"/> ਸਿੱਖਿਆ ਦਾ ਉਪਯੋਗ ਮਨੁੱਖਤਾ ਦੀ ਸੇਵਾ ਲਈ ਕਰਨ ਨੌਜਵਾਨ : ਰਾਸ਼ਟਰਪਤੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਿੱਖਿਆ ਦਾ ਉਪਯੋਗ ਮਨੁੱਖਤਾ ਦੀ ਸੇਵਾ ਲਈ ਕਰਨ ਨੌਜਵਾਨ : ਰਾਸ਼ਟਰਪਤੀ

Published On: punjabinfoline.com, Date: Dec 30, 2012

ਮੁੰਬਈ, ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਵਧੀਆ ਰੋਜ਼ਗਾਰ ਅਤੇ ਲਾਭ ਹਾਸਲ ਕਰਨ ਦੀ ਜਗ੍ਹਾ ਆਪਣੇ ਗਿਆਨ ਦਾ ਉਪਯੋਗ 'ਮਨੁੱਖਤਾ ਦੀ ਕਿਤਾਬ' 'ਤੇ ਅਮਲ ਕਰਨ 'ਚ ਕਰਨ। ਰਾਸ਼ਟਰਪਤੀ ਨੇ ਕਿਹਾ ਹੈ ਕਿ ਸਿੱਖਿਆ ਦਾ ਉਦੇਸ਼ ਵਧੀਆ ਰੋਜ਼ਗਾਰ ਜਾਂ ਵਧੀਆ ਤਨਖਾਹ ਪਾਉਣੀ ਹੀ ਨਹੀਂ ਸਗੋਂ ਹਾਸਲ ਕੀਤੇ ਗਿਆਨ ਦੀ ਵਰਤੋਂ ਮਨੁੱਖਤਾ ਦੀ ਸੇਵਾ ਕਰਨ 'ਚ ਹੈ। ਪ੍ਰਣਬ ਨੇ ਮਹਾਤਮਾ ਗਾਂਧੀ ਦਾ ਹਵਾਲਾ ਦਿੰਦਿਆ ਕਿਹਾ ਹੈ ਕਿ ਸਾਡੇ ਰਾਸ਼ਟਰਪਿਤਾ ਨੇ ਕਿਹਾ ਸੀ ਕਿ ਸੱਚੀ ਸਿੱਖਿਆ ਆਪਣਾ ਸਰਵਸ੍ਰੇਸ਼ਠ ਹਾਸਲ ਕਰਨਾ ਹੈ। ਮਨੁੱਖਤਾ ਦੀ ਕਿਤਾਬ ਤੋਂ ਵਧੀਆ ਹੋਰ ਕਿਹੜੀ ਕਿਤਾਬ ਹੋ ਸਕਦੀ ਹੈ। ਰਾਸ਼ਟਰਪਤੀ ਨੇ ਕਿਹਾ ਹੈ ਕਿ ਅੱਜ ਜਦੋਂ ਪੁਰਾਣੇ ਮੁੱਲਾਂ ਅਤੇ ਪੱਛਮੀ ਸੰਸਕ੍ਰਿਤੀ ਵਿਚਕਾਰ ਫਸੇ ਇਕ ਨੈਤਿਕ ਸ਼ਸ਼ੋਪੰਜ ਤੋਂ ਰੂਬਰੂ ਹਾਂ, ਗਾਂਧੀ ਜੀ ਦੀ ਇਹ ਸਿੱਖਿਆ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਕੱਢ ਸਕਦੀ ਹੈ। ਇਕ ਵਾਰ ਜਦੋਂ ਅਸੀਂ ਮਨੁੱਖਤਾ ਦੀ ਕਿਤਾਬ ਅਪਣਾਉਂਦੇ ਹਾਂ ਤਾਂ ਸਮਾਜ ਦੇ ਅਨੇਕ ਬਟਵਾਰੇ ਅਤੇ ਟਕਰਾਅ ਦਾ ਅੰਤ ਹੋਵੇਗਾ। ਸਾਡੇ ਰਾਸ਼ਟਰ ਦੇ ਨੌਜਵਾਨਾਂ ਨੂੰ ਸਾਡੇ ਮਹਾਨ ਰਾਸ਼ਟਰ ਨੂੰ ਬਹੁਤ ਤੇਜ਼ੀ ਨਾਲ ਅੱਗੇ ਵਧਾਉਣ ਲਈ ਅਧਿਕਾਰ ਭਰਪੂਰ ਕੀਤਾ ਜਾਣਾ ਚਾਹੀਦਾ।

Tags: ਮੁੰਬਈ ਪ੍ਰਣਬ ਮੁਖਰਜੀ ਮਹਾਤਮਾ ਗਾਂਧੀ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration