"/> ਮੇਰਾ ਰੁੱਸੇ ਨਾਂ ਕਲਗੀਆਂ ਵਾਲ਼ਾ ਜੱਗ ਭਾਵੇਂ ਸਾਰਾ ਰੁੱਸ ਜਾਏ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੇਰਾ ਰੁੱਸੇ ਨਾਂ ਕਲਗੀਆਂ ਵਾਲ਼ਾ ਜੱਗ ਭਾਵੇਂ ਸਾਰਾ ਰੁੱਸ ਜਾਏ

Published On: punjabinfoline.com, Date: Jul 23, 2012

ਅੱਜ ਸੀਨੀਅਰ ਵਕੀਲ ਸ. ਹਰਵਿੰਦਰ ਸਿੰਘ ਫੂਲਕਾ ਸਾਹਿਬ ਦਾ ਰੋਜਾਨਾ ਅਜੀਤ ਵਿੱਚ ਛਪਿਆ
ਆਰਟੀਕਲ ‘ਸਿੱਖ ਪੰਥ ਦੇ ਔਖੇ ਸਮਿਆਂ ਵਿੱਚ ਕੁਲਦੀਪ ਨਈਅਰ ਦੀ ਭੂਮਿਕਾ’ ਜਿਸ ਵਿੱਚ ਪੰਥ
ਦੇ ਸੀਨੀਅਰ ਵਕੀਲ ਨੇ ਕੁਲਦੀਪ ਨਈਅਰ ਦੇ ਬੱਜਰ ਗੁਨਾਹ ਜੋ ਉਹ ਜਨਮ ਤੋਂ ਹੀ ਕਰਦੇ ਆ
ਰਹੇ ਹਨ ਦੇ ਬਦਲੇ ਸਿੱਖ ਦੰਗਿਆਂ (ਇਹ ਹੁਣ ਤੱਕ ਦੰਗੇ-ਦੰਗੇ ਹੀ ਕਰਦੇ ਆ ਰਹੇ ਸਨ ਜਿਸ
ਨੂੰ ਕਤਲੇਆਮ ਦਾ ਨਾਮ ਹੋਦ ਚਿੱਲੜ ਕਤਲੇਆਮ ਉਜਾਗਰ ਹੋਣ ਤੋਂ ਬਾਅਦ ਅਸੀਂ ਦਿਤਾ ) ਦੇ
ਹੱਕ ਵਿੱਚ ਉਠਾਈ ਅਵਾਜ ਜੋ ਉਹਨਾਂ ਆਪਣੇ ਮਤਲਬ ਤੇ ਕੂਟ ਨੀਤੀ ਤਹਿਤ ਉਠਾਈ ਨੂੰ ਸਾਫ
ਬਰੀ ਕਰ ਦਿਤਾ । ਕੋਈ ਹੋਰ ਆਦਮੀ ਜਿਸ ਨੂੰ ਸਮਝ ਨਾਂ ਹੋਵੇ ਅਣਜਾਣੇ ਵਿੱਚ ਕਰ ਜਾਵੇ
ਤਾਂ ਉਹ ਮੁਆਫੀ ਯੋਗ ਹੁੰਦਾ ਹੈ ਪਰ ਸ.ਫੂਲਕੇ ਵਰਗਾ ਸੀਨੀਅਰ ਵਕੀਲ ਦਾ ਏਨਾਂ ਵੱਡਾ
ਟਪਲਾ ਖਾ ਜਾਣਾ ਪੰਥ ਦੀ ਸਿਹਤ ਲਈ ਠੀਕ ਨਹੀਂ ।
ਕੁਲਦੀਪ ਨਈਅਰ ਵਰਗੇ ਲੋਕਾਂ ਨੇ ਕਦੇ ਸਿੱਖਾਂ ਦੀ ਹੋਂਦ ਨੂੰ ਸਵੀਕਰ ਹੀ ਨਹੀਂ ਕੀਤਾ ।
ਇਹ ਹਮੇਸ਼ਾਂ ਸਿੱਖਾਂ ਨੂੰ ਹਿੰਦੂਆਂ ਦੇ ਅੰਗ ਵਜੋ ਸਵੀਕਾਰਦੇ ਹਨ ਪਰ ਜਦੋਂ ਤੇਲ ਪਾ
ਸਾੜਨਾ ਹੋਵੇ, ਇੱਜਤਾਂ ਲੁੱਟਣੀਆਂ ਹੋਣ ਛੋਟੇ-ਛੋਟੇ ਬੱਚਿਆਂ ਨੂੰ ਜਦੋਂ ਕੱਧਾਂ ਵਿੱਚ
ਪਟਕਾ ਪਟਕਾ ਸ਼ਹੀਦ ਕਰਨਾ ਹੋਵੇ ਤਾਂ ਇਹਨਾਂ ਨੂੰ ਉਹੋ ਸਿੱਖ ਦੁਸ਼ਮਣ ਅਤੇ ਅੱਤਵਾਦੀ
ਦਿਸਦੇ ਹਨ । ਇਹਨਾਂ ਨੂੰ ਆਪਣੋ ਉਹੋ ਅੰਗ ਜੁਰਾਇਮ ਪੇਸਾਂ ਲੱਗਦੇ ਹਨ, ਪਰ ਜਦੋਂ ਆਪਣੀ
ਜੁੱਤੀ ਵਿੱਚ ਪਾਣੀ ਪਿਲਾਉਣਾ ਹੋਵੇ ਤਾਂ ਆਪਣਾ ਅੰਗ ਕਹਿਣ ਤੋਂ ਸੰਕੋਚ ਨਹੀਂ ਕਰਦੇ ।
ਏਦਾਂ ਦੀ ਮਾਨਸਿਕਤਾਂ ਵਾਲੇ ਲੋਕਾਂ ਨੂੰ ਸਿੱਖਾਂ ਦੀ ਅੱਡਰੀ ਹਸਤੀ ਤੋਂ ਚਿੱੜ ਹੈ ।
ਇਹਨਾਂ ਦੀ ਕੋਸਿਸ ਸਾਡੀ ਬੋਲੀ, ਸਾਡੇ ਸੱਭਿਆਚਾਰ, ਸਾਡੇ ਪਹਿਰਾਵੇ ਨੂੰ ਮਿਲਗੋਭਾ ਕਰਨ
ਦੀ ਹੈ ।
84 ਦੇ ਕਤਲੇਆਮ ਬਾਰੇ ਜਦ ਤੱਕ ਅਸੀਂ ਇਸ ਗੱਲ ਤੇ ਸਹਿਮਤ ਨਹੀਂ ਹੋਵਾਗੇ ਕਿ ਕਾਤਲ
ਭੀੜਾਂ ਹਿੰਦੂ ਸਨ ਤੇ ਕਤਲ ਹੋਣ ਵਾਲੇ ਸਿੱਖ ਤਦ ਤੱਕ ਅਸੀਂ ਕਿਸੇ ਸਿੱਟੇ ਤੇ ਨਹੀਂ
ਪਹੁੰਚ ਸਕਦੇ । ਕੁਲਦੀਪ ਨਈਅਰ ਵਰਗੇ ਲੋਕਾਂ ਦਾ ਪੀੜਤਾਂ ਦੇ ਹੱਕ ਵਿੱਚ ਬੋਲਣਾ ਸਟੇਟ
ਦੀ ਵਕਾਲਤ ਕਰਨਾ ਹੀ ਹੈ ਜਿਸ ਤਹਿਤ ਉਹ ਸਟੇਟ ਦੇ ਅਪਰਾਧਾਂ ਤੇ ਪਰਦਾ ਪਾੳੇੁਣ ਦਾ ਕੰਮ
ਕਰਦੇ ਹਨ ਜੋ ਉਹਨਾ ਨੂੰ ਸਟੇਟ ਨੇ ਹੀ ਸੋਂਪਿਆ ਹੈ । 1984 ਦੇ ਲੋਕ ਸਭਾ ਇਲੈਕਸਨ ਦੇ
ਰੀਜਲਟ ਇਸ ਗੱਲ ਤੇ ਮੋਹਰ ਲਗਾਉਂਦੇ ਹਨ ਕਿ ਕਤਲੇਆਮ ਵਿੱਚ ਪੂਰੇ ਹਿੰਦੂ ਸਮਾਜ ਦੀ
ਸਮੂਲੀਅਤ ਸੀ । ਕੁਲਦੀਪ ਨਈਅਰ ਵਰਗੇ ਫਨੀਅਰ ਸੱਪਾਂ ਨੂੰ ਪਹਿਚਾਨਣ ਦੀ ਅੱਜ ਸਖਤ ਲੋੜ
ਹੈ । ਦਸਵੇਂ ਪਾਤਿਸਾਹ ਸਰਬੰਸ ਦਾਨੀ ਅਤੇ ਅਨੇਕਾ ਸ਼ਹੀਦਾਂ ਦੇ ਗੋਰਵਮਈ ਵਿਰਸੇ, ਮਾਣ
ਮੱਤੇ ਇਤਿਹਾਸ ਨੂੰ ਵਿਸਾਰ ਕੇ ਆਦਰਯੋਗ ਮਨੁੱਖ, ਵਕੀਲ ਅਖਵਾਉਣਾ ਸੰਭਵ ਨਹੀਂ । ਵੀਰ ਜੀ
ਕਿੰਨਾ ਚੰਗਾ ਹੋਵੇ ਜੇ ਗੋਰਵਮਈ ਵਿਰਸੇ, ਮਾਣਮੱਤੇ ਇਤਿਹਾਸ ਨਾਲ਼ ਕੀਤੇ ਇਕਰਾਰਾ ਨੂੰ ਲੜ
ਬੰਨ , ਦੁਨੀਆਂ ਦੇ ਮੋਹ ਲਾਲਚ ਅਤੇ ਡਰ ਨੂੰ ਤਿਆਗ ਸੱਚੇ ਸਾਹਿਬ ਦੀ ਸਰਣ ਪਾਉਣਾ ਹੀ
ਸਾਡਾ ਨਿਸਾਨਾ ਬਣ ਜਾਵੇ । ‘ਮੇਰਾ ਰੁੱਸੇ ਨਾ ਕਲਗੀਆਂ ਵਾਲ਼ਾ ਜੱਗ ਭਾਵੇਂ ਸਾਰਾ ਰੁੱਸ
ਜਾਏ’
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
9872099100

Tags:
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration