"/> ਮੇਰੇ 'ਚ ਹਿੰਮਤ ਨਹੀਂ ਬਲਾਤਕਾਰ ਪੀੜਤਾ ਨੂੰ ਮਿਲਣ ਲਈ . .
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੇਰੇ 'ਚ ਹਿੰਮਤ ਨਹੀਂ ਬਲਾਤਕਾਰ ਪੀੜਤਾ ਨੂੰ ਮਿਲਣ ਲਈ . .

Published On: punjabinfoline.com, Date: Dec 22, 2012

ਨਵੀਂ ਦਿੱਲੀ, ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਕੋਲ ਹਸਪਤਾਲ 'ਚ ਭਰਤੀ ਸਮੂਹਿਕ ਬਲਾਤਕਾਰ ਪੀੜਤਾ ਨੂੰ ਮਿਲਣ ਦੀ ਹਿੰਮਤ ਨਹੀਂ ਹੈ ਅਤੇ ਉਹ ਦਿੱਲੀ 'ਤੇ 'ਰੇਪ ਦੀ ਰਾਜਧਾਨੀ' ਹੋਣ ਦਾ ਦਾਗ ਲੱਗਣ ਤੋਂ ਬੇਹੱਦ ਦੁਖੀ ਹੈ। ਦੇਸ਼ 'ਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਦੇਣ ਵਾਲੀ ਮਹਿਲਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਨੇ ਕਿਹਾ ਕਿ ਕਾਨੂੰਨ ਅਤੇ ਵਿਵਸਥਾ ਦੇ ਮਾਮਲੇ 'ਚ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਹਨ ਕਿਉਂਕਿ ਇਹ ਦਿੱਲੀ ਸਰਕਾਰ ਦੇ ਅਧਿਕਾਰ 'ਚ ਨਹੀਂ ਹੈ। ਪੁਲਸ ਦੇ ਅਨੁਸਾਰ ਦਿੱਲੀ 'ਚ ਇਸ ਸਾਲ 600 ਤੋਂ ਜਿਆਦਾ ਬਲਾਤਕਾਰ ਦੇ ਮਾਮਲੇ ਸਾਹਮਣੇ ਆਏ ਹਨ। ਸ਼ੀਲਾ ਦਿਕਸ਼ਿਤ ਨੇ ਕਿਹਾ ਕਿ 5 ਦਿਨ ਪਹਿਲਾਂ 23 ਸਾਲਾ ਲੜਕੀ ਨਾਲ 6 ਲੋਕਾਂ ਦੁਆਰਾ ਕੀਤੀ ਗਈ ਕਰਤੂਤ ਬੇਹੱਦ ਘਿਨੋਣੀ ਹੈ। ਉਨ੍ਹਾਂ ਨੇ ਇਸ ਘਟਨਾ 'ਤੇ ਟਿੱਪਣੀ ਰਾਜਧਾਨੀ ਅਤੇ ਹੋਰ ਸਥਾਨਾ 'ਤੇ ਲਗਾਤਾਰ ਹੋ ਰਹੇ ਵਿਆਪਕ ਪ੍ਰਦਰਸ਼ਨਾਂ ਨੂੰ ਭਾਂਪਦੇ ਹੋਏ ਕੀਤੀ।

Tags: ਦਿੱਲੀ ਸ਼ੀਲਾ ਦਿਕਸ਼ਿਤ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration