"/> ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਸੰਬੰਧੀ ਸਿੱਖਾਂ ਲਈ ਨਿਆਂ ਯਕੀਨੀ ਬਣਾਓ : ਬਾਦਲ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਸੰਬੰਧੀ ਸਿੱਖਾਂ ਲਈ ਨਿਆਂ ਯਕੀਨੀ ਬਣਾਓ : ਬਾਦਲ

Published On: punjabinfoline.com, Date: Nov 20, 2012

ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਸਰਕਾਰ ਨੂੰ ਨਿਰਦੇਸ਼ ਦੇਣ ਕਿ ਸੁਪਰੀਮ ਕੋਰਟ ਵਲੋਂ ਤੈਅ ਕੀਤੀ ਸਮਾਂ ਸੀਮਾ ਮੁਤਾਬਿਕ 31 ਦਸੰਬਰ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਪ੍ਰਕਿਰਿਆ ਹਰ ਹਾਲ 'ਚ ਪੂਰੀ ਕੀਤੀ ਜਾਏ ਤਾਂ ਜੋ ਸਾਰੇ ਸਿੱਖ ਭਾਈਚਾਰੇ ਲਈ ਨਿਆਂ ਨੂੰ ਯਕੀਨੀ ਬਣਾਇਆ ਜਾ ਸਕੇ। ਅੱਜ ਇਥੇ ਚੌ. ਦੇਵੀ ਲਾਲ ਮੈਮੋਰੀਅਲ ਸੈਂਟਰ ਆਫ ਲਰਨਿੰਗ ਦੇ ਉਦਘਾਟਨੀ ਸਮਾਰੋਹ ਦੌਰਾਨ ਬਾਦਲ ਨੇ ਕਿਹਾ ਕਿ ਇਹ ਸੈਂਟਰ ਚੌ. ਦੇਵੀ ਲਾਲ ਮੈਮੋਰੀਅਲ ਟਰਸਟ ਵੱਲੋਂ ਤਿੰਨ ਏਕੜ 'ਚ ਸਥਾਪਿਤ ਕੀਤਾ ਗਿਆ ਹੈ, ਜਿਥੇ ਮੁਕਾਬਲਾ ਪ੍ਰੀਖਿਆਵਾਂ, ਨਿਪੁੰਨ ਵਿਕਾਸ ਆਦਿ ਦੇ ਖੇਤਰ 'ਚ ਪੇਸ਼ੇਵਰ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਉਹ ਵਿਸ਼ਵ ਪੱਧਰ ਦੇ ਮੁਕਾਬਲਿਆਂ 'ਚ ਸਮਰਥ ਹੋ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਰਮਨ ਫੈਡਰਲ ਸਰਕਾਰ ਦੀ ਇਕ ਕੰਪਨੀ ਨਾਲ ਸਮਝੌਤੇ 'ਤੇ ਵੀ ਹਸਤਾਖਰ ਕੀਤੇ ਹਨ, ਜਿਸ ਤਹਿਤ 5 ਵਿਕਾਸ ਕੇਂਦਰ ਸਥਾਪਿਤ ਕਰਕੇ ਨੌਜਵਾਨਾਂ ਨੂੰ ਕਾਰੋਬਾਰੀ ਜ਼ਰੂਰਤਾਂ ਮੁਤਾਬਿਕ ਮਾਹਿਰ ਬਣਾਇਆ ਜਾਏਗਾ। ਇਸ ਮੌਕੇ 'ਤੇ ਸੀ. ਡੀ. ਸੀ. ਐੱਲ. ਦੇ ਡਾਇਰੈਕਟਰ ਅਜੇ ਸਿੰਘ ਚੌਟਾਲਾ ਨੇ ਬਾਦਲ ਦਾ ਸਵਾਗਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸੀ. ਡੀ. ਸੀ. ਐੱਲ. ਵਲੋਂ ਵੱਖ-ਵੱਖ ਖੇਤਰਾਂ ਤੋਂ ਸੰਬੰਧਤ ਵਿਅਕਤੀਆਂ ਨੂੰ 5 ਮਹੀਨੇ ਦੀ ਟਰੇਨਿੰਗ ਦਿੱਤੀ ਜਾਏਗੀ ਅਤੇ ਇਸ ਕੇਂਦਰ ਵੱਲੋਂ ਮੁੱਖ ਅਦਾਰਿਆਂ ਦੇ ਸਹਿਯੋਗ ਨਾਲ ਆਈ. ਏ. ਐੱਸ., ਆਈ. ਪੀ. ਐੱਸ. ਦੀ ਕੋਚਿੰਗ ਕਲਾਸਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ।

Tags: ਚੰਡੀਗੜ੍ਹ ਪ੍ਰਕਾਸ਼ ਸਿੰਘ ਬਾਦਲ ਡਾ. ਮਨਮੋਹਨ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration