"/> ਵਾਲ-ਵਾਲ ਬਚੇ ਪਰਵੇਜ਼ ਮੁਸ਼ੱਰਫ, ਧਮਾਕੇ ਨਾਲ ਉਡਾਉਣ ਦੀ ਸੀ ਸਾਜਸ਼
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਵਾਲ-ਵਾਲ ਬਚੇ ਪਰਵੇਜ਼ ਮੁਸ਼ੱਰਫ, ਧਮਾਕੇ ਨਾਲ ਉਡਾਉਣ ਦੀ ਸੀ ਸਾਜਸ਼

Published On: punjabinfoline.com, Date: Apr 04, 2014

ਇਸਲਾਮਾਬਾਦ, ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ‘ਤੇ ਜਾਨਲੇਵਾ ਹਮਲਾ ਹੋਇਆ ਹੈ, ਜਿਸ ਵਿਚ ਵਾਲ-ਵਾਲ ਬੱਚ ਗਏ ਹਨ। ਅੱਜ ਇਸਲਾਮਾਬਾਦ ‘ਚ ਫੈਜਾਬਾਦ ਪੁੱਲ ਤੋਂ ਲੰਘਣ ਦੌਰਾਨ ਉਨ੍ਹਾਂ ਦੇ ਕਾਫਲੇ ‘ਤੇ ਬੰਬ ਧਮਾਕਾ ਕਰਨ ਦੀ ਯੋਜਨਾ ਬਣਾਈ ਗਈ ਸੀ। ਮੁਸ਼ੱਰਫ ਨੂੰ ਉਨ੍ਹਾਂ ਦੇ ਫਾਰਮ ਹਾਊਸ ‘ਚ ਲਿਆਂਦਾ ਜਾ ਰਿਹਾ ਸੀ। ਉਨ੍ਹਾਂ ਨੂੰ ਬੰਬ ਨਾਲ ਉਡਾਉਣ ਦੀ ਯੋਜਨਾ ਸੀ ਕਿ ਕਿਸਮਤ ਚੰਗੀ ਹੋਣ ਕਾਰਨ ਉਹ ਵਾਲ-ਵਾਲ ਬੱਚ ਗਏ। ਇਹ ਬੰਬ ਧਮਾਕਾ ਉਨ੍ਹਾਂ ਦੇ ਕਾਫਲੇ ਦੇ ਲੰਘਣ ਤੋਂ 20 ਮਿੰਟ ਪਹਿਲਾਂ ਹੀ ਫਟ ਗਿਆ। ਗੌਰਤਲਬ ਹੈ ਕਿ ਪਰਵੇਜ਼ ਮੁਸ਼ੱਰਫ ‘ਤੇ ਪਹਿਲਾਂ ਵੀ ਅਜਿਹੇ ਹਮਲੇ ਕਰਨ ਦੀਆਂ ਸਾਜਸ਼ਾਂ ਬਣਾਈਆ ਗਈਆ , ਜਿਨ੍ਹਾਂ ਵਿਚ ਉਹ ਵਾਲ-ਵਾਲ ਬਚਦੇ ਰਹਿ ਹਨ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਦੂਸਰੇ ਰਸਤੇ ਤੋਂ ਘਰ ਲਿਜਾਇਆ ਗਿਆ। ਇਸ ਧਮਾਕੇ ‘ਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ ਅਤੇ ਕਿਸੇ ਵੀ ਅੱਤਵਾਦੀ ਜਥੇਬੰਦੀ ਨੇ ਇਸ ਘਟਨਾ ਦੀ ਜਿੰਮੇਵਾਰੀ ਨਹੀਂ ਲਈ ਹੈ।

Tags: ਇਸਲਾਮਾਬਾਦ ਪਾਕਿਸਤਾਨ ਪਰਵੇਜ਼_ਮੁਸ਼ੱਰਫ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration