"/> 200 ਕਰੋੜ ਹੜੱਪਣ ਲਈ ਤਾਂ ਨਹੀਂ ਹੋਇਆ ਪੌਂਟੀ ਦਾ ਕਤਲ?
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

200 ਕਰੋੜ ਹੜੱਪਣ ਲਈ ਤਾਂ ਨਹੀਂ ਹੋਇਆ ਪੌਂਟੀ ਦਾ ਕਤਲ?

Published On: punjabinfoline.com, Date: Dec 01, 2012

ਨਵੀਂ ਦਿੱਲੀ, ਉੱਤਰ ਪ੍ਰਦੇਸ਼ ਦੇ ਸ਼ਰਾਬ ਅਤੇ ਰੀਅਲ ਐਸਟੇਟ ਕਾਰੋਬਾਰੀ ਪੌਂਟੀ ਚੱਢਾ ਅਤੇ ਉਸ ਦੇ ਭਰਾ ਦੇ ਕਤਲ ਨਾਲ ਬਲੈਕ ਮਨੀ ਦਾ ਪੇਚ ਜੁੜਦਾ ਜਾਪਦਾ ਹੈ। ਪੁਲਸ ਨੂੰ ਇਸ ਕਤਲਕਾਂਡ ਵਿਚ ਡੂੰਘੀ ਸਾਜਿਸ਼ ਮਹਿਸੂਸ ਹੋ ਰਹੀ ਹੈ। ਨਤੀਜੇ ਵਜੋਂ ਪੁਲਸ ਇਸ ਮਾਮਲੇ ਦੀ ਇਸ ਨਜ਼ਰੀਏ ਤੋਂ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਸੁਖਦੇਵ ਸਿੰਘ ਨਾਮਧਾਰੀ ਨੇ 200 ਕਰੋੜ ਰੁਪਏ ਹੜੱਪਣ ਦੇ ਇਰਾਦੇ ਨਾਲ ਦੋਹਾਂ ਭਰਾਵਾਂ ਦਰਮਿਆਨ ਵਿਵਾਦ ਤਾਂ ਨਹੀਂ ਭੜਕਾਇਆ? ਅਪਰਾਧ ਸ਼ਾਖਾ ਦੇ ਸੂਤਰਾਂ ਅਨੁਸਾਰ ਸੁਖਦੇਵ ਸਿੰਘ ਨਾਮਧਾਰੀ ਤੋਂ ਇਲਾਵਾ ਉਸ ਦੇ ਪੀ. ਐੱਸ. ਓ. ਸਚਿਨ ਤਿਆਗੀ ਅਤੇ ਪੌਂਟੀ ਦੇ ਸੁਰੱਖਿਆ ਮੁਲਾਜ਼ਮ ਨਰਿੰਦਰ ਤੋਂ ਪੁੱਛ-ਗਿੱਛ ਦੌਰਾਨ ਕੁਝ ਅਜਿਹੇ ਹੀ ਸੰਕੇਤ ਮਿਲੇ ਹਨ। ਪੁਲਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਪੌਂਟੀ ਨੇ ਦੇਸ਼ ਦੇ ਬਾਹਰ ਵੀ ਕਈ ਏਕੜ ਜ਼ਮੀਨ ਨਾਮਧਾਰੀ ਦੇ ਨਾਂ 'ਤੇ ਖਰੀਦੀ ਸੀ। ਅਜਿਹੇ ਹਾਲਾਤ ਨੂੰ ਦੇਖਦਿਆਂ ਪੁਲਸ ਨੂੰ ਸ਼ੱਕ ਹੈ ਕਿ ਪੌਂਟੀ ਦੀਆਂ ਜਾਇਦਾਦਾਂ ਨੂੰ ਹੜੱਪਣ ਲਈ ਨਾਮਧਾਰੀ ਨੇ ਗਿਣੀਮਿਥੀ ਸਾਜਿਸ਼ ਦੇ ਅਧੀਨ ਚੱਢਾ ਭਰਾਵਾਂ ਦਰਮਿਆਨ ਵਿਵਾਦ ਭੜਕਾਅ ਦਿੱਤਾ ਅਤੇ ਆਖੀਰ ਇਸ ਨੂੰ ਅਜਿਹੇ ਮੁਕਾਮ 'ਤੇ ਪਹੁੰਚਾਇਆ ਕਿ ਦੋਹਾਂ ਭਰਾਵਾਂ ਨੇ 17 ਨਵੰਬਰ ਨੂੰ ਇਕ-ਦੂਜੇ 'ਤੇ ਬੰਦੂਕਾਂ ਤਾਣ ਲਈਆਂ। ਨਵੇਂ ਤੱਥਾਂ ਦੇ ਖੁਲਾਸੇ ਤੋਂ ਬਾਅਦ ਪੁਲਸ ਹੁਣ ਇਸ ਦੋਹਰੇ ਕਤਲਕਾਂਡ ਦੀ ਜਾਂਚ ਪੈਸੇ ਅਤੇ ਸੰਪਤੀ ਦੇ ਨਜ਼ਰੀਏ ਤੋਂ ਕਰ ਰਹੀ ਹੈ। ਪੁਲਸ ਇਸ ਨੁਕਤੇ 'ਤੇ ਵੀ ਜਾਂਚ ਕਰ ਰਹੀ ਹੈ, ਜਦੋਂ ਇਸੇ ਸਾਲ ਫਰਵਰੀ ਵਿਚ ਪੌਂਟੀ ਦੇ ਨੋਇਡਾ ਸਥਿਤ ਮਾਲ ਅਤੇ ਛਤਰਪੁਰ ਦੇ ਫਾਰਮ ਹਾਊਸ 'ਤੇ ਇਨਕਮ ਟੈਕਸ ਵਿਭਾਗ ਛਾਪਾ ਮਾਰਿਆ ਸੀ। ਸੂਤਰਾਂ ਮੁਤਾਬਕ ਯੂ. ਪੀ. ਅਤੇ ਦਿੱਲੀ ਸਮੇਤ ਪੌਂਟੀ ਦੇ ਕਈ ਟਿਕਾਣਿਆਂ 'ਤੇ ਇਨਕਮ ਟੈਕਸ ਦੇ ਛਾਪੇ ਦੀ ਸੂਚਨਾ ਪਹਿਲਾਂ ਹੀ ਮਿਲ ਗਈ ਸੀ। ਉਸ ਦੌਰਾਨ ਪੌਂਟੀ ਨੇ ਕਰੀਬ 200 ਕਰੋੜ ਰੁਪਏ ਨਾਮਧਾਰੀ ਆਪਣੇ ਕੋਲ ਰੱਖਣ ਲਈ ਦਿੱਤੇ ਸਨ। ਇਸ ਤੋਂ ਪਹਿਲਾਂ ਪੁਲਸ ਦਾਅਵਾ ਕਰ ਚੁੱਕੀ ਹੈ ਕਿ ਸੁਖਦੇਵ ਸਿੰਘ ਨਾਮਧਾਰੀ ਨੇ ਹਰਦੀਪ ਚੱਢਾ 'ਤੇ ਤਿੰਨ ਗੋਲੀਆਂ ਚਲਾਈਆਂ ਸਨ। ਅਪਰਾਧ ਸ਼ਾਖਾ ਦਾ ਇਹ ਵੀ ਕਹਿਣਾ ਹੈ ਕਿ ਨਾਮਧਾਰੀ ਪੁੱਛ-ਗਿੱਛ ਵਿਚ ਸਹਿਯੋਗ ਨਹੀਂ ਕਰ ਰਿਹਾ ਹੈ। ਜੇਕਰ ਜਾਂਚ ਦੌਰਾਨ ਇਹ ਪਤਾ ਲੱਗ ਗਿਆ ਕਿ ਪੌਂਟੀ ਦੇ ਸਰੀਰ 'ਚ ਨਾਮਧਾਰੀ ਦੀ ਗੋਲੀ ਲੱਗੀ ਸੀ ਤਾਂ ਉਸ ਲਈ ਇਸ ਦੋਹਰੇ ਕਤਲਕਾਂਡ ਵਿਚੋਂ ਬਚs ਨਿਕਲਣਾ ਅਸੰਭਵ ਹੋ ਜਾਵੇਗਾ।

Tags: ਉੱਤਰ ਪ੍ਰਦੇਸ਼ ਨਵੀਂ ਦਿੱਲੀ ਪੌਂਟੀ ਚੱਢਾ ਸੁਖਦੇਵ ਸਿੰਘ ਨਾਮਧਾਰੀ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration