"/> 1984 ਦੰਗਾ ਮਾਮਲੇ ਚ ਸੋਨੀਆ ਗਾਂਧੀ ਦਾ ਪਾਸਪੋਰਟ ਪੇਸ਼ ਕਰਨ ਤੋਂ ਇਨਕਾਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

1984 ਦੰਗਾ ਮਾਮਲੇ ਚ ਸੋਨੀਆ ਗਾਂਧੀ ਦਾ ਪਾਸਪੋਰਟ ਪੇਸ਼ ਕਰਨ ਤੋਂ ਇਨਕਾਰ

Published On: punjabinfoline.com, Date: Apr 08, 2014

ਨਿਊਯਾਰਕ, ਸੋਨੀਆ ਗਾਂਧੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਅਮਰੀਕੀ ਅਦਾਲਤ ਵੱਲੋਂ ਇਕ ਸਬੂਤ ਦੇ ਤੌਰ ਤੇ ਮੰਗੀ ਗਈ ਪਾਸਪੋਰਟ ਦੀ ਕਾਪੀ ਜਮਾ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਨਿੱਜੀ ਸੁਰੱਖਿਆ ਅਤੇ ਗੋਪਨੀਅਤਾ ਦੇ ਆਧਾਰ ਤੇ ਭਾਰਤ ਸਰਕਾਰ ਵੱਲੋਂ ਕੀਤੀ ਗਈ ਮਨਾਹੀ ਦਾ ਹਵਾਲਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸੋਨੀਆ ਗਾਂਧੀ ਨੂੰ ਅਮਰੀਕੀ ਜ਼ਿਲਾ ਅਦਾਲਤ ਦੇ ਜੱਜ ਬ੍ਰਾਇਨ ਕੋਗਨ ਨੇ 7 ਅਪ੍ਰੈਲ ਤੱਕ ਆਪਣੇ ਪਾਸਪੋਰਟ ਦੀ ਕਾਪੀ ਅਦਾਲਤ ਵਿਚ ਪੇਸ਼ ਕਰਨ ਲਈ ਕਿਹਾ ਸੀ ਤਾਂ ਜੋ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕੇ ਕਿ ਅਦਾਲਤ ਵੱਲੋਂ ਜਾਰੀ ਸੰਮਨ ਦਿੱਤੇ ਜਾਣ ਮੌਕੇ ਉਹ ਅਮਰੀਕਾ ਵਿਚ ਹੀ ਮੌਜੂਦ ਸਨ ਜਾਂ ਨਹੀਂ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਇਕ ਸਿੱਖ ਸੰਗਠਨ ਸਿੱਖ ਫਾਰ ਜਸਟਿਸ ਵੱਲੋਂ ਦਾਇਰ ਮੁਕੱਦਮੇ ਦੇ ਸਿਲਸਿਲੇ ਵਿਚ ਅਦਾਲਤ ਨੇ ਇਹ ਹੁਕਮ ਜਾਰੀ ਕੀਤਾ ਸੀ। ਸਿੱਖ ਸੰਗਠਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਅਦਾਲਤ ਵੱਲੋਂ ਇਸ ਮਾਮਲੇ ਦੇ ਜਾਰੀ ਸੰਮਨ ਸੋਨੀਆ ਗਾਂਧੀ ਨੂੰ ਅਮਰੀਕਾ ਵਿਚ ਉਸ ਸਮੇਂ ਫੜਾਏ ਸਨ ਜਦੋਂ ਇਹ ਪਿਛਲੇ ਸਾਲ ਸਤੰਬਰ ਵਿਚ ਆਪਣੀ ਸਿਹਤ ਜਾਂਚ ਕਰਵਾਉਣ ਲਈ ਸ਼ਹਿਰ ਦੇ ਮੈਮੋਰੀਅਲ ਸਲੋਨ ਕੈਟਰਿੰਗ ਕੈਂਸਰ ਕੇਂਦਰ ਵਿਚ ਆਈ ਸੀ। ਦੂਜੇ ਪਾਸੇ ਸੋਨੀਆ ਗਾਂਧੀ ਦੇ ਵਕੀਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਸੰਮਨ ਨਹੀਂ ਦਿੱਤੇ ਗਏ ਇਸ ਲਈ ਇਹ ਮਾਮਲਾ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ।
ਸਿੱਖ ਸੰਗਠਨ ਨੇ 1984 ਦੇ ਦੰਗਿਆਂ ਵਿਚ ਕਥਿਤ ਰੂਪ ਨਾਲ ਕਮਲ ਨਾਥ, ਸੱਜਣ ਕੁਮਾਰ ਅਤੇ ਜਗਦੀਸ਼ ਟਾਇਟਲਰ ਸਮੇਤ ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਮੁਕੱਦਮੇ ਤੋਂ ਬਚਾਉਣ ਵਿਚ ਕਥਿਤ ਭੂਮਿਕਾ ਨੂੰ ਲੈ ਕੇ ਸੋਨੀਆ ਗਾਂਧੀ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਸੋਨੀਆ ਦੇ ਵਕੀਲ ਰਵੀ ਬੰਨਾ ਨੇ ਸੋਮਵਾਰ ਨੂੰ ਅਦਾਲਤ ਵਿਚ ਕਿਹਾ ਕਿ ਉਨ੍ਹਾਂ ਦੀ ਮੁਅੱਕਲ ਦੇ ਕੋਲ ਛਿਪਾਉਣ ਲਈ ਕੁਝ ਨਹੀਂ ਹੈ। ਬੰਨਾ ਨੇ ਅਦਾਲਤ ਵਿਚ ਸੋਨੀਆ ਗਾਂਧੀ ਦੇ ਹਸਤਾਖਰਾਂ ਵਾਲੀ ਚਿੱਠੀ ਪੇਸ਼ ਕੀਤੀ, ਜਿਸ ਵਿਚ ਲਿਖਿਆ ਗਿਆ ਹੈ, ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀਆਂ ਯਾਤਰਾਵਾਂ ਦਾ ਖੁਲਾਸਾ ਕਰਨ ਵਾਲੇ ਪਾਸਪੋਰਟ ਦੀ ਕਾਪੀ ਦੇਣ ਦੀ ਇਜਾਜ਼ਤ ਨਹੀਂ ਹੈ।
ਦੂਜੇ ਪਾਸੇ ਸਿੱਖ ਸੰਗਠਨ ਦੇ ਕਾਨੂੰਨੀ ਸਲਾਹਕਾਰ ਜੀ. ਐੱਸ. ਪੁੰਨੂ ਦਾ ਦੋਸ਼ ਹੈ ਕਿ ਭਾਰਤ ਦੀਆਂ ਸਰਕਾਰਾਂ ਨੇ 1984 ਦੇ ਦੰਗਿਆਂ ਦੇ ਪੀੜਤਾਂ ਨੂੰ ਨਿਆਂ ਦਿਵਾਉਣ ਦੀਆਂ ਕੋਸ਼ਿਸ਼ਾਂ ਵਿਚ ਅੜਿੱਕਾ ਪੈਦਾ ਕੀਤਾ ਹੈ।

Tags: ਨਿਊਯਾਰਕ ਸੋਨੀਆ_ਗਾਂਧੀ ਅਮਰੀਕਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration