ਕੇਂਦਰ ਸਰਕਾਰ ਦਾ ਖੇਤੀ ਕਾਨੂੰਨ ਰੱਦ ਕਰਨ ਪ੍ਰਤੀ ਅੜੀਅਲ ਰਵੱਈਆ ਮੰਦਭਾਗਾ - ਹਰੀ ਸਿੰਘ
Date: 29 December 2020
MAHESH JINDAL, DHURI
ਧੂਰੀ, 28 ਦਸੰਬਰ (ਮਹੇਸ਼ ਜਿੰਦਲ) ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੰਦੇ ਹੋਏ ਖੇਤੀ ਕਾਨੂੰਨਾਂ ਪ੍ਰਤੀ ਅੜੀਅਲ ਰਵੱਈਆ ਅਪਨਾਇਆ ਜਾ ਰਿਹਾ ਹੈ ਜੋ ਕਿ ਦੇਸ਼ ਲਈ ਮੰਦਭਾਗੀ ਗੱਲ ਹੈ ਜਿਸ ਨਾਲ ਕੇਂਦਰ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਇਸ ਦਾ ਭਾਰੀ ਖਾਮਿਆਜ਼ਾ ਭੁਗਤਣਾ ਪਵੇਗਾ ਅਤੇ ਕਿਸਾਨੀ ਸੰਘਰਸ਼ ਦੇ ਲੰਮਾਂ ਸਮਾਂ ਚਲੱਣ ਨਾਲ ਪੰਜਾਬ ਨੂੰ ਆਰਥਿਕ ਪੱਖੋਂ ਬਹੁਤ ਨੁਕਸਾਨ ਝਲੱਣਾ ਪਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਧੂਰੀ ਦੇ ਇੰਚਾਰਜ ਸ. ਹਰੀ ਸਿੰਘ ਪ੍ਰੀਤ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੇ ਨਾਲ ਜਿੱਥੇ ਖੇਤੀ ਦਾ ਨੁਕਸਾਨ ਹੋਵੇਗਾ, ਉੱਥੇ ਹੀ ਪੰਜਾਬ ਖੇਤੀ ਸੂਬਾ ਹੋਣ ਦੇ ਨਾਲ ਵਪਾਰ ਨੂੰ ਵੀ ਵੱਡਾ ਨੁਕਸਾਨ ਹੋਵੇਗਾ ਅਤੇ ਬਜ਼ਾਰਾਂ ਵਿੱਚੋਂ ਰੌਣਕ ਵੀ ਖਤਮ ਹੋਣ ਲੱਗ ਪਈ ਹੈ। ਉਹਨਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰ ਸਾਰੀ ਜ਼ਿੰਦਗੀ ਇਸ ਸੰਘਰਸ਼ ਨੂੰ ਯਾਦ ਰੱਖਣਗੇ, ਇਸ ਲਈ ਹੋਰ ਜ਼ਿੰਦਗੀਆਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਇਹ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸੂਬੇ ਦਾ ਕਿਸਾਨ ਅੰਨਦਾਤਾ ਹੋਣ ਦੇ ਨਾਲ-ਨਾਲ ਸਰਹੱਦਾਂ ਦਾ ਰਾਖਾ ਵੀ ਹੈ ਅਤੇ ਦੇਸ਼ ਦੀ ਆਰਥਿਕ ਤਰੱਕੀ ਵਿੱਚ ਵੀ ਕਿਸਾਨ ਅਤੇ ਕਿਰਸਾਨੀ ਦਾ ਵੱਡਾ ਯੋਗਦਾਨ ਹੈ। ਪਿਛਲੇ ਦਿਨੀਂ ਜਦੋਂ ਦੇਸ਼ ਦੀ ਆਰਥਿਕ ਸਥਿਤੀ ਡਾਵਾਂ-ਡੋਲ ਸੀ, ਉਸ ਸਮੇਂ ਵੀ ਸਿਰਫ ਖੇਤੀ ਬਾੜੀ ਹੀ ਅਰਥ ਵਿਵਸਥਾ ਨੂੰ ਸੰਭਾਲ ਰਹੀ ਸੀ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਸ਼੍ਰੀ ਨਰਿੰਦਰ ਮੋਦੀ ਨੂੰ ਕੁੱਝ ਕੁ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੀ ਬਜਾਏ ਕੜਕਦੀ ਠੰਡ ਵਿੱਚ ਧਰਨੇ ‘ਤੇ ਬੈਠੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਦੇ ਹੋਏ ਖੇਤੀ ਕਾਨੰੁਨ ਰੱਦ ਕਰਕੇ ਕਿਸਾਨਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਿਉਂ ਨਹੀਂ ਕਰਦੇ। ਇਸ ਦੇ ਨਾਲ ਹੀ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨੀ ਸੰਘਰਸ਼ ਪ੍ਰਤੀ ਦੋਗਲੀ ਨੀਤੀ ਬੰਦ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਸ. ਹਰੀ ਸਿੰਘ ਖੁਦ ਆਪਣੇ ਸਾਥੀਆਂ ਸਮੇਤ ਦਿੱਲੀ ਟਿਕਰੀ ਬਾਰਡਰ ਦੇ ਧਰਨੇ ‘ਤੇ ਡਟੇ ਹੋਏ ਹਨ ਅਤੇ ਕਿਸਾਨਾਂ ਦੀ ਮੱਦਦ ਲਈ ਹਰ ਤਰਾਂ੍ਹ ਦਾ ਉਪਰਾਲਾ ਕਰਨ ਲਈ ਯਤਨਸ਼ੀਲ ਹਨ।
Latest News
- ਕਾਲਜ ਮੈਨੇਜਮੈਂਟ ਤੇ ਵਿਦਿਆਰਥੀਆਂ ਨੇ ਸੜਕ ਦੇ ਡੀਵਾਈਡਰ ਵਿੱਚ ਕੱਟ ਪਾ ਕੇ ਕਾਲਜ ਨੂੰ ਲਾਂਘਾ ਦੇਣ ਦੀ ਕੀਤੀ ਮੰਗ।
- ਅਕਾਲ ਯੂਨੀਵਰਸਿਟੀ ਵਿਚ ਕਵੀਰਾਜ ਨਰੇਸ਼ ਸਕਸੈਨਾ ਦੇ ਵਿਸ਼ੇਸ਼ ਭਾਸ਼ਣ ਦਾ ਹੋਇਆ ਆਯੋਜਨ।
- ਮੁਨਸ਼ੀਵਾਲਾ ਚ ਹੋਈ ਕੁੱਟਮਾਰ ਦੀ ਕਾਂਗਰਸੀ ਆਗੂਆਂ ਵਲੋ ਨਿਖੇਧੀ
- ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਸਹਿਯੋਗ ਨਾਲ ਖੂਨਦਾਨ ਮਹਾਂ-ਸੰਮੇਲਨ।
- ਫਾਜ਼ਿਲਕਾ ’ਚ ਕਾਂਗਰਸ 13, ਭਾਜਪਾ 4 ਤੇ ਸੀ.ਪੀ.ਆਈ. 1 ਸੀਟ ’ਤੇ ਰਹੀ ਜੇਤੂ
- ਮੁੱਖ ਮੰਤਰੀ ਦੇ ਓ. ਐੱਸ. ਡੀ ਕੈਪਟਨ ਸੰਦੀਪ ਸੰਧੂ ਨੇ ਤਲਵੰਡੀ ਸਾਬੋ ਪੁੱਜ ਕਾਂਗਰਸ ਦੇ ਜੇਤੂ ਮੈਂਬਰਾਂ ਨੂੰ ਕੀਤਾ ਸਨਮਾਨਿਤ, ਤਖਤ ਸਾਹਿਬ ਹੋਏ ਨਤਮਸਤਕ।
- ਫਤਿਹਗੜ ਨੌ ਅਬਾਦ ਲਾਗੇ ਸੰਦੋਹਾ ਬਰਾਂਚ 'ਚ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ
- ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਵੋਟਾਂ ਪਾਉਣ ਵਾਲੇ ਵੋਟਰਾਂ ਅਤੇ ਅਕਾਲੀ ਵਰਕਰਾਂ ਦਾ ਸਿੱਧੂ ਨੇ ਕੀਤਾ ਧੰਨਵਾਦ।
- ਘੱਗਰ ਸਮੇਤ ਪਟਿਆਲਾ ਦੇ ਸਾਰੇ ਬਰਸਾਤੀ ਨਾਲਿਆਂ ਵਿੱਚ ਹਾਲ ਦੀ ਘੜੀ ਪਾਣੀ ਕੰਟਰੋਲ ਹੇਠ
- ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵਲੋਂ ਧੁੱਸੀ ਬੰਨ੍ਹ ਦਾ ਜਾਇਜ਼ਾ
Website Development Comapny in Ludhiana
Contact for Website Development, Online Shopping Portal, News Portal, Dynamic Website
Mobile: 9814790299