"/> ਕੇਜਰੀਵਾਲ ਮੇਰੇ ਸਮਰਥਨ ਦਾ ਸੁਪਨਾ ਲੈ ਰਿਹੈ : ਅੰਨਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕੇਜਰੀਵਾਲ ਮੇਰੇ ਸਮਰਥਨ ਦਾ ਸੁਪਨਾ ਲੈ ਰਿਹੈ : ਅੰਨਾ

Published On: punjabinfoline.com, Date: Dec 12, 2012

ਨਵੀਂ ਦਿੱਲੀ, ਸਮਾਜ ਸੇਵੀ ਅੰਨਾ ਹਜ਼ਾਰੇ ਨੇ ਮੰਗਲਵਾਰ ਨੂੰ ਕਿਹਾ ਕਿ ਉਸਦਾ ਪੁਰਾਣਾ ਸਹਿਯੋਗੀ ਅਤੇ ਆਮ ਆਦਮੀ ਪਾਰਟੀ ਦਾ ਆਗੂ ਅਰਵਿੰਦ ਕੇਜਰੀਵਾਲ ਇਹ ਸੁਪਨਾ ਦੇਖ ਰਿਹਾ ਹੈ ਕਿ ਉਹ ਉਸਦਾ ਸਮਰਥਨ ਕਰਨਗੇ। ਅੰਨਾ ਨੇ ਕੇਜਰੀਵਾਲ ਦੇ ਬਾਰੇ 'ਚ ਕਿਹਾ ਕਿ ਜੇਕਰ ਕੇਜਰੀਵਾਲ ਇਹ ਸੋਚਦਾ ਹੈ ਕਿ ਉਹ ਉਸਦਾ ਸਮਰਥਨ ਕਰਨਗੇ ਤਾਂ ਉਹ ਸੁਪਨਾ ਲੈ ਰਿਹਾ ਹੈ।
ਅੰਨਾ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਤੱਕ ਕਿਸੇ ਨੂੰ ਨਹੀਂ ਕਿਹਾ ਕਿ ਕਿਸੇ ਵਿਅਕਤੀ ਜਾਂ ਪਾਰਟੀ ਨੂੰ ਵੋਟ ਦਿਓ ਕਿਉਂਕਿ ਉਨ੍ਹਾਂ ਦੀ ਰਾਜਨੀਤੀ 'ਚ ਕੋਈ ਰੁਚੀ ਨਹੀਂ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਸੰਬੰਧੀ ਉਨ੍ਹਾਂ ਦਾ ਪੱਖ ਸਮੇਂ ਦੇ ਨਾਲ ਬਦਲ ਗਿਆ ਹੈ ਅਤੇ ਅਜਿਹਾ ਕਿਉਂ ਹੋਇਆ, ਉਹ ਸਮਾਂ ਆਉਣ 'ਤੇ ਦੱਸਣਗੇ। ਉਨ੍ਹਾਂ ਕਿਹਾ ਕਿ ਜੇਕਰ ਉਹ ਕੁਝ ਅਜਿਹਾ ਕਹਿੰਦੇ ਹਨ ਕਾਂ ਇਸ ਨਾਲ ਸਮੱਸਿਆ ਖੜੀ ਹੋ ਜਾਵੇਗੀ।
ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਅੰਨਾ ਨੇ ਕਿਹਾ ਸੀ ਕਿ ਜੇਕਰ ਕੇਜਰੀਵਾਲ ਆਪਣੀ ਪਾਰਟੀ ਦੇ ਉਮੀਦਵਾਰ ਖੜੇ ਕਰਨਗੇ ਤਾਂ ਉਹ ਉਨ੍ਹਾਂ ਦਾ ਸਮਰਥਨ ਕਰਨਗੇ।

Tags: ਨਵੀਂ ਦਿੱਲੀ ਅਰਵਿੰਦ ਕੇਜਰੀਵਾਲ ਅੰਨਾ ਹਜ਼ਾਰੇ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration