"/> 'ਅਸਤਰ' ਮਿਜ਼ਾਈਲ ਦਾ ਪਰੀਖਣ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

'ਅਸਤਰ' ਮਿਜ਼ਾਈਲ ਦਾ ਪਰੀਖਣ

Published On: punjabinfoline.com, Date: Dec 22, 2012

ਬਾਲੇਸ਼ਵਰ, ਭਾਰਤ ਨੇ ਅੱਜ ਆਪਣੀ ਸਵਦੇਸ਼ੀ ਤਕਨੀਕ 'ਤੇ ਆਧਾਰਿਤ 'ਦ੍ਰਿਸ਼ਟੀ ਸੀਮਾ ਤੋਂ ਵੱਧ' (ਬਿਓਂਡ ਵਿਜ਼ੂਅਲ ਰੇਂਜ) ਦੀ ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀ 'ਅਸਤਰ' ਮਿਜ਼ਾਈਲ ਦਾ ਵਿਕਾਸਾਤਮਕ ਪਰੀਖਣ ਚਾਂਦੀਪੁਰ ਵਿਚ ਏਕੀਕ੍ਰਿਤ ਪ੍ਰੀਖਣ ਰੇਂਜ ਤੋਂ ਪਰੀਖਣ ਕੀਤਾ। ਇਸ ਆਧੁਨਿਕ ਮਿਜ਼ਾਈਲ ਦਾ ਦੁਪਹਿਰ ਬਾਅਦ ਲਗਭਗ 1.25 ਵਜੇ ਆਈ. ਟੀ. ਆਰ. ਦੇ ਪ੍ਰੀਖਣ ਪੈਡ-2 ਤੋਂ ਪਰੀਖਣ ਕੀਤਾ ਗਿਆ। ਆਪਣੀ ਸ਼੍ਰੇਣੀ ਵਿਚ ਠੋਸ ਈਂਧਨ ਵਾਲੀ ਅਸਤਰ ਮਿਜ਼ਾਈਲ ਸਮਕਾਲੀਨ ਬੀ. ਵੀ. ਆਰ. ਮਿਜ਼ਾਈਲਾਂ ਤੋਂ ਵੱਧ ਆਧੁਨਿਕ ਹੈ ਅਤੇ ਇਹ ਸੁਪਰ ਸੋਨਿਕ ਹਵਾਈ ਟੀਚਿਆਂ ਨੂੰ ਭੇਜਣ ਦੀ ਸਮਰੱਥਾ ਰੱਖਦੀ ਹੈ। ਇਸ ਨੂੰ ਅਖੀਰ ਸੁਖੋਈ-30 ਐੱਮ. ਕੇ. ਆਈ., ਮਿਗ-29, ਮਿਰਾਜ-2000, ਜੈਗੂਆਰ ਅਤੇ ਤੇਜਸ ਹਲਕੇ ਲੜਾਕੂ ਜਹਾਜ਼ ਵਿਚ ਲਗਾਏ ਜਾਣ ਦੀ ਯੋਜਨਾ ਹੈ।

Tags: ਬਾਲੇਸ਼ਵਰ ਭਾਰਤ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration