"/> ਯੂ. ਪੀ. 'ਚ ਕਿਸਾਨਾਂ ਨੂੰ 1650 ਕਰੋੜ ਦੀ ਕਰਜ਼ਾ ਮੁਆਫੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਯੂ. ਪੀ. 'ਚ ਕਿਸਾਨਾਂ ਨੂੰ 1650 ਕਰੋੜ ਦੀ ਕਰਜ਼ਾ ਮੁਆਫੀ

Published On: punjabinfoline.com, Date: Nov 23, 2012

ਆਪਣੇ ਚੋਣ ਐਲਾਨਨਾਮੇ ਦਾ ਇਕ ਹੋਰ ਵਾਅਦਾ ਪੂਰਾ ਕਰਦੇ ਹੋਏ ਯੂ. ਪੀ. ਦੀ ਸਮਾਜਵਾਦੀ ਪਾਰਟੀ ਸਰਕਾਰ ਨੇ ਮੁਲਾਇਮ ਸਿੰਘ ਦੇ ਜਨਮਦਿਨ 'ਤੇ ਕਿਸਾਨਾਂ ਨੂੰ ਤੋਹਫਾ ਦਿੰਦਿਆਂ ਉਨ੍ਹਾਂ ਦੇ 1650 ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦਾ ਐਲਾਨ ਕੀਤਾ। ਮੁਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਉੱਤਰ ਪ੍ਰਦੇਸ਼ ਸਹਿਕਾਰੀ ਗ੍ਰਾਮੀਣ ਵਿਕਾਸ ਬੈਂਕ ਤੋਂ 50 ਹਜ਼ਾਰ ਰੁਪਏ ਤਕ ਦਾ ਕਰਜ਼ਾ ਲਿਆ ਹੋਵੇਗਾ ਅਤੇ 31 ਮਾਰਚ 2012 ਤੱਕ ਮੂਲਧਨ ਦੀ ਘੱਟੋ-ਘੱਟ 10 ਫੀਸਦੀ ਰਕਮ ਜਮ੍ਹਾ ਕੀਤੀ ਹੋਵੇਗੀ। ਉਨ੍ਹਾਂ ਨੂੰ ਹੀ ਇਸ ਕਰਜ਼ਾ ਮੁਆਫੀ ਦਾ ਲਾਭ ਮਿਲੇਗਾ। ਸੂਬਾ ਸਰਕਾਰ ਉਨ੍ਹਾਂ ਦਾ ਮੂਲਧਨ ਵਿਆਜ਼ ਸਮੇਤ ਜਮ੍ਹਾ ਕਰੇਗੀ। ਉਨ੍ਹਾਂ ਦੱਸਿਆ ਕਿ 1650 ਕਰੋੜ ਰੁਪਏ ਦੇ ਇਸ ਕਰਜ਼ਾ ਮੁਆਫੀ ਪੈਕੇਜ ਨਾਲ ਸੂਬੇ ਦੇ ਲੱਗਭਗ 7 ਲੱਖ 20 ਹਜ਼ਾਰ ਕਿਸਾਨਾਂ ਨੂੰ ਲਾਭ ਹੋਵੇਗਾ।

Tags: ਸਮਾਜਵਾਦੀ ਪਾਰਟੀ ਮੁਲਾਇਮ ਸਿੰਘ ਅਖਿਲੇਸ਼ ਯਾਦਵ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration