"/> ਛੇਤੀ ਤਿਆਰ ਹੋਵੇਗਾ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਖਰੜ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਛੇਤੀ ਤਿਆਰ ਹੋਵੇਗਾ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਖਰੜ

Published On: punjabinfoline.com, Date: Apr 07, 2014

ਤਹਿਰਾਨ, ਈਰਾਨ ਦੇ ਵਿਵਾਦ ਪੂਰਨ ਪ੍ਰਮਾਣੂ ਪ੍ਰੋਗਰਾਮ ਤੇ ਰੋਕ ਲਗਾਉਣ ਲਈ 6 ਸ਼ਕਤੀਸ਼ਾਲੀ ਦੇਸ਼ਾਂ ਅਤੇ ਈਰਾਨ ਵਿਚਾਲੇ ਕਈ ਦੌਰ ਦੀ ਵਾਰਤਾ ਬੇਸਿੱਟਾ ਰਹਿਣ ਤੋਂ ਬਾਅਦ ਹੁਣ ਦੋਹਾਂ ਧਿਰਾਂ ਵਿਚਾਲੇ ਦੁਬਾਰਾ ਗੱਲਬਾਤ ਸ਼ੁਰੂ ਹੋਣ ਦੇ ਆਸਾਰ ਹਨ ਅਤੇ 21 ਅਪ੍ਰੈਲ ਤੋਂ ਆਖਰੀ ਸਮਝੌਤੇ ਦਾ ਖਰੜ ਤਿਆਰ ਹੋਣਾ ਸ਼ੁਰੂ ਹੋ ਸਕਦਾ ਹੈ। ਈਰਾਨ ਦੇ ਪ੍ਰਮਾਣੂ ਵਾਰਤਾਕਾਰ ਅੱਬਾਸ ਅਰਾਕਚੀ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਚ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਵਾਰਤਾ ਚ ਅਸੀਂ ਪ੍ਰਮਾਣੂ ਪ੍ਰੋਗਰਾਮ ਦੇ ਮੁੱਖ ਮੁੱਦਿਆਂ ਤੇ ਆਪਣੇ ਮਤਭੇਦਾਂ ਨੂੰ ਦੂਰ ਕਰਕੇ ਵਿਚਾਰਾਂ ਚ ਸਾਂਝੀਵਾਲਤਾ ਲਿਆਵਾਂਗੇ।
ਦੋਵੇਂ ਧਿਰ ਵਿਏਨਾ ਚ 7 ਮਈ ਨੂੰ ਗੱਲਬਾਤ ਸ਼ੁਰੂ ਕਰਨ ਤੇ ਸਹਿਮਤ ਹੋ ਗਏ ਹਨ। ਇਸ ਦੌਰਾਨ ਈਰਾਨ ਦੇ ਹੈਵੀ ਵਾਟਰ ਰਿਐਕਟਰ ਦੇ ਮੁੱਦੇ ਤੇ ਵੀ ਚਰਚਾ ਕੀਤੀ ਜਾਵੇਗੀ।

Tags: ਤਹਿਰਾਨ ਈਰਾਨ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration