"/> ਜੇਕਰ ਬਿਜਲੀ ਦੇ ਵਧੀਆਂ ਕੀਮਤਾਂ ਨਹੀਂ ਦੇ ਸਕਦੇ ਤਾਂ ਬਿਜਲੀ ਘੱਟ ਵਰਤੋਂ : ਸ਼ੀਲਾ ਦੀਕਸ਼ਿਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਜੇਕਰ ਬਿਜਲੀ ਦੇ ਵਧੀਆਂ ਕੀਮਤਾਂ ਨਹੀਂ ਦੇ ਸਕਦੇ ਤਾਂ ਬਿਜਲੀ ਘੱਟ ਵਰਤੋਂ : ਸ਼ੀਲਾ ਦੀਕਸ਼ਿਤ

Published On: punjabinfoline.com, Date: Feb 25, 2013

ਨਵੀਂ ਦਿੱਲੀ, ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਕਿਹਾ ਕਿ ਜੇਕਰ ਲੋਕ ਬਿਜਲੀ ਦੀਆਂ ਉੱਚੀਆਂ ਕੀਮਤਾਂ ਸਹਿਨ ਨਹੀਂ ਕਰ ਸਕਦੇ ਤਾਂ ਬਿਜਲੀ ਦੇ ਇਸਤੇਮਾਲ 'ਚ ਕਟੌਤੀ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਇਸ ਬਿਆਨ ਦੀ ਆਲੋਚਨਾ ਹੋਈ। ਬਿਜਲੀ ਦੀਆਂ ਕੀਮਤਾਂ 'ਚ ਵਾਧੇ ਲਈ ਨਿਸ਼ਾਨੇ 'ਤੇ ਰਹੀ ਦੀਕਸ਼ਿਤ ਨੇ ਇਹ ਕਹਿ ਕੇ ਬਿਜਲੀ ਦਰਾਂ 'ਚ ਵਾਧੇ ਨੂੰ ਜਾਇਜ਼ ਠਹਿਰਾਇਆ ਕਿ ਉਤਪਾਦਨ ਲਾਗਤ 'ਚ ਵਾਧੇ ਕਾਰਨ ਬਿਜਲੀ ਦੀਆਂ ਦਰਾਂ ਵਧੀਆਂ ਹਨ
ਉਨ੍ਹਾਂ ਨੇ ਕਿਹਾ ਕਿ ਜੇਕਰ ਲੋਕ 24 ਘੰਟੇ ਬਿਜਲੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ। ਦੀਕਸ਼ਿਤ ਨੇ ਕਿਹਾ ਕਿ ਜੇਕਰ ਲੋਕਾਂ ਲਈ ਬਿਜਲੀ ਬਿੱਲ ਦਾ ਭੁਗਤਾਨ ਕਰਨਾ ਮੁਸ਼ਕਿਲ ਹੋ ਰਿਹਾ ਹੈ ਤਾਂ ਉਨ੍ਹਾਂ ਨੂੰ ਵੱਖ-ਵੱਖ ਬਿਜਲੀ ਉਪਕਰਨਾਂ 'ਤੇ ਬਿਜਲੀ ਦੇ ਉਪਭੋਗ 'ਚ ਕਟੌਤੀ ਕਰਨੀ ਚਾਹੀਦੀ ਹੈ। ਦੱਖਣੀ ਦਿੱਲੀ ਦੇ ਛਤਰਪੁਰ ਇਲਾਕੇ 'ਚ ਇਕ ਬੈਠਕ ਨੂੰ ਸੰਬੋਧਨ ਕਰਦੇ ਹੋਏ ਦੀਕਸ਼ਿਤ ਨੇ ਕਿਹਾ ਕਿ ਅਸੀਂ 24 ਘੰਟੇ ਬਿਜਲੀ ਸਪਲਾਈ ਕਰ ਰਹੇ ਹਾਂ। ਅਸੀਂ ਸਮੇਂ-ਸਮੇਂ 'ਤੇ ਬਿਜਲੀ ਦੀ ਸਪਲਾਈ ਨਹੀਂ ਕਰ ਰਹੇ ਹਾਂ। ਜਦੋਂ 24 ਘੰਟੇ ਬਿਜਲੀ ਦੀ ਸਪਲਾਈ ਯਕੀਨੀ ਕੀਤੀ ਗਈ ਤਾਂ ਵਿਰੋਧੀ ਕਹਿੰਦਾ ਹੈ ਕਿ ਬਿੱਲ ਕਾਫੀ ਜ਼ਿਆਦਾ ਹਨ। ਜੇਕਰ ਤੁਸੀਂ 24 ਘੰਟੇ ਬਿਜਲੀ ਵਰਤਦੇ ਹੋ ਤਾਂ ਬਿਜਲੀ ਦੇ ਬਿੱਲ ਦਾ ਭੁਗਤਾਨ ਨਹੀਂ ਕਰ ਸਕਦੇ।

Tags: ਦਿੱਲੀ ਸ਼ੀਲਾ ਦੀਕਸ਼ਿਤ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration