"/> ਸਿਆਚਿਨ ਭਾਰਤ ਦਾ ਅਟੁੱਟ ਅੰਗ : ਐਂਟੋਨੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਿਆਚਿਨ ਭਾਰਤ ਦਾ ਅਟੁੱਟ ਅੰਗ : ਐਂਟੋਨੀ

Published On: punjabinfoline.com, Date: Dec 18, 2012

ਫੌਜ ਕੋਲ 7983 ਟਾਟਰਾ ਟਰੱਕ, ਹੋਰ ਖਰੀਦਣ ਦੀ ਯੋਜਨਾ ਨਹੀਂ
ਨਵੀਂ ਦਿੱਲੀ, ਸਰਕਾਰ ਨੇ ਅੱਜ ਸਪੱਸ਼ਟ ਕੀਤਾ ਕਿ ਸਿਆਚਿਨ ਗਲੇਸ਼ੀਅਰ ਭਾਰਤ ਦਾ ਅਟੁੱਟ ਅੰਗ ਹੈ ਅਤੇ ਇਸ ਖੇਤਰ ਵਿਚ ਫੌਜੀ ਟੁਕੜੀਆਂ ਦੀ ਤਾਇਨਾਤੀ ਖਤਰੇ ਦੀ ਸੰਭਾਵਨਾ ਅਤੇ ਸੰਚਾਲਨ ਨਾਲ ਸੰਬੰਧਿਤ ਹੋਰਨਾਂ ਮੁੱਦਿਆਂ 'ਤੇ ਆਧਾਰਿਤ ਹੁੰਦੀ ਹੈ।
ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਲੋਕਸਭਾ 'ਚ ਜਗਦੀਸ਼ ਸ਼ਰਮਾ, ਉਦੈ ਸਿੰਘ, ਵਿਲਾਸ ਮੁਤੇਮਵਾਰ ਅਤੇ ਪੀ. ਸੀ. ਗੱਦੀਗੌਦਰ ਦੇ ਸਵਾਲਾਂ ਦੇ ਲਿਖਤ ਜਵਾਬ 'ਚ ਕਿਹਾ ਕਿ ਇਸ ਮੁੱਦੇ 'ਤੇ ਗੱਲਬਾਤ ਕੀਤੀ ਗਈ ਹੈ। ਮੈਂਬਰਾਂ ਨੇ ਸਵਾਲ ਪੁੱਛਿਆ ਸੀ ਕਿ ਕੀ ਸਰਕਾਰ ਸਿਆਚਿਨ ਗਲੇਸ਼ੀਅਰ ਤੋਂ ਫੌਜਾਂ ਹਟਾਉਣ ਲਈ ਪਾਕਿਸਤਾਨ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਨੂੰ ਨੋਟਿਸ ਵਿਚ ਲਿਆ ਹੈ।
ਇਸੇ ਦੌਰਾਨ ਐਂਟੋਨੀ ਨੇ ਦੱਸਿਆ ਕਿ ਭਾਰਤੀ ਫੌਜ ਕੋਲ 7983 ਟਾਟਰਾ ਟਰੱਕ ਹਨ ਜੋ ਫੌਜ ਵਲੋਂ ਇਸਤੇਮਾਲ ਲਈ ਅਧਿਕਾਰਿਤ ਕੁਲ ਵਾਹਨਾਂ ਦੇ 4 ਫੀਸਦੀ ਹਨ ਅਤੇ ਫਿਲਹਾਲ ਅਜਿਹੇ ਹੋਰ ਟਰੱਕਾਂ ਦੀ ਖਰੀਦ ਨਹੀਂ ਕੀਤੀ ਜਾ ਰਹੀ ਹੈ।

Tags: ਏ. ਕੇ. ਐਂਟੋਨੀ ਨਵੀਂ ਦਿੱਲੀ ਪਾਕਿਸਤਾਨ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration