"/> Book Review - Asura Tale of the Vanquished
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Book Review - Asura Tale of the Vanquished

Published On: punjabinfoline.com, Date: Dec 05, 2013

ਮੈਂ ਇਸ Book ਦਾ Review ਇਹ ਕਹਿ ਕੇ ਸ਼ੁਰੂ ਕਰਨਾ ਚਾਹੰਦਾ ਹਾਂ ਕਿ ਮੈਨੂੰ ਇਹ ਕਿਤਾਬ ਬਹੁਤ ਪਸੰਦ ਹੈ। ਜਿਵੇਂ ਕਿ ਇਸਦਾ ਨਾਮ ਹੀ ਦਰਸ਼ਾਉਦਾ ਹੈ ਕਿ ਇਹ ਕਥਾ ਚਾਨਵਆਂ ਤੇ ਦੇਵਤਿਆਂ ਬਾਰੇ ਹੈ। ਅਸੀਂ ਉਨ੍ਹਾਂ ਨੂੰ ਕਈ ਅਪਵਿੱਤਰ ਨਾਵਾਂ ਨਾਲ ਜਾਨਦੇ ਹਾਂ – ਜਿਹੜੇ ਨਾਮ ਦੁਸ਼ਟ ਅਪਰਾਧੀ, ਪਾਪੀ ਨੂੰ ਦਰਸ਼ਾਉਣ।ਇਹ ਕਥਾ ਮੁਢਲੇ ਤੌਰ ਤੇ ਦੋ ਪ੍ਰਧਾਨਾਂ ਤੇ ਹੈ- ਰਾਵਣ ਅਤੇ ਭਦਰ ਜੋ ਮੈਨੂੰ ਲਗਦਾ ਇਸ ਕਿਤਾਬ ਦੀ ਸ਼ਕਤੀ ਹੈ। ਦੋਨੋ ਕਿਰਦਾਰ ਇੱਕ ਹੀ ਘਟਨਾ ਨੂੰ ਆਪਣੇ ਆਪਣੇ ਤਰੀਕੇ ਨਾਲ ਅਤੇ ਆਪਣੀ ਆਪਣੀ ਸੋਚ ਤੇ ਨਿਰਭਰ ਹੋਕੇ ਦਰਸ਼ਾਉਂਦੇ ਹਨ। ਜੋ ਕਿ ਅਮੀਰੀ ਅਤੇ ਗਰੀਬੀ ਬਾਰੇ ਉਨ੍ਹਾਂ ਦੇ ਵਿਚਾਰ ਪ੍ਰਗਟ ਕਰਦੇ ਹਨ। ਰਾਵਣ ਪਹਿਲਾਂ ਆਪਣੀਆਂ ਭਾਵਨਾਵਾਂ ਅਤੇ ਇੱਛਾਵਾਂ ਨੂੰ ਇੱਕ ਨੌਜਵਾਨਾਂ ਅਨੁਸਾਰ ਪ੍ਰਗਟ ਕਰਦਾ ਹੈ ਫਿਰ ਪੂਰੇ ਰਾਜ ਘਰਾਨੇ ਨੂੰ ਸੰਭਾਲਣ ਦੀ ਮੁਸ਼ਕਿਲ ਨੂੰ ਇੱਕ ਰਾਜੇ ਵਾਂਗ ਸੋਚਦਾ ਹੈ। ਜਦਕਿ ਜੋ ਭਦਰ ਹੈ ਉਸਦੀ ਸੋਚ ਗਰੀਬਾਂ ਨੂੰ ਮੁੱਖ ਰੱਖਕੇ ਆਮ ਇਨਸਾਨ ਵਾਂਗ ਹੈ।
ਇਹ ਕਥਾ ਅਸੁਰਾ ਬਾਰੇ ਹੈ, ਇਸਦਾ ਮਤਲਬ ਇਹ ਨਹੀਂ ਕਿ ਕਥਾਵਾਚਕ ਇਸ ਵਿੱਚ ਸਿਰਫ ਰਾਵਣ ਅਤੇ ਅਸੁਰ ਬਾਰੇ ਹੀ ਲਿਖੇ। ਮੈਂ ਉਸ ਤਰੀਕੇ ਦੀ ਵਡਿਆਈ ਕਰਦਾ ਹਾਂ ਜਿਵੇਂ ਕਥਾਵਾਚਕ ਨੇ ਥੜੇ ਸੁਚੱਜੇ ਢੰਗ ਨਾਲ ਇਸਦੇ ਚੰਗੇ ਅਤੇ ਮਾੜੇ ਦੋਨੋ ਦਰਸ਼ਾਇਆ ਜੋ ਚੀਜ ਇਸ ਕਥਾ ਨੂੰ ਪੁਰਾਣੀਆਂ ਕਥਾਵਾਂ ਤੋਂ ਵੱਖ ਕਰਦੀ ਹੈ ਉਹ ਹੈ ਕਿ ਕਥਾਵਾਚਕ ਨੇ ਅਸੁਰਾਂ ਦੀਆਂ ਖੁਬੀਆਂ ਦਿਖਾਉਣ ਦੀ ਹਿੰਮਤ ਕੀਤੀ ਅਤੇ ਦੇਵਤਿਆਂ ਦੇ ਅਵਗੁਣ ਦੱਸੇ। ਇਹ ਚੀਜ਼ਾਂ ਉਸ ਕਥਾਵਾਂ ਤੋਂ ਬਿਲਕੁਲ ਵਿੱਰੁਧ ਨੇ ਜੋ ਅਸੀਂ ਬਚਪਨ ਤੋਂ ਸੁਨਦੇ ਆ ਰਹੇ ਹਾਂ। ਸਾਨੂੰ ਹਮੇਸ਼ਾ ਇਹੀ ਦੱਸਿਆ ਗਿਆ ਹੈ ਕਿ ਮਾੜੇ ਨੇ ਤੇ ਦੇਵਤਾ ਚੰਗੇ।
ਇਹ ਕਿਤਾਬ ਪੁਰਾਣੀਆਂ ਕਥਾਵਾਂ ਨੂੰ ਬੜੀ ਹੀ ਤਗੜੀ ਟੱਕਰ ਦੇ ਰਹੀ ਹੈ। ਕਿਤਾਬ ਵਿੱਚ ਦੋ ਪਹਿਲੂਆਂ ਨੂੰ ਸਿਰਫ ਦੋ ਇਨਸਾਨੀ ਸੋਚਾਂ ਇਹਾ ਗਿਆ ਹੈ ਹੋਰ ਕੁੱਛ ਵੀ ਨਹੀਂ ਦੱਸਿਆ ਤੇ ਨਾ ਹੀ ਰਾਮ ਨੂੰ ਸਾਰੀਆਂ ਸ਼ਕਤੀਆਂ ਦਾ ਰੱਬ ਮੰਨਿਆ ਹੈ। ਇਥੇ ਕੋਈ ਵੀ ਫੁੱਲਾਂ ਦੀ ਵਰਖਾ ਕਰਨ ਵਾਲੇ ਰੱਬ ਨਹੀਂ ਦਿਖਾਏ, ਜੋ ਰਾਮ ਦੀ ਜਿੱਤ ਦਾ ਜਸ਼ਨ ਮਨਾਵੇ। ਨਾ ਹੀ ਦਾਨਵਾਂ ਨੂੰ ਨਿਰਦਈ ਅਤੇ ਬੇਦਿਲ ਜੀਵ ਆਖਿਆ ਹੈ ਜੋ ਕਾਲੇ ਕੱਪੜੇ ਪਾ ਕੇ ਸਭ ਨੂੰ ਮਾਰਨ ਲਈ ਫਿਰਦੇ ਹਨ। ਇਸ ਵਿੱਚ ਨਾ ਕੋਈ ਦਰਬਾਰ ਵਿੱਚ ਅਪਸਰਾਵਾਂ ਦਾ ਨਾਚ ਵੇਖਦਾ ਹੈ। ਦਾਨਵ ਵੱਡੇ ਦੰਦਾਂ ਵਾਲੇ, ਭਿਆਨਕ ਕਿਰਦਾਰ ਨਹੀਂ ਹਨ। ਇਹ ਇੱਕ ਅਜਿਹੀ ਕਿਤਾਬ ਹੈ ਵਿੱਚ ਦੇਵਤੇ ਤੇ ਦਾਨਵਾਂ ਦੋਨਾਂ ਨੂੰ ਹੀ ਇਨਸਾਨੀ ਜਾਤੀ ਦੇ ਦੋ ਅਲਗ ਸਮਾਜ ਦੇ ਲੋਗ ਹਨ, ਜਿਨਾਂ ਕੋਲ ਕੋਈ ਸ਼ਕਤੀ ਨਹੀ ਹੈ।
ਸ਼ੁਕਰ ਏ ਰੱਬ ਦਾ! ਕਿ ਕਿਸੇ ਨੇ ਸਮਾਜ ਦੀ ਇਸ ਗਲਤ ਧਾਰਨਾ ਵਿਰੁੱਧ ਆਵਾਜ਼ ਚੁੱਕੀ ਹੈ। ਇਹ ਪੜਨ ਲਾਇਕ ਇੱਕ ਦਿਲਚਸਪ ਚੀਜ਼ ਹੈ, ਖਾਸ ਕਰਕੇ ਮੇਰੇ ਵਰਗੇ ਬੰਦੇ ਲਈ ਜੋ ਸਮਝਦਾ ਹੈ ਇਹ ਸੋਚੀ ਹੋਈ ਗਲਤ ਦਿਮਾਗੀ ਧਾਰਨਾ ਹੈ। ਇਹ ਸਿਰਫ ਇਕ ਤਰਫਾ ਕਹਾਣੀ ਹੈ ਜਿਸਦਾ ਕੋਈ ਵਜੂਦ ਨਹੀਂ, ਕੋਈ ਵਿਸਤਾਰ ਨਹੀਂ ਦੂਜੀ ਤਰਫ ਦਾ। ਮੈਂ ਸਹਿਮਤ ਹਾਂ ਜੋ ਅੰਨਦ ਨੇ ਲਿਖਿਆ ਹੈ, ਇਹ ਮਨਘੜਤ ਹੈ, ਪੂਰੀ ਤਰਾਂ ਮਨਘੜਤ ਤੇ ਰਮਾਯਨ ਵੀ ਮਨਘੜਤ ਹੈ। ਜੇ ਅਸੀ ਇਸ ਕਿਤਾਬ ਨੂੰ ਮਨਘੜਤ ਮੰਨਦੇ ਹਾਂ ਤਾਂ ਰਮਾਯਨ ਨੂੰ ਕਿਉਂ ਨੀ। ਅਸੀਂ ਕਿਉਂ ਨਹੀਂ ਮੰਨਦੇ ਕਿ ਕਈ ਚੀਜ਼ਾਂ ਬਾਰੇ ਬੇਬੁਨਿਆਦ ਨੇ, ਤੇ ਅਸੀਂ ਰਾਵਣ ਦੀਆਂ ਚੰਗਿਆਈਆਂ ਸਮਝਣ ਤੋਂ ਕਿਉਂ ਡਰਦੇ ਹਾਂ।
ਅਗਾਂ ਵਧੋ, ਇਸਨੂੰ ਇੱਕ ਵਾਰ ਪੜੋ, ਤੇ ਆਪਣੇ ਆਪ ਤੋਂ ਪੁੱਛੋ ਕਿ ਰਾਵਣ ਦੇ ਪੁਤਲੇ ਨੂੰ ਬੁਰਾਈਆਂ ਦਾ ਖਾਤਮਾ ਸਮਝ ਕੇ ਸਾੜਿਆ ਜਾਣਾ ਸਹੀ ਹੈ। ਰਮਾਯਣ ਵਿੱਚ ਕੋਣ ਹੈ ਜੋ ਦੇਵ ਅਤੇ ਦੇਵਤੇ ਦੀ ਵਿਆਖਿਆ ਕਰਦਾ ਹੈ। ਇਹ ਕਿਤਾਬ ਇੱਕ ਅਸਲ ਵਿਚਾਰਧਾਰਾ ਪ੍ਰਗਟਾਉਂਦੀ ਹੈ। ਇਹ ਮੇਰੇ ਸੋਚ ਵਿਚਾਰਾਂ ਤੇ ਪੂਰੀ ਢੁੱਕਦੀ ਹੈ। ਮੈਨੂੰ ਇਹ ਕਿਤਾਬ ਬਹੁਤ ਪਸੰਦ ਹੈ ਤੇ ਮੈਨੂੰ ਪਤਾ ਹੈ ਮੈਂ ਬਾਰ ਬਾਰ ਪੜ੍ਹਾਂਗਾਂ।
By-Gurjeet Singh Azad (singh@gurjeet.co.in)

Tags: asura tale-of-the-vanquished book-review
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration