"/> ਕਸਾਬ ਨੂੰ ਫਾਂਸੀ ਨਿਆਂ ਦੀ ਜਿੱਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਸਾਬ ਨੂੰ ਫਾਂਸੀ ਨਿਆਂ ਦੀ ਜਿੱਤ

Published On: punjabinfoline.com, Date: Nov 22, 2012

ਮੁੰਬਈ, 26/11 ਮੁੰਬਈ ਅੱਤਵਾਦੀ ਹਮਲਿਆਂ ਦੇ ਪਾਕਿਸਤਾਨੀ ਹਮਲਾਵਰ ਅਜਮਲ ਕਸਾਬ ਨੂੰ ਫਾਂਸੀ ਦਿੱਤੇ ਜਾਣ 'ਤੇ ਬਾਲੀਵੁੱਡ ਨੇ ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਨਿਆਂ ਦੀ ਜਿੱਤ ਕਰਾਰ ਦਿੱਤਾ। ਫਿਲਮਕਾਰ ਮਧੁਰ ਭੰਡਾਰਕਰ ਨੇ ਟਵੀਟ ਕੀਤਾ,''ਕਸਾਬ ਨੂੰ ਫਾਂਸੀ ਦਿੱਤੀ ਜਾਣੀ ਨਾ ਸਿਰਫ ਮੁੰਬਈ ਵਾਸੀਆਂ ਦੀ ਜਿੱਤ ਹੈ, ਸਗੋਂ ਪੂਰੇ ਰਾਸ਼ਟਰ ਦੀ ਜਿੱਤ ਹੈ। ਕਸਾਬ ਨੂੰ ਫਾਂਸੀ ਦੇਣ ਦੇ ਤਰੀਕੇ ਲਈ ਮੈਂ ਸਰਕਾਰ ਅਤੇ ਖਾਸ ਤੌਰ 'ਤੇ ਸੁਸ਼ੀਲ ਕੁਮਾਰ ਸ਼ਿੰਦੇ ਅਤੇ ਗ੍ਰਹਿ ਮੰਤਰਾਲੇ ਦੀ ਪ੍ਰਸ਼ੰਸਾ ਕਰਦਾ ਹਾਂ।''
ਅਦਾਕਾਰ ਅਨੁਪਮ ਖੇਰ ਨੇ ਇਸ ਨੂੰ ਨਿਆਂ ਦੀ ਜਿੱਤ ਦੱਸਿਆ। ਉਨ੍ਹਾਂ ਨੇ ਕਿਹਾ,''ਨਿਆਂ ਭਾਵੇਂ ਹੀ ਦੁੱਖ ਦੀ ਭਾਵਨਾ ਦਾ ਸਥਾਨ ਨਹੀਂ ਲੈ ਸਕਦਾ ਪਰ ਇਹ ਉਸ ਵਿਵਸਥਾ 'ਚ ਨਵੇਂ ਵਿਸ਼ਵਾਸ ਅਤੇ ਆਸ ਨਾਲ ਜਿਊਣ ਦੀ ਆਸ ਜਗਾਉਂਦਾ ਹੈ, ਜਿਸ 'ਚ ਅਸੀਂ ਰਹਿੰਦੇ ਹਾਂ।'' ਕਸਾਬ 26/11 ਅੱਤਵਾਦੀ ਹਮਲਿਆਂ ਨੂੰ ਲੈ ਕੇ ਫਿਲਮ ਬਣਾ ਰਹੇ ਰਾਮ ਗੋਪਾਲ ਵਰਮਾ ਨੇ ਕਿਹਾ,''ਮੈਂ ਆਸ ਕਰਦਾ ਹਾਂ ਕਿ ਕਸਾਬ ਦੀ ਆਤਮਾ ਨੂੰ ਨਰਕ 'ਚ ਜਗ੍ਹਾ ਮਿਲੇਗੀ ਅਤੇ ਉਸ ਵੱਲੋਂ ਮਾਰੇ ਗਏ ਪੀੜਤਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਮਿਲੇਗੀ।
ਉਨ੍ਹਾਂ ਨੇ ਕਿਹਾ,''ਜੇਕਰ ਮੈਂ ਫਾਂਸੀ ਦੇਣ ਵਾਲਾ ਵਿਅਕਤੀ ਹੁੰਦਾ ਤਾਂ ਮੈਂ ਫਾਂਸੀ ਦੇਣ ਤੋਂ ਪਹਿਲਾਂ ਉਸ ਨੂੰ ਉਸ ਦੇ ਸਾਰੇ ਪੀੜਤਾਂ ਦੀ ਤਸਵੀਰ ਦਿਖਾਉਂਦਾ।'' ਅਦਾਕਾਰਾ ਰਵੀਨਾ ਟੰਡਨ ਨੇ ਕਿਹਾ,''ਆਖਿਰਕਾਰ ਕਸਾਬ ਨੂੰ ਫਾਂਸੀ ਦੇ ਦਿੱਤੀ ਗਈ, ਮੁਬਾਰਕ ਭਾਰਤ। ਬਾਲਾ ਸਾਹਿਬ ਦੇ ਸੋਗ ਤੋਂ ਬਾਅਦ ਮੇਰੇ ਖਿਆਲ ਨਾਲ ਇਹ ਚੰਗੀ ਖਬਰ ਹੈ।''

Tags: ਮੁੰਬਈ ਅਜਮਲ ਕਸਾਬ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration