"/> ਬਲਾਤਕਾਰ ਸੰਬੰਧੀ ਨਵੇਂ ਕਾਨੂੰਨ 'ਤੇ ਸਰਬਦਲ ਬੈਠਕ ਬੁਲਾ ਕੇ ਹੋਵੇ ਵਿਚਾਰ-ਵਟਾਂਦਰਾ : ਮਾਇਆਵਤੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਲਾਤਕਾਰ ਸੰਬੰਧੀ ਨਵੇਂ ਕਾਨੂੰਨ 'ਤੇ ਸਰਬਦਲ ਬੈਠਕ ਬੁਲਾ ਕੇ ਹੋਵੇ ਵਿਚਾਰ-ਵਟਾਂਦਰਾ : ਮਾਇਆਵਤੀ

Published On: punjabinfoline.com, Date: Jan 02, 2013

ਲਖਨਊ, ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਮਾਇਆਵਤੀ ਨੇ ਦਿੱਲੀ ਗੈਂਗ ਰੇਪ ਕਾਂਡ ਦੀ ਸ਼ਿਕਾਰ ਹੋਈ ਲੜਕੀ ਦਾ ਨਾਂ ਜਨਤਕ ਕਰਨ ਸੰਬੰਧੀ ਕੇਂਦਰੀ ਰਾਜ ਮੰਤਰੀ ਸ਼ਸ਼ੀ ਥਰੂਰ ਦੇ ਬਿਆਨ ਦਾ ਸਮਰਥਨ ਕਰਦਿਆਂ ਕਿਹਾ ਕਿ ਬਲਾਤਕਾਰ ਸੰਬੰਧੀ ਨਵੇਂ ਕਾਨੂੰਨ 'ਤੇ ਸਰਬਦਲ ਬੈਠਕ ਬੁਲਾ ਕੇ ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦਾ ਹੈ। ਮਾਇਆਵਤੀ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਦਿੱਲੀ 'ਚ ਬੀਤੀ 16 ਦਸੰਬਰ ਨੂੰ ਚੱਲਦੀ ਬੱਸ 'ਚ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਹੋਈ ਲੜਕੀ ਦਾ ਨਾਂ ਜਨਤਕ ਕਰਨ ਸੰਬੰਧੀ ਕੇਂਦਰੀ ਮਨੁੱਖੀ ਸੰਸਾਧਨ ਰਾਜ ਮੰਤਰੀ ਸ਼ਸ਼ੀ ਥਰੂਰ ਦੇ ਬਿਆਨ ਦਾ ਮੈਂ ਸਮਰਥਨ ਕਰਦੀ ਹਾਂ, ਬਸ਼ਰਤੇ ਲੜਕੀ ਦੇ ਪਰਿਵਾਰ ਵਾਲੇ ਇਸ ਲਈ ਸਹਿਮਤ ਹੋਣ। ਇਹ ਦੱਸੇ ਜਾਣ 'ਤੇ ਕਿ ਪਰਿਵਾਰ ਦੇ ਲੋਕ ਲੜਕੀ ਦਾ ਨਾਂ ਜਨਤਕ ਕੀਤੇ ਜਾਣ 'ਤੇ ਸਹਿਮਤ ਹਨ ਤਾਂ ਉਨ੍ਹਾਂ ਕਿਹਾ ਕਿ ਲੜਕੀ ਦੇ ਪਰਿਵਾਰ ਵਾਲੇ ਜੇਕਰ ਸਹਿਮਤ ਹਨ ਤਾਂ ਉਸ ਦਾ ਨਾਂ ਜਨਤਕ ਕਰਨ 'ਚ ਕੋਈ ਦਿੱਕਤ ਨਹੀਂ ਹੈ। ਬਸਪਾ ਪ੍ਰਧਾਨ ਨੇ ਕਿਹਾ ਕਿ ਬਲਾਤਕਾਰ ਦੇ ਮਾਮਲਿਆਂ ਸੰਬੰਧੀ ਨਵੇਂ ਕਾਨੂੰਨ 'ਤੇ ਸਰਬਦਲ ਬੈਠਕ ਬੁਲਾ ਕੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਬਲਾਤਕਾਰੀਆਂ ਨੂੰ ਚੋਣਾਂ ਦਾ ਟਿਕਟ ਨਾ ਦਿੱਤੇ ਜਾਣ ਦੇ ਵਿਚਾਰ 'ਤੇ ਵੀ ਸਹਿਮਤੀ ਜਤਾਈ।

Tags: ਲਖਨਊ ਬਹੁਜਨ ਸਮਾਜ ਪਾਰਟੀ ਮਾਇਆਵਤੀ ਦਿੱਲੀ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration