"/> ਓਬਾਮਾ ਨੇ ਦਿੱਤੀ ਸੀਰੀਆ ਨੂੰ ਚਿਤਾਵਨੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਓਬਾਮਾ ਨੇ ਦਿੱਤੀ ਸੀਰੀਆ ਨੂੰ ਚਿਤਾਵਨੀ

Published On: punjabinfoline.com, Date: Dec 04, 2012

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ-ਅਲ-ਅਸਦ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਰਸਾਇਣਿਕ ਹਥਿਆਰਾਂ ਦੀ ਵਰਤੋਂ ਦੀ ਗਲਤੀ ਬਿਲਕੁਲ ਨਾ ਕਰਨ। ਓਬਾਮਾ ਨੇ ਕਿਹਾ ਕਿ ਅਸਦ ਵਲੋਂ ਲੋਕਾਂ ਖਿਲਾਫ ਹਥਿਆਰਾਂ ਦੀ ਵਰਤੋਂ ਕਰਨ ਲਈ ਉਸਨੂੰ ਇਸਦੇ ਨਤੀਜੇ ਭੁਗਤਣੇ ਪੈਣਗੇ।
ਓਬਾਮਾ ਨੇ ਕਿਹਾ ਕਿ ਉਨ੍ਹਾਂ ਨੇ ਹਥਿਆਰਾਂ ਨੂੰ ਫੈਲਣ ਤੋਂ ਰੋਕਣ ਦਾ ਕੰਮ ਕੀਤਾ ਹੈ ਚਾਹੇਂ ਉਹ ਲੀਬੀਆ 'ਚ ਪ੍ਰਮਾਣੂ ਸਮੱਗਰੀ ਹੋਵੇ ਜਾਂ ਸੀਰੀਆ 'ਚ ਰਸਾਇਣਿਕ ਹਥਿਆਰਾਂ ਦੀ ਗੱਲ ਹੋਵੇ। ਓਬਾਮਾ ਨੇ ਪ੍ਰਮਾਣੂ ਹਥਿਆਰਾਂ ਦੀ ਸੁਰੱਖਿਆ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਤਵਾਦੀਆਂ ਦੀਆਂ ਨਜ਼ਰਾਂ ਮਾਰੂ ਹਥਿਆਰਾਂ 'ਤੇ ਲੱਗੀਆਂ ਹੋਈਆਂ ਹਨ ਅਤੇ ਇਹ ਦੁਨੀਆ ਲਈ ਵੱਡਾ ਖਤਰਾ ਬਣਿਆ ਹੋਇਆ ਹੈ। ਓਬਾਮਾ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਸਫਲਤਾਵਾਂ ਮਿਲੀਆਂ ਹਨ, ਜਿਸ 'ਚ ਹਜ਼ਾਰਾਂ ਮਿਸਾਈਲਾਂ ਨੂੰ ਨਸ਼ਟ ਕੀਤਾ ਗਿਆ ਅਤੇ ਕਈ ਹਥਿਆਰਾਂ ਨੂੰ ਵੀ ਹਟਾਇਆ ਗਿਆ।

Tags: ਵਾਸ਼ਿੰਗਟਨ ਅਮਰੀਕਾ ਬਰਾਕ ਓਬਾਮਾ ਬਸ਼ਰ-ਅਲ-ਅਸਦ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration