"/> ਹੈਲੀਕਾਪਟਰ ਸੌਦੇ ਬਾਰੇ ਸਰਕਾਰ ਨੇ ਗਲਤ ਜਾਣਕਾਰੀ ਦਿੱਤੀ- ਭਾਜਪਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹੈਲੀਕਾਪਟਰ ਸੌਦੇ ਬਾਰੇ ਸਰਕਾਰ ਨੇ ਗਲਤ ਜਾਣਕਾਰੀ ਦਿੱਤੀ- ਭਾਜਪਾ

Published On: punjabinfoline.com, Date: Feb 13, 2013

ਨਵੀਂ ਦਿੱਲੀ, ਅਗਸਟਾ ਵੈਸਟਲੈਂਡ ਹੈਲੀਕਾਪਟਰ ਸੌਦੇ ਵਿਚ ਦਲਾਲੀ ਦੇ ਦੋਸ਼ਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੂੰ ਸਰਕਾਰ 'ਤੇ ਨਿਸ਼ਾਨਾ ਸਾਧਣ ਦਾ ਮੌਕਾ ਮਿਲ ਗਿਆ ਹੈ। ਭਾਜਪਾ ਨੇ ਐਲਾਨ ਕੀਤਾ ਹੈ ਕਿ ਉਹ ਇਸ ਮਾਮਲੇ ਨੂੰ ਸੰਸਦ ਵਿਚ ਉਠਾਏਗੀ, ਇਸ ਦੇ ਨਾਲ ਹੀ ਇਹ ਮਾਮਲਾ ਸੰਸਦ ਤੋਂ ਬਾਹਰ ਵੀ ਉਠਾਇਆ ਜਾਵੇਗਾ।
ਭਾਜਪਾ ਦੇ ਬੁਲਾਰੇ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਮੁੱਦੇ ਨੂੰ ਸੰਸਦ ਵਿਚ ਉਠਾ ਚੁੱਕੀ ਹੈ, ਪਰ ਸਰਕਾਰ ਨੇ ਗਲਤ ਜਾਣਕਾਰੀ ਦਿੱਤੀ।
ਭਾਜਪਾ ਨੇ ਮੰਗ ਕੀਤੀ ਹੈ ਕਿ ਅਗਸਟਾ ਵੈਸਟਲੈਂਡ ਨਾਲ ਜੋ ਸੌਦਾ ਹੋਇਆ ਹੈ, ਉਸ 'ਤੇ ਸਰਕਾਰ ਦੁਬਾਰਾ ਵਿਚਾਰ ਕਰੇ। ਭਾਜਪਾ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੂੰ ਸਵਾਲ ਕੀਤਾ ਹੈ ਕਿ ਕੀ ਸਾਰੇ ਮੰਤਰਾਲਿਆਂ ਵਿਚ ਇਸ ਤਰ੍ਹਾਂ ਹੀ ਭ੍ਰਿਸ਼ਟਾਚਾਰ ਹੈ?
ਵਿਰੋਧੀ ਧਿਰ ਨੇ ਸਵਾਲ ਕੀਤਾ ਕਿ ਸਰਕਾਰ ਇਸ ਮਸਲੇ 'ਤੇ ਚੁੱਪ ਕਿਉਂ ਸੀ ਅਤੇ ਸੀ. ਬੀ. ਆਈ. ਜਾਂਚ ਦੇ ਹੁਕਮ ਪਹਿਲਾਂ ਕਿਉਂ ਨਹੀਂ ਦਿੱਤੇ ਗਏ।
ਜ਼ਿਕਰਯੋਗ ਹੈ ਕਿ ਰੱਖਿਆ ਸੌਦੇ ਦੇ ਮਾਮਲੇ ਵਿਚ ਭਾਰਤ ਦੇ ਸਾਬਕਾ ਹਵਾਈ ਫੌਜ ਮੁਖੀ ਐੱਸ. ਪੀ. ਤਿਆਗੀ 'ਤੇ ਗੰਭੀਰ ਦੋਸ਼ ਲੱਗੇ ਹਨ। ਇਟਲੀ ਦੀ ਜਾਂਚ ਏਜੰਸੀ ਦੀ ਰਿਪੋਰਟ ਵਿਚ ਤਿਆਗੀ ਦਾ ਨਾਂ ਸਾਹਮਣੇ ਆਇਆ ਹੈ। ਕਿਹਾ ਗਿਆ ਹੈ ਕਿ ਤਿਆਗੀ ਨੂੰ ਰਿਸ਼ਵਤ ਦਿੱਤੀ ਗਈ ਸੀ। ਰਿਸ਼ਵਤ ਦੇਣ ਦੇ ਮਾਮਲੇ ਵਿਚ ਇਟਲੀ ਦੀ ਪੁਲਸ ਡਿਫੈਂਸ ਕੰਪਨੀ ਫਿਨਮੈਕੇਨਿਕਾ ਦੇ ਸੀ. ਈ. ਓ. ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਕੰਪਨੀ ਦੇ ਸੀ. ਈ. ਓ. 'ਤੇ 350 ਕਰੋੜ ਰੁਪਏ ਰਿਸ਼ਵਤ ਦੇਣ ਦਾ ਦੋਸ਼ ਹੈ।

Tags: ਨਵੀਂ ਦਿੱਲੀ ਭਾਜਪਾ ਰਵੀਸ਼ੰਕਰ ਪ੍ਰਸਾਦ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration