"/> ਰਾਮਦੇਵ ਨੇ ਭਗਤ ਸਿੰਘ ਦੀ ਤੁਲਨਾ ਕੀਤੀ ਅੱਤਵਾਦੀ ਕਸਾਬ ਨਾਲ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰਾਮਦੇਵ ਨੇ ਭਗਤ ਸਿੰਘ ਦੀ ਤੁਲਨਾ ਕੀਤੀ ਅੱਤਵਾਦੀ ਕਸਾਬ ਨਾਲ

Published On: punjabinfoline.com, Date: Nov 25, 2012

ਨਵੀਂ ਦਿੱਲੀ, ਯੋਗ ਗੁਰੂ ਬਾਬਾ ਰਾਮਦੇਵ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਲਗਾਉਂਦੇ-ਲਗਾਉਂਦੇ ਮੁੰਬਈ ਹਮਲਿਆਂ ਦੇ ਦੋਸ਼ੀ ਅੱਤਵਾਦੀ ਆਮਿਰ ਅਜਮਲ ਕਸਾਬ ਦੀ ਤੁਲਨਾ ਭਗਤ ਸਿੰਘ ਨਾਲ ਕਰ ਦਿੱਤੀ। ਉਨ੍ਹਾਂ ਦੀ ਇਸ ਹਰਕਤ ਨਾਲ ਭਾਜਪਾ ਨੇ ਉਨ੍ਹਾਂ ਨੂੰ ਸੋਚ-ਸਮਝ ਕੇ ਬੋਲਣ ਦੀ ਸਲਾਹ ਦਿੱਤੀ, ਤਾਂ ਕਾਂਗਰਸ ਨੇ ਵੀ ਬਾਬਾ ਦੇ ਬਿਆਨ ਨੂੰ ਗਲਤ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਨੇ ਸਵਾਮੀ ਵਿਵੇਕਾਨੰਦ ਦੀ ਤੁਲਨਾ ਦਾਊਦ ਇਬਰਾਹਿਮ ਨਾਲ ਕਰਕੇ ਦੋਵਾਂ ਦਾ ਦਿਮਾਗੀ ਪੱਧਰ ਇਕੋ ਦੱਸਿਆ ਸੀ। ਕਸਾਬ ਨੂੰ ਫਾਂਸੀ ਦੇਣ ਦੇ ਮਾਮਲੇ 'ਚ ਬਾਬਾ ਨੇ ਬਿਆਨ ਦਿੱਤਾ ਕਿ ਕਸਾਬ ਨੂੰ ਫਾਂਸੀ ਇੰਨੇ ਗੁਪਤ ਢੰਗ ਨਾਲ ਦਿੱਤੀ ਗਈ ਜਿਵੇਂ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਗਈ ਸੀ। ਰਾਮਦੇਵ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਲਗਾਉਂਦਿਆਂ ਇਹ ਵੀ ਕਿਹਾ ਕਿ ਅਜਿਹਾ ਸਰਕਾਰ ਨੇ ਆਪਣੇ ਡਿੱਗਦੇ ਅਕਸ ਨੂੰ ਸੁਧਾਰਨ ਲਈ ਕੀਤਾ।
ਰਾਮਦੇਵ ਨੇ ਕਿਹਾ ਕਿ ਆਪਣੀ ਡਿੱਗਦੀ ਹੋਈ ਈਮੇਜ ਨੂੰ ਸਹੀ ਕਰਨ ਲਈ ਸਰਕਾਰ ਨੇ ਕਸਾਬ ਨੂੰ ਫਾਂਸੀ ਦੇ ਦਿੱਤੀ ਪਰ ਦਿੱਤੀ ਇੰਝ ਜਿਵੇਂ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਗਈ ਸੀ। ਰਾਮਦੇਵ ਦੇ ਇਸ ਬਿਆਨ 'ਤੇ ਭਾਜਪਾ ਨੇਤਾ ਮੁਖਤਾਰ ਅੱਬਾਸ ਨਕਵੀ ਨੇ ਰਾਮਦੇਵ ਨੂੰ ਬਿਆਨ ਦੇਣ ਤੋਂ ਪਹਿਲਾਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਰਾਮਦੇਵ ਨੂੰ ਸਲਾਹ ਦਿੱਤੀ ਕਿ ਰਾਮਦੇਵ ਕੁਝ ਬੋਲਣ ਤੋਂ ਪਹਿਲਾਂ ਸੋਚ ਲਿਆ ਕਰਨ।

Tags: ਨਵੀਂ ਦਿੱਲੀ ਬਾਬਾ ਰਾਮਦੇਵ ਆਮਿਰ ਅਜਮਲ ਕਸਾਬ ਭਗਤ ਸਿੰਘ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration