"/> ਕੇਜਰੀਵਾਲ ਦੀ ਪਾਰਟੀ ਦੀ ਸਫਲਤਾ ਨੂੰ ਲੈ ਕੇ ਸ਼ੱਕ ਹੈ ਹੇਗੜੇ ਨੂੰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕੇਜਰੀਵਾਲ ਦੀ ਪਾਰਟੀ ਦੀ ਸਫਲਤਾ ਨੂੰ ਲੈ ਕੇ ਸ਼ੱਕ ਹੈ ਹੇਗੜੇ ਨੂੰ

Published On: punjabinfoline.com, Date: Nov 29, 2012

ਨਵੀਂ ਦਿੱਲੀ, ਕਰਨਾਟਕ ਦੇ ਸਾਬਕਾ ਲੋਕ ਕਮਿਸ਼ਨ ਅਤੇ ਟੀਮ ਅੰਨਾ ਦੇ ਮੈਂਬਰ ਜੱਜ ਐੱਨ. ਸੰਤੋਸ਼ ਹੇਗੜੇ ਨੇ ਆਪਣੇ ਸਾਬਕਾ ਸਹਿਯੋਗੀ ਅਰਵਿੰਦ ਕੇਜਰੀਵਾਲ ਦੀ ਨਵੀਂ ਪਾਰਟੀ ਦੀ ਸਫਲਤਾ ਨੂੰ ਲੈ ਕੇ ਸ਼ੱਕ ਜਤਾਇਆ ਹੈ। ਅਰਵਿੰਦ ਕੇਜਰੀਵਾਲ ਦੀ ਨਵੀਂ ਬਣੀ 'ਆਮ ਆਦਮੀ ਪਾਰਟੀ' ਬਾਰੇ ਪੁੱਛ ਗਏ ਸਵਾਲ 'ਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ ਕਿਹਾ,''ਮੇਰਾ ਸ਼ੱਕ ਸਿਰਫ ਇਹ ਹੈ ਕਿ ਅੱਜ-ਕੱਲ ਦੇ ਮਾਹੌਲ 'ਚ ਸਿਆਸੀ ਵਿਵਸਥਾ ਦੀ ਇੰਨੀਆਂ ਮੰਗਾਂ ਕਾਰਨ ਕੋਈ ਸਿਆਸੀ ਦਲ ਕਿਵੇਂ ਖੁਦ ਨੂੰ ਬਰਕਰਾਰ ਰੱਖ ਸਕੇਗਾ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸੰਸਦ ਦੇ ਕਰੀਬ 546 ਮੈਂਬਰਾਂ ਦੀ ਚੋਣ ਲਈ ਵੱਡੀ ਧਨ ਰਾਸ਼ੀ ਚਾਹੀਦੀ ਹੁੰਦੀ ਹੈ। ਇਹ ਕੋਈ ਸੌਖਾ ਕੰਮ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਲੋਕਪਾਲ ਦੇ ਦਾਇਰੇ 'ਚ ਲਿਆਉਣ 'ਚ ਕੁਝ ਵੀ ਗਲਤ ਨਹੀਂ ਹੈ, ਕਿਉਂਕਿ ਉਹ ਵੀ ਹੋਰ ਲੋਕ ਸੇਵਕਾਂ ਦੀ ਤਰ੍ਹਾਂ ਹਨ।
ਹੇਗੜੇ ਨੇ ਕਿਹਾ,''ਲੋਕਪਾਲ ਦੇ ਦਾਇਰੇ 'ਚ ਪ੍ਰਧਾਨ ਮੰਤਰੀ ਦੇ ਹੋਣ 'ਚ ਗਲਤ ਕੀ ਹੈ? ਕੀ ਪ੍ਰਧਾਨ ਮੰਤਰੀ ਲੋਕ ਸੇਵਕ ਨਹੀਂ ਹੈ? ਕੀ ਹੋਰ ਦੇਸ਼ਾਂ 'ਚ ਪ੍ਰਧਾਨ ਮੰਤਰੀਆਂ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਨਹੀਂ ਹੁੰਦੇ? ਜਾਪਾਨ 'ਚ ਹਰ ਦੂਜੇ ਸਾਲ ਇਕ ਪ੍ਰਧਾਨ ਮੰਤਰੀ 'ਤੇ ਮੁਕੱਦਮਾ ਚਲਦਾ ਹੈ।

Tags: ਨਵੀਂ ਦਿੱਲੀ ਕਰਨਾਟਕ ਅਰਵਿੰਦ ਕੇਜਰੀਵਾਲ ਐੱਨ. ਸੰਤੋਸ਼ ਹੇਗੜੇ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration