2018

ਤਲਵੰਡੀ ਸਾਬੋ, 7 ਅਗਸਤ (ਗੁਰਜੰਟ ਸਿੰਘ ਨਥੇਹਾ)- ਨੇੜਲੇ ਪਿੰਡ ਸ਼ੇਖਪੁਰਾ ਵਿਖੇ ਕਿਸਾਨਾਂ ਨੂੰ ਸਿੰਚਾਈ ਵਾਸਤੇ ਟਿਊਬਵੈੱਲ ਚਲਾਉਣ ਲਈ ਪੂਰੀ ਬਿਜਲੀ ਨਾ ਮਿਲਣ ਕਰਕੇ ਪ੍ਰੇਸ਼ਾਨ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਖਿਲਾਫ ਰੱਜ ਕੇ ਨਾਅਰੇਬਾਜੀ ਕੀਤੀ।ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਨਾ ਆਉਣ ਕਾਰਨ ਟਿਊਬਵੈੱਲ ਨਹੀ ਚੱਲ ਰਹੇ ਤੇ ਫਸਲਾਂ ਨੂੰ ਪਾਣੀ ਨਹੀ ਮਿਲ ਰਿਹਾ ਜਿਸ ਕਰਕੇ ਫਸਲਾਂ ਸੁਕ ਰਹੀਆਂ ਹਨ।ਉਨਾਂ ਨੇ ਮਾਮਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ। ਪੀੜਿਤ ਕਿਸਾਨ ਜਗਸੀਰ ਸਿੰਘ ਅਤੇ
Read Full Story

ਦਮਦਮੀ ਟਕਸਾਲ ਦੇ ਸਥਾਪਨਾ ਦਿਵਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਆਯੋਜਿਤ।

Tuesday, August 7, 2018

ਤਲਵੰਡੀ ਸਾਬੋ, 7 ਅਗਸਤ (ਗੁਰਜੰਟ ਸਿੰਘ ਨਥੇਹਾ)- ਦਮਦਮੀ ਟਕਸਾਲ ਦਾ ਸਥਾਪਨਾ ਦਿਵਸ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਖਾਲਸਾਹੀ ਜਾਹੋ ਜਲਾਲ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ਾਲ ਗੁਰਮਤਿ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦਮਦਮੀ ਟਕਸਾਲ ਦੇ ਪੁਰਾਣੇ ਤੇ ਮੌਜੂਦਾ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਹਾਜਰੀ ਭਰੀ। ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸਵੇਰੇ ਧਾਰਮਿਕ ਦੀਵਾਨਾਂ ਵਿੱਚ ਹਾਜਿਰੀ ਭਰਦਿਆਂ ਕਥਾ ਵੀਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ
Read Full Story

ਅਕਾਲ ਯੂਨੀਵਰਸਿਟੀ ਵਿਚ ਕਿੱਤਾਮੁਖੀ ਮੁਕਾਬਲਾ ਪ੍ਰੀਖਿਆਵਾਂ ਸੰਬੰਧੀ ਸੈਮੀਨਾਰ ਹੋਇਆ

Monday, August 6, 2018

ਤਲਵੰਡੀ ਸਾਬੋ, 6 ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਅਕਾਲ ਯੂਨੀਵਰਸਿਟੀ ਦੇ `ਸੈਂਟਰ ਫਾਰ ਕੌਮਪੀਟਿਟਿਵ ਸਟੱਡੀ` ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਦੀਆਂ ਕਿੱਤਾਮੁਖੀ ਸਮੱਸਿਆਵਾਂ ਦੀ ਹਲ ਸਹਿਤ ਜਾਣਕਾਰੀ ਦੇਣ ਲਈ ਇੱਕ ਕੈਰੀਅਰ ਕਾਊਂਸਲਿੰਗ ਸੈਮੀਨਾਰ ਦਾ ਆਯੋਜਨ ਕੀਤਾ। ਇਸ ਸੈਮੀਨਾਰ ਵਿਚ ਸ਼੍ਰੀ ਲਤੀਫ ਅਹਿਮਦ ਵਿਸ਼ੇਸ਼ ਬੁਲਾਰੇ ਵੱਜੋਂ ਪਹੁੰਚੇ, ਜੋ ਐੱਸਡੀਐੱਮ ਮਾਨਸਾ ਅਤੇ ਸੀਈਓ ਪੰਜਾਬ ਵਕਫ ਦੇ ਅਹੁਦਿਆਂ `ਤੇ ਕਾਰਜਸ਼ੀਲ ਹਨ। ਸ਼ੁਰੂ ਵਿਚ `ਸੈਂਟਰ ਫਾਰ ਕੌਮਪੀਟਿਟਿਵ ਸਟੱਡੀ` ਵਿਭਾਗ ਦੇ ਮੁਖੀ ਡਾ. ਭਾਵਨਾ ਬਸਰ ਨੇ ਸਵਾਗਤੀ ਸ਼ਬਦਾਂ
Read Full Story

ਪ੍ਰਭਜੋਤ ਕੌਰ ਬਣੀ ਯੂਪੀਐੱਸ ਦੀ ਸੁਪਰ ਬਰੇਨੀ-2018

Monday, August 6, 2018

ਤਲਵੰਡੀ ਸਾਬੋ, 6 ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯੂਨੀਵਰਸਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਪ੍ਰਭਜੋਤ ਕੌਰ 10+2 (ਸਾਇੰਸ) ਨੇ ਸਕੂਲ ਵਿੱਚ ਆਯੋਜਿਤ ਕਰਵਾਏ ਗਏ ਅੰਤਰ-ਸਦਨ ਗਿਆਨ ਵਧਾਊ ਮੁਕਾਬਲੇ ਵਿੱਚ `ਸੁਪਰ ਬਰੇਨੀ 2018` ਦਾ ਖਿਤਾਬ ਆਪਣੇ ਨਾਂਅ ਕੀਤਾ। ਚਾਰੇ ਚਰਨਾਂ ਵਿੱਚ ਜਨਰਲ ਨਾੱਲਜ਼, ਕੰਪਿਊਟਰ, ਗਣਿਤ, ਸਾਇੰਸ ਦੇ ਇਲਾਵਾ ਬੌਲੀਵੁਡ ਵਿਸ਼ਿਆਂ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲੇ ਦੌਰਾਨ ਚਾਰੇ ਸਦਨਾਂ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਜਿਸ ਵਿੱਚੋਂ ਚੌਥੇ ਸਦਨ (ਸਾਹਿਬਜ਼ਾਦਾ ਫਤਿਹ ਸਿੰਘ) ਨੇ ਪਹਿਲਾ ਸਥਾਨ ਹਾਸਿਲ
Read Full Story

ਆਰਐੱਮਪੀ ਡਾਕਟਰਾਂ ਦੀ ਮਹੀਨਾਵਾਰ ਮੀਟਿੰਗ ਮੌਕੇ ਨਸ਼ਾ ਮੁਕਤ ਸਮਾਜ ਸਿਰਜਣ ਦਾ ਲਿਆ ਅਹਿਦ।

Monday, August 6, 2018

ਤਲਵੰਡੀ ਸਾਬੋ, 6 ਅਗਸਤ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਦੀ ਮਹੀਨਾਵਾਰ ਮੀਟਿੰਗ ਅੱਜ ਤਲਵੰਡੀ ਸਾਬੋ ਵਿਖੇ ਹੋਈ ਜਿਸ ਵਿੱਚ ਵਰਿੰਦਰ ਸਿੰਘ ਗਿੱਲ ਡੀਐੱਸਪੀ ਤਲਵੰਡੀ ਸਾਬੋ ਵਿਸ਼ੇਸ਼ ਤੌਰ `ਤੇ ਪਹੁੰਚੇ। ਉਹਨਾਂ ਇਸ ਮੌਕੇ ਆਪਣੇ ਸੰਬੋਧਨ ਵਿੱਚ ਆਰਐੱਮਪੀ ਡਾਕਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਨੂੰ ਤੇਜ਼ ਕਰਨ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਉਹਨਾਂ ਕਿਹਾ ਕਿ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਨਸ਼ਾ ਵਿਰੋਧੀ ਅਨਸਰਾਂ ਦੀ ਸ਼ਨਾਖਤ ਕਰਕੇ
Read Full Story

ਤਲਵੰਡੀ ਸਾਬੋ ਅੰਦਰ ਥਾਂ ਥਾਂ ਪੁੱਟੇ ਗਏ ਸੀਵਰੇਜ ਮੇਨਹੋਲ ਬਣ ਰਹੇ ਨੇ ਹਾਦਸਿਆਂ ਦਾ ਸਬੱਬ, ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ।

Monday, August 6, 2018

ਤਲਵੰਡੀ ਸਾਬੋ, 6 ਅਗਸਤ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਨਗਰ ਅੰਦਰ ਬੀਤੇ ਦਿਨਾਂ ਤੋਂ ਚੱਲ ਰਹੇ ਸੀਵਰੇਜ ਪਾਈਪਾਂ ਦੀ ਸਫਾਈ ਦੇ ਕੰਮ ਦੌਰਾਨ ਪੁੱਟੇ ਗਏ ਸੀਵਰੇਜ ਮੇਨਹੋਲਾਂ ਨੂੰ ਸਹੀ ਤਰੀਕੇ ਨਾਲ ਬੰਦ ਨਾ ਕਰਨ ਦੇ ਚਲਦਿਆਂ ਉੱਥੇ ਬਣ ਚੁੱਕੇ ਵੱਡੇ ਟੋਏ ਜਾਂ ਲੱਗੇ ਮਿੱਟੀ ਤੇ ਬਜਰੀ ਦੇ ਢੇਰ ਨਿੱਤ ਦਿਨ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਕਾਬਿਲੇ ਗ਼ੌਰ ਹੈ ਕਿ ਇਤਿਹਾਸਿਕ ਨਗਰ ਅੰਦਰ ਬੀਤੇ ਦਿਨਾਂ ਤੋਂ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸੀਵਰੇਜ ਬੋਰਡ ਨੂੰ ਅਦਾ ਕੀਤੇ ਕਰੀਬ 47 ਲੱਖ ਰੁਪਏ ਨਾਲ ਸੀਵਰੇਜ ਦੀ ਸਫਾਈ ਦਾ ਕੰਮ ਵੱਡੀ ਪੱਧਰ `ਤੇ ਚੱਲ ਰਿਹਾ
Read Full Story

ਪਾਵਰਕਾਮ ਦੇ ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਨੇ ਨੌਕਰੀ ਲਾਭ ਦੁਆਉਣ ਸਬੰਧੀ ਜਟਾਣਾ ਨੂੰ ਸੌਂਪਿਆ ਮੰਗ ਪੱਤਰ

Saturday, August 4, 2018

ਤਲਵੰਡੀ ਸਾਬੋ, 4 ਅਗਸਤ (ਗੁਰਜੰਟ ਸਿੰਘ ਨਥੇਹਾ)- ਬਿਜਲੀ ਬੋਰਡ ਵਿੱਚ ਬੀਤੇ ਸਮੇਂ ਵਿੱਚ ਨੌਕਰੀ ਸਮੇਂ ਦੌਰਾਨ ਮਰੇ ਕਰਮਚਾਰੀਆਂ ਦੇ ਵਾਰਿਸਾਂ ਨੇ ਹੁਣ ਬਿਜਲੀ ਮੰਤਰੀ ਵੱਲੋਂ ਪਾਵਰਕਾਮ ਵਿੱਚ ਤਰਸ ਦੇ ਆਧਾਰ ਤੇ ਨੌਕਰੀਆਂ ਖੋਲ ਦੇਣ ਦੇ ਬਿਆਨ ਉਪਰੰਤ ਉਨਾਂ ਨੂੰ ਵੀ ਨੌਕਰੀਆਂ ਦੁਆਉਣ ਲਈ ਅੱਜ ਤਲਵੰਡੀ ਸਾਬੋ ਦੇ ਕੌਂਸਲਰ ਹਰਬੰਸ ਸਿੰਘ ਦੀ ਅਗਵਾਈ ਵਿੱਚ ਇੱਕ ਮੰਗ ਪੱਤਰ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੂੰ ਸੌਂਪਿਆ। ਉਕਤ ਸਬੰਧੀ ਜਾਣਕਾਰੀ ਦਿੰਦਿਆਂ ਹਰਬੰਸ ਸਿੰਘ ਕੌਂਸਲਰ ਨੇ ਦੱਸਿਆ ਕਿ ਬੀਤੇ ਸਮੇਂ ਵਿੱਚ ਸਾਡੇ ਸਾਰਿਆਂ ਦੇ ਮਾਤਾ
Read Full Story

ਮਜਦੂਰ ਮੁਕਤੀ ਮੋਰਚਾ ਵੱਲੋਂ 9 ਨੂੰ ਕੇਂਦਰ ਸਰਕਾਰ ਖਿਲਾਫ ਕੀਤੀਆਂ ਜਾਣਗੀਆਂ ਰੈਲੀਆਂ

Saturday, August 4, 2018

ਤਲਵੰਡੀ ਸਾਬੋ, 4 ਅਗਸਤ (ਗੁਰਜੰਟ ਸਿੰਘ ਨਥੇਹਾ)- ਕੇਂਦਰ ਦੀ ਭਾਜਪਾ ਸਰਕਾਰ ਦੀ ਕਾਰਪੋਰੇਟ ਕੰਪਨੀਆਂ ਪੱਖੀ ਅਤੇ ਫਿਰਕੂ ਫਾਸੀਵਾਦ ਨੀਤੀਆਂ ਖਿਲਾਫ ਅੰਗਰੇਜ਼ ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰੇਗੰਢ ਤੇ ਪੂਰੇ ਦੇਸ਼ ਅੰਦਰ ਕੰਪਨੀਆਂ ਦੇ ਦਲਾਲ ਮੋਦੀ ਭਜਾਓ, ਦੇਸ਼ ਬਚਾਓ ਸੰਵਿਧਾਨ ਬਚਾਓ ਜਿਲ੍ਹਾ ਪੱਧਰੀ ਮੁਜਾਹਰੇ ਕੀਤੇ ਜਾਣਗੇ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਜਦੂਰ ਮੁਕਤੀ ਮੋਰਚਾ ਦੇ ਪੰਜਾਬ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਹਲਕੇ ਦੇ ਪਿੰਡ ਬਹਿਮਣ ਕੌਰ ਸਿੰਘ, ਲਹਿਰੀ, ਗਾਟਵਾਲੀ ਤੇ ਹੋਰ ਪਿੰਡਾਂ `ਚ ਤਿਆਰੀਆਂ ਲਈ ਕੀਤੀਆਂ ਮੀਟਿੰਗਾਂ
Read Full Story

ਸ਼੍ਰੋਮਣੀ ਅਕਾਲੀ ਦਲ ਦੀ 6 ਦੀ ਮੀਟਿੰਗ ਵਿੱਚ ਹਲਕਾ ਤਲਵੰਡੀ ਸਾਬੋ ਤੋਂ ਪੁੱਜਣਗੇ ਵੱਡੀ ਗਿਣਤੀ ਵਰਕਰ-ਜੀਤਮਹਿੰਦਰ ਸਿੱਧੂ।

Saturday, August 4, 2018

ਤਲਵੰਡੀ ਸਾਬੋ, 4 ਅਗਸਤ (ਗੁਰਜੰਟ ਸਿੰਘ ਨਥੇਹਾ) ਪਾਰਟੀ ਗਤੀਵਿਧੀਆਂ ਨੂੰ ਤੇਜੀ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨੀ ਬਠਿੰਡਾ ਜਿਲ੍ਹੇ ਦੇ ਨਿਯੁਕਤ ਕੀਤੇ ਨਵੇਂ ਆਬਜਰਵਰ ਸ੍ਰੀ ਐੱਨ. ਕੇ ਸ਼ਰਮਾ ਦੀ ਅਗਵਾਈ ਹੇਠ 6 ਅਗਸਤ ਨੂੰ ਬਠਿੰਡਾ ਵਿਖੇ ਬੁਲਾਈ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਵਿੱਚ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਵੀ ਵੱਡੀ ਗਿਣਤੀ ਆਗੂ ਤੇ ਵਰਕਰ ਮੀਟਿੰਗ ਵਿੱਚ ਸ਼ਮੂਲੀਅਤ ਕਰਨਗੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ
Read Full Story

ਦਲਵੀਰ ਨੇ ਆਪਣੇ ਜਨਮਦਿਨ ਮੌਕੇ ਸਕੂਲ 'ਚ ਲਗਾਏ ਪੌਦੇ।

Thursday, August 2, 2018

ਤਲਵੰਡੀ ਸਾਬੋ, 2 ਅਗਸਤ (ਗੁਰਜੰਟ ਸਿੰਘ ਨਥੇਹਾ)-ਖੇਤਰ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੀ ਵਿਦਿਆਰਥਣ ਦਲਵੀਰ ਕੌਰ ਮੈਨੂਆਣਾ ਵਲੋਂ ਆਪਣਾ ਜਨਮਦਿਨ ਸਕੂਲ ਵਿੱਚ ਪੌਦੇ ਲਗਾ ਕੇ ਮਨਾਇਆ ਗਿਆ ਜਿਸ ਮੌਕੇ ਸਕੂਲ ਅਤੇ ਆਸ ਪਾਸ ਨੂੰ ਹਰਿਆ ਭਰਿਆ ਅਤੇ ਸੁੰਦਰ ਬਣਾਉਣ ਲਈ ਫੁੱਲਾਂ ਦੇ ਪੌਦੇ ਲਗਾਏ ਗਏ। ਸਕੂਲ ਪ੍ਰਿੰਸੀਪਲ ਲਖਵਿੰਦਰ ਸਿੰਘ ਸਿੱਧੂ ਨੇ ਦਲਵੀਰ ਕੌਰ ਦੇ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਰਿਆਂ ਨੂੰ ਅਪੀਲ ਕੀਤੀ ਕਿ ਹਰ ਇੱਕ ਵਿਦਿਆਰਥੀ ਆਪਣੇ ਜਨਮਦਿਨ ਮੌਕੇ ਇੱਕ ਇੱਕ ਪੌਦਾ ਜਰੂਰ ਲਗਾਵੇ ਤਾਂ ਜੋ ਵਾਤਾਵਰਨ ਦੀ
Read Full Story

ਬਲਾਕ ਕਾਂਗਰਸ ਪ੍ਰਧਾਨ ਦੀ ਅਗਵਾਈ ਵਿੱਚ ਤਿਉਣਾ ਪੁਜਾਰੀਆਂ ਵਿਖੇ ਵੰਡੀ ਗਰੀਬਾਂ ਨੂੰ ਕਣਕ।

Thursday, August 2, 2018

ਤਲਵੰਡੀ ਸਾਬੋ, 2 ਅਗਸਤ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਦੁਆਰਾ ਗ਼ਰੀਬ ਵਰਗ ਦੇ ਲੋਕਾਂ ਨੂੰ ਮੁਹੱਈਆ ਕਰਵਾਈ ਜਾਣ ਵਾਲੀ ਆਟਾ ਦਾਲ ਸਕੀਮ ਦੇ ਤਹਿਤ ਨਜ਼ਦੀਕੀ ਪਿੰਡ ਤਿਉਣਾ ਪੁਜਾਰੀਆਂ ਵਿਖੇ ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਦੀ ਅਗਵਾਈ ਵਿੱਚ ਪਿੰਡ ਦੇ ਕਾਂਗਰਸੀ ਅਤੇ ਪ੍ਰਮੁੱਖ ਵਿਅਕਤੀਆਂ ਵਲੋਂ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਕੀਤੀ ਗਈ। ਇਸ ਮੌਕੇ ਕਾਂਗਰਸ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਕਿਹਾ ਕਿ ਚੋਣਾਂ ਦੇ ਦੌਰਾਨ ਕਣਕ ਦੇ ਨਾਲ ਨਾਲ ਹੋਰ ਵਸਤੂਆਂ ਵੰਡਣ ਦੇ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੂੰ ਜਲਦ ਹੀ
Read Full Story

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦਾ ਨਤੀਜਾ ਰਿਹਾ ਸ਼ਾਨਦਾਰ

Thursday, August 2, 2018

ਤਲਵੰਡੀ ਸਾਬੋ, 2 ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਦਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਐਲਾਨਿਆ ਗਿਆ ਐਮ. ਏ. (ਪੋਲ ਸਾਇੰਸ) ਸਮੈਸਟਰ ਚੌਥਾ ਦਾ ਨਤੀਜਾ ਬੇਹੱਦ ਸ਼ਾਨਦਾਰ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਭਾਗ ਮੁਖੀ ਡਾ. ਕੁਲਦੀਪ ਕੌਰ ਨੇ ਦੱਸਿਆ ਕਿ ਇਸ ਜਮਾਤ ਦੀਆਂ ਸਾਰੀਆਂ ਵਿਦਿਆਰਥਣਾਂ ਨੇ ਬਹੁਤ ਚੰਗੇ ਅੰਕ ਲੈ ਕੇ ਕਾਲਜ ਦਾ ਮਾਣ ਵਧਾਇਆ ਹੈ। ਕਾਲਜ ਦੀ ਵਿਦਿਆਰਥਣ ਕਮਲਜੀਤ ਕੌਰ ਨੇ 93 ਪ੍ਰਤੀਸ਼ਤ ਅੰਕ ਹਾਸਲ ਕਰਕੇ ਕਾਲਜ ਵਿੱਚੋਂ ਪਹਿਲਾ ਸਥਾਨ, ਲਵਪ੍ਰੀਤ ਕੌਰ ਤੇ ਰਾਜਵੀਰ
Read Full Story

'ਮੇਰੀ ਦਾਸਤਾਂ' ਨਾਟਕ ਦਾ ਬੰਗੀ ਵਿਖੇ ਹੋਇਆ ਸਫਲ ਮੰਚਨ, ਦਰਸ਼ਕਾਂ ਦੀਆਂ ਅੱਖਾਂ ਕੀਤੀਆਂ ਨਮ

Thursday, August 2, 2018

ਤਲਵੰਡੀ ਸਾਬੋ, 2 ਅਗਸਤ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਦੇ ਮਾਲਵਾ ਵੈਲਫੇਅਰ ਕਲੱਬ ਵੱਲੋਂ ਸਵੱਛ ਭਾਰਤ ਮੁਹਿੰਮ ਅਤੇ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ `ਮੇਰੀ ਦਾਸਤਾਂ` ਨਾਟਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗੀ ਨਿਹਾਲ ਸਿੰਘ ਵਾਲਾ ਦੇ ਸਕੂਲ ਮੁੱਖ ਅਧਿਆਪਕ ਦਵਿੰਦਰ ਕੁਮਾਰ ਗੋਇਲ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਗੁਰਤੇਜ ਸਿੰਘ ਕਣਕਵਾਲ ਹਰਮਨਫੋਰਡ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ `ਤੇ ਸ਼ਮੂਲੀਅਤ ਕੀਤੀ। ਨਾਟਕ ਆਰਟਿਸਟ ਜਤਿੰਦਰ ਜੀਤੂ ਨੇ ਆਪਣੇ ਮੰਚਨ ਰਾਹੀਂ ਪੰਜ ਦੋਸਤਾਂ
Read Full Story

'ਮੌਜੀਆ' ਦੇ ਜੰਮਪਲ ਬਿਕਰਮਜੀਤ ਸਿੰਘ ਸਿੱਧੂ ਖਾਲਸਾ ਸਕੂਲ ਦੇ ਪ੍ਰਿੰਸੀਪਲ ਬਣੇ

Wednesday, August 1, 2018

ਤਲਵੰਡੀ ਸਾਬੋ, 1 ਅਗਸਤ (ਗੁਰਜੰਟ ਸਿੰਘ ਨਥੇਹਾ)- ਲਗਭਗ ਇੱਕ ਸਦੀ ਤੋਂ ਵੀ ਵੱਧ ਪੁਰਾਣੀ ਸਥਾਨਕ ਸੰਸਥਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ(ਲੜਕੇ) ਦੇ ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਦੀ ਸੇਵਾਮੁਕਤੀ ਤੋਂ ਬਾਅਦ ਪਿੰਡ `ਮੌਜੀਆ` ਜਿਲ੍ਹਾ ਮਾਨਸਾ ਵਿਖੇ ਪੈਦਾ ਹੋਏ ਅਤੇ ਅੱਜਕਲ੍ਹ ਤਲਵੰਡੀ ਸਾਬੋ ਵਿਖੇ ਵਸੇ ਹੋਏ ਇਸੇ ਸੰਸਥਾ ਤੋਂ ਪੜ੍ਹੇ ਬਿਕਰਮਜੀਤ ਸਿੰਘ ਸਿੱਧੂ ਨੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪਿੰਸੀਪਲ ਦਾ ਅਹੁੱਦਾ ਸੰਭਾਲਿਆ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਕਿ ਇਸ ਵਕਾਰੀ ਸੰਸਥਾ ਤੋਂ
Read Full Story

ਵੈਸਟ ਵਿਲੇਜ਼ ਗਰੁੱਪ ਦੁਆਰਾ ਨਥੇਹਾ ਦੇ ਸਰਕਾਰੀ ਸਕੂਲ ਤੇ ਸ਼ਮਸਾਨਘਾਟ 'ਚ ਲਗਾਏ ਪੌਦੇ

Wednesday, August 1, 2018

ਤਲਵੰਡੀ ਸਾਬੋ, 1 ਅਗਸਤ (ਗੁਰਜੰਟ ਸਿੰਘ ਨਥੇਹਾ)- ਵਾਤਾਵਰਨ ਨੂੰ ਹਰਿਆ ਭਰਿਆ ਅਤੇ ਤੰਦਰੁਸਤ ਪੰਜਾਬ ਮਿਸ਼ਨ ਨੂੰ ਲੈ ਕੇ ਨਜ਼ਦੀਕੀ ਪਿੰਡ ਨਥੇਹਾ ਦੇ ਸਰਕਾਰੀ ਪ੍ਰਾਇਮਰੀ ਸਕੂਲ `ਚ ਫੱਲ ਅਤੇ ਫੁੱਲਦਾਰ ਬੂਟੇ ਲਗਾਏ ਗਏ। ਇਸ ਮੌਕੇ ਸਕੂਲ ਮੁਖੀ ਬਲਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਅੱਜ ਖ਼ਤਮ ਹੋ ਰਹੇ ਦਰਖਤਾਂ ਅਤੇ ਵਾਤਾਵਰਨ ਨੂੰ ਬਚਾਉਣ ਦੇ ਉਪਰਾਲੇ ਤਹਿਤ ਪਿੰਡ ਦੇ ਪ੍ਰਾਇਮਰੀ ਸਕੂਲ ਵਿਖੇ 70 ਦੇ ਕਰੀਬ ਫੁੱਲ ਅਤੇ ਫਲਦਾਰ ਪੌਦੇ ਲਗਾਏ ਗਏ ਅਤੇ ਸ਼ਮਸਾਨਘਾਟ ਅਤੇ ਹੋਰ ਸਾਂਝੀਆਂ ਥਾਵਾਂ `ਤੇ
Read Full Story

ਦਮਦਮਾ ਸਾਹਿਬ ਸਾਹਿਤ ਸਭਾ ਦੀ ਮਾਸਿਕ ਮਿਲਣੀ ਦੌਰਾਨ ਕਵੀਆਂ ਨੇ ਲਾਈ ਮਹਿਫ਼ਲ

Tuesday, July 31, 2018

ਤਲਵੰਡੀ ਸਾਬੋ, 31 ਜੁਲਾਈ (ਗੁਰਜੰਟ ਸਿੰਘ ਨਥੇਹਾ)-ਦਮਦਮਾ ਸਾਹਿਬ ਸਾਹਿਤ ਸਭਾ ਤਲਵੰਡੀ ਸਾਬੋ ਦੀ ਮਾਸਿਕ ਮਿਲਣੀ ਅਤੇ ਕਵੀ ਦਰਬਾਰ ਦਾ ਆਯੋਜਨ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਹੋਇਆ। ਜਨਕ ਰਾਜ ਜਨਕ ਦੀ ਪ੍ਰਧਾਨਗੀ `ਚ ਹਾਜ਼ਰ ਸ਼ਾਇਰਾਂ ਨੇ ਪੰਜਾਬ `ਚ ਚਿੱਟੇ ਦੇ ਕਹਿਰ, ਸਾਵਣ ਮਹੀਨੇ ਦੀ ਖ਼ੂਬਸੂਰਤੀ, ਸੱਭਿਆਚਾਰਕ ਚੇਤਨਾ, ਕਿਸਾਨੀ ਸੰਕਟ, ਪਰਵਾਸ ਦੀ ਸਮੱਸਿਆ, ਨੈਤਿਕ ਕਦਰਾਂ-ਕੀਮਤਾਂ ਦੀ ਗਿਰਾਵਟ, ਮੁਹੱਬਤੀ ਰੰਗ ਅਤੇ ਜਵਾਨੀ ਦੀ ਭਟਕਣ ਆਦਿ ਵਿਸ਼ਿਆਂ ਨੂੰ ਦਰਸਾਉਂਦੀਆਂ ਰਚਨਾਵਾਂ ਦੀ ਬਾਖ਼ੂਬੀ ਪੇਸ਼ਕਾਰੀ ਕੀਤੀ। ਇਸ ਮੌਕੇ ਸਭਾ ਦੇ
Read Full Story

ਦਮਦਮਾ ਸਾਹਿਬ ਸਾਹਿਤ ਸਭਾ ਦੀ ਮਾਸਿਕ ਮਿਲਣੀ ਦੌਰਾਨ ਕਵੀਆਂ ਨੇ ਲਾਈ ਮਹਿਫ਼ਲ

Tuesday, July 31, 2018

ਤਲਵੰਡੀ ਸਾਬੋ, 31 ਜੁਲਾਈ (ਗੁਰਜੰਟ ਸਿੰਘ ਨਥੇਹਾ)- ਦਮਦਮਾ ਸਾਹਿਬ ਸਾਹਿਤ ਸਭਾ ਤਲਵੰਡੀ ਸਾਬੋ ਦੀ ਮਾਸਿਕ ਮਿਲਣੀ ਅਤੇ ਕਵੀ ਦਰਬਾਰ ਦਾ ਆਯੋਜਨ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਹੋਇਆ। ਜਨਕ ਰਾਜ ਜਨਕ ਦੀ ਪ੍ਰਧਾਨਗੀ `ਚ ਹਾਜ਼ਰ ਸ਼ਾਇਰਾਂ ਨੇ ਪੰਜਾਬ `ਚ ਚਿੱਟੇ ਦੇ ਕਹਿਰ, ਸਾਵਣ ਮਹੀਨੇ ਦੀ ਖ਼ੂਬਸੂਰਤੀ, ਸੱਭਿਆਚਾਰਕ ਚੇਤਨਾ, ਕਿਸਾਨੀ ਸੰਕਟ, ਪਰਵਾਸ ਦੀ ਸਮੱਸਿਆ, ਨੈਤਿਕ ਕਦਰਾਂ-ਕੀਮਤਾਂ ਦੀ ਗਿਰਾਵਟ, ਮੁਹੱਬਤੀ ਰੰਗ ਅਤੇ ਜਵਾਨੀ ਦੀ ਭਟਕਣ ਆਦਿ ਵਿਸ਼ਿਆਂ ਨੂੰ ਦਰਸਾਉਂਦੀਆਂ ਰਚਨਾਵਾਂ ਦੀ ਬਾਖ਼ੂਬੀ ਪੇਸ਼ਕਾਰੀ ਕੀਤੀ। ਇਸ ਮੌਕੇ ਸਭਾ ਦੇ
Read Full Story

ਸ਼ਹੀਦ ਉੂਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਯੂਥ ਕਾਂਗਰਸ ਵੱਲੋਂ 'ਘਰ ਘਰ ਹਰਿਆਲੀ' ਮੁਹਿੰਮ ਆਰੰਭ

Tuesday, July 31, 2018

ਤਲਵੰਡੀ ਸਾਬੋ, 31 ਜੁਲਾਈ (ਗੁਰਜੰਟ ਸਿੰਘ ਨਥੇਹਾ)- ਯੂਥ ਕਾਂਗਰਸ ਵੱਲੋਂ ਵਾਤਾਵਰਨ ਨੂੰ ਬਚਾਉਣ ਦੇ ਮਕਸਦ ਨਾਲ `ਘਰ ਘਰ ਹਰਿਆਲੀ` ਮੁਹਿੰਮ ਦਾ ਆਗਾਜ ਇੱਕ ਰੁੱਖ ਸੌ ਸੁੱਖ ਦੇ ਬੈਨਰ ਹੇਠ ਅੱਜ ਦੇਸ਼ ਦੀ ਆਜਾਦੀ ਦੇ ਮਹਾਨ ਸੂਰਮੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਤੋਂ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤਾ ਗਿਆ। ਸਮਾਗਮ ਦੀ ਅਗਵਾਈ ਪੰਜਾਬ ਯੂਥ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਵੱਲੋਂ ਕੀਤੀ ਗਈ। ਤਲਵੰਡੀ ਸਾਬੋ ਦੇ ਨਿਸ਼ਾਨ ਏ ਖਾਲਸਾ ਚੌਂਕ ਵਿੱਚ ਰੱਖੇ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ
Read Full Story

Powered by Arash Info Corpopration