"/> ਨਵਾਬ ਅਕਬਰ ਬਲੂਚੀ ਹੱਤਿਆਕਾਂਡ ਚ ਜਨਰਲ ਮੁਸ਼ੱਰਫ ਤਲਬ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਵਾਬ ਅਕਬਰ ਬਲੂਚੀ ਹੱਤਿਆਕਾਂਡ ਚ ਜਨਰਲ ਮੁਸ਼ੱਰਫ ਤਲਬ

Published On: punjabinfoline.com, Date: Apr 07, 2014

ਕਵੇਟਾ, ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਕਵੇਟਾ ਦੀ ਅੱਤਵਾਦੀ ਰੋਕੂ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਨੂੰ ਬਲੋਚ ਰਾਸ਼ਟਰਵਾਦੀ ਨੇਤਾ ਨਵਾਬ ਅਕਬਰ ਬਲੋਚੀ ਹੱਤਿਆਕਾਂਡ ਚ 21 ਅਪ੍ਰੈਲ ਨੂੰ ਤਲਬ ਕੀਤਾ ਹੈ।
ਅੱਤਵਾਦੀ ਰੋਕੂ ਅਦਾਲਤ ਨੇ ਜੱਜ ਤਾਰੀਕ ਅਹਿਮਦ ਕਾਸੀ ਨੇ ਜਨਰਲ ਮੁਸ਼ੱਰਫ ਨੂੰ ਅਦਾਲਤ ਚ ਹਾਜ਼ਰ ਹੋਣ ਦਾ ਨਿਰਦੇਸ਼ ਦਿੱਤਾ ਹੈ ਅਤੇ ਕਿਹਾ ਹੈ ਕਿ ਜੇ ਉਹ ਨਹੀਂ ਆਉਂਦੇ ਹਨ ਤਾਂ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ। ਜੱਜ ਨੇ ਕਿਹਾ ਕਿ ਜੇ ਉਹ ਅਦਾਲਤ ਚ ਹਾਜ਼ਰ ਨਹੀਂ ਹੁੰਦੇ ਹਨ ਤਾਂ ਉਨ੍ਹਾਂ ਦੀ ਗ੍ਰਿਫਤਾਰੀ ਦਾ ਵਾਰੰਟ ਜਾਰੀ ਕੀਤਾ ਜਾਵੇਗਾ।
ਇਸ ਦੌਰਾਨ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੀਰ ਸ਼ੋਇਬ ਨੌਸ਼ੇਰਵਾਨੀ ਸੋਮਵਾਰ ਨੂੰ ਅਦਾਲਤ ਚ ਹਾਜ਼ਰ ਹੋਏ। ਅਦਾਲਤ ਨੇ ਉਨ੍ਹਾਂ ਨੂੰ 21 ਅਪ੍ਰੈਲ ਦੀ ਸੁਣਵਾਈ ਚ ਵੀ ਹਾਜ਼ਰ ਹੋਣ ਦਾ ਹੁਕਮ ਦਿੱਤਾ। ਅਦਾਲਤ ਨੇ ਜਨਰਲ ਮੁਸ਼ੱਰਫ ਦੀ ਜ਼ਮਾਨਤ ਲੈਣ ਵਾਲਿਆਂ ਨੂੰ ਵੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ।

Tags: ਕਵੇਟਾ ਪਾਕਿਸਤਾਨ ਪਰਵੇਜ਼_ਮੁਸ਼ੱਰਫ ਨਵਾਬ_ਅਕਬਰ_ਬਲੋਚੀ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration